Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੰਡਤ ਦੀਨਦਿਆਲ ਉਪਾਧਿਆਇ ਦੀ ਜਨਮ ਸ਼ਤਾਬਦੀ ਮਨਾਉਣ ਲਈ ਦੋ ਕਮੇਟੀਆਂ ਦਾ ਗਠਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਡਤ ਦੀਨਦਿਆਲ ਉਪਾਧਿਆਇ ਦੀ ਜਨਮ ਸ਼ਤਾਬਦੀ ਮਨਾਉਣ ਲਈ ਦੋ ਕਮੇਟੀਆਂ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

149 ਮੈਂਬਰੀ ਰਾਸ਼ਟਰੀ ਕਮੇਟੀ ਦੀ ਅਗਵਾਈ ਪ੍ਰਧਾਨ ਮੰਤਰੀ ਕਰਨਗੇ, ਜਦ ਕਿ 23 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੁਖੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਹੋਣਗੇ।

ਰਾਸ਼ਟਰੀ ਕਮੇਟੀ ਦੇ ਮੈਂਬਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ, ਸਾਬਕਾ ਪ੍ਰਧਾਨ ਮੰਤਰੀ ਸ੍ਰੀ ਐੱਚ.ਡੀ. ਦੇਵੇਗੌੜਾ, ਕੇਂਦਰੀ ਮੰਤਰੀ ਸ੍ਰੀ ਰਾਜਨਾਥ ਸਿੰਘ, ਸ੍ਰੀਮਤੀ ਸੁਸ਼ਮਾ ਸਵਰਾਜ, ਸ੍ਰੀ ਅਰੁਣ ਜੇਟਲੀ, ਸ੍ਰੀ ਮਨੋਹਰ ਪਰੀਕਰ, ਸਾਬਕਾ ਉਪ-ਪ੍ਰਧਾਨ ਮੰਤਰੀ ਸ੍ਰੀ ਐੱਲ.ਕੇ. ਆਡਵਾਣੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਸ਼ਾਮਲ ਹਨ।

ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ, ਸਾਬਕਾ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ, ਰਾਜ ਸਭਾ ਐੱਮ.ਪੀ. ਸ੍ਰੀ ਸ਼ਰਦ ਯਾਦਵ, ਯੋਗਾ ਗੁਰੂ ਬਾਬਾ ਰਾਮਦੇਵ, ਗੀਤਕਾਰ ਪ੍ਰਸੂਨ ਜੋਸ਼ੀ, ਫਿਲਮ ਨਿਰਦੇਸ਼ਕ ਸ੍ਰੀ ਚੰਦਰਪ੍ਰਕਾਸ਼ ਦ੍ਵਿਵੇਦੀ, ਸਾਬਕਾ ਹਾਕੀ ਖਿਡਾਰੀ ਧਨਰਾਜ ਪਿੱਲੇ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਕੋਚ ਸ੍ਰੀ ਪੁੱਲੇਲਾ ਗੋਪੀਚੰਦ ਅਤੇ ਸੁਲਭ ਇੰਟਰਨੈਸ਼ਨਲ ਦੇ ਬਾਨੀ ਸ੍ਰੀ ਬਿੰਦੇਸ਼ਵਰ ਪਾਠਕ ਨੂੰ ਰਾਸ਼ਟਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਦੇ ਸਾਬਕਾ ਚੀਫ਼ ਜਸਟਿਸ ਸ੍ਰੀ ਆਰ.ਸੀ. ਲਹੋਟੀ, ਸੇਵਾ-ਮੁਕਤ ਏਅਰ ਚੀਫ਼ ਮਾਰਸ਼ਲ ਸ੍ਰੀ ਐੱਸ. ਕ੍ਰਿਸ਼ਨਾਸਵਾਮੀ, ਸੰਵਿਧਾਨਕ ਮਾਹਰ ਸ੍ਰੀ ਸੁਭਾਸ਼ ਕਸ਼ਯਪ ਅਤੇ ਵਾਤਾਵਰਨ-ਪ੍ਰੇਮੀ ਸ੍ਰੀ ਸੀ.ਪੀ. ਭੱਟ ਨੂੰ ਵੀ ਰਾਸ਼ਟਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਕਈ ਰਾਜਪਾਲ, ਮੁੱਖ ਮੰਤਰੀ, ਵਿਗਿਆਨੀ, ਪੱਤਰਕਾਰ, ਸਿੱਖਿਆ ਸ਼ਾਸਤਰੀ, ਸਮਾਜ-ਸੇਵੀ ਅਤੇ ਰੂਹਾਨੀ ਆਗੂ ਸ਼ਾਮਲ ਹਨ। ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਇਸ ਕਮੇਟੀ ਦੇ ਕਨਵੀਨਰ ਹੋਣਗੇ।

AKT/SH