ਨਮਸਕਾਰ !!
ਤੁਹਾਨੂੰ ਸਾਰੇ ਸਾਥੀਆਂ ਨੂੰ ਪੰਚਾਇਤੀ ਰਾਜ ਦਿਵਸ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ। ਕੋਰੋਨਾ ਵੈਸ਼ਵਿਕ ਮਹਾਮਾਰੀ ਨੇ ਵਾਕਈ ਸਾਡੇ ਸਾਰਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਹੁਤ ਬਦਲ ਦਿੱਤਾ ਹੈ। ਪਹਿਲਾਂ ਅਸੀਂ ਲੋਕ ਕਿਸੇ ਪ੍ਰੋਗਰਾਮ ਵਿੱਚ ਆਹਮਣੇ-ਸਾਹਮਣੇ ਮਿਲਦੇ ਸਾਂ , ਹੁਣ ਉਹੀ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਨਾਲ ਹੋ ਰਿਹਾ ਹੈ।
ਇਸ ਵਕਤ ਦੇਸ਼ ਭਰ ਦੇ ਲੱਖਾਂ ਸਰਪੰਚ ਅਤੇ ਪੰਚਾਇਤ ਮੈਂਬਰ ਟੈਕਨੋਲੋਜੀ ਜ਼ਰੀਏ ਜੁੜੇ ਹੋਏ ਹਨ। ਤੁਹਾਡਾ ਸਾਰਿਆਂ ਦਾ ਬਹੁਤ – ਬਹੁਤ ਅਭਿਨੰਦਨ!! ਅੱਜ ਅਨੇਕ ਪੰਚਾਇਤਾਂ ਨੂੰ ਚੰਗੇ ਕਾਰਜਾਂ ਲਈ ਪੁਰਸਕਾਰ ਵੀ ਮਿਲੇ ਹਨ। ਪੁਰਸਕਾਰ ਵਿਜੇਤਾ ਸਾਰੀਆਂ ਪੰਚਾਇਤਾਂ ਨੂੰ, ਜਨਪ੍ਰਤੀਨਿਧੀਆਂ ਨੂੰ ਵੀ ਬਹੁਤ – ਬਹੁਤ ਵਧਾਈ।
ਸਾਥੀਓ, ਪੰਚਾਇਤੀ ਰਾਜ ਦਿਵਸ , ਪਿੰਡ ਤੱਕ ਸੁਰਾਜ ਪਹੁੰਚਾਉਣ ਦੇ ਸਾਡੇ ਸੰਕਲਪ ਨੂੰ ਦੁਹਰਾਉਣ ਦਾ ਵੀ ਮੌਕਾ ਹੁੰਦਾ ਹੈ। ਅਤੇ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਇਸ ਸੰਕਲਪ ਦੀ ਪ੍ਰਾਸੰਗਿਕਤਾ ਤਾਂ ਹੋਰ ਵਧ ਗਈ ਹੈ। ਇਹ ਠੀਕ ਹੈ ਕਿ ਕੋਰੋਨਾ ਮਹਾਮਾਰੀ ਨੇ, ਸਾਡੇ ਲਈ ਕਈ ਮੁਸੀਬਤਾਂ ਪੈਦਾ ਕੀਤੀਆਂ ਹਨ।
ਲੇਕਿਨ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਮਹਾਮਾਰੀ ਨੇ ਸਾਨੂੰ ਇੱਕ ਨਵੀਂ ਸਿੱਖਿਆ ਵੀ ਦਿੱਤੀ ਹੈ, ਇੱਕ ਨਵਾਂ ਸੰਦੇਸ਼ ਵੀ ਦਿੱਤਾ ਹੈ। ਅੱਜ ਇਸ ਪ੍ਰੋਗਰਾਮ ਜ਼ਰੀਏ ਮੈਂ ਦੇਸ਼ ਦੇ ਹਰ ਨਾਗਰਿਕ, ਚਾਹੇ ਉਹ ਪਿੰਡ ਵਿੱਚ ਹੋਵੇ ਜਾਂ ਸ਼ਹਿਰ ਵਿੱਚ, ਉਸ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦਾ ਹਾਂ।
ਸਾਥੀਓ, ਕੋਰੋਨਾ ਸੰਕਟ ਨੇ ਆਪਣਾ ਸਭ ਤੋਂ ਵੱਡਾ ਸੰਦੇਸ਼, ਆਪਣਾ ਸਭ ਤੋਂ ਵੱਡਾ ਸਬਕ ਸਾਨੂੰ ਦਿੱਤਾ ਹੈ ਕਿ ਸਾਨੂੰ ਆਤਮਨਿਰਭਰ ਬਣਨਾ ਪਵੇਗਾ।
ਪਿੰਡ, ਆਪਣੇ ਪੱਧਰ ਉੱਤੇ, ਆਪਣੀਆਂ ਮੁੱਢਲੀਆਂ ਜ਼ਰੂਰਤਾਂ ਲਈ ਆਤਮਨਿਰਭਰ ਬਣੇ, ਜ਼ਿਲ੍ਹਾ ਆਪਣੇ ਪੱਧਰ ਉੱਤੇ, ਰਾਜ ਆਪਣੇ ਪੱਧਰ ਉੱਤੇ, ਅਤੇ ਇਸੇ ਤਰ੍ਹਾਂ ਪੂਰਾ ਦੇਸ਼ ਕਿਵੇਂ ਆਤਮਨਿਰਭਰ ਬਣੇ, ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਨੂੰ ਬਾਹਰ ਦਾ ਮੁੰਹ ਨਾ ਦੇਖਣਾ ਪਵੇ, ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ।
ਭਾਰਤ ਵਿੱਚ ਇਹ ਵਿਚਾਰ ਸਦੀਆਂ ਤੋਂ ਰਿਹਾ ਹੈ ਲੇਕਿਨ ਅੱਜ ਬਦਲੀਆਂ ਹੋਈਆਂ ਪਰਿਸਥਿਤੀਆਂ ਨੇ, ਸਾਨੂੰ ਫਿਰ ਇਹ ਯਾਦ ਦਿਵਾਇਆ ਹੈ ਕਿ ਆਤਮਨਿਰਭਰ ਬਣੋ । ਸਾਡੇ ਦੇਸ਼ ਦੀਆਂ ਗ੍ਰਾਮ ਪੰਚਾਇਤਾਂ ਦੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ।
ਮਜ਼ਬੂਤ ਪੰਚਾਇਤਾਂ, ਆਤਮਨਿਰਭਰ ਪਿੰਡ ਦਾ ਵੀ ਅਧਾਰ ਹਨ। ਅਤੇ ਇਸ ਲਈ ਪੰਚਾਇਤ ਦੀ ਵਿਵਸਥਾ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਲੋਕਤੰਤਰ ਵੀ ਮਜ਼ਬੂਤ ਹੋਵੇਗਾ ਅਤੇ ਓਨਾ ਹੀ ਵਿਕਾਸ ਦਾ ਲਾਭ, ਆਖਰੀ ਸਿਰੇ ਉੱਤੇ ਖੜ੍ਹੇ ਵਿਅਕਤੀ ਤੱਕ ਪਹੁੰਚੇਗਾ।
ਸਾਥੀਓ, ਇਸੇ ਸੋਚ ਨਾਲ ਸਰਕਾਰ ਨੇ ਪੰਚਾਇਤੀ ਰਾਜ ਨਾਲ ਜੁੜੀਆਂ ਵਿਵਸਥਾਵਾਂ ਨੂੰ, ਇਨਫ੍ਰਾਸਟ੍ਰਕਚਰ ਨੂੰ, ਆਧੁਨਿਕ ਬਣਾਉਣ ਲਈ ਨਿਰੰਤਰ ਕੰਮ ਕੀਤਾ ਹੈ। ਵਰਨਾ 5 – 6 ਸਾਲ ਪਹਿਲਾਂ ਇੱਕ ਦੌਰ ਉਹ ਵੀ ਸੀ ਜਦੋਂ ਦੇਸ਼ ਦੀਆਂ ਸੌ ਤੋਂ ਵੀ ਘੱਟ ਪੰਚਾਇਤਾਂ ਬ੍ਰੌਡਬੈਂਡ ਨਾਲ ਜੁੜੀਆਂ ਸਨ। ਹੁਣ ਸਵਾ ਲੱਖ ਤੋਂ ਜ਼ਿਆਦਾ ਪੰਚਾਇਤਾਂ ਤੱਕ ਬ੍ਰੌਡਬੈਂਡ ਪਹੁੰਚ ਚੁੱਕਿਆ ਹੈ।
ਇੰਨਾ ਹੀ ਨਹੀਂ , ਪਿੰਡਾਂ ਵਿੱਚ ਕਾਮਨ ਸਰਵਿਸ ਸੈਂਟਰਾਂ ਦੀ ਸੰਖਿਆ ਵੀ ਤਿੰਨ ਲੱਖ ਨੂੰ ਪਾਰ ਕਰ ਰਹੀ ਹੈ ।
ਸਰਕਾਰ ਨੇ ਭਾਰਤ ਵਿੱਚ ਹੀ ਮੋਬਾਈਲ ਬਣਾਉਣ ਦਾ ਜੋ ਅਭਿਯਾਨ ਚਲਾਇਆ ਹੋਇਆ ਹੈ , ਉਸੀ ਦਾ ਨਤੀਜਾ ਹੈ ਕਿ ਅੱਜ ਪਿੰਡ – ਪਿੰਡ ਤੱਕ ਘੱਟ ਕੀਮਤ ਵਾਲੇ ਸਮਾਰਟ ਫੋਨ ਪਹੁੰਚ ਚੁੱਕੇ ਹਨ । ਇਹ ਜੋ ਅੱਜ ਇਤਨੇ ਵੱਡੇ ਪੈਮਾਨੇ ਉੱਤੇ ਵੀਡੀਓ ਕਾਨਫਰੰਸ ਹੋ ਰਹੀ ਹੈ, ਇਸ ਵਿੱਚ ਇਨ੍ਹਾਂ ਸਭ ਦਾ ਬਹੁਤ ਵੱਡਾ ਯੋਗਦਾਨ ਹੈ।
ਸਾਥੀਓ , ਪਿੰਡ ਦੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ , ਸ਼ਹਿਰਾਂ ਅਤੇ ਪਿੰਡਾਂ ਵਿੱਚ ਦੂਰੀ ਨੂੰ ਘੱਟ ਕਰਨ ਲਈ , ਅੱਜ ਸਰਕਾਰ ਦੁਆਰਾ ਦੋ ਵੱਡੇ ਪ੍ਰੋਜੈਕਟ ਹੋਰ ਸ਼ੁਰੂ ਕੀਤੇ ਗਏ ਹਨ। ਹੁਣੇ ਜੋ ਵੀਡੀਓ ਫਿਲਮ ਚਲੀ ਹੈ , ਤੁਸੀਂ ਉਸ ਵਿੱਚ ਵੀ ਦੇਖਿਆ ਹੈ – ਇੱਕ ਹੈ , e-ਗ੍ਰਾਮ ਸਵਰਾਜ ਪੋਰਟਲ ਅਤੇ ਉਸ ਦੇ App ਦੀ ਲਾਂਚਿੰਗ ਅਤੇ ਦੂਜਾ ਹੈ ਸਵਾਮੀਤਵ ਯੋਜਨਾ ਦੀ ਸ਼ੁਰੂਆਤ।
e-ਗ੍ਰਾਮ ਸਵਰਾਜ ਯਾਨੀ Simplified Work Based Accounting Application for Panchayati Raj , ਇਹ ਇੱਕ ਪ੍ਰਕਾਰ ਨਾਲ ਗ੍ਰਾਮ ਪੰਚਾਇਤਾਂ ਦੇ ਸੰਪੂਰਨ ਡਿਜੀਟਲੀਕਰਨ ਵੱਲ ਇੱਕ ਵੱਡਾ ਕਦਮ ਹੈ ।
ਇਹ ਭਵਿੱਖ ਵਿੱਚ, ਗ੍ਰਾਮ ਪੰਚਾਇਤ ਦੇ ਅਲੱਗ-ਅਲੱਗ ਕੰਮਾਂ ਦਾ ਲੇਖਾ-ਜੋਖਾ ਰੱਖਣ ਵਾਲਾ ਸਿੰਗਲ ਪਲੈਟਫਾਰਮ ਬਣੇਗਾ । ਹੁਣ ਅਲੱਗ-ਅਲੱਗ ਐਪਲੀਕੇਸ਼ਨਸ ਵਿੱਚ ਅਲੱਗ-ਅਲੱਗ ਕੰਮ ਕਰਨ ਦੀ ਜ਼ਰੂਰਤ ਤੁਹਾਨੂੰ ਨਹੀਂ ਪਵੇਗੀ।
ਜਿਵੇਂ ਹੁਣੇ ਦੱਸਿਆ ਗਿਆ, ਇਸ ਪੋਰਟਲ ਉੱਤੇ , ਇਸ app ਉੱਤੇ , ਪੰਚਾਇਤ ਦੇ ਵਿਕਾਸ ਕਾਰਜ ਦੀ ਡਿਟੇਲ ਤੋਂ ਲੈ ਕੇ ਉਸ ਦੇ ਲਈ ਤੈਅ ਫੰਡ ਅਤੇ ਉਸ ਦੇ ਖਰਚ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਰਹਿਣਗੀ। ਇਸ ਜ਼ਰੀਏ ਹੁਣ ਕੋਈ ਵੀ ਵਿਅਕਤੀ ਆਪਣੀ ਗ੍ਰਾਮ ਪੰਚਾਇਤ ਵਿੱਚ ਹੋ ਰਹੇ ਕੰਮਕਾਜ ਦੀ ਜਾਣਕਾਰੀ ਰੱਖ ਸਕੇਗਾ। ।
ਇਸ ਨਾਲ ਗ੍ਰਾਮ ਪੰਚਾਇਤਾਂ ਵਿੱਚ ਪਾਰਦਰਸ਼ਿਤਾ – ਟ੍ਰਾਂਸਪੇਰੈਂਸੀ ਵੀ ਵਧੇਗੀ , ਰਿਕਾਰਡ ਰੱਖਣ ਦਾ ਕੰਮ ਵੀ ਜ਼ਿਆਦਾ ਸਰਲ ਹੋਵੇਗਾ ਅਤੇ ਪ੍ਰੋਜੈਕਟਸ ਦੀ ਪਲਾਨਿੰਗ ਤੋਂ ਲੈ ਕੇ ਕੰਪਲੀਸ਼ਨ ਦੀ ਪ੍ਰਕਿਰਿਆ ਵੀ ਤੇਜ਼ ਹੋਵੇਗੀ । ਤੁਸੀਂ ਕਲਪਨਾ ਕਰ ਸਕਦੇ ਹੋ , e-ਗ੍ਰਾਮ ਸਵਰਾਜ ਰਾਹੀਂ ਤੁਹਾਨੂੰ ਸਾਰਿਆਂ ਨੂੰ ਕਿਤਨੀ ਵੱਡੀ ਸ਼ਕਤੀ ਮਿਲਣ ਜਾ ਰਹੀ ਹੈ।
ਸਾਥੀਓ, ਪਿੰਡਾਂ ਵਿੱਚ ਪ੍ਰਾਪਰਟੀ ਨੂੰ ਲੈ ਕੇ ਜੋ ਸਥਿਤੀ ਰਹਿੰਦੀ ਹੈ , ਉਹ ਤੁਸੀਂ ਸਾਰੇ ਭਲੀ – ਭਾਂਤੀ ਜਾਣਦੇ ਹੋ । ਸਵਾਮੀਤਵ ਯੋਜਨਾ ਇਸ ਨੂੰ ਠੀਕ ਕਰਨ ਦਾ ਇੱਕ ਯਤਨ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਸਾਰੇ ਪਿੰਡਾਂ ਵਿੱਚ ਆਵਾਸਾਂ ਦੀ ਡ੍ਰੋਨ ਨਾਲ ਮੈਪਿੰਗ ਕੀਤੀ ਜਾਵੇਗੀ। ਇਸ ਦੇ ਬਾਅਦ ਪਿੰਡ ਦੇ ਲੋਕਾਂ ਨੂੰ ਪ੍ਰਾਪਰਟੀ ਦਾ ਇੱਕ ਮਾਲਿਕਾਨਾ ਪ੍ਰਮਾਣ ਪੱਤਰ ਯਾਨੀ Title Deed ਦਿੱਤਾ ਜਾਵੇਗਾ।
ਸਵਾਮੀਤਵ ਯੋਜਨਾ ਤੋਂ ਪਿੰਡ ਦੇ ਲੋਕਾਂ ਨੂੰ ਇੱਕ ਨਹੀਂ ਅਨੇਕ ਲਾਭ ਹੋਣਗੇ । ਪਹਿਲਾਂ ਤਾਂ ਇਹੀ ਕਿ ਪ੍ਰਾਪਰਟੀ ਨੂੰ ਲੈ ਕੇ ਜੋ ਭਰਮ ਦੀ ਸਥਿਤੀ ਰਹਿੰਦੀ ਹੈ ਉਹ ਦੂਰ ਹੋ ਜਾਵੇਗੀ। ਦੂਜਾ ਇਸ ਨਾਲ ਪਿੰਡ ਵਿੱਚ ਵਿਕਾਸ ਯੋਜਨਾਵਾਂ ਦੀ ਬਿਹਤਰ ਪਲਾਨਿੰਗ ਵਿੱਚ ਹੋਰ ਜ਼ਿਆਦਾ ਮਦਦ ਮਿਲੇਗੀ । ਇਸ ਦਾ ਇੱਕ ਹੋਰ ਵੱਡਾ ਲਾਭ ਇਹ ਹੋਵੇਗਾ ਕਿ ਇਸ ਨਾਲ ਸ਼ਹਿਰਾਂ ਦੀ ਹੀ ਤਰ੍ਹਾਂ ਪਿੰਡਾਂ ਵਿੱਚ ਵੀ ਬੈਂਕਾਂ ਤੋਂ ਲੋਨ ਮਿਲਣ ਦਾ ਰਸਤਾ ਹੋਰ ਅਸਾਨ ਹੋ ਜਾਵੇਗਾ ।
ਸਾਥੀਓ ,
ਅਜੇ ਉੱਤੇ ਪ੍ਰਦੇਸ਼ , ਮਹਾਰਾਸ਼ਟਰ , ਕਰਨਾਟਕ , ਹਰਿਆਣਾ , ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਇਨ੍ਹਾਂ ਛੇ ਰਾਜਾਂ ਵਿੱਚ ਇਹ ਯੋਜਨਾ ਪ੍ਰਾਯੋਗਿਕ ਤੌਰ ‘ਤੇ , ਇੱਕ ਵੱਡੇ ਐਕਸਪੈਰੀਮੈਂਟ ਦੇ ਤੌਰ ‘ਤੇ , ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਜੋ ਅਨੁਭਵ ਮਿਲਣਗੇ, ਜਿੱਥੇ ਕਮੀਆਂ ਨੂੰ ਠੀਕ ਕਰਨਾ ਹੋਵੇਗਾ, ਜਿੱਥੇ ਸੁਧਾਰ ਕਰਨਾ ਹੋਵੇਗਾ, ਉਹ ਸਭ ਸੁਧਾਰ ਕਰਨ ਦੇ ਬਾਅਦ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।
