Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਫਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ-ਫਰਾਂਸ ਦਾ ਸਾਂਝਾ ਬਿਆਨ (10 ਮਾਰਚ, 2018)


  1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਅਮੈਨੁਅਲ ਮੈਕਰੋਂ (Mr. Emmanuel Macron ) ਨੇ 10 ਤੋਂ 12 ਮਾਰਚ, 2018 ਤੱਕ ਭਾਰਤ ਦਾ ਦੌਰਾ ਕੀਤਾ। ਦੋਹਾਂ ਨੇਤਾ ਅੰਤਰਰਾਸ਼ਟਰੀ ਸੌਰ ਗੱਠਜੋੜ ਦੇ ਸੰਸਥਾਪਕ ਸਿਖਰ ਸੰਮੇਲਨ ਦੀ 11 ਮਾਰਚ, 2018 ਨੂੰ ਨਵੀਂ ਦਿੱਲੀ ਵਿਖੇ ਮੇਜ਼ਬਾਨੀ ਕਰਨਗੇ। ਦੋਹਾਂ ਨੇਤਾਵਾਂ ਨੇ ਵਿਆਪਕ ਅਤੇ ਰਣਨੀਤਕ ਵਿਚਾਰ ਚਰਚਾ ਕੀਤੀ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਦੋਹਾਂ ਦੇਸ਼ਾਂ ਦਰਮਿਆਨ ਵਧਦੀ ਨੇੜਤਾ ਨੂੰ ਰੇਖਾਂਕਿਤ ਕੀਤਾ।
  2. ਭਾਰਤ ਵੱਲੋਂ ਸਥਾਪਿਤ ਹੋਣ ਵਾਲੀ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਦੀ 20ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਦੋਹਾਂ ਨੇਤਾਵਾਂ ਨੇ ਇਸ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਦੇ ਦੁਵੱਲੇ ਸੰਮੇਲਨਾਂ ਨੂੰ ਆਯੋਜਿਤ ਕਰਨ ਲਈ ਸਹਿਮਤੀ ਦਿੰਦੇ ਹੋਏ ਇਸ ਨੂੰ ਇੱਕ ਨਵੇਂ ਪੱਧਰ ‘ਤੇ ਲੈ ਕੇ ਜਾਣ ਦਾ ਫੈਸਲ ਕੀਤਾ। ਦੋਹਾਂ ਨੇਤਾਵਾਂ ਨੇ ਲੋਕਤੰਤਰ, ਅਜ਼ਾਦੀ, ਕਾਨੂੰਨ ਦੇ ਸ਼ਾਸਨ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੇ ਸਾਂਝੇ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਅਧਾਰ ‘ਤੇ ਦੁਵੱਲੇ ਸੰਬਧਾਂ ਨੂੰ ਗਹਿਰਾ ਅਤੇ ਮਜ਼ਬੂਤ ਕੀਤਾ।
  3. ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਅਤੇ ਫਰਾਂਸੀਸੀ ਸੈਨਿਕਾਂ ਵੱਲੋਂ ਦਿੱਤੇ ਗਏ ਬਹਾਦਰ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਲਈ ਪਹਿਲੇ ਵਿਸ਼ਵ ਯੁੱਧ ਸ਼ਤਾਬਦੀ ਸਮਾਰੋਹ ਦੇ ਸਮਾਪਨ ਵਿੱਚ ਹਿੱਸਾ ਲੈਣ ਲਈ ਆਪਣੀ ਇੱਛਾ ਪ੍ਰਗਟ ਕੀਤੀ ਜੋ 11 ਨਵੰਬਰ, 2018 ਨੂੰ ਪੈਰਿਸ ਵਿੱਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਅਵਸਰ ‘ਤੇ ਪੈਰਿਸ ਸ਼ਾਂਤੀ ਫੋਰਮ ਦੇ ਸੰਗਠਨ ਦਾ ਵੀ ਸੁਆਗਤ ਕੀਤਾ। ਰਾਸ਼ਟਰਪਤੀ ਮੈਕਰੋਂ ਨੇ ਇਸ ਪਹਿਲ ਲਈ ਭਾਰਤ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਪ੍ਰਗਟਾਇਆ।
  4. ਰਣਨੀਤਕ ਭਾਈਵਾਲੀ
  5. ਨੇਤਾਵਾਂ ਨੇ ਭਾਰਤ ਅਤੇ ਫਰਾਂਸ ਦਰਮਿਆਨ ਵਰਗੀਕ੍ਰਿਤ ਜਾਂ ਸਰੁੱਖਿਅਤ ਸੂਚਨਾ ਦੇ ਅਦਾਨ ਪ੍ਰਦਾਨ ਅਤੇ ਪਰਸਪਰ ਸੁਰੱਖਿਆ ਦੇ ਸਬੰਧ ਵਿੱਚ ‘ਭਾਰਤ ਗਣਰਾਜ ਸਰਕਾਰ ਅਤੇ ਫਰਾਂਸ ਗਣਰਾਜ ਸਰਕਾਰ ਦਰਮਿਆਨ ਸਮਝੌਤੇ’ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ ਜੋ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਰਣਨੀਤਕ ਵਿਸ਼ਵਾਸ ਨੂੰ ਪ੍ਰਤੀਬਿੰਬਤ ਕਰਦਾ ਹੈ। ਦੋਹਾਂ ਪੱਖ ਮੰਤਰੀ ਪੱਧਰ ‘ਤੇ ਇੱਕ ਸਲਾਨਾ ਰੱਖਿਆ ਵਾਰਤਾ ਕਰਨ ਲਈ ਵੀ ਸਹਿਮਤ ਹੋਏ।
  6. ਨੇਤਾਵਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਵਧੇ ਸਹਿਯੋਗ ਲਈ ਸਮੁੰਦਰੀ ਖੇਤਰ ਵਿੱਚ ਗਹਿਰੀ ਗੱਲਬਾਤ ਦੀ ਸ਼ਲਾਘਾ ਕੀਤੀ। ਇਸ ਸੰਦਰਭ ਵਿੱਚ ਉਨ੍ਹਾਂ ਨੇ ਇਸ ਤਰ੍ਹਾਂ ਦੀ ਭਾਈਵਾਲੀ ਲਈ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ‘ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਦੇ ਸੰਯੁਕਤ ਰਣਨੀਤਕ ਦ੍ਰਿਸ਼ਟੀਕੋਣ’ ਦਾ ਸੁਆਗਤ ਕੀਤਾ। ਨੇਤਾਵਾਂ ਨੇ ਦੁਹਰਾਇਆ ਕਿ ਇਸ ਖੇਤਰ ਵਿੱਚ ਖੇਤਰੀ/ ਅੰਤਰਰਾਸ਼ਟਰੀ ਮੰਚਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਚਾਰ ਲਈ ਸਮਰੱਥਾ ਸਹਿਯੋਗ ਲਈ ਸਮੁੰਦਰ ਦੇ ਖੇਤਰੀ ਜਾਗਰੂਕਤਾ ਦੇ ਨਿਰਮਾਣ ਲਈ ਸਮੁੰਦਰੀ ਆਤੰਕਵਾਦ ਅਤੇ ਡਕੈਤੀ, ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਅੰਤਰਰਾਸ਼ਟਰੀ ਸਮੁੰਦਰੀ ਲੇਨ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਇਹ ਸਹਿਯੋਗ ਮਹੱਤਵਪੂਰਨ ਹੋਏਗਾ।
  7. ਦੋਹਾਂ ਨੇਤਾਵਾਂ ਨੇ ‘ਭਾਰਤ ਗਣਰਾਜ ਸਰਕਾਰ ਅਤੇ ਫਰਾਂਸ ਦੀ ਸਰਕਾਰ ਦਰਮਿਆਨ ਉਨ੍ਹਾਂ ਦੀਆਂ ਹਥਿਆਰਬੰਦ ਸੈਨਾਵਾਂ ਦੇ ਵਿਚਕਾਰ ਪਰਸਪਰ ਰਸਦ ਸਮਰਥਨ ਦੇ ਪ੍ਰਾਵਧਾਨ ਲਈ’ ਸਮਝੌਤੇ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ ਜੋ ਭਾਰਤ ਅਤੇ ਫਰਾਂਸ ਹਥਿਆਰਬੰਦ ਸੈਨਾਵਾਂ ਲਈ ਸਬੰਧਿਤ ਸੁਵਿਧਾਵਾਂ ਲਈ ਪਰਸਪਰ ਸਹਿਯੋਗ ‘ਤੇ ਸਹਾਇਕ ਸਹਾਇਤਾ ਦਾ ਵਿਸਥਾਰ ਕਰਨਾ ਚਾਹੁੰਦਾ ਹੈ। ਇਹ ਸਮਝੌਤਾ ਭਾਰਤ-ਫਰਾਂਸ ਰੱਖਿਆ ਸਬੰਧਾਂ ਵਿੱਚ ਰਣਨੀਤਕ ਗਹਿਰਾਈ ਅਤੇ ਪਰਿਪੱਕਤਾ ਦਾ ਪ੍ਰਤੀਕ ਹੈ।
  8. ਨੇਤਾਵਾਂ ਨੇ ਨਿਯਮਤ ਸੰਯੁਕਤ ਸੈਨਾ ਅਭਿਆਸਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਪ੍ਰੈਲ 2017 ਵਿੱਚ ਫਰਾਂਸ ਵਿੱਚ ਆਯੋਜਿਤ ਵਰੁਣ ਜਲ ਸੈਨਿਕ ਅਭਿਆਸ ਦੀ ਸਫਲਤਾ ਦਾ ਸੁਆਗਤ ਕੀਤਾ ਅਤੇ ਫਰਾਂਸ ਵਿੱਚ ਜਨਵਰੀ, 2018 ਵਿੱਚ ਸ਼ਕਤੀ ਸੈਨਾ ਦੀ ਕਵਾਇਦ ਦਾ ਆਯੋਜਨ ਕੀਤਾ। ਦੋਹਾਂ ਪੱਖ ਭਾਰਤ ਵਿੱਚ ਆਉਣ ਵਾਲੇ ਹਫ਼ਤੇ ਵਿੱਚ ਅਗਲੇ ਵਰੁਣ ਜਲ ਸੈਨਿਕ ਅਭਿਆਸ ਅਤੇ ਫਰਾਂਸ ਵਿੱਚ 2019 ਵਿੱਚ ਹੋਣ ਵਾਲੇ ਗਰੁੜ ਵਾਯੂਸੈਨਾ ਅਭਿਆਸ ਦਾ ਇੰਤਜ਼ਾਰ ਕਰ ਰਹੇ ਹਨ। ਦੋਹਾਂ ਪੱਖਾਂ ਨੇ ਸੰਯੁਕਤ ਸੈਨਾ ਅਭਿਆਸ ਦੇ ਪੱਧਰ ਨੂੰ ਵਧਾਉਣ ਅਤੇ ਭਵਿੱਖ ਵਿੱਚ ਇਨ੍ਹਾਂ ਅਭਿਆਸਾਂ ਦੇ ਸੰਚਾਲਨ ਗੁਣਵੱਤਾ ਪੱਧਰ ਨੂੰ ਬਣਾਏ ਰੱਖਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ।
  9. ਦੋਹਾਂ ਨੇਤਾਵਾਂ ਨੇ 2016 ਵਿੱਚ ਹਸਤਾਖਰ ਕੀਤੇ ਰਾਫੇਲ ਜਹਾਜ਼ ਸਮਝੌਤੇ ਸਮੇਤ ਅਧਿਗ੍ਰਹਿਣ ਸਬੰਧੀ ਸਮਝੌਤਿਆਂ ਨੂੰ ਲਾਗੂ ਕਰਨ ਵਿੱਚ ਅਨੁਸੂਚਿਤ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਆਈਏਐੱਨਐੱਸ ਦੇ ਕਲਵਾਰੀ ਦੀ ਸ਼ੁਰੂਆਤ ਵੀ ਕੀਤੀ ਜੋ ਫਰਾਂਸੀਸੀ ਸ਼ਿਪ ਬਿਲਡਰ ਦੇ ਨੇਵਲ ਗਰੁੱਪ ਸਹਿਯੋਗ ਨਾਲ ਮਾਜ਼ਗੌਨ ਡੌਕ ਸ਼ਿਪਬਿਲਡਰਜ਼ ਲਿਮਟਿਡ (Mazagon Dock Shipbuilders Ltd.) ਵੱਲੋਂ ਭਾਰਤ ਵਿੱਚ ਬਣਾਈ ਗਈ ਪਹਿਲੀ ਸਕੌਰਪੀਅਨ ਪਣਡੁੱਬੀ ਹੈ।
  10. ਉਨ੍ਹਾਂ ਨੇ ਅੱਗੇ ਚਲ ਰਹੀ ਰੱਖਿਆ ਨਿਰਮਾਣ ਭਾਈਵਾਲੀ ਨੂੰ ਵਧਾਉਣ ਅਤੇ ਗਹਿਰਾ ਕਰਨ ਲਈ ਆਪਣੀ ਚਰਚਾ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ‘ਮੇਕ ਇਨ ਇੰਡੀਆ’ ਪਹਿਲਕਦਮੀ ਭਾਰਤ ਅਤੇ ਫਰਾਂਸੀਸੀ ਰੱਖਿਆ ਉੱਦਮਾਂ ਲਈ ਭਾਰਤ ਵਿੱਚ ਰੱਖਿਆ ਉਪਕਰਣਾਂ ਦੇ ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਪ੍ਰਬੰਧਾਂ ਵਿੱਚ ਪ੍ਰਵੇਸ਼ ਕਰਨ ਲਈ ਇੱਕ ਬਹੁਮੁੱਲਾ ਮੌਕਾ ਪੇਸ਼ ਕਰਦੀ ਹੈ ਜੋ ਆਪਸੀ ਸਮਝੌਤਿਆਂ ਅਤੇ ਤਕਨੀਕਾਂ ਦੇ ਤਬਾਦਲੇ ਰਾਹੀਂ ਸਾਰੇ ਪੱਖਾਂ ਲਈ ਲਾਭਕਾਰੀ ਹੈ। ਇਸ ਸੰਦਰਭ ਵਿੱਚ ਨੇਤਾਵਾਂ ਨੇ ਭਾਰਤੀ ਅਤੇ ਫਰਾਂਸੀਸੀ ਕੰਪਨੀਆਂ ਵਿਚਕਾਰ ਵਿਭਿੰਨ ਸੰਯੁਕਤ ਉੱਦਮਾਂ ਦਾ ਸੁਆਗਤ ਕੀਤਾ ਅਤੇ ਨਵਿਆਂ ਦੀ ਸਥਾਪਨਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
  11. ਨੇਤਾਵਾਂ ਨੇ ਯੁੱਧ ਜਹਾਜ਼ ਇੰਜਣ ‘ਤੇ ਡੀਆਰਡੀਓ ਅਤੇ ਸੈਫਰਨ (SAFRAN) ਦੇ ਵਿਚਕਾਰ ਚੱਲ ਰਹੀਆਂ ਚਰਚਾਵਾਂ ਦਾ ਜ਼ਿਕਰ ਕੀਤਾ ਅਤੇ ਸ਼ੁਰੂਆਤੀ ਸਿੱਟੇ ਦੀ ਸੁਵਿਧਾ ਲਈ ਜ਼ਰੂਰੀ ਉਪਾਅ ਅਤੇ ਅੱਗੇ ਵਧਣ ਦੇ ਤਰੀਕਿਆਂ ਨੂੰ ਪ੍ਰੋਤਸਾਹਨ ਕੀਤਾ।
  12. ਦੋਹਾਂ ਨੇਤਾਵਾਂ ਨੇ ਫਰਾਂਸ ਅਤੇ ਭਾਰਤ ਵਿੱਚ ਦਹਿਸ਼ਤਗਰਦੀ ਅਤੇ ਦਹਿਸ਼ਤਗਰਦੀ ਨਾਲ ਸਬੰਧਿਤ ਘਟਨਾਵਾਂ ਸਮੇਤ ਆਪਣੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਦਹਿਸ਼ਤਗਰਦੀ ਦੀ ਸਖ਼ਤ ਨਿੰਦਾ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਦਹਿਸ਼ਤਗਰਦੀ ਕਿਸੇ ਵੀ ਅਧਾਰ ‘ਤੇ ਨਿਆਂਸੰਗਤ ਨਹੀਂ ਹੋ ਸਕਦੀ, ਨਾ ਹੀ ਉਹ ਕਿਸੇ ਧਰਮ, ਪੰਥ, ਰਾਸ਼ਟਰੀਅਤਾ ਅਤੇ ਜਾਤੀ ਨਾਲ ਜੁੜਿਆ ਹੋਣਾ ਚਾਹੀਦਾ ਹੈ। ਜਨਵਰੀ 2016 ਵਿੱਚ ਦੋਹਾਂ ਦੇਸ਼ਾਂ ਵੱਲੋਂ ਅਪਣਾਏ ਗਏ ਦਹਿਸ਼ਤਗਰਦੀ ‘ਤੇ  ਸੰਯੁਕਤ ਬਿਆਨ ਨੂੰ ਯਾਦ ਕਰਦੇ ਹੋਏ ਦੋਹਾਂ ਨੇਤਾਵਾਂ ਨੇ ਹਰ ਥਾਂ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਆਪਣੇ ਦ੍ਰਿੜ ਸੰਕਲਪ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਕਿ ਦਹਿਸ਼ਤਗਰਦੀ ਦੇ ਵਿੱਤੀਪੋਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਮੁਦਾਏ ਨੂੰ ਹੋਰ ਜ਼ਿਆਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਫਰਾਂਸ ਸਰਕਾਰ ਵੱਲੋਂ ਅਪ੍ਰੈਲ 2018 ਵਿੱਚ ਪੈਰਿਸ ਵਿੱਚ ਦਹਿਸ਼ਤਗਰਦੀ ਦੇ ਵਿੱਤੀ ਪੋਸ਼ਣ ਨਾਲ ਲੜਨ ਵਾਲੇ ਅੰਤਰਰਾਸ਼ਟਰੀ ਸੰਗਠਨ ਦਾ ਸੁਆਗਤ ਕੀਤਾ।
  13. ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਦਹਿਸ਼ਤਗਰਦਾਂ ਦੀਆਂ ਸੁਰੱਖਿਅਤ ਥਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਬਾਹਰ ਕੱਢਣ, ਦਹਿਸ਼ਤਗਰਦੀ ਦੇ ਨੈੱਟਵਰਕ ਅਤੇ ਉਨ੍ਹਾਂ ਦੇ ਵਿੱਤੀਪੋਸ਼ਣ ਚੈਨਲਾਂ ਨੂੰ ਬੰਦ ਕਰਨ, ਅਲ ਕਾਇਦਾ, ਦਾਇਸ਼/ਆਈਐੱਸਆਈਐੱਸ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤਾਇਬਾ ਵਰਗੇ ਦਹਿਸ਼ਤੀ ਸੰਗਠਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਅਤੇ ਨਾਲ ਹੀ ਅੰਤਰਰਾਸ਼ਟਰੀ ਸਮੂਹਾਂ ਨੇ ਦੱਖਣ ਏਸ਼ੀਆ ਅਤੇ ਸਾਹੇਲ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ਦੇ ਸੀਮਾਵਰਤੀ ਅੰਦੋਲਨਾਂ ਨੂੰ ਰੋਕਣ ਲਈ ਕੰਮ ਕਰਨ ਲਈ ਕਿਹਾ।
