ਤਾਰਕੇਸ਼ਵਰ ਮਹਾਦੇਵ ਕੀ ਜੈ! ਤਾਰਕ ਬਮ! ਬੋਲ ਬਮ!
(तारकेश्वर महादेव की जय! तारक बम! बोल बम!)
ਪੱਛਮ ਬੰਗਾਲ ਦੇ ਰਾਜਪਾਲ ਸੀਵੀ ਆਨੰਦਬੋਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼ਾਂਤਨੁ ਠਾਕੁਰ ਜੀ, ਪੱਛਮ ਬੰਗਾਲ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, ਸਾਂਸਦ ਅਪਰੂਪਾ ਪੋੱਦਾਰ ਜੀ, ਸੁਕਾਂਤਾ ਮਜੂਮਦਾਰ ਜੀ, ਸੌਮਿਤ੍ਰ ਖਾਨ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
21ਵੀਂ ਸਦੀ ਦਾ ਭਾਰਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅਸੀਂ ਸਾਰਿਆਂ ਨੇ ਮਿਲ ਕੇ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਲਕਸ਼ ਤੈਅ ਕੀਤਾ ਹੈ। ਦੇਸ਼ ਦਾ ਗ਼ਰੀਬ, ਕਿਸਾਨ, ਮਹਿਲਾ ਅਤੇ ਯੁਵਾ ਇਹ ਦੇਸ਼ ਦੀ ਪ੍ਰਾਥਮਿਕਤਾ ਹੈ। ਅਸੀਂ ਨਿਰੰਤਰ ਗ਼ਰੀਬ ਕਲਿਆਣ ਨਾਲ ਜੁੜੇ ਕਦਮ ਉਠਾਏ ਹਨ ਜਿਸ ਦਾ ਪਰਿਣਾਮ ਅੱਜ ਦੁਨੀਆ ਦੇਖ ਰਹੀ ਹੈ। ਬੀਤੇ 10 ਵਰ੍ਹਿਆਂ ਵਿੱਚ ਦੇਸ਼ ਦੇ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਦਿਖਾਉਂਦਾ ਹੈ ਕਿ ਸਾਡੀ ਸਰਕਾਰ ਦੀ ਦਿਸ਼ਾ ਸਹੀ ਹੈ, ਨੀਤੀਆਂ ਸਹੀ ਹਨ, ਨਿਰਣੇ ਸਹੀ ਹਨ, ਅਤੇ ਉਸ ਦਾ ਮੂਲ ਕਾਰਨ ਨੀਅਤ ਸਹੀ ਹੈ।
ਸਾਥੀਓ,
ਅੱਜ ਇੱਥੇ ਪੱਛਮ ਬੰਗਾਲ ਦੇ ਵਿਕਾਸ ਦੇ ਲਈ 7 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ, ਉਸ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਰੇਲ, ਪੋਰਟ, ਪੈਟਰੋਲੀਅਮ ਅਤੇ ਜਲ ਸ਼ਕਤੀ ਨਾਲ ਜੁੜੀਆਂ ਪਰਿਯੋਜਨਾਵਾਂ ਸ਼ਾਮਲ ਹਨ। ਸਾਡਾ ਪ੍ਰਯਾਸ ਹੈ ਕਿ ਪੱਛਮ ਬੰਗਾਲ ਵਿੱਚ ਰੇਲਵੇ ਦਾ ਆਧੁਨਿਕੀਕਰਣ ਉਸੇ ਰਫ਼ਤਾਰ ਨਾਲ ਹੋਵੇ, ਜਿਵੇਂ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਹੋ ਰਿਹਾ ਹੈ। ਅੱਜ ਜਿਨ੍ਹਾਂ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਹੈ, ਉਨ੍ਹਾਂ ਵਿੱਚ ਝਾੜਗ੍ਰਾਮ-ਸਲਗਾਝਰੀ ਤੀਸਰੀ ਲਾਇਨ ਨਾਲ ਰੇਲ ਪਰਿਵਹਨ ਹੋਰ ਬਿਹਤਰ ਹੋਵੇਗਾ। ਇਸ ਨਾਲ ਇਸ ਖੇਤਰ ਦੇ ਉਦਯੋਗਾਂ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਸੋਂਡਾਲਿਯਾ-ਚੰਪਾਪੁਕੁਰ ਅਤੇ ਡਾਨਕੁਨੀ-ਭੱਟਨਗਰ-ਬਾਲਟਿਕੁਰੀ ਰੇਲ ਰੂਟ, ਇਸ ‘ਤੇ ਦੋਹਰੀਕਰਣ ਵੀ ਕੀਤਾ ਗਿਆ ਹੈ। ਇਸ ਨਾਲ ਇਸ ਰੂਟ ‘ਤੇ ਟ੍ਰੇਨਾਂ ਦੀ ਆਵਾਜਾਈ ਬਿਹਤਰ ਹੋਵੇਗੀ। ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਅਤੇ ਇਸ ਨਾਲ ਜੁੜੀਆਂ ਤਿੰਨ ਹੋਰ ਯੋਜਨਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਸ ‘ਤੇ ਭੀ ਕੇਂਦਰ ਸਰਕਾਰ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ।
