Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਜਟ 2022-23 ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਮੂਲ-ਪਾਠ

ਬਜਟ 2022-23 ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਮੂਲ-ਪਾਠ


ਇਹ ਬਜਟ 100 ਸਾਲ ਦੀ ਭਿਆਨਕ ਆਪਦਾ  ਦੇ ਦਰਮਿਆਨ, ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ।  ਇਹ ਬਜਟ, ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਸਾਧਾਰਣ ਮਾਨਵੀ  ਦੇ ਲਈ, ਅਨੇਕ ਨਵੇਂ ਅਵਸਰ ਬਣਾਏਗਾ। ਇਹ ਬਜਟ More Infrastructure, More Investment,  More Growth ,  ਅਤੇ More Jobs ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ।  ਅਤੇ ਇੱਕ ਨਵਾਂ ਖੇਤਰ ਹੋਰ ਖੁੱਲ੍ਹਿਆ ਹੈ।  ਅਤੇ ਉਹ ਹੋਵੇ Green Jobs ਦਾ।  ਇਹ ਬਜਟ ਤਤਕਾਲੀਨ ਜ਼ਰੂਰਤਾਂ ਦਾ ਵੀ ਸਮਾਧਾਨ ਕਰਦਾ ਹੈ ਅਤੇ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਵੀ ਸੁਨਿਸ਼ਚਿਤ ਕਰਦਾ ਹੈ।

ਮੈਂ ਪਿਛਲੇ ਕੁਝ ਘੰਟਿਆਂ ਤੋਂ ਦੇਖ ਰਿਹਾ ਹਾਂ, ਜਿਸ ਪ੍ਰਕਾਰ ਨਾਲ ਇਸ ਬਜਟ ਦਾ ਹਰ ਖੇਤਰ ਵਿੱਚ ਸੁਆਗਤ ਹੋਇਆ ਹੈ, ਸਾਧਾਰਣ ਮਾਨਵੀ ਦੀ ਜੋ ਸਕਾਰਾਤਮਕ ਪ੍ਰਤੀਕਿਰਿਆ ਆਈ ਹੈ, ਉਸ ਨੇ ਜਨਤਾ ਜਨਾਰਦਨ ਦੀ ਸੇਵਾ ਦਾ ਸਾਡਾ ਉਤਸ਼ਾਹ ਅਨੇਕ ਗੁਣਾ ਵਧਾ ਦਿੱਤਾ ਹੈ।

ਜੀਵਨ ਦੇ ਹਰ ਖੇਤਰ ਵਿੱਚ ਆਧੁਨਿਕਤਾ ਆਵੇ, ਟੈਕਨੋਲੋਜੀ ਆਵੇ, ਜਿਵੇਂ ਕਿਸਾਨ ਡ੍ਰੋਨ ਹੋਵੇ, ਵੰਦੇਭਾਰਤ ਟ੍ਰੇਨਾਂ ਹੋਣ, ਡਿਜੀਟਲ ਕਰੰਸੀ ਹੋਵੇ, banking  ਦੇ ਖੇਤਰ ਵਿੱਚ digital units ਹੋਣ, 5G services ਦਾ ਰੋਲ ਆਊਟ ਹੋਵੇ, National Health ਦੇ ਲਈ digital ecosystem ਹੋਵੇ, ਇਨ੍ਹਾਂ ਦਾ ਲਾਭ ਸਾਡੇ ਯੁਵਾ, ਸਾਡੇ ਮੱਧ ਵਰਗ, ਗ਼ਰੀਬ-ਦਲਿਤ-ਪਿਛੜੇ , ਇਹ ਸਭ ਵਰਗਾਂ ਨੂੰ ਮਿਲੇਗਾ। 

ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ-  ਗ਼ਰੀਬ ਦਾ ਕਲਿਆਣ।  ਹਰ ਗ਼ਰੀਬ  ਦੇ ਪਾਸ ਪੱਕਾ ਘਰ ਹੋਵੇ,  ਨਲ ਸੇ ਜਲ ਆਉਂਦਾ ਹੋਵੇ ,  ਉਸ ਦੇ ਪਾਸ ਸ਼ੋਚਾਲਯ (ਪਖਾਨੇ) ਹੋਵੇ ,  ਗੈਸ ਦੀ ਸੁਵਿਧਾ ਹੋਵੇ ,  ਇਨ੍ਹਾਂ ਸਭ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਧੁਨਿਕ ਇੰਟਰਨੈੱਟ ਕਨੈਕਟੀਵਿਟੀ ਉੱਤੇ ਵੀ ਉਤਨਾ ਹੀ ਜ਼ੋਰ ਹੈ।