  14. ਦੋਹਾਂ ਨੇਤਾਵਾਂ ਨੇ ਦਖਲਅੰਦਾਜ਼ੀ ਕਰਨ ਵਾਲੀਆਂ ਤਾਕਤਾਂ (ਐੱਨਐੱਸਜੀ-ਜੀਐੱਨਆਈਡੀ) ਅਤੇ ਦੋਹਾਂ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵਿਚਕਾਰ ਬਿਹਤਰੀਨ ਸਹਿਯੋਗ ਨੂੰ ਅੱਗੇ ਵਧਾਉਣ ਤੋਂ ਇਲਾਵਾ ਭਾਰਤੀ ਅਤੇ ਫਰਾਂਸੀਸੀ ਦਹਿਸ਼ਤਗਰਦ ਵਿਰੋਧੀ ਏਜੰਸੀਆਂ ਵਿਚਕਾਰ ਸੰਚਾਲਨ ਸਹਿਯੋਗ ਵਧਾਉਣ ਅਤੇ ਇੱਕ ਨਵਾਂ ਸਹਿਯੋਗ ਉਪਰਾਲਾ ਸ਼ੁਰੂ ਕਰਨ ਅਤੇ ਕੱਟੜਪੰਥੀਆਂ ਨੂੰ ਰੋਕਣ ਅਤੇ ਲੜਨ ਲਈ, ਵਿਸ਼ੇਸ਼ ਰੂਪ ਨਾਲ ਆਨਲਾਈਨ ‘ਤੇ ਸਹਿਮਤੀ ਪ੍ਰਗਟਾਈ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ, ਜੀਸੀਟੀਐੱਫ, ਐੱਫਏਟੀਐੱਫ ਅਤੇ ਜੀ 20 ਆਦਿ ਵਰਗੇ ਬਹੁਪੱਖੀ ਮੰਚਾਂ ਵਿੱਚ ਦਹਿਸ਼ਤਗਰਦੀ ਦੇ ਟਾਕਰੇ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਯੂਐੱਨਐੱਸਸੀ ਮਤਾ, 1267 ਅਤੇ ਨਿਰਧਾਰਤ ਦਹਿਸ਼ਤੀ ਸੰਗਠਨਾਂ ਅਤੇ ਹੋਰ ਪ੍ਰਸੰਗਿਕ ਮਤਿਆਂ ਨੂੰ ਲਾਗੂ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਬੇਨਤੀ ਕੀਤੀ। ਨੇਤਾਵਾਂ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਦਹਿਸ਼ਤਗਰਦੀ (ਸੀਸੀਆਈਟੀ) ‘ਤੇ ਵਿਆਪਕ ਸੰਮੇਲਨ ਨੂੰ ਛੇਤੀ ਅਪਣਾਉਣ ਤੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ।
  15. ਉਨ੍ਹਾਂ ਨੇ ਦਹਿਸ਼ਤਗਰਦੀ ਵਿੱਤੀ ਪੋਸ਼ਣ ਭੰਗ ਕਰਨ ਸਮੇਤ ਆਪਸੀ ਨਸ਼ੀਲੇ ਪਦਾਰਥਾਂ ਦੇ ਅਵੈਧ ਵਪਾਰ ਨੂੰ ਰੋਕਣ ਅਤੇ ਪ੍ਰਭਾਵੀ ਸੰਸਥਾਗਤ ਸੰਪਰਕ ਕਰਨ ਦੇ ਉਦੇਸ਼ ਨਾਲ ਦੋਹਾਂ ਦੇਸ਼ਾਂ ਦੇ ਵਿਚਕਾਰ ਨਸ਼ੀਲੀਆਂ ਦਵਾਈਆਂ, ਦਿਮਾਗ ‘ਤੇ ਅਸਰ ਪਾਉਣ ਵਾਲੇ ਪਦਾਰਥਾਂ ਅਤੇ ਰਸਾਇਣਿਕ ਪਦਾਰਥਾਂ ਵਿੱਚ ਅਵੈਧ ਆਵਾਜਾਈ ਦੀ ਅਵੈਧ ਖਪਤ ਅਤੇ ਕਟੌਤੀ ਦੀ ਰੋਕਥਾਮ ‘ਤੇ ਇੱਕ ਸਮਝੌਤੇ ਦੇ ਸਮਾਪਨ ਦਾ ਸੁਆਗਤ ਕੀਤਾ।
  16. ਭਾਰਤ ਅਤੇ ਫਰਾਂਸ ਦੇ ਵਿਚਕਾਰ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗਾਂ ਦੇ ਵਿਕਾਸ ‘ਤੇ 2008 ਦੇ ਸਮਝੌਤੇ ਦੇ ਨਾਲ ਨਾਲ ਸਹਿਯੋਗ ਦੇ ਜਨਵਰੀ 2016 ਦੇ ਰੋਡਮੈਪ ਦੇ ਨਾਲ, ਦੋਹਾਂ ਨੇਤਾਵਾਂ ਨੇ ਐੱਨਪੀਸੀਆਈਐੱਲ ਅਤੇ ਈਡੀਐੱਫ ਦਰਮਿਆਨ ਜੈਤਾਪੁਰ, ਮਹਾਰਾਸ਼ਟਰ, ਭਾਰਤ ਵਿਖੇ ਛੇ ਪ੍ਰਮਾਣੂ ਊੂਰਜਾ ਰਿਐਕਟਰ ਇਕਾਈਆਂ ਵਿੱਚ ਉਦਯੋਗਿਕ ਸਮਝੌਤੇ ਦੇ ਅੱਗੇ ਸਮਝੌਤੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ।
  17. ਦੋਹਾਂ ਨੇਤਾਵਾਂ ਨੇ 2018 ਦੇ ਅੰਤ ਤੱਕ ਜੈਤਾਪੁਰ ਸਥਾਨ ‘ਤੇ ਕੰਮ ਸ਼ੁਰੂ ਕਰਨ ਦੇ ਟੀਚੇ ਨੂੰ ਦੁਹਰਾਇਆ ਅਤੇ ਐੱਨਪੀਸੀਆਈਐੱਲ ਅਤੇ ਈਡੀਐੱਫ ਨੂੰ ਇਸ ਸਬੰਧ ਵਿੱਚ ਅਨੁਬੰਧ ਸਬੰਧੀ ਚਰਚਾਵਾਂ ਵਿੱਚ ਤੇਜੀ ਲਿਆਉਣ ਲਈ ਪ੍ਰੋਤਸਾਹਿਤ ਕੀਤਾ। ਇੱਕ ਬਾਰ ਸਥਾਪਿਤ ਹੋਣ ‘ਤੇ ਜੈਤਾਪੁਰ ਪ੍ਰੋਜੈਕਟ ਦੁਨੀਆ ਵਿੱਚ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੋਏਗਾ ਜਿਸ ਵਿੱਚ 9.6 ਮੈਗਾਵਾਟ ਦੀ ਕੁੱਲ ਸਮਰੱਥਾ ਹੋਏਗੀ। ਇਹ 2030 ਤੱਕ 40 ਫੀਸਦੀ ਗੈਰ ਜੈਵਿਕ ਊਰਜਾ ਦੇ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਖੁੱਟ ਊੂਰਜਾ ਤੋਂ ਇਲਾਵਾ ਯੋਗਦਾਨ ਪਾਏਗਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਲਾਗਤ ਪ੍ਰਭਾਵੀ ਬਿਜਲੀ ਉਤਪਾਦਨ ਕਰਨ ਲਈ ਪ੍ਰੋਜੈਕਟ ਦੀ ਲੋੜ ‘ਤੇ ਜ਼ੋਰ ਦਿੱਤਾ, ਫਰਾਂਸੀਸੀ ਪੱਖ ਨੇ ਭਾਰਤ ਨਾਲ ਆਰਥਿਕ ਅਤੇ ਪ੍ਰਤੀਯੋਗੀ ਵਿੱਤੀਪੋਸ਼ਣ ਪੈਕੇਜ, ਜੈਤਾਪੁਰ ਪ੍ਰਮਾਣੂ ਊਰਜਾ ਪਲਾਂਟ ਦੇ ਜੀਵਨਕਾਲ ਲਈ ਗਰੰਟੀਸ਼ੁਦਾ ਬਾਲਣ ਸਪਲਾਈ ਦਾ ਭਰੋਸੇਯੋਗ, ਨਿਰਵਿਘਨ ਅਤੇ ਨਿਰੰਤਰ ਪਹੁੰਚ ਅਤੇ ਟੈਕਨੋਲੋਜੀ ਦੇ ਤਬਾਦਲੇ ਅਤੇ ਭਾਰਤ ਵਿੱਚ ਨਿਰਮਾਣ ਦੀ ਲਾਗਤ ਪ੍ਰਭਾਵੀ ਤਬਦੀਲੀ ਉਪਰਾਲਿਆਂ ਦਾ ਸਹਿਯੋਗ ਹੋਏਗਾ। ਬਾਅਦ ਵਿੱਚ ਟੈਕਨੋਲੋਜੀ ਦੇ ਅਧਿਕਾਰਾਂ ਦਾ ਆਪਸੀ ਸਹਿਮਤੀ ਨਾਲ ਤਬਾਦਲਾ ਕਰਨਾ ਸ਼ਾਮਲ ਹੈ।
  18. ਉਨ੍ਹਾਂ ਨੇ ਜੈਤਾਪੁਰ ਪ੍ਰੋਜੈਕਟ ‘ਤੇ ਲਾਗੂ ਹੋਣ ਵਾਲੇ ਪ੍ਰਮਾਣੂ ਨੁਕਸਾਨ ਲਈ ਜਨਤਕ ਜ਼ਿੰਮੇਵਾਰੀ ‘ਤੇ ਭਾਰਤ ਦੇ ਨਿਯਮਾਂ ਅਤੇ ਰੈਗੂਲੇਸ਼ਨਾਂ ਨੂੰ ਲਾਗੂ ਕਰਨ ‘ਤੇ ਦੋਹਾਂ ਪੱਖਾਂ ਵੱਲੋਂ ਸਾਂਝਾ ਕੀਤੇ ਗਏ ਆਪਸੀ ਸਮਝੌਤੇ ਦਾ ਸੁਆਗਤ ਕੀਤਾ। ਸਮਝੌਤਾ ਪ੍ਰਮਾਣੂ ਨੁਕਸਾਨ ਕਾਨੂੰਨ, 2011 ਲਈ ਜਨਤਕ ਜ਼ਿੰਮੇਵਾਰੀ ਅਤੇ ਭਾਰਤ ਦੇ ਨਿਯਮਾਂ ਅਤੇ ਰੈਗੂਲੇਸ਼ਨਾਂ ਦੇ ਪਾਲਣ ‘ਤੇ ਅਧਾਰਤ ਹੈ ਜੋ ਪ੍ਰਮਾਣੂ ਨੁਕਸਾਨ, ਪ੍ਰਮਾਣਿਤ ਅਤੇ ਆਈਏਈਏ ਨੂੰ ਅਧਿਸੂਚਿਤ ਕਰਨ ਲਈ ਅਨੁਪੂਰਕ ਮੁਆਵਜ਼ੇ ‘ਤੇ ਅਧਾਰਤ ਹੈ।
  19. ਨੇਤਾਵਾਂ ਨੇ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗ ਅਤੇ ਸੀਈਏ/ਆਈਐੱਨਐੱਸਟੀਐੱਨ ਅਤੇ ਡੀਈਏ/ਜੀਸੀਐੱਨਈਪੀ ਵਿਚਕਾਰ ਸਹਿਯੋਗ ਨਾਲ ਸਬੰਧਤ ਆਪਸੀ ਲਾਭਕਾਰੀ ਵਿਗਿਆਨਕ ਅਤੇ ਸਿਖਲਾਈ ਗਤੀਵਿਧੀਆਂ ਵਿੱਚ ਆਪਣੇ ਪ੍ਰਮਾਣੂ ਊਰਜਾ ਸੰਗਠਨਾਂ ਅਤੇ ਉਨ੍ਹਾਂ ਦੇ ਵਧਦੇ ਸਹਿਯੋਗ ਦੇ ਵਿਚਕਾਰ ਨਿਯਮਤ ਰੂਪ ਨਾਲ ਜੁੜਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਲੰਬੇ ਸਮੇਂ ਤੱਕ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪ੍ਰਮਾਣੂ ਰੈਗੂਲੇਟਰੀ ਅਥਾਰਿਟੀਆਂ-ਭਾਰਤ ਦੇ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏਈਆਰਬੀ) ਅਤੇ ਫਰਾਂਸ ਦੇ ਆਟੋਰਾਈਟ ਦੇ ਸਾਉਰੇਟੇ ਨਿਊੂਕਲੀਅਰ (ਏਐੱਸਐੱਨ) (Autorité de sûretéNucléaire) ਦਰਮਿਆਨ ਲਗਾਤਾਰ ਗੱਲਬਾਤ ਦੀ ਸ਼ਲਾਘਾ ਕੀਤੀ ਜਿਸ ਨਾਲ ਕੀਮਤੀ ਅਨੁਭਵਾਂ, ਸਰਵੋਤਮ ਅਭਿਆਸਾਂ ਅਤੇ ਵਿਕਾਸ ਨਾਲ ਸਬੰਧਿਤ ਪ੍ਰਮਾਣੂ ਸੁਰੱਖਿਆ ਅਤੇ ਰੈਗੂਲੇਟਰੀ ਮੁੱਦੇ ਸਾਂਝੇ ਕਰਨ ਵਿੱਚ ਮਦਦ ਮਿਲੀ ਹੈ।

