Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਬਾਘ ਜਨਗਣਨਾ ਰਿਪੋਰਟ 2018’ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਪ੍ਰਕਾਸ਼ ਜਾਵਡੇਕਰ ਜੀ, ਸ਼੍ਰੀਮਾਨ ਬਾਬੁਲ ਸੁਪ੍ਰਿਯੋ ਜੀ, ਇੱਥੇ ਮੌਜੂਦ ਹੋਰ ਸਾਰੀਆਂ ਸ਼ਖ਼ਸੀਅਤਾਂ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ Global Tiger Day  ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।

ਇਸ ਸਾਲ ਦਾ Global Tiger Day ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਇੱਕ ਇਤਿਹਾਸਿਕ ਉਪਲੱਬਧੀ ਹਾਸਲ ਕੀਤੀ ਹੈ। ਇਸ ਉਪਲੱਬਧੀ ਲਈ ਮੈਂ ਤੁਹਾਨੂੰ ਸਾਰਿਆਂ ਨੂੰ, ਦੁਨੀਆ ਭਰ ਦੇ ਵਣ ਜੀਵ ਪ੍ਰੇਮੀਆਂ ਨੂੰ ਇਸ ਮਿਸ਼ਨ ਨਾਲ ਜੁੜੇ ਹਰ ਅਧਿਕਾਰੀ, ਹਰ ਕਰਮਚਾਰੀ ਅਤੇ ਵਿਸ਼ੇਸ਼ ਕਰਕੇ ਵਣ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਭਾਈ ਭੈਣਾਂ ਨੂੰ ਹਿਰਦੇ ਤੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਦੋਸਤੋ,

ਅੱਜ, ਵਿਸ਼ਵ ਬਾਘ ਦਿਵਸ ‘ਤੇ ਅਸੀਂ ਬਾਘਾਂ ਨੂੰ ਸੁਰੱਖਿਅਤ ਰੱਖਣ ਦੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ। ਹੁਣੇ ਹੀ ਜਾਰੀ ਕੀਤੀ ਬਾਘ ਗਣਨਾ ਨੇ ਹਰ ਭਾਰਤੀ ਅਤੇ ਹਰ ਕੁਦਰਤ ਪ੍ਰੇਮੀ ਨੂੰ ਖੁਸ਼ ਕੀਤਾ ਹੈ। ਨੌਂ ਸਾਲ ਪਹਿਲਾਂ ਸੇਂਟ ਪੀਟਸਬਰਗ ਵਿਖੇ ਫੈਸਲਾ ਕੀਤਾ ਸੀ ਕਿ ਬਾਘਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦਾ ਟੀਚਾ 2022 ਵਿੱਚ ਪੂਰਾ ਹੋਵੇਗਾ। ਅਸੀਂ ਭਾਰਤ ਨੇ ਚਾਰ ਸਾਲ ਪਹਿਲਾਂ ਹੀ ਇਸ ਟੀਚੇ ਨੂੰ ਹਾਸਲ ਕਰ ਲਿਆ। ਇਸ ਨੂੰ ਹਾਸਲ ਕਰਨ ਲਈ ਵਿਭਿੰਨ ਹਿੱਤਧਾਰਕਾਂ ਦੇ ਕਾਰਜ ਦੀ ਗਤੀ ਅਤੇ ਦ੍ਰਿੜਤਾ ਕਮਾਲ ਦੀ ਹੈ। ਇਹ ‘ਸੰਕਲਪ ਸੇ ਸਿੱਧੀ’ (संकल्प से सिद्धि) ਦੀ ਬਿਹਤਰੀਨ ਉਦਾਹਰਨ ਹੈ। ਜਦੋਂ ਭਾਰਤ ਦੇ ਲੋਕ ਕੁਝ ਕਰਨ ਦਾ ਫੈਸਲਾ ਕਰ ਲੈਂਦੇ ਹਨ, ਫਿਰ ਉਨ੍ਹਾਂ ਨੂੰ ਕੋਈ ਵੀ ਤਾਕਤ ਮਨਚਾਹੇ ਨਤੀਜੇ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦੀ।