ਸਾਥੀਓ,
ਭਾਰਤ ਨੇ ਦੁਨੀਆ ਨੂੰ ਦਿਖਾਇਆ ਕਿ ਵਾਤਾਵਰਣ ਦੇ ਨਾਲ ਤਾਲਮੇਲ ਬਿਠਾ ਕੇ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ। ਹਲਦਿਯਾ ਤੋਂ ਬਰੌਨੀ ਤੱਕ 500 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਕਰੂਡ ਔਇਲ ਦੀ ਪਾਇਪਲਾਇਨ, ਇਸ ਦੀ ਉਦਾਹਰਣ ਹੈ। ਇਸ ਦੇ ਜ਼ਰੀਏ ਕਰੂਡ ਆਇਲ ਨੂੰ 4 ਰਾਜਾਂ, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮ ਬੰਗਾਲ ਤੋਂ ਹੁੰਦੇ ਹੋਏ 3 ਅਲੱਗ-ਅਲੱਗ ਰਿਫਾਇਨਰੀਜ਼ ਤੱਕ ਪਹੁੰਚਾਇਆ ਜਾਵੇਗਾ। ਇਸ ਨਾਲ ਖਰਚ ਭੀ ਘੱਟ ਹੋਵੇਗਾ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਭੀ ਘੱਟ ਹੋਣਗੀਆਂ। ਅੱਜ ਜੋ ਪੱਛਮ ਮੇਦਿਨੀਪੁਰ ਵਿੱਚ ਐੱਲਪੀਜੀ ਬੌਟਲਿੰਗ ਪਲਾਂਟ ਸ਼ੁਰੂ ਹੋਇਆ ਹੈ, ਉਸ ਦਾ ਲਾਭ 7 ਜ਼ਿਲ੍ਹਿਆਂ ਨੂੰ ਹੋਵੇਗਾ। ਇਸ ਨਾਲ ਇੱਥੇ ਐੱਲਪੀਜੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਅਤੇ ਨਾਲ-ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਵੀ ਬਣਨਗੇ। ਅੱਜ ਹੁਗਲੀ ਨਦੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੀਵੇਜ ਟ੍ਰੀਟਮੈਂਟ ਪਲਾਂਟ ਨੂੰ ਭੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਭੀ ਫਾਇਦਾ ਹਾਵੜਾ, ਕਮਰਹਾਟੀ ਅਤੇ ਬਾਰਾਨਗਰ ਦੇ ਖੇਤਰ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਹੋਵੇਗਾ।
ਸਾਥੀਓ,
ਕਿਸੇ ਭੀ ਰਾਜ ਵਿੱਚ ਇਨਫ੍ਰਾਸਟ੍ਰਕਚਰ ਦਾ ਇੱਕ ਪ੍ਰੋਜੈਕਟ ਸ਼ੁਰੂ ਹੁੰਦਾ ਹੈ, ਤਾਂ ਉੱਥੋਂ ਦੇ ਲੋਕਾਂ ਦੇ ਲਈ ਅੱਗੇ ਵਧਣ ਦੇ ਕਈ ਰਸਤੇ ਤਿਆਰ ਹੋ ਜਾਂਦੇ ਹਨ। ਭਾਰਤ ਸਰਕਾਰ ਨੇ ਇਸ ਸਾਲ ਪੱਛਮ ਬੰਗਾਲ ਵਿੱਚ ਰੇਲਵੇ ਦੇ ਵਿਕਾਸ ਦੇ ਲਈ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਜਟ ਦਿੱਤਾ ਹੈ। ਇਹ ਰਾਸ਼ੀ 2014 ਤੋਂ ਪਹਿਲੇ ਦੀ ਤੁਲਨਾ ਵਿੱਚ 3 ਗੁਣਾ ਤੋਂ ਭੀ ਅਧਿਕ ਹੈ। ਸਾਡਾ ਪ੍ਰਯਾਸ ਹੈ ਕਿ ਇੱਥੇ ਰੇਲ ਲਾਇਨਾਂ ਦਾ ਇਲੈਕਟ੍ਰਿਫਿਕੇਸ਼ਨ, ਯਾਤਰੀ ਸੁਵਿਧਾਵਾਂ ਦਾ ਵਿਸਤਾਰ ਅਤੇ ਰੇਲਵੇ ਸਟੇਸ਼ਨਾਂ ਦਾ ਪੁਨਰਵਿਕਾਸ ਤੇਜ਼ ਗਤੀ ਨਾਲ ਹੋਵੇ। ਪਿਛਲੇ 10 ਵਰ੍ਹਿਆਂ ਵਿੱਚ ਪੱਛਮ ਬੰਗਾਲ ਵਿੱਚ ਵਰ੍ਹਿਆਂ ਤੋਂ ਰੁਕੇ ਪਏ ਕਈ ਰੇਲਵੇ ਪ੍ਰੋਜੈਕਟਸ ਪੂਰੇ ਹੋਏ ਹਨ। 