Your Excellency President Mahmoud Abbas
Members of the Palestinian and Indian delegations,
Members of the Media, Ladies and Gentlemen,
सबाह अल-ख़ेर [Good Morning]
ਸਬਾਹ ਅਲ-ਖ਼ੇਰ[Good Morning]
ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਯਾਤਰਾ ‘ਤੇ ਰਾਮੱਲ੍ਹਾ ਆਉਣਾ ਬਹੁਤ ਖੁਸ਼ੀ ਦੀ ਗੱਲ ਹੈ।
President Abbas, ਤੁਸੀਂ ਮੇਰੇ ਆਦਰ ਵਿੱਚ ਜੋ ਸ਼ਬਦ ਕਹੇ ਅਤੇ ਜਿਸ ਗਰਮਜੋਸ਼ੀ ਨਾਲ ਮੇਰਾ ਤੇ ਮੇਰੇ ਵਫ਼ਦ ਦਾ ਸ਼ਾਨਦਾਰ ਸੁਆਗਤ ਕੀਤਾ, ਉਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
Excellency, ਤੁਸੀਂ ਮੈਨੂੰ ਅੱਜ ਬਹੁਤ ਆਪਣੇਪਣ ਦੇ ਨਾਲ ਫਿਲੀਸਤੀਨ ਦੇ ਸਰਬਉੱਚ ਸਨਮਾਨ ਨਾਲ ਨਿਵਾਜਿਆ ਹੈ। ਇਹ ਪੂਰੇ ਭਾਰਤ ਦੇ ਲਈ ਸਨਮਾਨ ਦਾ ਵਿਸ਼ਾ ਹੈ। ਅਤੇ ਭਾਰਤ ਲਈ ਫਿਲੀਸਤੀਨ ਦੀ ਮਿੱਤਰਤਾ ਅਤੇ ਸਦਭਾਵਨਾ ਦਾ ਪ੍ਰਤੀਕ ਵੀ।
ਭਾਰਤ ਅਤੇ ਫਿਲੀਸਤੀਨ ਦਰਮਿਆਨ ਜੋ ਪੁਰਾਣਾ ਅਤੇ ਮਜ਼ਬੂਤ ਇਤਿਹਾਸਿਕ ਸਬੰਧ ਹੈ ਉਹ ਸਮੇਂ ਦੀ ਕਸੌਟੀ ਉੱਤੇ ਖ਼ਰਾ ਉਤਰਿਆ ਹੈ। ਫਿਲੀਸਤੀਨ ਦੇ ਹਿਤਾਂ ਨੂੰ ਸਾਡਾ ਸਮਰਥਨ ਸਾਡੀ ਵਿਦੇਸ਼ ਨੀਤੀ ਵਿੱਚ ਸਦਾ ਉੱਪਰ ਰਿਹਾ ਹੈ। ਨਿਰੰਤਰ। ਸਹਿਜ।
ਇਸ ਲਈ, ਅੱਜ ਇੱਥੇ ਰਾਮੱਲ੍ਹਾ ਵਿੱਚ President Mahmoud Abbas, ਜੋ ਕਿ ਭਾਰਤ ਦੇ ਬਹੁਤ ਪੁਰਾਣੇ ਮਿੱਤਰ ਹਨ, ਉਨ੍ਹਾਂ ਨਾਲ ਖੜ੍ਹੇ ਹੋ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਪਿਛਲੇ ਸਾਲ ਮਈ ਵਿੱਚ ਉਨ੍ਹਾਂ ਦੀ ਨਵੀਂ ਦਿੱਲੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਸੁਆਗਤ ਕਰਨ ਦਾ ਮੈਨੂੰ ਸੁਭਾਗ ਮਿਲਿਆ ਸੀ।
ਸਾਡੀ ਮਿੱਤਰਤਾ ਅਤੇ ਭਾਰਤ ਦੇ ਸਮਰਥਨ ਨੂੰ ਨਵੀਨਤਾ ਪ੍ਰਦਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।