ਸਾਥੀਓ, ਮੈਨੂੰ ਯਾਦ ਹੈ ਕਿ 14-15 ਸਾਲ ਪਹਿਲਾਂ ਜਦੋਂ ਇਹ ਅੰਕੜੇ ਸਾਹਮਣੇ ਆਏ ਸਨ ਕਿ ਦੇਸ਼ ਵਿੱਚ ਸਿਰਫ਼ 1400 ਟਾਈਗਰ ਰਹਿ ਗਏ ਹਨ ਤਾਂ ਇਹ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਸੀ, ਚਿੰਤਾ ਦਾ ਕਾਰਨ ਬਣ ਗਿਆ ਸੀ। ਟਾਈਗਰ ਪ੍ਰੋਜੈਕਟ ਨਾਲ ਜੁੜੇ ਹਰ ਵਿਅਕਤੀ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਸੀ। ਟਾਈਗਰ ਲਈ ਢੁਕਵੇਂ ਮਾਹੌਲ ਤੋਂ ਲੈ ਕੇ ਇਨਸਾਨੀ ਅਬਾਦੀ ਨਾਲ ਸੰਤੁਲਨ ਬਿਠਾਉਣ ਦਾ ਇੱਕ ਬਹੁਤ ਮੁਸ਼ਕਿਲ ਕੰਮ ਸਾਹਮਣੇ ਸੀ, ਪਰ ਜਿਸ ਪ੍ਰਕਾਰ ਸੰਵੇਦਨਸ਼ੀਲਤਾ ਨਾਲ, ਆਧੁਨਿਕ ਤਕਨੀਕ ਦਾ ਉਪਯੋਗ ਕਰਦੇ ਹੋਏ ਇਸ ਮੁਹਿੰਮ ਨੂੰ ਅੱਗੇ ਵਧਾਇਆ ਗਿਆ, ਉਹ ਆਪਣੇ ਆਪ ਵਿੱਚ ਬਹੁਤ ਹੀ ਪ੍ਰਸੰਸਾਮਈ ਹੈ।

ਅੱਜ ਅਸੀਂ  ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਲਗਭਗ 3 ਹਜ਼ਾਰ ਬਾਘਾਂ ਨਾਲ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੁਰੱਖਿਅਤ Habitats ਵਿੱਚੋਂ ਇੱਕ ਹੈ। ਦੁਨੀਆ ਭਰ ਵਿੱਚ ਬਾਘ ਦੀ ਕਰੀਬ ਤਿੰਨ ਚੌਥਾਈ ਅਬਾਦੀ ਦਾ ਬਸੇਰਾ ਸਾਡੇ ਹਿੰਦੁਸਤਾਨ ਵਿੱਚ ਹੈ।

ਇੱਥੇ ਮੌਜੂਦ ਤੁਹਾਡੇ ਵਿੱਚੋਂ ਕਈ ਲੋਕ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ Wild Life eco-system ਨੂੰ ਖੁਸ਼ਹਾਲ ਕਰਨ ਦਾ ਇਹ ਅਭਿਆਨ ਸਿਰਫ਼ ਟਾਈਗਰ ਤੱਕ ਹੀ ਸੀਮਤ ਨਹੀਂ ਹੈ। ਗੁਜਰਾਤ ਦੇ ਗਿਰ ਦੇ ਜੰਗਲਾਂ ਵਿੱਚ ਪਾਏ ਜਾਣ ਵਾਲੇ Asiatic Lion  ਅਤੇ Snow Leopard ਦੀ ਸੁਰੱਖਿਆ ਸੰਭਾਲ ਦੀ ਯੋਜਨਾ ‘ਤੇ ਵੀ ਤੇਜੀ ਨਾਲ ਕੰਮ ਹੋ ਰਿਹਾ ਹੈ। ਬਲਕਿ ਗਿਰ ਵਿੱਚ ਤਾਂ ਜੋ ਕੰਮ ਪਹਿਲਾਂ ਤੋਂ ਚਲ ਰਿਹਾ ਹੈ, ਉਸਦੇ ਸੁਖਦ ਨਤੀਜੇ ਅੱਜ ਸਾਫ਼-ਸਾਫ਼ ਨਜ਼ਰ ਆ ਰਹੇ ਹਨ। ਉੱਥੋਂ ਦੇ ਸ਼ੇਰਾਂ ਦੀ ਸੰਖਿਆ 27 ਪ੍ਰਤੀਸ਼ਤ ਤੱਕ ਵਧੀ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਦੀ Best Practices  ਦਾ ਲਾਭ ਟਾਈਗਰ ਰੇਂਜ ਦੇ ਦੂਜੇ ਮਿੱਤਰ ਦੇਸ਼ਾਂ ਨੂੰ ਵੀ ਮਿਲ ਰਿਹਾ ਹੈ।

ਅੱਜ National Tiger Conservation Authority  ਚੀਨ, ਰੂਸ ਸਮੇਤ 5 ਦੇਸ਼ ਸਮਝੌਤਾ ਕਰ ਚੁੱਕੇ ਹਨ ਅਤੇ ਜਲਦੀ ਹੀ ਦੂਜੇ ਦੇਸ਼ਾਂ ਨਾਲ ਸਮਝੌਤਾ ਵੀ ਤੈਅ ਹੈ। ਗੁਆਟੇਮਾਲਾ ਵੀ ਆਪਣੇ ਇੱਥੇ Jaguar Conservation  ਲਈ ਵੀ ਸਾਡੇ ਤੋਂ ਤਕਨੀਕੀ ਮਦਦ ਲੈ ਰਿਹਾ ਹੈ। ਉਂਜ ਇਹ ਵੀ ਦਿਲਚਸਪ ਹੈ ਕਿ ਟਾਈਗਰ ਸਿਰਫ਼ ਭਾਰਤ ਹੀ ਨਹੀਂ, ਕਈ ਹੋਰ ਦੇਸ਼ਾਂ ਵਿੱਚ ਸ਼ਰਧਾ ਦਾ ਪ੍ਰਤੀਕ ਹੈ। ਭਾਰਤ ਦੇ ਇਲਾਵਾ ਮਲੇਸ਼ੀਆ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਪਸ਼ੂ ਬਾਘ ਹੀ ਹੈ। ਚੀਨੀ ਸੱਭਿਆਚਾਰ ਵਿੱਚ ਤਾਂ Tiger Year ਮਨਾਇਆ ਜਾਂਦਾ ਹੈ। ਯਾਨੀ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਟਾਈਗਰ ਨਾਲ ਜੁੜੀ ਕੋਈ ਵੀ ਪਹਿਲ, ਕਈ ਦੇਸ਼ਾਂ ਨੂੰ ਉੱਥੋਂ ਦੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ।

ਦੋਸਤੋ,

ਬਿਹਤਰ ਵਾਤਾਵਰਣ ਤੋਂ ਬਿਨਾ ਮਨੁੱਖੀ ਸਸ਼ਕਤੀਕਰਨ ਮੁਕੰਮਲ ਨਹੀਂ ਹੈ। ਇਸ ਲਈ ਅਗਲਾ ਰਸਤਾ ਸਿਲੈਕਟਿਵਨੈੱਸ (ਚੋਣ) ਦੀ ਥਾਂ ਕਲੈਕਟਿਵਨੈੱਸ (ਸਮੂਹਿਕਤਾ) ਵਿੱਚ ਹੈ। ਸਾਨੂੰ ਵਾਤਾਵਰਣ ਸੰਭਾਲ ‘ਤੇ ਵਿਆਪਕ ਅਧਾਰ ਅਤੇ ਸੰਪੂਰਨ ਨਜ਼ਰੀਏ ਦੀ ਲੋੜ ਹੈ।

ਕਈ ਪੌਦੇ ਅਤੇ ਜਾਨਵਰ ਹਨ  ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਉਹ ਕੀ ਹੈ ਜ

ਅਸੀਂ ਇਹ ਜਾਂ ਤਾਂ ਟੈਕਨੋਲੋਜੀ ਜਾਂ ਮਨੁੱਖੀ ਕਾਰਜਾਂ ਦੇ ਮਾਧਿਅਮ ਨਾਲ ਕਰ ਸਕਦੇ ਹੈ, ਇਹ ਉਨ੍ਹਾਂ ਦੇ ਜੀਵਨ ਨੂੰ ਇੱਕ ਨਵੀਂ ਤਾਜ਼ਗੀ ਦੇਣ ਲਈ ਤਾਂ ਕਿ ਅਸੀਂ ਆਪਣੇ ਗ੍ਰਹਿ ਦੀ ਵਿਭਿੰਨਤਾ ਅਤੇ ਸੁੰਦਰਤਾ ਲਈ ਜੋ ਕਰ ਸਕਦੇ ਹਾਂ। ਇੱਕ ਬਹੁਤ ਪੁਰਾਣੀ ਚਰਚਾ ਹੈ-ਵਿਕਾਸ ਜਾਂ ਵਾਤਾਵਰਣ। ਇਹ ਦੋਵੇਂ ਪੱਖ ਆਪਸੀ ਰੂਪ ਨਾਲ ਵਿਲੱਖਣ ਹਨ।

