ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਵਿਦੇਸ਼ ਮੰਤਰੀ ਸ੍ਰੀ ਲੌਰੇਂਟ ਫੇਬੀਅਸ ( Laurent Fabius) ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਪੈਰਿਸ ਵਿੱਚ ਹੋਏ ਦਹਿਸ਼ਤਵਾਦੀ ਹਮਲਿਆਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਫਰਾਂਸ ਦੇ ਨਾਲ ਭਾਰਤ ਦੀ ਨੇੜਲੀ ਰਣਨੀਤਕ ਸਾਂਝੇਦਾਰੀ ਨੂੰ ਦੁਹਰਾਇਆ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਫਰਾਂਸ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਇਸ ਯਾਤਰਾ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਸ਼ਕਤੀ ਅਤੇ ਗਤੀ ਪ੍ਰਦਾਨ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਅਗਾਮੀ ਸੀਓਪੀ-21 (COP 21) ਸਿਖਰ ਸੰਮੇਲਨ ਦੇ ਸਕਾਰਾਤਮਕ ਨਤੀਜਿਆਂ ਦੀ ਉਮੀਦ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਨਿਆਂਸੰਗਤ,ਸੰਤੁਲਿਤ ਅਤੇ ਯੂਐੱਨਐੱਫਸੀਸੀ (UNFCC), ਵਿਸ਼ੇਸ ਰੂਪ ਵਿੱਚ ਆਮ ਸਿਧਾਂਤਾਂ ਲੇਕਿਨ ਵੱਖ ਵੱਖ ਜ਼ਿੰਮੇਦਾਰੀ ਅਤੇ ਸਬੰਧਤ ਸਮਰੱਥਾਵਾਂ ਦੇ ਸਿਧਾਂਤਾਂ ਅਤੇ ਸਬੰਧਾਂ ਦੁਆਰਾ ਦਿਸ਼ਾ ਨਿਰਦੇਸ਼ਿਤ ਹੋਣੇ ਚਾਹੀਦੇ ਹਨ।ਇਸ ਨੂੰ ਵਿਕਾਸਸ਼ੀਲ ਅਤੇ ਛੋਟੇ ਦੁਵੱਲੇ ਵਿਕਾਸਸ਼ੀਲ ਦੇਸ਼ਾਂ ਨੂੰ ਜ਼ਿਆਦਾ ਟੈਕਨੋਲੋਜੀ ਅਤੇ ਵਿੱਤ ਤੇ ਸਮਰੱਥਾ ਨਿਰਮਾਣ ਲਈ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਤਾਂਕਿ ਇਹ ਦੇਸ਼ ਮਹੱਤਵਪੂਰਨ ਜਲਵਾਯੂ ਕਾਰਵਾਈ ਕਰਨ ਦੇ ਜ਼ਿਆਦਾ ਸਮਰੱਥ ਬਣ ਸਕਣ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਓਪੀ-21 ਸਿਖਰ ਸੰਮੇਲਨ ਦੇ ਦੌਰਾਨ ਉਹ ਫਰਾਂਸ ਦੇ ਰਾਸ਼ਟਰਪਤੀ ਅਤੇ ਹੋਰਨਾਂ ਨੇਤਾਵਾਂ ਨਾਲ ਅੰਤਰਰਾਸ਼ਟਰੀ ਸੋਲਰ ਅਲਾਇੰਸ ਦੀ ਸ਼ੁਰੂਆਤ ਕਰਨ ਲਈ ਉਤਸੁੱਕ ਹਨ।
ਫਰਾਂਸ ਦੇ ਵਿਦੇਸ਼ ਮੰਤਰੀ ਨੇ ਭਾਰਤ ਵੱਲੋਂ ਐਲਾਨੇ ਆਈਐੱਨਡੀਸੀਜ਼ (INDCs) ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਭਾਰਤ ਸੀਓਪੀ-21 ਸਿਖਰ ਸੰਮੇਲਨ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਏਕੇਟੀ/ਐੱਚਐੱਸ
Met the Foreign Minister of France, Mr. @LaurentFabius. https://t.co/Bb1sAJePOq pic.twitter.com/DD8JS1ujGg
— Narendra Modi (@narendramodi) November 20, 2015