Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਸਵਾ ਜੈਯੰਤੀ 2017 ਦੇ ਉਦਘਾਟਨ ਸਮਾਗਮ ਅਤੇ ਬਸਵਾ ਸੰਮਤੀ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਸੰਬੋਧਨ ਦਾ ਮੂਲ ਪਾਠ

ਬਸਵਾ ਜੈਯੰਤੀ 2017 ਦੇ ਉਦਘਾਟਨ ਸਮਾਗਮ ਅਤੇ ਬਸਵਾ ਸੰਮਤੀ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਸੰਬੋਧਨ ਦਾ ਮੂਲ ਪਾਠ


ਤੁਹਾਨੂੰ ਸਾਰਿਆਂ ਨੂੰ ਭਗਵਾਨ ਬਸੇਸ਼ਵਰ ਦੀ ਜੈਯੰਤੀ ‘ਤੇ ਅਨੇਕ ਅਨੇਕ ਸ਼ੁਭਕਾਮਨਾਵਾਂ। ਬਸਵਾ ਸਮਿਤੀ ਨੇ ਵੀ ਆਪਣੇ 50 ਸਾਲ ਪੂਰੇ ਕਰਕੇ ਇੱਕ ਉੱਤਮ ਕਾਰਜ ਰਾਹੀਂ ਭਗਵਾਨ ਬਸੇਸ਼ਵਰ ਦੇ ਵਚਨਾਂ ਦਾ ਪ੍ਰਸਾਰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਮੈਂ ਦਿਲ ਤੋਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਮੈਂ ਆਪਣੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀਮਾਨ ਜਤੀ ਸਾਹਿਬ ਨੂੰ ਵੀ ਇਸ ਸਮੇਂ ਆਦਰ ਪੂਰਵਕ ਯਾਦ ਕਰਨਾ ਚਾਹਾਂਗਾ। ਉਨ੍ਹਾਂ ਨੇ ਇਸ ਪਵਿੱਤਰ ਕਾਰਜ ਨੂੰ ਸ਼ੁਰੂ ਕੀਤਾ ਅਤੇ ਅੱਗੇ ਵਧਾਇਆ। ਮੈਂ ਅੱਜ ਵਿਸ਼ੇਸ਼ ਰੂਪ ਨਾਲ ਇਸ ਦੇ ਮੁੱਖ ਸੰਪਾਦਕ ਰਹੇ ਅਤੇ ਅੱਜ ਸਾਡੇ ਵਿਚਕਾਰ ਨਹੀਂ ਹਨ। ਅਜਿਹੇ ਕਲਬੁਰਗੀ ਜੀ ਨੂੰ ਵੀ ਨਮਨ ਕਰਦਾ ਹਾਂ। ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਆਪਣੇ ਆਪ ਨੂੰ ਖਪਾ ਦਿੱਤਾ ਸੀ। ਅੱਜ ਉਹ ਜਿੱਥੇ ਹੋਣਗੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੰਤੁਸ਼ਟੀ ਹੁੰਦੀ ਹੋਏਗੀ। ਜਿਸ ਕੰਮ ਨੂੰ ਉਨ੍ਹਾਂ ਕੀਤਾ ਸੀ, ਉਹ ਅੱਜ ਪੂਰਨਤਾ ‘ਤੇ ਪਹੁੰਚ ਚੁੱਕਿਆ ਹੈ। ਅਸੀਂ ਸਾਰੇ ਲੋਕ ਰਾਜਨੀਤੀ ਤੋਂ ਆਏ, ਦਲਦਲ ਵਿੱਚ ਡੁੱਬੇ ਹੋਏ ਲੋਕ ਹਾਂ। ਕੁਰਸੀ ਦੇ ਇਰਦ ਗਿਰਦ ਸਾਡੀ ਦੁਨੀਆ ਚੱਲਦੀ ਹੈ। ਅਤੇ ਅਕਸਰ ਅਸੀਂ ਦੇਖਿਆ ਹੈ ਕਿ ਜਦੋਂ ਕੋਈ ਰਾਜਨੇਤਾ, ਜਦੋਂ ਉਨ੍ਹਾਂ ਦਾ ਕੋਈ ਪ੍ਰਮਾਤਮਾ ਪੁਰਸ਼ ਸਵਰਗਵਾਸੀ ਹੁੰਦਾ ਹੈ, ਵਿਦਾਈ ਲੈਂਦਾ ਹੈ ਤਾਂ ਬਹੁਤ ਗੰਭੀਰ ਚਿਹਰੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਨਤਾ ਜਨਾਰਧਨ ਦੇ ਸਾਹਮਣੇ ਕਹਿੰਦੇ ਹਨ ਕਿ ਮੈਂ ਆਪਣੇ ਪਿਤਾ ਜੀ ਦੇ ਅਧੂਰੇ ਕੰਮ ਪੂਰੇ ਕਰਾਂਗਾ। ਹੁਣ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ, ਜਦੋਂ ਰਾਜਨੇਤਾ ਦਾ ਬੇਟਾ ਕਹਿੰਦਾ ਹੈ ਕਿ ਉਨ੍ਹਾਂ ਦੇ ਅਧੂਰੇ ਕੰਮ ਪੂਰੇ ਕਰਾਂਗਾ ਦਾ ਮਤਲਬ ਕੀ ਕਰਾਂਗਾ। ਰਾਜਨੀਤਕ ਦਲ ਦੇ ਲੋਕ ਵੀ ਜਾਣਦੇ ਹਨ ਕਿ ਇਸ ਨੇ ਜਦੋ ਕਹਿ ਦਿੱਤਾ ਕਿ ਅਧੂਰਾ ਕੰਮ ਪੂਰਾ ਕਰਾਂਗਾ ਤਾਂ ਇਸ ਦਾ ਮਤਲਬ ਕੀ ਹੁੰਦਾ ਹੈ। ਪਰ ਮੈਂ ਅਰਵਿੰਦ ਜੀ ਨੂੰ ਵਧਾਈ ਦਿੰਦਾ ਹਾਂ ਕਿ ਸੱਚੇ ਅਰਥ ਵਿੱਚ ਇਹ ਕੰਮ ਕਿਵੇਂ ਪੂਰੇ ਕੀਤੇ ਜਾਂਦੇ ਹਨ। ਇਸ ਦੇਸ਼ ਦੇ ਉਪ ਰਾਸ਼ਟਰਪਤੀ ਪਦ ‘ਤੇ ਗੌਰਵ ਪੂਰਨ ਜਿਸਨੇ ਜੀਵਨ ਬਿਤਾਇਆ, ਦੇਸ਼ ਜਿਨ੍ਹਾਂ ਨੂੰ ਯਾਦ ਕਰਦਾ ਹੈ। ਉਨ੍ਹਾਂ ਦਾ ਬੇਟਾ ਪਿਤਾ ਦੇ ਅਧੂਰੇ ਕੰਮ ਪੂਰੇ ਕਰਨ ਦਾ ਮਤਲਬ ਹੁੰਦਾ ਹੈ। ਭਗਵਾਨ ਬਸਵਾਰਾਜ ਦੀ ਗੱਲ ਨੂੰ ਜਨ- ਜਨ ਤੱਕ ਪਹੁੰਚਾਉਣਾ। ਹਿੰਦੁਸਤਾਨ ਦੇ ਕੋਨੇ -ਕੋਨੇ ਤੱਕ ਪਹੁੰਚਾਉਣਾ। ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਪਹੁੰਚਾਉਣਾ। ਜਤੀ ਸਾਹਿਬ ਖੁਦ ਤਾਂ ਸਾਡੇ ਸਾਹਮਣੇ ਬਹੁਤ ਆਦਰਸ਼ ਦੀਆਂ ਗੱਲਾਂ ਰੱਖ ਕੇ ਗਏ ਹਨ, ਪਰ ਭਾਈ ਅਰਵਿੰਦ ਨੇ ਵੀ ਆਪਣੇ ਇਸ ਉੱਤਮ ਕਾਰਜ ਰਾਹੀਂ ਖਾਸ ਕਰਕੇ ਰਾਜਨੀਤਕ ਪਰਿਵਾਰਾਂ ਲਈ ਇੱਕ ਉੱਤਮ ਆਦਰਸ਼ ਪੇਸ਼ ਕੀਤਾ ਹੈ। ਮੈਂ ਇਸ ਲਈ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਸਮਿਤੀ ਦੇ 50 ਸਾਲ ਪੂਰੇ ਹੋਣ ‘ਤੇ ਇਸ ਕੰਮ ਵਿੱਚ ਦੋ ਦੋ ਪੀੜ੍ਹੀਆਂ ਖਪ ਗਈਆਂ ਹੋਣਗੀਆਂ। ਅਨੇਕ ਲੋਕਾਂ ਨੇ ਆਪਣਾ ਸਮਾਂ ਦਿੱਤਾ ਹੋਏਗਾ। ਸ਼ਕਤੀ ਲਗਾਈ ਹੋਏਗੀ। 50 ਸਾਲਾਂ ਦਰਮਿਆਨ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਜੋ ਯੋਗਦਾਨ ਦਿੱਤਾ ਹੈ। ਉਨ੍ਹਾਂ ਸਭ ਦਾ ਵੀ ਮੈਂ ਅੱਜ ਦਿਲ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।

