Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ ਦੇ ਲੋਕਅਰਪਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ ਦੇ ਲੋਕਅਰਪਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਨੁਰਾਗ ਠਾਕੁਰ ਜੀ, ਅਰਜੁਨ ਰਾਮ ਮੇਘਵਾਲ ਜੀ, ਮਹਾਮਨਾ ਸੰਪੂਰਨ ਵਾਡਗਮਯ ਦੇ ਪ੍ਰਧਾਨ ਸੰਪਾਦਕ ਮੇਰੇ ਬਹੁਤ ਪੁਰਾਣੇ ਮਿੱਤਰ ਰਾਮ ਬਹਾਦੁਰ ਰਾਏ ਜੀ, ਮਹਾਮਨਾ ਮਾਲਵੀਆ ਮਿਸ਼ਨ ਦੇ ਪ੍ਰਧਾਨ ਪ੍ਰਭੂ ਨਾਰਾਇਣ ਸ਼੍ਰੀਵਾਸਤਵ ਜੀ, ਮੰਚ ‘ਤੇ ਵਿਰਾਜਮਾਨ ਸਾਰੇ ਸੀਨੀਅਰ ਸਾਥੀ, ਦੇਵੀਓ ਅਤੇ ਸੱਜਣੋਂ,

 

ਸਰਬਪ੍ਰਥਮ ਆਪ ਸਭ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ। ਅੱਜ ਦਾ ਦਿਨ ਭਾਰਤ ਅਤੇ ਭਾਰਤੀਅਤਾ ਵਿੱਚ ਆਸਥਾ ਰੱਖਣ ਵਾਲੇ ਕਰੋੜਾਂ ਲੋਕਾਂ ਦੇ ਲਈ ਇੱਕ ਪ੍ਰੇਰਣਾ ਪਰਵ ਦੀ ਤਰ੍ਹਾਂ ਹੁੰਦਾ ਹੈ। ਅੱਜ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਦੀ ਜਨਮ ਜਯੰਤੀ ਹੈ। ਅੱਜ ਅਟਲ ਜੀ ਦੀ ਵੀ ਜਯੰਤੀ ਹੈ। ਮੈਂ ਅੱਜ ਦੇ ਇਸ ਪਾਵਨ ਅਵਸਰ ‘ਤੇ ਮਹਾਮਨਾ ਮਾਲਵੀਆ ਜੀ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅਟਲ ਜੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਅਟਲ ਜੀ ਦੀ ਜਯੰਤੀ ਦੇ ਜਸ਼ਨ ਵਿੱਚ ਅੱਜ ਦੇਸ਼ Good Governance Day – ਸੁਸ਼ਾਸਨ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਸੁਸ਼ਾਸਨ ਦਿਵਸ ਦੀ ਵੀ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਦੇ ਇਸ ਪਵਿੱਤਰ ਅਵਸਰ ‘ਤੇ ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ ਦਾ ਲੋਕਅਰਪਣ ਹੋਣਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਸੰਪੂਰਨ ਵਾਡਗਮਯ, ਮਹਾਮਨਾ ਦੇ ਵਿਚਾਰਾਂ ਨਾਲ, ਆਦਰਸ਼ਾਂ ਨਾਲ, ਉਨ੍ਹਾਂ ਦੇ ਜੀਵਨ ਨਾਲ, ਸਾਡੀ ਯੁਵਾ ਪੀੜ੍ਹੀ ਨੂੰ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਦਾ ਇੱਕ ਸਸ਼ਕਤ ਮਾਧਿਅਮ ਬਣੇਗਾ। ਇਸ ਦੇ ਜ਼ਰੀਏ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਅਤੇ ਤਤਕਾਲੀਨ ਇਤਿਹਾਸ ਨੂੰ ਜਾਣਨ ਸਮਝਣ ਦਾ ਇੱਕ ਦੁਆਰ ਖੁਲੇਗਾ। ਖਾਸ ਤੌਰ ‘ਤੇ, ਰਿਸਰਚ ਸਕੌਲਰਸ ਦੇ ਲਈ, ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਵਿਦਿਆਰਥੀਆਂ ਦੇ ਲਈ, ਇਹ ਵਾਡਗਮਯ ਕਿਸੀ ਬੌਧਿਕ ਖਜ਼ਾਨੇ ਤੋਂ ਘੱਟ ਨਹੀਂ ਹੈ। BHU ਦੀ ਸਥਾਪਨਾ ਨਾਲ ਜੁੜੇ ਪ੍ਰਸੰਗ, ਕਾਂਗਰਸ ਦੀ ਟੋਪ ਅਗਵਾਈ ਦੇ ਨਾਲ ਉਨ੍ਹਾਂ ਦਾ ਸੰਵਾਦ, ਅੰਗ੍ਰੇਜ਼ੀ ਹਕੂਮਤ ਦੇ ਪ੍ਰਤੀ ਉਨ੍ਹਾਂ ਦਾ ਸਖ਼ਤ ਰਵੱਈਆ, ਭਾਰਤ ਦੀ ਪ੍ਰਾਚੀਨ ਵਿਰਾਸਤ ਦਾ ਮਾਨ… ਇਨ੍ਹਾਂ ਪੁਸਤਕਾਂ ਵਿੱਚ ਕੀ ਕੁਝ ਨਹੀਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ Volume ਜਿਸ ਦਾ ਰਾਮ ਬਹਾਦੁਰ ਰਾਏ ਜੀ ਨੇ ਜ਼ਿਕਰ ਕੀਤਾ, ਮਹਾਮਨਾ ਦੀ ਨਿਜੀ ਡਾਇਰੀ ਨਾਲ ਜੁੜਿਆ ਹੈ। ਮਹਾਮਨਾ ਦੀ ਡਾਇਰੀ ਸਮਾਜ, ਰਾਸ਼ਟਰ ਅਤੇ ਅਧਿਆਤਮ ਜਿਹੇ ਸਾਰੇ ਆਯਾਮਾਂ ਵਿੱਚ ਭਾਰਤੀ ਜਨਮਾਨਸ ਦਾ ਪਥਪ੍ਰਦਰਸ਼ਨ ਕਰ ਸਕਦੀ ਹੈ।

