Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭੈਯਾ ਹਰੌ ਬੋਲੋ ਮਤੰਗੇਸ਼ਵਰ ਭਗਵਾਨ ਕੀ ਜੈ, ਬਾਗੇਸ਼ਵਰ ਧਾਮ ਕੀ ਜੈ, ਜੈ ਜਟਾਸ਼ੰਕਰ ਧਾਮ ਕੀ ਜੈ, ਅਪੁਨ ਓਂਰਣ ਖਾਂ ਮੋਰੀ ਤਰਫ ਸੇਂ ਦੋਈ ਹਾਂਥ, ਜੋਰ ਕੇ ਰਾਮ-ਰਾਮ ਜੂ। (भैया हरौ बोलो मतंगेश्वर भगवान की जै, बागेश्वर धाम की जै, जय जटाशंकर धाम की जै, अपुन ओंरण खाँ मोरी तरफ सें दोई हाँथ, जोर के राम-राम जू।)  ਪ੍ਰੋਗਰਾਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਮੋਹਨ ਯਾਦਵ ਜੀ, ਜਗਤਗੁਰੂ ਪੂਜਯ ਰਾਮਭਦ੍ਰਾਚਾਰਿਆ ਜੀ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ, ਸਾਧਵੀ ਰਿਤੰਭਰਾ ਜੀ, ਸਵਾਮੀ ਚਿਦਾਨੰਦ ਸਰਸਵਤੀ ਜੀ, ਮਹੰਤ ਸ਼੍ਰੀ ਬਾਲਕ ਯੋਗੇਸ਼ਚਰਦਾਸ ਜੀ, ਇਸੇ ਖੇਤਰ ਦੇ ਸਾਂਸਦ ਵਿਸ਼ਣੁਦੇਵ ਸ਼ਰਮਾ ਜੀ, ਹੋਰ ਮਹਾਨੁਭਾਵ ਜੀ ਅਤੇ ਪਿਆਰੇ ਭਾਈਓ ਅਤੇ ਭੈਣੋਂ।

ਬਹੁਤ ਹੀ ਦਿਨਾਂ ਵਿੱਚ ਮੈਨੂੰ ਦੂਸਰੀ ਬਾਰ ਵੀਰਾਂ ਨੂੰ ਇਸ ਧਰਤੀ ਬੁੰਦੇਲਖੰਡ ਆਉਣ ਦਾ ਸੁਭਾਗ ਮਿਲਿਆ ਹੈ। ਅਤੇ ਇਸ ਬਾਰ ਤਾਂ ਬਾਲਾਜੀ ਦਾ ਬੁਲਾਵਾ ਆਇਆ ਹੈ। ਇਹ ਹਨੂੰਮਾਨ ਜੀ ਦੀ ਕ੍ਰਿਪਾ ਹੈ, ਕਿ ਆਸਥਾ ਦਾ ਇਹ ਕੇਂਦਰ ਹੁਣ ਆਰੋਗਯ ਦਾ ਕੇਂਦਰ ਵੀ ਬਣਨ ਜਾ ਰਿਹਾ ਹੈ। ਹੁਣ ਮੈਂ ਇੱਥੇ ਸ਼੍ਰੀ ਬਗੇਸ਼ਵਰ ਧਾਮ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਟਿਊਟ ਦਾ ਭੂਮੀ ਪੂਜਨ ਕੀਤਾ ਹੈ। ਇਹ ਸੰਸਥਾਨ 10 ਏਕੜ ਵਿੱਚ ਬਣੇਗਾ। ਪਹਿਲੇ ਪੜਾਅ ਵਿੱਚ ਹੀ ਇਸ ਵਿੱਚ 100 ਬੈਡਸ ਦੀ ਸੁਵਿਧਾ ਤਿਆਰ ਹੋਵੇਗੀ। ਮੈਂ ਇਸ ਨੇਕ ਕਾਰਜ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ ਦਾ ਅਭਿਨੰਦਨ ਕਰਦਾ ਹਾਂ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਨੇਤਾਵਾਂ ਦਾ ਇੱਕ ਵਰਗ ਅਜਿਹਾ ਹੈ, ਜੋ ਧਰਮ ਦਾ ਮਖੌਲ ਬਣਾਉਂਦਾ ਹੈ, ਉਪਹਾਸ ਉੜਾਉਂਦਾ ਹੈ, ਲੋਕਾਂ ਨੂੰ ਤੋੜਣ ਵਿੱਚ ਜੁਟਿਆ ਹੈ ਅਤੇ ਬਹੁਤ ਵਾਰ ਵਿਦੇਸ਼ੀ ਤਾਕਤਾਂ ਵੀ ਇਨ੍ਹਾਂ ਲੋਕਾਂ ਦਾ ਸਾਥ ਦੇ ਕੇ ਦੇਸ਼ ਅਤੇ ਧਰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਦਿਖਦੀਆਂ ਹਨ। ਹਿੰਦੂ ਆਸਥਾ ਨਾਲ ਨਫਰਤ ਕਰਨ ਵਾਲੇ ਇਹ ਲੋਕ ਸਦੀਆਂ ਤੋਂ ਕਿਸੇ ਨਾ ਕਿਸੇ ਭੇਸ਼ ਵਿੱਚ ਰਹਿੰਦੇ ਰਹੇ ਹਨ। ਗੁਲਾਮੀ ਦੀ ਮਾਨਸਿਕਤਾ ਨਾਲ ਘਿਰੇ ਹੋਏ ਲੋਕ ਸਾਡੇ ਮਤ, ਮਾਨਤਾਵਾਂ ਅਤੇ ਮੰਦਿਰਾਂ ‘ਤੇ ਸਾਡੇ ਸੰਤ, ਸੱਭਿਆਚਾਰ ਅਤੇ ਸਿਧਾਂਤਾਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਇਹ ਲੋਕ ਸਾਡੇ ਪਰਵ, ਪਰੰਪਰਾਵਾਂ ਅਤੇ ਪ੍ਰਥਾਵਾਂ ਨੂੰ ਗਾਲੀ ਦਿੰਦੇ ਹਨ। ਜੋ ਧਰਮ, ਜੋ ਸੱਭਿਆਚਾਰ ਸੁਭਾਅ ਨਾਲ ਹੀ ਪ੍ਰਗਤੀਸ਼ੀਲ ਹੈ, ਉਸ ‘ਤੇ ਇਹ ਕੀਚੜ ਉਛਾਲਣ ਦੀ ਹਿੰਮਤ ਦਿਖਾਉਂਦੇ ਹਨ। ਸਾਡੇ ਸਮਾਜ ਨੂੰ ਵੰਡਣਾ, ਉਸ ਦੀ ਏਕਤਾ ਨੂੰ ਤੋੜਣਾ ਹੀ ਇਨ੍ਹਾਂ ਦਾ ਏਜੰਡਾ ਹੈ। ਇਸ ਮਾਹੌਲ ਵਿੱਚ ਮੇਰੇ ਛੋਟੇ ਭਾਈ ਧੀਰੇਂਦਰ ਸ਼ਾਸਤ੍ਰੀ ਜੀ ਬਹੁਤ ਸਮੇਂ ਤੋਂ ਦੇਸ਼ ਵਿੱਚ ਏਕਤਾ ਦੇ ਮੰਤਰ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿ ਰਹੇ ਹਨ। ਹੁਣ ਉਨ੍ਹਾਂ ਨੇ ਸਮਾਜ ਅਤੇ ਮਨੁੱਖਤਾ ਦੇ ਹਿਤ ਵਿੱਚ ਇੱਕ ਹੋਰ ਸੰਕਲਪ ਲਿਆ ਹੈ, ਇਸ ਕੈਂਸਰ ਸੰਸਥਾਨ ਦੇ ਨਿਰਮਾਣ ਦੀ ਠਾਨੀ ਹੈ, ਯਾਨੀ ਹੁਣ ਇੱਥੇ ਬਾਗੇਸ਼ਵਰ ਧਾਮ ਵਿੱਚ ਭਜਨ, ਭੋਜਨ ਅਤੇ ਨਿਰੋਗੀ ਜੀਵਨ ਤਿੰਨਾਂ ਨੂੰ ਅਸ਼ੀਰਵਾਦ ਮਿਲੇਗਾ।

