ਦੇਸ਼ ਨੂੰ ਸਟੀਕ ਯੋਜਨਾਵਾਂ ਰਾਹੀਂ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਬਜਟ ਵਿੱਚ ਮਿਡਲ ਕਲਾਸ ਤੋਂ ਲੈ ਕੇ ਮਜ਼ਦੂਰਾਂ ਤੱਕ, ਕਿਸਾਨ ਉੱਨਤੀ ਤੋਂ ਲੈ ਕੇ ਕਾਰੋਬਾਰੀਆਂ ਦੀ ਪ੍ਰਗਤੀ ਤੱਕ ਇੰਨਕਮ ਟੈਕਸ ਰਿਲੀਫ ਤੋਂ ਲੈ ਕੇ ਇਨਫਰਾਸਟ੍ਰੱਕਚਰ ਤੱਕ, ਮੈਨੂੰਫੈਕਚਰਿੰਗ ਤੋਂ ਲੈਕੇ ਐੱਮਐੱਸਐੱਮਈ ਸੈਕਟਰ ਤੱਕ, ਹਾਊਂਸਿੰਗ ਤੋਂ ਲੈ ਕੇ ਹੈਲਥ ਕੇਅਰ ਤੱਕ, ਇਕੋਨੋਮੀ ਦੀ ਨਵੀਂ ਗਤੀ ਤੋਂ ਲੈ ਕੇ ਨਿਊ ਇੰਡੀਆ ਦੇ ਨਿਰਮਾਣ ਤੱਕ ਸਭ ਦਾ ਧਿਆਨ ਇਸ ਬਜਟ ਵਿੱਚ ਰੱਖਿਆ ਗਿਆ ਹੈ।
ਸਾਥੀਓ ਸਾਡੀ ਸਰਕਾਰ ਦੀਆਂ ਯੋਜਨਾਵਾਂ ਨੇ ਦੇਸ਼ ਦੇ ਹਰ ਵਿਅਕਤੀ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ 50 ਕਰੋੜ ਗ਼ਰੀਬਾਂ ਨੂੰ ਮਿਲਣਾ ਸੁਨਿਸ਼ਚਿਤ ਹੋਇਆ ਹੈ। ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਸੁਰਕਸ਼ਾ ਬੀਮਾ ਯੋਜਨਾ ਦਾ ਲਾਭ 21 ਕਰੋੜ ਗ਼ਰੀਬਾਂ ਨੂੰ ਮਿਲ ਰਿਹਾ ਹੈ। ਸਵੱਛ ਭਾਰਤ ਮਿਸ਼ਨ ਦਾ ਲਾਭ 9 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਹੋਇਆ ਹੈ। ਉੱਜਵਲਾ ਯੋਜਨਾ ਤਹਿਤ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵਜ੍ਹਾ ਨਾਲ 1.5 ਕਰੋੜ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਪੱਕੇ ਘਰ ਮਿਲੇ ਹਨ। ਹੁਣ ਇਸ ਬਜਟ ਵਿੱਚ 12 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ 3 ਕਰੋੜ ਤੋਂ ਜ਼ਿਆਦਾ ਮੱਧ ਵਰਗ ਦੇ ਟੈਕਸ ਪੇਅਰ ਪਰਿਵਾਰਾਂ ਨੂੰ, ਹੋਰ 30,40 ਕਰੋੜ ਮਜ਼ਦੂਰਾਂ ਨੂੰ ਸਿੱਧਾ ਲਾਭ ਮਿਲਣਾ ਤੈਅ ਹੋਇਆ ਹੈ। ਸਾਥੀਓ, ਸਰਕਾਰ ਦੇ ਪ੍ਰਯਤਨਾਂ ਨਾਲ ਅੱਜ ਦੇਸ਼ ਵਿੱਚ ਗ਼ਰੀਬੀ ਰਿਕਾਰਡ ਗਤੀ ਨਾਲ ਘੱਟ ਹੋ ਰਹੀ ਹੈ। ਲੱਖਾਂ ਕਰੋੜਾਂ ਲੋਕ ਗ਼ਰੀਬੀ ਨੂੰ ਹਰਾ ਕੇ ਨਿਊ ਮਿਡਲ ਕਲਾਸ, ਮਿਡਲ ਕਲਾਸ ਵਿੱਚ ਪ੍ਰਵੇਸ਼ ਕਰ ਰਹੇ ਹਨ। ਦੇਸ਼ ਦਾ ਇਹ ਬਹੁਤ ਵੱਡਾ ਵਰਗ ਅੱਜ ਆਪਣੇ ਸੁਪਨੇ ਸਾਕਾਰ ਕਰਨ ਵਿੱਚ ਅਤੇ ਨਾਲ-ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਜੁਟਿਆ ਹੋਇਆ ਹੈ। ਅਜਿਹੇ ਸਮੇਂ ਵਿੱਚ ਇਸ ਵਧਦੀ ਮਿਡਲ ਕਲਾਸ ਦੀਆਂ ਆਸਾਂ, ਉਮੀਦਾਂ ਨੂੰ ਕੁਝ ਕਰ ਦਿਖਾਉਣ ਦੇ ਜਜ਼ਬੇ ਨੂੰ ਹੌਸਲਾ ਮਿਲੇ, ਉਸ ਨੂੰ ਸਪੋਰਟ ਮਿਲੇ, ਇਸ ਦੇ ਲਈ ਸਰਕਾਰ ਨੇ ਆਪਣੀ ਪ੍ਰਤੀਬੱਧਤਾ ਦਿਖਾਈ ਹੈ। ਮੈਂ ਦੇਸ਼ ਦੀ ਮਿਡਲ ਕਲਾਸ, ਸੈਲਰੀਡ ਮਿਡਲ ਕਲਾਸ ਨੂੰ Income Tax ਦੀਆਂ ਦਰਾਂ ਵਿੱਚ ਮਿਲੀ ਛੋਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਇਹ ਮੱਧ ਵਰਗ ਅਤੇ ਉੱਚ ਮੱਧ ਵਰਗ ਦੀ ਉਦਾਰਤਾ ਹੀ ਹੈ ਉਨ੍ਹਾਂ ਦੀ ਇਮਾਨਦਾਰੀ ਹੀ ਹੈ, ਕਾਨੂੰਨ ਨੂੰ ਮੰਨਕੇ ਚੱਲਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਹੀ ਹੈ ਜਿਸ ਦੀ ਵਜ੍ਹਾਂ ਨਾਲ ਦੇਸ਼ ਨੂੰ ਟੈਕਸ ਮਿਲਦਾ ਹੈ ਦੇਸ਼ ਦੀਆਂ ਯੋਜਨਾਵਾਂ ਬਣਦੀਆਂ ਹਨ, ਗ਼ਰੀਬ ਦੀ ਭਲਾਈ ਹੁੰਦੀ ਹੈ। ਵਰ੍ਹਿਆਂ ਤੋਂ ਇਹ ਮੰਗ ਰਹੀ ਹੈ ਕਿ ਪੰਜ ਲੱਖ ਰੁਪਏ ਤੱਕ ਦੀ ਆਮਦਨ, Income Tax ਤੋਂ ਮੁਕਤ ਐਲਾਨੀ ਜਾਵੇ। ਇੰਨੇ ਵਰ੍ਹਿਆਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਾ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ।
ਸਾਥੀਓ, ਕਿਸਾਨਾਂ ਦੇ ਲਈ ਸਮੇਂ-ਸਮੇਂ ’ਤੇ ਅਲੱਗ-ਅਲੱਗ ਯੋਜਨਾਵਾਂ ਅਲੱਗ-ਅਲੱਗ ਸਰਕਾਰਾਂ ਨੇ ਬਣਾਈਆਂ ਹਨ ਲੇਕਿਨ ਉੱਪਰਲੀ ਸਤ੍ਰਾ ਦੇ ਦੋ, ਤਿੰਨ ਕਰੋੜ ਕਿਸਾਨਾਂ ਤੋਂ ਜ਼ਿਆਦਾ ਕਿਸਾਨ ਇਨ੍ਹਾਂ ਯੋਜਨਾਵਾਂ ਦੇ ਦਾਇਰੇ ਵਿੱਚ ਆਉਂਦੇ ਹੀ ਨਹੀਂ। ਹੁਣ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਭਾਵ ਜਿਸ ਨੂੰ ਪੀਐੱਮ-ਕਿਸਾਨ ਯੋਜਨਾ ਕਿਹਾ ਜਾ ਰਿਹਾ ਹੈ ਉਸ ਦਾ ਲਾਭ 12 ਕਰੋੜ ਤੋਂ ਜ਼ਿਆਦਾ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਦੇ ਕੋਲ਼ ਪੰਜ ਏਕੜ ਜਾਂ ਪੰਜ ਏਕੜ ਤੋਂ ਘੱਟ ਭੂਮੀ ਹੈ। ਇੱਕ ਤਰ੍ਹਾਂ ਨਾਲ ਅਜ਼ਾਦੀ ਦੇ ਬਾਅਦ ਦੇਸ਼ ਦੇ ਇਤਿਹਾਸ ਵਿੱਚ ਕਿਸਾਨਾਂ ਦੇ ਲਈ ਬਣੀ ਇਹ ਸਭ ਤੋਂ ਵੱਡੀ ਯੋਜਨਾ ਹੈ। ਸਾਡੀ ਸਰਕਾਰ ਕਿਸਾਨਾਂ ਦੇ ਲਈ ਇੱਕ ਦੇ ਬਾਅਦ ਇੱਕ ਠੋਸ ਕਦਮ ਉਠਾ ਰਹੀ ਹੈ। ਪਸ਼ੂਪਾਲਣ, ਗੌਸੰਰਵਧਨ, ਮੱਛੀ ਪਾਲਣ ਵਰਗੇ ਗ੍ਰਾਮੀਣ ਜੀਵਨ ਅਤੇ ਖੇਤੀਬਾੜੀ ਜੀਵਨ ਨਾਲ ਜੁੜੇ ਅਹਿਮ ਖੇਤਰਾਂ ਦਾ ਵੀ ਇਸ ਬਜਟ ਵਿੱਚ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਰਾਸ਼ਟਰੀ ਕਾਮਧੇਨੂ ਆਯੋਗ, ਅਤੇ ਮੱਛੀ ਪਾਲਣ ਦਾ ਅਲੱਗ ਡਿਪਾਰਟਮੈਂਟ ਕਰੋੜਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਵਿੱਚ ਮਦਦ ਕਰੇਗਾ। ਮਛੇਰਿਆਂ ਦੀ ਮਦਦ ਕਰੇਗਾ। ਸਾਡਾ ਇਹ ਪੂਰਾ ਪ੍ਰਯਤਨ ਹੈ ਕਿ ਕਿਸਾਨ ਨੂੰ ਸਸ਼ਕਤ ਕਰਕੇ ਉਸ ਨੂੰ ਉਹ ਸਾਧਨ ਦੇਈਏ, ਸੰਸਾਧਨ ਦੇਈਏ ਜਿਸ ਨਾਲ ਉਹ ਆਪਣੀ ਆਮਦਨ ਦੁੱਗਣੀ ਕਰ ਸਕਣ। ਅੱਜ ਦੇ ਨਿਰਣਿਆਂ ਨਾਲ ਇਸ ਮਿਸ਼ਨ ਨੂੰ ਹੋਰ ਤੇਜ਼ੀ ਮਿਲੇਗੀ।
ਸਾਥੀਓ, ਅੱਜ ਭਾਰਤ ਵਿੱਚ ਅਨੇਕ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ। ਨਵੇਂ-ਨਵੇਂ ਪ੍ਰਕਾਰ ਦੇ ਖੇਤਰਾਂ ਵਿੱਚ ਨਵੇਂ-ਨਵੇਂ ਵਿਸਤਾਰਾਂ ਵਿੱਚ ਨਵੀਆਂ-ਨਵੀਆਂ ਤਰ੍ਹਾਂ ਦੀਆਂ ਯੋਜਨਾਵਾਂ ਵਿੱਚ ਪ੍ਰਗਤੀ ਹੋ ਰਹੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਨਿਰੰਤਰ ਵਧਦੀ ਜਾ ਰਹੀ ਹੈ। ਲੇਕਿਨ ਅਸੰਗਠਿਤ ਖੇਤਰ ਦੇ ਵਰਕਰਾਂ, ਮਜ਼ਦੂਰਾਂ ਅਨ ਔਰਗੇਨਾਈਜ਼ਡ ਲੇਬਰ ਜਿਸ ਵਿੱਚ ਘਰ ’ਤੇ ਕੰਮ ਕਰਨ ਵਾਲੇ ਲੋਕ ਹੋਣ ਖੇਤੀਹਰ ਮਜ਼ਦੂਰ ਹੋਣ ਜਾਂ ਢੇਲੇ ਚਲਾਉਣ ਵਾਲੇ ਲੋਕ ਹੋਣ ਅਜਿਹੇ ਸਮਾਜ ਤੱਕ ਬਹੁਤ ਵੱਡਾ ਤਬਕਾ ਹੈ ਮੇਰੇ ਭਾਈਓ-ਭੈਣੋਂ ਇਨ੍ਹਾਂ ਮੇਰੇ ਬੰਧੂਆਂ ਦੀ ਚਿੰਤਾ ਕਦੇ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਨਸੀਬ ’ਤੇ ਛੱਡ ਦਿੱਤਾ ਗਿਆ । ਸਾਡੇ ਦੇਸ਼ ਵਿੱਚ ਇਨ੍ਹਾਂ ਦੀ ਸੰਖਿਆ ਅਨ ਔਰਗੇਨਾਈਜ਼ਡ ਲੇਬਰ ਦੀ ਸੰਖਿਆ ਕਰੀਬ-ਕਰੀਬ 40,42 ਕਰੋੜ ਹੈ ਉਨ੍ਹਾਂ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣਧਨ ਯੋਜਨਾ ਉਨ੍ਹਾਂ ਦੇ ਜੀਵਨ ਉੱਤਰ-ਅੱਦ 60 ਵਰ੍ਹੇ ਦੀ ਉਮਰ ਦੇ ਬਾਅਦ ਦੀ ਜ਼ਿੰਦਗੀ ਦੇ ਲਈ ਬਹੁਤ ਵੱਡਾ ਸਹਿਯੋਗ ਹੋਵੇਗੀ। ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਅਨੇਕ ਯੋਜਨਾਵਾਂ ਦਾ ਲਾਭ ਤਾਂ ਮਿਲੇਗਾ ਹੀ, ਬੁਢਾਪੇ ਵਿੱਚ ਰੋਜ਼ਾਨਾ ਜ਼ਿੰਦਗੀ ਗੁਜ਼ਾਰਨ ਦੇ ਲਈ ਪੈਨਸ਼ਨ ਵੀ ਮਿਲਿਆ ਕਰੇਗੀ।
ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਦੇਸ਼ ਦੇ ਹਰ ਉਸ ਨਾਗਰਿਕ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਪ੍ਰਯਤਨ ਕਰ ਰਹੀ ਹੈ ਜੋ ਹੁਣ ਵੀ ਕੁਝ ਕਾਰਨਾਂ ਕਰਕੇ ਵਿਕਾਸ ਦਾ ਪੂਰਾ ਲਾਭ ਨਹੀਂ ਲੇ ਸਕੇ ਹਨ। ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਣ ਦੇ ਇਸ ਪ੍ਰਯਤਨ ਵਿੱਚ ਸਰਕਾਰ ਨੇ ਖਾਨਾਬਦੋਸ਼ ਭਾਈਚਾਰਿਆਂ, ਜਿਵੇਂ ਮਦਾਰੀ ਹੈ, ਸਪੇਰਾ ਹੈ, ਵਣਜਾਰਾ ਹੈ, ਗਾਡੀਆ ਲੋਹਾਰ ਹੈ ਆਦਿ ਦੇ ਲਈ ਇੱਕ ਵੈੱਲਫੇਅਰ ਬੋਰਡ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਸਹੀ ਪਹਿਚਾਣ ਹੋਣ ਦੇ ਬਾਅਦ ਸਰਕਾਰ ਦੇ ਵਿਕਾਸ ਕਾਰਜਾਂ ਦਾ ਲਾਭ ਇਨ੍ਹਾਂ ਭਾਈਚਾਰਿਆਂ ਨੂੰ ਹੋਰ ਤੇਜ਼ੀ ਨਾਲ ਮਿਲੇਗਾ।