ਮੇਰੇ ਪਿਆਰੇ ਭਾਈਓ, ਭੈਣੋਂ ਭਾਰਤ ਦਾ ਇਤਿਹਾਸ ਸਿਰਫ਼ ਹਾਰ ਦਾ ਇਤਿਹਾਸ ਨਹੀਂ ਹੈ। ਹਾਰ ਦਾ ਇਤਿਹਾਸ ਨਹੀਂ ਹੈ। ਸਿਰਫ਼ ਗੁਲਾਮੀ ਦਾ ਇਤਿਹਾਸ ਨਹੀਂ ਹੈ। ਸਿਰਫ਼ ਜ਼ੁਲਮ ਅੱਤਿਆਚਾਰ ਝੱਲਣ ਵਾਲਿਆਂ ਦਾ ਇਤਿਹਾਸ ਨਹੀਂ ਹੈ। ਸਿਰਫ਼ ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਅਤੇ ਸੱਪ ਅਤੇ ਨਿਓਲੇ ਦੀ ਲੜਾਈ ਦਾ ਇਤਿਹਾਸ ਵੀ ਨਹੀਂ ਹੈ। ਸਮੇਂ ਦੇ ਨਾਲ ਅਲੱਗ ਅਲੱਗ ਕਾਲਖੰਡਾਂ ਵਿੱਚ ਦੇਸ਼ ਵਿੱਚ ਕੁਝ ਚੁਣੌਤੀਆਂ ਆਉਂਦੀਆਂ ਹਨ। ਕੁਝ ਇੱਥੇ ਪੈਰ ਜਮਾਂ ਕੇ ਬੈਠ ਵੀ ਗਈਆਂ ਹਨ, ਪਰ ਇਹ ਸਮੱਸਿਆਵਾਂ, ਇਹ ਕਮੀਆਂ, ਇਹ ਬੁਰਾਈਆਂ, ਇਹ ਸਾਡੀ ਪਛਾਣ ਨਹੀਂ ਹਨ। ਸਾਡੀ ਪਛਾਣ ਹੈ ਇਨ੍ਹਾਂ ਸਮੱਸਿਆਵਾਂ ਨਾਲ ਨਿਪਟਣ ਦਾ ਸਾਡਾ ਤਰੀਕਾ, ਸਾਡੀ Approach । ਭਾਰਤ ਉਹ ਦੇਸ਼ ਹੈ ਜਿਸ ਨੇ ਪੂਰੇ ਵਿਸ਼ਵ ਨੂੰ ਮਾਨਵਤਾ ਦਾ, ਲੋਕਤੰਤਰ ਦਾ, Good Governance ਦਾ, ਅਹਿੰਸਾ ਦਾ, ਸੱਤਿਆਗ੍ਰਹਿ ਦਾ ਸੰਦੇਸ਼ ਦਿੱਤਾ ਹੈ। ਅਲੱਗ ਅਲੱਗ ਸਮੇਂ ‘ਤੇ ਸਾਡੇ ਦੇਸ਼ ਵਿੱਚ ਅਜਿਹੀਆਂ ਮਹਾਨ ਆਤਮਾਵਾਂ ਪੈਦਾ ਹੁੰਦੀਆਂ ਰਹੀਆਂ ਜਿਨ੍ਹਾਂ ਨੇ ਸੰਪੂਰਨ ਮਾਨਵਤਾ ਨੂੰ, ਆਪਣੇ ਵਿਚਾਰਾਂ ਨਾਲ ਆਪਣੇ ਜੀਵਨ ਤੋਂ ਦਿਸ਼ਾ ਦਿਖਾਈ। ਜਦੋਂ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੇ ਪੱਛਮ ਦੇ ਵੱਡੇ ਵੱਡੇ ਜਾਣਕਾਰਾਂ ਨੇ ਲੋਕਤੰਤਰ ਨੂੰ, ਸਭ ਨੂੰ ਬਰਾਬਰੀ ਦੇ ਅਧਿਕਾਰ ਨੂੰ ਇੱਕ ਨਵੇਂ ਨਜ਼ਰੀਏ ਦੇ ਤੌਰ ‘ਤੇ ਦੇਖਣਾ ਸ਼ੁਰੂ ਕੀਤਾ, ਉਸਤੋਂ ਵੀ ਸਦੀਆਂ ਪਹਿਲਾਂ ਅਤੇ ਕੋਈ ਵੀ ਹਿੰਦੁਸਤਾਨੀ ਇਸ ਗੱਲ ਨੂੰ ਮਾਣ ਦੇ ਨਾਲ ਕਹਿ ਸਕਦਾ ਹੈ। ਉਸ ਤੋਂ ਵੀ ਸਦੀਆਂ ਪਹਿਲਾਂ ਭਾਰਤ ਨੇ ਇਨ੍ਹਾਂ ਕਦਰਾਂ ਕੀਮਤਾਂ ਦਾ ਨਾ ਸਿਰਫ਼ ਆਤਮਸਾਰ ਕੀਤਾ ਬਲਕਿ ਆਪਣੀ ਸ਼ਾਸਨ ਪੱਧਤੀ ਵਿੱਚ ਸ਼ਾਮਲ ਵੀ ਕੀਤਾ ਸੀ। 11ਵੀਂ ਸ਼ਤਾਬਦੀ ਵਿੱਚ ਭਗਵਾਨ ਬਸੇਸ਼ਵਰ ਨੇ ਵੀ ਇੱਕ ਲੋਕਤੰਤਰੀ ਵਿਵਸਥਾ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਅਨੁਭਵ ਮੰਡਪ ਨਾਮ ਦੀ ਇੱਕ ਅਜਿਹੀ ਵਿਵਸਥਾ ਵਿਕਸਤ ਕੀਤੀ ਜਿਸ ਨੇ ਹਰ ਤਰ੍ਹਾਂ ਦੇ ਲੋਕ ਗਰੀਬ ਹੋਣ, ਦਲਿਤ ਹੋਣ, ਪੀੜਤ ਹੋਣ, ਸ਼ੋਸ਼ਿਤ ਹੋਣ, ਵੰਚਿਤ ਹੋਣ ਉੱਥੇ ਆ ਕੇ ਸਭ ਦੇ ਸਾਹਮਣੇ ਆਪਣੇ ਵਿਚਾਰ ਰੱਖ ਸਕਦੇ ਸਨ। ਇਹ ਤਾਂ ਲੋਕਤੰਤਰ ਦੀ ਕਿੰਨੀ ਵੱਡੀ ਅਦਭੁੱਤ ਸ਼ਕਤੀ ਸੀ। ਇੱਕ ਤਰ੍ਹਾਂ ਨਾਲ ਇਹ ਦੇਸ਼ ਦੀ ਪਹਿਲੀ ਸੰਸਦ ਸੀ। ਜਿੱਥੇ ਹਰ ਕੋਈ ਬਰਾਬਰ ਦੇ ਸਨ। ਕੋਈ ਊਚ ਨੀਚ ਨਹੀਂ, ਕੋਈ ਭੇਦਭਾਵ ਨਹੀਂ ਮੇਰਾ ਤੇਰਾ ਕੁਝ ਨਹੀਂ। ਭਗਵਾਨ ਬਸੇਸ਼ਵਰ ਦਾ ਵਚਨ, ਉਹ ਕਹਿੰਦੇ ਸਨ, ਜਦੋਂ ਵਿਚਾਰਾਂ ਦਾ ਆਦਾਨ ਪ੍ਰਦਾਨ ਨਾ ਹੋਵੇ, ਜਦੋਂ ਤਰਕ ਦੇ ਨਾਲ ਬਹਿਸ ਨਾ ਹੋਵੇ, ਤਾਂ ਅਨੁਭਵ ਗੋਸ਼ਠੀ ਵੀ ਪ੍ਰਸੰਗਿਕ ਨਹੀਂ ਰਹਿ ਜਾਂਦੀ ਅਤੇ ਜਿੱਥੇ ਅਜਿਹਾ ਹੁੰਦਾ ਹੈ, ਉੱਥੇ ਈਸ਼ਵਰ ਦਾ ਵਾਸ ਵੀ ਨਹੀਂ ਹੁੰਦਾ ਹੈ। ਮਤਲਬ ਉਨ੍ਹਾਂ ਨੇ ਵਿਚਾਰਾਂ ਦੇ ਇਸ ਮੰਥਨ ਨੂੰ ਈਸ਼ਵਰ ਦੀ ਤਰ੍ਹਾਂ ਸ਼ਕਤੀਸ਼ਾਲੀ ਅਤੇ ਈਸ਼ਵਰ ਦੀ ਤਰ੍ਹਾਂ ਜ਼ਰੂਰੀ ਦੱਸਿਆ ਸੀ। ਇਸ ਤੋਂ ਵੱਡੇ ਗਿਆਨ ਦੀ ਕਲਪਨਾ ਕੋਈ ਕਰ ਸਕਦਾ ਹੈ। ਮਤਲਬ ਸੈਂਕੜੇ ਸਾਲ ਪਹਿਲਾਂ ਵਿਚਾਰ ਦੀ ਸ਼ਕਤੀ, ਗਿਆਨ ਦੀ ਸ਼ਕਤੀ, ਈਸ਼ਵਰ ਦੀ ਬਰਾਬਰੀ ਦੀ ਹੈ। ਇਹ ਕਲਪਨਾ ਅੱਜ ਸ਼ਾਇਦ ਦੁਨੀਆ ਲਈ ਅਜੂਬਾ ਹੈ। ਅਨੁਭਵ ਮੰਡਪ ਵਿੱਚ ਆਪਣੇ ਵਿਚਾਰਾਂ ਨਾਲ ਔਰਤਾਂ ਨੂੰ ਖੁੱਲ੍ਹਕੇ ਬੋਲਣ ਦੀ ਆਜ਼ਾਦੀ ਸੀ। ਅੱਜ ਜਦੋਂ ਇਹ ਦੁਨੀਆ ਸਾਨੂੰ woman empowerment ਲਈ ਪਾਠ ਪੜ੍ਹਾਉਂਦੀ ਹੈ। ਭਾਰਤ ਨੂੰ ਨੀਚਾ ਦਿਖਾਉਣ ਲਈ ਅਜਿਹੀਆਂ ਅਜਿਹੀਆਂ ਕਲਪਨਾਵਾਂ ਵਿਸ਼ਵ ਵਿੱਚ ਪ੍ਰਚਾਰਿਤ ਕੀਤੀਆਂ ਜਾਂਦੀਆਂ ਹਨ, ਪਰ ਇਹ ਸੈਂਕੜੇ ਸਾਲ ਪੁਰਾਣਾ ਇਤਿਹਾਸ ਸਾਡੇ ਸਾਹਮਣੇ ਮੌਜੂਦ ਹੈ ਕਿ ਭਗਵਾਨ ਬਸੇਸ਼ਵਰ ਨੇ woman empowerment equal partnership ਕਿੰਨੀ ਉੱਤਮ ਵਿਵਸਥਾ ਸਾਕਾਰ ਕੀਤੀ। ਸਮਾਜ ਦੇ ਹਰ ਵਰਗ ਤੋਂ ਆਈਆਂ ਔਰਤਾਂ ਆਪਣੇ ਵਿਚਾਰ ਪ੍ਰਗਟ ਕਰਦੀਆਂ ਸਨ। ਕਈ ਔਰਤਾਂ ਅਜਿਹੀਆਂ ਵੀ ਹੁੰਦੀਆਂ ਸਨ ਜਿਨ੍ਹਾਂ ਨੂੰ ਆਮ ਸਮਾਜ ਦੀਆਂ ਬੁਰਾਈਆਂ ਤਹਿਤ ਤ੍ਰਿਸਕਾਰਤ ਸਮਝਿਆ ਜਾਂਦਾ ਸੀ। ਜਿਨ੍ਹਾਂ ਤੋਂ ਉਮੀਦ ਨਹੀਂ ਕੀਤੀ ਜਾਂਦੀ ਸੀ। ਉਸ ਤਰ੍ਹਾਂ ਦੀਆਂ ਔਰਤਾਂ ਨੂੰ ਵੀ ਆ ਕੇ ਅਨੁਭਵ ਮੰਡਪ ਵਿੱਚ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਅਧਿਕਾਰ ਸੀ। ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਉਸ ਦੌਰ ਵਿੱਚ ਕਿੰਨਾ ਵੱਡਾ ਉਪਰਾਲਾ ਸੀ, ਕਿੰਨਾ ਵੱਡਾ ਅੰਦੋਲਨ ਸੀ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਅਤੇ ਸਾਡੇ ਦੇਸ਼ ਦੀ ਵਿਸ਼ੇਸ਼ਤਾ ਰਹੀ ਹੈ। ਹਜ਼ਾਰਾਂ ਸਾਲ ਪੁਰਾਣੀ ਸਾਡੀ ਪਰੰਪਰਾ ਹੈ ਤਾਂ ਬੁਰਾਈਆਂ ਆਈਆਂ ਹਨ। ਨਹੀਂ ਆਉਣੀਆਂ ਚਾਹੀਦੀਆਂ। ਆਈਆਂ, ਪਰ ਉਨ੍ਹਾਂ ਬੁਰਾਈਆਂ ਖ਼ਿਲਾਫ਼ ਲੜਾਈ ਲੜਨ ਦਾ ਮਾਦਾ ਵੀ ਸਾਡੇ ਅੰਦਰ ਹੀ ਪੈਦਾ ਹੋਇਆ ਹੈ। ਜਿਸ ਸਮੇਂ ਰਾਜਾਰਾਮ ਮੋਹਨ ਰਾਏ ਨੇ ਵਿਧਵਾ ਵਿਆਹ ਦੀ ਗੱਲ ਰੱਖੀ ਹੋਏਗੀ। ਉਸ ਸਮੇਂ ਦੇ ਸਮਾਜ ਨੇ ਕਿੰਨੀ ਉਨ੍ਹਾਂ ਦੀ ਆਲੋਚਨਾ ਕੀਤੀ ਹੋਏਗੀ। ਕਿੰਨੀਆਂ ਮੁਸ਼ਕਲਾਂ ਆਈਆਂ ਹੋਣਗੀਆਂ। ਪਰ ਉਹ ਅੜੇ ਰਹੇ। ਮਾਵਾਂ, ਭੈਣਾਂ ਦੇ ਨਾਲ ਇਹ ਘੋਰ ਅਨਿਆਂ ਹੈ। ਅਪਰਾਧ ਹੈ, ਸਮਾਜ ਵਿੱਚੋਂ ਇਹ ਜਾਣਾ ਚਾਹੀਦਾ ਹੈ। ਕਰ ਕੇ ਦਿਖਾਇਆ।

ਅਤੇ ਇਸ ਲਈ ਮੈਂ ਕਦੇ ਕਦੇ ਸੋਚਦਾ ਹਾਂ। ਤਿੰਨ ਤਲਾਕ ਨੂੰ ਲੈ ਕੇ ਅੱਜ ਇੰਨੀ ਵੱਡੀ ਬਹਿਸ ਚੱਲ ਰਹੀ ਹੈ। ਮੈਂ ਭਾਰਤ ਦੀ ਮਹਾਨ ਪਰੰਪਰਾ ਨੂੰ ਦੇਖਦੇ ਹੋਏ। ਮੇਰੇ ਅੰਦਰ ਇੱਕ ਉਮੀਦ ਦਾ ਸੰਚਾਰ ਹੋ ਰਿਹਾ ਹੈ। ਮੇਰੇ ਮਨ ਵਿੱਚ ਇੱਕ ਉਮੀਦ ਜਾਗਦੀ ਹੈ ਕਿ ਇਸ ਦੇਸ਼ ਵਿੱਚ ਸਮਾਜ ਦੇ ਅੰਦਰ ਤੋਂ ਹੀ ਤਾਕਤਵਰ ਲੋਕ ਨਿਕਲਦੇ ਹਨ। ਜੋ ਬੁਰੀਆਂ ਪੰਰਪਰਾਵਾਂ ਨੂੰ ਤੋੜਦੇ ਹਨ। ਨਸ਼ਟ ਕਰਦੇ ਹਨ। ਆਧੁਨਿਕ ਵਿਵਸਥਾਵਾਂ ਨੂੰ ਵਿਕਸਤ ਕਰਦੇ ਹਨ। ਮੁਸਲਮਾਨ ਸਮਾਜ ਵਿੱਚੋਂ ਵੀ ਅਜਿਹੇ ਸੁਚੇਤ ਲੋਕ ਪੈਦਾ ਹੋਣਗੇ। ਅੱਗੇ ਆਉਣਗੇ ਅਤੇ ਮੁਸਲਿਮ ਬੇਟੀਆਂ ਨੂੰ ਉਨ੍ਹਾਂ ਨਾਲ ਜੋ ਗੁਜ਼ਰ ਰਹੀ ਹੈ, ਜੋ ਬੀਤ ਰਹੀ ਹੈ। ਉਸ ਦੇ ਖ਼ਿਲਾਫ਼ ਉਹ ਖੁਦ ਲੜਾਈ ਲੜਨਗੇ ਅਤੇ ਕਦੇ ਨਾ ਕਦੇ ਰਸਤਾ ਕੱਢਣਗੇ। ਅਤੇ ਹਿੰਦੁਸਤਾਨ ਦੇ ਹੀ ਸੁਚੇਤ ਮੁਸਲਮਾਨ ਨਿਕਲਣਗੇ ਜੋ ਦੁਨੀਆ ਦੇ ਮੁਸਲਮਾਨਾਂ ਨੂੰ ਰਸਤਾ ਦਿਖਾਉਣ ਦੀ ਤਾਕਤ ਰੱਖਦੇ ਹਨ। ਇਸ ਧਰਤੀ ਦੀ ਇਹ ਤਾਕਤ ਹੈ। ਅਤੇ ਤਾਂ ਹੀ ਤਾਂ ਉਸ ਕਾਲਖੰਡ ਵਿੱਚ ਊਚ ਨੀਚ, ਛੂਤ ਅਛੂਤ ਚੱਲਦਾ ਹੋਏਗਾ। ਉਦੋਂ ਵੀ ਭਗਵਾਨ ਬਸੇਸ਼ਵਰ ਕਹਿੰਦੇ ਸਨ, ਨਹੀਂ ਉਸ ਅਨੁਭਵ ਮੰਡਪ ਵਿੱਚ ਆ ਕੇ ਉਸ ਔਰਤ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਸਦੀਆਂ ਪਹਿਲਾਂ ਇਹ ਭਾਰਤ ਦੀ ਮਿੱਟੀ ਦੀ ਤਾਕਤ ਹੈ ਕਿ ਤਿੰਨ ਤਲਾਕ ਦੇ ਸੰਕਟ ਵਿੱਚੋਂ ਗੁਜ਼ਰ ਰਹੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਬਚਾਉਣ ਲਈ ਉਸੀ ਸਮਾਜ ਦੇ ਲੋਕ ਆਉਣਗੇ। ਅਤੇ ਮੈਂ ਮੁਸਲਮਾਨ ਸਮਾਜ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਮਸਲੇ ਨੂੰ ਰਾਜਨੀਤੀ ਦੇ ਦਾਇਰੇ ਵਿੱਚ ਨਾ ਆਉਣ ਦਿਓ। ਤੁਸੀਂ ਅੱਗੇ ਆਓ, ਇਸ ਸਮੱਸਿਆ ਦਾ ਹੱਲ ਕਰੋ। ਅਤੇ ਉਸ ਹੱਲ ਦਾ ਆਨੰਦ ਕੁਝ ਹੋਰ ਹੋਏਗਾ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਤਾਕਤ ਲੈਣਗੀਆਂ।