ਪਰ ਸਾਨੂੰ ਸਹਿਹੋਂਦ ਨੂੰ ਵੀ ਸਵੀਕਾਰਨਾ ਹੋਵੇਗਾ ਅਤੇ ਸਹਿ ਯਾਤਰਾ ਦੇ ਮਹੱਤਵ ਨੂੰ ਵੀ ਸਮਝਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਵਿਕਾਸ ਅਤੇ ਵਾਤਾਵਰਣ ਦਰਮਿਆਨ ਸਵਸਥ ਸੰਤੁਲਨ ਬਣਾਉਣਾ ਸੰਭਵ ਹੈ ਅਤੇ ਸਾਡਾ ਤਾਂ ਦੇਸ਼ ਅਜਿਹਾ ਹੈ ਕਿ ਜਿੱਥੇ ਸਾਨੂੰ ਹਜ਼ਾਰਾਂ ਸਾਲ ਤੋਂ ਸਹਿਹੋਂਦ ਦੀ ਸਿੱਖਿਆ ਦਿੱਤੀ ਗਈ ਹੈ। ਸਾਡੇ ਬਜ਼ੁਰਗਾਂ ਨੇ ਜੋ ਭਗਵਾਨ ਦੀ ਕਲਪਨਾ ਕੀਤੀ ਸੀ ਅਤੇ ਸਹਿਹੋਂਦ ਦਾ ਉਦਾਹਰਨ ਉਸ ਵਿੱਚ ਮਹਿਸੂਸ ਹੁੰਦਾ ਹੈ, ਇਹ ਸਾਉਣ ਦਾ ਮਹੀਨਾ ਹੈ, ਸੋਮਵਾਰ ਹੈ, ਸ਼ਿਵਜੀ ਦੇ ਗਲੇ ਵਿੱਚ ਸੱਪ ਹੈ ਅਤੇ ਉਸੀ ਪਰਿਵਾਰ ਦੇ ਗਣੇਸ਼ ਜੀ ਦਾ ਆਸਨ ਚੂਹਾ ਹੈ। ਸੱਪ ਚੂਹੇ ਨੂੰ ਖਾਣ ਦੀ ਆਦਤ ਰੱਖਦਾ ਹੈ, ਪਰ ਸ਼ਿਵ ਜੀ ਆਪਣੇ ਪਰਿਵਾਰ ਵਿੱਚ ਸਹਿਹੋਂਦ ਦਾ ਸੰਦੇਸ਼ ਦਿੰਦੇ ਹਨ। ਇਹ ਆਪਣੇ ਆਪ ਵਿੱਚ ਸਾਡੇ ਇੱਥੇ ਕਿਸੇ ਪਰਮਾਤਮਾ ਦੀ ਕਲਪਨਾ ਪਸ਼ੂ, ਪੰਛੀ, ਪੌਦੇ ਦੇ ਬਿਨਾਂ ਨਹੀਂ ਕੀਤੀ ਗਈ, ਉਸ ਨਾਲ ਜੋੜਿਆ ਗਿਆ ਹੈ।

ਸਾਡੀਆਂ ਨੀਤੀਆਂ, ਸਾਡੀ ਅਰਥਵਿਵਸਥਾ, ਅਸੀਂ ਸੰਭਾਲ ਪ੍ਰਤੀ ਸੰਵਾਦ ਬਦਲਣਾ ਹੈ। ਸਾਨੂੰ ਸਮਾਰਟ ਅਤੇ ਸੰਵੇਦਨਸ਼ੀਲ ਦੋਵਾਂ, ਵਾਤਾਵਰਣ ਸਥਿਰਤਾ ਅਤੇ ਆਰਥਿਕ ਵਿਕਾਸ ਦਾ ਇੱਕ ਸਵਸਥ ਸੰਤੁਲਨ ਬਣਾਉਣਾ ਹੋਵੇਗਾ।