ਸਾਥੀਓ,

ਸਾਡੇ ਮੰਦਿਰ, ਸਾਡੇ ਮਠ, ਸਾਡੇ ਧਾਮ ਇਹ ਇੱਕ ਤਰਫ ਪੂਜਨ ਅਤੇ ਸਾਧਨਾ ਦੇ ਕੇਂਦਰ ਰਹੇ ਹਨ, ਤਾਂ ਦੂਸਰੀ ਤਰਫ ਵਿਗਿਆਨ ਅਤੇ ਸਮਾਜਿਕ ਚਿੰਤਨ ਦੇ ਵੀ, ਸਮਾਜਿਕ ਚੇਤਨਾ ਦੇ ਵੀ ਕੇਂਦਰ ਰਹੇ ਹਨ। ਸਾਡੇ ਰਿਸ਼ੀਆਂ ਨੇ ਵੀ ਸਾਨੂੰ ਆਯੁਰਵੇਦ ਦਾ ਵਿਗਿਆਨ ਦਿੱਤਾ, ਸਾਡੇ ਰਿਸ਼ੀਆਂ ਨੇ ਵੀ ਸਾਨੂੰ ਯੋਗ ਦਾ ਉਹ ਵਿਗਿਆਨ ਦਿੱਤਾ, ਜਿਸ ਦਾ ਪਰਚਮ ਅੱਜ ਪੂਰੀ ਦੁਨੀਆ ਵਿੱਚ ਲਹਿਰਾ ਰਿਹਾ ਹੈ। ਸਾਡੀ ਤਾਂ ਮਾਣਤਾ ਹੀ ਹੈ – ਪਰਹਿਤ ਸਰਿਸ ਧਰਮ ਨਹੀਂ ਭਾਈ। ਅਰਥਾਤ, ਦੂਸਰਿਆਂ ਦੀ ਸੇਵਾ, ਦੂਸਰਿਆਂ ਦੀ ਪੀੜਾ ਦਾ ਨਿਵਾਰਣ ਹੀ ਧਰਮ ਹੈ। ਇਸ ਲਈ ਨਰ ਵਿੱਚ ਨਾਰਾਇਣ, ਜੀਵ ਵਿੱਚ ਸ਼ਿਵ, ਇਸ ਭਾਵ ਨਾਲ ਜੀਵਮਾਤ੍ਰ ਦੀ ਸੇਵਾ ਇਹੀ ਸਾਡੀ ਪਰੰਪਰਾ ਰਹੀ ਹੈ। ਅੱਜਕੱਲ੍ਹ ਅਸੀਂ ਦੇਖ ਰਹੇ ਹਾਂ ਮਹਾਕੁੰਭ ਦੀ ਹਰ ਤਰਫ ਚਰਚਾ ਹੋ ਰਹੀ ਹੈ, ਮਹਾਕੁੰਭ ਹੁਣ ਪੂਰਣਤਾ ਦੇ ਵੱਲ ਹੈ, ਹੁਣ ਤੱਕ ਕਰੋੜਾਂ ਲੋਕ ਉੱਥੇ ਪਹੁੰਚ ਚੁੱਕੇ ਹਨ, ਕਰੋੜਾਂ ਲੋਕਾਂ ਨੇ ਆਸਥਾ ਦੀ ਡੁਬਕੀ ਲਗਾਈ ਹੈ, ਸੰਤਾਂ ਦੇ ਦਰਸ਼ਨ ਕੀਤੇ ਹਨ।

ਅਗਰ ਇਸ ਮਹਾਕੁੰਭ ਦੀ ਤਰਫ ਨਜ਼ਰ ਕਰੀਏ ਤਾਂ ਸਹਿਜਭਾਵ ਉਠ ਜਾਂਦਾ ਹੈ, ਇਹ ਏਕਤਾ ਦਾ ਮਹਾਕੁੰਭ ਹੈ। ਆਉਣ ਵਾਲੀਆਂ ਸਦੀਆਂ ਤੱਕ 144 ਵਰ੍ਹੇ ਦੇ ਬਾਅਦ ਹੋਇਆ ਇਹ ਮਹਾਕੁੰਭ, ਏਕਤਾ ਦੇ ਮਹਾਕੁੰਭ ਦੇ ਰੂਪ ਨਾਲ ਪ੍ਰੇਰਣਾ ਦਿੰਦਾ ਰਹੇਗਾ ਅਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤੀ ਦੇਣ ਦਾ ਅੰਮ੍ਰਿਤ ਪਰੋਸਦਾ ਰਹੇਗਾ। ਲੋਕ ਸੇਵਾਭਾਵ ਨਾਲ ਲਗੇ ਹੋਏ ਹਨ, ਜੋ ਵੀ ਕੁੰਭ ਵਿੱਚ ਗਿਆ ਹੈ, ਏਕਤਾ ਦੇ ਦਰਸ਼ਨ ਤਾਂ ਕੀਤੇ ਹੀ ਹਨ, ਲੇਕਿਨ ਜਿਨ੍ਹਾਂ ਜਿਨ੍ਹਾਂ ਨਾਲ ਮੇਰਾ ਮਿਲਣਾ ਹੋਇਆ ਹੈ, ਦੋ ਗੱਲਾਂ ਮਹਾਕੁੰਭ ਵਿੱਚ ਗਏ ਹਰ ਵਿਅਕਤੀ ਦੇ ਮੂੰਹ ਤੋਂ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਸੁਣਾਈ ਦਿੰਦੀਆਂ ਹਨ। ਇੱਕ – ਉਹ ਜੀਅ ਭਰਕੇ ਸਵੱਛਾ ਕਰਮੀਆਂ ਦੀ, ਉਨ੍ਹਾਂ ਦੇ ਗੁਣਗਾਨ ਕਰਦੇ ਹਨ। ਚੌਵੀ ਘੰਟੇ ਜਿਸ ਸੇਵਾ ਭਾਵ ਨਾਲ ਇਸ ਏਕਤਾ ਦੇ ਮਹਾਕੁੰਭ ਵਿੱਚ ਸਵੱਛਤਾ ਦੇ ਕਾਰਜ ਨੂੰ ਉਹ ਸੰਭਾਲ ਰਹੇ ਹਨ, ਮੈਂ ਅੱਜ ਉਨ੍ਹਾਂ ਸਾਰੇ ਸਵੱਛਤਾ ਦੇ ਸਾਥੀਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਦੂਸਰੀ ਇੱਕ ਵਿਸ਼ੇਸ਼ਤਾ ਹੈ, ਜੋ ਸਾਡੇ ਦੇਸ਼ ਵਿੱਚ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਅਤੇ ਇਸ ਵਾਰ ਮੈਂ ਦੇਖ ਰਿਹਾ ਹਾਂ ਏਕਤਾ ਦੇ ਇਸ ਮਹਾਕੁੰਭ ਤੋਂ ਆਇਆ ਹੋਇਆ ਹਰ ਯਾਤਰੀ ਕਹਿ ਰਿਹਾ ਹੈ, ਕਿ ਇਸ ਬਾਰ ਏਕਤਾ ਦੇ ਮਹਾਕੁੰਭ ਵਿੱਚ ਪੁਲਿਸਕਰਮੀਆਂ ਨੇ ਜੋ ਕੰਮ ਕੀਤਾ ਹੈ, ਇੱਕ ਸਾਧਕ ਦੀ ਤਰ੍ਹਾਂ, ਇੱਕ ਸੇਵਾਵਰਤੀ ਦੀ ਤਰ੍ਹਾਂ ਪੂਰੀ ਨਿਮਰਤਾ ਦੇ ਨਾਲ ਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ ਸੰਭਾਲਣਾ, ਇਸ ਏਕਤਾ ਦੇ ਮਹਾਕੁੰਭ ਵਿੱਚ ਜਿਨ੍ਹਾਂ ਪੁਲਿਸਕਰਮੀਆਂ ਨੇ ਦੇਸ਼ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ, ਉਹ ਵੀ ਵਧਾਈ ਦੇ ਯੋਗ ਹਨ।

ਲੇਕਿਨ ਭਾਈਓ-ਭੈਣੋਂ,

ਪ੍ਰਯਾਗਰਾਜ ਦੇ ਇਸੇ ਮਹਾਕੁੰਭ ਵਿੱਚ, ਇਸੇ ਸੇਵਾ ਭਾਵਨਾ ਦੇ ਨਾਲ ਅਨੇਕ ਵਿਵਿਧ ਸਮਾਜ ਸੇਵਾ ਦੇ ਪ੍ਰਕਲਪ ਚਲ ਰਹੇ ਹਨ। ਜਿਸ ਦੀ ਤਰਫ ਮੀਡੀਆ ਦਾ ਤਾਂ ਧਿਆਨ ਜਾਣਾ ਬਹੁਤ ਮੁਸ਼ਕਿਲ ਹੈ, ਲੇਕਿਨ ਜ਼ਿਆਦਾ ਚਰਚਾ ਵੀ ਨਹੀਂ ਹੋਈ ਹੈ, ਅਗਰ ਮੈਂ ਸਾਰੇ ਇਨ੍ਹਾਂ ਸੇਵਾ ਪ੍ਰਕਲਪਾਂ ਦੀ ਚਰਚਾ ਕਰਾਂ ਤਾਂ ਸ਼ਾਇਦ ਮੇਰਾ ਅਗਲਾ ਪ੍ਰੋਗਰਾਮ ਡਿਸਟਰਬ ਹੋ ਜਾਵੇਗਾ। ਲੇਕਿਨ ਮੈਂ ਇੱਕ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਇਸ ਏਕਤਾ ਦੇ ਮਹਾਕੁੰਭ ਵਿੱਚ ਨੇਤ੍ਰ ਦਾ ਮਹਾਕੁੰਭ ਚਲ ਰਿਹਾ ਹੈ। ਇਸ ਨੇਤ੍ਰ ਮਹਾਕੁੰਭ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਯਾਤਰੀ, ਗਰੀਬ ਪਰਿਵਾਰਾਂ ਤੋਂ ਆਏ ਹੋਏ ਲੋਕ, ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਹੁੰਦੀ ਹੈ, ਮੁਫਤ ਵਿੱਚ ਹੁੰਦੀ ਹੈ। ਨੇਤ੍ਰ ਚਿਕਿਤਸਕ ਦੇਸ਼ ਦੇ ਮਾਣਯੋਗ ਡਾਕਟਰ ਦੋ ਮਹੀਨੇ ਤੋਂ ਉੱਥੇ ਬੈਠੇ ਹੋਏ ਹਨ, ਅਤੇ ਇਸ ਨੇਤ੍ਰ ਮਹਾਕੁੰਭ ਵਿੱਚ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਮੇਰੇ ਭਾਈ ਭੈਣਾਂ ਦੀ ਅੱਖਾਂ ਦੀ ਜਾਂਚ ਹੋ ਚੁੱਕੀ ਹੈ। ਕਰੀਬ ਡੇਢ ਲੱਖ ਲੋਕਾਂ ਨੂੰ ਮੁਫਤ ਦਵਾਈ ਅਤੇ ਚਸ਼ਮੇ ਦਿੱਤੇ ਗਏ ਹਨ, ਅਤੇ ਕੁਝ ਲੋਕ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਮੋਤੀਆਬਿੰਦ ਦੇ ਔਪਰੇਸ਼ਨ ਦੀ ਜ਼ਰੂਰਤ ਸੀ, ਤਾਂ ਇਸ ਨੇਤ੍ਰ ਮਹਾਕੁੰਭ ਨਾਲ ਚਿਤ੍ਰਕੂਟ ਅਤੇ ਆਸ-ਪਾਸ ਦੀਆਂ ਥਾਵਾਂ ‘ਤੇ ਜਿੱਥੇ ਚੰਗੇ ਨੇਤ੍ਰ ਚਿਕਿਸਤਾ ਦੇ ਹਸਪਤਾਲ ਸੀ, ਕਰੀਬ 16000 ਮੋਤੀਆਬਿੰਦ ਦੇ ਔਪਰੇਸ਼ਨ ਦੇ ਲਈ ਉਨ੍ਹਾਂ ਹਸਪਤਾਲਾਂ ਵਿੱਚ ਭੇਜ ਕਰਕੇ, ਇੱਕ ਵੀ ਪੈਸਾ ਖਰਚੇ ਬਿਨਾ ਉਨ੍ਹਾਂ ਸਭ ਦੇ ਮੋਤੀਆਬਿੰਦ ਦੇ ਔਪਰੇਸ਼ਨ ਕੀਤੇ ਗਏ ਹਨ। ਅਜਿਹੇ ਕਿੰਨੇ ਹੀ ਅਨੁਸ਼ਠਾਨ ਇਸ ਏਕਤਾ ਦੇ ਮਹਾਕੁੰਭ ਵਿੱਚ ਚਲ ਰਹੇ ਹਨ।

ਭਾਈਓ-ਭੈਣੋਂ,

ਇਹ ਸਭ ਕੌਣ ਕਰ ਰਿਹਾ ਹੈ? ਸਾਡੇ ਸਾਧੂ-ਸੰਤਾਂ ਦੇ ਮਾਰਗਦਰਸ਼ਨ ਵਿੱਚ ਹਜ਼ਾਰਾਂ ਡਾਕਟਰਸ, ਹਜ਼ਾਰਾਂ ਵਲੰਟੀਅਰ ਸਵੈ-ਇੱਛਾ ਨਾਲ, ਸਮਰਪਿਤ ਭਾਵ ਨਾਲ, ਸੇਵਾ ਭਾਵ ਨਾਲ ਇਸ ਵਿੱਚ ਲਗੇ ਹੋਏ ਹਨ। ਜੋ ਲੋਕ ਏਕਤਾ ਦੇ ਇਸ ਮਹਾਕੁੰਭ ਵਿੱਚ ਜਾ ਰਹੇ ਹਨ, ਉਹ ਇਨ੍ਹਾਂ ਯਤਨਾਂ ਦੀ ਸਰਾਹਨਾ ਕਰ ਰਹੇ ਹਨ।

ਭਾਈਓ-ਭੈਣੋਂ,

ਅਜਿਹੇ ਹੀ, ਭਾਰਤ ਵਿੱਚ ਕਿੰਨੇ ਹੀ ਵੱਡੇ-ਵੱਡੇ ਹਸਪਤਾਲ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ। ਧਾਰਮਿਕ ਟ੍ਰੱਸਟਸ ਦੇ ਦੁਆਰਾ ਹੈਲਥ ਅਤੇ ਸਾਇੰਸ ਨਾਲ ਜੁੜੇ ਕਿੰਨੇ ਹੀ ਰਿਸਰਚ ਇੰਸਟੀਟਿਊਟਸ ਚਲਾਏ ਜਾ ਰਹੇ ਹਨ। ਕਰੋੜਾਂ ਗਰੀਬਾਂ ਦਾ ਇਲਾਜ ਅਤੇ ਸੇਵਾ ਇਨ੍ਹਾਂ ਸੰਸਥਾਨਾਂ ਵਿੱਚ ਹੁੰਦੀ ਹੈ। ਮੇਰੀ ਦੀਦੀ ਮਾਂ ਇੱਥੇ ਬੈਠੀ ਹੈ। ਅਨਾਥ ਬਾਲਿਕਾਵਾਂ ਦੇ ਲਈ ਜਿਸ ਪ੍ਰਕਾਰ ਨਾਲ ਸਮਰਪਣ ਭਾਵ ਨਾਲ ਉਹ ਸੇਵਾ ਕਰਦੀ ਹੈ। ਆਪਣਾ ਜੀਵਨ ਬੇਟੀਆਂ ਦੇ ਲਈ ਉਨ੍ਹਾਂ ਨੇ ਸਮਰਪਿਤ ਕਰ ਦਿੱਤਾ।

