Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਜਟ ਉੱਤੇ ਪ੍ਰਧਾਨ ਮੰਤਰੀ ਦਾ ਬਿਆਨ


ਸਾਡੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਟਲੀ ਜੀ ਨੂੰ ਉੱਤਮ ਬਜਟ ਦੇਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਇੱਕ ਅਜਿਹਾ ਬਜਟ ਹੈ, ਜੋ ਗ਼ਰੀਬ ਨੂੰ ਮਜ਼ਬੂਤ ਬਣਾਏਗਾ, ਬੁਨਿਅਦੀ ਢਾਂਚੇ ਨੂੰ ਹੋਰ ਮਜ਼ਬੂਤ ਵੀ ਬਣਾਏਗਾ, ਰਫ਼ਤਾਰ ਵੀ ਦੇਵੇਗਾ, ਹਰੇਕ ਦੀਆਂ ਉਮੀਦਾਂ ਨੂੰ ਮੌਕਾ ਦੇਵੇਗਾ, ਅਰਥ-ਤੰਤਰ ਨੂੰ ਇੱਕ ਨਵੀਂ ਤਾਕਤ ਦੇਵੇਗਾ, ਨਵੀਂ ਮਜ਼ਬੂਤੀ ਦੇਵੇਗਾ ਅਤੇ ਵਿਕਾਸ ਨੂੰ ਬਹੁਤ ਤੇਜ਼ੀ ਦੇਵੇਗਾ। ਇਸ ਬਜਟ ਵਿੱਚ ਹਾਈਵੇਅ ਵੀ ਬਣੇ ਆਈਵੇ ਵੀ ਵਧੇ, ਦਾਲ ਦੀ ਕੀਮਤ ਤੋਂ ਲੈ ਕੇ Data ਦੀ ਸਪੀਡ ਤੱਕ, ਰੇਲਵੇ ਦੇ Modernization ਤੋਂ ਲੈ ਕੇ ਸਰਲ economic ਨਿਰਮਾਣ ਕਰਨ ਦੀ ਦਿਸ਼ਾ ਵਿੱਚ, ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਉੱਦਮੀ ਤੋਂ ਲੈ ਕੇ ਉਦਯੋਗ ਤੱਕ, Textile manufacturing ਤੋਂ ਲੈ ਕੇ Tax deduction ਤੱਕ ਹਰੇਕ ਦੇ ਸੁਫ਼ਨੇ ਨੂੰ ਸਾਕਾਰ ਕਰਨ ਦਾ ਠੋਸ ਕਦਮ ਇਸ ਬਜਟ ਵਿੱਚ ਸਾਫ਼-ਸਾਫ਼ ਵਿਖਾਈ ਦਿੰਦਾ ਹੈ। ਇਸ ਇਤਿਹਾਸਕ ਬਜਟ ਲਈ ਵਿੱਤ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੀ ਪੂਰੀ ਟੀਮ ਵੀ ਅਭਿਨੰਦਨ ਦੀ ਅਧਿਕਾਰੀ ਹੈ। ਇਹ ਬਜਟ ਦੇਸ਼ ਦੇ ਵਿਕਾਸ ਲਈ, ਪਿਛਲੇ ਢਾਈ ਵਰ੍ਹਿਆਂ ਦੌਰਾਨ ਜੋ ਕਦਮ ਚੁੱਕੇ ਗਏ, ਜੋ ਫ਼ੈਸਲੇ ਲਏ ਗਏ ਅਤੇ ਭਵਿੱਖ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਦੇ ਇਰਾਦਿਆਂ ‘ਚ ਇਹ ਬਹੁਤ ਅਹਿਮ ਲੜੀ ਹੈ। ਇਸ ਬਜਟ ਨੂੰ ਮੈਂ ਵੇਖ ਰਿਹ ਹਾਂ, ਇੱਕ ਹੋਰ ਅਹਿਮ ਕਦਮ ਹੈ ਕਿ ਰੇਲਵੇ ਬਜਟ ਨੂੰ General Budget ਵਿੱਚ merge ਕਰ ਦਿੱਤਾ ਗਿਆ ਹੈ। ਇਸ ਨਾਲ ਪੂਰੇ ਟਰਾਂਸਪੋਰਟ ਸੈਕਟਰ ਉਸ ਨੂੰ Integrated Planning ਵਿੱਚ ਮਦਦ ਮਿਲੇਗੀ। ਦੇਸ਼ ਵਿੱਚ ਟਰਾਂਸਪੋਰਟ ਨਾਲ ਜੁੜੀਆਂ ਜ਼ਰੂਰਤਾਂ ਦੀ ਪੂਰਤੀ ਵਿੱਚ ਰੇਲਵੇ ਹੁਣ ਆਪਣਾ ਯੋਗਦਾਨ ਹੋਰ ਬਿਹਤਰੀਨ ਤਰੀਕੇ ਨਾਲ ਕਰ ਸਕੇਗੀ। ਇਹ ਬਜਟ ਖੇਤੀ ਖੇਤਰ, ਦਿਹਾਤੀ ਖੇਤਰ, ਸਮਾਜਕ ਭਲਾਈ, Infrastructure ਇਨ੍ਹਾਂ ਸਾਰੇ ਖੇਤਰਾਂ ਵਿੱਚ ਇੱਕ ਖ਼ਾਸ ਧਿਆਨ ਖਿੱਚਦਾ ਹੈ। ਨਿਵੇਸ਼ ਵਧਾਉਣ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਦ੍ਰਿਸ਼ਟੀ ਤੋਂ ਸਰਕਾਰ ਦੀ ਜੋ ਪ੍ਰਤੀਬੱਧਤਾ ਹੈ, ਉਹ ਇਸ ਬਜਟ ਵਿੱਚ ਸਾਫ਼-ਸਾਫ਼ ਵਿਖਾਈ ਦਿੰਦੀ ਹੈ। ਇਨ੍ਹਾਂ ਯੋਜਨਾਵਾਂ ਲਈ ਰੱਖੇ ਜਾਣ ਵਾਲੇ ਧਨ ਵਿੱਚ ਵੀ ਬਹੁਤ ਵਾਧਾ ਕੀਤਾ ਗਿਆ ਹੈ, ਸਰਕਾਰੀ ਨਿਵੇਸ਼ ਨੂੰ ਮਜ਼ਬੂਤੀ ਦੇਣ ਲਈ ਰੋਡ ਅਤੇ ਰੇਲ ਸੈਕਟਰ ਲਈ ਵੀ ਵਧੇਰੇ ਰਕਮ ਰੱਖੀ ਗਈ ਹੈ। ਸਰਕਾਰ ਦਾ ਟੀਚਾ ਸਾਲ 2022 ਤੱਕ ਸਾਡੇ ਦੇਸ਼ ਦੇ ਕਿਸਾਨਾਂ ਦੀ ਆਮਦਨ ਡਬਲ ਕਰਨ ਦਾ ਇਰਾਦਾ ਹੈ, ਦੁੱਗਣਾ ਕਰਨਾ ਹੈ, ਨੀਤੀਆਂ ਤੇ ਯੋਜਨਾਵਾਂ ਉਸੇ ਹਿਸਾਬ ਨਾਲ ਤੈਅ ਕੀਤੀਆਂ ਗਈਆਂ ਹਨ, ਬਜਟ ਵਿੱਚ ਸਭ ਤੋਂ ਵੱਧ ਜ਼ੋਰ ਇਸ ਵਾਰ ਵੀ ਕਿਸਾਨ, ਪਿੰਡ, ਗ਼ਰੀਬ, ਦਲਿਤ, ਪੀੜਤ, ਸ਼ੋਸ਼ਿਤ ਉਨ੍ਹਾਂ ਉੱਤੇ ਕੇਂਦ੍ਰਿਤ ਕੀਤਾ ਹੈ। Agriculture, Animal Husbandary, Dairy, Fisheries, Watershed