1. |
ਭਾਰਤ ਅਤੇ ਫਰਾਂਸ ਦਰਮਿਆਨ ਨਸ਼ੀਲੀਆਂ ਦਵਾਈਆਂ, ਸਾਈਕੋਟ੍ਰਾਪਿਕ ਵਸਤਾਂ ਅਤੇ ਰਸਾਇਣਾਂ ਅਤੇ ਇਨ੍ਹਾਂ ਨਾਲ ਸਬੰਧਤ ਹੋਰ ਅਪਰਾਧਾਂ ਤੋਂ ਬਚਾਅ ਲਈ ਸਮਝੌਤਾ/ਸਹਿਮਤੀ ਪੱਤਰ |
ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ |
ਸ਼੍ਰੀ ਜੀਨ-ਯਵਸ ਲੇ ਡਰਾਇਨ (Jean-Yves Le Drian) ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ |
ਇਹ ਸਮਝੌਤਾ/ਸਹਿਮਤੀ ਪੱਤਰ ਦੋਹਾਂ ਦੇਸ਼ਾਂ ਨੂੰ ਦਵਾਈਆਂ ਦੀ ਨਜਾਇਜ਼ ਆਵਾਜਾਈ ਅਤੇ ਖ਼ਪਤ ਦਾ ਮੁਕਾਬਲਾ ਕਰਨ ਦੀ ਸਹੂਲਤ ਮੁਹੱਈਆ ਕਰਵਾਏਗਾ ਅਤੇ ਦਹਿਸ਼ਤਵਾਦ ਉੱਤੇ ਪੈਸਾ ਲਗਾਉਣ ਵਾਲਿਆਂ ਦੇ ਹੌਂਸਲੇ ਪਸਤ ਕਰੇਗਾ। |
2. |
ਭਾਰਤ ਅਤੇ ਫਰਾਂਸ ਦਰਮਿਆਨ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ ਬਾਰੇ ਸਮਝੌਤਾ/ਸਹਿਮਤੀ ਪੱਤਰ
|
ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਸ਼੍ਰੀ ਜੀਨ-ਯਵਸ ਲੇ ਡਰਾਇਨ(Jean-Yves Le Drian) ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ
|
ਇਹ ਸਮਝੌਤਾ/ਸਹਿਮਤੀ ਪੱਤਰ ਮੋਬਿਲਟੀ ਉੱਤੇ ਅਧਾਰਿਤ ਆਰਜ਼ੀ ਸਰਕੁਲਰ ਮਾਈਗ੍ਰੇਸ਼ਨ ਦਾ ਪ੍ਰਬੰਧ ਕਰੇਗਾ ਅਤੇ ਆਪਣੇ ਜੱਦੀ ਦੇਸ਼ ਵਿੱਚ ਮੁਹਾਰਤ ਨੂੰ ਵਾਪਸ ਲਿਆਉਣ ਲਈ ਉਤਸ਼ਾਹਿਤ ਕਰੇਗਾ। |
3. |
ਅਕਾਦਮਿਕ ਯੋਗਤਾ ਦੀ ਰਵਾਇਤੀ ਮਾਨਤਾ ਦੇ ਸੰਦਰਭ ਵਿੱਚ ਭਾਰਤ ਅਤੇ ਫਰਾਂਸ ਦਰਮਿਆਨ ਸਮਝੌਤਾ/ਸਹਿਮਤੀ ਪੱਤਰ
|
ਸ਼੍ਰੀ ਪ੍ਰਕਾਸ਼ ਜਾਵੜੇਕਰ, ਮਨੁੱਖੀ ਸੋਮਾ ਵਿਕਾਸ ਮੰਤਰੀ |
ਸ਼੍ਰੀਮਤੀ ਫਰੈਡਰਿਕ ਵਿਡਾਲ (Frederique Vidal), ਉੱਚ ਵਿੱਦਿਆ, ਖੋਜ ਅਤੇ ਇਨੋਵੇਸ਼ਨ ਬਾਰੇ ਮੰਤਰੀ |
ਇਸ ਪ੍ਰਬੰਧ ਦਾ ਉਦੇਸ਼ ਵਿੱਦਿਅਕ ਸੰਸਥਾਵਾਂ ਨੂੰ ਸਾਂਝੀ ਮਾਨਤਾ ਦੇਣਾ ਹੈ।
|