ਸਾਥੀਓ , ਕਦੇ – ਕਦੇ ਮੈਨੂੰ ਲਗਦਾ ਹੈ ਕਿ ਜੀਵਨ ਦੀ ਸੱਚੀ ਸਿੱਖਿਆ ਦੀ ਕਸੌਟੀ , ਉਸ ਦੀ ਪ੍ਰੀਖਿਆ, ਸੰਕਟ ਦੇ ਸਮੇਂ ਹੀ ਹੁੰਦੀ ਹੈ। Protective Environment ਵਿੱਚ, ਬਹੁਤ ਦੇਖ-ਰੇਖ ਭਰੇ ਮਾਹੌਲ ਵਿੱਚ ਸੱਚੀ ਸਿੱਖਿਆ ਦਾ ਪਤਾ ਨਹੀਂ ਚਲਦਾ, ਸੱਚੀ ਸਮਰੱਥਾ ਦਾ ਵੀ ਪਤਾ ਨਹੀਂ ਚਲਦਾ । ਇਸ ਕੋਰੋਨਾ ਸੰਕਟ ਨੇ ਦਿਖਾ ਦਿੱਤਾ ਹੈ ਕਿ ਦੇਸ਼ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ , ਭਲੇ ਹੀ ਉਨ੍ਹਾਂ ਨੇ ਵੱਡੀ ਅਤੇ ਨਾਮੀ ਯੂਨੀਵਰਸਿਟੀ ਵਿੱਚ ਸਿੱਖਿਆ ਨਾ ਲਈ ਹੋਵੇ ਲੇਕਿਨ ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਸਕਾਰਾਂ – ਆਪਣੀਆਂ ਪਰੰਪਰਾਵਾਂ ਦੀ ਸਿੱਖਿਆ ਦੇ ਦਰਸ਼ਨ ਕਰਵਾਏ ਹਨ ।
ਪਿੰਡਾਂ ਤੋਂ ਜੋ ਅੱਪਡੇਟ ਆ ਰਿਹਾ ਹੈ , ਉਹ ਵੱਡੇ – ਵੱਡੇ ਵਿਦਵਾਨਾਂ ਲਈ ਵੀ ਪ੍ਰੇਰਣਾ ਦੇਣ ਵਾਲਾ ਹੈ । ਮੇਰੇ ਸਾਥੀਓ , ਇਹ ਕੰਮ ਤੁਸੀਂ ਕੀਤਾ ਹੈ, ਪਿੰਡ ਦੇ ਹਰ ਵਿਅਕਤੀ ਨੇ ਕੀਤਾ ਹੈ , ਮੇਰੇ ਆਦਿਵਾਸੀ ਭਾਈ – ਭੈਣਾਂ , ਖੇਤ – ਖਲਿਹਾਨ ਵਿੱਚ ਕੰਮ ਕਰਨ ਵਾਲਿਆਂ , ਫ਼ਸਲ ਕਟਾਈ ਅਤੇ ਬਿਜਾਈ ਵਿੱਚ ਜੁਟੇ ਸਾਥੀਓ , ਦੇਸ਼ ਨੂੰ ਪ੍ਰੇਰ ਣਾ ਦੇਣ ਵਾਲਾ ਇਹ ਕੰਮ ਤੁਸੀਂ ਕੀਤਾ ਹੈ।
ਤੁਸੀਂ ਸਾਰਿਆਂ ਨੇ ਦੁਨੀਆ ਨੂੰ ਮੰਤਰ ਦਿੱਤਾ ਹੈ – ‘ਦੋ ਗਜ ਦੂਰੀ’ ਦਾ, ਜਾਂ ਕਹੋ ਦੋ ਗਜ ਦੇਹ ਦੀ ਦੂਰੀ’ ਦਾ। ਇਸ ਮੰਤਰ ਦੇ ਪਾਲਣ `ਤੇ ਪਿੰਡਾਂ ਵਿੱਚ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ । ਦੋ ਗਜ ਦੂਰੀ’ ਯਾਨੀ ਸੋਸ਼ਲ distancing ਬਣਾ ਕੇ ਰੱਖਣ ਨਾਲ ਤੁਸੀਂ ਕੋਰੋਨਾ ਵਾਇਰਸ ਨੂੰ ਵੀ ਖੁਦ ਤੋਂ ਦੂਰ ਰੱਖ ਰਹੇ ਹੋ, ਕਿਸੇ ਸੰਭਾਵਿਤ ਸੰਕ੍ਰਮਣ ਤੋਂ ਖੁਦ ਨੂੰ ਬਚਾ ਰਹੇ ਹੋ। ਇਹ ਤੁਹਾਡਾ ਹੀ ਯਤਨ ਹੈ ਕਿ ਅੱਜ ਦੁਨੀਆ ਵਿੱਚ ਚਰਚਾ ਹੋ ਰਹੀ ਹੈ ਕਿ ਕੋਰੋਨਾ ਨੂੰ ਭਾਰਤ ਨੇ ਕਿਸ ਤਰ੍ਹਾਂ ਜਵਾਬ ਦਿੱਤਾ ਹੈ।
ਸਾਥੀਓ, ਇਤਨਾ ਵੱਡਾ ਸੰਕਟ ਆਇਆ , ਇਤਨੀ ਵੱਡੀ ਵਿਸ਼ਵ ਮਹਾਮਾਰੀ ਆਈ , ਲੇਕਿਨ ਇਨ੍ਹਾਂ 2 – 3 ਮਹੀਨਿਆਂ ਵਿੱਚ ਅਸੀਂ ਇਹ ਵੀ ਦੇਖਿਆ ਹੈ ਭਾਰਤ ਦਾ ਨਾਗਰਿਕ , ਸੀਮਿਤ ਸੰਸਾਧਨਾਂ ਵਿੱਚ , ਅਨੇਕ ਕਠਿਨਾਈਆਂ ਦੇ ਸਾਹਮਣੇ ਝੁਕਣ ਦੀ ਬਜਾਏ , ਉਨ੍ਹਾਂ ਨਾਲ ਟਕਰਾਅ ਰਿਹਾ ਹੈ, ਲੋਹਾ ਲੈ ਰਿਹਾ ਹੈ । ਇਹ ਸਹੀ ਹੈ ਕਿ ਰੁਕਾਵਟਾਂ ਆ ਰਹੀਆਂ ਹਨ , ਪਰੇਸ਼ਾਨੀ ਹੋ ਰਹੀ ਹੈ , ਲੇਕਿਨ ਸੰਕਲਪ ਦੀ ਸਮਰੱਥਾ ਦਿਖਾਉਂਦੇ ਹੋਏ, ਨਵੀਂ ਊਰਜਾ ਨਾਲ ਅੱਗੇ ਵਧਦੇ ਹੋਏ , ਨਵੇਂ – ਨਵੇਂ ਤਰੀਕੇ ਖੋਜਦੇ ਹੋਏ, ਦੇਸ਼ ਨੂੰ ਬਚਾਉਣ ਦਾ ਅਤੇ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਵੀ ਨਿਰੰਤਰ ਜਾਰੀ ਹੈ।
ਸਾਥੀਓ, ਇਨ੍ਹਾਂ ਪਰਿਸਥਿਤੀਆਂ ਵਿੱਚ ਪਿੰਡਾਂ ਵਿੱਚ ਜੋ ਹੋ ਰਿਹਾ ਹੈ, ਉਸ ਦੀ ਮੈਂ ਅਲੱਗ-ਅਲੱਗ ਸਰੋਤਾਂ ਤੋਂ ਨਿਰੰਤਰ ਜਾਣਕਾਰੀ ਲੈ ਰਿਹਾ ਹਾਂ। ਅੱਜ ਮੈਂ ਤੁਹਾਡੇ ਵਿੱਚੋਂ ਕੁਝ ਸਾਥੀਓ ਨੂੰ , ਕੋਰੋਨਾ ਦੌਰਾਨ ਹੋਏ ਅਨੁਭਵਾਂ ਅਤੇ ਤੁਹਾਡੇ ਸੁਝਾਵਾਂ ਬਾਰੇ ਜਾਣਨਾ ਚਾਹੁੰਦਾ ਹਾਂ । ਤਾਂ ਆਓ , ਚਰਚਾ ਦਾ ਇਹ ਸਿਲਸਿਲਾ ਸ਼ੁਰੂ ਕਰੀਏ। ਮੈਨੂੰ ਦੱਸਿਆ ਗਿਆ ਹੈ ਕਿ ਪਹਿਲਾਂ ਜੰਮੂ – ਕਸ਼ਮੀਰ ਚਲਣਾ ਹੈ ।
ਮੁਹੰਮਦ ਇਕਬਾਲ, ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਜੁੜ ਰਹੇ ਹਨ । ਇਹ ਬਲਾਕ ਪੰਚਾਇਤ ਨਾਰਵਾਵ ਦੇ ਚੇਅਰਮੈਨ ਹਨ। ਇਕਬਾਲ ਜੀ ਨਮਸਕਾਰ !!
ਇਕਬਾਲ ਜੀ , ਤੁਹਾਡੇ ਬਲਾਕ ਵਿੱਚ ਕੋਰੋਨਾ ਦੇ ਵਿਰੁੱਧ ਲੜਾਈ ਕੈਸੀ ਚਲ ਰਹੀ ਹੈ ? ਤੁਸੀਂ ਲੋਕ ਦੋ ਗਜ ਦੂਰੀ’ ਅਤੇ ਸਾਫ਼ – ਸਫਾਈ ਲਈ ਹੋਰ ਕੀ ਕੁਝ ਕਰ ਰਹੇ ਹੋ?
ਇਕਬਾਲ – ਨਮਸਕਾੀਰ ਸਰ , ਮੈਂ ਜੰਮੂ – ਕਸ਼ਮੀ ਰ ਤੋਂ ਬਾਰਾਮੂਲਾ ਬਲਾਲਕ ਨਾਰਵਾਓ ਤੋਂ ਤੁਹਾਡਾ ਬਹੁਤ ਹਾਰਦਿਕ ਦਿਲ ਤੋਂ ਅਭਿਨੰਦਨ ਕਰਦਾ ਹਾਂ। ਅਤੇ ਅੱਜ ਇਸ ਅਵਸਰ ਉੱਤੇ , ਜੋ ਸਾਡਾ ਪੰਚਾਇਤ ਦਿਵਸ ਹੈ , ਇਸ ਦੀ ਮੁਬਾਰਕਬਾਦ ਦਿੰਦਾ ਹਾਂ, ਸਰ। ਸਰ, ਸਾਡਾ ਇਸ ਵਕਤਿ ਸਾਡਾ ਜੋ ਨਾਰਵਾਓ ਵਿੱਚ ਜੋ ਅਸੀਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਾਂ , ਜੋ ਤੁਸੀਂ ਉੱਪਰ ਤੋਂ ਆਦੇਸ਼ ਦਿੱਤਾ ਹੈ , directions ਦਿੱਤੀਆਂ ਹਨ ਲੌਕਡਾਊਨ ਦੀਆਂ , ਉਸ ਦੀ implementation ground ਉੱਤੇ 100 ਪਰਸੈਂਟ ਹੋ ਰਹੀ ਹੈ । ਉਸ ਦੇ ਲਈ ਅਸੀਂ ਤਿਆਰੀਆਂ ਪਹਿਲਾਂ ਤੋਂ ਕਰ ਰੱਖੀਆਂ ਸਨ ਜਦੋਂ ਤੁਸੀਂ ਪਹਿਲਾਂ ਇੱਕ ਦਿਨ ਦਾ ਲੌਕਡਾਊਨ ਕੀਤਾ ਸੀ । ਤਾਂ ਉਸ ਦਿਨ ਅਸੀਂ ਬਲਾ ਕ ਲੈਵਲ ‘ਤੇ ਜੋ ਸਾਡੇ ਮੈਡੀਕਲ ਅਫਸਰ ਹਨ, ਸਾਡਾ ਆਈਸੀਡੀਐੱਸ ਹੈ , ਅਤੇ ਪੰਚਾਇਤ ਤੋਂ ਇੱਕ ਅਸੀਂ ਇੱਕ ਆਰਡਰ ਕੱਢ ਦਿੱਤਾ BDC’s ਆਫਿਸ ਤੋਂ, ਤਾਂ ਅਸੀਂ ਇੱਕ ਮੀਟਿੰਗ ਕੀਤੀ ਅਤੇ ਉਸ ਮੀਟਿੰਗ ਵਿੱਚ ਅਸੀਂ ਤਿੰਨਾਂ departments ਨੂੰ , Asha workers , ICDS Workers ਅਤੇ ਪੰਚਾਇਤ PRI’s members ਹਨ , ਉਨ੍ਹਾਂ ਨੂੰ ਟ੍ਰੇਨਿੰਗ ਦਿਵਾ ਦਿੱਤੀ । ਉਨ੍ਹਾਂ ਨੂੰ ਅਸੀਂ , ਜੋ ਸਾਡਾ ਕੋਰੋਨਾ ਨੂੰ ਲੈ ਕੇ ਸਾਡੇ ਜੋ preventive measures ਲਈ inform ਕੀਤਾ । ਉਸ ਦੇ ਬਾਅਦ ਅਸੀਂ ਉਨ੍ਹਾਂ ਨੂੰ ਘਰ – ਘਰ ਆਪਣੇ ਬਲਾaਕ ਵਿੱਚ ਭੇਜਿਆ।
ਅਤੇ ਮੈਂ ਤੁਹਾਨੂੰ ਇੱਕ ਹਕੀਕਤ ਦੱਸ ਰਿਹਾ ਹਾਂ ਕਿ ਸਾਡੇ ਬਲਾ ਕ ਵਿੱਚ ਕੋਈ ਅਜਿਹਾ ਘਰ ਨਹੀਂ ਹੋਵੇਗਾ ਜਿਸ ਵਿੱਚ ਸਾਡੀ ਟੀਮ, ਜਿਸ ਵਿੱਚ ਸਾਡੇ ਪੀਆਰਆਈ, ਜਿਸ ਵਿੱਚ ਸਾਡੇ ਮੈਡੀਕਲ ਅਤੇ ICDS ਦੇ workers ਨਹੀਂ ਗਏ, ਅਤੇ ਹਰ ਘਰ ਨੂੰ ਹਰ ਇੱਕ individual ਨੂੰ aware ਕੀਤਾ ਕਿ ਕੋਰੋਨਾ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ । ਸਾਡੇ ਬਲਾ ਕ ਵਿੱਚ ਅੱਜ ਤੱਕ ਸਿਰਫ ਇੱਕ ਪਾਜ਼ਿਟਿਵ ਕੇਸ ਆਇਆ ਲੇਕਿਨ ਉਸ ਵਿੱਚ ਵੀ ਸਭ ਤੋਂ ਬੜਾ reason ਇਹ ਹੈ ਕਿ ਸਾਡੀ ਉੱਥੇ ਪੰਚਾਇਤ establish ਨਹੀਂ ਹੋਈ ਹੈ । Reason ਇਹ ਸੀ ਕਿ ਸਾਡੇ ਉੱਥੇ ਪੰਚਾਇਤ ਮੈਂਬਰ ਨਹੀਂ ਸਨ ਅਤੇ ਉਹ ਕੇਸ ਅਸੀਂ trace out ਨਹੀਂ ਕਰ ਸਕੇ।
ਲੇਕਿਨ ਜਿਤਨੇ ਵੀ ਬਾਕੀ ਪਿੰਡ ਹਨ, ਜਿੰਨੇ ਬਾਕੀ blocks ਹਨ, district administration ਦੀ ਮਦਦ ਨਾਲ, health department ਦੀ ਮਦਦ ਨਾਲ ਅਸੀਂ ਹਰ ਘਰ ਨੂੰ , ਹਰ ਇਨਸਾਨ ਨੂੰ travel history ਜਿਸ ਦੀ ਸੀ , ਉਸ ਨੂੰ identify ਕੀਤਾ , ਉਨ੍ਹਾਂ ਨੂੰ ਕੁਆਰੰਟੀਨ ਕੀਤਾ , ਉਨ੍ਹਾਂ ਨੂੰ ਹੋਮ ਕੁਆਰੰਟੀਨ ਕੀਤਾ ਅਤੇ PRI’s ਨੂੰ ਉੱਥੇ ਡਿਊਟੀ ਲਗਾ ਦਿੱਤੀ । 24×7 hours ਉੱਥੇ ਡਿਊਟੀ ਲਗਾਈ ਤਾਕਿ ਉਨ੍ਹਾਂ ਦਾ ਜੋ ਹੋਮ ਕੁਆਰੰਟੀਨ ਹੈ ਉਹ successful ਹੋ ਜਾਵੇ । ਸਾਡੇ ਉੱਪਰ ਤੋਂ ਜੋ ਸਾਡੇ district administration ਦੀ directions category ਲਈ ਸੀ ਕਿ ਤੁਹਾਨੂੰ ਚਾਹੇ ਕਿਸੇ ਹੱਦ ਤੱਕ ਸਖਤੀਨ ਕਰਨੀ ਪਏ ਲੇਕਿਨ ਕਵਾਰੰਟਾਇਨ ਜੋ ਲੌਕਡਾਊਨ ਹੈ , ਇਸ ਨੂੰ ਗਰਾਊਂਡ ਉੱਤੇ successful ਕਰਨਾ ਹੈ । ਸਾਡੀ ਪੰਚਾਇਤ ਰਾਜ ਯੂਥ ਐਸੋਸੀਏਸ਼ਨ ਦੇ ਜਿਤਨੇ ਵੀ members ਹਨ, ਸਾਡੀ district administration ਦੀ direction ਉਨ੍ਹਾਂ ਨੇ ਦਿੱਤੀ ਸੀ ਕਿ ਤੁਹਾਨੂੰ ਇਹ actually ਜੋ really ਜੋ ਲੌਕਡਾਊਨ successful ਕਰਨਾ ਹੈ ਉਹ PRI’s ਨੂੰ ਕਰਨਾ ਹੈ । ਤਾਂ ਉਨ੍ਹਾਂ ਨੇ roster ਬਣਾ ਕੇ , ਵਲੰਟੀਅਰਸ ਨਾਲ ਰੋਡ ‘ਤੇ ਰਹਿ ਕੇ ਲੌਕਡਾਊਨ ਨੂੰ successful ਕੀਤਾ । ਦੋ ਸੰਦੇਸ਼ ਦਿੱਤੇ ਲੋਕਾਂ ਨੂੰ , ਦੋ ਨਾਅਰੇ ਦਿੱਤੇ – Respect all , suspect all ਪਹਿਲਾ ਨਾਅਰਾ ਸੀ। ਦੂਜਾ ਸਾਡਾ ਨਾਅਰਾ ਇਹ ਸੀ ਕਿ ਸਰ, Stay Home Stay Safe . ਅਤੇ ਉਹ ਜਦੋਂ ਇਨ੍ਹਾਂ ਦੋ ਨਾਅਰਿਆਂ ‘ਤੇ ਚਲੇ , ਅੱਜ ਸਾਡੇ ਬਲਾfਕ ਵਿੱਚ 99 ਪਰਸੈਂਟ ਸਿਚੂਏਸ਼ਨ ਅੰਡਰ ਕੰਟਰੋਲ ਹੈ, ਸਰ ।