ਸਾਥੀਓ ਭਗਵਾਨ ਬਸੇਸ਼ਵਰ ਦੇ ਬਚਨਾਂ ਨਾਲ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਬਣੇ ਸੱਤ ਸਿਧਾਂਤ ਇੰਦਰਧਨੁਸ਼ ਦੇ ਸੱਤ ਰੰਗਾਂ ਦੀ ਤਰ੍ਹਾਂ ਅੱਜ ਵੀ ਇਸ ਥਾਂ ਨੂੰ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਜੋੜਿਆ ਹੋਇਆ ਹੈ। ਆਸਥਾ ਕਿਸੇ ਵੀ ਪ੍ਰਤੀ ਹੋਵੇ, ਕਿਸੇ ਦੀ ਵੀ ਹੋਵੇ, ਹਰ ਕਿਸੇ ਦਾ ਸਨਮਾਨ ਹੋਵੇ। ਜਾਤ ਪ੍ਰਥਾ, ਛੂਤ ਅਛੂਤ ਵਰਗੀਆਂ ਬੁਰਾਈਆਂ ਨਾ ਹੋਣ, ਸਭ ਨੂੰ ਬਰਾਬਰੀ ਦਾ ਅਧਿਕਾਰ ਮਿਲੇ। ਇਸਦਾ ਉਹ ਪੁਰਜ਼ੋਰ ਸਮਰਥਨ ਕਰਦੇ ਰਹਿੰਦੇ ਸਨ। ਉਨ੍ਹਾਂ ਹਰ ਮਨੁੱਖ ਵਿੱਚ ਭਗਵਾਨ ਨੂੰ ਦੇਖਿਆ ਸੀ। ਉਨ੍ਹਾਂ ਕਿਹਾ ਸੀ ‘ਦੇਹ ਵੇ ਏਕਲ’ ਮਤਲਬ ਇਹ ਸਰੀਰ ਇੱਕ ਮੰਦਿਰ ਹੈ। ਜਿਸ ਵਿੱਚ ਆਤਮਾ ਹੀ ਭਗਵਾਨ ਹੈ। ਸਮਾਜ ਵਿੱਚ ਊਚ ਨੀਚ ਦਾ ਭੇਦ ਖਤਮ ਹੋਵੇ। ਸਭ ਦਾ ਸਨਮਾਨ ਹੋਵੇ। ਤਰਕ ਅਤੇ ਵਿਗਿਆਨਕ ਅਧਾਰ ‘ਤੇ ਸਮਾਜ ਦੀ ਸੋਚ ਵਿਕਸਤ ਕੀਤੀ ਜਾਵੇ। ਅਤੇ ਇਹ ਹਰ ਵਿਅਕਤੀ ਦਾ ਸਸ਼ਕਤੀਕਰਨ ਹੋਵੇ। ਇਹ ਸਿਧਾਂਤ ਕਿਸੇ ਵੀ ਲੋਕਤੰਤਰ, ਕਿਸੇ ਵੀ ਸਮਾਜ ਲਈ ਮਜ਼ਬੂਤ Foundation ਦੀ ਤਰ੍ਹਾਂ ਹਨ। ਮਜ਼ਬੂਤ ਨੀਂਹ ਦੀ ਤਰ੍ਹਾਂ ਹਨ। ਉਹ ਕਹਿੰਦੇ ਸਨ ਇਹ ਨਾ ਪੁੱਛੋ ਕਿ ਆਦਮੀ ਕਿਸ ਜਾਤ, ਮਤ ਦਾ ਹੈ, ‘ਇਬ’ ਜਾਂ ‘ਰੱਬ’ ਇਹ ਕਹੋ ਕਿ ‘ਯੂੰ ਨਮਵ’। ਇਹ ਆਦਮੀ ਸਾਡਾ ਹੈ। ਸਾਡੇ ਸਾਰਿਆਂ ਵਿੱਚੋਂ ਇੱਕ ਹੈ। ਇਸ ਨੀਂਹ ‘ਤੇ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਹੋ ਰਿਹਾ ਹੈ। ਇਹੀ ਸਿਧਾਂਤ ਇੱਕ ਰਾਸ਼ਟਰ ਲਈ ਨੀਤੀ ਨਿਰਦੇਸ਼ਨ ਦਾ ਕੰਮ ਕਰਦੇ ਹਨ। ਸਾਡੇ ਲਈ ਇਹ ਬਹੁਤ ਹੀ ਮਾਣ ਦਾ ਵਿਸ਼ਾ ਹੈ ਕਿ ਭਾਰਤ ਦੀ ਧਰਤੀ ‘ਤੇ 800 ਸਾਲ ਪਹਿਲਾਂ ਇਨ੍ਹਾਂ ਵਿਚਾਰਾਂ ਨੂੰ ਭਗਵਾਨ ਬਸੇਸ਼ਵਰ ਨੇ ਜਨ ਭਾਵਨਾ ਅਤੇ ਜਨਤੰਤਰ ਦਾ ਅਧਾਰ ਬਣਾਇਆ ਸੀ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਉਨ੍ਹਾਂ ਦੇ ਵਚਨਾਂ ਦੀ ਇਹੀ ਆਵਾਜ਼ ਹੈ ਜੋ ਇਸ ਸਰਕਾਰ ਦੇ ‘ਸਬਕਾ ਸਾਥ ਸਬਕਾ ਵਿਕਾਸ’ ਦਾ ਮੰਤਰ ਹੈ। ਬਿਨਾਂ ਭੇਦਭਾਵ ਕੋਈ ਭੇਦ ਭਾਵ ਨਹੀਂ, ਬਿਨਾਂ ਭੇਦਭਾਵ ਇਸ ਦੇਸ਼ ਦੇ ਹਰ ਵਿਅਕਤੀ ਦਾ ਆਪਣਾ ਘਰ ਹੋਣਾ ਚਾਹੀਦਾ ਹੈ। ਭੇਦਭਾਵ ਨਹੀਂ ਹੋਣਾ ਚਾਹੀਦਾ। ਬਿਨਾਂ ਭੇਦਭਾਵ ਹਰ ਕਿਸੇ ਨੂੰ 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ। ਬਿਨਾਂ ਭੇਦਭਾਵ ਹਰ ਪਿੰਡ ਵਿੱਚ, ਹਰ ਪਿੰਡ ਤੱਕ ਸੜਕ ਹੋਣੀ ਚਾਹੀਦੀ ਹੈ। ਬਿਨਾਂ ਭੇਦਭਾਵ ਹਰ ਕਿਸਾਨ ਨੂੰ ਸਿੰਚਾਈ ਲਈ ਪਾਣੀ ਮਿਲਣਾ ਚਾਹੀਦਾ ਹੈ। ਖਾਦ ਮਿਲਣੀ ਚਾਹੀਦੀ ਹੈ, ਫਸਲ ਦਾ ਬੀਮਾ ਮਿਲਣਾ ਚਾਹੀਦਾ ਹੈ। ਇਹੀ ਤਾਂ ਹੈ ‘ਸਬਕਾ ਸਾਥਾ ਸਬਕਾ ਵਿਕਾਸ’ ਸਭ ਨੂੰ ਨਾਲ ਲੈ ਕੇ ਅਤੇ ਇਹ ਦੇਸ਼ ਵਿੱਚ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ, ਸਾਰਿਆਂ ਦੇ ਯਤਨਾਂ ਨਾਲ ਸਭ ਦਾ ਵਿਕਾਸ ਕੀਤਾ ਜਾ ਸਕਦਾ ਹੈ।

ਤੁਸੀਂ ਸਾਰਿਆਂ ਨੇ ਭਾਰਤ ਸਰਕਾਰ ਦੀ ਮੁਦਰਾ ਯੋਜਨਾ ਦੇ ਬਾਰੇ ਵਿੱਚ ਸੁਣਿਆ ਹੋਏਗਾ। ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਬਿਨਾਂ ਭੇਦਭਾਵ ਬਿਨਾਂ ਬੈਂਕ ਗਰੰਟੀ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ, ਆਪਣੇ ਰੁਜ਼ਗਾਰ ਲਈ ਕਰਜ਼ ਦੇਣ ਲਈ ਸ਼ੁਰੂ ਕੀਤੀ ਗਈ ਹੈ। without guaranty ਹੁਣ ਤੱਕ, ਹੁਣ ਤੱਕ ਦੇਸ਼ ਦੇ ਸਾਢੇ ਤਿੰਨ ਕਰੋੜ ਲੋਕਾਂ ਨੂੰ ਇਸ ਯੋਜਨਾ ਤਹਿਤ ਤਿੰਨ ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਦਿੱਤਾ ਜਾ ਚੁੱਕਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਸ ਯੋਜਨਾ ਤਹਿਤ ਕਰਜ਼ ਲੈਣ ਵਾਲਿਆਂ ਵਿੱਚ ਅਤੇ ਅੱਜ 800 ਸਾਲ ਤੋਂ ਬਾਅਦ ਭਗਵਾਨ ਬਸੇਸ਼ਵਰ ਨੂੰ ਖੁਸ਼ੀ ਹੁੰਦੀ ਹੋਏਗੀ ਕਿ ਇਹ ਕਰਜ਼ ਲੈਣ ਵਾਲਿਆਂ ਵਿੱਚ 76 ਫੀਸਦੀ ਔਰਤਾਂ ਹਨ। ਸੱਚ ਕਹਾਂ ਤਾਂ ਜਦੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ ਤਾਂ ਸਾਨੂੰ ਸਾਰਿਆਂ ਨੂੰ ਇਹ ਉਮੀਦ ਨਹੀਂ ਸੀ ਕਿ ਔਰਤਾਂ ਇੰਨੀ ਵੱਡੀ ਸੰਖਿਆ ਵਿੱਚ ਅੱਗੇ ਆਉਣਗੀਆਂ, ਇਸ ਨਾਲ ਜੁੜਨਗੀਆਂ। ਅਤੇ ਖੁਦ entrepreneur ਬਣਨ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ। ਅੱਜ ਇਹ ਯੋਜਨਾ ਮਹਿਲਾ ਸਸ਼ਕਤੀਕਰਨ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਰਹੀ ਹੈ। ਪਿੰਡ ਵਿੱਚ, ਗਲੀਆਂ ਵਿੱਚ ਛੋਟੇ ਛੋਟੇ ਕਸਬਿਆਂ ਵਿੱਚ ਮੁਦਰਾ ਯੋਜਨਾ ਔਰਤ ਉੱਦਮੀਆਂ ਦਾ ਇੱਕ ਪ੍ਰਕਾਰ ਨਾਲ ਵੱਡਾ ਤਾਂਤਾ ਲੱਗ ਰਿਹਾ ਹੈ। ਭਾਈਓ, ਭੈਣੋਂ ਭਗਵਾਨ ਬਸੇਸ਼ਵਰ ਦਾ ਵਚਨ ਸਿਰਫ਼ ਜੀਵਨ ਦੀ ਹੀ ਸੱਚਾਈ ਨਹੀਂ ਹੈ। ਇਹ ਸੁਸ਼ਾਸਨ, ਗਵਰਨੈਂਸ, ਰਾਜਨੀਤੀਵਾਨਾਂ ਲਈ ਵੀ ਇਹ ਉੱਨੇ ਹੀ ਉਪਯੋਗੀ ਹਨ। ਉਹ ਕਹਿੰਦੇ ਸਨ ਕਿ ਗਿਆਨ ਦੇ ਬਲ ਨਾਲ ਅਗਿਆਨ ਦਾ ਨਾਸ਼ ਹੈ। ਜਿਓਤੀ ਦੇ ਬਲ ਨਾਲ ਹਨੇਰੇ ਦਾ ਨਾਸ਼ ਹੈ। ਸੱਚਾਈ ਦੇ ਬਲ ਨਾਲ ਗਲਤ ਦਾ ਨਾਸ਼ ਹੈ। ਪਾਰਸ ਦੇ ਬਲ ਨਾਲ ਲੋਹ ਤੱਤ ਦਾ ਨਾਸ਼ ਹੈ। ਵਿਵਸਥਾ ਨਾਲ ਗਲਤੀ ਨੂੰ ਹੀ ਦੂਰ ਕਰਨਾ ਹੈ ਤਾਂ ਸੁਸ਼ਾਸਨ ਹੁੰਦਾ ਹੈ, ਉਹੀ ਤਾਂ ਗੁੱਡ ਗਵਰਨੈਂਸ ਹੈ। ਜਦੋਂ ਗਰੀਬ ਵਿਅਕਤੀ ਨੂੰ ਮੁੱਲ ਵਾਲੀ ਸਬਸਿਡੀ ਸਹੀ ਹੱਥਾਂ ਵਿੱਚ ਜਾਂਦੀ ਹੈ, ਜਦੋਂ ਗਰੀਬ ਵਿਅਕਤੀ ਦਾ ਰਾਸ਼ਨ ਉਸੀ ਦੇ ਕੋਲ ਪਹੁੰਚਦਾ ਹੈ, ਜਦੋਂ ਨਿਯੁਕਤੀਆਂ ਵਿੱਚ ਸਿਫਾਰਸ਼ਾਂ ਬੰਦ ਹੁੰਦੀਆਂ ਹਨ। ਜਦੋਂ ਗਰੀਬ ਵਿਅਕਤੀ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਤੋਂ ਮੁਕਤੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਵਿਵਸਥਾ ਵਿੱਚ ਸੱਚਾਈ ਦਾ ਹੀ ਮਾਰਗ ਵਧਦਾ ਹੈ ਅਤੇ ਉਹੀ ਤਾਂ ਭਗਵਾਨ ਬਸੇਸ਼ਵਰ ਨੇ ਦੱਸਿਆ ਹੈ। ਜੋ ਝੂਠ ਹੈ, ਗਲਤ ਹੈ, ਉਸ ਨੂੰ ਹਟਾਉਣਾ ਪਾਰਦਰਸ਼ਤਾ ਲਿਆਉਣੀ, Transparency ਉਹੀ ਤਾਂ good governance ਹੈ।

ਭਗਵਾਨ ਬਸੇਸ਼ਵਰ ਕਹਿੰਦੇ ਸਨ, ਮਨੁੱਖੀ ਜੀਵਨ ਨਿਰਸਵਾਰਥ ਕਰਮਯੋਗ ਨਾਲ ਹੀ ਪ੍ਰਕਾਸ਼ਿਤ ਹੁੰਦਾ ਹੈ। ਨਿਰਸਵਾਰਥ ਕਰਮਯੋਗ ਸਿੱਖਿਆ ਮੰਤਰੀ ਸੀ। ਉਹ ਮੰਨਦੇ ਸਨ ਸਮਾਜ ਵਿੱਚ ਨਿਰਸਵਾਰਥ ਕਰਮਯੋਗ ਜਿੰਨਾ ਵਧੇਗਾ ਉਨ੍ਹਾਂ ਸਮਾਜ ਤੋਂ ਭ੍ਰਿਸ਼ਟ ਆਚਰਣ ਵੀ ਘੱਟ ਹੋਏਗਾ। ਭ੍ਰਿਸ਼ਟ ਆਚਰਣ ਇੱਕ ਅਜਿਹੀ ਸਿਊਂਕ ਹੈ ਜੋ ਸਾਡੇ ਲੋਕਤੰਤਰ ਨੂੰ, ਸਾਡੀ ਸਮਾਜਿਕ ਵਿਵਸਥਾ ਨੂੰ ਅੰਦਰ ਤੋਂ ਖੋਖਲਾ ਕਰ ਰਹੀ ਹੈ। ਇਹ ਮਨੁੱਖ ਤੋਂ ਬਰਾਬਰੀ ਦਾ ਅਧਿਕਾਰ ਖੋਹ ਲੈਂਦੀ ਹੈ। ਇੱਕ ਵਿਅਕਤੀ ਜੋ ਮਿਹਨਤ ਕਰਕੇ ਇਮਾਨਦਾਰੀ ਨਾਲ ਕਮਾ ਰਿਹਾ ਹੈ, ਜਦੋਂ ਉਹ ਦੇਖਦਾ ਹੈ ਕਿ ਭ੍ਰਿਸ਼ਟਾਚਾਰ ਕਰਕੇ ਘੱਟ ਮਿਹਨਤ ਨਾਲ ਦੂਜੇ ਨੇ ਆਪਣੇ ਲਈ ਜ਼ਿੰਦਗੀ ਅਸਾਨ ਕਰ ਲਈ ਹੈ। ਤਾਂ ਇੱਕ ਪਲ ਲਈ ਇੱਕ ਪਲ ਹੀ ਕਿਉਂ ਨਾ ਹੋਵੇ, ਪਰ ਉਹ ਠਿਠਕ ਕੇ ਸੋਚਦਾ ਜ਼ਰੂਰ ਹੈ, ਸ਼ਾਇਦ ਉਹ ਰਸਤਾ ਤਾਂ ਸਹੀ ਨਹੀਂ ਹੈ। ਸੱਚਾਈ ਦਾ ਮਾਰਗ ਛੱਡਣ ਲਈ ਕਦੇ ਕਦੇ ਮਜਬੂਰ ਹੋ ਜਾਂਦਾ ਹੈ। ਗੈਰ ਬਰਾਬਰੀ ਦੇ ਇਸ ਅਹਿਸਾਸ ਨੂੰ ਮਿਟਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਅਤੇ ਇਸ ਲਈ ਹੁਣ ਸਰਕਾਰ ਦੀਆਂ ਨੀਤੀਆਂ ਨੂੰ, ਫੈਸਲਿਆਂ ਨੂੰ ਭਲੀਭਾਂਤ ਦੇਖ ਸਕਦੇ ਹਾਂ ਕਿ ਨਿਰਸਵਾਰਥ ਕਰਮਯੋਗ ਨੂੰ ਹੀ ਸਾਡੇ ਇੱਥੇ ਤਰਜੀਹ ਹੈ ਅਤੇ ਨਿਰਸਵਾਰਥ ਪਾਵਾਂਗੇ। ਹਰ ਪਲ ਅਨੁਭਵ ਕਰਾਂਗੇ। ਅੱਜ ਬਸਵਾਚਾਰਿਆ ਜੀ ਦੇ ਇਹ ਵਚਨ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਵਾਹ ਕਰਨਾਟਕ ਦੀਆਂ ਸੀਮਾਵਾਂ ਤੋਂ ਬਾਹਰ ਲੰਡਨ ਦੀ Thames ਨਦੀ ਤੱਕ ਦਿਖਾਈ ਦੇ ਰਿਹਾ ਹੈ।

ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਲੰਡਨ ਵਿੱਚ ਬਸਵਾਚਾਰਿਆ ਜੀ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ। ਜਿਸ ਦੇਸ਼ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਇਸ ਵਿੱਚ ਕਦੇ ਵੀ ਸੂਰਜ ਡੁੱਬਦਾ ਨਹੀਂ। ਉੱਥੋਂ ਦੀ ਸੰਸਦ ਦੇ ਸਾਹਮਣੇ ਲੋਕਤੰਤਰ ਨੂੰ ਸੰਕਲਪਿਤ ਕਰਨ ਵਾਲੀ ਬਸਵਾਚਾਰਿਆ ਜੀ ਦੀ ਪ੍ਰਤਿਮਾ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਮੈਨੂੰ ਅੱਜ ਵੀ ਯਾਦ ਹੈ। ਉਸ ਸਮੇਂ ਕਿੰਨੀ ਬਾਰਿਸ਼ ਹੋ ਰਹੀ ਸੀ ਅਤੇ ਜਦੋਂ ਬਸਵਾਚਾਰਿਆ ਜੀ ਦੀ ਪ੍ਰਤਿਮਾ ਲਗਾਈ ਜਾ ਰਹੀ ਸੀ ਤਾਂ ਖੁਦ ਮੇਘਰਾਜ ਵੀ ਅੰਮ੍ਰਿਤ ਬਰਸਾ ਰਹੇ ਸਨ। ਅਤੇ ਠੰਢ ਵੀ ਸੀ, ਪਰ ਉਸ ਤੋਂ ਬਾਅਦ ਵੀ ਇੰਨੇ ਮਨੋਵੇਗ ਨਾਲ ਲੋਕ ਭਗਵਾਨ ਬਸੇਸ਼ਵਰ ਬਾਰੇ ਸੁਣ ਰਹੇ ਸਨ। ਉਨ੍ਹਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਸਦੀਆਂ ਪਹਿਲਾਂ ਸਾਡੇ ਦੇਸ਼ ਵਿੱਚ ਲੋਕਤੰਤਰ, woman empowerment, equality ਇਸ ਵਿਸ਼ੇ ਵਿੱਚ ਕਿੰਨੀ ਚਰਚਾ ਸੀ। ਮੈਂ ਸਮਝਦਾ ਹਾਂ ਉਨ੍ਹਾਂ ਲਈ ਵੱਡਾ ਅਜੂਬਾ ਸੀ। ਸਾਥੀਓ, ਹੁਣ ਇਹ ਸਾਡੀ ਸਿੱਖਿਆ ਵਿਵਸਥਾ ਦੀਆਂ ਖਾਮੀਆਂ ਮੰਨੀਏ ਜਾਂ ਫਿਰ ਆਪਣੇ ਹੀ ਇਤਿਹਾਸ ਨੂੰ ਭੁੱਲ ਜਾਣ ਦੀ ਕਮਜ਼ੋਰੀ ਮੰਨੀਏ, ਪਰ ਅੱਜ ਵੀ ਸਾਡੇ ਦੇਸ਼ ਵਿੱਚ ਲੱਖਾਂ ਕਰੋੜਾਂ ਨੌਜਵਾਨਾਂ ਨੂੰ ਇਸ ਬਾਰੇ ਪਤਾ ਨਹੀਂ ਹੋਏਗਾ ਕਿ 800-900 ਸਾਲ ਪਹਿਲਾਂ ਹਜ਼ਾਰ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਸਮਾਜਿਕ ਕਦਰਾਂ ਕੀਮਤਾਂ ਦੀ ਪੁਨਰ ਸਥਾਪਨਾ ਲਈ ਜਨ ਜਾਗ੍ਰਿਤੀ ਦਾ ਕਿਵੇਂ ਦਾ ਦੌਰ ਚੱਲਿਆ ਸੀ। ਕਿਵੇਂ ਦਾ ਅੰਦੋਲਨ ਚੱਲਿਆ ਸੀ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕਿਵੇਂ ਚੱਲਿਆ ਸੀ। ਸਮਾਜ ਵਿੱਚ ਮੌਜੂਦ ਬੁਰਾਈਆਂ ਨੂੰ ਖਤਮ ਕਰਨ ਲਈ ਉਸ ਕਾਲ ਖੰਡ ਵਿੱਚ 800 ਹਜ਼ਾਰ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਗੁਲਾਮੀ ਦੇ ਉਹ ਦਿਨ ਸਨ। ਸਾਡੇ ਰਿਸ਼ੀਆਂ ਨੇ ਸੰਤ ਆਤਮਾਵਾਂ ਨੇ ਜਨ ਅੰਦੋਲਨ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਜਨ ਅੰਦੋਲਨ ਨੂੰ ਭਗਤੀ ਨਾਲ ਜੋੜਿਆ ਸੀ। ਭਗਤੀ ਈਸ਼ਵਰ ਦੇ ਪ੍ਰਤੀ ਅਤੇ ਭਗਤੀ ਸਮਾਰ ਦੇ ਪ੍ਰਤੀ ਦੱਖਣ ਤੋਂ ਸ਼ੁਰੂ ਹੋ ਕੇ ਭਗਤੀ ਅੰਦੋਲਨ ਦਾ ਵਿਸਥਾਰ ਮਹਾਰਾਸ਼ਟਰ ਅਤੇ ਗੁਜਰਾਤ ਹੁੰਦੇ ਹੋਏ ਉੱਤਰ ਭਾਰਤ ਤੱਕ ਹੋ ਗਿਆ। ਇਸ ਦੌਰਾਨ ਅਲੱਗ ਅਲੱਗ ਭਾਸ਼ਾਵਾਂ ਵਿੱਚ ਅਲੱਗ ਵਰਗਾਂ ਦੇ ਲੋਕਾਂ ਨੇ ਸਮਾਜ ਵਿੱਚ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਸਮਾਜ ਲਈ ਆਈਨੇ ਦੀ ਤਰ੍ਹਾਂ ਕੰਮ ਕੀਤਾ। ਜੋ ਚੰਗਿਆਈਆਂ ਸਨ ਜੋ ਬੁਰਾਈਆਂ ਸਨ ਉਹ ਨਾ ਸਿਰਫ਼ ਸ਼ੀਸ਼ੇ ਦੀ ਤਰ੍ਹਾਂ ਲੋਕਾਂ ਦੇ ਸਾਹਮਣੇ ਰੱਖੀਆਂ ਬਲਕਿ ਬੁਰਾਈਆਂ ਤੋਂ ਭਗਤੀ ਦਾ ਰਸਤਾ ਵੀ ਦਿਖਾਇਆ। ਮੁਕਤੀ ਦੇ ਮਾਰਗ ਵਿੱਚ ਭਗਤੀ ਦਾ ਮਾਰਗ ਅਪਣਾਇਆ। ਕਿੰਨੇ ਹੀ ਨਾਮ ਅਸੀਂ ਸੁਣਦੇ ਹਾਂ। ਰਾਮਾਨੁਜ਼ ਕਾਰਜ, ਮਧਵਾਚਾਰਿਆ, ਸੰਤ ਤੁਕਾ ਰਾਮ, ਮੀਰਾ ਬਾਈ, ਨਰਸਿੰਘ ਮਹਿਤਾ, ਕਬੀਰਾ, ਕਬੀਰ ਦਾਸ, ਸੰਤ ਰੈਅ ਦਾਸ, ਗੁਰੂ ਨਾਨਕ ਦੇਵ, ਚੈਤੰਨਿਆ ਮਹਾਂਪ੍ਰਭੂ ਅਨੇਕ ਅਨੇਕ ਮਹਾਨ ਵਿਅਕਤੀਆਂ ਦੇ ਸਮਾਗਮ ਸਨ। ਭਗਤੀ ਅੰਦੋਲਨ ਮਜ਼ਬੂਤ ਹੋਇਆ। ਇਨ੍ਹਾਂ ਦੇ ਪ੍ਰਭਾਵ ਨਾਲ ਦੇਸ਼ ਇੱਕ ਲੰਬੇ ਕਾਲਖੰਡ ਵਿੱਚ ਆਪਣੀ ਚੇਤਨਾ ਨੂੰ ਸਥਿਰ ਰੱਖਦਾ ਹੈ। ਆਪਣੀ ਆਤਮਾ ਨੂੰ ਬਚਾ ਸਕਿਆ। ਸਾਰੀਆਂ ਬਿਪਤਾਵਾਂ ਗੁਲਾਮੀ ਦੇ ਕਾਲਖੰਡ ਵਿਚਕਾਰ ਵਿੱਚ ਅਸੀਂ ਆਪਣੇ ਆਪ ਨੂੰ ਬਚਾ ਸਕੇ ਸਨ, ਵਧ ਸਕੇ ਸਨ। ਇੱਕ ਗੱਲ ਹੋਰ ਤੁਸੀਂ ਧਿਆਨ ਦੇਣਾ, ਤਾਂ ਤੁਸੀਂ ਦੇਖੋਗੇ ਕਿ ਸਾਰਿਆਂ ਨੇ ਬਹੁਤ ਹੀ ਸਰਲ ਸਹਿਜ ਭਾਸ਼ਾ ਵਿੱਚ ਸਮਾਜ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਭਗਤੀ ਅੰਦੋਲਨ ਦੌਰਾਨ ਧਰਮ, ਦਰਸ਼ਨ, ਸਾਹਿਤ ਦੀ ਅਜਿਹੀ ਤ੍ਰਿਵੇਣੀ ਸਥਾਪਿਤ ਹੋਈ ਜੋ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਦੇ ਦੋਹੇ ਉਨ੍ਹਾਂ ਦੇ ਬਚਨ, ਉਨ੍ਹਾਂ ਦੀ ਚੌਪਈ, ਉਨ੍ਹਾਂ ਦੀਆਂ ਕਵਿਤਾਵਾਂ, ਉਨ੍ਹਾਂ ਦੇ ਗੀਤ, ਅੱਜ ਵੀ ਸਾਡੇ ਸਮਾਜ ਲਈ ਉੱਨੇ ਹੀ ਮੁੱਲਵਾਨ ਹਨ। ਉਨ੍ਹਾਂ ਦਾ ਦਰਸ਼ਨ, ਉਨ੍ਹਾਂ ਦੀ ਫਿਲਾਸਫੀ, ਕਿਸੇ ਵੀ ਸਮੇਂ ਦੀ ਕਸੌਟੀ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। 800 ਸਾਲ ਪਹਿਲਾਂ ਬਸੇਸ਼ਵਰ ਜੀ ਨੇ ਜੋ ਕਿਹਾ, ਅੱਜ ਵੀ ਸਹੀ ਲੱਗਦਾ ਹੈ ਕਿ ਨਹੀਂ ਲੱਗਦਾ ਹੈ।

ਸਾਥੀਓ, ਅੱਜ ਭਗਤੀ ਅੰਦੋਲਨ ਦੇ ਉਸ ਭਾਵ ਨੂੰ ਉਸ ਦਰਸ਼ਨ ਨੂੰ ਪੂਰੇ ਵਿਸ਼ਵ ਵਿੱਚ ਪ੍ਰਸਾਰਿਤ ਕਰਨ ਦੀ ਲੋੜ ਹੈ। ਮੈਨੂੰ ਖੁਸ਼ੀ ਹੈ ਕਿ 23 ਭਾਸ਼ਾਵਾਂ ਵਿੱਚ ਭਗਵਾਨ ਬਸੇਸ਼ਵਰ ਦੇ ਵਚਨਾਂ ਦਾ ਕਾਰਜ ਅੱਜ ਪੂਰਾ ਕੀਤਾ ਗਿਆ ਹੈ। ਅਨੁਵਾਦ ਦੇ ਕਾਰਜ ਵਿੱਚ ਜੁਟੇ ਸਾਰੇ ਲੋਕਾਂ ਦਾ ਮੈਂ ਅਭਿਨੰਦਨ ਕਰਦਾ ਹਾਂ। ਤੁਹਾਡੀ ਕੋਸ਼ਿਸ਼ ਨਾਲ ਭਗਵਾਨ ਬਸੇਸ਼ਵਰ ਦੇ ਵਚਨ ਹੁਣ ਘਰ ਘਰ ਪਹੁੰਚਣਗੇ। ਅੱਜ ਇਸ ਅਵਸਰ ‘ਤੇ ਮੈਂ ਬਸਵਾ ਸਮਿਤੀ ਨੂੰ ਵੀ ਕੁਝ ਬੇਨਤੀ ਕਰਾਂਗਾ। ਕਰਾਂ ਨਾ, ਲੋਕਤੰਤਰ ਵਿੱਚ ਜਨਤਾ ਨੂੰ ਪੁੱਛ ਕੇ ਕਰਨਾ ਚੰਗਾ ਰਹਿੰਦਾ ਹੈ। ਇੱਕ ਕੰਮ ਅਸੀਂ ਕਰ ਸਕਦੇ ਹਾਂ ਕੀ ਇਨ੍ਹਾਂ ਵਚਨਾਂ ਦੇ ਅਧਾਰ ‘ਤੇ ਇੱਕ quiz bank ਬਣਾਈ ਜਾਏ। questions ਅਤੇ ਸਾਰੇ ਵਚਨ ਡਿਜੀਟਲ ਆਨਲਾਈਨ ਹੋਣ ਅਤੇ ਹਰ ਸਾਲ ਅਲੱਗ ਅਲੱਗ ਉਮਰ ਦੇ ਲੋਕ ਇਸ quiz ਕੰਪੀਟੀਸ਼ਨ ਵਿੱਚ ਆਨਲਾਈਨ ਹਿੱਸਾ ਲੈਣ। ਤਹਿਸੀਲ ‘ਤੇ, ਡਿਸਟ੍ਰਿਕਟ ਪੱਧਰ ‘ਤੇ, ਸਟੇਟ, ਇੰਟਰਸਟੇਟ, ਇੰਟਰਨੈਸ਼ਨਲ ਪੱਧਰ ‘ਤੇ ਕੰਪੀਟੀਸ਼ਨ ਸਾਲ ਭਰ ਚੱਲਦਾ ਰਹੇ। ਕੋਸ਼ਿਸ਼ ਕਰੋ, ਪੰਜਾਹ ਲੱਖ, ਇੱਕ ਕਰੋੜ ਲੋਕ ਆਉਣ। quiz competition ਵਿੱਚ ਭਾਗ ਲੈਣ। ਉਸ ਲਈ ਉਸ ਨੂੰ ‘ਵਚਨਾਮ੍ਰਿਤ’ ਦੇ ਇੱਕ ਸਟੂਡੈਂਟ ਦੀ ਤਰ੍ਹਾਂ ਅਧਿਐਨ ਕਰਨਾ ਪਏਗਾ। quiz competition ਵਿੱਚ ਹਿੱਸਾ ਲੈਣਾ ਪਏਗਾ। ਅਤੇ ਮੈਂ ਮੰਨਦਾ ਹਾਂ ਕਿ ਅਰਵਿੰਦ ਜੀ, ਇਸ ਕੰਮ ਨੂੰ ਤੁਸੀਂ ਜ਼ਰੂਰ ਕਰ ਸਕਦੇ ਹੋ। ਨਹੀਂ ਤਾਂ ਕੀ ਹੋਏਗਾ ਇਨ੍ਹਾਂ ਚੀਜ਼ਾਂ ਨੂੰ ਅਸੀਂ ਭੁੱਲ ਜਾਵਾਂਗੇ। ਜਿਸ ਦਿਨ ਪਾਰਲੀਮੈਂਟ ਵਿੱਚ ਆਪਣੀ ਮੁਲਾਕਾਤ ਹੋਈ। ਜਿਵੇਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਿਨਾਂ ਵਿੱਚ ਨੋਟਬੰਦੀ ਨੂੰ ਲੈ ਕੇ ਚਰਚਾ ਸੀ। ਲੋਕ ਜੇਬ ‘ਤੇ ਹੱਥ ਲਗਾ ਕੇ ਘੁੰਮ ਰਹੇ ਸਨ। ਜੋ ਪਹਿਲਾਂ ਦੂਜਿਆਂ ਦੀ ਜੇਬ ਨੂੰ ਹੱਥ ਪਾਉਂਦੇ ਸਨ, ਉਸ ਦਿਨ ਆਪਣੀ ਜੇਬ ਵਿੱਚ ਹੱਥ ਪਾ ਕੇ। ਅਤੇ ਉਸ ਸਮੇਂ ਅਰਵਿੰਦ ਜੀ ਨੇ ਮੈਨੂੰ ਬਸਵਾਚਾਰਿਆ ਜੀ ਦੀ ਇੱਕ ਕੋਟੇਸ਼ਨ ਮੈਨੂੰ ਸੁਣਾਈ ਸੀ। ਇੰਨੀ ਪਰਫੈਕਟ ਸੀ। ਜੇਕਰ ਉਹ ਮੈਨੂੰ 7 ਤਰੀਕ ਨੂੰ ਮਿਲ ਗਏ ਹੁੰਦੇ ਤਾਂ ਮੈਂ ਅੱਠ ਤਰੀਕ ਨੂੰ ਜੋ ਬੋਲਿਆ ਜ਼ਰੂਰ ਉਸ ਦਾ ਉਲੇਚ ਕਰਦਾ। ਅਤੇ ਫਿਰ ਕਰਨਾਟਕ ਵਿੱਚ ਕੀ ਕੀ ਕੁਝ ਬਾਹਰ ਆਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਅਤੇ ਇਸ ਲਈ ਮੈਂ ਚਾਹਾਂਗਾ ਕਿ ਇਸ ਕੰਮ ਨੂੰ ਅੱਗੇ ਵਧਾਇਆ ਜਾਵੇ। ਇਸ ਨੂੰ ਇੱਥੇ ਰੋਕਿਆ ਨਾ ਜਾਵੇ। ਅਤੇ ਅੱਜ ਜੋ ਨਵੀਂ ਜਨਰੇਸ਼ਨ ਹੈ ਜਿਸਦਾ ਤਾਂ ਗੂਗਲ ਗੁਰੂ ਹੈ। ਤਾਂ ਉਨ੍ਹਾਂ ਲਈ ਰਸਤਾ ਸਹੀ ਹੈ, ਉਨ੍ਹਾਂ , ਬਹੁਤ ਵੱਡੀ ਮਾਤਰਾ ਵਿੱਚ ਇਸ ਨੂੰ, ਦੂਸਰਾ ਇਹ ਵੀ ਕਰ ਸਕਦੇ ਹਾਂ ਕਿ ਇਸ ਵਚਨ ਅੰਮ੍ਰਿਤ ਅਤੇ ਅੱਜ ਦੇ ਵਿਚਾਰ ਦੋਨਾਂ ਦੀ ਸਾਰਥਿਕਤਾ ਦਾ quiz competition ਹੋ ਸਕਦਾ ਹੈ। ਤਾਂ ਲੋਕਾਂ ਨੂੰ ਲੱਗੇਗਾ ਕਿ ਵਿਸ਼ਵ ਦੇ ਕਿਸੇ ਵੀ ਵੱਡੇ ਮਹਾਪੁਰਸ਼ਾਂ ਦੇ ਵਾਕ ਦੀ ਬਰਾਬਰੀ ਤੋਂ ਵੀ ਜ਼ਿਆਦਾ ਸ਼ਾਰਪਨੈੱਸ 800-900 ਪਹਿਲਾਂ ਸਾਡੀ ਧਰਤੀ ਦੀ ਸੰਤਾਨ ਵੀ ਸਨ। ਅਸੀਂ ਇਸ ‘ਤੇ ਸੋਚ ਸਕਦੇ ਹਾਂ। ਅਤੇ ਇੱਕ ਕੰਮ ਮੈਂ ਇੱਥੇ ਸਦਨ ਵਿੱਚ ਜੋ ਲੋਕ ਹਨ ਉਹ ਜਿਸ ਦੇਸ਼ ਦੁਨੀਆ ਵਿੱਚ ਜੋ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਉਹ ਵੀ। 