4. |
ਭਾਰਤ ਅਤੇ ਫਰਾਂਸ ਦਰਮਿਆਨ ਰੇਲਵੇ ਦੇ ਖੇਤਰ ਵਿੱਚ ਸਹਿਯੋਗ ਲਈ ਰੇਲ ਮੰਤਰਾਲਾ ਅਤੇ ਫਰਾਂਸ ਦੇ ਐੱਸਐੱਨਸੀਐੱਫ ਮੋਟਿਲਟਿਜ਼ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ |
ਸ਼੍ਰੀ ਪੀਯੂਸ਼ ਗੋਇਲ, ਰੇਲ ਮੰਤਰੀ |
ਸ਼੍ਰੀ ਜੀਨ-ਯਵਸ ਲੇ ਡਰਾਇਨ ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ
|
ਇਸ ਸਹਿਮਤੀ ਪੱਤਰ ਦਾ ਉਦੇਸ਼ ਹਾਈ ਸਪੀਡ ਅਤੇ ਸੈਮੀ ਹਾਈ ਸਪੀਡ ਗੱਡੀਆਂ ਦੇ ਪਹਿਲਾਂ ਵਾਲੇ ਖੇਤਰਾਂ ਬਾਰੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ, ਸਟੇਸ਼ਨਾਂ ਦੀ ਸਥਿਤੀ ਸੁਧਾਰਨਾ ਅਤੇ ਮੌਜੂਦਾ ਅਪ੍ਰੇਸ਼ਨਾਂ ਅਤੇ ਢਾਂਚੇ ਅਤੇ ਉਪ ਸ਼ਹਿਰੀ ਗੱਡੀਆਂ ਦਾ ਆਧੁਨਿਕੀਕਰਨ ਕਰਨਾ ਹੈ। |
5. |
ਭਾਰਤ ਅਤੇ ਫਰਾਂਸ ਦਰਮਿਆਨ ਸਥਾਈ ਇੰਡੋ ਫਰੈਂਚ ਰੇਲਵੇ ਫੋਰਮ ਦੀ ਕਾਇਮੀ ਲਈ ਲੈਟਰ ਆਵ੍ ਇੰਟੈਂਟ
|
ਸ਼੍ਰੀ ਪੀਯੂਸ਼ ਗੋਇਲ, ਰੇਲ ਮੰਤਰੀ |
ਸ਼੍ਰੀ ਜੀਨ-ਯਵਸ ਲੇ ਡਰਾਇਨ ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ
|
ਇਸ ਲੈਟਰ ਆਫ ਇੰਟੈਂਟ ਦਾ ਉਦੇਸ਼ ਪਹਿਲਾਂ ਤੋਂ ਹੀ ਮੌਜੂਦ ਸਹਿਯੋਗ ਵਿੱਚ ਵਾਧਾ ਕਰਨਾ ਹੈ। ਅਜਿਹਾ ਇੰਡੋ ਫਰੈਂਚ ਸਥਾਈ ਰੇਲਵੇ ਫੋਰਮ ਕਾਇਮ ਕਰਕੇ ਕੀਤਾ ਜਾਵੇਗਾ।
|
6. |
ਭਾਰਤ ਅਤੇ ਫਰਾਂਸ ਦਰਮਿਆਨ ਇੱਕ ਦੂਜੇ ਦੇਸ਼ ਵਿੱਚ ਹਥਿਆਰਬੰਦ ਫੋਰਸਾਂ ਦਰਮਿਆਨ ਲਾਜਿਸਟਿਕਸ ਸਪੋਰਟ ਪ੍ਰਦਾਨ ਕਰਨ ਲਈ ਸਮਝੌਤਾ/ਸਹਿਮਤੀ ਪੱਤਰ |
ਸ਼੍ਰੀਮਤੀ ਨਿਰਮਲਾ ਸੀਤਾਰਮਨ, ਰੱਖਿਆ ਮੰਤਰੀ |
ਸੁਸ਼੍ਰੀ ਫਲੋਰੈਂਸ ਪਾਰਲੇ(Florence Parly), ਹਥਿਆਰਬੰਦ ਫੋਰਸਾਂ ਬਾਰੇ ਮੰਤਰੀ
|
ਇਹ ਸਮਝੌਤਾ/ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਬੰਦਰਗਾਹਾਂ ਦੇ ਅਧਿਕਾਰਿਤ ਦੌਰੇ ਦੌਰਾਨ ਹਥਿਆਰਬੰਦ ਫੋਰਸਾਂ ਦੇ ਦੁਵੱਲੇ ਆਵਾਗਮਨ ਲਈ ਲਾਜਿਸਟਿਕਸ ਸਪੋਰਟ,ਸਪਲਾਈ ਅਤੇ ਸੇਵਾਵਾਂ ਦਾ ਪ੍ਰਬੰਧ ਕਰੇਗਾ।