ਪੁਲਾੜ ਸਹਿਯੋਗ

  1. ਨਾਗਰਿਕ ਖੇਤਰ ਵਿੱਚ ਇਤਿਹਾਸਕ ਅਤੇ ਵਿਸ਼ਾਲ ਸਬੰਧ ਬਣਾਉਣ ਲਈ ਨੇਤਾਵਾਂ ਨੇ ”ਪੁਲਾੜ ਸਹਿਯੋਗ ਲਈ ਭਾਰਤ-ਫਰਾਂਸ ਸੰਯੁਕਤ ਦ੍ਰਿਸ਼ਟੀਕੋਣ” ਦਾ ਸੁਆਗਤ ਕੀਤਾ ਜਿਹੜਾ ਇਸ ਖੇਤਰ ਵਿੱਚ ਭਵਿੱਖ ਦੇ ਸਹਿਯੋਗ ਦੇ ਠੋਸ ਖੇਤਰਾਂ ਨੂੰ ਸੰਬੋਧਿਤ ਕਰਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਆਪਣੀਆਂ ਪੁਲਾੜ ਏਜੰਸੀਆਂ ਵਿਚਕਾਰ ਚਲ ਰਹੇ ਸਹਿਯੋਗ ਨੂੰ ਸਵੀਕਾਰ ਕਰਦੇ ਹੋਏ ਤੀਜੇ ਸੰਯੁਕਤ ਉਪਗ੍ਰਹਿ ਮਿਸ਼ਨ –ਤ੍ਰਿਸ਼ਲਾ ਲਈ ਜੋ ਕਿ ਈਕੋ ਸਿਸਟਮ ਤਣਾਅ ਅਤੇ ਪਾਣੀ ਦੇ ਉਪਯੋਗ ਦੀ ਨਿਗਰਾਨੀ ਅਤੇ ਭਾਰਤ ਦੇ ਪਾਣੀ ਦੇ ਉਪਯੋਗ ਦੀ ਨਿਗਰਾਨੀ ਅਤੇ ਭਾਰਤ ਦੇ ਓਸ਼ਨਸੈੱਟ-3 ਉਪਗ੍ਰਹਿ ‘ਤੇ ਫਰਾਂਸੀਸੀ ਉਪਕਰਣਾਂ ਨੂੰ ਟਿਕਾਉਣ ਲਈ ਵੀ ਹੈ।
  2. ਆਰਥਿਕ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ, ਸੱਭਿਆਚਾਰ ਅਤੇ ਲੋਕਾਂ ਦਾ ਲੋਕਾਂ ਨਾਲ ਸਹਿਯੋਗ
  3. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਨੇ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਦੀ ਗਹਿਰਾਈ ਵਿਸ਼ੇਸ਼ ਰੂਪ ਨਾਲ ਆਰਥਿਕ, ਸਿੱਖਿਆ, ਵਿਗਿਆਨਕ, ਸੱਭਿਆਚਾਰਕ ਅਤੇ ਸੈਰ ਸੈਪਾਟਾ ਖੇਤਰਾਂ ਵਿੱਚ ਸੰਤੁਸ਼ਟੀ ਪ੍ਰਗਟ ਕੀਤੀ।
  4. ਉਨ੍ਹਾਂ ਨੇ ਪਰਵਾਸ ਅਤੇ ਆਵਾਗਮਨ ‘ਤੇ ਇੱਕ ਦੁਵੱਲੇ ਭਾਈਵਾਲੀ ਸਮਝੌਤੇ ਦਾ ਸੁਆਗਤ ਕੀਤਾ ਜੋ ਦੋਹਾਂ ਦੇਸ਼ਾਂ ਵਿੱਚ ਪ੍ਰਵੇਸ਼ ਅਤੇ ਲੰਬੇ ਸਮੇਂ ਤੱਕ ਰਹਿਣ ਦੀਆਂ ਸ਼ਰਤਾਂ ਨੂੰ ਸਰਲ ਬਣਾਉਣ ਲਈ ਫਰਾਂਸ ਅਤੇ ਭਾਰਤ ਦਰਮਿਆਨ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਆਉਣ ਜਾਣ ਦੀ ਸੁਵਿਧਾ ਪ੍ਰਦਾਨ ਕਰੇਗਾ।
  5. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਨੇ ਦੋਹਾਂ ਦੇਸ਼ਾਂ ਦਰਮਿਆਨ ਨਿਰੰਤਰ ਲੋਕਾਂ ਦੇ ਲੋਕਾਂ ਨਾਲ ਆਦਾਨ ਪ੍ਰਦਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇੱਕ ਦੂਜੇ ਦੇ ਸੱਭਿਆਚਾਰਾਂ ਨੂੰ ਸਮਝਣ ਲਈ ਜ਼ਿਆਦਾ ਯੁਵਕ ਆਦਾਨ ਪ੍ਰਦਾਨ ਪ੍ਰੋਗਰਾਮਾਂ ਦੀ ਲੋੜ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ‘ਭਵਿੱਖ ਲਈ ਫਰਾਂਸ-ਭਾਰਤ ਪ੍ਰੋਗਰਾਮ’ ਸ਼ੁਰੂ ਕੀਤਾ, ਇੱਕ ਫਰਾਂਸੀਸੀ ਪਹਿਲਕਦਮੀ ਜਿਸ ਦਾ ਉਦੇਸ਼ ਯੁਵਾ ਅਦਾਨ ਪ੍ਰਦਾਨ ਨੂੰ ਪ੍ਰੋਤਸਾਹਨ ਦੇਣਾ ਹੈ, ਜੋ ਭਾਰਤ-ਫਰਾਂਸ ਸਬੰਧਾਂ ਦੇ ਭਵਿੱਖ ਦੇ ਵਿਕਾਸ ਲਈ ਮਹੱਤਵਪੂਰਨ ਹੈ।

 

ਆਰਥਿਕ ਆਦਾਨ ਪ੍ਰਦਾਨ

  1. ਨੇਤਾਵਾਂ ਨੇ ਭਾਰਤ ਵਿੱਚ ਕਈ ਨਵੇਂ ਅਤੇ ਚਲ ਰਹੇ ਨਿਰਮਾਣ ਭਾਈਵਾਲੀ ਪ੍ਰੋਜੈਕਟਾਂ ਵਿੱਚ ਫਰਾਂਸੀਸੀ ਕੰਪਨੀਆਂ ਦੀ ਭਾਈਵਾਲੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਹ ਭਾਰਤ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਕੀਤੇ ਗਏ ਸੋਧ ਅਤੇ ਵਿਕਾਸ ਦੇ ਮਜ਼ਬੂਤ ਵਿਸਥਾਰ ਤੋਂ ਖੁਸ਼ ਸਨ। ਉਨ੍ਹਾਂ ਨੇ ਭਾਰਤੀ ਨਿਵੇਸ਼ਕਾਂ ਲਈ ਫਰਾਂਸ ਦੇ ਆਕਰਸ਼ਣ ਨੂੰ ਸਮਾਨ ਰੂਪ ਨਾਲ ਉਜਾਗਰ ਕੀਤਾ।
  2. ਦੋਹਾਂ ਪੱਖਾਂ ਨੇ ਹਾਲ ਹੀ ਦੇ ਸਮੇਂ ਦੌਰਾਨ ਦੁਵੱਲੇ ਵਪਾਰ ਵਿੱਚ ਵਾਧੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਇਹ ਗਤੀ 2022 ਤੱਕ 15 ਬਿਲੀਅਨ ਯੂਰੋ ਵਿੱਚ ਵਪਾਰ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਨੇ ਐੱਸਐੱਮਈਜ਼ ਅਤੇ ਮਿਡ ਕੈਪ ਕੰਪਨੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਪਾਰਕ ਆਦਾਨ ਪ੍ਰਦਾਨ ਵਿੱਚ ਵਧੀਆ ਭੂਮਿਕਾ ਨਿਭਾਉਣ। ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਇੱਕ ਅਨੁਕੂਲ ਵਾਤਾਵਰਣ ਦੀ ਸੁਵਿਧਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਨੇਤਾਵਾਂ ਨੇ ਕਿਹਾ:
  3. ਭਾਰਤ-ਫਰਾਂਸ ਸੰਯੁਕਤ ਕਮੇਟੀ ਰਾਹੀਂ ਨਿਯਮਤ ਅਤੇ ਨਿਰੰਤਰ ਆਰਥਿਕ ਸਹਿਯੋਗ ਦੀ ਗੱਲਬਾਤ ਦੇ ਮਹੱਤਵ ਨੂੰ ਰੇਖਾਂਕਿਤ ਕਰਨਾ,
  4. ਮਾਰਚ 2018 ਵਿੱਚ ਦਿੱਲੀ ਵਿੱਚ ਸੀਈਓ ਫੋਰਮ ਦੀ ਸਾਂਝੀ ਪ੍ਰਧਾਨਗੀ ਨਾਲ ਨਵੀਆਂ ਸਿਫਾਰਸ਼ਾਂ ਦਾ ਸੁਆਗਤ ਕੀਤਾ।
  5. ਦੋਹਾਂ ਨੇਤਾਵਾਂ ਨੇ ਆਰਥਿਕ ਅਤੇ ਵਿੱਤੀ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਮੰਤਰੀ ਪੱਧਰ ‘ਤੇ ਗੱਲਬਾਤ ਨੂੰ ਹਰੇਕ ਸਾਲ ਆਯੋਜਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਸਿੱਖਿਆ ਅਤੇ ਐੱਸਐਂਡਟੀ ਸਹਿਯੋਗ

 