 

ਸਾਥੀਓ,

ਮੈਨੂੰ ਪਤਾ ਹੈ ਇਸ ਕੰਮ ਦੇ ਲਈ ਮਿਸ਼ਨ ਦੀ ਟੀਮ ਅਤੇ ਆਪ ਸਭ ਲੋਕਾਂ ਨੂੰ ਕਿੰਨੇ ਵਰ੍ਹਿਆਂ ਦੀ ਸਾਧਨਾ ਲਗੀ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਮਾਲਵੀਆ ਜੀ ਦੇ ਹਜ਼ਾਰਾਂ ਪੱਤਰਾਂ ਅਤੇ ਦਸਤਾਵੇਜ਼ਾਂ ਦੀ ਖੋਜ ਕਰਨਾ, ਉਨ੍ਹਾਂ ਨੂੰ ਕਲੈਕਟ ਕਰਨਾ, ਕਿੰਨੇ ਹੀ ਅਭਿਲੇਖਾਗਰਾਂ ਵਿੱਚ ਸਮੁੰਦਰ ਦੀ ਤਰ੍ਹਾਂ ਗੋਤੇ ਲਗਾ ਕੇ ਇੱਕ-ਇੱਕ ਕਾਗਜ਼ ਨੂੰ ਖੋਜ ਕੇ ਲਿਆਉਣ, ਰਾਜਾ-ਮਹਾਰਾਜਿਆਂ ਦੇ ਪਰਸਨਲ ਕਲੈਕਸ਼ਨਸ ਤੋਂ ਪੁਰਾਣੇ ਕਾਗਜ਼ਾਂ ਨੂੰ ਇਕੱਠਾ ਕਰਨਾ, ਇਹ ਕਿਸੇ ਭਗੀਰਥ ਕੰਮ ਤੋਂ ਘੱਟ ਨਹੀਂ ਹੈ। ਇਸ ਬੇਅੰਤ ਮਿਹਨਤ ਦਾ ਹੀ ਪਰਿਣਾਮ ਹੈ ਕਿ ਮਹਾਮਨਾ ਦਾ ਵਿਰਾਟ ਵਿਅਕਤੀਤਵ 11 ਖੰਡਾਂ ਦੇ ਇਸ ਸੰਪੂਰਨ ਵਾਡਗਮਯ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ। ਮੈਂ ਇਸ ਮਹਾਨ ਕਾਰਜ ਦੇ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ, ਮਹਾਮਨਾ ਮਾਲਵੀਆ ਮਿਸ਼ਨ ਨੂੰ, ਅਤੇ ਰਾਮ ਬਹਾਦੁਰ ਰਾਏ ਜੀ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਦਿਲ ਤੋਂ ਵਧਾਈ ਦਿੰਦਾ ਹਾਂ। ਇਸ ਵਿੱਚ ਕਈ ਲਾਇਬ੍ਰੇਰੀਆਂ ਦੇ ਲੋਕਾਂ ਦਾ, ਮਹਾਮਨਾ ਨਾਲ ਜੁੜੇ ਰਹੇ ਲੋਕਾਂ ਦੇ ਪਰਿਵਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮੈਂ ਉਨ੍ਹਾਂ ਸਭ ਸਾਥੀਆਂ ਦਾ ਵੀ ਦਿਲ ਤੋਂ ਅਭਿਨੰਦਨ ਕਰਦਾ ਹਾਂ।

 

ਮੇਰੇ ਪਰਿਵਾਰਜਨੋਂ,

ਮਹਾਮਨਾ ਜਿਹੇ ਵਿਅਕਤੀਤਵ ਸਦੀਆਂ ਵਿੱਚ ਇੱਕ ਬਾਰ ਜਨਮ ਲੈਂਦੇ ਹਨ। ਅਤੇ ਆਉਣ ਵਾਲੀਆਂ ਕਈ ਸਦੀਆਂ ਤੱਕ ਹਰ ਪਲ, ਹਰ ਸਮੇਂ ਉਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ। ਭਾਰਤ ਦੀਆਂ ਕਿੰਨੀਆਂ ਹੀ ਪੀੜ੍ਹੀਆਂ ‘ਤੇ ਮਹਾਮਨਾ ਜੀ ਦਾ ਕਰਜ਼ ਹੈ। ਉਹ ਸਿੱਖਿਆ ਅਤੇ ਯੋਗਤਾ ਵਿੱਚ ਉਸ ਸਮੇਂ ਦੇ ਵੱਡੇ ਤੋਂ ਵੱਡੇ ਵਿਦਵਾਨਾਂ ਦੀ ਬਰਾਬਰੀ ਕਰਦੇ ਸਨ। ਉਹ ਆਧੁਨਿਕ ਸੋਚ ਅਤੇ ਸਨਾਤਨ ਸੰਸਕਾਰਾਂ ਦੇ ਸੰਗਮ ਸਨ। ਉਨ੍ਹਾਂ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਜਿੰਨੀ ਵੱਡੀ ਭੂਮਿਕਾ ਨਿਭਾਈ, ਓਨਾ ਹੀ ਸਰਗਰਮ ਯੋਗਦਾਨ ਦੇਸ਼ ਦੀ ਅਧਿਆਤਮਿਕ ਆਤਮਾ ਨੂੰ ਜਗਾਉਣ ਵਿੱਚ ਵੀ ਦਿੱਤਾ। ਉਨ੍ਹਾਂ ਦੀ ਇੱਕ ਦ੍ਰਿਸ਼ਟੀ ਅਗਰ ਵਰਤਮਾਨ ਦੀਆਂ ਚੁਣੌਤੀਆਂ ‘ਤੇ ਸੀ ਤਾਂ ਦੂਸਰੀ ਦ੍ਰਿਸ਼ਟੀ ਭਵਿੱਖ ਨਿਰਮਾਣ ਵਿੱਚ ਲਗੀ ਸੀ। ਮਹਾਮਨਾ ਜਿਸ ਭੂਮਿਕਾ ਵਿੱਚ ਰਹੇ, ਉਨ੍ਹਾਂ ਨੇ ‘Nation First’ ‘ਰਾਸ਼ਟਰ ਪ੍ਰਥਮ’ ਦੇ ਸੰਕਲਪ ਨੂੰ ਸਰਵੋਪਰਿ ਰੱਖਿਆ। ਉਹ ਦੇਸ਼ ਦੇ ਲਈ ਵੱਡੀ ਤੋਂ ਵੱਡੀ ਤਾਕਤ ਨਾਲ ਟਕਰਾਏ। ਮੁਸ਼ਕਿਲ ਤੋਂ ਮੁਸ਼ਕਿਲ ਮਾਹੌਲ ਵਿੱਚ ਵੀ ਉਨ੍ਹਾਂ ਨੇ ਦੇਸ਼ ਦੇ ਲਈ ਸੰਭਾਵਨਾਵਾਂ ਦੇ ਨਵੇਂ ਬੀਜ ਬੋਏ।

 

ਮਹਾਮਨਾ ਦੇ ਅਜਿਹੇ ਕਿੰਨੇ ਹੀ ਯੋਗਦਾਨ ਹਨ, ਜੋ ਸੰਪੂਰਨ ਵਾਡਗਮਯ ਦੇ 11 ਖੰਡਾਂ ਦੇ ਜ਼ਰੀਏ ਹੁਣ ਪ੍ਰਮਾਣਿਕ ਤੌਰ ‘ਤੇ ਸਾਹਮਣੇ ਆਉਣਗੇ। ਇਸ ਨੂੰ ਮੈਂ ਆਪਣੀ ਸਰਕਾਰ ਦਾ ਸੁਭਾਗ ਸਮਝਦਾ ਹਾਂ ਕਿ ਅਸੀਂ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ। ਅਤੇ ਮੇਰੇ ਲਈ ਤਾਂ ਮਹਾਮਨਾ ਇੱਕ ਹੋਰ ਵਜ੍ਹਾ ਨਾਲ ਬਹੁਤ ਖਾਸ ਹੈ। ਉਨ੍ਹਾਂ ਦੀ ਤਰ੍ਹਾਂ ਮੈਨੂੰ ਵੀ ਈਸ਼ਵਰ ਨੇ ਕਾਸ਼ੀ ਦੀ ਸੇਵਾ ਦਾ ਮੌਕਾ ਦਿੱਤਾ ਹੈ। ਅਤੇ ਮੇਰਾ ਇਹ ਵੀ ਸੁਭਾਗ ਹੈ ਕਿ 2014 ਵਿੱਚ ਚੋਣ ਲੜਣ ਦੇ ਲਈ ਮੈਂ ਜੋ ਨਾਮਾਂਕਨ ਭਰਿਆ ਉਸ ਨੂੰ ਪ੍ਰਪੋਜ਼ ਕਰਨ ਵਾਲੇ ਮਾਲਵੀਆ ਜੀ ਦੇ ਪਰਿਵਾਰ ਦੇ ਮੈਂਬਰ ਸਨ। ਮਹਾਮਨਾ ਦੀ ਕਾਸ਼ੀ ਦੇ ਪ੍ਰਤੀ ਬੇਅੰਤ ਆਸਥਾ ਸੀ। ਅੱਜ ਕਾਸ਼ੀ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ, ਆਪਣੀ ਵਿਰਾਸਤ ਦੇ ਗੌਰਵ (ਮਾਣ) ਨੂੰ ਮੁੜ-ਸਥਾਪਿਤ ਕਰ ਰਹੀ ਹੈ।

 

ਮੇਰੇ ਪਰਿਵਾਰਜਨੋਂ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪਾ ਕੇ, ਆਪਣੀ ਵਿਰਾਸਤ ‘ਤੇ ਮਾਣ ਕਰਦੇ ਹੋਏ ਅੱਗੇ ਵਧ ਰਿਹਾ ਹੈ। ਸਾਡੀਆਂ ਸਰਕਾਰਾਂ ਦੇ ਕਾਰਜਾਂ ਵਿੱਚ ਵੀ ਤੁਹਾਨੂੰ ਕਿਤੇ ਨਾ ਕਿਤੇ ਮਾਲਵੀਆ ਜੀ ਦੇ ਵਿਚਾਰਾਂ ਦੀ ਮਹਿਕ ਮਹਿਸੂਸ ਹੋਵੇਗੀ। ਮਾਲਵੀਆ ਜੀ ਨੇ ਸਾਨੂੰ ਇੱਕ ਅਜਿਹੇ ਰਾਸ਼ਟਰ ਦਾ ਵਿਜ਼ਨ ਦਿੱਤਾ ਸੀ, ਜਿਸ ਦੇ ਆਧੁਨਿਕ ਸ਼ਰੀਰ ਵਿੱਚ ਉਸ ਦੀ ਪ੍ਰਾਚੀਨ ਆਤਮਾ ਸੁਰੱਖਿਅਤ ਰਹੇ। ਜਦੋਂ ਅੰਗ੍ਰੇਜ਼ਾਂ ਦੇ ਵਿਰੋਧ ਵਿੱਚ ਦੇਸ਼ ਵਿੱਚ ਸਿੱਖਿਆ ਦੇ ਬਾਇਕੌਟ ਦਾ ਗੱਲ ਉਠੀ, ਤਾਂ ਮਾਲਵੀਆ ਜੀ ਉਸ ਵਿਚਾਰ ਦੇ ਖਿਲਾਫ ਖੜੇ ਹੋਏ, ਉਹ ਉਸ ਵਿਚਾਰ ਦੇ ਖਿਲਾਫ ਸਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਬਾਇਕੌਟ ਦੀ ਜਗ੍ਹਾਂ ਸਾਨੂੰ ਭਾਰਤੀ ਕਦਰਾਂ-ਕੀਮਤਾਂ ਵਿੱਚ ਰਚੀ ਸੁਤੰਤਰ ਸਿੱਖਿਆ ਵਿਵਸਥਾ ਤਿਆਰ ਕਰਨ ਦੀ ਦਿਸ਼ਾ ਵਿੱਚ ਜਾਣਾ ਚਾਹੀਦਾ ਹੈ। ਅਤੇ ਮਜ਼ਾ ਦੇਖੋ, ਇਸ ਦਾ ਜਿੰਮਾ ਵੀ ਉਨ੍ਹਾਂ ਨੇ ਖੁਦ ਹੀ ਉਠਾਇਆ, ਅਤੇ ਦੇਸ਼ ਨੂੰ ਬੀਐੱਚਯੂ ਵਿੱਚ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ। ਮਹਾਮਨਾ ਇੰਗਲਿਸ਼ ਦੇ ਮਹਾਨ ਵਿਦਵਾਨ ਹੋਣ ਦੇ ਬਾਵਜੂਦ ਭਾਰਤੀ ਭਾਸ਼ਾਵਾਂ ਦੇ ਪ੍ਰਬਲ ਸਮਰਥਕ ਸਨ। ਇੱਕ ਸਮਾਂ ਸੀ ਜਦੋਂ ਦੇਸ਼ ਦੀ ਵਿਵਸਥਾ ਵਿੱਚ, ਦਫ਼ਤਰਾਂ ਵਿੱਚ ਫਾਰਸੀ ਅਤੇ ਅੰਗ੍ਰੇਜ਼ੀ ਭਾਸ਼ਾ ਹੀ ਹਾਵੀ ਸੀ।