ਇਸ ਯਾਤਰਾ ਵਿੱਚ ਅਬੂ ਅਮਾਰ ਦੇ ਮਕਬਰੇ ਵਿੱਚ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ। ਉਹ ਆਪਣੇ ਸਮੇਂ ਦੇ ਸਿਖ਼ਰਲੇ ਨੇਤਾਵਾਂ ਵਿੱਚੋਂ ਸਨ। ਫਿਲੀਸਤੀਨ ਸੰਘਰਸ਼ ਵਿੱਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ। ਅਬੂ ਅਮਾਰ ਭਾਰਤ ਦੇ ਵੀ ਇੱਕ ਵਿਸ਼ਿਸ਼ਟ ਮਿੱਤਰ ਸਨ। ਉਨ੍ਹਾਂ ਨੂੰ ਸਮਰਪਿਤ ਮਿਊਜ਼ੀਅਮ ਦਾ ਦੌਰਾ ਵੀ ਮੇਰੇ ਲਈ ਬੇਮਿਸਾਲ ਅਨੁਭਵ ਹੈ। ਮੈਂ ਅਬੂ ਅਮਾਰ ਨੂੰ ਇੱਕ ਵਾਰ ਫਿਰ ਹਾਰਦਿਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
Ladies & Gentlemen,
ਫਿਲੀਸਤੀਨ ਦੇ ਲੋਕਾਂ ਨੇ ਲਗਾਤਾਰ ਚੁਣੌਤੀਆਂ ਅਤੇ ਸੰਕਟ ਦੀ ਸਥਿਤੀ ਵਿੱਚ ਅਦਭੁੱਤ ਲਗਨ ਅਤੇ ਹਿੰਮਤ ਦਾ ਪਰਿਚੈ ਦਿੱਤਾ ਹੈ। ਤੁਸੀਂ ਹਾਲਾਤ ਨਾਲ ਨਿਪਟਣ ਲਈ ਚੱਟਾਨ ਜਿਹੀ ਸੰਕਲਪ ਸ਼ਕਤੀ ਦਾ ਪਰਿਚੈ ਦਿੱਤਾ ਹੈ।
ਅਤੇ ਉਹ ਵੀ ਇਸ ਦੇ ਬਾਵਜੂਦ ਕਿ ਅਸਥਿਰਤਾ ਅਤੇ ਅਸੁਰੱਖਿਆ ਦਾ ਵਾਤਾਵਰਣ ਰਿਹਾ ਹੈ, ਜੋ ਪ੍ਰਗਤੀ ਨੂੰ ਰੋਕਦਾ ਹੈ ਅਤੇ ਕਠਿਨ ਸੰਘਰਸ਼ ਤੋਂ ਪ੍ਰਾਪਤ ਲਾਭਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੈ। ਜਿਨ੍ਹਾਂ ਕਠਿਨਾਈਆਂ ਅਤੇ ਚੁਣੌਤੀਆਂ ਦਰਮਿਆਨ ਤੁਸੀਂ ਅੱਗੇ ਵਧੇ ਹੋ ਉਹ ਪ੍ਰੰਸ਼ਸਾਯੋਗ ਹੈ।
ਅਸੀਂ ਤੁਹਾਡੀ ਭਾਵਨਾ ਅਤੇ ਬਿਹਤਰ ਕੱਲ੍ਹ ਲਈ ਯਤਨ ਕਰਨ ਦੇ ਤੁਹਾਡੇ ਵਿਸ਼ਵਾਸ਼ ਦੀ ਸ਼ਲਾਘਾ ਕਰਦੇ ਹਾਂ।
ਫਿਲੀਸਤੀਨ ਦੇ ਰਾਸ਼ਟਰ-ਨਿਰਮਾਣ ਦੇ ਯਤਨਾਂ ਵਿੱਚ ਭਾਰਤ ਉਨ੍ਹਾਂ ਦਾ ਬਹੁਤ ਪੁਰਾਣਾ ਸਹਿਯੋਗੀ ਹੈ। ਸਾਡੇ ਦਰਮਿਆਨ raining, technology, infrastructure development, project assistance ਅਤੇ budgetary support ਦੇ ਖੇਤਰ ਵਿੱਚ ਸਹਿਯੋਗ ਹੈ।
ਸਾਡੀ ਨਵੀਂ ਪਹਿਲ ਦੇ ਹਿੱਸੇ ਵਜੋਂ, ਅਸੀਂ ਇੱਥੇ ਰਾਮੱਲ੍ਹਾ ਵਿੱਚ ਇੱਕ Technology park project ਸ਼ੁਰੂ ਕੀਤਾ ਹੈ ਜਿਸ ਵਿੱਚ ਇਸ ਸਮੇਂ ਨਿਰਮਾਣ ਕਾਰਜ ਚਲ ਰਿਹਾ ਹੈ। ਇਸ ਦੇ ਬਣ ਜਾਣ ਦੇ ਬਾਅਦ, ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਸਥਾ ਰੋਜ਼ਗਾਰ ਨੂੰ ਪ੍ਰੋਤਸਾਹਨ ਦੇਣ ਵਾਲੇ skills ਅਤੇ services center ਵਜੋਂ ਕੰਮ ਕਰੇਗੀ।