ਜੋ ਭਾਰਤ ਦੇ ਪਹਾੜੀ ਖੇਤਰ ਹਨ, ਹਿਮਾਲਿਆ ਦਾ ਪੂਰਾ ਪੱਟਾ ।  ਜਿੱਥੇ ਜੀਵਨ ਅਸਾਨ ਬਣੇ, ਉੱਥੋਂ ਪਲਾਇਨ ਨਾ ਹੋਵੇ, ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਨਵਾਂ ਐਲਾਨ ਕੀਤਾ ਗਿਆ ਹੈ।   ਹਿਮਾਚਲ,  ਉੱਤਰਾਖੰਡ, ਜੰਮੂ-ਕਸ਼ਮੀਰ, ਨੌਰਥ ਈਸਟ, ਅਜਿਹੇ ਖੇਤਰਾਂ ਦੇ ਲਈ ਪਹਿਲੀ ਵਾਰ ਦੇਸ਼ ਵਿੱਚ ਪਰਵਤਮਾਲਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।  ਇਹ ਯੋਜਨਾ ਪਹਾੜਾਂ ‘ਤੇ ਟ੍ਰਾਂਸਪੋਰਟੇਸ਼ਨ ਅਤੇ ਕਨੈਕਟੀਵਿਟੀ ਦੀ ਆਧੁਨਿਕ ਵਿਵਸਥਾ ਦਾ ਨਿਰਮਾਣ ਕਰੇਗੀ।  ਅਤੇ ਇਸ ਨਾਲ ਸਾਡੇ ਦੇਸ਼  ਦੇ ਜੋ ਸੀਮਾਵਰਤੀ ਪਿੰਡ ਹਨ,  ਬਾਰਡਰ  ਦੇ ਪਿੰਡ ਹਨ ।  ਜਿਸ ਦਾ ਵਾਈਬ੍ਰੈਂਟ ਹੋਣਾ ਜ਼ਰੂਰੀ ਹੈ।  ਜੋ ਦੇਸ਼ ਦੀ ਸਕਿਉਰਿਟੀ ਲਈ ਵੀ ਜ਼ਰੂਰੀ ਹੈ।  ਉਸ ਨੂੰ ਵੀ ਬਹੁਤ ਬੜੀ ਤਾਕਤ ਮਿਲੇਗੀ । 

ਭਾਰਤ ਦੇ ਕੋਟਿ-ਕੋਟਿ ਜਨਾਂ ਦੀ ਆਸਥਾ,  ਮਾਂ ਗੰਗਾ ਦੀ ਸਫਾਈ ਦੇ ਨਾਲ-ਨਾਲ ਕਿਸਾਨਾਂ  ਦੇ ਕਲਿਆਣ ਦੇ ਲਈ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ।  ਉੱਤਰਾਖੰਡ ,  ਉੱਤਰ ਪ੍ਰਦੇਸ਼ ,  ਬਿਹਾਰ,  ਝਾਰਖੰਡ,  ਪੱਛਮ ਬੰਗਾਲ ,  ਇਨ੍ਹਾਂ ਰਾਜਾਂ ਵਿੱਚ ਗੰਗਾ ਕਿਨਾਰੇ,  ਨੈਚੂਰਲ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।  ਇਸ ਨਾਲ ਮਾਂ ਗੰਗਾ ਦੀ ਸਫ਼ਾਈ ਦਾ ਜੋ ਅਭਿਯਾਨ ਹੈ ਉਸ ਵਿੱਚ ਮਾਂ ਗੰਗਾ ਨੂੰ ਕੈਮੀਕਲ ਮੁਕਤ ਕਰਨ ਵਿੱਚ ਵੀ ਬਹੁਤ ਬੜੀ ਮਦਦ ਮਿਲੇਗੀ।