 

ਮਾਲਵੀਆ ਜੀ ਨੇ ਇਸ ਦੇ ਖਿਲਾਫ ਵੀ ਆਵਾਜ਼ ਉਠਾਈ ਸੀ। ਉਨ੍ਹਾਂ ਦੇ ਪ੍ਰਯਾਸਾਂ ਨਾਲ ਨਾਗਰੀ ਲਿਪੀ ਚਲਨ ਵਿੱਚ ਆਈ, ਭਾਰਤੀ ਭਾਸ਼ਾਵਾਂ ਨੂੰ ਸਨਮਾਨ ਮਿਲਿਆ। ਅੱਜ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ, ਮਾਲਵੀਆ ਜੀ ਦੇ ਇਨ੍ਹਾਂ ਪ੍ਰਯਾਸਾਂ ਦੀ ਝਲਕ ਮਿਲਦੀ ਹੈ। ਅਸੀਂ ਭਾਰਤੀ ਭਾਸ਼ਾਵਾਂ ਵਿੱਚ ਹਾਇਰ ਐਜੁਕੇਸ਼ਨ ਦੀ ਨਵੀਂ ਸ਼ੁਰੂਆਤ ਕੀਤੀ ਹੈ। ਸਰਕਾਰ ਅੱਜ ਕੋਰਟ ਵਿੱਚ ਵੀ ਭਾਰਤੀ ਭਾਸ਼ਾਵਾਂ ਵਿੱਚ ਕੰਮ-ਕਾਜ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਦੁਖ ਇਸ ਗੱਲ ਦਾ ਹੈ ਇਸ ਕੰਮ ਦੇ ਲਈ ਦੇਸ਼ ਨੂੰ 75 ਸਾਲ ਇੰਤਜ਼ਾਰ ਕਰਨਾ ਪਿਆ।

 

ਸਾਥੀਓ,

ਕਿਸੇ ਵੀ ਰਾਸ਼ਟਰ ਦੇ ਸਸ਼ਕਤ ਹੋਣ ਵਿੱਚ ਉਸ ਰਾਸ਼ਟਰ ਦੀਆਂ ਸੰਸਥਾਵਾਂ ਦਾ ਵੀ ਓਨਾ ਹੀ ਮਹੱਤਵ ਹੁੰਦਾ ਹੈ। ਮਾਲਵੀਆ ਜੀ ਨੇ ਆਪਣੇ ਜੀਵਨ ਵਿੱਚ ਅਜਿਹੀਆਂ ਅਨੇਕ ਸੰਸਥਾਵਾਂ ਬਣਾਈਆਂ ਜਿੱਥੇ ਵਿਅਕਤੀਤਵਾਂ ਦਾ ਨਿਰਮਾਣ ਹੋਇਆ। ਬਨਾਰਸ ਹਿੰਦੂ ਯੂਨੀਵਰਸਿਟੀ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ। ਇਸ ਦੇ ਨਾਲ ਹੀ ਮਹਾਮਨਾ ਨੇ ਹੋਰ ਵੀ ਕਈ ਸੰਸਥਾਨ ਬਣਾਏ। ਹਰੀਦ੍ਵਾਰ ਵਿੱਚ ਰਿਸ਼ੀਕੁਲ ਬ੍ਰਹਿਮਚਾਰਿਆਸ਼੍ਰਮ ਹੋਵੇ, ਪ੍ਰਯਾਗਰਾਜ ਵਿੱਚ ਭਾਰਤੀ ਭਵਨ ਲਾਇਬ੍ਰੇਰੀ ਹੋਵੇ, ਜਾਂ ਲਾਹੌਰ ਵਿੱਚ ਸਨਾਤਨ ਧਰਮ ਮਹਾਵਿਦਿਆਲਯ ਦੀ ਸਥਾਪਨਾ ਹੋਵੇ, ਮਾਲਵੀਆ ਜੀ ਨੇ ਰਾਸ਼ਟਰ ਨਿਰਮਾਣ ਦੀਆਂ ਅਨੇਕ ਸੰਸਥਾਵਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਅਗਰ ਅਸੀਂ ਉਸ ਦੌਰ ਨਾਲ ਤੁਲਨਾ ਕਰੀਏ, ਤਾਂ  ਪਾਉਂਦੇ ਹਾਂ ਅੱਜ ਇੱਕ ਵਾਰ ਫਿਰ ਭਾਰਤ, ਰਾਸ਼ਟਰ ਨਿਰਮਾਣ ਦੀ ਇੱਕ ਤੋਂ ਵਧ ਕੇ ਇੱਕ ਸੰਸਥਾਵਾਂ ਦਾ ਸਿਰਜਣ ਕਰ ਰਿਹਾ ਹੈ। ਸਹਿਕਾਰਤਾ ਦੀ ਸ਼ਕਤੀ ਨਾਲ ਦੇਸ਼ ਦਾ ਵਿਕਾਸ ਨੂੰ ਗਤੀ ਦੇਣ ਦੇ ਲਈ ਅਲੱਗ ਸਹਿਕਾਰਤਾ ਮੰਤਰਾਲਾ ਬਣਾਇਆ ਗਿਆ ਹੈ।

 

ਭਾਰਤੀ ਮੈਡੀਕਲ ਪਧਤੀ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ ਅਲੱਗ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ ਹੈ। ਜਾਮਨਗਰ ਵਿੱਚ WHO ਗਲੋਬਲ ਸੈਂਟਰ ਫਾਰ ਟ੍ਰੈਡਿਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਸ਼੍ਰੀ ਅੰਨ ਯਾਨੀ ਮਿਲਟਸ ‘ਤੇ ਰਿਸਰਚ ਦੇ ਲਈ ਅਸੀਂ ਇੰਡੀਅਨ ਇੰਸਟੀਟਿਊਟ ਆਵ੍ ਮਿਲਟਸ ਰਿਸਰਚ ਦਾ ਗਠਨ ਕੀਤਾ ਹੈ। ਊਰਜਾ ਦੇ ਖੇਤਰ ਵਿੱਚ ਆਲਮੀ ਵਿਸ਼ਿਆਂ ‘ਤੇ ਚਿੰਤਨ ਦੇ ਲਈ ਭਾਰਤ ਨੇ ਬੀਤੇ ਦਿਨਾਂ ਗਲੋਬਲ ਬਾਇਓ ਫਿਊਲ ਅਲਾਇੰਸ ਵੀ ਬਣਾਇਆ ਹੈ। International Solar Alliance ਹੋਵੇ ਜਾਂ Coalition for Disaster Resilient Infrastructure ਦੀ ਗੱਲ ਹੋਵੇ, ਗਲੋਬਲ ਸਾਉਥ ਦੇ ਲਈ DAKSHIN ਦਾ ਗਠਨ ਹੋਵੇ ਜਾਂ ਫਿਰ India-Middle East-Europe Economic Corridor, ਸਪੇਸ ਸੈਕਟਰ ਦੇ ਲਈ In-space ਦਾ ਨਿਰਮਾਣ ਹੋਵੇ ਜਾਂ ਫਿਰ ਨੌਸੇਨਾ ਦੇ ਖੇਤਰ ਵਿੱਚ SAGAR Initiative ਹੋਵੇ, ਭਾਰਤ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੀਆਂ ਕਈ ਸੰਸਥਾਵਾਂ ਦਾ ਨਿਰਮਾਤਾ ਬਣ ਰਿਹਾ ਹੈ। ਇਹ ਸੰਸਥਾਨ, ਇਹ ਸੰਸਥਾਵਾਂ 21ਵੀਂ ਸਦੀ ਦੇ ਭਾਰਤ ਹੀ ਨਹੀਂ ਬਲਕਿ 21ਵੀਂ ਸਦੀ ਦੇ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਨਗੇ।

 

ਸਾਥੀਓ,

ਮਹਾਮਨਾ ਅਤੇ ਅਟਲ ਜੀ, ਦੋਨੋਂ ਇੱਕ ਹੀ ਵਿਚਾਰ ਪ੍ਰਵਾਹ ਨਾਲ ਜੁੜੇ ਸਨ। ਮਹਾਮਨਾ ਦੇ ਲਈ ਅਟਲ ਜੀ ਨੇ ਕਿਹਾ ਸੀ- ‘ਜਦੋਂ ਕੋਈ ਵਿਅਕਤੀ ਸਰਕਾਰੀ ਮਦਦ ਦੇ ਬਿਨਾ ਕੁਝ ਕਰਨ ਦੇ ਲਈ ਨਿਕਲੇਗਾ, ਤਾਂ ਮਹਾਮਨਾ ਦਾ ਵਿਅਕਤੀਤਵ, ਉਨ੍ਹਾਂ ਦਾ ਕ੍ਰਿਤੀਤਵ, ਇੱਕ ਦੀਪਸ਼ਿਖਾ ਦੀ ਤਰ੍ਹਾਂ ਉਸ ਦਾ ਮਾਰਗ ਆਲੋਕਿਤ ਕਰੇਗਾ।’ ਅੱਜ ਦੇਸ਼ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਜੁਟਿਆ ਹੈ ਜਿਸ ਦਾ ਸੁਪਨਾ ਮਾਲਵੀਆ ਜੀ ਨੇ, ਅਟਲ ਜੀ ਨੇ, ਦੇਸ਼ ਦੇ ਹਰ ਸੁਤੰਤਰਤਾ ਸੈਨਾਨੀ ਨੇ ਦੇਖਿਆ ਸੀ। ਇਸ ਦਾ ਅਧਾਰ ਅਸੀਂ ਸੁਸ਼ਾਸਨ ਨੂੰ ਬਣਾਇਆ ਹੈ, ਗੁਡ ਗਵਰਨੈਂਸ ਨੂੰ ਬਣਾਇਆ ਹੈ। ਗੁਡ ਗਵਰਨੈਂਸ ਦਾ ਮਤਲਬ ਹੁੰਦਾ ਹੈ ਜਦੋਂ ਸ਼ਾਸਨ ਦੇ ਕੇਂਦਰ ਵਿੱਚ ਸੱਤਾ ਨਹੀਂ, ਸੱਤਾਭਾਵ ਨਹੀਂ ਸੇਵਾਭਾਵ ਹੋਵੇ। ਜਦੋਂ ਸਾਫ ਨੀਅਤ ਨਾਲ, ਸੰਵੇਦਨਸ਼ੀਲਤਾ ਦੇ ਨਾਲ ਨੀਤੀਆਂ ਦਾ ਨਿਰਮਾਣ ਹੋਵੇ… ਅਤੇ ਜਦੋਂ ਹਰ ਹੱਕਦਾਰ ਨੂੰ ਬਿਨਾ ਕਿਸੇ ਭੇਦਭਾਵ ਦੇ ਉਸ ਦਾ ਪੂਰਾ ਹੱਕ ਮਿਲੇ। ਗੁਡ ਗਵਰਨੈਂਸ ਦਾ ਇਹੀ ਸਿਧਾਂਤ ਅੱਜ ਸਾਡੀ ਸਰਕਾਰ ਦੀ ਪਹਿਚਾਣ ਬਣ ਚੁੱਕਿਆ ਹੈ।

 

ਸਾਡੀ ਸਰਕਾਰ ਦਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਦੇਸ਼ ਦੇ ਨਾਗਰਿਕ ਨੂੰ ਮੂਲ ਸੁਵਿਧਾਵਾਂ ਦੇ ਲਈ ਇੱਥੇ-ਉੱਥੇ ਚੱਕਰ ਕੱਟਣ ਦੀ ਜ਼ਰੂਰਤ ਨਾ ਪਵੇ। ਬਲਕਿ ਸਰਕਾਰ, ਅੱਜ ਹਰ ਨਾਗਰਿਕ ਦੇ ਕੋਲ ਖੁਦ ਜਾ ਕੇ ਉਸ ਨੂੰ ਹਰ ਸੁਵਿਧਾ ਦੇ ਰਹੀ ਹੈ। ਅਤੇ ਤਦ ਤਾਂ ਸਾਡੀ ਕੋਸ਼ਿਸ਼ ਹੈ ਕਿ ਅਜਿਹੀ ਹਰ ਸੁਵਿਧਾ ਦਾ ਸੈਚੁਰੇਸ਼ਨ ਹੋਵੇ, 100 ਪਰਸੈਂਟ implement ਕਰਨ। ਇਸ ਦੇ ਲਈ, ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਚਲਾਈ ਜਾ ਰਹੀ ਹੈ। ਤੁਸੀਂ ਵੀ ਦੇਖਿਆ ਹੋਵੇਗਾ, ਮੋਦੀ ਦੀ ਗਰੰਟੀ ਵਾਲੀ ਗੱਡੀ, ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਰਹੀ ਹੈ। ਲਾਭਾਰਥੀਆਂ ਨੂੰ ਮੌਕੇ ‘ਤੇ ਹੀ ਅਨੇਕ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਅੱਜ ਕੇਂਦਰ ਸਰਕਾਰ, ਹਰ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੇ ਲਈ ਆਯੁਸ਼ਮਾਨ ਕਾਰਡ ਦਿੰਦੀ ਹੈ। ਬੀਤੇ ਵਰ੍ਹਿਆਂ ਵਿੱਚ ਕਰੋੜਾਂ ਗ਼ਰੀਬਾਂ ਨੂੰ ਇਹ ਕਾਰਡ ਦਿੱਤੇ ਗਏ ਸਨ। ਲੇਕਿਨ ਬਾਵਜੂਦ ਇਸ ਦੇ, ਕਈ ਖੇਤਰਾਂ ਵਿੱਚ ਜਾਗਰੂਕਤਾ ਦੀ ਕਮੀ ਦੀ ਵਜ੍ਹਾ ਨਾਲ ਗ਼ਰੀਬਾਂ ਨੂੰ ਇਹ ਆਯੁਸ਼ਮਾਨ ਕਾਰਡ ਨਹੀਂ ਪਹੁੰਚ ਪਾਏ ਸਨ। ਹੁਣ ਮੋਦੀ ਦੀ ਗਰੰਟੀ ਵਾਲੀ ਗੱਡੀ ਨੇ ਸਿਰਫ 40 ਦਿਨ ਦੇ ਅੰਦਰ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਨਵੇਂ ਆਯੁਸ਼ਮਾਨ ਕਾਰਡ ਬਣਾਏ ਹਨ, ਉਨ੍ਹਾਂ ਨੂੰ ਖੋਜਿਆ ਹੈ, ਉਨ੍ਹਾਂ ਨੂੰ ਦਿੱਤਾ ਹੈ। ਕੋਈ ਵੀ ਛੂਟੇ ਨਾ… ਕੋਈ ਵੀ ਪਿੱਛੇ ਰਹੇ ਨਾ… ਸਬਕਾ ਸਾਥ ਹੋਵੇ, ਸਬਕਾ ਵਿਕਾਸ ਹੋਵੇ, ਇਹੀ ਤਾਂ ਸੁਸ਼ਾਸਨ ਹੈ, ਇਹੀ ਤਾਂ ਗੁਡ ਗਵਰਨੈਂਸ ਹੈ।

 

ਸਾਥੀਓ,

ਸੁਸ਼ਾਸਨ ਦਾ ਇੱਕ ਹੋਰ ਪਹਿਲੂ ਹੈ, ਇਮਾਨਦਾਰੀ ਅਤੇ ਪਾਰਦਰਸ਼ਿਤਾ। ਸਾਡੇ ਦੇਸ਼ ਵਿੱਚ ਇੱਕ ਧਾਰਣਾ ਬਣ ਗਈ ਸੀ ਕਿ ਵੱਡੇ-ਵੱਡੇ ਘੋਟਾਲਿਆਂ ਅਤੇ ਘਪਲਿਆਂ ਦੇ ਬਿਨਾ ਸਰਕਾਰਾਂ ਚਲ ਹੀ ਨਹੀਂ ਸਕਦੀਆਂ। 2014 ਤੋਂ ਪਹਿਲਾਂ, ਅਸੀਂ ਲੱਖਾਂ ਕਰੋੜ ਰੁਪਏ ਦੇ ਘੋਟਾਲਿਆਂ ਦੀ ਚਰਚਾਵਾਂ ਸੁਣਦੇ ਸਨ। ਲੇਕਿਨ ਸਾਡੀ ਸਰਕਾਰ ਨੇ, ਉਸ ਦੇ ਸੁਸ਼ਾਸਨ ਦੇ ਆਸ਼ੰਕਾਵਾਂ ਨਾਲ ਭਰੀਆਂ ਉਨ੍ਹਾਂ ਅਵਧਾਰਣਾਵਾਂ ਨੂੰ ਵੀ ਤੋੜ ਦਿੱਤਾ ਹੈ। ਅੱਜ ਲੱਖਾਂ ਕਰੋੜ ਰੁਪਏ ਦੀ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਦੀ ਚਰਚਾ ਹੁੰਦੀ ਹੈ। ਗ਼ਰੀਬਾਂ ਨੂੰ ਮੁਫਤ ਰਾਸ਼ਨ ਦੀ ਯੋਜਨਾ ‘ਤੇ ਅਸੀਂ 4 ਲੱਖ ਕਰੋੜ ਰੁਪਏ ਖਰਚ ਕਰ ਰਹੇ ਹਾਂ। ਗ਼ਰੀਬਾਂ ਨੂੰ ਪੱਕੇ ਘਰ ਦੇਣ ਦੇ ਲਈ ਵੀ ਸਾਡੀ ਸਰਕਾਰ 4 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਹਰ ਘਰ ਤੱਕ ਨਲ ਸੇ ਜਲ ਪਹੁੰਚਾਉਣ ਦੇ ਲਈ ਵੀ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ। ਇਮਾਨਦਾਰ ਟੈਕਸਪੇਅਰ ਦੀ ਪਾਈ-ਪਾਈ ਜਨਹਿਤ ਵਿੱਚ, ਰਾਸ਼ਟਰਹਿਤ ਵਿੱਚ ਲਗਾਈ ਜਾਵੇ… ਇਹੀ ਤਾਂ ਗੁਡ ਗਵਰਨੈਂਸ ਹੈ।