ਭਾਰਤ ਅਰਥਵਿਵਸਥਾ ਅਤੇ ਵਾਤਾਵਰਣ ਦੋਵੇਂ ਪੱਖਾਂ ਤੋਂ ਖੁਸ਼ਹਾਲ ਹੋਵੇਗਾ। ਭਾਰਤ ਜ਼ਿਆਦਾ ਸੜਕਾਂ ਦਾ ਨਿਰਮਾਣ ਕਰੇਗਾ, ਭਾਰਤ ਦੀਆਂ ਨਦੀਆਂ ਸਾਫ਼ ਹੋਣਗੀਆਂ। ਭਾਰਤ ਦਾ ਬਿਹਤਰੀਨ ਰੇਲ ਸੰਪਰਕ ਹੋਵੇਗਾ ਅਤੇ ਨਾਲ ਹੀ ਦਰੱਖਤਾਂ ਅਧੀਨ ਰਕਬਾ ਵੀ ਵਧੇਗਾ। ਭਾਰਤ ਆਪਣੇ ਨਾਗਰਿਕਾਂ ਲਈ ਹੋਰ ਘਰਾਂ ਦਾ ਨਿਰਮਾਣ ਕਰੇਗਾ ਅਤੇ ਇਸ ਦੇ ਨਾਲ ਹੀ ਜਾਨਵਰਾਂ ਲਈ ਵੀ ਗੁਣਵੱਤਾ ਭਰਪੂਰ ਆਵਾਸ ਦੀ ਸਿਰਜਣਾ ਕਰੇਗਾ। ਭਾਰਤ ਦੀ ਜੀਵੰਤ ਸੰਮੁਦਰੀ ਆਰਥਿਕਤਾ ਅਤੇ ਤੰਦਰੁਸਤ ਸਮੁੰਦਰੀ ਵਾਤਾਵਰਣ ਹੋਵੇਗਾ। ਇਹ ਸੰਤੁਲਨ ਮਜ਼ਬੂਤ ਅਤੇ ਸਮਾਵੇਸ਼ੀ ਭਾਰਤ ਵਿੱਚ ਯੋਗਦਾਨ ਪਾਵੇਗਾ।

ਸਾਥੀਓ, ਬੀਤੇ ਪੰਜ ਸਾਲਾਂ ਵਿੱਚ ਜਿੱਥੇ ਦੇਸ਼ ਵਿੱਚ Next generation Infrastructure  ਲਈ ਤੇਜੀ ਨਾਲ ਕਾਰਜ ਹੋਇਆ ਹੈ, ਉੱਥੇ ਭਾਰਤ ਵਿੱਚ Forest Cover  ਵੀ ਵਧ ਰਿਹਾ ਹੈ। ਇਸਦੇ ਇਲਾਵਾ ਦੇਸ਼ ਵਿੱਚ Protected Areas  ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। 2014 ਵਿੱਚ ਭਾਰਤ ਵਿੱਚ ਦੀ Protected Areas  ਸੰਖਿਆ 692 ਸੀ ਜੋ 2019 ਵਿੱਚ ਵਧ ਕੇ ਹੁਣ  860 ਤੋਂ ਜ਼ਿਆਦਾ ਹੋ ਗਈ ਹੈ। ਨਾਲ ਹੀ Community Reserve  ਦੀ ਸੰਖਿਆ ਵੀ 2014 ਦੇ 43 ਤੋਂ ਵਧ ਕੇ ਹੁਣ ਲਗਭਗ 100 ਨੂੰ ਪਾਰ ਕਰ ਗਈ ਹੈ।

ਬਾਘ ਦੀ ਸੰਖਿਆ ਵਧਣਾ, Protected Areas ਦੀ ਸੰਖਿਆ ਵਧਣਾ ਵੀ ਸਿਰਫ਼ ਇੱਕ ਅੰਕੜਾ ਭਰ ਨਹੀਂ ਹੈ। ਇਸਦਾ ਬਹੁਤ ਵੱਡਾ ਪ੍ਰਭਾਵ ਟੂਰਿਜ਼ਮ ਅਤੇ ਰੋਜ਼ਗਾਰ ਦੇ ਸਾਧਨਾਂ ‘ਤੇ ਵੀ ਪੈਂਦਾ ਹੈ। ਮੈਂ ਕਿਧਰੇ ਪੜ੍ਹਿਆ ਸੀ ਕਿ ਰਣਥੰਬੌਰ ਵਿੱਚ ਜੋ ਮਸ਼ਹੂਰ Tigress ‘ਮਛਲੀ’ ਸੀ, ਸਿਰਫ਼ ਉਸਨੂੰ ਦੇਖਣ ਲਈ ਹੀ ਲੱਖਾਂ ਦੇਸ਼ੀ-ਵਿਦੇਸ਼ੀ tourist  ਡੇਰਾ ਪਾਉਂਦੇ ਰਹਿੰਦੇ ਸਨ। ਇਸ ਲਈ ਬਾਘਾਂ ਦੀ ਸੰਭਾਲ਼ ਦੇ ਨਾਲ ਹੀ ਅਸੀਂ environmentally sustainable eco-tourism infrastructure ਦੇ ਨਿਰਮਾਣ ‘ਤੇ ਵੀ ਜ਼ੋਰ ਦੇ ਰਹੇ ਹਾਂ।