|
7. |
ਭਾਰਤ ਅਤੇ ਫਰਾਂਸ ਦਰਮਿਆਨ ਚੌਗਿਰਦੇ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਉੱਤੇ ਦਸਤਖ਼ਤ । |
ਸ਼੍ਰੀ ਮਹੇਸ਼ ਸ਼ਰਮਾ, ਚੌਗਿਰਦਾ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਰਾਜ ਮੰਤਰੀ |
ਸੁਸ਼੍ਰੀ ਬਰੂਨੇ ਪੋਇਰਸਨ (Brune Poirson), ਈਕੋਲਾਜੀਕਲ ਐਂਡ ਇਨਕਲੂਸਿਵ ਟ੍ਰਾਂਜ਼ੀਸ਼ਨ ਨਾਲ ਸਬੰਧਤ ਮੰਤਰੀ ਨਾਲ ਜੁੜੇ ਰਾਜਮੰਤਰੀ |
ਇਹ ਸਹਿਮਤੀ ਪੱਤਰ ਦੋਹਾਂ ਸਰਕਾਰਾਂ ਅਤੇ ਤਕਨੀਕੀ ਮਾਹਿਰਾਂ ਦਰਮਿਆਨ ਚੌਗਿਰਦੇ ਅਤੇ ਮੌਸਮ ਤਬਦੀਲੀ ਬਾਰੇ ਸੂਚਨਾਵਾਂ ਦੇ ਵਟਾਂਦਰੇ ਦਾ ਅਧਾਰ ਬਣੇਗਾ |
8. |
ਭਾਰਤ ਅਤੇ ਫਰਾਂਸ ਦਰਮਿਆਨ ਨਿਰੰਤਰ ਸ਼ਹਿਰੀ ਵਿਕਾਸ ਲਈ |
ਸ਼੍ਰੀ ਹਰਦੀਪ ਸਿੰਘ ਪੁਰੀ, ਰਾਜ ਮੰਤਰੀ (ਸੁਤੰਤਰ ਚਾਰਜ) ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ |
ਸਮਝੌਤਾ/ਸਹਿਮਤੀ ਪੱਤਰ ਸ਼੍ਰੀਮਤੀ ਬਰੂਨੇ ਪੋਇਰਸਨ(Brune Poirson), ਈਕੋਲਾਜੀਕਲ ਐਂਡ ਇਨਕਲੂਸਿਵ ਟ੍ਰਾਂਜ਼ੀਸ਼ਨ ਨਾਲ ਸਬੰਧਤ ਮੰਤਰੀ ਨਾਲ ਜੁੜੇ ਰਾਜ ਮੰਤਰੀ |
ਇਹ ਸਮਝੌਤਾ/ਸਹਿਮਤੀ ਪੱਤਰ ਸਮਾਰਟ ਸਿਟੀ ਵਿਕਾਸ ਬਾਰੇ, ਸ਼ਹਿਰੀ ਸਮੂਹਕ ਟ੍ਰਾਂਸਪੋਰਟੇਸ਼ਨ ਸਿਸਟਮ, ਸ਼ਹਿਰੀ ਸੈੱਟਲਮੈਂਟਸ ਅਤੇ ਯੁਟਿਲਿਟੀਜ਼ ਬਾਰੇ ਸੂਚਨਾਵਾਂ ਦੇ ਆਦਾਨ ਪ੍ਰਦਾਨ ਦਾ ਪ੍ਰਬੰਧ ਕਰੇਗਾ। |
9. |
ਭਾਰਤ ਅਤੇ ਫਰਾਂਸ ਦਰਮਿਆਨ ਆਪਸੀ ਵਰਗੀਕ੍ਰਿਤ ਜਾਂ ਸੁਰੱਖਿਅਤ ਸੂਚਨਾ ਦੇ ਵਟਾਂਦਰੇ ਲਈ ਸਮਝੌਤਾ/ਸਹਿਮਤੀ ਪੱਤਰ |
ਸ਼੍ਰੀ ਅਜੀਤ ਡੋਵਲ ਐੱਨਐੱਸਏ |
ਸ਼੍ਰੀ ਫਿਲਿਪ ਐਟੀਨੇ(Philippe Etienne), ਫਰਾਂਸੀਸੀ ਰਾਸ਼ਟਰਪਤੀ ਦੇ ਡਿਪਲੋਮੈਟਿਕ ਸਲਾਹਕਾਰ |