ਭਾਰਤ, ਰਾਮੱਲ੍ਹਾ ਵਿੱਚ Institute of Diplomacy ਬਣਾਉਣ ਵਿੱਚ ਵੀ ਸਹਿਯੋਗ ਕਰ ਰਿਹਾ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਇਹ ਸੰਸਥਾਨ ਫਿਲੀਸਤੀਨ ਦੇ ਯੁਵਾ ਰਾਜਦੂਤਾਂ ਲਈ ਇੱਕ ਵਿਸ਼ਵ-ਪੱਧਰੀ ਸਿਖਲਾਈ ਸੰਸਥਾਨ ਵਜੋਂ ਉੱਭਰੇਗਾ।
ਸਾਡੇ capacity building cooperation ਵਿੱਚ ਦੀਰਘ ਅਤੇ ਅਲਪ ਕਾਲ ਦੇ ਕੋਰਸਾਂ ਲਈ ਪਰਸਪਰ ਸਿਖਲਾਈ ਸ਼ਾਮਲ ਹੈ। ਵੱਖ-ਵੱਖ ਖੇਤਰਾਂ, ਜਿਵੇਂ ਕਿ ਪ੍ਰਮੁੱਖ ਭਾਰਤੀ ਵਿੱਦਿਅਕ ਸੰਸਥਾਨਾਂ ਵਿੱਚ ਵਿੱਤ, ਪ੍ਰਬੰਧਨ, ਗ੍ਰਾਮੀਣ ਵਿਕਾਸ ਅਤੇ ਸੂਚਨਾ ਟੈਕਨੋਲੋਜੀ ਵਿੱਚ ਫਿਲੀਸਤੀਨ ਲਈ Training ਅਤੇ scholarship slots ਨੂੰ ਹਾਲ ਹੀ ਵਿੱਚ ਵਧਾਇਆ ਗਿਆ ਸੀ।
ਮੈਨੂੰ ਖੁਸ਼ੀ ਹੈ ਕਿ ਇਸ ਯਾਤਰਾ ਦੌਰਾਨ ਅਸੀਂ ਆਪਣੇ ਵਿਕਾਸ ਸਹਿਯੋਗ ਨੂੰ ਅੱਗੇ ਵਧਾ ਰਹੇ ਹਾਂ। ਭਾਰਤ, ਫਿਲੀਸਤੀਨ ਵਿੱਚ ਸਿਹਤ ਅਤੇ ਵਿੱਦਿਅਕ infrastructure ਤੇ ਮਹਿਲਾ ਸਸ਼ਕਤੀਕਰਨ ਕੇਂਦਰ ਅਤੇ ਇੱਕ printing press ਲਗਾਉਣ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਦਾ ਰਹੇਗਾ।
ਅਸੀਂ ਊਰਜਾਵਾਨ Palestinian state ਲਈ ਇਹ ਯੋਗਦਾਨ building block ਮੰਨਦੇ ਹਾਂ।
ਦੁੱਵਲੇ ਪੱਧਰ ਉੱਤੇ, ਅਸੀਂ Ministerial level Joint Commission Meeting ਰਾਹੀਂ ਆਪਣੇ ਸਬੰਧਾਂ ਨੂੰ ਹੋਰ ਡੂੰਘਾ ਬਣਾਉਣ ਉੱਤੇ ਸਹਿਮਤ ਹੋਏ ਹਾਂ।
ਪਹਿਲੀ ਵਾਰ, ਪਿਛਲੇ ਸਾਲ ਭਾਰਤ ਅਤੇ ਫਿਲੀਸਤੀਨ ਦੇ youth delegations ਦਰਮਿਆਨ ਅਦਾਨ-ਪ੍ਰਦਾਨ ਹੋਇਆ। ਸਾਡੇ ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਅਤੇ ਉਨ੍ਹਾਂ ਦੇ ਸਕਿੱਲ ਡਿਵੈਲਪਮੈਂਟ ਅਤੇ ਸਬੰਧਾਂ ਵਿੱਚ ਸਹਿਯੋਗ ਕਰਨਾ, ਇੱਕ ਸਾਂਝੀ ਪ੍ਰਾਥਮਿਕਤਾ ਹੈ।