ਸਾਥੀਓ, ਵਾਤਾਵਰਣ ਦੀ ਰੱਖਿਆ ਲਈ ਕੀਤੇ ਗਏ ਭਾਰਤ ਦੇ ਤਮਾਮ ਉਪਰਾਲਿਆਂ ਨੇ ਸਾਨੂੰ Climate Action  ਦਾ Global Front Runner  ਬਣਾ ਦਿੱਤਾ ਹੈ। ਸਾਲ 2020 ਤੋਂ ਪਹਿਲਾਂ Emission Intensity of GDP  ਲਈ ਵੀ ਜੋ ਟੀਚਾ ਰੱਖਿਆ ਗਿਆ ਸੀ, ਉਹ ਭਾਰਤ ਪਹਿਲਾਂ ਹੀ ਪ੍ਰਾਪਤ ਕਰ ਚੁੱਕਿਆ ਹੈ। ਭਾਰਤ ਅੱਜ ਦੁਨੀਆ ਦੇ ਉਨ੍ਹਾਂ ਮੋਹਰੀ ਦੇਸ਼ਾਂ ਵਿੱਚੋਂ ਹੈ ਜੋ ਆਪਣੀ Economy  ਨੂੰ Clean Fuel Based  ਅਤੇ Renewable Energy Based ਬਣਾਉਣ ਵਿੱਚ ਜੁਟਿਆ ਹੈ। Waste  ਅਤੇ Bio-mass  ਨੂੰ ਆਪਣੀ Energy Security  ਨੂੰ ਇੱਕ ਵਿਆਪਕ ਹਿੱਸਾ ਅਸੀਂ ਬਣਾ ਰਹੇ ਹਾਂ।

ਇਸਦੇ ਇਲਾਵਾ ਹੁਣ ਜੋ ਇਲੈਕਟ੍ਰਿਕ ਮੋਬਿਲਿਟੀ ‘ਤੇ ਕੰਮ ਹੋ ਰਿਹਾ ਹੈ, ਬਾਇਓਫਿਊਲਸ ‘ਤੇ ਕੰਮ ਹੋ ਰਿਹਾ ਹੈ, ਸਮਾਰਟ ਸਿਟੀ ‘ਤੇ ਕੰਮ ਹੋ ਰਿਹਾ ਹੈ, ਉਸ ਨਾਲ ਵੀ ਵਾਤਾਵਰਣ ਦੇ ਹਿੱਤ ਜੁੜੇ ਹੋਏ ਹਨ। Renewable Energy  ਦੇ ਮਾਮਲੇ ਵਿੱਚ ਤਾਂ ਅਸੀਂ ਬਹੁਤ ਤੇਜੀ ਨਾਲ ਆਪਣੇ ਟੀਚੇ ਵੱਲ ਵਧ ਰਹੇ ਹਾਂ। 2022 ਤੱਕ ਅਸੀਂ ਜੋ  175- Gigawatt Renewable Energy ਪੈਦਾ ਕਰਨ ਦਾ ਟੀਚਾ ਰੱਖਿਆ ਹੈ, ਉਸਨੂੰ ਹਾਸਲ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਚੱਲ ਰਿਹਾ ਹੈ।

ਉੱਥੇ International Solar Alliance  ਯਾਨੀ ‘ISA’  ਰਾਹੀਂ ਅਸੀਂ ਦੁਨੀਆਂ ਦੇ ਅਨੇਕ ਦੇਸ਼ਾਂ ਨੂੰ Solar Power ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਾਂ। ਹੁਣ ਸਾਡਾ ਟੀਚਾ ਹੋਣਾ ਚਾਹੀਦਾ ਹੈ: One World, One Sun, One Grid  -ਇੱਕ ਦੁਨੀਆ, ਇੱਕ ਸੂਰਜ, ਇੱਕ ਗਰਿੱਡ।