  1. ਨੇਤਾਵਾਂ ਨੇ ਸਰਕਾਰ ਦੇ ਢਾਂਚੇ ਦੇ ਅੰਦਰ ਅਤੇ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਨਾਂ ਦਰਮਿਆਨ ਇੱਕ ਜੀਵੰਤ ਸਿੱਖਿਆ ਸਹਿਯੋਗ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ 2022 ਤੱਕ 10,000 ਵਿਦਿਆਰਥੀਆਂ ਤੱਕ ਪਹੁੰਚਣ ਦੇ ਉਦੇਸ਼ ਨਾਲ ਵਿਦਿਆਰਥੀ ਅਦਾਨ ਪ੍ਰਦਾਨ ਦੀ ਸੰਖਿਆ ਅਤੇ ਗੁਣਵੱਤਾ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਡਿਗਰੀ ਦੀ ਆਪਸੀ ਮਾਨਤਾ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਜੋ ਭਾਰਤ ਵਿੱਚ ਫਰਾਂਸ ਅਤੇ ਭਾਰਤੀ ਵਿਦਿਆਰਥੀਆਂ ਵੱਲੋਂ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਵਧਾਉਣ ਦੀ ਸੁਵਿਧਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਖੋਜ ਅਤੇ ਉੱਚ ਸਿੱਖਿਆ ‘ਤੇ 10 ਅਤੇ 11 ਮਾਰਚ, 2018 ਨੂੰ ਨਵੀਂ ਦਿੱਲੀ ਵਿੱਚ ਪਹਿਲਾ ਭਾਰਤ-ਫਰਾਂਸ ਗਿਆਨ ਸੰਮੇਲਨ ਆਯੋਜਿਤ ਕਰਨ ਦਾ ਸੁਆਗਤ ਕੀਤਾ।
  2. ਹੁਨਰ ਵਿਕਾਸ ਨੂੰ ਸਵੀਕਾਰ ਕਰਦੇ ਹੋਏ ਇਹ ਦੋਹਾਂ ਦੇਸ਼ਾਂ ਲਈ ਇੱਕ ਪ੍ਰਮੁੱਖ ਤਰਜੀਹ ਹੈ, ਦੋਹਾਂ ਨੇਤਾਵਾਂ ਨੇ ਭਾਰਤ ਵਿੱਚ ਫਰਾਂਸੀਸੀ ਕੰਪਨੀਆਂ ਵੱਲੋਂ ਭਾਰਤੀ ਕਰਮਚਾਰੀਆਂ ਦੀ ਸਿਖਲਾਈ ਅਤੇ ਹੁਨਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਇਸ ਖੇਤਰ ਵਿੱਚ ਹੋਰ ਜ਼ਿਆਦਾ ਸਰਗਰਮ ਰੂਪ ਨਾਲ ਜੁੜਨ। ਦੋਹਾਂ ਪੱਖ ਦੋਹਾਂ ਦੇਸ਼ਾਂ ਦੇ ਹੁਨਰ ਵਿਕਾਸ ਸੰਸਥਾਨਾਂ ਅਤੇ ਏਜੰਸੀਆਂ ਦੇ ਵਿਚਕਾਰ ਹੋਰ ਤਾਲਮੇਲ ਬਣਾਉਣ ਅਤੇ ਰਸਮੀ ਪ੍ਰਬੰਧ ਦੀ ਉਮੀਦ ਰੱਖਦੇ ਹਨ।
  3. ਭਾਰਤ-ਫਰਾਂਸ ਸੈਂਟਰ ਫਾਰ ਪ੍ਰੋਮੋਸ਼ਨ ਆਵ੍ ਅਡਵਾਂਸ ਰਿਸਰਚ (ਸੀਈਐੱਫਆਈਪੀਆਰਏ) ਵੱਲੋਂ ਨਿਭਾਈ ਭੂਮਿਕਾ ‘ਤੇ ਨੇਤਾਵਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਨੂੰ ਆਪਣੀ 30ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਜਿਹੜੀ ਕਿ 2017 ਵਿੱਚ ਮਨਾਈ ਗਈ ਸੀ। ਉਨ੍ਹਾਂ ਨੇ ਸੀਈਐੱਫਆਈਪੀਆਰਏ ਨੂੰ ਮੌਲਿਕ ਖੋਜ ਅਤੇ ਉਸਦੇ ਤਕਨੀਕੀ ਪ੍ਰਯੋਗਾਂ ਨਾਲ ਖੋਜਾਂ ਨੂੰ ਜੋੜਕੇ ਖੋਜ, ਬਜ਼ਾਰ ਅਤੇ ਸਮਾਜਿਕ ਲੋੜਾਂ ਵਿਚਕਾਰ ਆਪਸੀ ਖੇਤਰ ਰਾਹੀਂ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਪ੍ਰੋਤਸਾਹਿਤ ਕੀਤਾ। ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਵਿੱਚ ਦੁਵੱਲੇ ਸਹਿਯੋਗ ਦੀ ਗੁੰਜਾਇਸ਼ ਅਤੇ ਸਮੱਗਰੀ ਦਾ ਵਿਸਥਾਰ ਕਰਨ ਲਈ ਨੇਤਾਵਾਂ ਨੇ 2018 ਵਿੱਚ ਐੱਸਐਂਡਟੀ ਵਿੱਚ ਸੰਯੁਕਤ ਕਮੇਟੀ ਬੁਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਸੱਭਿਆਚਾਰਕ ਅਦਾਨ ਪ੍ਰਦਾਨ

  1. ਦੋਹਾਂ ਨੇਤਾਵਾਂ ਨੇ ਫਰਾਂਸ ਦੇ ਭਾਰਤੀ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਨ ਅਤੇ ‘ਬੰਜੌਰ ਇੰਡੀਆ’ ਦੇ ਤੀਜੇ ਸੰਸਕਰਣ ਦੀ ਸਫਲਤਾ ਨੂੰ ਦਰਸਾਉਣ ਲਈ 2016 ਵਿੱਚ ਆਯੋਜਿਤ ‘ਨਮਸਤੇ ਫਰਾਂਸ’ ਤਿਓਹਾਰ ਦੀ ਸਫਲਤਾ ਦੀ ਸ਼ਲਾਘਾ ਕੀਤੀ ਜਿਸ ਵਿੱਚ ਫਰਾਂਸ ਦੇ 41 ਸ਼ਹਿਰਾਂ ਵਿੱਚ 83 ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚੋਂ 300 ਪ੍ਰੋਜੈਕਟ ਭਾਰਤ ਦੇ 33 ਸ਼ਹਿਰਾਂ ਵਿੱਚ ਸਨ। ਨੇਤਾਵਾਂ ਨੇ ਫਰਾਂਸ ਵਿੱਚ ਭਾਰਤ ਵੱਲੋਂ ਸਾਲ ਭਰ ਆਯੋਜਿਤ ਹੋਣ ਵਾਲੇ ‘ਇੰਡੀਆਐਟ70’ (‘India@70’) ਸਮਾਗਮ ਦਾ ਸੁਆਗਤ ਕੀਤਾ।
  2. ਦੋਹਾਂ ਦੇਸ਼ਾਂ ਦੇ ਵਿਚਕਾਰ ਦੋਸਤਾਨਾ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਸਾਹਿਤ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਨੇਤਾਵਾਂ ਨੇ ਸਾਲ 2020 ਵਿੱਚ ‘ਸੈਲੋਨ ਡੂ ਲਿਵਰ ਦੇ ਪੈਰਿਸ’ (Salon du Livre de Paris’) (ਫਰਾਂਸੀਸੀ ਪੁਸਤਕ ਮੇਲਾ) ਵਿੱਚ ਗੈਸਟ ਆਵ੍ ਆਨਰ ਦੇ ਰੂਪ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਸੁਆਗਤ ਕੀਤਾ। ਪਰਸਪਰ ਰੂਪ ਨਾਲ ਫਰਾਂਸ 2022 ਵਿੱਚ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਵਿੱਚ ਗੈਸਟ ਆਵ੍ ਆਨਰ ਦੇ ਰੂਪ ਵਿੱਚ ਭਾਗ ਲੇਏਗਾ।
  3. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਨੇ ਦੋਹਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਦੇ ਆਦਾਨ ਪ੍ਰਦਾਨ ਵਿੱਚ ਵਾਧੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। (2014 ਤੋਂ ਫਰਾਂਸ ਵਿੱਚ 69 ਫੀਸਦੀ ਭਾਰਤੀ ਸੈਲਾਨੀਆਂ ਦਾ ਵਾਧਾ ਹੋਇਆ)। ਦੋਹਾਂ ਦੇਸ਼ਾਂ ਨੇ ਫਰਾਂਸ ਵਿੱਚ ਦਸ ਲੱਖ ਭਾਰਤੀ ਸੈਲਾਨੀਆਂ ਅਤੇ 2020 ਤੱਕ ਭਾਰਤ ਵਿੱਚ 335,000 ਫਰਾਂਸੀਸੀ ਸੈਲਾਨੀਆਂ ਦਾ ਟੀਚਾ ਰੱਖਿਆ ਸੀ।
  4. ਗ੍ਰਹਿ ਲਈ ਭਾਈਵਾਲੀ
  5. ਦੋਹਾਂ ਪੱਖਾਂ ਨੇ ਜਲਵਾਯੂ ਤਬਦੀਲੀ ਦੇ ਖਿਲਾਫ਼ ਲੜਾਈ, ਜਲਵਾਯੂ ਨਿਆਂ ਸਿਧਾਂਤਾਂ ਦੇ ਅਧਾਰ ‘ਤੇ, ਜਲਵਾਯੂ ਪਰਿਵਰਤਨਸ਼ੀਲਤਾ ਨੂੰ ਘੱਟ ਕਰਨ ਅਤੇ ਗ੍ਰੀਨ ਹਾਊਸ ਗੈਸ ਨਿਕਾਸ ਨੂੰ ਘੱਟ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ (ਯੂਐੱਨਐੱਫਸੀਸੀਸੀ) ਤਹਿਤ ਸੀਓਪੀ24 ਵਿੱਚ ਪੈਰਿਸ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਸਮੁੱਚੀ ਮਨੁੱਖਤਾ ਦੇ ਲਾਭ ਲਈ ਜਲਵਾਯੂ ਤਬਦੀਲੀ ਨਾਲ ਟਾਕਰਾ ਕਰਨ ਵਿੱਚ ਇੱਕ ਅਪਰਿਵਰਤਨਸ਼ੀਲ ਆਲਮੀ ਪ੍ਰਕਿਰਿਆ ਦੇ ਇੱਕ ਭਾਗ ਦੇ ਰੂਪ ਵਿੱਚ ਵਚਨਬੱਧਤ ਹਨ। ਉਨ੍ਹਾਂ ਨੇ ਇਸ ਉਦੇਸ਼ ਲਈ 12 ਦਸੰਬਰ, 2017 ਨੂੰ ਪੈਰਿਸ ਵਿੱਚ ਇੱਕ ਪਲਾਂਟ ਸਿਖਰ ਸੰਮੇਲਨ ਦੇ ਸਕਾਰਾਤਮਕ ਯੋਗਦਾਨ ‘ਤੇ ਜ਼ੋਰ ਦਿੱਤਾ।
  6. ਫਰਾਂਸ ਦੇ ਰਾਸ਼ਟਰਪਤੀ ਨੇ ਵਾਤਾਵਰਣ ਲਈ ਆਲਮੀ ਸਮਝੌਤੇ ‘ਤੇ ਕੰਮ ਕਰਨ ਦੀ ਪਹਿਲ ਵਿੱਚ ਭਾਰਤ ਦੇ ਸਮਰਥਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