ਸਾਥੀਓ,

ਇੱਥੇ ਕੋਲ ਹੀ ਸਾਡੇ ਬੁੰਦੇਲਖੰਡ ਦਾ ਚਿਤ੍ਰਕੂਟ, ਪ੍ਰਭੂ ਰਾਮ ਨਾਲ ਜੁੜਿਆ ਇਹ ਪਵਿੱਤਰ ਤੀਰਥ ਖੁਦ ਦਿਵਯਾਂਗਾਂ ਅਤੇ ਮਰੀਜਾਂ ਦੀ ਸੇਵਾ ਦਾ ਕਿੰਨਾ ਵੱਡਾ ਕੇਂਦਰ ਹੈ। ਮੈਨੂੰ ਖੁਸ਼ੀ ਹੈ, ਇਸ ਗੌਰਵਸ਼ਾਲੀ ਪਰੰਪਰਾ ਵਿੱਚ ਬਾਗੇਸ਼ਵਰ ਧਾਮ ਦੇ ਰੂਪ ਵਿੱਚ ਇੱਕ ਹੋਰ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਹੁਣ ਬਾਗੇਸ਼ਵਰ ਧਾਮ ਵਿੱਚ ਆਰੋਗਯ ਦਾ ਅਸ਼ੀਰਵਾਦ ਵੀ ਮਿਲੇਗਾ। ਮੈਨੂੰ ਦੱਸਿਆ ਗਿਆ ਹੈ, ਇੱਥੇ ਦੋ ਦਿਨ ਬਾਅਦ ਮਹਾਸ਼ਿਵਰਾਤ੍ਰੀ ਦੇ ਦਿਨ 251 ਬੇਟੀਆਂ ਦੇ ਸਮੂਹਿਕ ਵਿਆਹ ਮਹੋਤਸਵ ਦਾ ਵੀ ਆਯੋਜਨ ਹੋਵੇਗਾ। ਮੈਂ ਇਸ ਪੁਣਯ ਕਾਰਜ ਦੇ ਲਈ ਵੀ ਬਾਗੇਸ਼ਵਰ ਧਾਮ ਦੀ ਸਰਾਹਨਾ ਕਰਦਾ ਹਾਂ। ਮੈਂ ਸਾਰੀਆਂ ਨਵੀਆਂ ਵਿਆਹੀਆਂ ਜੋੜੀਆਂ, ਮੇਰੀ ਬੇਟੀਆਂ ਨੂੰ ਸੁੰਦਰ ਅਤੇ ਸੁਖੀ ਜੀਵਨ ਦੇ ਲਈ ਅਗ੍ਰਿਮ ਵਧਾਈ ਦਿੰਦਾ ਹਾਂ, ਦਿਲ ਤੋਂ ਅਸ਼ੀਰਵਾਦ ਦਿੰਦਾ ਹਾਂ।

ਸਾਥੀਓ,

ਸਾਡੇ ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ- ਸ਼ਰੀਰ-ਮਾਘਯਂ ਖਲੁ ਧਰਮ-ਸਾਧਨਮ੍। (शरीर-माद्यं खलु धर्म-साधनम्)। ਅਰਥਾਤ, ਸਾਡਾ ਸ਼ਰੀਰ, ਸਾਡੀ ਸਿਹਤ ਹੀ ਸਾਡੇ ਧਰਮ, ਸਾਡੇ ਸੁਖ ਅਤੇ ਸਾਡੀ ਸਫਲਤਾ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਲਈ, ਜਦੋਂ ਦੇਸ਼ ਨੇ ਮੈਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਮੈਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨੂੰ ਸਰਕਾਰ ਦਾ ਸੰਕਲਪ ਬਣਾਇਆ। ਅਤੇ, ‘ਸਬਕਾ ਸਾਥ, ਸਬਕਾ ਵਿਕਾਸ’ ਦੇ ਇਸ ਸੰਕਲਪ ਦਾ ਵੀ ਵਿੱਕ ਵੱਡਾ ਅਧਾਰ ਹੈ- ਸਬਕਾ ਇਲਾਜ, ਸਬਕੋ ਆਰੋਗਯ! ਇਸ ਵਿਜ਼ਨ ਨੂੰ ਪੂਰਾ ਕਰਨ ਦੇ ਲਈ ਅਸੀਂ ਅਲੱਗ-ਅਲੱਗ ਪੱਧਰ ‘ਤੇ ਫੋਕਸ ਕਰ ਰਹੇ ਹਾਂ। ਸਾਡਾ ਫੋਕਸ ਹੈ- ਬਿਮਾਰੀ ਤੋਂ ਬਚਾਅ ‘ਤੇ, ਤੁਸੀਂ ਮੈਨੂੰ ਦੱਸੋ, ਇੱਥੇ ਸਵੱਛ ਭਾਰਤ ਅਭਿਯਾਨ ਦੇ ਤਹਿਤ ਟੌਏਲਟ, ਸ਼ੌਚਾਲਯ ਹਰ ਪਿੰਡ ਵਿੱਚ ਬਣੇ ਹਨ ਕਿ ਨਹੀਂ ਬਣੇ ਹਨ? ਇਸ ਨਾਲ ਤੁਹਾਡੀ ਮਦਦ ਹੋਈ ਕਿ ਨਹੀਂ ਹੋਈ? ਤੁਹਾਨੂੰ ਪਤਾ ਹੈ ਸ਼ੌਚਾਲਯ ਬਣਨ ਨਾਲ ਇੱਕ ਹੋਰ ਫਾਇਦਾ ਹੋਇਆ ਹੈ। ਸ਼ੌਚਾਲਯ ਬਣੇ ਹਨ ਤਾਂ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਘੱਟ ਹੋਈਆਂ ਹਨ। ਇੱਕ ਸਟਡੀ ਕਹਿੰਦੀ ਹੈ, ਜਿਨ੍ਹਾਂ ਘਰਾਂ ਵਿੱਚ ਸ਼ੌਚਾਲਯ ਬਣੇ ਹਨ, ਉੱਥੇ ਹਜ਼ਾਰਾਂ ਰੁਪਏ ਬਿਮਾਰੀ ‘ਤੇ ਖਰਚ ਹੋਣ ਤੋਂ ਬਚੇ ਹਨ।

ਸਾਥੀਓ,

2014 ਵਿੱਚ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹਾਲਾਤ ਇਹ ਸੀ ਕਿ, ਦੇਸ਼ ਵਿੱਚ ਗਰੀਬ ਜਿੰਨਾ ਬਿਮਾਰੀ ਤੋਂ ਨਹੀਂ ਡਰਦਾ ਸੀ, ਉਸ ਤੋਂ ਜ਼ਿਆਦਾ ਡਰ ਉਸ ਨੂੰ ਇਲਾਜ ਦੇ ਖਰਚ ਤੋਂ ਲਗਦਾ ਸੀ। ਅਗਰ ਪਰਿਵਾਰ ਵਿੱਚ ਕੋਈ ਇੱਕ ਵਿਅਕਤੀ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਵੇ, ਤਾਂ ਪੂਰਾ ਪਰਿਵਾਰ ਸੰਕਟ ਵਿੱਚ ਆ ਜਾਂਦਾ ਸੀ। ਮੈਂ ਵੀ ਆਪ ਸਭ ਦੀ ਤਰ੍ਹਾਂ ਗਰੀਬ ਪਰਿਵਾਰ ਤੋਂ ਨਿਕਲਿਆ ਹਾਂ। ਮੈਂ ਵੀ ਇਨ੍ਹਾਂ ਤਕਲੀਫਾਂ ਨੂੰ ਦੇਖਿਆ ਹੈ। ਅਤੇ ਇਸ ਲਈ, ਮੈਂ ਸੰਕਲਪ ਲਿਆ ਹੈ- ਮੈਂ ਇਲਾਜ ਦਾ ਖਰਚ ਘੱਟ ਕਰਾਂਗਾ, ਅਤੇ ਤੁਹਾਡੀ ਜੇਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾਵਾਂਗਾ। ਮੈਂ ਤੁਹਾਨੂੰ ਵਾਰ-ਵਾਰ ਸਾਡੀ ਸਰਕਾਰ ਦੀਆਂ ਕੁਝ ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੰਦਾ ਰਹਿੰਦਾ ਹਾਂ, ਤਾਕਿ ਇੱਕ ਵੀ ਜ਼ਰੂਰਤਮੰਦ ਯੋਜਨਾਵਾਂ ਤੋਂ ਛੁਟੇ ਨਹੀਂ, ਇਸ ਲਈ, ਮੈਂ ਕਈ ਜ਼ਰੂਰੀ ਗੱਲਾਂ ਅੱਜ ਫਿਰ ਇੱਥੇ ਦੁਹਰਾ ਰਿਹਾ ਹਾਂ ਅਤੇ ਮੈਂ ਆਸ਼ਾ ਕਰਦਾ ਹਾਂ, ਤੁਸੀਂ ਇਸ ਨੂੰ ਯਾਦ ਵੀ ਰੱਖੋਗੇ ਅਤੇ ਆਪਣੇ ਜਾਣਕਾਰਾਂ ਨੂੰ ਦੱਸੋਗੇ ਵੀ। ਦੱਸੋਗੇ ਨਾ, ਪੱਕਾ ਦੱਸੋਗੇ, ਇਹ ਵੀ ਸੇਵਾ ਦਾ ਹੀ ਕੰਮ ਹੈ। ਇਲਾਜ ਦੇ ਖਰਚ ਦਾ ਬੋਝ ਘੱਟ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ?