10 ਸਾਲ ਵਿੱਚ ਬੰਗਾਲ ਦੇ 3 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਰੇਲਵੇ ਟ੍ਰੈਕ ਦਾ ਇਲੈਕਟ੍ਰਿਫਿਕੇਸ਼ਨ ਕੀਤਾ ਗਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੱਛਮ ਬੰਗਾਲ ਦੇ ਕਰੀਬ-ਕਰੀਬ 100 ਰੇਲਵੇ ਸਟੇਸ਼ਨ, ਆਪ (ਤੁਸੀਂ) ਕਲਪਨਾ ਕਰੋ ਇਕੱਠੇ 100 ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਕੀਤਾ ਜਾ ਰਿਹਾ ਹੈ। ਤਾਰਕੇਸ਼ਵਰ ਰੇਲਵੇ ਸਟੇਸ਼ਨ ਨੂੰ ਭੀ ਅੰਮ੍ਰਿਤ ਸਟੇਸ਼ਨ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਪੱਛਮ ਬੰਗਾਲ ਵਿੱਚ 150 ਤੋਂ ਜ਼ਿਆਦਾ ਨਵੀਆਂ ਟ੍ਰੇਨਾਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। 5 ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਬੰਗਾਲ ਦੇ ਲੋਕਾਂ ਨੂੰ ਰੇਲ ਯਾਤਰਾ ਦਾ ਬਿਲਕੁਲ ਨਵਾਂ ਅਨੁਭਵ ਕਰਵਾ ਰਹੀ ਹੈ।
ਸਾਥੀਓ,
ਮੈਨੂੰ ਵਿਸ਼ਵਾਸ ਹੈ ਕਿ ਪੱਛਮ ਬੰਗਾਲ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਭੀ ਪੂਰਾ ਕਰਾਂਗੇ। ਇੱਕ ਵਾਰ ਫਿਰ ਪੱਛਮ ਬੰਗਾਲ ਦੇ ਲੋਕਾਂ ਨੂੰ ਅੱਜ ਦੀਆਂ ਪਰਿਯੋਜਨਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਸਰਕਾਰੀ ਕਾਰਜਕ੍ਰਮ ਹੁਣ ਇੱਥੇ ਸਮਾਪਤ ਹੋਵੇਗਾ ਅਤੇ ਮੈਂ 10 ਮਿੰਟ ਦੇ ਅੰਦਰ-ਅੰਦਰ ਖੁੱਲ੍ਹੇ ਮੈਦਾਨ ਵਿੱਚ ਜਾ ਰਿਹਾ ਹਾਂ। ਖੁੱਲ੍ਹੇ ਮੈਦਾਨ ਦਾ ਮਜ਼ਾ ਭੀ ਕੁਝ ਹੋਰ ਹੁੰਦਾ ਹੈ। ਬਹੁਤ ਸਾਰੀਆਂ ਬਾਤਾਂ ਅੱਜ ਮੈਨੂੰ ਕਹਿਣੀਆਂ ਹਨ। ਲੇਕਿਨ ਉਸ ਮੰਚ ‘ਤੇ ਕਹਾਂਗਾ, ਲੇਕਿਨ ਵਿਕਾਸ ਦੀਆਂ ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਅਤੇ ਬਾਹਰ ਬਹੁਤ ਲੋਕ ਇੰਤਜ਼ਾਰ ਕਰ ਰਹੇ ਹਨ। ਮੈਂ ਤੁਹਾਡੇ ਤੋਂ ਵਿਦਾਈ ਲੈਂਦਾ ਹਾਂ। ਨਮਸਕਾਰ।
******
ਡੀਐੱਸ/ਐੱਸਟੀ/ਡੀਕੇ/ਏਕੇ
Speaking at launch of development works in Arambagh. These projects will significantly boost West Bengal's growth. https://t.co/cA2luBiZDo
— Narendra Modi (@narendramodi) March 1, 2024
21वीं सदी का भारत तेज गति से आगे बढ़ रहा है।
— PMO India (@PMOIndia) March 1, 2024
हम सभी ने मिलकर 2047 तक विकसित भारत बनाने का लक्ष्य तय किया है: PM @narendramodi pic.twitter.com/7XWbTmIqKw
हमारा प्रयास है कि पश्चिम बंगाल में रेलवे का आधुनिकीकरण उसी रफ्तार से हो, जैसे देश के दूसरे हिस्सों में हो रहा है: PM @narendramodi pic.twitter.com/sNW5La8Qhf
— PMO India (@PMOIndia) March 1, 2024
भारत ने दुनिया को दिखाया कि पर्यावरण के साथ तालमेल बिठाकर विकास कैसे किया जा सकता है: PM @narendramodi pic.twitter.com/kJXrEkmbNl
— PMO India (@PMOIndia) March 1, 2024