ਅੰਤਰਰਾਸ਼ਟਰੀ ਸੌਰ ਗੱਠਜੋੜ

  1. ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਸੌਰ ਗੱਠਜੋੜ (ਆਈਐੱਸਏ) ਦੇ ਢਾਂਚਾਗਤ ਸਮਝੌਤੇ ਵਿੱਚ ਪ੍ਰਵੇਸ਼ ਦਾ ਸੁਆਗਤ ਕੀਤਾ ਅਤੇ ਨਵੀਂ ਦਿੱਲੀ ਵਿੱਚ 11 ਮਾਰਚ, 2018 ਨੂੰ ਆਈਐੱਸਏ ਦੇ ਸੰਸਥਾਪਕ ਸੰਮੇਲਨ ਨੂੰ ਸਹਿ ਮੇਜ਼ਬਾਨ ਕਰਨ ਦੀ ਉਮੀਦ ਪ੍ਰਗਟਾਈ। ਨੇਤਾਵਾਂ ਨੇ ਵੱਡੇ ਪੈਮਾਨੇ ‘ਤੇ ਸੌਰ ਊਰਜਾ ਨਿਯੋਜਨ ਅਤੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਅਤੇ ਗਹਿਰਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।

ਅਖੁੱਟ ਊਰਜਾ

  1. ਦੋਹਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਕਸ਼ੈ ਊਰਜਾ ‘ਤੇ ਭਾਰਤ ਫਰਾਂਸ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨਾ ਸਾਰੇ ਖੇਤਰਾਂ ਵਿੱਚ ਉੱਭਰਨ ਅਤੇ ਨਵੀਨਤਾ ਦੇ ਪ੍ਰਸਾਰ ਨੂੰ ਪ੍ਰੋਤਸਾਹਨ ਕਰਨ ਲਈ ਇੱਕ ਸਾਂਝੀ ਤਰਜੀਹ ਸੀ। ਉਨ੍ਹਾਂ ਨੇ ਸੌਰ ਊਰਜਾ ਦੇ ਵਿਕਾਸ ਦੇ ਸਮਰਥਨ ਲਈ ਜਨਤਕ ਅਤੇ ਨਿਜੀ ਫੰਡ ਜੁਟਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ ਉਨ੍ਹਾਂ ਨੇ ਉਦਯੋਗਾਂ ਦੀ ਇੱਕ ਅੰਤਰਰਾਸ਼ਟਰੀ ਕਮੇਟੀ ਦੀ ਅੰਤਰਰਾਸ਼ਟਰੀ ਸੌਰ ਗੱਠਜੋੜ ਦੇ ਅੰਦਰ ਅਤੇ ਹੋਰਾਂ ਨਾਲ ਮਿਲਕੇ ਐੱਮਈਡੀਈਐੱਫ, ਐੱਸਈਆਰ, ਫਿੱਕੀ ਅਤੇ ਸੀਆਈਆਈ ਦੀ ਇੱਛਾ ਦਾ ਸੁਆਗਤ ਕੀਤਾ।

ਟਿਕਾਊ ਗਤੀਸ਼ੀਲਤਾ

  1. ਨੇਤਾਵਾਂ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਟਿਕਾਊ ਵਿਕਾਸ ਅਤੇ ਆਰਥਿਕ ਵਿਕਾਸ ਲਈ ਘੱਟ ਜੀਐੱਚਜੀ ਨਿਕਾਸ ਨਾਲ ਆਵਾਜਾਈ ਦੇ ਕੁਸ਼ਲ ਤਰੀਕੇ ਇੱਕ ਲਾਜ਼ਮੀ ਸ਼ਰਤ ਹਨ। ਉਨ੍ਹਾਂ ਨੇ ਊਰਜਾ ਗਤੀਸ਼ੀਲਤਾ ਦੇ ਵਿਕਾਸ ਦੇ ਸਬੰਧ ਵਿੱਚ ਦੋਹਾਂ ਦੇਸ਼ਾਂ ਦੀਆਂ ਮਜ਼ਬੂਤ ਅਕਾਂਖਿਆਵਾਂ ਨੂੰ ਯਾਦ ਕੀਤਾ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਅਤੇ ਸਮਾਵੇਸ਼ੀ ਤਬਦੀਲੀ ਅਤੇ ਨੀਤੀ ਆਯੋਗ ਜਿਹੜਾ ਕਿ ਫਰਾਂਸ ਮੰਤਰਾਲੇ ਦਰਮਿਆਨ ਇੱਕ ਬਿਆਨ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ ਜਿਸ ਨੂੰ ਫਰਾਂਸੀਸੀ ਵਿਕਾਸ ਏਜੰਸੀ (ਏਐੱਫਡੀ) ਵੱਲੋਂ ਪ੍ਰਦਾਨ ਕੀਤੀ ਗਈ ਫਰਾਂਸੀਸੀ ਤਕਨੀਕੀ ਸਹਾਇਤਾ ਰਾਹੀਂ ਸਮਰਥਿਤ ਕੀਤਾ ਜਾਏਗਾ।
  2. ਨੇਤਾਵਾਂ ਨੇ ਆਪਣੇ ਰੇਲਵੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਦਿੱਲੀ- ਚੰਡੀਗੜ੍ਹ ਹਿੱਸੇ ਦੇ ਸੈਮੀ ਹਾਈ ਸਪੀਡ ਅਪਗ੍ਰੇਡ ਲਈ ਸੰਭਾਵਨਾ ਅਧਿਐਨ ਦੇ ਪੂਰਾ ਹੋਣ ਅਤੇ ਅੰਬਾਲਾ ਅਤੇ ਲੁਧਿਆਣਾ ਸਟੇਸ਼ਨਾਂ ਦੇ ਸਟੇਸ਼ਨ ਵਿਕਾਸ ਅਧਿਐਨ ਦੇ ਮੁਕੰਮਲ ਹੋਣ ‘ਤੇ ਤਸੱਲੀ ਦਾ ਪ੍ਰਗਟਾਈ। ਦੋਹਾਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ ‘ਤੇ ਇਸ ਹਿੱਸੇ ‘ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ। ਨੇਤਾਵਾਂ ਨੇ ਇੱਕ ਸਥਾਈ ਭਾਰਤ-ਫਰਾਂਸੀਸੀ ਰੇਲਵੇ ਫੋਰਮ ਦੀ ਸਥਾਪਨਾ ਦਾ ਸੁਆਗਤ ਕੀਤਾ, ਉਨ੍ਹਾਂ ਦੋਹਾਂ ਦੇਸ਼ਾਂ ਦੇ ਵਿਚਕਾਰ ਰਸਮੀ ਸਹਿਯੋਗ ਲਈ ਰਸਤਾ ਬਣਾਉਣ ਲਈ ਇੱਕ ਤਰਫ਼ ਫਰਾਂਸ ਵਾਤਾਵਰਣ ਮੰਤਰਾਲਾ ਅਤੇ ਸਮਾਵੇਸ਼ੀ ਤਬਦੀਲੀ ਅਤੇ ਐੱਸਐੱਨਸੀਐੱਫ (ਫਰਾਂਸ ਰੇਲਵੇਜ਼) ਨੂੰ ਇੱਕ ਤਰਫ਼ ਅਤੇ ਦੂਜੀ ਤਰਫ਼ ਭਾਰਤ ਰੇਲ ਮੰਤਰਾਲੇ ਨੂੰ ਇਕੱਠੇ ਲਿਆਉਣ ਦਾ ਸੁਆਗਤ ਕੀਤਾ।