ਇਕਬਾਲ – ਥੈਂਕਯੂ ਸਰ ।
ਪ੍ਰਧਾਨ ਮੰਤਰੀ ਜੀ – ਤੁਸੀਂ ਗੱਲਾਂ ਦੱਸੀਆਂ , ਉਸ ਤੋਂ ਲਗਦਾ ਹੈ ਕਿ ਤੁਸੀਂ ਖੁਦ ਫੀਲਡਕ ਵਿੱਚ ਡਟੇ ਰਹਿੰਦੇ ਹੋ। ਖੁਦ ਪਿੰਡ – ਪਿੰਡ ਜਾਂਦੇ ਹੋ, ਉਸੇ ਦਾ ਨਤੀਜਾ ਹੈ ਕਿ ਤੁਸੀਂ ਇਤਨੀ ਵੱਡੀ ਅਸਾਨੀ ਨਾਲ ਚੀਜ਼ ਨੂੰ ਸਮਝ ਸਕੇ ਹੋ ਅਤੇ ਤੁਸੀਂ human resources development ਹੋ , ਨਿਯਮਾਂ ਦਾ ਪਾਲਣ ਹੋਵੇ , ਬਹੁਤ ਵਧੀਆ ਢੰਗ ਨਾਲ ਕੀਤਾ ਹੈ । ਮੈਨੂੰ ਵਿਸ਼ਵਾਸ ਹੈ ਕਿ ਦੋ ਗਜ ਦੀ ਦੂਰੀ – ਇਸ ਮੰਤਰ ਨੂੰ ਤੁਸੀਂ ਪਿੰਡ – ਪਿੰਡ, ਘਰ – ਘਰ ਅਤੇ ਪੂਰੇ ਜੰਮੂ – ਕਸ਼ਮੀੈਰ ਨੂੰ ਵੀ ਤੁਹਾਥੋਂ ਸਿੱਖਣਾ ਚਾਹੀਦਾ ਹੈ। ਮੈਂ ਤੁਹਾਨੂੰ ਵਧਾਈ ਦਿੰਦਾ ਹਾਂ , ਬਹੁਤ ਉੱਤਮ ਕੰਮ ਕੀਤਾ ਹੈ ਅਤੇ ਤੁਹਾਡੇ ਬਲਾ ਕ ਦੇ ਸਾਰੇ ਨਾਗਰਿਕਾਂ ਨੂੰ ਵੀ ਮੇਰੇ ਵੱਲੋਂ ਮੈਂ ਬਹੁਤ – ਬਹੁਤ ਵਧਾਈ ਦਿੰਦਾ ਹਾਂ। ਅਤੇ ਰਮਜਾਨ ਦਾ ਮਹੀਨਾ ਹੈ , ਤਾਂ ਤੁਸੀਂ ਜੋ ਮਿਹਨਤ ਕੀਤੀ ਹੈ , ਉਸ ਦੇ ਕਾਰਨ ਰਮਜਾਨ ਦਾ ਉਤਸਹਵ ਵੀ, ਤਿਉਹਾਰ ਬਹੁਤ ਚੰਗੇ ਢੰਗ ਨਾਲ ਨਾਗਰਿਕ ਮਨਾ ਸਕਣਗੇ । ਤਾਂ ਤੁਸੀਂ ਸਚਮੁਚ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ।
ਆਓ ਜੰਮੂ – ਕਸ਼ਮੀਨਰ ਦੇ ਬਾਅਦ ਅਸੀਂ ਸਿੱਧੇ ਸਾਊਥ ਚਲਦੇ ਹਾਂ , ਕਰਨਾਟਕ ਚਲਦੇ ਹਾਂ । ਕਰਨਾਟਕ ਦੇ ਚਿੱਕਾਬਾਲਾਪੁਰ ਤੋਂ ਸਾਡੇ ਨਾਲ ਸ਼੍ਰੀ ਨਵੀਨ ਕੁਮਾਰ ਜੀ ਜੁੜ ਰਹੇ ਹਨ।
ਨਵੀਨ ਕੁਮਾਰ – ਦੇਸ਼ ਦੇ ਪ੍ਰਧਾਨ ਸੇਵਕ ਤੁਹਾਨੂੰ ਗ੍ਰਾਮ ਪੰਚਾਇਤ ਵੱਲੋਂ ਨਮਸਕਾਂਰ ।
ਪ੍ਰਧਾਨ ਮੰਤਰੀ ਜੀ – ਕੀ ਅੱਜਕੱਲ੍ਹ ਮੈਨੂੰ ਪਿੰਡ ਦੇ ਪ੍ਰਧਾਨ ਨਾਲ ਵੀ ਗੱਲ ਕਰਨ ਦਾ ਸੁਭਾਗ ਮਿਲਦਾ ਹੈ? ਅਤੇ ਦੁਨੀਆ ਦੇ ਵੱਡੇ – ਵੱਡੇ ਦੇਸ਼ ਦੇ ਵੱਡੇ – ਵੱਡੇ ਪ੍ਰਧਾਨ ਨਾਲ ਵੀ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ
ਨਵੀਨ ਕੁਮਾਰ – ਥੈਂਕਯੂ ਸਰ। ਸਾਡੀ ਗ੍ਰਾਮ ਪੰਚਾਇਤ ਵਿੱਚ ਕੋਈ ਕੋਰੋਨਾ ਪੀੜਿਤ ਵਿਅਕਤੀ ਨਹੀਂ ਹੈ ਅਤੇ 14 ਲੋਕਾਂ ਨੂੰ ਅਸੀਂ ਹੋਮ ਕੁਆਰੰਟੀਨ ਵਿੱਚ ਰੱਖਿਆ ਹੋਇਆ ਹੈ। ਇਨ੍ਹਾਂ ਨੂੰ ਪੰਚਾਇਤ ਦੁਆਰਾ ਹੀ ਪਾਣੀ , ਦੁੱਧ , ਸਬਜ਼ੀ , ਰਾਸ਼ਨ ਆਦਿ ਦੀ ਵਿਵਸਥਾ ਘਰ ਹੀ ਕਰ ਰਹੇ ਹਾਂ । ਆਸ਼ਾ workers , ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤ ਦੇ ਸਾਰੇ ਮੈਂਬਰਾਂ ਅਤੇ ਸਟਾਫ ਦਾ ਇੱਕ ਟਾਸਕਵ ਫੋਰਸ ਰਚਿਆ ਗਿਆ ਹੈ । ਹਰ ਹਫਤੇ ਦੋ – ਚਾਰ ਬੈਠਕਾਂ ਬੁਲਾ ਕੇ ਕੋਰੋਨਾ ਕਿਵੇਂ ਰੋਕੀਏ ਅਤੇ ਇਸ ਦੇ ਲਈ ਕੀ – ਕੀ ਯਤਨ ਕਰ ਸਕਦੇ ਹਾਂ , ਇਸ ਬਾਰੇ ਚਰਚਾ ਚਲਦੀ ਹੈ। IEC , ਸੋਸ਼ਲ ਡਿਸਟੈਂਸਸਿੰਗ ਅਤੇ ਸੈਨੀਟੇਸ਼ਨ ਦੇ ਕੰਮ ਚੰਗੇ ਚਲ ਰਹੇ ਹਨ।
ਇਹ ਚਾਰ ਯੋਜਨਾਵਾਂ – ਜੋ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ , ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ , ਉੱਜਵਲਾ ਯੋਜਨਾ ਅਤੇ ਪੈਂਸ਼ਨ ਯੋਜਨਾ ਦੇ ਤਹਿਤ ਪੰਜ ਹਜਾਰ ਵਲੋਂ ਜ਼ਿਆਦਾ ਲਾਭਾਰਥੀਆਂ ਨੂੰ ਲਾਭ ਹੋਇਆ ਹੈ ।
ਇੱਥੋਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਗ੍ਰਾਮ ਪੁਲਿਸ ਰਚੀ ਹੋਈ ਹੈ। ਪੰਚਾਇਤ ਦੀ ਸੀਮਾ ਵਿੱਚ ਚੈੱਕਪੋਸਟਾ ਲਗਾ ਕੇ ਇਸ ਇਹ ਸਭ ਗ੍ਰਾਮ ਪੁਲਿਸ ਕੰਮ ਕਰ ਰਹੀਆਂ ਹਨ । ਇਸ ਨਾਲ ਲੋਕਾਂ ਦਾ ਗ਼ੈਰ ਜ਼ਰੂਰੀ ਸੰਚਾਰ ਕਰਨਾ ਰੋਕਿਆ ਹੋਇਆ ਹੈ। ਇਸ ਨਾਲ ਕੋਰੋਨਾ ਨੂੰ ਇੱਕ ਰਾਜ ਤੋਂ ਦੂਜੇ ਰਾਜ ਤੱਕ ਪਹੁੰਚਣ ਨਹੀਂ ਦੇ ਰਹੇ ਹਨ । ਵਿਅਕਤੀ ਅਤੇ ਭਾਈਚਾਰਕ ਸਵੱਛਤਾ ਬਾਰੇ ਹਰ ਜਗ੍ਹਾ ਵਿੱਚ ਚੰਗੇ ਤਰੀਕੇ ਨਾਲ IEC ਹੋਈ ਹੈ ਅਤੇ cleanliness ਵੀ ਹੋਈ ਹੈ ।
ਲੌਕਡਾਊਨ ਦੀ ਵਜ੍ਹਾ ਨਾਲ ਜੋ ਮਹਾਰਾਸ਼ਟiਰ ਤੋਂ ਆਏ ਹੋਏ 170 ਤੋਂ ਅਧਿਕ ਮਜ਼ਦੂਰ ਸਨ , ਉਨ੍ਹਾਂ ਨੂੰ ਅਸੀਂ ਇੱਕ ਪਾਠਸ਼ਾਲਾ ਵਿੱਚ ਰੱਖਿਆ ਹੋਇਆ ਹੈ । ਇਨ੍ਹਾਂ ਸਾਰਿਆਂ ਨੂੰ ਭੋਜਨ , ਪਾਣੀ ਅਤੇ medicines ਆਦਿ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਵੀ ਕੋਈ ਨਾ ਕੋਈ ਕੰਮ ਵਿੱਚ ਅਸੀਂ ਉਲਝਾ ਰੱਖੇ ਹਨ।
ਫਲ ਅਤੇ ਸਬਜ਼ੀਆਂ ਲਈ ਇੱਕ ਬਜ਼ਾਰ ਦੀ ਵਿਵਸਥਾ ਕੀਤੀ ਗਈ ਹੈ । ਇਸ ਨਾਲ ਕਿਸਾਨਾਂ ਨੂੰ ਕੋਈ ਆਰਥਿਕ ਲੌਸ ਨਹੀਂ ਹੋ ਰਿਹਾ ਹੈ । ਉਨ੍ਹਾਂ ਦੀ ਆਰਥਿਕ ਸਥਿਤੀ ਅਤੇ ਮਨੋਬਲ ਨੂੰ ਵਧਾਇਆ ਗਿਆ ਹੈ । ਘਰ – ਘਰ ਵਿੱਚ ਜਿਨ੍ਹਾਂ – ਜਿਨ੍ਹਾਂ ਨੂੰ ਕੋਈ ਵੀ ਮੈਡੀਸਨ ਦੀ requirement ਹੈ , ਉਨ੍ਹਾਂ ਨੂੰ ਘਰ ਹੀ ਅਸੀਂ ਡਾਕਟ ਰ ਤੋਂ ਲਿਆਕੇ ਦੇ ਰਹੇ ਹਾਂ।
ਮਹਾਤਮਾ ਗਾਂਧੀ ਰਾਸ਼ਟੈਰੀਯ ਉਦਯੋਗ ਯੋਜਨਾ ਤਹਿਤ ਪੰਚਾਇਤ ਦੇ ਮਜ਼ਦੂਰਾਂ ਅਤੇ ਕਿਸਾਨਾਂ ਵਿਅਕਤਿਕ ਕਾਮਗਾਰੀ ਅਤੇ ਜਲ ਸੰਭਾਲ਼ ਦੀ ਕਾਰਜਕਾਰਨੀ ਵਿੱਚ ਅਸੀਂ ਹਿੱਸਾ ਲੈਣ ਦਾ ਅਵਸਰ ਦੇ ਰਹੇ ਹਾਂ । ਇਸ ਨਾਲ ਗ੍ਰਾਮ ਪੰਚਾਇਤ ਵਿੱਚ ਵੀ ਲੋਕਾਂ ਦਾ ਮਨੋਬਲ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਜੀ – ਨਵੀਨ ਜੀ ਤੁਹਾਡੇ ਪਿੰਡ ਦੀ ਜਨਸੰਖਿਆ ਕਿਤਨੀ ਹੈ?
ਨਵੀਨ ਜੀ – 8,500 ਸਰ ।
ਪ੍ਰਧਾਨ ਮੰਤਰੀ ਜੀ – ਯਾਨੀ ਵੱਡਾ ਪਿੰਡ ਹੈ । ਤੁਸੀਂ ਕਿਤਨੇ ਸਾਲ ਤੋਂ ਸਰਪੰਚ ਹੋ?
ਨਵੀਨ ਜੀ – First time , Sir .
ਪ੍ਰਧਾਨ ਮੰਤਰੀ ਜੀ – ਫਸਟਨ ਟਾਈਮ ਬਣੇ ਹੋ ? ਲੇਕਿਨ ਤੁਸੀਂ ਬਹੁਤ ਕੰਮ ਕਰ ਰਹੇ ਹੋ ਅਤੇ ਬੜੇ systematically ਕਰ ਰਹੇ ਹੋ , ਪਲਾਧਨਿੰਗ ਨਾਲ ਕਰ ਰਹੇ ਹੋ । ਪਿੰਡ ਵਾਲੇ ਤੁਹਾਡੀ ਗੱਲ ਮੰਨਦੇ ਹਨ ?
ਨਵੀਨ ਜੀ – ਯੈੱਸ ਸਰ ।
ਪ੍ਰਧਾਨ ਮੰਤਰੀ ਜੀ – ਮੰਨਦੇ ਹਨ । ਚਲੋ , ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਿੰਡ ਨੂੰ ਇਤਨਾ ਉੱਤਮ ਕੰਮ ਕਰਨ ਲਈ ਅਤੇ ਸਾਰੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ , ਆਰਥਿਕ ਪ੍ਰਗਤੀ ਵੀ ਇਤਨੇ ਵਧੀਆ ਢੰਗ ਨਾਲ ਚਲਾਉਣ ਲਈ ਮੈਂ ਸਚਮੁਚ ਵਿੱਚ ਤੁਹਾਡੀ ਅਗਵਾਈ ਨੂੰ , ਤੁਹਾਡੇ ਇਸ ਪ੍ਰਕਾਰ ਦੇ vision ਨੂੰ , ਅਤੇ ਪਿੰਡ ਦੀ ਤਾਕਤ ਕੈਸੀ ਹੁੰਦੀ ਹੈ , ਇਸ ਦਾ ਦਰਸ਼ਨ ਕਰਵਾਉਣ ਲਈ ਮੈਂ ਤੁਹਾਨੂੰ ਸਾਰਿਆ ਨੂੰ ਵਧਾਈ ਦਿੰਦਾ ਹਾਂ।
ਆਓ ਅਸੀਂ ਬਿਹਾਰ ਚਲਦੇ ਹਾਂ।
ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਤੋਂ ਗ੍ਰਾਮ ਪੰਚਾਇਤ ਘਰਨਿਆ ਦੇ ਪ੍ਰਧਾਨ ਸ਼੍ਰੀ ਅਜੈ ਸਿੰਘ ਯਾਦਵ ਸਾਡੇ ਨਾਲ ਜੁੜ ਰਹੇ ਹਨ। ਅਜੈ ਜੀ ਨਮਸਕਾਾਰ ।
ਅਜੈ ਜੀ – ਨਮਸਕਾੇਰ , ਸਰ ਜੀ । ਮੈਂ ਅਜੈ ਸਿੰਘ ਯਾਦਵ , ਮੁਖੀਯਾ, ਪੰਚਾਇਤ ਘਰਨਿਆ , ਬਿਹਾਰ ਤੋਂ ਹਾਰਦਿਕ ਅਭਿਨੰਦਨ ਅਤੇ ਵੰਦਨ ਕਰਦਾ ਹਾਂ, ਸਰ ।
ਪ੍ਰਧਾਨ ਮੰਤਰੀ ਜੀ – ਨਮਸਕਾੋਰ ਜੀ । ਲੌਕਡਾਊਨ ਦਾ ਸਰ 22 ਤਾਰੀਖ ਦਾ ਬੰਦੀ ਹੋਇਆ , ਉਸ ਦੇ ਬਾਅਦ ਸਰ ਚਾਰ ਦਿਨ ਤੋਂ ਲਗਾਤਾਰ ਤੁਸੀਂ ਖੁਦ ਮਾਰਕਿੰਗ ਕਰਕੇ ਗ੍ਰਾਮ ਪੰਚਾਇਤ ਖੇਤਰ ਵਿੱਚ ਪ੍ਰਚਾਰ ਕੀਤਾ , ਸਰ ਕਿ ਲੌਕਡਾਊਨ ਦਾ ਪਾਲਣ ਕਰਨਾ ਹੈ ਅਤੇ ਸਮਾਜਿਕ ਦੂਰੀ ਬਣਾਉਣਾ ਹੈ ਘੱਟ ਤੋਂ ਘੱਟ ਛੇ ਫੁੱਟ ਦੀ ਦੂਰੀ ‘ਤੇ
ਪ੍ਰਧਾਨ ਮੰਤਰੀ ਜੀ – ਅਜੈ ਜੀ ਲੋਕਾਂ ਨੂੰ ਸਮਝਾਓ , ਦੋ ਗਜ ਦੀ ਦੂਰੀ ।
ਅਜੈ ਜੀ – ਦੋ ਗਜ ਦੀ ਦੂਰੀ , ਸਰ ?
ਪ੍ਰਧਾਨ ਮੰਤਰੀ ਜੀ – ਹਾਂ
ਅਜੈ ਜੀ – ਪਿੰਡ ਵਿੱਚ ਸਰ ਬਲੀ ਚਿੰਗ ਪਾਊਡਰ ਛਿੜਕਾਉਣਾ ਹੈ । ਘਰ – ਘਰ ਜਾ ਕੇ ਆਸ਼ਾ ਵਰਕਰਾਂ, ਵਾਰਡ ਪੰਚ , ਸਰਪੰਚ ਸਾਹਿਬ ਹਰ ਘਰ ਵਿੱਚ ਸਾਬਣ ਦਿੱਤਾ ਸਰ, ਸਰੀਰ ਅਤੇ ਹੱਥ ਧੋਣ ਲਈ ਸਿਖਾਇਆ ਸਰ, ਇੱਕ ਘੰਟਾ – ਅੱਧਾ ਘੰਟਾ ਪਹਿਲਾਂ ਤੋਂ ਹੱਥ ਧੋਵੋ ਅਤੇ ਜਾਗਰੂਕ ਰਹੋ। ਹੋਮ ਕੁਆਰੰਟੀਨ ਵਿੱਚ 18 ਲੋਕਾਂ ਨੂੰ ਰੱਖਿਆ ਸਰ। ਉਸ ਨੂੰ ਵੀ ਪੰਚਾਇਤ ਆਪਣੇ ਵੱਲੋਂ ਸੁਵਿਧਾਵਾਂ ਦੇ ਰਹੀ ਹੈ ਸਰ। ਸਰ 30 ਬੈੱਡ ਦਾ ਇੱਕ ਹੋਮ ਕੁਆਰੰਟੀਨ ਸੈਂਟਰ ਬਣਾਇਆ। ਉਸ ਵਿੱਚ ਵੀ ਖਾਣ ਪੀਣ ਦਾ, ANM ਦੀ ਡਿਊਟੀ ਲਗਾਈ ਹੈ , ਚੌਂਕੀਦਾਰ ਦੀ ਡਿਊਟੀ ਲਗਾਈ ਹੈ ਸਰ। ਇੱਕ ਗ੍ਰਾਮ ਰਕਸ਼ਾ ਦਲ ਅਸੀਂ ਤਿਆਰ ਕੀਤਾ ਹੈ ਸਰ 45 ਲੋਕਾਂ ਦਾ। ਉਸ ਨੂੰ ਵੀ ਸਾਰੇ ਪਿੰਡਾਂ ਵਿੱਚ ਸਰ, ਪਿੰਡ ਦੀ ਸ਼ੁਰੂਆਤ ਵਿੱਚ ਬਾਂਸ ਲਗਾ ਕੇ ਬੈਰੀਅਰ ਲਗਾਏ ਹਨ ਸਰ ਤਾਕਿ ਪਿੰਡ ਦੇ ਵਿਅਕਤੀ ਬਾਹਰ ਨਾ ਜਾਣ। ਜਿਸ ਨੂੰ ਜ਼ਰੂਰੀ ਕੰਮ ਹੈ ਉਹ ਹੀ ਬਾਹਰ ਜਾਵੇ , ਜਿਵੇਂ ਐਮਰਜੈਂਸੀ ਕੰਮ ਲਈ ਜਾਂ ਦਵਾਈ ਲਿਆਉਣ ਲਈ। ਅਤੇ ਸਰ ਸਿਹਤ ਵਿਭਾਗ ਅਤੇ ਮੈਡੀਕਲ ਵੱਲੋਂ ਪਿੰਡ ਵਿੱਚ ਆਉਂਦੇ ਹਨ ਹਫ਼ਤੇ ਵਿੱਚ ਦੋ ਵਾਰ ਸਰ। ਪੰਚਾਇਤ ਸਰਕਾਰ ਦੇ ਪਾਸ ਸਰ , ਉਸ ਵਿੱਚ ਵੀ ਅਸੀਂ ਲੋਕ ਸਹਿਯੋਗ ਦੇ ਜਨਪ੍ਰਤੀਨਿਧੀ ਸਰ, ਹਮੇਸ਼ਾ ਸਰ ਤਿੰਨ ਦਿਨ ‘ਤੇ ਮੀਟਿੰਗ ਕਰਦੇ ਹਾਂ। ਪੰਜ ਤੋਂ ਦਸ ਮੁਖੀ , ਸਰਪੰਚ , ਗ੍ਰਾਮ ਪੰਚਾਇਤ ਅਤੇ ਪੰਚਾਇਤ ਕਰਮੀ।
ਪ੍ਰਧਾਨ ਮੰਤਰੀ ਜੀ – ਅੱਛਾ ਅਜੈ ਜੀ, ਤੁਹਾਡੀ ਪੰਚਾਇਤ ਤੋਂ ਵੀ ਅਨੇਕ ਪ੍ਰਵਾਸੀ ਸਾਥੀ ਦੂਜੇ ਸ਼ਹਿਰਾਂ ਤੋਂ ਘਰ ਪਰਤੇ ਹੋਣਗੇ, ਜੋ ਨਹੀਂ ਆ ਸਕੇ ਉਹ ਵੀ ਆਉਣਾ ਚਾਹੁੰਦੇ ਹੋਣਗੇ।
ਅਜੈ ਜੀ – ਜੀ, ਆਉਣਾ ਚਾਹੁੰਦੇ ਹਨ ਸਰ, ਪਰ ਅਸੀਂ ਅਜਿਹੇ ਰੋਕ ਦਿੱਤੇ ਹਨ ਕਿ ਜਿੱਥੇ ਹਨ ਉੱਥੇ ਹੀ ਰਹੋ, ਲੌਕਡਾਊਨ ਪੂਰਾ ਖੁੱਲ੍ਹੇਗਾ ਤਦ ਆਉਣਾ ਹੈ ਭਾਈ। ਕਿਉਂਕਿ 14 ਦਿਨ ਅਸੀਂ ਸਕੂੇਲ ਵਿੱਚ ਰੱਖਦੇ ਹਾਂ। ਉਹ ਕਹਿੰਦੇ ਹਨ ਕਿ ਨਹੀਂ ਮੁਖੀ ਜੀ ਅਸੀਂ ਰਹਾਂਗੇ ਅਜੇ ਬਾਹਰ , ਜਦੋਂ ਖੁਲ੍ਹੇਗਾ ਤਦ ਆਵਾਂਗੇ । 14 ਦਿਨ ਨਹੀਂ ਰਹਾਂਗੇ।
ਪ੍ਰਧਾਨ ਮੰਤਰੀ ਜੀ – ਯਾਨੀ ਤੁਹਾਡੀ ਗੱਲ ਮੰਨਦੇ ਹਨ ਸਭ ਲੋਕ ?
ਅਜੈ ਜੀ – ਹਾਂ , ਮੰਨਦੇ ਹਨ , ਸਰ।
ਪ੍ਰਧਾਨ ਮੰਤਰੀ ਜੀ – ਚਲੋ , ਤੁਸੀਂ ਸਭ ਸੁਰੱਖਿਅਤ ਰਹੋ ਅਤੇ ਜੋ ਲੋਕ ਸ਼ਹਿਰਾਂ ਵਿੱਚ ਹਨ ਉਹ ਵੀ ਸੁਰੱਖਿਅਤ ਰਹਿਣ , ਉਨ੍ਹਾਂ ਦੇ ਮਨ ਸ਼ਾਂਤ ਰਹਿਣ। ਤੁਸੀਂ ਜ਼ਰੂਰ ਉਨ੍ਹਾਂ ਨਾਲ ਫੋਨ ਉੱਤੇ ਗੱਲਾਂ ਕਰਦੇ ਰਹੋ। ਤਾਕਿ ਸ਼ਹਿਰ ਵਿੱਚ ਥੋੜ੍ਹਾ ਉਨ੍ਹਾਂ ਨੂੰ ਤਕਲੀਫ ਜਰਾ ਮਨ ਨੂੰ ਜ਼ਿਆਦਾ ਹੁੰਦੀ ਹੈ। ਘਰ ਯਾਦ ਆਉਂਦਾ ਹੈ , ਮਾਂ – ਬਾਪ ਯਾਦ ਆਉਂਦੇ ਹਨ, ਜੋ ਸੁਭਾਵਿਕ ਵੀ ਹੈ। ਲੇਕਿਨ ਅਜਿਹੇ ਸਮੇਂ ਪਿੰਡ ਤੋਂ ਜੇਕਰ ਲੋਕ ਉਨ੍ਹਾਂ ਨਾਲ ਗੱਲ ਕਰ ਲੈਂਦੇ ਹਨ ਤਾਂ ਉਨ੍ਹਾਂ ਦਾ ਮਨ ਥੋੜ੍ਹਾ ਹਲਕਾ ਹੋ ਜਾਂਦਾ ਹੈ। ਅਤੇ ਅੱਜ ਜੋ ਕੰਮ ਕਰ ਰਹੇ ਹਨ , ਇਸ ਦੇ ਲਈ ਮੈਂ ਵਧਾਈ ਦਿੰਦਾ ਹਾਂ।
ਆਓ ਅਸੀਂ ਉੱਤਰ ਪ੍ਰਦੇਸ਼ , ਬਸਤੀ ਚਲਦੇ ਹਾਂ। ਬਸਤੀਹ ਗ੍ਰਾਮ ਪੰਚਾਇਤ ਨਕਤੀ ਦੇਹੀ ਦੀ ਪ੍ਰਧਾਨ ਭੈਣ ਵਰਸ਼ਾ ਸਿੰਘ ਸਾਡੇ ਨਾਲ ਜੁੜ ਰਹੀ ਹੈ। ਵਰਸ਼ਾ ਜੀ ਨਮਸਤੇਪ।
ਵਰਸ਼ਾ ਜੀ – ਨਮਸਤੇਰ ਸਰ। ਮੈਂ ਆਪਣੇ ਗ੍ਰਾਮ ਪੰਚਾਇਤ ਵਾਸੀਆਂ ਵੱਲੋਂ ਤੁਹਾਨੂੰ ਨਮਸਤੇੀ ਕਰਦੀ ਹਾਂ। ਅਤੇ ਪੰਚਾਇਤੀ ਰਾਜ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ।
ਪ੍ਰਧਾਨ ਮੰਤਰੀ ਜੀ – ਬਸਤੀ ਵਿੱਚ ਲੌਕਡਾਊਨ ਦਾ ਪਾਲਣ ਠੀਕ ਤਰ੍ਹਾਂ ਹੋ ਰਿਹਾ ਹੈ ?
ਵਰਸ਼ਾ ਜੀ –ਸਰ , ਮੇਰੇ ਪਿੰਡ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਦਾ ਪਾਲਣ ਹੋ ਰਿਹਾ ਹੈ ਅਤੇ ਮੈਂ ਆਸ਼ਾ ਭੈਣ , ਆਂਗਨਵਾੜੀ ਭੈਣ ਅਤੇ ANMs ਰਾਹੀਂ ਲੋਕਾਂ ਨੂੰ ਘਰ – ਘਰ ਜਾ ਕੇ ਜਾਗਰੂਕ ਕਰਵਾ ਰਹੀ ਹਾਂ ਕਿ ਲੌਕਡਾਊਨ ਦਾ ਪਾਲਣ ਕਰੋ , ਸੋਸ਼ਲ ਡਿਸਟੈਂਨਸਿੰਗ ਦਾ ਪਾਲਣ ਕਰੋ ਅਤੇ ਘਰ ਵਿੱਚ ਰਹੋ।
ਪ੍ਰਧਾਨ ਮੰਤਰੀ ਜੀ – ਤੁਸੀਂ ਕਿਤਨੇ ਸਮੇਂ ਤੋਂ ਪ੍ਰਧਾਨ ਹੋ ?
ਵਰਸ਼ਾ ਜੀ – ਸਰ , ਮੈਂ ਫਾਸਟ ਟਾਈਮ ਪ੍ਰਧਾਨ ਨਹੀਂ ਬਣੀ ਹਾਂ। ਇਸ ਤੋਂ ਪਹਿਲਾਂ ਵੀ ਮੈਂ ਪ੍ਰਧਾਨ ਦੇ ਰੂਪ ਵਿੱਚ ਕੰਮ ਕੀਤਾ ਸੀ ।
ਪ੍ਰਧਾਨ ਮੰਤਰੀ ਜੀ – ਜਦੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜੋ ਬਣਾਈਆਂ ਹਨ ਪੀਐੱਮ ਗ਼ਰੀਬ ਕਲਿਆਣ ਯੋਜਨਾ ਬਗੈਰਾ, ਪੀਐੱਮ ਕਿਸਾਨ ਸਨਮਾਨ ਨਿਧੀ , ਇਹ ਸਭ ਪਹੁੰਚ ਗਈਆਂ ਹਨ ਤਾਂ ਉੱਥੇ ਕਿਵੇਂ ਕਰ ਰਹੇ ਹੋਂ ਆਪ ਲੋਕ ।
ਵਰਸ਼ਾ ਜੀ – ਸਰ , ਸਾਡੇ ਇੱਥੇ ਉੱਜਵਲਾ ਯੋਜਨਾ ਤਹਿਤ ਜੋ 25 ਲਾਭਾਰਥੀ ਹਨ, ਕਿਸਾਨ ਸਨਮਾਨ ਨਿਧੀ ਵਿੱਚ 155 ਲਾਭਾਰਥੀ ਹਨ ਅਤੇ ਜੋ ਰਜਿਸਰੇ ਕਸ਼ਨ ਕੀਤੀ ਗਈ ਹੈ ਉਸ ਤਹਿਤ 10 ਲੋਕ ਹਨ ਅਤੇ ਜਨ- ਧਨ ਯੋਜਨਾ ਤਹਿਤ 50 ਲੋਕ ਹਨ, ਜਿਨ੍ਹਾਂ ਨੂੰ ਲਾਭ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਜੀ – ਲੋਕਾਂ ਦਾ ਅਨੁਭਵ ਕੈਸਾ ਹੈ , ਸੰਤੋਸ਼ ਹੈ ਉਨ੍ਹਾਂ ਸਭ ਨੂੰ ?
ਵਰਸ਼ਾ ਜੀ – ਸਰ , ਬਹੁਤ ਹੀ ਸੰਤੁਸ਼ਟ ਹਨ ਲੋਕ । ਤੁਹਾਡੇ ਲੌਕਡਾਊਨ ਦਾ , ਨਿਰਦੇਸ਼ਾਂ ਦਾ ਬਹੁਤ ਅੱਛੀ ਤਰ੍ਹਾਂ ਨਾਲ ਪਾਲਣ ਕਰ ਰਹੇ ਹਨ ਅਤੇ ਲੋਕ ਆਪਣੇ – ਆਪ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਹਨ । ਉਨ੍ਹਾਂ ਲੋਕਾਂ ਦੀ ਸੋਚ ਹੈ ਕਿ ਅਸੀਂ ਘਰ ਵਿੱਚ ਹੀ ਸੁਰੱਖਿਅਤ ਹਾਂ ਕਿਉਂਕਿ ਇਹ ਕੋਰੋਨਾ ਵਾਇਰਸ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਸਟੀਕ ਇਲਾਜ ਨਹੀਂ ਹੈ । ਬਸ ਇਸ ਵਿੱਚ ਇਹੀ ਇਲਾਜ ਹੈ ਕਿ ਅਸੀਂ ਘਰ ਵਿੱਚ ਰਹੀਏ , ਸੁਰੱਖਿਅਤ ਰਹੀਏ , ਸਮਾਜਿਕ ਦੂਰੀ – ਦੋ ਗਜ ਦੀ ਦੂਰੀ ਉੱਤੇ ਰਹੀਏ। ਘਰ ਵਿੱਚ ਹੀ ਸੋਸ਼ਲ ਡਿਸਟੈਂਂਸਿੰਗ ਦਾ ਪਾਲਣ ਕਰੀਏ।
ਪ੍ਰਧਾਨ ਮੰਤਰੀ ਜੀ – ਦੇਖੋ , ਕੋਰੋਨਾ ਵਾਇਰਸ ਬਹੁਤ ਵਚਿੱਤਰ ਵਾਇਰਸ ਹੈ ਲੇਕਿਨ ਉਸ ਦੀ ਇੱਕ ਵਿਸ਼ੇਸ਼ਤਾ ਵੀ ਹੈ । ਉਹ ਆਪਣੇ – ਆਪ ਕਿਸੇ ਦੇ ਘਰ ਨਹੀਂ ਜਾਂਦਾ ਹੈ , ਆਪਣੇ – ਆਪ ਕਿਤੇ ਨਹੀਂ ਜਾਂਦਾ ਹੈ । ਅਗਰ ਤੁਸੀਂ ਉਸ ਨੂੰ ਬੁਲਾਉਣ ਜਾਓਗੇ , ਅਗਰ ਤੁਸੀਂ ਉਸ ਨੂੰ ਲੈਣ ਜਾਓਗੇ , ਉਹ ਫਿਰ ਤੁਹਾਡੇ ਨਾਲ ਘਰ ਵਿੱਚ ਘੁਸ ਜਾਵੇਗਾ । ਫਿਰ ਉਹ ਘਰ ਵਿੱਚ ਕਿਸੇ ਨੂੰ ਛੱਡਦਾ ਨਹੀਂ ਹੈ । ਅਤੇ ਇਸ ਲਈ ਦੋ ਗਜ ਦੀ ਦੂਰੀ ਇਹ ਮੰਤਰ ਗੂੰਜਦੇ ਰਹਿਣਾ ਚਾਹੀਦਾ ਹੈ । ਦੋ ਗਜ ਦੀ ਦੂਰੀ ਦੀ ਦੂਰੀ ਰੱਖ ਕੇ ਹੀ ਗੱਲ ਕਰਾਂਗੇ, ਦੋ ਗਜ ਦੀ ਦੂਰੀ ਦੀ ਦੂਰੀ ਰੱਖ ਕੇ ਹੀ ਖੜ੍ਹੇ ਰਹਾਂਗੇ , ਦੋ ਗਜ ਦੀ ਦੂਰੀ ਦੀ ਦੂਰੀ ਹਮੇਸ਼ਾ ਬਣਾਈ ਰੱਖਾਂਗੇ। ਜਿਵੇਂ ਛਤਰੀ ਲੈਂਦੇ ਹਾਂ ਨਾ, ਅਗਰ ਮੈਂ ਇੱਕ ਛਤਰੀ ਲਈ ਅਤੇ ਸਾਹਮਣੇ ਵਾਲੇ ਨੇ ਛਤਰੀ ਲਈ ਹੈ ਤਾਂ ਦੋ ਗਜ ਦੀ ਦੂਰੀ ਆਪਣੇ – ਆਪ ਹੋ ਜਾਂਦੀ ਹੈ । ਤਾਂ ਇਹ ਬਣਾਈ ਰੱਖਾਂਗੇ ਤਾਂ ਮੈਂ ਸਮਝਦਾ ਹਾਂ ਇਹ ਸੰਕਟ ਦੀ ਘੜੀ ਵਿੱਚ ਮੈਨੂੰ ਅੱਛਾ ਲਗਿਆ ਕਿ………।
ਅੱਛਾ ਤੁਹਾਡੇ ਇੱਥੇ ਪਿੰਡ ਦੇ ਲੋਕਾਂ ਨੂੰ , ਕਿਉਂਕਿ ਪਹਿਲਾਂ ਤਾਂ ਅਜਿਹਾ ਕਹਿੰਦੇ ਸਨ ਕਿ ਭਈ ਦਿੱਲੀ ਇੱਕ ਰੁਪਿਆ ਨਿਕਲਦਾ ਹੈ ਤਾਂ 15 ਪੈਸਾ ਹੀ ਪਹੁੰਚਦਾ ਹੈ । ਅੱਜਕੱਲ੍ਹ ਇੱਕ ਰੁਪਿਆ ਨਿਕਲਦਾ ਹੈ ਤਾਂ 100 ਦੇ 100 ਪੈਸੇ ਉਸ ਦੇ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ । ਤਾਂ ਪਿੰਡ ਵਾਲਿਆਂ ਨੂੰ ਕੈਸਾ ਲਗਦਾ ਹੈ ਜਦੋਂ ਪੂਰੇ ਪੈਸੇ ਮਿਲ ਰਹੇ ਹਨ ਤਾਂ?
ਵਰਸ਼ਾ ਜੀ –ਪਿੰਡ ਵਾਲੇ ਬਹੁਤ ਸੰਤੁਸ਼ਟਾ ਹਨ , ਸਰ।
ਪ੍ਰਧਾਨ ਮੰਤਰੀ ਜੀ – ਕੀ ਬੋਲਦੇ ਹਨ ?
ਵਰਸ਼ਾ ਜੀ – ਬੋਲਦੇ ਹਨ , ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਸਾਰੇ ਲਾਭ ਸਭ ਨੂੰ ਪੂਰੀ ਤਰ੍ਹਾਂ ਨਾਲ , ਅੱਛੀ ਤਰ੍ਹਾਂ ਨਾਲ ਮਿਲ ਰਹੇ ਹਨ।
ਪ੍ਰਧਾਨ ਮੰਤਰੀ ਜੀ – ਚਲੋ , ਵਰਸ਼ਾ ਜੀ , ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਹਾਂ , ਦੱਸੋ ਕੁਝ ਕਹਿ ਰਹੇ ਸੀ ਤੁਸੀਂ।
ਵਰਸ਼ਾ ਜੀ – ਸਰ , ਪਿੰਡ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਕੋਰੋਨਾ ਜਿਹੀ ਜੋ ਵੈਸ਼ਵਿਕ ਬਿਮਾਰੀ ਹੈ, ਤੁਹਾਡੇ ਜਿਹੇ ਪ੍ਰਧਾਨ ਮੰਤਰੀ ਨਾ ਹੁੰਦੇ ਤਾਂ ਦੇਸ਼ ਦਾ ਕੀ ਹੁੰਦਾ। ਸਰ , ਜਿਸ ਖੇਤਰ ਵਿੱਚ ਵੀ ਜਾਂਦੇ ਹੋ ਹਰ ਜਗ੍ਹਾ ਇਹੀ ਚਰਚਾ ਹੋ ਰਹੀ ਹੈ , ਅਸੀਂ ਲੋਕ ਆਪਣੇ ਦਰਮਿਆਨ ਇਹੀ ਚਰਚਾ ਕਰਦੇ ਹਾਂ।
ਪ੍ਰਧਾਨ ਮੰਤਰੀ ਜੀ – ਬਸ ਵਰਸ਼ਾ ਜੀ ਦੋ ਗਜ ਦੀ ਦੂਰੀ, ਸਾਨੂੰ ਸਭ ਨੂੰ ਬਚਾਏਗੀ ਦੋ ਗਜ ਦੀ ਦੂਰੀ । ਖੈਰ ਮੈਨੂੰ ਅੱਛਾ ਲਗਿਆ, ਪਿੰਡ ਵਾਲਿਆਂ ਨੂੰ ਤਸੱਲੀ ਹੈ। ਕਿਉਂਕਿ ਸਰਕਾਰ ਅਤੇ ਜਨਤਾ ਦਰਮਿਆਨ ਜਦੋਂ ਵਿਸ਼ਵਾਸ ਹੁੰਦਾ ਹੈ ਤਾਂ ਕਿਤਨੇ ਹੀ ਵੱਡੇ ਸੰਕਟਾਂ ਨੂੰ ਅਸੀਂ ਪਾਰ ਕਰ ਲੈਂਦੇ ਹਾਂ। ਅਤੇ ਇਸ ਵਾਰ ਜੋ ਅਸੀਂ ਲੜਾਈ ਜਿੱਤ ਰਹੇ ਹਾਂ, ਉਸ ਦਾ ਕੁੱਲ ਕਾਰਨ ਵਿਸ਼ਵਾਸ ਹੈ। ਸਭ ਤੋਂ ਵੱਡੀ ਤਾਕਤ ਵਿਸ਼ਵਾਸ ਹੈ। ਖੁਦ ਉੱਤੇ ਵੀ ਵਿਸ਼ਵਾਸ ਹੈ, ਵਿਵਸਥਾਬਵਾਂ ਉੱਤੇ ਵੀ ਵਿਸ਼ਵਾਸ ਹੈ ਅਤੇ ਵਿਕਲਪ ਹੈ ਕਿ ਅਸੀਂ ਸੰਕਟ ਤੋਂ ਨਿਕਲਣਾ ਹੈ।
ਆਓ, ਪੰਜਾਬ ਵੱਲ ਚਲਦੇ ਹਾਂ। ਪੰਜਾਬ, ਪਠਾਨਕੋਟ ਦੀ ਗ੍ਰਾਮ ਪੰਚਾਇਤ ਹਾੜਾ ਦੀ ਸਰਪੰਚ ਭੈਣ ਪੱਲਵੀ ਠਾਕੁਰ ਸਾਡੇ ਨਾਲ ਮੌਜੂਦ ਹਨ। ਪੱਲਵੀ ਜੀ ਨਮਸਕਾਉਰ।
ਪੱਲਵੀ ਜੀ – ਨਮਸਕਾਲਰ , ਸਰ । ਤੁਹਾਨੂੰ ਮੇਰੇ ਵੱਲੋਂ ਅਤੇ ਮੇਰੀ ਪੂਰੀ ਪੰਚਾਇਤ ਵੱਲੋਂ ਹਾਰਦਿਕ ਅਭਿਨੰਦਨ । ਮੈਂ ਸਰਪੰਚ ਗ੍ਰਾਮ ਪੰਚਾਇਤ ਹਾੜਾ ਤੋਂ , ਜੋ ਕਿ ਇੱਕ ਬੈਕਵਰਡ ਏਰੀਆ ਹੈ ਅਤੇ ਇੱਕ ਬਾਰਡਰ ਦਾ ਏਰੀਆ ਹੈ , ਤਾਂ ਸਰ , ਜਿਵੇਂ ਕਿ ਹੁਣ ਕੋਰੋਨਾ ਵਾਇਰਸ ਚਲ ਰਿਹਾ ਹੈ ਤਾਂ ਇਸ ਦੇ ਚਲਦੇ ਹੋਏ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਾਸੀ ਅਤੇ ਸਾਡੇ ਪਿੰਡ ਦੇ ਨੌਜਵਾਨ ਦਾ ਜੋ ਸਭ ਤੋਂ ਵੱਡਾ ਸਹਿਯੋਗ ਹੈ। ਜੋ ਕਿ ਤੁਹਾਡੇ ਦੁਆਰਾ ਦਿੱਤੇ ਗਏ ਸੰਦੇਸ਼ ਦਾ ਪਾਲਣ ਕਰ ਰਹੇ ਹਨ – ਘਰੇ ਹੀ ਰਹੋ । ਤਾਂ ਸਰ , ਇਸ ਦੇ ਲਈ ਅਸੀਂ ਪਿੰਡ ਵਿੱਚ ਬਹੁਤ ਅੱਛੇ ਇੰਤਜਾਮ ਕੀਤੇ ਹੋਏ ਹਨ । ਆਪਣੇ ਪਿੰਡ ਦੇ ਦੋਹਾਂ ਪ੍ਰਵੇਸ਼ ਦਵਾਰਾਂ ਉੱਤੇ ਨਾਕੇ ਲਗਾਏ ਹੋਏ ਹਨ , ਜਿਸ ਵਿੱਚ ਮੈਂ ਖੁਦ ਵੀ ਜਾਂਦੀ ਹਾਂ ਅਤੇ ਮੇਰੇ ਪਿੰਡ ਦੇ ਜਿੰਨੇ ਵੀ ਪੰਚ ਹਨ ਅਤੇ ਜੋ ਉਨ੍ਹਾਂ ਦੇ ਨਾਲ ਸਾਡੇ ਨੌਜਵਾਨ ਹਨ , ਉਹ ਸਭ ਉੱਥੇ ਪਹਿਰਾ ਦੇ ਰਹੇ ਹਨ ਤਾਕਿ ਨਾ ਕੋਈ ਪਿੰਡ ਤੋਂ ਬਾਹਰ ਜਾ ਸਕੇ ਬਿਨਾ ਕੰਮ ਤੋਂ ਅਤੇ ਨਾ ਹੀ ਕੋਈ ਪਿੰਡ ਦੇ ਅੰਦਰ ਆ ਸਕੇ । ਅਤੇ ਇਸ ਦੇ ਬਾਅਦ ਜੋ ਅਸੀਂ ਘਰ – ਘਰ ਜਾ ਕੇ ਲੋਕਾਂ ਨੂੰ ਇਸ ਬਾਰੇ ਥੋੜ੍ਹੀ ਜਾਣਕਾਰੀ ਵੀ ਦਿੱਤੀ ਹੈ । ਵੈਸੇ ਤਾਂ ਸਰ , ਜੋ 22 ਨੂੰ ਲੌਕਡਾਊਨ ਸਟਾਰਟ ਹੋਇਆ ਸੀ , ਸਾਡੇ ਜੋ ਪੰਜਾਬ ਗਵਰਨਮੈਂਟ ਵੱਲੋਂ ਉਸੇ ਦਿਨ ਜੋ 31 ਤੱਕ ਜੋ ਲੌਕਡਾਊਨ ਐਨਾਊਂਸ ਕਰ ਦਿੱਤਾ ਗਿਆ ਸੀ , ਕਾਫ਼ੀ ਲੋਕ ਹਨ ਜੋ ਉਸੇ ਟਾਈਮ ਇਸ ਚੀਜ਼ ਦੀ ਪਾਲਣਾ ਕਰ ਰਹੇ ਸਨ ਕਿ ਲੌਕਡਾਊਨ ਹੈ ਤਾਂ ਆਪਣੇ – ਆਪਣੇ ਘਰ ਰਹੋ । ਅਤੇ ਸਾਡੇ ਦੁਆਰਾ , ਪੂਰੀ ਪੰਚਾਇਤ ਦੁਆਰਾ ਜੋ ਲੋਕਾਂ ਨੂੰ ਸਮਝਾਇਆ ਗਿਆ ਹੈ – ਆਪਣੇ ਘਰ ਰਹੋ ਅਤੇ ਆਪਣੇ – ਆਪਣੇ ਘਰ ਵਿੱਚ ਵੀ ਜੇਕਰ ਤੁਸੀਂ ਬੈਠਦੇ ਹੋ , ਦੂਰੀ ਬਣਾ ਕੇ ਬੈਠੋ, ਟਾਈਮ ਟੂ ਟਾਈਮ ਆਪਣੇ ਹੱਥ ਧੋਵੋ ਅਤੇ ਹੱਥ – ਮੂੰਹ – ਅੱਖਾਂ ਜੋ ਹਨ ਇਨ੍ਹਾਂ ਨੂੰ ਵਾਰ – ਵਾਰ ਤੁਸੀਂ ਛੂਹੋ ਨਾ।
ਤਾਂ ਸਰ, ਜਿਵੇਂ ਕਿ ਹੁਣੇ ਸਾਡੇ ਪੰਜਾਬ ਵਿੱਚ ਵੀ ਫ਼ਸਲਾਂ ਦੀ ਕਟਾਈ ਦਾ ਸੀਜ਼ਨ ਚਲ ਰਿਹਾ ਹੈ ਤਾਂ ਸਭ ਤੋਂ ਜ਼ਿਆਦਾ ਸਾਨੂੰ ਜ਼ਰੂਰਤ ਇਸ ਚੀਜ਼ ਦੀ ਦੇਖਣੀ ਹੈ , ਜਿਵੇਂ ਕਿ ਅਜੇ ਕਟਾਈ ਚਲ ਰਹੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਜੋ ਕੁਝ ਵਿਸ਼ੇਸ਼ ਨਿਯਮ ਪਾਲਣ ਉਨ੍ਹਾਂ ਨੂੰ ਮਤਲਬ ਦੱਸਿਆ ਗਿਆ ਹੈ ਲੋਕਾਂ ਨੂੰ ਕਿ ਤੁਹਾਨੂੰ ਇਹ ਨਿਯਮ ਜੋ ਹਨ ਇਨ੍ਹਾਂ ਦੀ ਪਾਲਣਾ ਕਰਨੀ ਹੈ। ਜਿਵੇਂ ਕਿ ਕਟਾਈ ਦੇ ਸਮੇਂ ਤੁਹਾਨੂੰ ਦੋ – ਦੋ ਮੀਟਰ ਦੀ ਦੂਰੀ ਉੱਤੇ ਬੈਠਣਾ ਹੈ। ਜੇਕਰ ਤੁਸੀਂ ਜਦੋਂ ਕਟਾਈ ਕਰਦੇ ਹੋ ਅਤੇ ਵਾਰ – ਵਾਰ ਹੱਥ ਧੋਣੇ ਹਨ , ਉਸ ਵਿੱਚ । ਉਸ ਵਿੱਚ ਵੀ ਸਰ , ਉਸ ਦੇ ਕੁਝ ਹੋਰ ਵੀ ਵਿਸ਼ੇਸ਼ ਹੋਰ ਵੀ ਪ੍ਰਬੰਧ ਕੀਤੇ ਗਏ ਹਨ । ਜਿਵੇਂ ਕਿ ਫ਼ਸਲਾਂ ਆਉਂਦੀਆਂ ਹਨ , ਉਨ੍ਹਾਂ ਨੂੰ ਮੰਡੀ ਵਿੱਚ ਕਿਵੇਂ ਲਿਜਾਣਾ ਹੈ । ਸਰ , ਇਹ ਸਾਰੇ ਪ੍ਰਬੰਧ ਜੋ ਹਨ ਜਿਵੇਂ ਚਾਰ ਅਤੇ ਪੰਜ ਪਿੰਡਾਂ ਨੂੰ ਮਿਲਾ ਕੇ ਇੱਕ ਮੰਡੀ ਬਣਾਈ ਗਈ ਹੈ ਜਿੱਥੇ ਕੀ ਹੋਵੇਗਾ , ਜੋ ਕਿ ਕਿਸਾਨ ਹਨ ਉਹ ਪਹਿਲਾਂ ਹੋਲੋਗ੍ਰਾਮ ਪਰਚੀ ਲੈਣਗੇ ਉਸ ਦੇ ਬਾਅਦ ਹੀ ਉਹ ਮੰਡੀ ਵਿੱਚ ਜਾ ਸਕਦੇ ਹਨ । ਜੇਕਰ ਹੋਲੋਗ੍ਰਾਮ ਪਰਚੀ ਉਨ੍ਹਾਂ ਕੋਲ ਹੋਵੋਗੀ ਤਾਂ ਹੀ ਉਹ ਮੰਡੀ ਵਿੱਚ ਜਾਣਗੇ ਅਤੇ ਉਨ੍ਹਾਂ ਨੂੰ ਇਹ ਵੀ ਅਸੀਂ ਦੱਸਿਆ ਹੈ ਕਿ ਤੁਹਾਨੂੰ ਜੋ ਹੈ ਟਰੈਕਟਰ ‘ਤੇ ਜੋ ਹੈ ਸਿਰਫ 50 ਕੁਇੰਟਲ ਕਣਕ ਜੋ ਇੱਕ ਵਾਰ ਮੰਡੀ ਵਿੱਚ ਤੁਸੀਂ ਲਿਜਾ ਸਕਦੇ ਹੋ । ਅਤੇ ਟਰੈਕਟਰਰ ‘ਤੇ ਸਿਰਫ ਇੱਕ ਡਰਾਈਵਰ ਅਤੇ ਉਨ੍ਹਾਂ ਦੇ ਨਾਲ ਇੱਕ ਸਹਿਯੋਗੀ ਹੋਵੇਗਾ । ਉਹ ਵੀ ਆਪਸ ਵਿੱਚ ਜੋ ਹੈ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ।
ਪ੍ਰਧਾਨ ਮੰਤਰੀ ਜੀ – ਪੱਲਵੀ ਜੀ, ਤੁਸੀਂ ਇੰਨਾ ਵਧੀਆ ਢੰਗ ਨਾਲ ਦੱਸ ਦਿੱਤਾ। ਮੈਂ ਸਭ ਤੋਂ ਜ਼ਿਆਦਾ ਤਾਂ ਤੁਹਾਡਾ ਅਭਿਨੰਦਨ ਕਰਦਾ ਹਾਂ ਕਿ ਤੁਸੀਂ ਇਤਨੇ ਵਧੀਆ ਤਰੀਕੇ ਨਾਲ ਇਸ ਸਾਰੇ ਸੰਕਟ ਦੇ ਸਮੇਂ ਆਪਣੇ ਪਿੰਡ ਨੂੰ ਸੰਭਾਲਿਆ ਹੈ ਅਤੇ ਪਿੰਡ ਵਾਲੇ ਤੁਹਾਡੀ ਗੱਲ ਮੰਨਦੇ ਹਨ। ਤੁਹਾਡੀ ਗੱਲ ਸਹੀ ਹੈ – ਕਿਸਾਨ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਹ ਸਾਡਾ ਅੰਨਦਾਤਾ ਹੈ ਅਤੇ ਨਿਰਸੁਆਰਥ ਭਾਵਨਾ ਨਾਲ ਪੂਰੇ ਦੇਸ਼ ਦਾ ਪੇਟ ਪਾਲਦਾ ਹੈ । ਇਹ ਕਿਸਾਨ ਅਤੇ ਪਸ਼ੂਪਾਲਕ ਸਾਥੀ ਹੀ ਹਨ ਜਿੰਨਾਂ ਨੇ ਪੂਰੇ ਲੌਕਡਾਊਨ ਕਾਰਨ ਦੇਸ਼ ਨੂੰ ਜ਼ਰੂਰੀ ਅਨਾਜ ਦੀ , ਦੁੱਧ , ਫਲ, ਇਸ ਦੀ ਕਮੀ ਨਹੀਂ ਹੋਣ ਦਿੱਤੀ ਹੈ । ਮੈਂ ਇਨ੍ਹਾਂ ਦੇ ਇਸ ਹੌਸਲੇ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ । ਹਾਂ – ਤਾਰੀਫ ਨਾਲ ਹੀ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਪ੍ਰਾਰਥਨਾ ਵੀ ਹੈ ਕਿ ਪੰਜਾਬ ਹੋਵੇ, ਹਰਿਆਣਾ ਹੋਵੇ , ਦੇਸ਼ ਦਾ ਕਿਸਾਨ ਅਤੇ ਪੱਲਵੀ ਜੀ ਮੈਨੂੰ ਲਗਦਾ ਹੈ ਕਿ ਪਠਾਨਕੋਟ ਹੋਵੇ , ਗੁਰਦਾਸਪੁਰ ਹੋਵੇ , ਜਿਵੇਂ ਡੈਕਸ ਦੇ ਖ਼ਿਲਾਫ਼ ਮੈਂ ਦੇਖਿਆ ਹੈ ਕਿ ਪ੍ਰਧਾਨ ਗੋਡੋ ਗੁਰਦਾਸਪੁਰ ਦੀਆਂ ਭੈਣਾਂ ਜਦੋਂ ਮੈਂ ਉੱਥੇ ਸੰਗਠਨ ਦਾ ਕੰਮ ਕਰਦਾ ਸੀ ਤਾਂ ਮੇਰਾ ਕਈ ਪਿੰਡ ਦੀਆਂ ਮਾਤਾਵਾਂ – ਭੈਣਾਂ ਨਾਲ ਸੰਪਰਕ ਰਹਿੰਦਾ ਸੀ । ਉਹ ਹਮੇਸ਼ਾ ਮੈਨੂੰ ਕਹਿੰਦੀਆਂ ਕਿ ਸਾਡੇ ਨੌਜਵਾਨਾਂ ਨੂੰ ਡਰਗਸਂ ਆਦਿ ਤੋਂ ਬਚਾਓ । ਬਹੁਤ ਚਿੰਤਾ ਕਰਦੀਆਂ ਸਨ । ਜਿਵੇਂ ਉਹ ਇੱਕ ਕੰਮ ਹੈ, ਵੈਸੇ ਸਾਡੀ ਇਸ ਧਰਤੀ ਮਾਤਾ ਨੂੰ ਬਚਾਉਣਾ ਸਾਡੇ ਕਿਸਾਨਾਂ ਦੇ ਉੱਜਵਲ ਭਵਿੱਖ ਲਈ , ਸਾਡੇ ਦੇਸ਼ ਦੇ ਨਾਗਰਿਕਾਂ ਦੀ ਉੱਤਮ ਸਿਹਤ ਲਈ , ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਮਜ਼ੋਰ ਪੈਦਾ ਨਾ ਹੋਣ ਇਸ ਲਈ ਵੀ ਸਾਨੂੰ ਪਿੰਡ – ਪਿੰਡ ਕਿਸਾਨਾਂ ਨੂੰ ਸਮਝਾਉਣਾ ਹੋਵੇਗਾ ਕਿ ਯੂਰੀਆ ਦਾ ਉਪਯੋਗ ਘੱਟ ਕਰੋ। ਯੂਰੀਆ ਦੇ ਕਾਰਨ ਬਹੁਤ ਵੱਡੇ ਸੰਕਟ ਆ ਰਹੇ ਹਨ। ਯੂਰੀਆ ਨਾਲ ਸਾਡੀ ਮਿੱਟੀ , ਸਾਡੇ ਜਲ ਉਸ ‘ਤੇ ਬਹੁਤ ਉਲਟ ਅਸਰ ਹੁੰਦਾ ਹੈ।
ਅਤੇ ਇਸ ਲਈ ਪੱਲਵੀ ਜੀ, ਤੁਹਾਡੇ ਜਿਹੇ ਪ੍ਰਧਾਨ ਪਿੰਡ ਵਾਲਿਆਂ ਨੂੰ ਸਮਝਾਉਣ ਕਿ ਭਈ ਹੁਣ ਪਿੰਡ ਵਿੱਚ ਪਹਿਲਾਂ ਅਗਰ 10 ਥੈਲੀ ਆਉਂਦਾ ਸੀ ਯੂਰੀਆ ਤਾਂ ਹੁਣ ਪੰਜ ਥੈਲੀ ਆਵੇਗਾ , ਪਹਿਲਾਂ 100 ਥੈਲੀ ਆਉਂਦਾ ਸੀ ਤਾਂ ਹੁਣ 50 ਥੈਲੀ ਆਵੇਗਾ , ਅਸੀਂ ਅੱਧਾ ਕਰ ਦੇਵਾਂਗੇ । ਤੁਸੀਂ ਦੇਖੋ , ਪੈਸਾ ਵੀ ਬਚੇਗਾ ਅਤੇ ਇਹ ਸਾਡੀ ਧਰਤੀ ਮਾਤਾ ਵੀ ਬਚੇਗੀ ।
ਤਾਂ ਮੈਂ ਚਾਹਾਂਗਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਹੋ ਰਹੀ ਹੈ ਅਤੇ ਪੱਲਵੀ ਜਿਹੇ ਪ੍ਰਧਾਨ ਨਾਲ ਗੱਲ ਹੋ ਰਹੀ ਹੈ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਉਹ ਕੰਮ ਕਰੋਂਗੇ ਅਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਵਧਾਈ , ਬਹੁਤ ਸ਼ੁਭਕਾਮਨਾਵਾਂ।
ਆਓ ਅਸੀਂ ਮਹਾਰਾਸ਼ਟੀਰ ਵਿੱਚ ਚਲਦੇ ਹਾਂ। ਮੇਦਨ ਕਰਵਾੜੀ ਗ੍ਰਾਮ ਪੰਚਾਇਤ ਦੀ ਪ੍ਰਧਾਨ ਭੈਣ ਪ੍ਰਿਯੰਕਾ ਸਾਡੇ ਨਾਲ ਹਨ। ਪ੍ਰਿਯੰਕਾ ਜੀ ਨਮਸਕਾਸਰ ।
ਪ੍ਰਿਯੰਕਾ ਜੀ – ਨਮਸਕਾੇਰ ਸਰ ।
ਪ੍ਰਧਾਨ ਮੰਤਰੀ ਜੀ –ਦੱਸੋ ਪ੍ਰਿਯੰਕਾ ਜੀ , ਅਸੀਂ ਕੋਰੋਨਾ ਦਾ ਜਦੋਂ ਤੋਂ ਤੁਸੀਂ ਲੌਕਡਾਊਨ ਕੀਤਾ , ਉਸ ਦੇ ਬਾਅਦ ਤੋਂ 26 ਤਾਰੀਖ ਤੋਂ sodium hypochlorite ਨਾਲ ਪੂਰਾ ਪਿੰਡ ਸੈਨੇਟਾਈਜ ਕੀਤਾ । ਉਸ ਦੇ ਬਾਅਦ ਅਸੀਂ ਸੈਨੇਟਾਈਜਰ ਟਨਲ , ਦੋ ਜਗ੍ਹਾ ‘ਤੇ ਜਿੱਥੇ ਜ਼ਿਆਦਾ ਆਵਾਜਾਈ ਲੋਕਾਂ ਦੀ ਰਹਿੰਦੀ ਹੈ, ਉੱਥੇ ਸੈਨੇਟਾਈਜਰਸ ਸੈਨਿਕ ਬਿਠਾਇਆ । ਉਸ ਦੇ ਬਾਅਦ ਅਸੀਂ ਜੋ ਸੈਨੇਟਾਈਜਰ ਹਰ ਕੋਈ ਮਹਿਲਾ ਅਤੇ ਹਰ ਕੋਈ ਘਰ ਵਿੱਚ ਨਹੀਂ ਜਾ ਸਕਦਾ ਤਾਂ ਇਸ ਲਈ ਅਸੀਂ ਹਰ ਘਰ ਵਿੱਚ ਸਾਬਣ ਦਾ ਡਿਸਰੀੇ ਜਬਿਊਸ਼ਨ ਕੀਤਾ। ਉਸ ਦੇ ਬਾਅਦ ਜਦੋਂ ਸਾਡੇ ਪਿੰਡ ਅੰਦਰ ਜੋ ਸਕਿੱਲ ਇੰਡੀਆ ਮਹਿਲਾਵਾਂ ਨੇ ਟ੍ਰੇਨਿੰਗ ਲਈ ਸੀ ਸਿਲਾਈ ਦੀ, ਉਨ੍ਹਾਂ ਮਹਿਲਾਵਾਂ ਨੂੰ ਅਸੀਂ ਮਾਸਕੋ ਬਣਾਉਣ ਦਾ ਕੰਮ ਦਿੱਤਾ। ਜੋ SHG ਹੈ ਉਨ੍ਹਾਂ ਨੂੰ ਅਸੀਂ ਇਸ ਪ੍ਰਕਾਰ ਦੇ ਮਾਸਕਗ ਬਣਾਉਣ ਦਾ ਕੰਮ ਦਿੱਤਾ ਜੋ ਉਨ੍ਹਾਂ ਨੇ 5 ਹਜ਼ਾਰ ਮਾਸਕੀ ਇਸ ਟਾਈਪ ਦੇ ਬਣਾਏ ਹਨ। ਇਸ ਦਾ ਡਿਸਰੀਨ੍ਹਬਿਊਸ਼ਨ ਅਸੀਂ ਪੂਰੇ ਪਿੰਡ ਵਿੱਚ ਕਰ ਰਹੇ ਹਾਂ। ਇਸ ਦੇ ਨਾਲ ਹੀ ਸਾਡਾ ਏਰੀਆ ਆਉਂਦਾ ਹੈ ਜੋ semi urban ਏਰੀਆ ਹੈ ਜਾਂ ਫਿਰ ਜ਼ਿਆਦਾ ਹੀ industries ਦੇ ਕੋਲ ਹੈ , ਤਾਂ ਅਸੀਂ walk ਨੂੰ ਲੋਕ ਆਉਂਦੇ ਹਨ , ਇਸ ਦੇ ਲਈ ਅਸੀਂ ਇੱਕ ਟਾਈਮ ਨਿਰਧਾਰਿਤ ਕੀਤਾ ਹੈ , ਉਸ ਵਿੱਚ ਅਸੀਂ ਸਟ ਰੀਟ ਲਾਈਟਾਂ ਬੰਦ ਰੱਖੀਆਂ ਤਾਂ ਉਸ ਦਾ ਸਾਨੂੰ ਬਹੁਤ ਲਾਭ ਹੋਇਆ ਅਤੇ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਇੱਕ ਅਸਰਕਾਰਕ ਉਪਾਅ ਸਾਬਤ ਹੋਇਆ।
ਇਸ ਦੇ ਨਾਲ ਹੀ ਅਸੀਂ ਜੋ ਦੁਕਾਨ ਹੈ ਉਸ ਦੇ ਸਾਹਮਣੇ ਇੱਕ ਸਰਕਲ ਦੀ ਮਾਰਕਿੰਗ ਕੀਤੀ ਜਿਸ ਨਾਲ ਅਸੀਂ ਸੋਸ਼ਲ ਡਿਸਟੈਂਸਿੰਗ ਰੱਖਣ ਵਿੱਚ ਕਾਮਯਾਬ ਹੋਏ । ਇਸ ਦੇ ਨਾਲ ਹੀ ਜੋ ਕਿਰਾਨਾ ਦੀਆਂ ਦੁਕਾਨਾਂ ਅਤੇ ਸਬਜ਼ੀ ਦੀਆਂ ਦੁਕਾਨਾਂ ਸਨ , ਉਸ ਦੇ ਲਈ ਅਸੀਂ alternate days ਵਿਕਰੀ ਦਾ ਚਾਲੂ ਕੀਤਾ ਕਿ ਤਿੰਨ ਦਿਨ ਰਾਸ਼ਨ ਦੀ ਦੁਕਾਨ ਖੁੱਲ੍ਹੀ ਰਹੇਗੀ ਅਤੇ ਤਿੰਨ ਦਿਨ ਸਬਜ਼ੀ ਦੀ ਦੁਕਾਨ ਖੁੱਲ੍ਹੀ ਰਹੇਗੀ। ਜਿਸ ਦੇ ਕਾਰਨ ਲੋਕਾਂ ਦੀ ਆਵਾਜਾਈ ਸੀਮਿਤ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਹੋਈ।
ਇਸ ਦੇ ਨਾਲ ਹੀ ਜੋ ਹਾਊਸਿੰਗ ਸੋਸਾਇਟੀਜ ਸਨ ਅਤੇ ਜੋ ਕਿਸਾਨ ਸਨ, ਉਨ੍ਹਾਂ ਵਿੱਚ ਕੋਆਰਡੀਨੇਸ਼ਨ ਕਰਕੇ ਇੱਕ ਪੀਐੱਮਸੀ ਦੁਆਰਾ ਅਸੀਂ ਵੰਲਟੀਅਰ ਲਗਾ ਕੇ ਉਹ ਸਬਜ਼ੀ ਅਤੇ ਅਨਾਜ ਉੱਥੇ ਦੀ ਹਾਊਸਿੰਗ ਸੁਸਾਇਟੀਜ ਵਿੱਚ ਪਹੁੰਚਾਉਣ ਦਾ ਕੰਮ ਕੀਤਾ, ਉਸ ਦੀ ਵਿਕਰੀ ਕੀਤੀ। ਇਸ ਨਾਲ ਕਿਸਾਨਾਂ ਦਾ ਬਹੁਤ ਲਾਭ ਹੋਇਆ। ਇਸ ਦੇ ਨਾਲ ਹੀ ਅਸੀਂ ਮਹਿਲਾ ਸੁਰੱਖਿਆ ਲਈ ਅਤੇ ਮਹਿਲਾ ਦੀ ਸਿਹਤ ਲਈ ਸਾਡੇ ਪਿੰਡ ਵਿੱਚ ਸੱਤ ਹਜਾਰ sanitary ਨੈਪਕਿਨ ਦਾ ਆਸ਼ਾ ਵਰਕਰਸ ਦੇ through sanitary ਨੈਪਕਿਨ ਪੂਰੇ ਪਿੰਡ ਵਿੱਚ ਵੰਡੇ। ਹਰ ਮਹਿਲਾ ਨੂੰ, ਹਰ ਲੜਕੀ ਨੂੰ ਅਸੀਂ ਨੈਪਕਿਨ ਦਿੱਤੇ। ਇਸ ਦੇ ਨਾਲ ਹੀ ਅਸੀਂ ਹੋਮ ਕੁਆਰੰਟੀਨ ਦੀ ਫੈਸੀਲਿਟੀ ਵੀ ਸਟਾੇਰਟ ਕੀਤੀ ਕਿ ਜੇਕਰ ਕੁਝ ਸਾਡੇ ਇੱਥੇ ਸ਼ੱਕੀ ਪਾਏ ਜਾਂਦੇ ਹਨ ਤਾਂ ਹੋਮ ਕੁਆਰੰਟੀਨ ਲਈ ਸੁਵਿਧਾ ਅਸੀਂ ਲੈ ਸਕਦੇ ਹਾਂ । ਉਸ ਦੇ ਲਈ ਅਸੀਂ ਹੋਮ ਕੁਆਰੰਟੀਨ ਦੀ ਸੁਵਿਧਾ ਅਸੀਂ ਸ਼ੁਰੂ ਕੀਤੀ। ਇਸ ਨਾਲ ਸਾਨੂੰ ਬਹੁਤ ਫਾਇਦਾ ਹੋਇਆ।
ਦੂਜੀ ਵਾਰ ਅਸੀਂ ਫਿਰ ਤੋਂ ਪਿੰਡ ਨੂੰ ਸੈਨੇਟਾਈਜ ਕੀਤਾ , ਹੁਣੇ ਜਦੋਂ ਲੌਕਡਾਊਨ ਵਧਿਆ ਸੀ ਉਸ ਦੇ ਨਾਲ ਹੀ ਅਸੀਂ ਫਿਰ ਤੋਂ ਸਾਰਾ ਸੈਨੇਟਾਈਜ ਕੀਤਾ । ਤਾਂ ਇਨ੍ਹਾਂ ਸਭ ਉਪਾਵਾਂ ਨਾਲ, ਸੋਸ਼ਲ ਡਿਸਟੈਂਸਿੰਗ ਰੱਖਣ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ।
ਪ੍ਰਧਾਨ ਮੰਤਰੀ ਜੀ – ਪ੍ਰਿਯੰਕਾ ਜੀ , ਹੁਣ ਤਾਂ ਪਿੰਡ ਵਾਲੇ ਥੱਕ ਗਏ ਹੋਣਗੇ ? ਲੋਕਾਂ ਨੂੰ ਗੁੱਸਾ ਆਉਂਦਾ ਹੋਵੇਗਾ , ਇਹ ਮੋਦੀ ਜੀ ਕੈਸੇ ਹਨ , ਇਤਨੇ ਦਿਨਾਂ ਤੋਂ ਬੰਦ ਕਰਕੇ ਰੱਖਿਆ ਹੈ।
ਪ੍ਰਿਯੰਕਾ ਜੀ – ਉਨ੍ਹਾਂ ਨੂੰ ਘਰ ਵਿੱਚ ਰਹਿਣ ਦੀ ਆਦਤ ਨਹੀਂ ਹੈ ਇਸ ਲਈ ਪਿੰਡ ਵਾਲੇ ਥੱਕ ਗਏ ਹਨ, ਲੇਕਿਨ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਰ ਰਹੇ ਹਨ , ਉਹ ਸਾਡੀ ਹੀ ਸਿਹਤ ਲਈ ਕਰ ਰਹੇ ਹਨ, ਸਾਡੇ ਦੇਸ਼ ਲਈ ਕਰ ਰਹੇ ਹਨ, ਤਾਂ ਲੋਕ ਸਮਝਦੇ ਹਨ ।
ਪ੍ਰਧਾਨ ਮੰਤਰੀ ਜੀ – ਤੁਹਾਡੇ ਪਿੰਡ ਦੀ ਜਨਸੰਖਿਆ ਕਿੰਨੀ ਹੈ , ਪ੍ਰਿਯੰਕਾ ਜੀ ?