ਬਜਟ  ਦੇ ਪ੍ਰਾਵਧਾਨ ਇਹ ਸੁਨਿਸ਼ਚਿਤ ਕਰਨ ਵਾਲੇ ਹਨ ਦੀ ਕ੍ਰਿਸ਼ੀ ਲਾਭਪ੍ਰਦ ਹੋਵੇ ,  ਇਸ ਵਿੱਚ ਨਵੇਂ ਅਵਸਰ ਹੋਣ ।  ਨਵੇਂ ਐਗਰੀਕਲਚਰ ਸਟਾਰਟ ਅੱਪਸ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਫੰਡ ਹੋਵੇ, ਜਾਂ ਫਿਰ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਲਈ ਨਵਾਂ ਪੈਕੇਜ,  ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ।  MSP ਖਰੀਦ  ਦੇ ਜ਼ਰੀਏ ਕਿਸਾਨਾਂ  ਦੇ ਖਾਤੇ ਵਿੱਚ ਸਵਾ ਦੋ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਸਿੱਧੇ ਟ੍ਰਾਂਸਫਰ ਕੀਤੇ ਜਾ ਰਹੇ ਹਨ ।

ਕੋਰੋਨਾ ਕਾਲ ਵਿੱਚ MSME ਯਾਨੀ ਸਾਡੇ ਛੋਟੇ ਉਦਯੋਗਾਂ ਦੀ ਮਦਦ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਦੇਸ਼ ਨੇ ਲਗਾਤਾਰ ਅਨੇਕ ਨਿਰਣੇ ਲਏ ਸਨ ।  ਅਨੇਕ ਪ੍ਰਕਾਰ ਦੀ ਮਦਦ ਪਹੁੰਚਾਈ ਸੀ।  ਇਸ ਬਜਟ ਵਿੱਚ ਕ੍ਰੈਡਿਟ ਗਰੰਟੀ ਵਿੱਚ ਰਿਕਾਰਡ ਵਾਧੇ ਦੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ ।  ਡਿਫੈਂਸ  ਦੇ ਕੈਪੀਟਲ ਬਜਟ ਦਾ 68 ਪਰਸੈਂਟ ਡੋਮੈਸਟਿਕ ਇੰਡਸਟ੍ਰੀ ਨੂੰ ਰਿਜ਼ਰਵ ਕਰਨ ਦਾ ਵੀ ਬੜਾ ਲਾਭ,  ਭਾਰਤ  ਦੇ MSME ਸੈਕਟਰ ਨੂੰ ਮਿਲੇਗਾ ।  ਇਹ ਆਤਮਨਿਰਭਰਤਾ ਦੀ ਤਰਫ਼ ਬਹੁਤ ਬੜਾ ਮਜ਼ਬੂਤ ਕਦਮ  ਹੈ। ਸਾਢੇ 7 ਲੱਖ ਕਰੋੜ ਰੁਪਏ  ਦੇ ਪਬਲਿਕ ਇੰਵੈਸਟਮੈਂਟ ਵਿੱਚ ਅਰਥਵਿਵਸਥਾ ਨੂੰ ਨਵੀਂ ਗਤੀ ਦੇ ਨਾਲ ਹੀ, ਛੋਟੇ ਅਤੇ ਹੋਰ ਉਦਯੋਗਾਂ ਦੇ ਲਈ ਨਵੇਂ ਅਵਸਰ ਵੀ ਬਣਨਗੇ।

ਮੈਂ ਵਿੱਤ ਮੰਤਰੀ ਨਿਰਮਲਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ People Friendly ਅਤੇ  Progressive ਬਜਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਕੱਲ੍ਹ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਸਵੇਰੇ 11 ਵਜੇ ਬਜਟ ਅਤੇ ਆਤਮਨਿਰਭਰ ਭਾਰਤ ਵਿਸ਼ੇ ‘ਤੇ ਬਾਤ ਕਰਨ ਦੇ ਲਈ ਸੱਦਾ ਦਿੱਤਾ ਹੈ। ਕੱਲ੍ਹ 11 ਵਜੇ ਮੈਂ ਬਜਟ ਦੇ ਇਸ ਵਿਸ਼ੇ ‘ਤੇ ਵਿਸਤਾਰ ਨਾਲ ਗੱਲ ਕਰਾਂਗਾ। ਅੱਜ ਇਤਨਾ ਕਾਫੀ ਹੈ। ਬਹੁਤ-ਬਹੁਤ ਧੰਨਵਾਦ!

************

ਡੀਐੱਸ/ਏਕੇ/ਡੀਕੇ