ਸਾਥੀਓ, ਵਪਾਰੀ ਵਰਗ ਦੇ ਲਈ, ਟ੍ਰੇਡਰਸ ਦੇ ਲਈ ਕੋਈ ਮੰਤਰਾਲਾ ਹੋਵੇ ਉਸ ਵਿਚਾਰ ਨਾਲ ਇੱਕ ਨਵੀਂ ਵਿਵਸਥਾ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਦੇਸ਼ ਦੇ ਵਪਾਰੀ ਵਰਗ, ਟ੍ਰੇਡਰਸ ਅਤੇ ਹੋਰ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਡੀਆਈਪੀਪੀ ਨੂੰ ਰੀਸਟ੍ਰਕਚਰ ਕਰਕੇ ਉਸ ਨੂੰ ਵਿਸ਼ੇਸ਼ ਜ਼ਿੰਮੇਦਾਰੀ ਦਿੱਤੀ ਗਈ ਹੈ। ਹੁਣ ਇਹ ਵਿਭਾਗ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਵ੍ ਇੰਡਸਟ੍ਰੀਜ ਐਂਡ ਇੰਟਰਨਲ ਟ੍ਰੇਡ ਦੇ ਨਾਮ ਨਾਲ ਜਾਣਿਆ ਜਾਵੇਗਾ। ਮੈਨੂੰ ਪ੍ਰਸੰਨਤਾ ਹੈ ਕਿ ਅਗਲ ਦਹਾਕੇ ਦੇ ਅੰਤ ਤੱਕ ਦੀਆਂ ਜ਼ਰੂਰਤਾਂ ਨੂੰ ਅਤੇ ਟੀਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਸ ਬਜਟ ਵਿੱਚ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬਜਟ ਗਰੀਬ ਨੂੰ ਸ਼ਕਤੀ ਦੇਵੇਗਾ, ਕਿਸਾਨ ਨੂੰ ਮਜ਼ਬੂਤੀ ਦੇਵੇਗਾ, ਮਜ਼ਦੂਰਾਂ ਨੂੰ ਸਨਮਾਨ ਦੇਵੇਗਾ, ਮਿਡਲ ਕਲਾਸ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ, ਇਮਾਨਦਾਰ ਟੈਕਸ ਪੇਅਰ ਦੇ ਗੌਰਵ ਦਾ ਗਾਨ ਕਰੇਗਾ, ਟ੍ਰੇਡਰਸ ਨੂੰ ਸਸ਼ਕਤ ਕਰੇਗਾ, ਇੰਫਰਾਸਟ੍ਰਕਚਰ ਨਿਰਮਾਣ ਨੂੰ ਗਤੀ ਦੇਵੇਗਾ ਅਰਥ ਵਿਵਸਥਾ ਨੂੰ ਨਵਾਂ ਬਲ ਦੇਵੇਗਾ। ਦੇਸ਼ ਦਾ ਵਿਸ਼ਵਾਸ ਮਜ਼ਬੂਤ ਕਰਾ। ਇਹ ਬਜਟ ਨਿਊ ਇੰਡੀਆ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਦੇਸ਼ ਦੇ 130 ਕਰੋੜ ਲੋਕਾਂ ਨੂੰ ਨਵੀਂ ਊਰਜਾ ਦੇਵੇਗਾ। ਇਹ ਬਜਟ ਸਰਵ ਵਿਆਪੀ, ਸਰਵ ਸਪਰਸ਼ੀ, ਸਰਵ ਸਮਾਵੇਸ਼ੀ ਹੈ। ਸਾਰਿਆਂ ਨੂੰ ਸਮਰਪਿਤ ਹੈ।
ਮੈਂ ਇੱਕ ਵਾਰ ਫਿਰ ਸਾਡੇ ਮਿੱਤਰ ਅਰੁਣ ਜੀ ਨੂੰ ਅਤੇ ਪਿਯੂਸ਼ ਗੋਇਲ ਜੀ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉੱਤਮ ਬਜਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਧੰਨਵਾਦ!
***
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਸਤੀਸ਼ ਪ੍ਰਜਾਪਤੀ