ਉੱਜਵਲਾ ਅਤੇ ਉਜਾਲਾ ਵਰਗੀਆਂ ਯੋਜਨਾਵਾਂ ਦੇਸ਼ ਦੇ ਆਮ ਜੀਵਨ ਨੂੰ ਤਾਂ ਅਸਾਨ ਬਣਾ ਹੀ ਰਹੀਆਂ ਹਨ, ਇਸ ਨਾਲ ਵਾਤਾਵਰਣ ਦੀ ਵੀ ਸੇਵਾ ਹੋ ਰਹੀ ਹੈ। ਦੇਸ਼ ਦੇ ਹਰ ਪਰਿਵਾਰ ਨੂੰ LPG ਕੁਨੈਕਸ਼ਨ ਦੇਣ ਭਰ ਨਾਲ ਹੀ ਅਸੀਂ ਵੱਡੀ ਸੰਖਿਆ ਵਿੱਚ ਦਰੱਖਤਾਂ ਨੂੰ ਕੱਟਣ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਣ ਵਿੱਚ ਸਫਲ ਹੋ ਰਹੇ ਹਾਂ। ਦੇਸ਼ ਦੇ ਹਰ ਘਰ, ਹਰ ਬਿਲਡਿੰਗ, ਹਰ ਸੜਕ, ਹਰ ਗਲੀ ਨੂੰ LED bulb  ਨਾਲ ਲੈਸ ਕਰਨ ਦਾ ਜੋ ਅਭਿਯਾਨ ਚਲ ਰਿਹਾ ਹੈ, ਉਸ ਨਾਲ ਬਿਜਲੀ ਤਾਂ ਬਚ ਹੀ ਰਹੀ ਹੈ, Carbon Generation  ਵਿੱਚ ਵੀ ਬਹੁਤ ਕਮੀ ਆ ਰਹੀ ਹੈ ਅਤੇ ਨਾਲ ਨਾਲ ਮੱਧ ਵਰਗ ਦੇ ਪਰਿਵਾਰਾਂ ਵਿੱਚ ਬਿਜਲੀ ਦਾ ਬਿਲ ਵੀ ਘੱਟ ਹੋਇਆ ਹੈ, ਉਨ੍ਹਾਂ ਨੂੰ ਆਰਥਿਕ ਰੂਪ ਨਾਲ ਫਾਇਦਾ ਹੀ ਹੋਇਆ ਹੈ।

ਸਾਥੀਓ, ਅੱਜ ਭਾਰਤ ਦੀ ਪਛਾਣ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜੋ ਆਪਣੇ ਅਤੇ ਦੁਨੀਆ ਦੇ ਹਿਤ ਵਿੱਚ ਜੋ ਵੀ ਸੰਕਲਪ ਲੈਂਦਾ ਹੈ, ਉਸਨੂੰ ਸਮੇਂ ‘ਤੇ ਪੂਰਾ ਕਰਦਾ ਹੈ। Poverty Elimination ਅਤੇ Sustainable Development Goals  ਨੂੰ ਹਾਸਲ ਕਰਨ ਵਿੱਚ ਭਾਰਤ ਵਿਸ਼ਵ ਵਿੱਚ ਮੋਹਰੀ ਰਹੇਗਾ, ਇਸਦਾ ਮੈਨੂੰ ਪੂਰਾ ਵਿਸ਼ਵਾਸ ਹੈ। ਸਾਥੀਓ, ਅਜਿਹੀਆਂ ਹੀ ਕੋਸ਼ਿਸ਼ਾਂ ਨਾਲ ਅੱਜ ਭਾਰਤ ਦੀ ਪਛਾਣ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜੋ ਆਪਣੇ ਅਤੇ ਦੁਨੀਆ ਦੇ ਹਿੱਤ ਵਿੱਚ ਜੋ ਵੀ ਸੰਕਲਪ ਲੈਂਦਾ ਹੈ, ਉਨ੍ਹਾਂ ਨੂੰ ਸਮੇਂ ‘ਤੇ ਪੂਰਾ ਕਰਦਾ ਹੈ।

