Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਸਵਾ ਜੈਯੰਤੀ 2017 ਦੇ ਉਦਘਾਟਨੀ ਸਮਾਗਮ ਅਤੇ ਬਸਵਾ ਸਮਿਤੀ ਦੀ ਗੋਲਡਨ ਜੁਬਲੀ ਮਨਾਉਣ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ

ਬਸਵਾ ਜੈਯੰਤੀ 2017 ਦੇ ਉਦਘਾਟਨੀ ਸਮਾਗਮ ਅਤੇ ਬਸਵਾ ਸਮਿਤੀ ਦੀ ਗੋਲਡਨ ਜੁਬਲੀ ਮਨਾਉਣ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਵਿਹਾਰ, ਨਵੀਂ ਦਿੱਲੀ ਵਿਖੇ ਬਸਵੰਨਾ (Basavanna) ਦੇ ਪਵਿੱਤਰ ਵਚਨਾਂ ਦਾ 23 ਭਾਸ਼ਾਵਾਂ ਵਿੱਚ ਅਨੁਵਾਦ ਸਮਰਪਿਤ ਕਰਨ, ਬਸਵਾ ਜੈਯੰਤੀ 2017 ਅਤੇ ਬਸਵਾ ਸਮਿਤੀ ਦੀ ਗੋਲਡਨ ਜੁਬਲੀ ਮਨਾਉਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਸਿਰਫ਼ ਹਾਰਾਂ, ਗਰੀਬੀ ਜਾਂ ਬਸਤੀਵਾਦ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੰਗੇ ਸ਼ਾਸਨ, ਅਹਿੰਸਾ ਅਤੇ ਸੱਤਿਆਗ੍ਰਹਿ ਦਾ ਸੰਦੇਸ਼ ਦਿੱਤਾ ਹੈ।

ਭਗਵਾਨ ਬਸਵੇਸ਼ਵਾਰਾ (Basaveshwara) ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਕਿਹਾ ਕਿ ਬਸਵੇਸ਼ਵਾਰਾ ਨੇ ਕਈ ਸਦੀਆਂ ਪਹਿਲਾਂ ਲੋਕਤੰਤਰੀ ਪ੍ਰਬੰਧ ਦੀ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੀ ਭੂਮੀ ਨੂੰ ਮਹਾਨ ਸ਼ਖ਼ਸੀਅਤਾਂ ਦੀ ਬਖ਼ਸ਼ਿਸ਼ ਹੈ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਬਦਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋੜ ਹੋਵੇ ਤਾਂ ਸੁਧਾਰ ਹਮੇਸ਼ਾ ਸਾਡੇ ਸਮਾਜ ਦੇ ਅੰਦਰੋਂ ਹੀ ਆਉਂਦੇ ਹਨ। ਉਨ੍ਹਾਂ ਵਿਸ਼ਵਾਸ ਨਾਲ ਕਿਹਾ ਕਿ ‘ਤਿੰਨ ਤਲਾਕ’ ਕਾਰਨ ਮੁਸਲਿਮ ਔਰਤਾਂ ਵੱਲੋਂ ਬਰਦਾਸ਼ਤ ਕੀਤੇ ਜਾ ਰਹੇ ਦੁੱਖਾਂ ਨੂੰ ਖਤਮ ਕਰਨ ਲਈ ਮੁਸਲਿਮ ਸਮਾਜ ਦੇ ਅੰਦਰੋਂ ਹੀ ਸੁਧਾਰ ਉਤਪੰਨ ਹੋਣਗੇ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਇਸ ਮੁੱਦੇ ਨੂੰ ਰਾਜਨੀਤਕ ਨਜ਼ਰਾਂ ਦੇ ਜ਼ਰੀਏ ਨਾ ਦੇਖਣ।

ਭਗਵਾਨ ਬਸਵੇਸ਼ਵਾਰਾ ਦੇ ਵਚਨਾਂ ਦੀ ਚੰਗੇ ਸ਼ਾਸਨ ਵਜੋਂ ਵਿਆਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਫਲ ਜਿਵੇਂ ਘਰ, ਬਿਜਲੀ, ਸੜਕਾਂ ਬਿਨਾਂ ਭੇਦਭਾਵ ਦੇ ਸਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹੀ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਸੱਚੀ ਭਾਵਨਾ ਹੈ।

ਪ੍ਰਧਾਨ ਮੰਤਰੀ ਨੇ ਲੰਡਨ ਵਿੱਚ ਨਵੰਬਰ 2015 ਵਿੱਚ ਹੋਏ ਸਮਾਗਮ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਭਗਵਾਨ ਬਸਵੇਸ਼ਵਾਰਾ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ ਸੀ।

ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਕੰਨੜ ਦੇ ਵਿਦਵਾਨ ਸਵਰਗਵਾਸੀ ਸ਼੍ਰੀ ਐੱਮ.ਐੱਮ. ਕਲਬੁਰਗੀ ਦੇ ਪਰਿਵਾਰ ਨੂੰ ਮਿਲਣ ਲਈ ਦਰਸ਼ਕਾਂ ਵਿੱਚ ਵੀ ਗਏ।

****