ਇਸ ਲਈ ਮੈਂ ਹਰ ਗਰੀਬ ਦੇ ਮੁਫਤ ਇਲਾਜ ਦੀ ਵਿਵਸਥਾ ਕਰ ਦਿੱਤੀ ਹੈ। 5 ਲੱਖ ਤੱਕ ਦਾ ਇਲਾਜ ਬਿਨਾ ਕਿਸੇ ਖਰਚ ਦੇ! ਕਿਸੇ ਬੇਟੇ ਨੂੰ ਆਪਣੇ ਮਾਂ-ਬਾਪ ਦੇ ਇਲਾਜ ਦੇ ਲਈ ₹ 5 ਲੱਖ ਤੱਕ ਖਰਚ ਨਹੀਂ ਕਰਨਾ ਪਵੇਗਾ। ਇਹ ਦਿੱਲੀ ਵਿੱਚ ਤੁਹਾਡਾ ਜੋ ਬੇਟਾ ਬੈਠਾ ਹੈ ਨਾ ਇਹ ਕੰਮ ਉਹ ਕਰੇਗਾ। ਲੇਕਿਨ ਇਸ ਦੇ ਲਈ ਤੁਹਾਨੂੰ ਆਯੁਸ਼ਮਾਨ ਕਾਰਡ ਬਣਾਉਣਾ ਹੈ। ਮੈਨੂੰ ਆਸ਼ਾ ਹੈ ਕਿ ਇੱਥੇ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਦਾ ਆਯੁਸ਼ਮਾਨ ਕਾਰਡ ਜ਼ਰੂਰ ਬਣਿਆ ਹੋਵੇਗਾ, ਜਿਨ੍ਹਾਂ ਦਾ ਨਹੀਂ ਬਣਿਆ ਹੈ ਉਹ ਵੀ ਜਲਦੀ ਤੋਂ ਜਲਦੀ ਇਸ ਨੂੰ ਬਣਵਾ ਲੈਣ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵੀ ਕਹਾਂਗਾ, ਕਿ ਇਸ ਕੰਮ ਨੂੰ ਇਸ ਖੇਤਰ ਵਿੱਚ ਅਗਰ ਕੋਈ ਰਹਿ ਗਿਆ ਹੋਵੇ ਤਾਂ ਤੇਜ਼ੀ ਨਾਲ ਇਸ ਨੂੰ ਅੱਗੇ ਵਧਾਇਆ ਜਾਵੇ।

ਸਾਥੀਓ,

ਇੱਕ ਹੋਰ ਗੱਲ ਤੁਹਾਨੂੰ ਯਾਦ ਰੱਖਣੀ ਹੈ। ਹੁਣ ਗਰੀਬ, ਅਮੀਰ, ਮੱਧ ਵਰਗ, ਕੋਈ ਵੀ ਪਰਿਵਾਰ ਹੋਵੇ, ਪਰਿਵਾਰ ਵਿੱਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦੇ ਲਈ ਵੀ ਮੁਫਤ ਇਲਾਜ ਦੇ ਲਈ ਆਯੁਸ਼ਮਾਨ ਕਾਰਡ ਬਣ ਰਹੇ ਹਨ। ਇਹ ਕਾਰਡ ਵੀ ਔਨਲਾਈਨ ਹੀ ਬਣ ਜਾਣਗੇ। ਇਸ ਦੇ ਲਈ ਕਿਤੇ ਕਿਸੇ ਨੂੰ ਕੋਈ ਪੈਸਾ ਦੇਣਾ ਨਹੀਂ ਹੈ। ਅਤੇ ਅਗਰ ਕੋਈ ਪੈਸਾ ਮੰਗਦਾ ਹੈ, ਤਾਂ ਸਿੱਧਾ ਮੈਨੂੰ ਚਿੱਠੀ ਲਿਖਣੀ ਹੈ, ਬਾਕਿ ਕੰਮ ਮੈਂ ਕਰ ਲਵਾਂਗਾ। ਅਗਰ ਕੋਈ ਪੈਸਾ ਮੰਗਦਾ ਹੈ ਤਾਂ ਕੀ ਕਰੋਗੇ ਤੁਸੀਂ? ਲਿਖੋਗੇ। ਮੈਂ ਇਨ੍ਹਾਂ ਸੰਤ ਮਹਾਤਮਾਵਾਂ ਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਵੀ ਜਰਾ ਆਯੁਸ਼ਮਾਨ ਕਾਰਡ ਦਾ ਪ੍ਰਬੰਧ ਕਰ ਦਵੋ, ਤਾਕਿ ਤੁਹਾਨੂੰ ਕਦੇ ਵੀ ਬਿਮਾਰੀ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲੇ। ਤੁਹਾਨੂੰ ਤਾਂ ਬਿਮਾਰੀ ਆਉਣ ਵਾਲੀ ਨਹੀਂ ਹੈ, ਲੇਕਿਨ ਅਗਰ ਕਿਤੇ ਆ ਜਾਵੇ ਤਾਂ।

ਭਾਈਓ ਭੈਣੋਂ,

ਕਈ ਵਾਰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਡਾਕਟਰ ਦੀ ਲਿਖੀ ਦਵਾਈ ਘਰ ‘ਤੇ ਹੀ ਖਾਣੀ ਪੈਂਦੀ ਹੈ। ਅਜਿਹੇ ਵਿੱਚ ਮੈਡੀਕਲ ਸਟੋਰ ਤੋਂ ਸਸਤੀ ਦਵਾਈ ਮਿਲੇ, ਮੈਂ ਇਸ ਦਾ ਵੀ ਇੰਤਜ਼ਾਮ ਕੀਤਾ ਹੈ। ਇਸ ਖਰਚ ਨੂੰ ਘੱਟ ਕਰਨ ਦੇ ਲਈ ਦੇਸ਼ ਵਿੱਚ 14000 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ ਅਤੇ ਇਹ ਜਨ ਔਸ਼ਧੀ ਕੇਂਦਰ ਅਜਿਹੇ ਹਨ ਕਿ ਜੋ ਦਵਾਈ ਬਜ਼ਾਰ ਵਿੱਚ 100 ਰੁਪਏ ਵਿੱਚ ਮਿਲਦੀ ਹੈ, ਜਨ ਔਸ਼ਧੀ ਕੇਂਦਰ ਵਿੱਚ ਉਹੀ ਦਵਾਈ ਸਿਰਫ 15-20, 25 ਵਿੱਚ ਮਿਲ ਜਾਂਦੀ ਹੈ। ਹੁਣ ਤੁਹਾਡਾ ਪੈਸਾ ਬਚੇਗਾ ਕਿ ਨਹੀਂ ਬਚੇਗਾ? ਤਾਂ ਤੁਹਾਨੂੰ ਜਨ ਔਸ਼ਧੀ ਕੇਂਦਰ ਤੋਂ ਦਵਾਈ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਹੈ? ਦੂਸਰੀ ਇੱਕ ਗੱਲ ਮੈਂ ਕਰਨਾ ਚਾਹੁੰਦਾ ਹਾਂ, ਅੱਜਕੱਲ੍ਹ ਬਹੁਤ ਬਾਰ ਖਬਰਾਂ ਆਉਂਦੀਆਂ ਹਨ, ਪਿੰਡ-ਪਿੰਡ ਕਿਡਨੀ ਦੀ ਵੀ ਬਿਮਾਰੀ ਬਹੁਤ ਫੈਲ ਰਹੀ ਹੈ। ਹੁਣ ਕਿਡਨੀ ਦੀ ਬਿਮਾਰੀ ਜਦੋਂ ਵਧ ਜਾਂਦੀ ਹੈ, ਤਾਂ ਲਗਾਤਾਰ ਡਾਇਲਿਸਿਸ ਕਰਵਾਉਣੀ ਪੈਂਦੀ ਹੈ, ਨਿਯਮਿਤ ਤੌਰ ‘ਤੇ ਕਰਵਾਉਣੀ ਪੈਂਦੀ ਹੈ, ਦੂਰ ਦੂਰ ਜਾਣਾ ਪੈਂਦਾ ਹੈ, ਖਰਚਾ ਬਹੁਤ ਲਗਦਾ ਹੈ। ਤੁਹਾਡੀ ਇਹ ਮੁਸੀਬਤ ਘੱਟ ਹੋਵੇ ਇਸ ਲਈ ਅਸੀਂ ਦੇਸ਼ ਦੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਡੇਢ ਹਜ਼ਾਰ ਤੋਂ ਜ਼ਿਆਦਾ ਡਾਇਲਿਸਿਸ ਸੈਂਟਰ ਖੋਲ੍ਹੇ ਹਨ। ਇੱਥੇ ਮੁਫਤ ਡਾਇਲਿਸਿਸ ਦੀ ਸੁਵਿਧਾ ਵੀ ਉਪਲਬਧ ਹੈ। ਸਰਕਾਰ ਦੀਆਂ ਇਨ੍ਹਾਂ ਸਭ ਯੋਜਨਾਵਾਂ ਦੀ ਜਾਣਕਾਰੀ ਤੁਹਾਨੂੰ ਵੀ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਆਪਣੇ ਜਾਣਕਾਰਾਂ ਵਿੱਚ ਵੀ ਸਭ ਨੂੰ ਦੱਸਣਾ ਚਾਹੀਦਾ ਹੈ। ਤਾਂ ਮੇਰਾ ਇੰਨਾ ਕੰਮ ਕਰੋਗੇ? ਜਰਾ ਸਾਰੇ ਹੱਥ ਉੱਪਰ ਕਰਕੇ ਦੱਸੋ ਕਰੋਗੇ? ਤੁਹਾਨੂੰ ਪੁਣਯ ਮਿਲੇਗਾ, ਇਹ ਸੇਵਾ ਦਾ ਕੰਮ ਹੈ।