ਇਹ ਸਮਝੌਤਾ/ਸਹਿਮਤੀ ਪੱਤਰ ਕਿਸੇ ਵੀ ਵਰਗੀਕ੍ਰਿਤ ਅਤੇ ਸੁਰੱਖਿਅਤ ਸੂਚਨਾ ਉੱਤੇ ਲਾਗੂ ਹੋਣ ਵਾਲੇ ਸੁਰੱਖਿਆ ਰੈਗੂਲੇਸ਼ਨਾਂ ਦੀ ਪਰਿਭਾਸ਼ਾ ਦੇਵੇਗਾ। |
10. |
ਭਾਰਤ ਅਤੇ ਫਰਾਂਸ ਦਰਮਿਆਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਸੈਂਟਰਲ ਨੈਸ਼ਨਲ ਡੀ ਰੂਡੇਜ਼ ਸਪੈਟੀਅਲਜ਼ (ਸੀਐਨਈਐਸ) ਦਰਮਿਆਨ ਮੈਰੀਟਾਈਮ ਅਵੇਅਰਨੈੱਸ ਮਿਸ਼ਨ ਦੀ ਪ੍ਰੀਫਾਰਮੂਲੇਸ਼ਨ ਦੇ ਅਧਿਅਨ ਨੂੰ ਲਾਗੂ ਕਰਨ ਦੇ ਪ੍ਰਬੰਧ |
ਸ਼੍ਰੀ ਕੇ ਸਿਵਨ ਸਕੱਤਰ, ਪੁਲਾੜ ਵਿਭਾਗ ਅਤੇ ਚੇਅਰਮੈਨ ਇਸਰੋ |
ਸ਼੍ਰੀ ਜੀਨ-ਯਵਸ ਲੇ ਡਰਾਇਨ ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ
|
ਇਹ ਸਮਝੌਤਾ/ਸਹਿਮਤੀ ਪੱਤਰ ਭਾਰਤ ਅਤੇ ਫਰਾਂਸ ਦੇ ਹਿਤ ਦੇ ਖੇਤਰ ਵਿੱਚ ਆਉਣ ਵਾਲੇ ਜਹਾਜ਼ਾਂ ਦੀ ਪਛਾਣ, ਸ਼ਨਾਖਤ ਅਤੇ ਮਾਨੀਟ੍ਰਿੰਗ ਕਰਨ ਦਾ ਹੱਲ ਕੱਢੇਗਾ। |
11. |
ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਟਿਡ ਅਤੇ ਈਡੀਐਫ ਫਰਾਂਸ ਦਰਮਿਆਨ ਇੰਡਸਟ੍ਰੀਅਲ ਵੇ ਫਾਰਵਰਡ ਐਗਰੀਮੈਂਟ |
ਸ਼੍ਰੀ ਸ਼ੇਖਰ ਬਾਸੂ ਸਕੱਤਰ, ਪ੍ਰਮਾਣੂ ਊਰਜਾ ਵਿਭਾਗ |
ਸ਼੍ਰੀ ਜੀਨ ਬਰਨਾਰਡ ਲੈਵੀ (Jean Bernard Levy), ਸੀਈਓ, ਈਡੀਐੱਫ |
ਇਹ ਸਮਝੌਤਾ/ਸਹਿਮਤੀ ਪੱਤਰ ਜੈਤਾਪੁਰ ਪ੍ਰਮਾਣੂ ਬਿਜਲੀ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਰਾਹ ਤਿਆਰ ਕਰੇਗਾ। |
12. |
ਭਾਰਤ ਅਤੇ ਫਰਾਂਸ ਦਰਮਿਆਨ ਹਾਈਡ੍ਰੋਗ੍ਰਾਫੀ ਅਤੇ ਮੈਰੀਟਾਈਮ ਪੈਟਰੋਗ੍ਰਾਫੀ ਵਿੱਚ ਸਹਿਯੋਗ ਸਬੰਧੀ ਦੁਵੱਲਾ ਸਮਝੌਤਾ/ਸਹਿਮਤੀ ਪੱਤਰ |
ਸ਼੍ਰੀ ਵਿਨੈ ਕਵਾਤਰਾ, ਭਾਰਤ ਦੇ ਰਾਜਦੂਤ |
ਸ਼੍ਰੀ ਐਲਗਜ਼ੈਂਡਰ ਜ਼ਿਗਲਰ (Alexander Ziegler), ਫਰਾਂਸ ਦੇ ਰਾਜਦੂਤ |