 

ਅਤੇ ਸਾਥੀਓ,

ਜਦੋਂ ਇਸ ਤਰ੍ਹਾਂ ਇਮਾਨਦਾਰੀ ਨਾਲ ਕੰਮ ਹੁੰਦਾ ਹੈ, ਨੀਤੀਆਂ ਬਣਦੀਆਂ ਹਨ ਤਾਂ ਉਸ ਦਾ ਨਤੀਜਾ ਵੀ ਮਿਲਦਾ ਹੈ। ਇਸੇ ਗੁਡ ਗਵਰਨੈਂਸ ਦਾ ਨਤੀਜਾ ਹੈ ਕਿ ਸਾਡੀ ਸਰਕਾਰ ਨੇ ਸਿਰਫ 5 ਵਰ੍ਹਿਆਂ ਵਿੱਚ ਹੀ ਸਾਢੇ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ।

 

ਸਾਥੀਓ,

ਸੰਵੇਦਨਸ਼ੀਲਤਾ ਦੇ ਬਿਨਾ ਗੁਡ ਗਵਰਨੈਂਸ ਦੀ ਕਲਪਨਾ ਨਹੀਂ ਕਰ ਸਕਦੇ। ਸਾਡੇ ਇੱਤੇ 110 ਤੋਂ ਵੱਧ ਜ਼ਿਲ੍ਹੇ ਅਜਿਹੇ ਸਨ, ਜਿਨ੍ਹਾਂ ਨੂੰ ਪਿਛੜਾ ਮੰਨ ਕੇ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਕਿਹਾ ਜਾਂਦਾ ਸੀ ਕਿਉਂਕਿ ਇਹ 110 ਜ਼ਿਲ੍ਹੇ ਪਿਛੜੇ ਹਨ, ਇਸ ਲਈ ਦੇਸ਼ ਵੀ ਪਿਛੜਾ ਰਹੇਗਾ। ਜਦੋਂ ਕਿਸੇ ਅਫਸਰ ਨੂੰ ਪਨਿਸ਼ਮੈਂਟ ਪੋਸਟਿੰਗ ਦੇਣੀ ਹੁੰਦੀ ਸੀ, ਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਭੇਜਿਆ ਜਾਂਦਾ ਸੀ। ਮੰਨ ਲਿਆ ਗਿਆ ਸੀ ਕਿ ਇਨ੍ਹਾਂ 110 ਜ਼ਿਲ੍ਹਿਆਂ ਵਿੱਚ ਕੁਝ ਨਹੀਂ ਬਦਲ ਸਕਦਾ। ਇਸ ਸੋਚ ਦੇ ਨਾਲ ਨਾ ਇਹ ਜ਼ਿਲ੍ਹੇ ਕਦੇ ਅੱਗੇ ਵਧ ਪਾਉਂਦੇ ਅਤੇ ਨਾ ਹੀ ਦੇਸ਼ ਵਿਕਾਸ ਕਰ ਪਾਉਂਦਾ। ਇਸ ਲਈ ਸਾਡੀ ਸਰਕਾਰ ਨੇ ਇਨ੍ਹਾਂ 110 ਜ਼ਿਲ੍ਹਿਆਂ ਨੂੰ ਖ਼ਾਹਿਸ਼ੀ ਜ਼ਿਲ੍ਹਿਆਂ- Aspiration District ਦੀ ਪਹਿਚਾਣ ਦਿੱਤੀ। ਅਸੀਂ ਮਿਸ਼ਨ ਮੋਡ ‘ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿਕਾਸ ‘ਤੇ ਫੋਕਸ ਕੀਤਾ। ਅੱਜ ਇੱਥੇ ਖ਼ਾਹਿਸ਼ੀ ਜ਼ਿਲ੍ਹੇ ਵਿਕਾਸ ਦੇ ਅਨੇਕ ਪੈਰਾਮੀਟਰਸ ‘ਤੇ ਦੂਸਰੇ ਜ਼ਿਲ੍ਹਿਆਂ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਇਸੇ ਸਪੀਰਿਟ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਖ਼ਾਹਿਸ਼ੀ ਬਲੌਕਸ ਪ੍ਰੋਗਰਾਮ ‘ਤੇ ਕੰਮ ਕਰ ਰਹੇ ਹਨ।

 