ਸਾਥੀਓ,

ਬਾਗੇਸ਼ਵਰ ਧਾਮ ਵਿੱਚ ਕੈਂਸਰ ਮਰੀਜਾਂ ਦੇ ਲਈ ਇੰਨਾ ਵੱਡਾ ਹਸਪਤਾਲ ਖੁਲ੍ਹਣ ਜਾ ਰਿਹਾ ਹੈ। ਕਿਉਂਕਿ ਕੈਂਸਰ ਹੁਣ ਹਰ ਥਾਂ ਵੱਡੀ ਪਰੇਸ਼ਾਨੀ ਬਣ ਰਿਹਾ ਹੈ, ਇਸ ਲਈ ਅੱਜ ਸਰਕਾਰ ਸਮਾਜ, ਸੰਤ, ਸਭ ਕੈਂਸਰ ਦੇ ਖਿਲਾਫ ਲੜਾਈ ਵਿੱਚ ਮਿਲ ਕੇ ਯਤਨ ਕਰ ਰਹੇ ਹਨ।

ਭਾਈਓ-ਭੈਣੋਂ,

ਮੈਨੂੰ ਪਤਾ ਹੈ, ਪਿੰਡ ਵਿੱਚ ਅਗਰ ਕਿਸੇ ਨੂੰ ਕੈਂਸਰ ਹੋ ਜਾਵੇ, ਤਾਂ ਉਸ ਨਾਲ ਲੜਨਾ ਕਿੰਨਾ ਮੁਸ਼ਕਿਲ ਹੁੰਦਾ ਹੈ। ਪਹਿਲਾਂ ਤਾਂ ਬਹੁਤ ਦਿਨਾਂ ਤੱਕ ਪਤਾ ਹੀ ਨਹੀਂ ਚਲਦਾ ਕਿ ਕੈਂਸਰ ਹੋਇਆ ਹੈ। ਬੁਖਾਰ ਅਤੇ ਦਰਦ ਦੀ ਘਰੇਲੂ ਦਵਾਈਆਂ ਆਮ ਤੌਰ ‘ਤੇ ਲੋਕ ਲੈਂਦੇ ਰਹਿੰਦੇ ਹਨ ਅਤੇ ਕੁਝ ਲੋਕ ਤਾਂ ਪੂਜਾ ਜਾਪ ਵਿੱਚ ਚਲੇ ਜਾਂਦੇ ਹਨ, ਕਿਸੇ ਦੇ ਤਾਂਤ੍ਰਿਕਾਂ ਦੇ ਹੱਥ ਵਿੱਚ ਫਸ ਜਾਂਦੇ ਹਨ, ਜਦੋਂ ਤਕਲੀਫ ਬਹੁਤ ਵਧ ਜਾਂਦੀ ਹੈ ਜਾਂ ਗੰਢ ਦਿਖਣ ਲਗਦੀ ਹੈ, ਤਦ ਜਾ ਕੇ ਬਾਹਰ ਦਿਖਾਉਂਦੇ ਹਨ, ਤਦ ਪਤਾ ਚਲਦਾ ਹੈ ਕਿ ਕੈਂਸਰ ਹੋਇਆ ਹੈ। ਅਤੇ ਕੈਂਸਰ ਦਾ ਨਾਮ ਸੁਣਦੇ ਹੀ ਪੂਰੇ ਘਰ ਵਿੱਚ ਮਾਤਮ ਛਾ ਜਾਂਦਾ ਹੈ, ਸਭ ਕੋਈ ਘਬਰਾ ਜਾਂਦਾ ਹੈ, ਸਾਰੇ ਸੁਪਨੇ ਚੂਰ-ਚੂਰ ਹੋ ਜਾਂਦੇ ਹਨ ਅਤੇ ਇਹ ਵੀ ਸਮਝ ਨਹੀਂ ਆਉਂਦਾ ਕਿ ਕਿੱਥੇ ਜਾਣਾ ਹੈ, ਕਿੱਥੇ ਇਲਾਜ ਕਰਵਾਉਣਾ ਹੈ। ਜ਼ਿਆਦਾਤਰ ਲੋਕਾਂ ਨੂੰ ਦਿੱਲੀ ਮੁੰਬਈ ਦਾ ਹੀ ਪਤਾ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਇਨ੍ਹਾਂ ਸਭ ਤਕਲੀਫਾਂ ਦੇ ਸਮਾਧਾਨ ਵਿੱਚ ਲਗੀ ਹੈ। ਇਸ ਸਾਲ ਜੋ ਬਜਟ ਆਇਆ ਹੈ, ਉਸ ਵਿੱਚ ਵੀ ਕੈਂਸਰ ਨਾਲ ਲੜਨ ਦੇ ਲਈ ਕਈ ਸਾਰੇ ਐਲਾਨ ਕੀਤੇ ਗਏ ਹਨ ਅਤੇ ਮੋਦੀ ਨੇ ਤੈਅ ਕੀਤਾ ਹੈ ਕਿ ਕੈਂਸਰ ਦੀਆਂ ਦਵਾਈਆਂ ਨੂੰ ਹੋਰ ਸਸਤਾ ਕੀਤਾ ਜਾਵੇਗਾ। ਅਗਲੇ 3 ਸਾਲ ਵਿੱਚ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਕੈਂਸਰ ਡੇਅ ਕੇਅਰ ਸੈਂਟਰ ਖੋਲ੍ਹੇ ਜਾਣਗੇ। ਡੇਅ ਕੇਅਰ ਸੈਂਟਰ ਵਿੱਚ ਜਾਂਚ ਵੀ ਹੋਵੇਗੀ ਅਤੇ ਆਰਾਮ ਕਰਨ ਦੀ ਸੁਵਿਧਾ ਵੀ ਹੋਵੇਗੀ। ਤੁਹਾਡੇ ਪੜੋਸ ਵਿੱਚ ਹੀ ਜੋ ਜ਼ਿਲ੍ਹਾ ਹਸਪਤਾਲ ਹੈ, ਮੈਡੀਕਲ ਕੇਂਦਰ ਹਨ, ਉੱਥੇ ਕੈਂਸਰ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ।