ਭਾਰਤ, ਫਿਲੀਸਤੀਨ ਦੀ ਤਰ੍ਹਾਂ ਯੁਵਾ ਵਾਲਾ ਦੇਸ਼ ਹੈ। ਸਾਡੀਆਂ ਇੱਛਾਵਾਂ ਫਿਲੀਸਤੀਨ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਓਵੇਂ ਹੀ ਹਨ ਜਿਵੇਂ ਕਿ ਅਸੀਂ ਭਾਰਤ ਦੇ ਨੌਜਵਾਨਾਂ ਲਈ ਰੱਖਦੇ ਹਾਂ, ਜਿਸ ਵਿੱਚ ਪ੍ਰਗਤੀ, ਖੁਸ਼ਹਾਲੀ ਅਤੇ ਸਵੈ-ਨਿਰਭਰਤਾ ਦੇ ਮੌਕੇ ਉਪਲੱਬਧ ਹੋਣ। ਇਹ ਹੀ ਸਾਡਾ ਭਵਿੱਖ ਹਨ ਅਤੇ ਸਾਡੀ ਮਿੱਤਰਤਾ ਦੇ ਉੱਤਰਾਧਿਕਾਰੀ ਹਨ।
ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਸਾਲ ਤੋਂ ਨੌਜਵਾਨਾਂ ਦੇ exchanges ਨੂੰ 50 ਤੋਂ ਵਧਾ ਕੇ 100 ਵਿਅਕਤੀਆਂ ਤੱਕ ਕਰਾਂਗੇ।
Ladies & Gentlemen,
ਸਾਡੀ ਅੱਜ ਹੋਈ ਚਰਚਾ ਵਿੱਚ, ਮੈਂ President
Abbas ਨੂੰ ਇੱਕ ਵਾਰ ਫਿਰ ਤੋਂ ਭਰੋਸਾ ਦਿੱਤਾ ਹੈ ਕਿ ਭਾਰਤ ਫਿਲੀਸਤੀਨੀ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਣ ਦੇ ਪ੍ਰਤੀ ਵਚਨਬੱਧ ਹੈ।
ਭਾਰਤ,ਫਿਲੀਸਤੀਨ ਦੇ ਸ਼ਾਂਤੀਪੂਰਨ ਮਾਹੌਲ ਵਿੱਚ ਛੇਤੀ ਇੱਕ ਸੰਪ੍ਰਭੂ, ਸੁਤੰਤਰ ਦੇਸ਼ ਬਣਨ ਦੀ ਆਸ ਕਰਦਾ ਹੈ।
President Abbas ਅਤੇ ਮੈਂ, ਹਾਲ ਦੇ ਖੇਤਰੀ ਅਤੇ ਗਲੋਬਲ ਵਿਕਾਸ ’ਤੇ ਵਿਚਾਰ-ਵਟਾਂਦਰਾ ਕੀਤਾ ਹੈ ਜਿਸ ਦਾ ਸਬੰਧ ਫਿਲੀਸਤੀਨ ਦੀ ਸ਼ਾਂਤੀ, ਸੁਰੱਖਿਆ ਅਤੇ ਸ਼ਾਂਤੀ ਪ੍ਰਕਿਰਿਆ ਨਾਲ ਹੈ।
ਭਾਰਤ, ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹੁਤ ਉਮੀਦ ਕਰਦਾ ਹੈ।
ਸਾਡਾ ਮੰਨਣਾ ਹੈ ਕਿ ਆਖਰਕਾਰ ਫਿਲੀਸਤੀਨ ਦੇ ਪ੍ਰਸ਼ਨ ਦਾ ਸਥਾਈ ਜਵਾਬ ਅਜਿਹੀ ਵਾਰਤਾ ਅਤੇ ਸਮਝ ਵਿੱਚ ਹੀ ਨਿਹਿਤ ਹੈ ਜਿਸ ਦੇ ਜ਼ਰੀਏ ਸ਼ਾਂਤੀਪੂਰਨ ਸਹਿ-ਹੋਂਦ ਦਾ ਰਸਤਾ ਮਿਲ ਸਕੇ।
ਕੇਵਲ ਡੂੰਘੀ ਕੂਟਨੀਤੀ ਅਤੇ ਦੂਰਅੰਦੇਸ਼ੀ ਨਾਲ ਹੀ ਹਿੰਸਾ ਦੇ ਚੱਕਰ ਅਤੇ ਇਤਿਹਾਸ ਦੇ ਬੋਝ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਅਸੀਂ ਜਾਣਦੇ ਹਾਂ ਇਹ ਅਸਾਨ ਨਹੀਂ ਹੈ। ਪਰ ਸਾਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਬਹੁਤ ਕੁਝ ਦਾਅ ‘ਤੇ ਹੈ।
Your Excellency, ਮੈਂ ਦਿਲੋਂ ਤੁਹਾਡੀ ਸ਼ਾਨਦਾਰ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ।
ਮੈਂ, 1.25 ਬਿਲੀਅਨ ਭਾਰਤੀਆਂ ਵੱਲੋਂ ਫਿਲੀਸਤੀਨੀ ਲੋਕਾਂ ਦੀ ਪ੍ਰਗਤੀ ਅਤੇ ਖੁਸ਼ਹਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।.
ਧੰਨਵਾਦ।
ਸ਼ੁਕਰਨ ਜਜ਼ੀਲਨ
***
ਏਕੇਟੀ/ਐੱਸਐੱਚ
I thank President Mahmoud Abbas for the hospitality. We had a wonderful meeting, during which we discussed the full range of India-Palestine ties. pic.twitter.com/tbgIpwRIPz
— Narendra Modi (@narendramodi) February 10, 2018
I consider it an honour to be in Palestine. I bring with me the goodwill and greetings of the people of India. Here are my remarks at the joint press meet with President Abbas. https://t.co/lUWKPB9Nxe pic.twitter.com/3uUPtuh4gP
— Narendra Modi (@narendramodi) February 10, 2018
Friendship between India and Palestine has stood the test of time. The people of Palestine have shown remarkable courage in the face of several challenges. India will always support Palestine’s development journey.
— Narendra Modi (@narendramodi) February 10, 2018
I am glad that India and Palestine are cooperating extensively in key sectors such as technology, training and infrastructure development.
— Narendra Modi (@narendramodi) February 10, 2018