ਸਾਥੀਓ,

ਜਦੋਂ ਸੋਚ ਅਤੇ ਅਪ੍ਰੋਚ ਬਦਲਦੀ ਹੈ, ਤਾਂ ਪਰਿਣਾਮ ਵੀ ਮਿਲਦੇ ਹਨ। ਦਹਾਕਿਆਂ ਤੱਕ ਬਾਰਡਰ ਦੇ ਸਾਡੇ ਪਿੰਡਾਂ ਨੂੰ ਆਖਿਰੀ ਪਿੰਡ ਮੰਨਿਆ ਗਿਆ। ਅਸੀਂ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪਿੰਡ ਹੋਣ ਦਾ ਵਿਸ਼ਵਾਸ ਦਿੱਤਾ। ਅਸੀਂ ਸੀਮਾਵਰਤੀ ਪਿੰਡਾਂ ਵਿੱਚ ਵਾਇਬ੍ਰੈਂਟ ਵਿਲੇਜ ਯੋਜਨਾ ਸ਼ੁਰੂ ਕੀਤੀ। ਅੱਜ ਸਰਕਾਰ ਦੇ ਅਧਿਕਾਰੀ, ਮੰਤਰੀ ਉੱਥੇ ਜਾ ਰਹੇ ਹਨ, ਲੋਕਾਂ ਨਾਲ ਮਿਲ ਰਹੇ ਹਨ। ਮੇਰੀ ਕੈਬਨਿਟ ਦੇ ਮੰਤਰੀਆਂ ਨੂੰ ਮੈਂ compulsory ਕੀਤਾ ਸੀ, ਕਿ ਜਿਸ ਨੂੰ ਹੁਣ ਤੱਕ ਆਖਿਰੀ ਪਿੰਡ ਕਿਹਾ ਗਿਆ ਸੀ, ਜਿਸ ਨੂੰ ਮੈਂ ਪਹਿਲਾ ਪਿੰਡ ਕਹਿੰਦਾ ਹਾਂ, ਉੱਥੇ ਉਨ੍ਹਾਂ ਨੂੰ ਰਾਤ ਨੂੰ ਵਿਸ਼ਰਾਮ ਕਰਨਾ ਹੈ ਅਤੇ ਗਏ। ਕੋਈ ਤਾਂ 17-17 ਹਜ਼ਾਰ ਫੁੱਟ ਉਚਾਈ ‘ਤੇ ਗਏ।

 

ਅੱਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੋਰ ਤੇਜ਼ੀ ਨਾਲ ਉੱਥੇ ਪਹੁੰਚ ਰਿਹਾ ਹੈ। ਇਹ ਗੁਡ ਗਵਰਨੈਂਸ ਨਹੀਂ ਤਾਂ ਹੋਰ ਕੀ ਹੈ? ਅੱਜ ਦੇਸ਼ ਵਿੱਚ ਕੋਈ ਵੀ ਦੁਖਦ ਹਾਦਸਾ ਹੋਵੇ, ਕੋਈ ਆਪਦਾ ਹੋਵੇ, ਸਰਕਾਰ ਤੇਜ਼ ਗਤੀ ਨਾਲ ਰਾਹਤ ਅਤੇ ਬਚਾਅ ਵਿੱਚ ਜੁਟ ਜਾਂਦੀ ਹੈ। ਇਹ ਅਸੀਂ ਕੋਰੋਨਾ ਕਾਲ ਵਿੱਚ ਦੇਖਿਆ ਹੈ, ਇਹ ਅਸੀਂ ਯੂਕ੍ਰੇਨ ਯੁੱਧ ਦੇ ਸਮੇਂ ਦੇਖਿਆ ਹੈ। ਦੁਨੀਆ ਵਿੱਚ ਕਿਤੇ ਵੀ ਮੁਸ਼ਕਿਲ ਹੋਵੇ ਤਾਂ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਯੁੱਧ ਪੱਧਰ ‘ਤੇ ਕੰਮ ਕਰਦਾ ਹੈ। ਗੁਡ ਗਵਰਨੈਂਸ ਦੇ ਮੈਂ ਅਜਿਹੇ ਹੀ ਅਨੇਕ ਉਦਾਹਰਣ ਦੇ ਸਕਦਾ ਹਾਂ। ਸ਼ਾਸਨ ਵਿੱਚ ਆਇਆ ਇਹ ਬਦਲਾਅ, ਹੁਣ ਸਮਾਜ ਦੀ ਸੋਚ ਨੂੰ ਵੀ ਬਦਲ ਰਿਹਾ ਹੈ। ਇਸ ਲਈ ਅੱਜ ਭਾਰਤ ਵਿੱਚ ਜਨਤਾ ਅਤੇ ਸਰਕਾਰ ਦੇ ਵਿੱਚ ਭਰੋਸਾ ਇਹ ਨਵੀਂ ਬੁਲੰਦੀ ‘ਤੇ ਹੈ। ਇਹੀ ਭਰੋਸਾ, ਦੇਸ਼ ਦੇ ਆਤਮਵਿਸ਼ਵਾਸ ਵਿੱਚ ਝਲਕ ਰਿਹਾ ਹੈ। ਅਤੇ ਇਹੀ ਆਤਮਵਿਸ਼ਵਾਸ, ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੀ ਊਰਜਾ ਬਣ ਰਿਹਾ ਹੈ।

 

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਾਨੂੰ ਮਹਾਮਨਾ ਅਤੇ ਅਟਲ ਜੀ ਦੇ ਵਿਚਾਰਾਂ ਨੂੰ ਕਸੌਟੀ ਮੰਨ ਕੇ ਵਿਕਸਿਤ ਭਾਰਤ ਦੇ ਸੁਪਨੇ ਦੇ ਲਈ ਕੰਮ ਕਰਨਾ ਹੈ। ਮੈਨੂੰ ਵਿਸ਼ਵਾਸ ਹੈ, ਦੇਸ਼ ਦਾ ਹਰੇਕ ਨਾਗਰਿਕ ਸੰਕਲਪ ਸੇ ਸਿੱਧੀ ਦੇ ਇਸ ਮਾਰਗ ‘ਤੇ ਆਪਣਾ ਪੂਰਾ ਯੋਗਦਾਨ ਦੇਵੇਗਾ। ਇਸੇ ਕਾਮਨਾ ਦੇ ਨਾਲ, ਫਿਰ ਇੱਕ ਵਾਰ ਮਹਾਮਨਾ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦੇ ਹੋਏ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। 

***

ਡੀਐੱਸ/ਵੀਜੇ/ਡੀਕੇ