ਪ੍ਰਿਯੰਕਾ –50,000
ਪ੍ਰਧਾਨ ਮੰਤਰੀ ਜੀ – ਮੈਂ ਸਮਝਦਾ ਹਾਂ ਕਿ ਕੰਮ ਨੂੰ , Farm Produce ਅਤੇ ਹੋਰ ਕੰਮ ਜਿਸ ਨੂੰ ਭਾਰਤ ਸਰਕਾਰ ਕਾਫ਼ੀ ਮਦਦ ਕਰ ਰਹੀ ਹੈ। ਇਹ ਜਿਤਨਾ ਬਲ ਮਿਲੇਗਾ, ਤੁਹਾਡੇ ਪਿੰਡ ਦੇ ਕਿਸਾਨਾਂ ਨੂੰ ਬਹੁਤ ਵੱਡੀ ਤਾਕਤ ਮਿਲੇਗੀ।
ਉਸੇ ਪ੍ਰਕਾਰ ਨਾਲ ਈ-ਨਾਮ। ਈ-ਨਾਮ ਵੀ ਟੈਕਨੋਲੋਜੀ ਰਾਹੀਂ ਦੇਸ਼ ਦੇ ਹਰ ਕੋਨੇ ਵਿੱਚ ਸਾਡੇ ਕਿਸਾਨ ਨੂੰ ਅੱਛੀ ਮਾਰਕਿਟ ਮਿਲ ਸਕਦੀ ਹੈ। ਅਤੇ ਕਿਸਾਨ ਨੂੰ ਹੁਣ ਭਰੋਸਾ ਹੋਣ ਲੱਗਿਆ ਹੈ। ਅਤੇ ਤੁਸੀਂ ਜਿਵੇਂ ਪੜ੍ਹੇ-ਲਿਖੇ ਪ੍ਰਧਾਨ ਹੋ ਤਾਂ ਮੈਂ ਪੱਕਾ ਮੰਨਦਾ ਹਾਂ ਕਿ ਆਧੁਨਿਕ ਵਿਵਸਥਾਵਾਂ ਨੂੰ ਤੁਸੀਂ ਆਪਣੇ ਪਿੰਡ ਵਿੱਚ ਲਿਆ ਸਕਦੇ ਹੋ।
ਉਸੇ ਪ੍ਰਕਾਰ ਨਾਲ ਗਰਵਨਮੈਂਟ ਈ – ਮਾਰਕਿਟ ਪਲੇਂਸ , GeM – ਮੈਂ ਚਾਹੁੰਦਾ ਹਾਂ ਕਿ GeM ਪੋਰਟਲ ‘ਤੇ ਤੁਹਾਡੇ ਪਿੰਡ ਵਿੱਚ ਜੋ ਮਹਿਲਾ ਬੱਚਤ ਗਠ ਹੈ , ਅਤੇ ਛੋਟੇ – ਛੋਟੇ ਉੱਦਮੀ ਹਨ – ਜੋ ਚੀਜ਼ਾਂ ਬਣਾਉਂਦੇ ਹਨ , ਉਨ੍ਹਾਂ ਨੂੰ ਉਹ ਸਿੱਧੇ ਭਾਰਤ ਸਰਕਾਰ ਨੂੰ ਵੇਚ ਸਕਦੇ ਹਨ ਕੋਈ ਟੈਂਡਰ – ਵੈਂਡਰ ਦਾ ਚੱਕਰ ਨਹੀਂ ਹੈ । ਕੋਈ ਕਮਿਸ਼ਨ ਨਹੀਂ ਹੈ , ਕੁਝ ਨਹੀਂ ਹੈ , ਸਿੱਧਾ ਉਹ GeM ਪੋਰਟਲ ‘ਤੇ ਕਰੋ । ਤਾਂ ਤੁਹਾਡੇ ਜਿਹੇ ਪੜ੍ਹੇ – ਲਿਖੇ ਪ੍ਰਧਾਨ ਹਨ ਤਾਂ ਇੱਕ ਅੱਛੀ ਟੋਲੀ ਬਣਾ ਕੇ ਟੈਕਨੋ ਲੋਜੀ ਰਾਹੀਂ ਤੁਹਾਡੇ ਪਿੰਡ ਦੀਆਂ ਭੈਣਾਂ ਨੂੰ , ਉਹ ਜੋ ਉਤਪਾ ਦਨ ਕਰਦੇ ਹਨ , ਉਨ੍ਹਾਂ ਨੂੰ ਮਾਰਕਿਟ ਮਿਲੇ , ਤਾਂ ਸਾਰੀਆਂ ਸੁਵਿਧਾਵਾਂ ਉਪਲੱਬਧ੍ ਹਨ।
ਹਾਂ ਕੁਝ ਕਹਿ ਰਹੇ ਸੀ ਪ੍ਰਿਯੰਕਾ ਜੀ ਤੁਸੀਂ ?
ਪ੍ਰਧਾਨ ਮੰਤਰੀ ਜੀ – ਸਰ , ਈ-ਨਾਮ ਜੋ ਨੈਸ਼ਨਲ ਲੈਵਲ ਮਾਰਕਿਟ ਹੈ , ਅਤੇ ਕਿਸਾਨਾਂ ਲਈ ਅਸੀਂ ਜੋ ਇੱਥੇ ਪੰਚਾਇਤ ਦੇ ਅਪਰੇਟਰ ਹਨ , ਉਨ੍ਹਾਂ ਨਾਲ ਕੋਆਰਡੀਨੇਸ਼ਨ ਦੁਆਰਾ ਅਸੀਂ ਉਸ ‘ਤੇ ਵੀ ਕੰਮ ਕਰ ਰਹੇ ਹਾਂ ।
ਪ੍ਰਧਾਨ ਮੰਤਰੀ ਜੀ – ਚਲੋ , ਮੇਰੇ ਵੱਲੋਂ ਤੁਹਾਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ
ਪ੍ਰਿਯੰਕਾ – ਨਹੀਂ ਸਰ , ਤੁਹਾਡੇ ਲਈ ਕਹਿਣਾ ਚਾਹਾਂਗੀ ।
ਪ੍ਰਧਾਨ ਮੰਤਰੀ ਜੀ – ਜੀ ਦੱਸੋ ।
ਪ੍ਰਿਯੰਕਾ – ਜਿਸ ਤਰ੍ਹਾਂ ਤੁਸੀਂ ਪੂਰੇ ਦੇਸ਼ , ਪੂਰੀ ਦੁਨੀਆ ਨੂੰ ਰਾਹ ਦਿਖਾ ਰਹੇ ਹੋ, ਕਿ ਕੋਰੋਨਾ ਦੇ ਸੰਕਟ ਦਾ ਕਿਵੇਂ ਸਾਹਮਣਾ ਕੀਤਾ ਜਾਵੇ , ਤਾਂ ਮੈਂ ਕੁਝ ਪੰਗਤੀਆਂ ਤੁਹਾਡੇ ਲਈ ਕਹਿਣਾ ਚਾਹਾਂਗੀ।
ਪ੍ਰਧਾਨ ਮੰਤਰੀ – ਜ਼ਰੂਰ ਦੱਸੋ ।
ਪ੍ਰਿਯੰਕਾ –ਕੋਸ਼ਿਸ਼ ਜਾਰੀ ਹੈ ਔਰ ਹਿੰਮਤ ਬਰਕਰਾਰ ਹੈ,
ਸਿਰ ਹੈ ਇਸ ਦੁਨੀਆ ਪਰ ਛਾਨੇ ਦਾ ਫਿਤੂਰ।
ਮੁਝੇ ਕਿਸੀ ਪਰ ਭਰੋਸਾ ਨਹੀਂ, ਮੁਝੇ ਮੇਹਨਤ ਪਰ ਭਰੋਸਾ ਹੈ,
ਏਕ ਨ ਏਕ ਦਿਨ ਯੇ ਹਾਲਾਤ ਬਦਲੇਂਗੇ ਜ਼ਰੂਰ।
ਪ੍ਰਧਾਨ ਮੰਤਰੀ ਜੀ – ਵਾਹ , ਚਲੋ ਤੁਹਾਡੇ ਸ਼ਬਦਾਂ ਵਿੱਚ ਵੀ ਵਿਸ਼ਵਾਸ ਹੈ , ਉਹ ਦੇਸ਼ ਦੀ ਭਾਵਨਾ ਦਾ ਪ੍ਰਤੀਬਿੰਬ ਹੈ , ਮੇਰੇ ਵੱਲੋਂ ਬਹੁਤ ਸ਼ੁਭਕਾਮਨਾਵਾਂ।
ਆਓ ਅਸੀਂ ਪੂਰਬ ਵੱਲ ਚਲਦੇ ਹਾਂ , ਅਸਾਮ ਵੱਲ ਚਲਦੇ ਹਾਂ । ਅਸਾਮ ਦੇ ਕਚਾਰ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਛੋਟਾ – ਦੂਧਪਾਟਿਲ, ਇੱਥੋਂ ਦੇ ਪ੍ਰਧਾਨ ਸ਼੍ਰੀਮਾਨ ਰੰਜੀਤ ਸਰਕਾਰ ਜੀ ਸਾਡੇ ਨਾਲ ਹਨ । ਰੰਜੀਤ ਜੀ ਨਮਸਕਾ ਰ।
ਰੰਜੀਤ ਜੀ – ਨਮਸਕਾ ਰ ਸਰ । ਸਰ , ਸਭ ਤੋਂ ਪਹਿਲਾਂ ਮੈਂ ਲੌਕਡਾਊਨ ਐਲਾਨ ਕਰਨ ਦੇ ਤੁਹਾਡੇ ਅਸਾਮ ਰਾਜ ਤੋਂ ਸਭ ਸਾਥ ਮੈਂ ਆਪਣਾ ਪੱਖ ਰੱਖਦਾ ਹਾਂ।
ਪ੍ਰਧਾਨ ਮੰਤਰੀ ਜੀ – ਚਲੋ ਬਹੁਤ ਹੋ ਗਿਆ , ਅਸਾਮ ਦੇ ਲੋਕ ਨਰਾਜ਼ ਹੋ ਗਏ ਹੋਣਗੇ। ਕਿਉਂਕਿ ਮੈਂ ਉਨ੍ਹਾਂ ਦਾ ਬਿਹੂ ਇਤਨਾ ਬੜਾ ਆਨੰਦ ਉਤਸ ਵ ਅਤੇ ਮੋਦੀ ਜੀ ਨੇ ਲੌਕਡਾਊਨ ਕਰ ਦਿੱਤਾ । ਇਸ ਵਾਰ ਤਾਂ ਕੋਰੋਨਾ ਕਾਰਨ ਬਿਹੂ ਵੀ ਲੋਕ ਸੀਮਿਤ ਪੱਧਰ ਹੀ ਮਨਾ ਸਕੇ । ਕੋਰੋਨਾ ਖ਼ਿਲਾਫ਼ ਦੇਸ਼ ਦੀ ਇਸ ਲੜਾਈ ਵਿੱਚ ਅਸਾਮ ਦੇ ਲੋਕਾਂ ਦਾ ਇਹ ਸੰਜਮ ਬਹੁਤ ਪ੍ਰਸ਼ੰਸਾਯੋਗ ਹੈ। ਅਸਾਮ ਵਿੱਚ ਤਾਂ ਮੈਂ ਦੇਖ ਰਿਹਾ ਹਾਂ ਕਿ ਸਾਡੇ ਪਿੰਡ ਦੀਆਂ ਭੈਣਾਂ, ਗਮਛੇ ਨਾਲ ਮਾਸਕ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ । ਜੋ ਸਿਹਤ ਕਰਮੀ ਚੈੱਕ ਕਰਨ ਲਈ ਆ ਰਹੇ ਹਨ , ਉਨ੍ਹਾਂ ਨੂੰ ਮਦਦ ਦੇਣ ਲਈ ਤੁਹਾਡੀ ਪੰਚਾਇਤ ਕੀ ਕੰਮ ਕਰ ਰਹੀ ਹੈ?