ਸਮਾਰਟ ਸ਼ਹਿਰ

  1. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਨੇ ਟਿਕਾਊ ਸ਼ਹਿਰਾਂ ਅਤੇ ਸਮਾਰਟ ਸ਼ਹਿਰਾਂ ‘ਤੇ ਭਾਰਤ-ਫਰਾਂਸ ਦੇ ਬਿਹਤਰ ਸਹਿਯੋਗ ਦਾ ਸੰਤੁਸ਼ਟੀ ਨਾਲ ਜ਼ਿਕਰ ਕੀਤਾ ਜਿਸ ਵਿੱਚ ਨਵੀਨਤਾ ਸਾਂਝਾ ਕਰਨ ਅਤੇ ਫਰਾਂਸੀਸੀ ਅਤੇ ਭਾਰਤੀ ਹਿੱਤਧਾਰਕਾਂ ਦੇ ਵਿਚਕਾਰ ਉਪਯੋਗੀ ਸਹਿਯੋਗ ਦੇ ਕਈ ਮਾਮਲਿਆਂ ਨੂੰ ਚਿੰਨ੍ਹਹਿੱਤ ਕੀਤਾ, ਉਨ੍ਹਾਂ ਨੇ ਤਿੰਨ ਸਮਾਰਟ ਸ਼ਹਿਰਾਂ ਚੰਡੀਗੜ੍ਹ, ਨਾਗਪੁਰ ਅਤੇ ਪੁੱਡੂਚੇਰੀ ਵਿੱਚ ਸਹਿਯੋਗ ਪ੍ਰੋਗਰਾਮ ਅਤੇ ਇਸ ਮਿਸ਼ਨ ਦੇ ਢਾਂਚੇ ਤਹਿਤ ਏਐੱਫਡੀ ਦੇ ਤਕਨੀਕੀ ਸਹਾਇਤਾ ਪ੍ਰੋਗਰਾਮ ਦੇ ਵਿਸਥਾਰ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਮਾਰਟ ਸ਼ਹਿਰ ਮਿਸ਼ਨ ਦੇ ਸਮਰਥਨ ਵਿੱਚ 100 ਮਿਲੀਅਨ ਯੂਰੋ ਲਈ ਏਐੱਫਡੀ ਅਤੇ ਭਾਰਤ ਸਰਕਾਰ ਦੇ ਵਿਚਕਾਰ ਲੋਨ ਸਮਝੌਤੇ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ।
  2. ਆਲਮੀ ਰਣਨੀਤਕ ਸਾਂਝ ਵਧਾਉਣੀ
  3. ਰਣਨੀਤਕ ਭਾਈਵਾਲ ਦੇ ਰੂਪ ਵਿੱਚ ਦੋਹਾਂ ਦੇਸ਼ ਪ੍ਰਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਨੂੰ ਇੱਕਜੁੱਟ ਕਰਦੇ ਹਨ ਅਤੇ ਸਮਾਨ ਹਿੱਤ ਦੇ ਮਾਮਲਿਆਂ ‘ਤੇ ਇੱਕ ਦੂਜੇ ਨਾਲ ਨਜ਼ਦੀਕੀ ਸਹਿਯੋਗ ਅਤੇ ਤਾਲਮੇਲ ਕਰਦੇ ਰਹਿੰਦੇ ਹਨ।
  4. ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਫਰਾਂਸ ਅਤੇ ਭਾਰਤ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਅਪ੍ਰਸਾਰ ਦੇ ਖੇਤਰ ਵਿੱਚ ਸਾਂਝੀ ਚਿੰਤਾ ਅਤੇ ਉਦੇਸ਼ ਸਾਂਝੇ ਕਰਦੇ ਹਨ।
  5. ਫਰਾਂਸ ਜੂਨ, 2016 ਵਿੱਚ ਐੱਮਟੀਸੀਆਰ ਨੂੰ ਦਸੰਬਰ, 2017 ਵਿੱਚ ਵਾਸੇਨਾਰ ਵਿਵਸਥਾ ਅਤੇ ਜਨਵਰੀ, 2018 ਵਿੱਚ ਆਸਟਰੇਲੀਆ ਸਮੂਹ ਲਈ ਭਾਰਤ ਦੇ ਪ੍ਰਵੇਸ਼ ਦਾ ਸੁਆਗਤ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੀ ਅਗਵਾਈ ਲਈ ਰਾਸ਼ਟਰਪਤੀ ਮੈਕਰੌਨ ਦਾ ਆਭਾਰ ਪ੍ਰਗਟ ਕੀਤਾ ਜਿਸ ਵਿੱਚ ਭਾਰਤ ਨੂੰ ਵਾਸੇਨਾਰ ਵਿਵਸਥਾ ਦੀ ਮੈਂਬਰੀ ਪ੍ਰਾਪਤ ਹੋਈ। ਉਨ੍ਹਾਂ ਨੇ ਆਸਟਰੇਲੀਆ ਸਮੂਹ ਦੀ ਭਾਰਤ ਦੀ ਮੈਂਬਰੀ ਦੇ ਸਮਰਥਨ ਲਈ ਵੀ ਫਰਾਂਸ ਦਾ ਧੰਨਵਾਦ ਕੀਤਾ। ਆਲਮੀ ਗੈਰ ਪ੍ਰਸਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਫਰਾਂਸ ਨੇ ਪ੍ਰਮਾਣੂ ਸਪਲਾਈਕਰਤਾ ਸਮੂਹ ਦੀ ਭਾਰਤ ਦੀ ਮੈਂਬਰੀ ਦੇ ਮੁੱਦੇ ‘ਤੇ ਸਰਕਾਰਾਂ ਦੇ ਮੈਂਬਰਾਂ ਦੇ ਵਿਚਕਾਰ ਆਮ ਸਹਿਮਤੀ ਬਣਾਉਣ ਦੇ ਆਪਣੇ ਮਜ਼ਬੂਤ ਅਤੇ ਸਰਗਰਮ ਸਮਰਥਨ ਦੀ ਪੁਸ਼ਟੀ ਕੀਤੀ ਜਿਸ ਵਿੱਚ ਇਹ ਮਾਨਤਾ ਹੈ ਕਿ ਭਾਰਤ ਦਾ ਰਲੇਵਾਂ ਇਨ੍ਹਾਂ ਸ਼ਾਸਨਾਂ ਦੇ ਉਦੇਸ਼ਾਂ ਅਤੇ ਉਦੇਸ਼ਾਂ ਲਈ ਮੁੱਲ ਜੋੜ ਦੇਵੇਗਾ।
  6. ਨੇਤਾਵਾਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਡੀਪੀਆਰਕੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮਾਂ ਅਤੇ ਇਸਦੇ ਪ੍ਰਸਾਰਣ ਲਿੰਕਾਂ ਦੀ ਨਿਰੰਤਰਤਾ ਨੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਕੋਰਿਆਈ ਪ੍ਰਾਇਦੀਪ ਦੇ ਮੁਕੰਮਲ, ਪ੍ਰਮਾਣਿਤ, ਬੇਲੋੜੇ ਦਾਅਵਿਆਂ ਨੇ ਇੱਕ ਗੰਭੀਰ ਖਤਰਾ ਪੇਸ਼ ਕੀਤਾ ਹੈ ਜਿਨ੍ਹਾਂ ਦਾ ਡੀਪੀਆਰਕੇ ਵੱਲੋਂ ਸਮਰਥਨ ਕੀਤਾ ਗਿਆ ਹੈ। ਦੋਹਾਂ ਪੱਖਾਂ ਨੇ ਡੀਪੀਆਰਕੇ ਦੇ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮਾਂ ਦਾ ਸਮਰਥਨ ਜਾਂ ਸਮਰਥਨ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਮੁਦਾਏ ਦੀ ਏਕਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਇਹ ਯਕੀਨੀ ਬਣਾਉਣਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਰੇ ਪ੍ਰਤੀਬੰਧ ਪੂਰੇ ਅੰਤਰਰਾਸ਼ਟਰੀ ਸਮੁਦਾਏ ਵੱਲੋਂ ਪੂਰੀ ਤਰ੍ਹਾਂ ਲਾਗੂ ਕੀਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਦਬਾਅ ਪ੍ਰਾਪਤ ਕਰਨ ਲਈ ਸ਼ਾਂਤੀਪੂਰਨ ਅਤੇ ਵਿਆਪਕ ਹੱਲ ਰਾਹੀਂ ਗੱਲਬਾਤ ਕੀਤੀ ਜਾ ਸਕੇ।
  7. ਭਾਰਤ ਅਤੇ ਫਰਾਂਸ ਨੇ ਇਰਾਨ ਅਤੇ ਈ3+ ਦਰਮਿਆਨ ਹਸਤਾਖਰ ਕੀਤੇ ਸਾਂਝੇ ਕਾਰਜਾਂ ਦੀ ਸਾਂਝੀ ਯੋਜਨਾ (ਜੇਸੀਪੀਓਏ) ਦੇ ਨਿਰੰਤਰ ਅਮਲ ਲਈ ਉਨ੍ਹਾਂ ਦੇ ਸਮਰਥਨ ਦੀ ਪੁਸ਼ਟੀ ਕੀਤੀ। ਉਹ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਰਾਹੀਂ ਪੁਸ਼ਟੀ ਕਰਦੇ ਹਨ ਕਿ ਈਰਾਨ ਆਪਣੀਆਂ ਪ੍ਰਮਾਣੂ ਸਬੰਧਿਤ ਜੇਸੀਪੀਓਏ ਵਚਨਬੱਧਤਾਵਾਂ ਦਾ ਪਾਲਣ ਕਰ ਰਿਹਾ ਹੈ। ਦੋਹਾਂ ਦੇਸ਼ਾਂ ਨੇ ਇਸ ਸਮਝੌਤੇ ਨੂੰ ਪੂਰਨ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਜਿਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸਮਰਥਨ ਦਿੱਤਾ ਹੈ ਅਤੇ ਗੈਰ ਪ੍ਰਸਾਰ ਫਰੇਮਵਰਕ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੰਕਲਪ 2231 ਨੂੰ ਲਾਗੂ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ।
  8. ਸੀਰੀਆ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਰੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਵਿੱਚ ਸੀਰੀਆ ਦੇ ਸੰਘਰਸ਼ ਦੇ ਇੱਕ ਵਿਆਪਕ ਅਤੇ ਸ਼ਾਂਤੀਪੂਰਨ ਹੱਲ ਲਈ ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਜਨੇਵਾ ਪ੍ਰਕਿਰਿਆ ਦੀ ਪ੍ਰਮੁੱਖਤਾ ਦੀ ਪੁਸ਼ਟੀ ਕੀਤੀ। ਨਾਗਰਿਕਾਂ ਦੇ ਸੁਰੱਖਿਆ ਅਤੇ ਮਾਨਵਤਾਵਾਦੀ ਸਹਾਇਤਾ ਲਈ ਪਹੁੰਚ ਬੁਨਿਆਦੀ ਅਤੇ ਸੰਘਰਸ਼ ਵਿੱਚ ਸਾਰੀਆਂ ਪਾਰਟੀਆਂ ਹਨ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਦੋਹਾਂ ਨੇਤਾਵਾਂ ਨੇ ਇਹ ਪੁਸ਼ਟੀ ਕੀਤੀ ਕਿ ਇਸ ਸੰਘਰਸ਼ ਦਾ ਇੱਕ ਫੌਜੀ ਹੱਲ ਨਹੀਂ ਹੋ ਸਕਦਾ ਅਤੇ ਸੀਰੀਆ ਦੀ ਖੇਤਰੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਓਪੀਸੀਡਬਲਿਯੂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਰਸਾਇਣਿਕ ਹਥਿਆਰਾਂ ਦਾ ਕੋਈ ਉਪਯੋਗ ਨਾ ਕਰਨ ‘ਤੇ ਜ਼ੋਰ ਦਿੱਤਾ।