ਜਿਵੇਂ ਅੱਜ ਅਸੀਂ ਸੰਖਿਆ ਵਧਣ ਦਾ ਜਸ਼ਨ ਮਨਾ ਰਹੇ ਹਾਂ, ਸਾਨੂੰ ਇਹ ਅਹਿਸਾਸ ਕਰਨਾ ਹੋਵੇਗਾ ਕਿ ਇਹ ਜਾਨਵਰ ਆਪਣੀ ਜਨਸੰਖਿਆ ਘਟਣ, ਉਨ੍ਹਾਂ ਦੇ ਆਵਾਸ ਨੂੰ ਨੁਕਸਾਨ ਪਹੁੰਚਾਉਣ ਅਤੇ ਗ਼ੈਰ ਕਾਨੂੰਨੀ ਵਪਾਰ ਅਤੇ ਤਸਕਰੀ ਦੀਆਂ ਚੌਣਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਜਾਨਵਰਾਂ ਦੀ ਸੁਰੱਖਿਆ ਅਤੇ ਸੰਭਾਲ਼ ਲਈ ਜੋ ਵੀ ਕਰ ਸਕਦਾ ਹੈ, ਉਸ ਲਈ ਪ੍ਰਤੀਬੱਧ ਹੈ।

ਮੈਂ ਟਾਈਗਰ ਰੇਂਜ ਦੇਸ਼ਾਂ ਦੇ ਮੁਖੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਉਹ ਏਸ਼ੀਆ ਵਿੱਚ ਗੈਰ ਕਾਨੂੰਨੀ ਸ਼ਿਕਾਰ ਅਤੇ ਗੈਰ ਕਾਨੂੰਨੀ ਵਪਾਰ ‘ਤੇ ਲਗਾਮ ਲਗਾਉਣ ਲਈ ਆਲਮੀ ਆਗੂਆਂ ਦਾ ਇੱਕ ਗੱਠਜੋੜ ਬਣਾਏ।

ਆਓ ਆਪਾਂ ਸਾਰੇ ਹਰੇ ਭਰੇ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਟਿਕਾਊ ਦੇਸ਼ ਬਣਾਉਣ ਦੀ ਸਹੁੰ ਚੁੱਕੀਏ। ਬਾਘ ਨੂੰ ਸਥਿਰਤਾ ਦਾ ਪ੍ਰਤੀਕ ਰਹਿਣ ਦੇਈਏ।

ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਇਹੀ ਕਹਾਂਗਾ ਕਿ ਜੋ ਕਹਾਣੀ ‘ਏਕ ਥਾ ਟਾਈਗਰ’ ਨਾਲ ਸ਼ੁਰੂ ਹੋ ਕੇ ‘ਟਾਈਗਰ ਜ਼ਿੰਦਾ ਹੈ’ ਤੱਕ ਪਹੁੰਚੀ ਹੈ,ਉਹ ਉੱਥੇ ਹੀ ਨਾ ਰੁਕੇ। ਸਿਰਫ਼ ਟਾਈਗਰ ਜ਼ਿੰਦਾ ਹੈ, ਇਸ ਨਾਲ ਕੰਮ ਨਹੀਂ ਚਲੇਗਾ ਅਤੇ ਕਦੇ ਪਹਿਲਾਂ ਸਿਨਮਾ ਵਾਲੇ ਗਾਉਂਦੇ ਸਨ ‘ਬਾਗੋਂ ਮੇਂ ਬਹਾਰ ਹੈ’, ਹੁਣ ਸੁਪ੍ਰਿਯੋ ਜੀ ਗਾਉਣਗੇ-‘ਬਾਘੋਂ ਮੇਂ ਬਹਾਰ ਹੈ।’

Tiger Conservation  ਨਾਲ ਜੁੜੀਆਂ ਜੋ ਕੋਸ਼ਿਸ਼ਾਂ ਹਨ, ਉਨ੍ਹਾਂ ਦਾ ਹੋਰ ਵਿਸਤਾਰ ਹੋਣਾ ਚਾਹੀਦਾ ਹੈ, ਉਨ੍ਹਾਂ ਦੀ ਗਤੀ ਹੋਰ ਤੇਜ ਕੀਤੀ ਜਾਣੀ ਚਾਹੀਦੀ ਹੈ।

ਇਸੇ ਉਮੀਦ, ਇਸੇ ਵਿਸ਼ਵਾਸ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

*****

ਵੀਆਰਆਰਕੇ/ਐੱਸਐੱਚ/ਬੀਐੱਮ/ਐੱਨਐੱਸ