ਇਹ ਸਮਝੌਤਾ/ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਹਾਈਡਰੋਗ੍ਰਾਫੀ, ਨਾਟੀਕਲ ਡਾਕੂਮੈਂਟੇਸ਼ਨ ਅਤੇ ਮੈਰੀਟਾਈਮ ਸੇਫਟੀ ਇਨਫਾਰਮੇਸ਼ਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। |
13 |
ਭਾਰਤ ਅਤੇ ਫਰਾਂਸ ਦਰਮਿਆਨ 100 ਮਿਲੀਅਨ ਯੂਰੋ ਦਾ ਸਮਝੌਤਾ/ਸਹਿਮਤੀ ਪੱਤਰ। ਇਹ ਰਕਮ ਚੈਲੈਂਜ ਪ੍ਰੋਸੈਸ ਰਾਹੀਂ ਸਮਾਰਟ ਸਿਟੀ ਪ੍ਰੋਜੈਕਟਾਂ ਦੀ ਫੰਡਿੰਗ ਲਈ ਹੋਵੇਗੀ। |
ਸ਼੍ਰੀ ਵਿਨੈ ਕਵਾਤਰਾ, ਭਾਰਤ ਦੇ ਰਾਜਦੂਤ |
ਸ਼੍ਰੀ ਐਲਗਜ਼ੈਂਡਰ ਜ਼ਿਗਲਰ, ਫਰਾਂਸ ਦੇ ਰਾਜਦੂਤ |
ਇਹ ਸਮਝੌਤਾ/ਸਹਿਮਤੀ ਪੱਤਰ ਸਮਾਰਟ ਸਿਟੀ ਮਿਸ਼ਨ ਦਰਮਿਆਨ ਚੱਲ ਰਹੇ ਖੱਪੇ ਦੀ ਫੰਡਿੰਗ ਵਿੱਚ ਮਦਦ ਕਰੇਗਾ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ ਉਦੇਸ਼ ਲਈ ਜੋ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਉਨ੍ਹਾਂ ਦੀ ਫੰਡਿੰਗ ਵਿੱਚ ਮਦਦ ਕਰੇਗਾ। |
14. |
ਨੈਸ਼ਨਲ ਇੰਸਟੀਚਿਊਟ ਆਵ੍ ਸੋਲਰ ਐਨਰਜੀ (ਐੱਨਆਈਐੱਸਈ) ਨਵੀਂ ਅਤੇ ਅਖੁੱਟ ਊਰਜਾ ਬਾਰੇ ਮੰਤਰਾਲਾ ਅਤੇ ਫਰਾਂਸ ਦੇ ਨੈਸ਼ਨਲ ਸੋਲਰ ਐਨਰਜੀ ਇੰਸਟੀਟਿਊਟ (ਆਈਐੱਨਏਐੱਸ) ਦਰਮਿਆਨ ਸਹਿਮਤੀ ਪੱਤਰ
|
ਸ਼੍ਰੀ ਵਿਨੈ ਕਵਾਤਰਾ, ਭਾਰਤ ਦੇ ਰਾਜਦੂਤ |
ਸ਼੍ਰੀ ਡੈਨੀਅਲ ਵਰਵਰਦੇ (Daniel Verwaerde), ਪ੍ਰਸ਼ਾਸਕ ਕਮਿਸ਼ਨ ਫਾਰ ਅਟੋਮਿਕ ਐਂਡ ਆਲਟਰਨੇਟ ਐਨਰਜੀ (ਸੀਈਏ) |
ਇਸ ਸਮਝੌਤੇ ਨਾਲ ਦੋਵੇਂ ਦੇਸ਼ ਆਈਐੱਸਏ ਮੈਂਬਰ ਦੇਸ਼ਾਂ ਦੇ ਇਸ ਖੇਤਰ ਵਿੱਚ ਸੂਰਜੀ ਊਰਜਾ (ਸੋਲਰ ਫੋਟੋਵੋਲਟਿਕ ਸਟੋਰੇਜ ਤਕਨਾਲੋਜੀ ਵਗੈਰਾ) ਪ੍ਰੋਜੈਕਟਾਂ ਲਈ ਕੰਮ ਕਰਨਗੇ। ਇਹ ਕੰਮ ਤਕਨਾਲੋਜੀ ਦੇ ਤਬਾਦਲੇ ਅਤੇ ਸਾਂਝੀਆਂ ਸਰਗਰਮੀਆਂ ਰਾਹੀਂ ਹੋਵੇਗਾ।
|
ਲੜੀ ਨੰ. | ਸਹਿਮਤੀ ਪੱਤਰ / ਸਮਝੌਤੇ | ਭਾਰਤੀ ਧਿਰ | ਫਰਾਂਸੀਸੀ ਧਿਰ | ਉਦੇਸ਼ |
---|
******
ਏਕੇਟੀ/ਐੱਸਐੱਚ