2022 ਵਿੱਚ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋ ਰਹੇ ਹਨ। 75 ਸਾਲ ਜਿਵੇਂ ਬੀਤ ਗਏ ਕੀ ਉਵੇਂ ਹੀ ਉਸ ਸਾਲ ਨੂੰ ਵੀ ਬਿਤਾ ਦੇਣਾ ਹੈ। ਇੱਕ ਹੋਰ ਸਾਲ ਇੱਕ ਹੋਰ ਸਮਾਗਮ ਕੀ ਅਜਿਹਾ ਹੀ ਕਰਨਾ? ਜੀ ਨਹੀਂ, ਅੱਜ ਤੋਂ ਹੀ ਅਸੀਂ ਤੈਅ ਕਰਾਂਗੇ। 2022 ਤੱਕ ਕਿੱਥੇ ਪਹੁੰਚਣਾ ਹੈ। ਵਿਅਕਤੀ ਹੋਵੇ, ਸੰਸਥਾ ਹੋਵੇ, ਪਰਿਵਾਰ ਹੋਵੇ, ਆਪਣਾ ਪਿੰਡ ਹੋਵੇ, ਨਗਰ ਹੋਵੇ, ਸ਼ਹਿਰ ਹੋਵੇ, ਹਰ ਕਿਸੇ ਦਾ ਸੰਕਲਪ ਹੋਣਾ ਚਾਹੀਦਾ ਹੈ। ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ, ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਬਿਤਾ ਦਿੱਤੀ, ਦੇਸ਼ ਲਈ ਅਰਪਿਤ ਕਰ ਦਿੱਤੀ। ਉਨ੍ਹਾਂ ਦੇ ਸੁਪਨੇ ਅਧੂਰੇ ਹਨ। ਉਨ੍ਹਾਂ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਸਵਾ ਸੌ ਕਰੋੜ ਦੇਸ਼ ਵਾਸੀ 2022 ਨੂੰ ਦੇਸ਼ ਨੂੰ ਇੱਥੋਂ ਲੈ ਜਾਣਾ ਹੈ, ਮੇਰੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਲੈ ਕੇ ਜਾਣਾ ਹੈ। ਨਹੀਂ ਸਲਾਹ ਦੇਣ ਵਾਲੇ ਤਾਂ ਬਹੁਤ ਮਿਲਣਗੇ। ਹਾਂ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ, ਸਰਕਾਰ ਨੂੰ ਉਹ ਕਰਨਾ ਚਾਹੀਦਾ ਹੈ, ਜੀ ਨਹੀਂ ਸਵਾ ਸੌ ਕਰੋੜ ਦੇਸ਼ਵਾਸੀ ਕੀ ਕਰਨਗੇ? ਅਤੇ ਤੈਅ ਕਰੋ ਅਤੇ ਤੈਅ ਕਰਕੇ ਚਲ ਪਓ, ਕੌਣ ਕਹਿੰਦਾ ਹੈ ਦੁਨੀਆ ਵਿੱਚ ਬਸਵਾਚਾਰਿਆ ਜੀ ਦੇ ਸੁਪਨੇ ਵਾਲਾ ਜੋ ਦੇਸ਼ ਹੈ, ਦੁਨੀਆ ਹੈ, ਉਹ ਬਣਾਉਣ ਵਿੱਚ ਅਸੀਂ ਘੱਟ ਕਰ ਸਕਦੇ ਹਾਂ, ਉਹ ਤਾਕਤ ਲੈ ਕੇ ਅਸੀਂ ਮਿਲਕੇ ਚੱਲੀਏ। ਅਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਇਸ ਸਮਿਤੀ ਰਾਹੀਂ ਜਿਨ੍ਹਾਂ ਨੇ ਇਨ੍ਹਾਂ ਵਿਚਾਰਾਂ ਨੂੰ ਲੈ ਕੇ ਬਹੁਤ ਉੱਤਮ ਕੰਮ ਕੀਤਾ ਹੈ। ਅੱਜ ਮੈਨੂੰ ਉਨ੍ਹਾਂ ਸਾਰੇ ਸਰਸਵਤੀ ਦੇ ਪੁੱਤਰਾਂ ਨੂੰ ਵੀ ਮਿਲਣ ਦਾ, ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਜਿਨ੍ਹਾਂ ਨੇ ਇਸ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੇ ਰਾਤ ਦਿਨ ਖਪਾਇਆ ਹੈ। ਕੰਨÎੜ ਭਾਸ਼ਾ ਸਿੱਖੀ ਹੋਏਗੀ, ਉਸ ਵਿੱਚੋਂ ਕਿਸੇ ਨੇ ਗੁਜਰਾਤੀ ਕੀਤਾ ਹੋਏਗਾ, ਕਿਸੇ ਨੇ ਸਨਿਆ ਕੀਤਾ ਹੋਏਗਾ, ਉਰਦੂ ਕੀਤਾ ਹੋਏਗਾ, ਉਨ੍ਹਾਂ ਸਾਰਿਆਂ ਨੂੰ ਅੱਜ ਮੈਨੂੰ ਮਿਲਣ ਦਾ ਅਵਸਰ ਮਿਲਿਆ, ਮੈਂ ਉਨ੍ਹਾਂ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ। ਇਸ ਕੰਮ ਨੂੰ ਉਨ੍ਹਾਂ ਨੇ ਸੰਪੂਰਨ ਕਰਨ ਲਈ ਆਪਣਾ ਸਮਾਂ ਦਿੱਤਾ, ਸ਼ਕਤੀ ਦਿੱਤੀ, ਆਪਣੇ ਗਿਆਨ ਦਾ ਅਰਚਨ ਇਸ ਕੰਮ ਲਈ ਕੀਤਾ। ਮੈਂ ਫਿਰ ਇੱਕ ਵਾਰ ਇਸ ਪਵਿੱਤਰ ਸਮਾਗਮ ਵਿੱਚ ਤੁਹਾਡੇ ਵਿਚਕਾਰ ਆਉਣ ਦਾ ਮੈਨੂੰ ਸੁਭਾਗ ਮਿਲਿਆ। ਉਨ੍ਹਾਂ ਮਹਾਨ ਵਚਨਾਂ ਨੂੰ ਸੁਣਨ ਦਾ ਅਵਸਰ ਮਿਲਿਆ ਅਤੇ ਇਸ ਬਹਾਨੇ ਮੈਨੂੰ ਇਸ ਤਰਫ਼ ਜਾਣ ਦਾ ਮੌਕਾ ਮਿਲਿਆ। ਮੈਂ ਵੀ ਧਨ ਹੋ ਗਿਆ, ਮੈਨੂੰ ਮਿਲਣ ਦਾ ਸੁਭਾਗ ਮਿਲਿਆ। ਮੈਂ ਫਿਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਧੰਨਵਾਦ ਕਰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।