ਲੇਕਿਨ ਭਾਈਓ-ਭੈਣੋਂ,

ਤੁਹਾਨੂੰ ਮੇਰੀ ਇੱਕ ਗੱਲ ਚੰਗੀ ਲਗੇ ਜਾਂ ਬੁਰੀ ਲਗੇ, ਲੇਕਿਨ ਇਸ ਨੂੰ ਕੁਝ ਕਰਨਾ ਹੀ ਪਵੇਗਾ, ਯਾਦ ਰੱਖਣਾ ਅਤੇ ਜੀਵਨ ਵਿੱਚ ਲਾਗੂ ਕਰਨਾ, ਕੈਂਸਰ ਤੋਂ ਸੁਰੱਖਿਆ ਦੇ ਲਈ ਤੁਹਾਨੂੰ ਵੀ ਸਾਵਧਾਨ ਅਤੇ ਜਾਗਰੂਕ ਹੋਣਾ ਪਵੇਗਾ। ਸਭ ਤੋਂ ਪਹਿਲੀ ਸਾਵਧਾਨੀ ਇਹ ਹੈ, ਕਿ ਸਮੇਂ ਤੇ ਕੈਂਸਰ ਦੀ ਪੜਤਾਲ, ਕਿਉਂਕਿ ਇੱਕ ਵਾਰ ਕੈਂਸਰ ਫੈਲ ਗਿਆ ਤਾਂ ਉਸ ਨੂੰ ਹਰਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ 30 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਦੀ ਜਾਂਚ ਦੇ ਲਈ ਇੱਕ ਅਭਿਯਾਨ ਚਲਾ ਰਹੇ ਹਾਂ। ਆਪ ਸਭ ਨੂੰ ਇਸ ਅਭਿਯਾਨ ਦਾ ਫਾਇਦਾ ਉਠਾਉਣਾ ਚਾਹੀਦਾ ਹੈ, ਹਿੱਸਾ ਬਣਨਾ ਚਾਹੀਦਾ ਹੈ। ਲਾਪਰਵਾਹੀ ਨਹੀਂ ਕਰਨੀ ਹੈ। ਥੋੜ੍ਹੀ ਜਿਹੀ ਵੀ ਸ਼ੰਕਾ ਹੋਵੇ ਕੈਂਸਰ ਦੀ ਤੁਰੰਤ ਜਾਂਚ ਕਰਵਾਉਣੀ ਹੈ। ਇੱਕ ਹੋਰ ਗੱਲ ਕੈਂਸਰ ਨੂੰ ਲੈ ਕੇ ਸਹੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ। ਇਹ ਕੈਂਸਰ ਕਿਸੇ ਨੂੰ ਛੂਹਣ ਨਾਲ ਨਹੀਂ ਹੁੰਦਾ ਹੈ, ਇਹ ਛੂਆ-ਛੂਤ ਦੀ ਬਿਮਾਰੀ ਨਹੀਂ ਹੈ, ਇਹ ਛੂਹਣ ਨਾਲ ਨਹੀਂ ਫੈਲਦੀ ਹੈ, ਕੈਂਸਰ ਦਾ ਖਤਰਾ ਬੀੜੀ, ਸਿਗਰੇਟ, ਤੰਬਾਕੂ ਅਤੇ ਮਸਾਲੇ ਨਾਲ ਵਧਦਾ ਹੈ, ਕਿ ਮਾਤਾਵਾਂ ਭੈਣਾਂ ਜ਼ਿਆਦਾ ਖੁਸ਼ ਹੋ ਰਹੀਆਂ ਹਨ ਮੇਰੀ ਗੱਲ ਸੁਣ ਕੇ। ਇਸ ਲਈ ਕੈਂਸਰ ਫੈਲਾਉਣ ਵਾਲੇ ਇਸ ਸਾਰੇ ਨਸ਼ੇ ਤੋਂ ਤੁਹਾਨੂੰ ਤਾਂ ਦੂਰ ਰਹਿਣਾ ਹੀ ਹੈ, ਹੋਰਾਂ ਨੂੰ ਵੀ ਉਸ ਤੋਂ ਦੂਰ ਰੱਖਣਾ ਹੈ। ਆਪਣੇ ਸ਼ਰੀਰ ਅਤੇ ਸਿਹਤ ਦਾ ਖਿਆਲ ਰੱਖਣਾ ਹੈ। ਅਤੇ ਮੈਂ ਆਸ਼ਾ ਕਰਦਾ ਹਾਂ। ਅਗਰ ਅਸੀਂ ਸਾਵਧਾਨੀ ਰੱਖਾਂਗੇ। ਤਾਂ ਬਾਗੇਸ਼ਵਰ ਧਾਮ ਦੇ ਕੈਂਸਰ ਹਸਪਤਾਲ ‘ਤੇ ਬੋਝ ਨਹੀਂ ਬਣਨਗ। ਇੱਥੇ ਆਉਣ ਦੀ ਜ਼ਰੂਰਤ ਨਹੀਂ ਪਵੇਗੀ, ਤਾਂ ਸਾਵਧਾਨੀਆਂ ਰੱਖੋਗੇ ਨਾ? ਲਾਪਰਵਾਹੀ ਤਾਂ ਨਹੀਂ ਕਰੋਗੇ ਨਾ?

ਸਾਥੀਓ,

ਮੋਦੀ ਤੁਹਾਡਾ ਸੇਵਕ ਬਣ ਕੇ ਤੁਹਾਡੀ ਸੇਵਾ ਵਿੱਚ ਜੁਟਿਆ ਹੈ। ਮੈਂ ਪਿਛਲੀ ਵਾਰ ਜਦੋਂ ਛਤਰਪੁਰ ਆਇਆ ਸੀ ਤਾਂ ਇੱਥੇ ਮੈਂ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਸੀ ਅਤੇ ਹੁਣ ਮੁੱਖ ਮੰਤਰੀ ਜੀ ਨੇ ਇਸ ਦਾ ਵਰਣਨ ਵੀ ਕੀਤਾ। ਤੁਹਾਨੂੰ ਧਿਆਨ ਹੋਵੇਗਾ, ਇਨ੍ਹਾਂ ਵਿੱਚ 45000 ਕਰੋੜ ਰੁਪਏ ਦੀ ਕੇਨ ਬੇਤਵਾ ਲਿੰਕ ਪ੍ਰੋਜੈਕਟ ਦੀ ਸੀ। ਇਹ ਪ੍ਰੋਜੈਕਟ ਕਿੰਨੇ ਦਹਾਕਿਆਂ ਤੋਂ ਲਟਕੀ ਹੋਇਆ ਸੀ, ਕਿੰਨੀਆਂ ਸਰਕਾਰਾਂ ਆਈਆਂ ਚਲੀਆਂ ਗਈਆਂ, ਹਰ ਪਾਰਟੀ ਦੇ ਨੇਤਾ ਵੀ ਬੁੰਦੇਲਕੰਡ ਆਉਂਦੇ ਸੀ। ਲੇਕਿਨ ਇੱਥੇ ਪਾਣੀ ਦੀ ਕਿੱਲਤ ਵਧਦੀ ਹੀ ਚਲੀ ਗਈ। ਤੁਸੀਂ ਮੈਨੂੰ ਦੱਸੋ, ਪਿਛਲੀ ਕਿਸੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਕੀ? ਇਹ ਕੰਮ ਵੀ ਤਦ ਸ਼ੁਰੂ ਹੋਇਆ ਜਦੋਂ ਤੁਸੀਂ ਮੋਦੀ ਨੂੰ ਅਸ਼ੀਰਵਾਦ ਦਿੱਤਾ। ਪੀਣ ਦੇ ਪਾਣੀ ਅਤੇ ਉਸ ਦਾ ਸੰਕਟ ਦੂਰ ਕਰਨ ਦੇ ਲਈ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਜਲ ਜੀਵਨ ਮਿਸ਼ਨ ਯਾਨੀ ਹਰ ਘਰ ਪ੍ਰੋਜੈਕਟ ਦੇ ਤਹਿਤ ਬੁੰਦੇਲਖੰਡ ਦੇ ਪਿੰਡ-ਪਿੰਡ ਵਿੱਚ ਪਾਈਪ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ। ਪਿੰਡ ਵਿੱਚ ਪਾਣੀ ਪਹੁੰਚੇ ਸਾਡੇ ਕਿਸਾਨ ਭਾਈ ਭੈਣਾਂ ਦੀ ਤਕਲੀਫ ਦੂਰ ਹੋਵੇ, ਉਨ੍ਹਾਂ ਦੀ ਆਮਦਨ ਵਧੇ, ਅਸੀਂ ਇਸ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ।