  9. ਨੇਤਾਵਾਂ ਨੇ ਸਾਂਝੇ ਸਿਧਾਂਤਾਂ ਅਤੇ ਮੁੱਲਾਂ ਦੇ ਅਧਾਰ ‘ਤੇ ਯੂਰਪੀਅਨ ਸੰਘ ਅਤੇ ਭਾਰਤ ਦਰਮਿਆਨ ਰਣਨੀਤਕ ਭਾਈਵਾਲੀ ਲਈ ਉਨ੍ਹਾਂ ਦੇ ਸਮਰਥਨ ਦੀ ਪੁਸ਼ਟੀ ਕੀਤੀ, ਨਾਲ ਹੀ ਨਿਯਮਾਂ ਦੇ ਅਧਾਰ ‘ਤੇ ਅੰਤਰਰਾਸ਼ਟਰੀ ਆਦੇਸ਼ ਪ੍ਰਤੀ ਵਚਨਬੱਧਤਾ। ਉਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ ਅਤੇ ਈਯੂ ਨੂੰ ਬਹੁਪੱਖੀ ਅਤੇ ਸੁਰੱਖਿਆ ਮੁੱਦਿਆਂ ‘ਤੇ, ਨਾਲ ਹੀ ਆਰਥਿਕ, ਵਪਾਰ ਅਤੇ ਜਲਵਾਯੂ ਤਬਦੀਲੀ ਦੇ ਮੁੱਦਿਆਂ ‘ਤੇ ਆਪਣੇ ਸਹਿਯੋਗ ਨੂੰ ਗਹਿਰਾ ਕਰਨਾ ਚਾਹੀਦਾ ਹੈ ਅਤੇ 6 ਅਕਤੂਬਰ, 2017 ਨੂੰ ਨਵੀਂ ਦਿੱਲੀ ਵਿੱਚ 14ਵੇਂ ਯੂਰਪੀ ਸੰਘ-ਭਾਰਤ ਸਿਖਰ ਸੰਮੇਲਨ ਦੇ ਨਤੀਜਿਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਵਿਆਪਕ ਅਤੇ ਆਪਸੀ ਰੂਪ ਨਾਲ ਲਾਭਕਾਰੀ ਯੂਰਪੀ ਸੰਘ-ਭਾਰਤ ਬੋਰਡ ਅਧਾਰਤ ਵਪਾਰ ਅਤੇ ਨਿਵੇਸ਼ ਸਮਝੌਤੇ (ਬੀਟੀਆਈਏ) ਲਈ ਵਾਰਤਾ ਦੀ ਸਮੇਂ ਸਮੇਂ ‘ਤੇ ਪੁਨਰਨਿਵੇਸ਼ ਦੀ ਤਰਫ਼ ਸਰਗਰਮ ਰੂਪ ਨਾਲ ਦੁਬਾਰਾ ਕੋਸ਼ਿਸ਼ ਕਰਨ ਲਈ ਦੋਹਾਂ ਪੱਖਾਂ ਦੀਆਂ ਕੋਸ਼ਿਸ਼ਾਂ ਲਈ ਸਮਰਥਨ ਪ੍ਰਗਟ ਕੀਤਾ।
  10. ਭਾਰਤ ਅਤੇ ਫਰਾਂਸ ਨੇ ਅੱਜ ਵੀ ਆਲਮੀ ਦੁਨੀਆ ਵਿੱਚ ਕਨੈਕਟੀਵਿਟੀ ਦੇ ਮਹੱਤਵ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਨੈਕਟੀਵਿਟੀ ਦੀ ਪਹਿਲ ਅੰਤਰਰਾਸ਼ਟਰੀ ਨਿਯਮਾਂ, ਚੰਗੇ ਸ਼ਾਸਨ, ਕਾਨੂੰਨ ਦੇ ਰਾਜ, ਖੁੱਲ੍ਹਾਪਣ ਅਤੇ ਪਾਰਦਰਸ਼ਤਾ ‘ਤੇ ਅਧਾਰਿਤ ਹੋਣੀ ਚਾਹੀਦਾ ਹੈ, ਸਮਾਜਿਕ ਅਤੇ ਵਾਤਾਵਰਣ ਮਾਪਦੰਡਾਂ ਦਾ ਪਾਲਣ ਕਰੋ, ਵਿੱਤੀ ਜ਼ਿੰਮੇਵਾਰੀ ਦੇ ਸਿਧਾਂਤ, ਜਵਾਬਦੇਹ ਕਰਜ਼ੇ ਵਿੱਤੀਪੋਸ਼ਣ ਪ੍ਰਥਾਵਾਂ ਅਤੇ ਇਨ੍ਹਾਂ ਨੂੰ ਇਸ ਤਰੀਕੇ ਨਾਲ ਅਪਣਾਇਆ ਜਾਣਾ ਚਾਹੀਦਾ ਹੈ ਜੋ ਸਭ ਤੋਂ ਵੱਧ ਰਾਜਨੀਤੀ ਅਤੇ ਖੇਤਰੀ ਏਕਤਾ ਨੂੰ ਦਰਸਾਉਂਦਾ ਹੈ।
  11. ਭਾਰਤ ਅਤੇ ਫਰਾਂਸ ਜੀ-20 ਦੇ ਫੈਸਲੇ ਨੂੰ ਲਾਗੂ ਕਰਨ ਅਤੇ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਹਾਸਲ ਕਰਨ ਲਈ ਹੋਰ ਜੀ-20 ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।
  12. ਨੇਤਾਵਾਂ ਨੇ ਨਿਯਮਾਂ ‘ਤੇ ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾ ਅਤੇ ਟਿਕਾਊ ਵਿਕਾਸ ਅਤੇ ਵਿਕਾਸ ਨੂੰ ਪ੍ਰਾਪਤ ਕਰਨ ਲਈ ਮੁਕਤ, ਨਿਰਪੱਖ ਅਤੇ ਖੁੱਲ੍ਹਾ ਵਪਾਰ ਨੂੰ ਵਧਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਦੇ ਸਾਰੇ ਮੈਂਬਰਾਂ ਨਾਲ ਮਿਲਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਨਾਲ ਨਿਯਮ ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦੀ ਕੇਂਦਰੀਅਤਾ ਅਤੇ ਖੁੱਲ੍ਹਾ ਅਤੇ ਸਮਾਵੇਸ਼ੀ ਵਿਸ਼ਵ ਵਪਾਰ ਲਈ ਇਸਦੇ ਮਹੱਤਵ ਦੀ ਪੁਸ਼ਟੀ ਹੋਏਗੀ।
  13. ਭਾਰਤ ਅਤੇ ਫਰਾਂਸ ਵਿਸ਼ਵ ਆਰਥਿਕ ਅਤੇ ਵਿੱਤੀ ਪ੍ਰਸ਼ਾਸਨ ਵਸਤੂਕਲਾ ਵਿੱਚ ਸੁਧਾਰ, ਜ਼ਿਆਦਾ ਵਿਸ਼ਵ ਅਸੰਤੁਲਨ ਨੂੰ ਘੱਟ ਕਰਨ, ਸਮਾਵੇਸ਼ੀ ਅਤੇ ਅੰਤਰ ਜੁੜੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ ਦਹਿਸ਼ਤਗਰਦੀ, ਗਰੀਬੀ, ਭੁੱਖ, ਰੋਜ਼ਗਾਰ ਸਿਰਜਣ, ਜਲਵਾਯੂ ਤਬਦੀਲੀ, ਊਰਜਾ ਸੁਰੱਖਿਆ ਅਤੇ ਲਿੰਗ ਅਸਮਾਨਤਾ ਸਮੇਤ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਥਾਈ ਵਿਕਾਸ ਲਈ ਅਧਾਰ ਦੇ ਰੂਪ ਵਿੱਚ ਮਿਲਕੇ ਕੰਮ ਕਰਨ ਲਈ ਤਿਆਰ ਹਨ।
  14. ਅਫਰੀਕਾ ਦੀ ਸਥਿਰਤਾ ਅਤੇ ਖੁਸ਼ਹਾਲੀ ਲਈ ਸਹਿਯੋਗ ਕਰਨ ਲਈ ਭਾਰਤ ਅਤੇ ਫਰਾਂਸ ਇੱਕ ਸਾਂਝਾ ਹਿਤ ਸਾਂਝਾ ਕਰਦੇ ਹਨ ਜਿਸ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸਾਂਝੇ ਪ੍ਰੋਜੈਕਟਾਂ ਵਰਗੀਆਂ ਵਿਕਾਸ ਨਿਰਮਾਣ ਦੀਆਂ ਪਹਿਲਕਦਮੀਆਂ ਵੀ ਸ਼ਾਮਲ ਹਨ। ਪੈਰਿਸ ਵਿੱਚ ਜੂਨ 2017 ਵਿੱਚ ਅਫ਼ਰੀਕਾ ‘ਤੇ ਆਪਣੀ ਪਹਿਲੀ ਗੱਲਬਾਤ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਜ਼ਮੀਨ ਪੱਧਰ ‘ਤੇ ਆਮ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਆਪਣੀ ਇੱਛਾ ਦੁਹਰਾਈ। ਨੇਤਾਵਾਂ ਨੇ ਜੀ 5 ਸਾਹੇਲ ਸੰਯੁਕਤ ਫੋਰਸ ਦੀ ਸਥਾਪਨਾ ਦਾ ਸੁਆਗਤ ਕੀਤਾ ਜੋ ਅਫ਼ਰੀਕੀ ਰਾਸ਼ਟਰਾਂ ਦੀ ਇੱਛਾ ਨੂੰ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਦੂਰ ਕਰਨ ਲਈ ਆਪਣੀ ਸੁਰੱਖਿਆ ਲਈ ਅਤੇ ਨਾਲ ਹੀ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਸੰਗਠਿਤ ਅਪਰਾਧਾਂ ਨਾਲ ਸਬੰਧਿਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਪ੍ਰਾਵਧਾਨ ਕਰਦਾ ਹੈ।
  15. ਨੇਤਾਵਾਂ ਨੇ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਏ) ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣ ਵਾਲੇ ਮੁੱਲਾਂ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਉਨ੍ਹਾਂ ਨੇ ਆਈਓਆਰਏ ਦੀਆਂ ਤਰਜੀਹਾਂ ਲਈ ਲਗਾਤਾਰ ਯੋਗਦਾਨ ਕਰਨ ਲਈ ਆਪਣੀ ਵਚਨਬੱਧਤਾ ਸਾਂਝਾ ਕੀਤੀ।
  16. ਅਜਿਹੇ ਵਿਚਾਰਧਾਰਕ ਸੰਗਠਨਾਂ ਦੇ ਕੈਨਵਸ ਨੂੰ ਵਿਆਪਕ ਬਣਾਉਣ ਦੇ ਉਦੇਸ਼ ਨਾਲ, ਇਹ ਪੂਰਵ ਏਸ਼ੀਆ, ਨਾਲ ਹੀ ਮੱਧ ਪੂਰਬ ‘ਤੇ ਨਿਯਮਤ ਮਾਹਰ ਪੱਧਰ ਦੇ ਅਧਿਕਾਰਕ ਸੰਵਾਦ ਸ਼ੁਰੂ ਕਰਨ ਲਈ ਸਹਿਮਤ ਸੀ, ਦੋਵਾਂ ਵਿਦੇਸ਼ ਮੰਤਰਾਲਿਆਂ ਦਰਮਿਆਨ ਸਾਲਾਨਾ ਨੀਤੀ ਅਤੇ ਯੋਜਨਾ ਸੰਵਾਦ ਵੀ ਕਾਇਮ ਕੀਤਾ ਗਿਆ।
  17. ਰਾਸ਼ਟਰਪਤੀ ਮੈਕਰੋਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਨਿੱਘੇ ਪ੍ਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਫਰਾਂਸ ਵਿੱਚ ਉਨ੍ਹਾਂ ਦੇ ਸੁਆਗਤ ਦੀ ਤੀਬਰ ਇੱਛਾ ਪ੍ਰਗਟਾਈ।

****

AKT/SH