Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਾਲੀ ਵਿੱਚ ਜੀ-20 ਸਮਿਟ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਬਾਲੀ ਵਿੱਚ ਜੀ-20 ਸਮਿਟ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੀ ਸੀਨ ਲੂਂਗ (Mr. Lee Hsien Loongਨਾਲ ਅੱਜ ਬਾਲੀ ਵਿੱਚ ਜੀ-20 ਸਮਿਟ ਦੇ ਮੌਕੇ ‘ਤੇ ਮੁਲਾਕਾਤ ਕੀਤੀ ਉਨ੍ਹਾਂ ਨੇ ਪਿਛਲੇ ਵਰ੍ਹੇ ਰੋਮ ਵਿੱਚ ਜੀ-20 ਸਮਿਟ ਦੌਰਾਨ ਪ੍ਰਧਾਨ ਮੰਤਰੀ ਲੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਮਜ਼ਬੂਤ ਰਣਨੀਤਕ ਭਾਈਵਾਲੀ ਅਤੇ ਸਤੰਬਰ 2022 ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਭਾਰਤਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਦੇ ਉਦਘਾਟਨ ਸੈਸ਼ਨ ਸਮੇਤ ਨਿਯਮਿਤ ਉੱਚ ਪੱਧਰੀ ਮੰਤਰੀ ਅਤੇ ਸੰਸਥਾਗਤ ਗੱਲਬਾਤ ਦਾ ਨੋਟਿਸ ਲਿਆ 

ਦੋਵਾਂ ਨੇਤਾਵਾਂ ਨੇ ਖਾਸ ਤੌਰ ‘ਤੇ ਫਿਨਟੈੱਕਅਖੁੱਟ ਊਰਜਾਕੌਸ਼ਲ ਵਿਕਾਸਸਿਹਤ ਅਤੇ ਫਾਰਮਾਸਿਊਟੀਕਲ ਸੈਕਟਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਨੂੰ ਗ੍ਰੀਨ ਅਰਥਵਿਵਸਥਾਬੁਨਿਆਦੀ ਢਾਂਚਾ ਅਤੇ ਡਿਜੀਟਲਾਈਜ਼ੇਸ਼ਨ ਸਮੇਤ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਕਰਨ ਅਤੇ ਭਾਰਤ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨਅਸਾਸੇ ਮੁਦਰੀਕਰਨ ਯੋਜਨਾ ਅਤੇ ਗਤੀ ਸ਼ਕਤੀ ਯੋਜਨਾ ਦਾ ਲਾਭ ਲੈਣ ਦਾ ਸੱਦਾ ਦਿੱਤਾ ਦੋਹਾਂ ਨੇਤਾਵਾਂ ਨੇ ਹਾਲ ਹੀ ਦੇ ਗਲੋਬਲ ਅਤੇ ਖੇਤਰੀ ਘਟਨਾਕ੍ਰਮ ‘ਤੇ ਵੀ ਵਿਚਾਰਵਟਾਂਦਰਾ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਐਕਟ ਈਸਟ ਨੀਤੀ ਵਿੱਚ ਸਿੰਗਾਪੁਰ ਦੀ ਭੂਮਿਕਾ ਅਤੇ 2021-2024 ਤੱਕ ਆਸੀਆਨਭਾਰਤ ਸਬੰਧਾਂ ਲਈ ਕੰਟਰੀ ਕੋਆਰਡੀਨੇਟਰ ਵਜੋਂ ਉਸਦੀ ਭੂਮਿਕਾ ਦੀ ਸ਼ਲਾਘਾ ਕੀਤੀ 

ਦੋਹਾਂ ਨੇਤਾਵਾਂ ਨੇ ਭਾਰਤਆਸੀਆਨ ਬਹੁਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਇੱਛਾ ਨੂੰ ਦੁਹਰਾਇਆ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਲੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਗਲੇ ਸਾਲ ਜੀ-20 ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ

 

 ********

 

 ਡੀਐੱਸ/ਏਕੇ