ਭਾਈਓ-ਭੈਣੋਂ,

ਬੁੰਦੇਲਖੰਡ ਸਮ੍ਰਿੱਧ ਬਣੇ, ਇਸ ਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਮਾਤਾਵਾਂ ਭੈਣਾਂ ਵੀ ਓਨੀ ਹੀ ਸਸ਼ਕਤ ਬਣਨ, ਇਸ ਦੇ ਲਈ ਅਸੀਂ ਲਖਪਤੀ ਦੀਦੀ ਅਤੇ ਡ੍ਰੋਨ ਦੀਦੀ ਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਅਸੀਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਲੈ ਲੇ ਚਲ ਰਹੇ ਹਾਂ। ਭੈਣਾਂ ਨੂੰ ਡ੍ਰੋਨ ਉੜਾਉਣ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਬੁੰਦੇਲਖੰਡ ਵਿੱਚ ਸਿੰਚਾਈ ਦਾ ਪਾਣੀ ਪਹੁੰਚੇਗਾ, ਭੈਣਾਂ ਡ੍ਰੋਨ ਨਾਲ ਫਸਲਾਂ ‘ਤੇ ਛਿੜਕਾਅ ਕਰੇਗੀ, ਖੇਤੀ ਵਿੱਚ ਮਦਦ ਕਰੇਗੀ, ਤਾਂ ਸਾਡਾ ਬੁੰਦੇਲਖੰਡ ਸਮ੍ਰਿੱਧੀ ਦੇ ਰਸਤੇ ‘ਤੇ ਤੇਜ਼ੀ ਨਾਲ ਅੱਗੇ ਵਧੇਗਾ।

ਭਾਈਓ-ਭੈਣੋਂ,

ਪਿੰਡ ਵਿੱਚ ਡ੍ਰੋਨ ਤਕਨੀਕ ਨਾਲ ਇੱਕ ਹੋਰ ਵੱਡਾ ਜ਼ਰੂਰੀ ਕੰਮ ਹੋ ਰਿਹਾ ਹੈ। ਸਵਾਮਿਤਵ ਯੋਜਨਾ ਦੇ ਤਹਿਤ ਡ੍ਰੋਨ ਨਾਲ ਜ਼ਮੀਨ ਦੀ ਪੈਮਾਇਸ਼ ਕਰਵਾ ਕੇ ਉਸ ਦੇ ਪੁਖਤਾ ਕਾਗਜ਼ ਦਿੱਤੇ ਜਾ ਰਹੇ ਹਨ। ਇੱਥੇ ਐੱਮਪੀ ਵਿੱਚ ਤਾਂ ਇਸ ਨੂੰ ਲੈ ਕੇ ਬਹੁਤ ਚੰਗਾ ਕੰਮ ਹੋਇਆ ਹੈ। ਹੁਣ ਇਨ੍ਹਾਂ ਕਾਗਜ਼ਾਂ ‘ਤੇ ਲੋਕ ਬੈਂਕ ਤੋਂ ਅਸਾਨੀ ਨਾਲ ਲੋਨ ਵੀ ਲੈ ਰਹੇ ਹਨ, ਇਹ ਲੋਨ ਰੋਜ਼ਗਾਰ ਧੰਦੇ ਵਿੱਚ ਕੰਮ ਆ ਰਹੇ ਹਨ, ਲੋਕਾਂ ਦੀ ਆਮਦਨ ਵਧ ਰਹੀ ਹੈ।

ਸਾਥੀਓ,

ਬੁੰਦੇਲਖੰਡ ਦੀ ਇਸ ਮਹਾਨ ਧਰਤੀ ਨੂੰ ਵਿਕਾਸ ਦੀ ਨਵੀਂ ਉਚਾਈ ‘ਤੇ ਪਹੁੰਚਾਉਣ ਦੇ ਲਈ ਡਬਲ ਇੰਜਣ ਦੀ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ। ਮੈਂ ਬਾਗੇਸ਼ਵਰ ਧਾਮ ਵਿੱਚ ਕਾਮਨਾ ਕਰਦਾ ਹਾਂ। ਬੁੰਦੇਲਕੰਡ ਸਮ੍ਰਿੱਧੀ ਅਤੇ ਵਿਕਾਸ ਦੀ ਰਾਹ ‘ਤੇ ਇਸੇ ਤਰ੍ਹਾਂ ਅੱਗੇ ਵਧਦਾ ਰਹੇ, ਅਤੇ ਅੱਜ ਮੈਂ ਹਨੂੰਮਾਨ ਦਾਦਾ ਦੇ ਚਰਣਾਂ ਵਿੱਚ ਆਇਆ ਤਾਂ ਮੈਨੂੰ ਲਗਿਆ ਕਿ ਇਹ ਧੀਰੇਂਦਰ ਸ਼ਾਸਤ੍ਰੀ ਇਕੱਲੇ ਹੀ ਪਰਚੀ ਕੱਢਣਗੇ, ਕਿ ਮੈਂ ਕਿ ਕੱਢ ਪਾਵਾਂਗਾ? ਤਾਂ ਮੈਂ ਦੇਖਿਆ ਕਿ ਅੱਜ ਹਨੂੰਮਾਨ ਦਾਦਾ ਦੀ ਮੇਰੇ ‘ਤੇ ਕ੍ਰਿਪਾ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਤਾਂ ਹਨੂੰਮਾਨ ਦਾਦਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਮੈਂ ਅੱਜ ਪਹਿਲੀ ਪਰਚੀ ਕੱਢੀ, ਉਨ੍ਹਾਂ ਦੀ ਮਾਤਾ ਜੀ ਦੀ ਪਰਚੀ ਕੱਢੀ ਅਤੇ ਜਿਸ ਦੀ ਗੱਲ ਸ਼ਾਸਤ੍ਰੀ ਜੀ ਨੇ ਦੱਸ ਦਿੱਤੀ ਤੁਹਾਨੂੰ।

 ਖੈਰ ਸਾਥੀਓ,

ਇਹ ਬਹੁਤ ਵੱਡਾ ਅਵਸਰ ਹੈ, ਬਹੁਤ ਵੱਡਾ ਕੰਮ ਹੈ। ਸੰਕਲਪ ਵੱਡਾ ਹੋਵੇ, ਸੰਤਾਂ ਦੇ ਅਸ਼ੀਰਵਾਦ ਹੋਣ, ਪ੍ਰਭੂ ਦੀ ਕ੍ਰਿਪਾ ਹੋਵੇ ਤਾਂ ਸਮੇਂ-ਸੀਮਾ ਵਿੱਚ ਸਭ ਪੂਰਨ ਹੁੰਦਾ ਹੈ ਅਤੇ ਤੁਸੀਂ ਕਿਹਾ ਹੈ, ਕਿ ਇਸ ਦੇ ਉਦਘਾਟਨ ਦੇ ਲਈ ਮੈਂ ਆਵਾਂ, ਦੂਸਰਾ ਕਿਹਾ ਹੈ ਕਿ ਉਨ੍ਹਾਂ ਦੀ ਬਰਾਤ ਵਿੱਚ ਮੈਂ ਆਵਾਂ। ਮੈਂ ਅੱਜ ਜਨਤਕ ਤੌਰ ‘ਤੇ ਵਾਅਦਾ ਕਰਦਾ ਹਾਂ, ਦੋਨੋਂ ਕੰਮ ਕਰ ਦਵਾਂਗਾ। ਆਪ ਸਭ ਨੂੰ ਇੱਕ ਵਾਰ ਫਿਰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ, ਹਰ-ਹਰ ਮਹਾਦੇਵ।

************

ਐੱਮਜੇਪੀਐੱਸ/ਵੀਜੇ/ਡੀਕੇ