Development, ਸਵੱਛ ਭਾਰਤ ਮਿਸ਼ਨ ਦੇ ਸਾਰੇ ਖੇਤਰ ਅਜਿਹੇ ਹਨ, ਜੋ ਪਿੰਡ ਦੀ ਆਰਥਿਕ ਹਾਲਤ ਵਿੱਚ ਬਹੁਤ ਵੱਡੀ ਤਬਦੀਲੀ ਵੀ ਲਿਆਉਣਗੇ ਅਤੇ ਦਿਹਾਤੀ ਜੀਵਨ ਜਿਊਣ ਵਾਲੇ ਲੋਕਾਂ ਦੀ Quality of life ਵਿੱਚ ਵੀ ਬਹੁਤ ਵੱਡੀ ਤਬਦੀਲੀ ਲਿਆਉਣਗੇ। ਬਜਟ ਵਿੱਚ ਰੋਜ਼ਗਾਰ ਵਧਾਉਣ ਉੱਤੇ ਵੀ ਭਰਪੂਰ ਜੋਸ਼ ਦਿੱਤਾ ਗਿਆ ਹੈ, ਨੌਕਰੀ ਲਈ ਨਵੇਂ-ਨਵੇਂ ਮੌਕੇ ਪੈਦਾ ਕਰਨ ਵਾਲੇ ਸੈਕਟਰ Electronic Manufacturing, Textile ਉਸ ਨੂੰ ਵਿਸ਼ੇਸ਼ ਰਾਸ਼ੀ ਦਿੱਤੀ ਗਈ ਹੈ, ਗ਼ੈਰ-ਜੱਥੇਬੰਦਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ, ਸੰਗਠਤ ਖੇਤਰ ਵਿੱਚ ਲਿਆਉਣ ਲਈ ਵੀ ਵਿਆਪਕ ਵਿਵਸਥਾਵਾਂ ਕੀਤੀਆਂ ਗਈਆਂ ਹਨ। Skill Development ਬਜਟ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ, ਇਹ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਜੋ Demographic dividend ਹਨ, ਇਸ ਦਾ ਭਰਪੂਰ ਫ਼ਾਇਦਾ ਭਾਰਤ ਨੂੰ ਮਿਲੇ, ਉਸ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਰੰਟੀ ਸਕੀਮ, ਉਸ ਲਈ ਵੀ ਹੁਣ ਤੱਕ ਜਿੰਨਾ ਹੋਇਆ ਹੈ, ਕਿਸੇ ਵੀ ਸਾਲ ‘ਚ ਨਾ ਹੋਇਆ ਹੋਵੇ, ਇੰਨੀ ਰਿਕਾਰਡ ਰਕਮ ਦਿੱਤੀ ਗਈ ਹੈ। ਬਜਟ ਵਿੱਚ ਔਰਤਾਂ ਦੀ ਭਲਾਈ ਉੱਤੇ ਵੀ ਖ਼ਾਸ ਧਿਆਨ ਦਿੱਤਾ ਗਿਆ ਹੈ, ਔਰਤਾਂ ਤੇ ਬੱਚਿਆਂ ਨਾਲ ਜੁੜੀਆਂ ਯੋਜਨਾਵਾਂ ਲਈ ਬਜਟ ਵਿੱਚ ਵਾਧਾ ਕੀਤਾ ਗਿਆ ਹੈ, ਸਿਹਤ ਤੇ ਉੱਚ ਸਿੱਖਆ ਲਈ ਵੀ ਬਜਟ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਤੇ ਰੋਜ਼ਗਾਰ ਦੇ ਨਵੇਂ ਮੌਕੇ ਬਣਾਉਣ ਵਿੱਚ Housing ਅਤੇ Construction Sector ਇਸ ਦੀ ਬਹੁਤ ਵੱਡੀ ਭੂਮਿਕਾ ਹੈ। ਇਹ ਬਜਟ ਦਿਹਾਤੀ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ਵਿੱਚ ਵੀ Housing Sector ਨੂੰ ਮਜ਼ਬੂਤ ਪ੍ਰਦਾਨ ਕਰਨ ਵਾਲਾ ਹੈ। ਰੇਲਵੇ ਦੇ ਬਜਟ ਵਿੱਚ ਇੱਕ ਗੱਲ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ ਹੈ ਅਤੇ ਉਹ ਹੈ ਰੇਲਵੇ ਸੇਫ਼ਟੀ ਫ਼ੰਡ – ਇਸ ਫ਼ੰਡ ਦੀ ਮਦਦ ਨਾਲ ਰੇਲਵੇ ਸੁਰੱਖਿਆ ਉੱਤੇ ਵਾਜਬ ਧਨ-ਰਾਸ਼ੀ ਖਤਰਚ ਕਰਨ ਵਿੱਚ ਮਦਦ ਮਿਲੇਗੀ। ਬਜਟ ਵਿੱਚ ਰੇਲਵੇ ਅਤੇ ਰੋਡ Infrastructure, Capiial Expenditure ਵਿੱਚ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ। Digital Economy ਲਈ ਜੋ comprehensive package ਦਿੱਤਾ ਗਿਆ ਹੈ, ਉਸ ਨਾਲ ਟੈਕਸ-ਚੋਰੀ ਦੀਆਂ ਸੰਭਾਵਨਾਵਾਂ ਘੱਟ ਹੋਣਗੀਆਂ ਅਤੇ ਅਰਥ ਵਿਵਸਥਾ ਵਿੱਚ ਕਾਲੇ ਧਨ ਦੇ ਪ੍ਰਵਾਹ ਉੱਤੇ ਨਿਯੰਤ੍ਰਣ ਸੰਭਵ ਹੋਵੇਗਾ। Digital Economy ਨੂੰ ਇੱਕ ਮਿਸ਼ਨ ਵਜੋਂ ਸ਼ੁਰੂ ਕੀਤੇ ਜਾਣ ਨਾਲ ਆਉਣ ਵਾਲੇ ਸਾਲ 2017-18 ‘ਚ ਦੋ ਹਜ਼ਾਰ ਪੰਜ ਸੌ ਕਰੋੜ Digital Transaction ਦੇ ਵੱਡੇ ਟੀਚੇ ਨੂੰ ਹਾਸਲ ਕਰਨ ਵਿੱਚ ਬਹੁਤ ਵੱਡੀ ਮਦਦ ਮਿਲੇਗੀ। ਸਾਡੇ ਵਿੱਤ ਮੰਤਰੀ ਜੀ ਨੇ ਟੈਕਸ-ਪ੍ਰਣਾਲੀ ਵਿੱਚ ਜੋ ਸੁਧਾਰ ਤੇ ਸੋਧਾਂ ਕੀਤੀਆਂ ਹਨ, ਉਨ੍ਹਾਂ ਨਾਲ ਮੱਧ ਵਰਗ ਨੂੰ ਰਾਹਤ ਮਿਲੇਗੀ, ਉਦਯੋਗਾਂ ਦੀ ਸਥਾਪਨਾ ਹੋਵੇਗੀ, ਰੋਜ਼ਗਾਰ ਦੇ ਮੌਕੇ ਮਿਲਣਗੇ, ਭੇਦਭਾਵ ਦੇ ਮੌਕੇ ਖ਼ਤਮ ਹੋਣਗੇ ਅਤੇ ਸਭ ਤੋਂ ਅਹਿਮ ਪੱਖ ਹੈ ਕਿ ਨਿਜੀ ਨਿਵੇਸ਼ ਨੂੰ ਹੱਲਾਸ਼ੇਰੀ ਮਿਲੇਗੀ। ਬਜਟ ਵਿੱਚ ਵਿਅਕਤੀਗਤ Income Tax ਘੱਟ ਕਰਨ ਦਾ ਐਲਾਨ ਦੇਸ਼ ਦੇ ਮੱਧ ਵਰਗ ਨੂੰ ਵਧੇਰੇ ਛੋਹੰਦਾ ਹੈ, ਬਹੁਤ ਅਹਿਮ ਹੈ। 10 %ਤੋਂ ਇੱਕਦਮ 5 %ਕਰ ਦੇਣਾ ਬਹੁਤ ਹੌਸਲੇ ਵਾਲਾ ਫ਼ੈਸਲਾ ਹੈ। ਲਗਭਗ ਹਿੰਦੁਸਤਾਨ ਦੇ ਵੱਧ ਤੋਂ ਵੱਧ ਟੈਕਸ-ਦਾਤਿਆਂ ਨੂੰ ਇਸ ਤੋਂ ਬਹੁਤ ਵੱਡਾ ਲਾਭ ਹੋਣ ਵਾਲਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਬਜਟ ਵਿੱਚ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੇਰੀ ਜੰਗ ਲਗਾਤਾਰ ਚੱਲ ਰਹੀ ਹੈ। Political Funding ਦੀ ਚਰਚਾ ਸਾਡੇ ਦੇਸ਼ ਵਿੱਚ ਬਹੁਤ ਹੁੰਦੀ ਰਹੀ ਹੈ, ਸਿਆਸੀ ਪਾਰਟੀਆਂ ਸਦਾ ਚਰਚਾ ਦੇ ਘੇਰੇ ਵਿੱਚ ਰਹੀਆਂ ਹਨ, ਚੋਣਾਂ ਅੰਦਰ Donation ਇਕੱਠਾ ਕਰਨ ਦੀ ਨਵੀਂ ਯੋਜਨਾ ਵੀ ਵਿੱਤ ਮੰਤਰੀ ਜੀ ਨੇ ਦੇਸ਼ ਦੀ ਆਸ ਤੇ ਉਮੀਦ ਅਤੇ ਕਾਲੇ ਧਨ ਵਿਰੁੱਧ ਆਪਣੀ ਲੜਾਈ ਦੇ ਅਨੁਸਾਰ ਪੇਸ਼ ਕੀਤੀ ਹੈ। ਦੇਸ਼ ਦੇ ਛੋਟੇ ਅਤੇ ਦਰਮਿਆਨੇ ਉਦਯੋਗ ਨੌਕਰੀ ਦੇ ਨਵੇਂ ਮੌਕੇ ਪੈਦਾ ਕਰਨ ਦੇ ਸਭ ਤੋਂ ਵੱਡੇ ਸਰੋਤ ਹਨ। ਇਨ੍ਹਾਂ ਉਦਯੋਗਾਂ ਦੀ ਪੁਰਾਣੀ ਮੰਗ ਰਹੀ ਹੈ ਕਿ Global Competition ਵਿੱਚ ਵਿਸ਼ਵ ਪੱਧਰ ਉੱਤੇ ਮੁਕਾਬਲਾ ਕਰਨ ਵਿੱਚ ਉਨ੍ਹਾਂ ਨੂੰ ਔਕੜਾਂ ਆ ਰਹੀਆਂ ਹਨ। ਜੇ ਇਸ ਲਈ ਟੈਕਸ ਘੱਟ ਕਰ ਦਿੱਤਾ ਜਾਵੇ, ਤਾਂ ਸਾਡੇ ਲਘੂ ਉਦਯੋਗ ਜੋ ਲਗਭਗ 90 %ਤੋਂ ਵੱਧ ਹਨ, ਦੇਸ਼ ਵਿੱਚ ਅਤੇ ਇਸ ਲਈ ਸਰਕਾਰ ਨੇ ਛੋਟੇ-ਛੋਟੇ ਉਦਯੋਗਾਂ ਨੂੰ ਅਤੇ ਉਸ ਦੀ ਪਰਿਭਾਸ਼ਾ ਵਿੱਚ ਤਬਦੀਲੀ ਕਰ ਕੇ ਉਨ੍ਹਾਂ ਦੇ ਘੇਰੇ ਨੂੰ ਵੀ ਵਧਾਇਆ ਹੈ ਅਤੇ ਟੈਕਸ ਨੂੰ ਵੀ 30 %ਘਟਾ ਕੇ 25 %ਕਰ ਦਿੱਤਾ ਹੈ। ਭਾਵ ਦੇਸ਼ ਦੇ ਉਦਯੋਗ ਜਗਤ ਦੇ 90 %ਤੋਂ ਲੋਕ ਇਸ ਦਾ ਲਾਭ ਲੈ ਸਕਣਗੇ। ਇਹ ਫ਼ੈਸਲਾ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਛੋਟੇ ਉਦਯੋਗਾਂ ਨੂੰ Globally competitive ਬਣਨ ਵਿੱਚ ਬਹੁਤ ਵੱਡੀ ਮਦਦ ਕਰੇਗਾ। ਇਹ ਬਜਟ ਦੇਸ਼ ਦੇ ਵਿਕਾਸ ਲਈ ਇੱਕ ਮਜ਼ਬੂਤ ਕਦਮ ਹੈ। ਇਸ ਬਜਟ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਸਮੁੱਚੇ ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ ਅਤੇ ਇਹ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਪੂਰਕ ਹੋਵੇਗਾ। ਨਾਗਰਿਕਾਂ ਨੂੰ ਉਨ੍ਹਾਂ ਦੀ Quality of life ਨੂੰ ਧਿਅਨ ‘ਚ ਰੱਖਦਿਆਂ ਸਿੱਖਿਆ, ਸਿਹਤ, ਆਵਾਸ ਇਹ ਸਾਰੀਆਂ ਚੀਜ਼ਾਂ ਵਿੱਚ ਬਹੁਤ ਵਧੀਆ ਸਹੂਲਤ ਦੀ ਸੰਭਾਵਨਾ ਵਧੇਗੀ ਅਤੇ ਬਿਨਾ ਵਿੱਤੀ ਘਾਟਾ ਵਧਾਏ ਦੇਸ਼ ਦੇ ਮੱਧ ਵਰਗ ਕੋਲ ਉਸ ਦੀ ਖ਼ਰੀਦ ਸ਼ਕਤੀ ਵਧੇ, ਉਸ ਦੀ ਜੇਬ ਵਿੱਚ ਵੱਧ ਪੈਸਾ ਆਵੇ, ਉਸ ਦਿਸ਼ਾ ਵਿੱਚ ਯਤਨਹੈ। ਇੱਕ ਤਰ੍ਹਾਂ ਨਾਲ ਇਹ ਬਜਟ ਸਾਡਾ ਦੇਸ਼ ਜੋ ਬਦਲ ਰਿਹਾ ਹੈ, ਉਸ ਨੂੰ ਹੋਰ ਤੇਜ਼ੀ ਨਾਲ ਬਦਲਣ ਦਾ ਯਤਨ ਇੱਕ ਤਰ੍ਹਾਂ ਨਾਲ ਸਾਡੇ ਸੁਪਨਿਆਂ ਨਾਲ ਜੁੜਿਆ ਹੋਇਆ ਹੈ, ਸਾਡੇ ਸੰਕਲਪਾਂ ਨਾਲ ਜੁੜਿਆ ਹੋਇਆ, ਇਹ ਬਜਟ ਇੱਕ ਤਰ੍ਹਾਂ ਨਾਲ ਸਾਡਾ Future ਹੈ। ਸਾਡੀ ਨਵੀਂ ਪੀੜ੍ਹੀ ਦਾ Future ਹੈ, ਸਾਡੇ ਕਿਸਾਨ ਦਾ Future ਹੈ ਅਤੇ ਜਦੋਂ ਮੈਂ Future ਕਹਿੰਦਾ ਹਾਂ, ਤਦ ਉਸ ਦਾ ਮੇਰੇ ਮਨ ਵਿੱਚ ਇੱਕ meaning ਹੈ। F ਤੋਂ Farmers ਕਿਸਾਨਾਂ ਲਈ; U ਤੋਂ underprivileged ਦਲਿਤ, ਪੀੜਤ, ਸ਼ੋਸ਼ਿਤ, ਵਾਂਝੇ, ਮਹਿਲਾਵਾਂ ਉਨ੍ਹਾਂ ਲਈ, T ਤੋਂ Transparency ਪਾਰਦਰਸ਼ਤਾ, Technology ਦਾ Upgradation, ਆਧੁਨਿਕ ਭਾਰਤ ਬਣਾਉਣ ਦਾ ਸੁਫ਼ਨਾ; U ਤੋਂ Urban Rejuvenation ਸ਼ਹਿਰੀ ਵਿਕਾਸ ਲਈ; ਅਤੇ R ਤੋਂ Rural Development ਦਿਹਾਤੀ ਵਿਕਾਸ ਲਈ ਅਤੇ E ਤੋਂ ਨੌਜਵਾਨਾਂ ਲਈ Employment ਉਦਯੋਗ ਸਾਹਸੀਆਂ ਲਈ Internship, Enhancement ਨਵੇਂ ਰੋਜ਼ਗਾਰ ਨੂੰ ਹੱਲਾਸ਼ੇਰੀ ਦੇਣ ਲਈ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਮੈਂ ਇਸ ਬਜਟ ਲਈ ਇਸ Future ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਜੀ ਨੂੰ ਫਿਰ ਇੱਕ ਵਾਰ ਵਧਾਈ ਦਿੰਦਾ ਹਾਂ ਅਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸੁਫ਼ਨੇ ਸਾਕਾਰ ਕਰਨ ਦੀ ਦਿਸ਼ਾ ਵਿੱਚ ਇਹ ਬਜਟ ਇੱਕ ਬਹੁਤ ਵੱਡੀ ਸਹਾਇਕ ਵਿਵਸਥਾ ਹੈ, ਜੋ ਦੇਸ਼ ਨੂੰ ਅੱਗੇ ਵੀ ਵਧਾਏਗਾ। ਵਿਕਾਸ ਦੇ ਨਵੇਂ ਸਿਖ਼ਰਾਂ ਨੂੰ ਪਾਰ ਕਰੇਗਾ ਅਤੇ ਦੇਸ਼ ਵਿੱਚ ਇੱਕ ਵਿਸ਼ਵਾਸ ਦਾ ਮਾਹੌਲ ਬਣਾਉਣ ‘ਚ ਇਹ ਬਜਟ ਬਹੁਤ ਵੀ ਉਪ-ਕਾਰਕ ਹੋਵੇਗਾ। ਅਜਿਹਾ ਮੈਨੂੰ ਵਿਸ਼ਵਾਸ ਹੈ, ਫਿਰ ਇੱਕ ਵਾਰ ਵਿੱਤ ਮੰਤਰੀ ਨੂੰ, ਵਿੱਤ ਮੰਤਰਾਲੇ ਨੂੰ ਉਨ੍ਹਾਂ ਦੀ ਪੂਰੀ ਟੀਮ ਨੂੰ ਦਿਲੋਂ ਬਹੁਤ-ਬਹੁਤ ਵਧਾਈ। ———–

ਅਤੁਲ ਕੁਮਾਰ ਤਿਵਾਰੀ/ਸ਼ਹਿਬਾਜ਼ ਹਸੀਬੀ/ਸਤੀਸ਼ ਭਾਨ ਪ੍ਰਜਾਪਤੀ