ਰੰਜੀਤ ਸਰਕਾਰ – ਲੌਕਡਾਊਨ, ਤੁਸੀਂ ਜੋ ਕੰਮ ਕੀਤਾ ਹੈ ਸਰ , ਉਹ ਅੱਛਾ ਕੰਮ ਕੀਤਾ ਹੈ। ਦੇਸ਼ ਦੀ ਰੱਖਿਆ ਕਰਨ ਲਈ ਕੰਮ ਕੀਤਾ ਹੈ ਸਰ । ਪੀਐੱਮ ਸਰ, ਸਾਡੀ ਪੰਚਾਇਤ ਦੀ ਇਹ ਕੋਸ਼ਿਸ਼ ਹੈ ਕਿ ਆਪਣੇ ਪਿੰਡ ਨੂੰ ਕੋਰੋਨਾ ਤੋਂ ਬਿਲਕੁਲ ਸੁਰੱਖਿਅਤ ਰੱਖਿਆ ਜਾਵੇ। ਬਾਹਰ ਤੋਂ ਆਉਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ । ਇੱਥੇ ਆਸ਼ਾ ਵਰਕਰ ਅਤੇ ਦੂਜੇ ਮੈਡੀਕਲ ਨਾਲ ਜੁੜੇ ਲੋਕ ਸਰਵੇ ‘ਤੇ ਆਉਂਦੇ ਹਨ। ਮੈਡੀਕਲ ਦੇ ਇਨ੍ਹਾਂ ਸਾਥੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਤੇ ਜ਼ਰੂਰੀ ਜਾਣਕਾਰੀ ਜੁਟਾਉਣ ਵਿੱਚ ਸਾਡੀ ਪੰਚਾਇਤ ਦੀ ਟੀਮ ਤੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਤੁਸੀਂ ਡਾਕਟਰਾਂ ਅਤੇ ਦੂਜੇ ਹੈਲਥ ਵਰਕਰਸ ਦੀ ਸੁਰੱਖਿਆ ਲਈ ਜੋ ਨਵਾਂ ਕਾਨੂੰਨ ਬਣਾਇਆ ਹੈ , ਉਸ ਲਈ ਪੂਰੀ ਪੰਚਾਇਤ ਵੱਲੋਂ ਮੈਂ ਤੁਹਾਡਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ । ਸਾਡੀ ਪੰਚਾਇਤ ਉਨ੍ਹਾਂ ਲੋਕਾਂ ਦੀ ਵੀ ਮਦਦ ਕਰ ਰਹੀ ਹੈ ਜਿਨ੍ਹਾਂ ਕੋਲ ਇਸ ਸਮੇਂ ਕੰਮ ਨਹੀਂ ਹੈ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜੋ ਵੀ ਮਦਦ ਦਿੱਤੀ ਜਾ ਰਹੀ ਹੈ , ਉਸ ਨੂੰ ਤੇਜ਼ੀ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਜੀ : ਰੰਜੀਤ ਜੀ , ਤੁਸੀਂ ਬਹੁਤ ਉੱਤਮ ਤਰੀਕੇ ਨਾਲ ਗੱਲ ਦੱਸੀ । ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਸਾਰੇ ਅਸਾਮਵਾਸੀਆਂ ਨੂੰ ਵੀ ਮੇਰੇ ਵੱਲੋਂ ਵਧਾਈ । ਬਹੁਤ – ਬਹੁਤ ਧੰਨਵਾਂਦ ਤੁਹਾਡਾ।
ਇਹ ਬਹੁਤ ਅੱਛੀ ਗੱਲ ਹੈ ਰੰਜੀਤ ਜੀ।
ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਅਜੇ ਬਹੁਤ ਕੰਮ ਕਰਨਾ ਹੈ । ਜਿੱਥੋਂ ਤੱਕ ਤੁਸੀਂ ਹੈਲਥ ਵਰਕਰ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਨਵੇਂ ਕਾਨੂੰਨ ਦੀ ਗੱਲ ਕੀਤੀ ਤਾਂ , ਮੈਂ ਚਾਹਾਂਗਾ ਕਿ ਇਸ ਕਾਨੂੰਨ ਦੇ ਉਪਯੋਗ ਦੀ ਜ਼ਰੂਰਤ ਹੀ ਨਾ ਪਵੇ।
ਸਾਨੂੰ ਆਪਣੇ ਕੋਰੋਨਾ ਯੋਧਿਆਂ ਨੂੰ ਕੰਮ ਕਰਨ ਦੇਣਾ ਹੈ, ਉਨ੍ਹਾਂ ਨੂੰ ਸਨਮਾਨ ਦੇਣਾ ਹੈ , ਕਿਉਂਕਿ ਉਹ ਆਪਣੇ ਲਈ ਨਹੀਂ ਸਾਡੇ ਲਈ ਮੈਦਾਨ ਵਿੱਚ ਹਨ।
ਸਾਥੀਓ , ਤੁਹਾਡੇ ਨਾਲ ਇਹ ਜੋ ਸਾਰਥਕ ਗੱਲਬਾਤ ਨਾਲ ਨਾ ਸਿਰਫ ਮੈਨੂੰ , ਲੇਕਿਨ ਦੇਸ਼ ਦੇ ਜੋ ਵੀ ਨਾਗਰਿਕ ਅੱਜ ਤੁਹਾਨੂੰ ਸੁਣ ਰਹੇ ਹਨ, ਸਾਰੇ ਦੇਸ਼ਵਾਸੀਆਂ ਨੂੰ ਸੰਤੋਸ਼ ਹੋਇਆ ਹੋਵੇਗਾ । ਉਨ੍ਹਾਂ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਪੈਦਾ ਹੋਇਆ ਹੋਵੇਗਾ ਕਿ ਦੂਰ – ਦੁਰਾਡੇ ਪਿੰਡ ਵਿੱਚ ਸਾਡੇ ਲੋਕਾਂ ਨੇ ਕਿਵੇਂ ਦੇਸ਼ ਨੂੰ ਸੰਭਾਲਿਆ ਹੋਇਆ ਹੈ। ਦੇਸ਼ ਦੇ ਉੱਜਵਲ ਭਵਿੱਖ ਲਈ ਕਿਵੇਂ ਵਧੀਆ ਕੰਮ ਕਰ ਰਹੇ ਹਨ। ਅਤੇ ਸ਼ਾਇਦ ਸਮਾਂ ਜ਼ਿਆਦਾ ਹੁੰਦਾ ਅਤੇ ਮੈਂ ਸਭ ਨੂੰ ਸੁਣ ਕੇ ਕਿਤਨਾ ਆਨੰਦ ਆਉਂਦਾ , ਕਿੰਨੀਆਂ ਨਵੀਆਂ – ਨਵੀਆਂ ਚੀਜ਼ਾਂ ਮਿਲਦੀਆਂ। ਲੇਕਿਨ ਮੈਂ ਜਦੋਂ ਲੱਖਾਂ ਦੀ ਤਾਦਾਦ ਵਿੱਚ ਪੰਚ – ਸਰਪੰਚ ਮੇਰੇ ਸਾਹਮਣੇ ਹਨ , ਇਸ ਟੈਕਨੋ ਲੋਜੀ ਰਾਹੀਂ ਜੁੜੇ ਹਨ। ਭਲੇ ਹੀ ਮੈਂ ਤੁਹਾਨੂੰ ਸਾਰਿਆ ਨੂੰ ਸੁਣ ਨਹੀਂ ਸਕਿਆ ਹਾਂ, ਲੇਕਿਨ ਜਿਨ੍ਹਾਂ ਕੁਝ ਪ੍ਰਧਾਨਾਂ ਨੇ ਆਪਣੇ ਅਨੁਭਵ ਦੱਸੇ , ਉਸ ਵਿੱਚ ਇੱਕ ਤਰ੍ਹਾਂ ਨਾਲ ਤੁਹਾਡੀਆਂ ਭਾਵਨਾਵਾਂ ਜ਼ਾਹਰ ਹੋਈਆਂ ਹਨ। ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਕੋਈ ਅਜਿਹੇ ਵਿਸ਼ੇਸ਼ ਯਤਨ ਕੀਤੇ ਹੋਣ, ਪ੍ਰਯੋਗ ਕੀਤੇ ਹੋਣ , ਆਪਣੇ ਪਿੰਡ ਨੂੰ ਬਚਾਇਆ ਹੋਵੇ ; ਅਗਰ ਮੈਨੂੰ ਲਿਖ ਕੇ ਭੇਜੋਗੇ ਤਾਂ ਮੈਨੂੰ ਬਹੁਤ ਅੱਛਾ ਲਗੇਗਾ।
ਤੁਸੀਂ ਸਾਰੇ ਇਸ ਮੁਸ਼ਕਿਲ ਪਰਿਸਥਿਤੀ ਵਿੱਚ ਵੀ ਪਿੰਡਾਂ ਵਿੱਚ ਜੀਵਨ ਨੂੰ ਸੁਰੱਖਿਅਤ ਅਤੇ ਅਸਾਨ ਬਣਾਉਣ ਵਿੱਚ ਅਗਵਾਈ ਕਰ ਰਹੇ ਹੋ , ਜ਼ਿੰਮੇਦਾਰੀ ਨਿਭਾ ਰਹੇ ਹੋ। ਅਸੀਂ ਸਭ ਨੇ ਸੁਣਿਆ ਹੈ , ਬਚਪਨ ਤੋਂ ਸੁਣਦੇ ਆਏ ਹਾਂ। ਮਹਾਤਮਾ ਗਾਂਧੀ ਇੱਕ ਗੱਲ ਵਾਰ – ਵਾਰ ਕਰਦੇ ਸਨ , ਮਹਾਤਮਾ ਗਾਂਧੀ ਕਿਹਾ ਕਰਦੇ ਸਨ ਕਿ – ‘’ਮੇਰੇ ਸਵਰਾਜ ਦੀ ਕਲਪਨਾ ਦਾ ਅਧਾਰ ਗ੍ਰਾਮ ਸਵਰਾਜ ਹੀ ਹੈ”।
ਇਸ ਲਈ, ਗ੍ਰਾਮ ਪਚਾਇਤਾਂ ਸਾਡੇ ਲੋਕਤੰਤਰ ਦੀ ਇਕਜੁੱਟ ਸ਼ਕਤੀ ਦਾ ਕੇਂਦਰ ਹਨ। ਸਾਡੀ ਲੋਕਤਾਂਤਰਿਕ ਇਕਜੁੱਟਤਾ ਦਾ ਇਹੀ ਸਭ ਤੋਂ ਵੱਡਾ ਤਾਕਤਵਰ ਕੇਂਦਰ ਹਨ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ – ਸੰਘਮੂਲਮ੍ ਮਹਾਬਲਮ੍” (”संघमूलम् महाबलम्”)। ਅਰਥਾਤ ਵੱਡੀ ਤੋਂ ਵੱਡੀ ਸ਼ਕਤੀ ਦਾ ਕੇਂਦਰ , ਸੰਗਠਨ ਜਾਂ ਇਕਜੁੱਟਤਾ ਵਿੱਚ ਹੀ ਹੁੰਦਾ ਹੈ।
ਅਤੇ ਇਸ ਲਈ ਅੱਜ ਦੀ ਪਰਿਸਥਿਤੀ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦੀ ਸ਼ੁਰੂਆਤ, ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਸ਼ੁਰੂਆਤ, ਪਿੰਡ ਦੀ ਸਮੂਹਿਕ ਸ਼ਕਤੀ ਤੋਂ ਹੀ ਹੋਵੇਗੀ, ਤੁਹਾਡੇ ਸਭ ਦੀ ਇਕਜੁੱਟਤਾ ਨਾਲ ਹੀ ਸੰਭਵ ਹੋਵੋਗੀ।
ਇਨ੍ਹਾਂ ਯਤਨਾਂ ਵਿੱਚ ਸਾਨੂੰ ਇਹ ਯਾਦ ਰੱਖਣਾ ਹੈ ਕਿ ਕਿਸੇ ਇੱਕ ਦੀ ਵੀ ਲਾਪਰਵਾਹੀ ਪੂਰੇ ਪਿੰਡ ਨੂੰ ਖਤਰੇ ਵਿੱਚ ਪਾ ਸਕਦੀ ਹੈ। ਇਸ ਲਈ ਢਿੱਲ ਦੀ ਜਰਾ ਵੀ ਗੁੰਜਾਇਸ਼ ਨਹੀਂ ਹੈ।
ਪਿੰਡ ਵਿੱਚ sanitization ਅਭਿਯਾਨ ਹੋਵੇ, ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਲਈ ਇਤਨੇ ਘੱਟ ਸਮੇਂ ਵਿੱਚ quarantine centers ਬਣਾਉਣ ਦਾ ਕੰਮ ਹੋਵੇ , ਹਰ ਇੱਕ ਵਿਅਕਤੀ ਦੇ ਖਾਨ – ਪਾਨ ਅਤੇ ਜ਼ਰੂਰਤਾਂ ਦੀ ਚਿੰਤਾ ਹੋਵੇ , ਜਾਂ ਫਿਰ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਹੋਵੇ ; ਇਹ ਕੰਮ ਸਾਨੂੰ ਨਿਰੰਤਰ ਬਿਨਾ ਰੁਕੇ , ਬਿਨਾ ਥੱਕੇ ਕਰਨਾ ਹੈ।
ਅਤੇ ਜਿਵੇਂ ਇਕਬਾਲ ਜੀ ਨੇ ਹੁਣੇ ਦੱਸਿਆ, ਜੰਮੂ – ਕਸ਼ਮੀਪਰ ਦੇ ਆਪਣੇ ਸਾਥੀ ਨੇ respect ਵੀ ਕਰੋ suspect ਵੀ ਕਰੋ । ਮੈਂ ਸਮਝਦਾ ਹਾਂ, ਪਿੰਡ ਵਿੱਚ ਬਜ਼ੁਰਗ , ਦਿੱਵਿਯਾਂਗ ਜਾਂ ਫਿਰ ਬਿਮਾਰ ਲੋਕਾਂ ਦੀ ਸਭ ਤੋਂ ਪਹਿਲੀ ਪਹੁੰਚ, ਉਸ ਨੂੰ ਕੁਝ ਵੀ ਕਠਿਨਾਈ ਹੋਵੇਗੀ ਤਾਂ ਪਹਿਲਾਂ ਤੁਹਾਡੇ ਕੋਲ ਆਵੇਗਾ, ਇਸ ਲਈ ਪਹਿਲਾ ਸਮਾਧਾਨ ਵੀ ਪਿੰਡ ਦੇ ਪੰਚ ਅਤੇ ਪਿੰਡ ਦੇ ਪ੍ਰਧਾਨ ਕੋਲ ਹੀ ਹੋਣਾ ਚਾਹੀਦਾ ਹੈ।
ਸਾਨੂੰ ਇਹ ਧਿਆਨ ਰੱਖਣਾ ਹੈ ਕਿ ਸਰੀਰਕ ਦੂਰੀ , ਦੋ ਗਜ ਦੀ ਦੂਰੀ , ਇਹ ਮੰਤਰ ਭੁੱਲਣਾ ਨਹੀਂ ਹੈ। ਪਿੰਡ – ਪਿੰਡ , ਘਰ – ਘਰ – ਗਲੀ – ਗਲੀ ਦੋ ਗਜ ਦੀ ਦੂਰੀ – ਇਹ ਸਰੀਰਕ ਦੂਰੀ , ਨਾਲ – ਨਾਲ ਮੁੰਹ ਨੂੰ ਫੇਸਕਵਰ , ਜ਼ਰੂਰੀ ਨਹੀਂ ਹਨ ਕਿ ਵੱਡੇ ਮਹਿੰਗੇ ਉਹ ਹੋਣ, ਅਜਿਹਾ ਗਮਛਾ ਵੀ ਚਲ ਜਾਂਦਾ ਹੈ, ਲੇਕਿਨ ਇਹ ਲਗਾਤਾਰ ਹੋਣਾ ਚਾਹੀਦਾ ਹੈ, ਜਾਂ ਮਾਸਕ ਨਾਲ ਢਕਣਾ, ਹੱਥਾਂ ਦੀ ਵਾਰ – ਵਾਰ ਸਾਫ਼ – ਸਫਾਈ ਦੀ ਗੱਲ ਹੋਵੇ, ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਲਈ ਇਸ ਬਿਮਾਰੀ ਤੋਂ ਬਚਣ ਦਾ ਇਹੀ ਵੱਡਾ ਰਸਤਾਹ ਹੈ , ਇਹੀ ਇੱਕ ਦਵਾਈ।
ਸਾਨੂੰ ਬਚਾਅ ਅਤੇ ਸਫਾਈ ‘ਤੇ ਜ਼ਿਆਦਾ ਬਲ ਇਸ ਲਈ ਵੀ ਦੇਣਾ ਹੈ ਕਿਉਂਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਤੇ ਸਾਡੇ ਮੀਂਹ ਦੇ ਦਿਨ ਆਉਣ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਵਾਰ ਕੋਰੋਨਾ ਬਿਮਾਰੀ ਨੇ ਇਸ ਖਤਰੇ ਲਈ ਹੋਰ ਅਧਿਕ ਚਿੰਤਾ ਦਾ ਕਾਰਨ ਬਣਾ ਦਿੱਤਾ ਹੈ । ਇਸ ਲਈ ਸਾਨੂੰ ਬਹੁਤ ਸਤਰਕ ਰਹਿੰਦੇ ਹੋਏ ਆਪਣੇ ਪਿੰਡ ਨੂੰ ਬਚਾਉਣਾ ਹੈ ।
ਸਾਥੀਓ, ਸਾਡਾ ਅਤੀਤ ਦਾ ਅਨੁਭਵ ਦੱਸਦਾ ਹੈ ਕਿ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਗਲਤ ਜਾਣਕਾਰੀਆਂ ਦੀ ਵਜ੍ਹਾ ਨਾਲ ਸਾਨੂੰ ਬਿਮਾਰੀਆਂ ਨੂੰ ਰੋਕਣ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ , ਕਾਫ਼ੀ ਸਮਾਂ ਚਲਾ ਜਾਂਦਾ ਹੈ । ਇਸ ਵਾਰ ਅਸੀਂ ਅਜਿਹਾ ਨਹੀਂ ਹੋਣ ਦੇਣਾ ਹੈ । ਸਾਨੂੰ ਹਰ ਪ੍ਰਕਾਰ ਦੀ ਗਲਤਫਹਿਮੀ ਤੋਂ ਲੋਕਾਂ ਨੂੰ ਬਾਹਰ ਕੱਢਣਾ ਹੈ।
ਹਰ ਪਰਿਵਾਰ ਤੱਕ ਸਹੀ ਜਾਣਕਾਰੀ – ਚਾਹੇ ਉਹ ਬਚਾਅ ਨੂੰ ਲੈ ਕੇ ਹੋਵੇ ਜਾਂ ਫਿਰ ਇਸ ਦੇ ਇਲਾਜ ਦੇ ਲਈ , ਇਹ ਜਾਣਕਾਰੀ ਪਹੁੰਚਣੀ ਹੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਛੋਟੀਆਂ – ਛੋਟੀਆਂ ਟੋਲੀਆਂ ਬਣਾ ਕੇ , ਅਤੇ ਮੈਂ ਸੁਣਿਆ , ਕਈ ਸਰਪੰਚਾਂ ਨੇ ਕਿਹਾ , ਉਨ੍ਹਾਂ ਨੇ ਪਿੰਡ ਵਿੱਚ ਛੋਟੀਆਂ – ਛੋਟੀਆਂ ਟੋਲੀਆਂ ਬਣਾ ਦਿੱਤੀਆਂ ਅਲੱਗ – ਅਲੱਗ , ਕੰਮ ਲਈ ਲੋਕਾਂ ਨੂੰ ਸੰਗਠਿਤ ਕਰ ਦਿੱਤਾ ਹੈ, ਟੋਲੀਆਂ ਬਣਾ ਕੇ ਜਾਗਰੂਕਤਾ ਦੇ ਅਭਿਯਾਨ ਨੂੰ ਤੇਜ਼ ਕਰ ਸਕਦੇ ਹਾਂ । ਆਸ਼ਾ ਹਨ , ANM ਹਨ , ਆਂਗਨਵਾੜੀ ਵਰਕਰ ਨਾਲ ਸਾਡੇ ਇੱਥੇ ਸੈਲਫ ਹੈਲਪ ਗਰੁਪ ਹਨ , ਉਸ ਦੀਆਂ ਭੈਣਾਂ ਹਨ , ਨੌਜਵਾਨ ਮੰਡਲ ਹੈ , ਸਾਬਕਾ ਸੈਨਿਕ ਹਨ , ਦੂਜੇ ਸੰਗਠਨਾਂ ਤੋਂ ਵੀ ਕਈ ਲੋਕ ਆਏ ਹਨ , ਧਾਰਮਿਕ , ਸਮਾਜਿਕ , ਸੱਭਿਆਚਾਰਕ , ਇਹ ਸੰਗਠਨ ਵੀ ਹਨ। ਹਰ ਕਿਸੇ ਦੀ ਮਦਦ ਲੈਣੀ ਚਾਹੀਦੀ ਹੈ। ਹਰ ਕਿਸੇ ਨੂੰ ਜੋੜਨਾ ਚਾਹੀਦਾ ਹੈ।
ਸਾਥੀਓ , ਮੈਂ ਸੋਸ਼ਲ ਮੀਡੀਆ ਉੱਤੇ ਦੇਖ ਰਿਹਾ ਸਾਂ, ਖਾਨ-ਪਾਨ ਨੂੰ ਲੈ ਕੇ ਵੀ ਕੁਝ ਲੋਕ ਤਰ੍ਹਾਂ – ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਇਸ ਨਾਲ ਵੀ ਤਮਾਮ ਅਫਵਾਹਾਂ ਉਡਦੀਆਂ ਹਨ , ਜਿਸ ਤੋਂ ਸਾਨੂੰ ਸਤਰਕ ਰਹਿਣਾ ਹੈ। ਅਸੀਂ ਜੋ ਵੀ ਖਾਈਏ ਉਹ ਖੂਬ ਧੋ ਕੇ ਅਤੇ ਖੂਬ ਪਕਾ ਕੇ ਖਾਈਏ, ਇਸ ਗੱਲ ਨੂੰ ਅਸੀਂ ਪਿੰਡ – ਪਿੰਡ ਵਿੱਚ ਦੱਸਣਾ ਹੈ। ਅਤੇ ਹਾਂ, ਪਿੰਡ ਵਿੱਚ ਕਈ ਚੰਗੀਆਂ ਪਰੰਪਰਾਵਾਂ ਵੀ ਹੁੰਦੀਆਂ ਹਨ , ਜਿਨ੍ਹਾਂ ਨੂੰ ਸਾਨੂੰ ਹੋਰ ਪ੍ਰੋਤਸਾਹਿਤ ਕਰਨਾ ਹੈ।
ਜਿਵੇਂ, ਸਾਡੇ ਇੱਥੇ ਆਯੁਰਵੈਦਿਕ ਕਾੜ੍ਹਾ ਪੀਣ ਦੀ ਪਰੰਪਰਾ ਹੈ , ਅਨੇਕ ਪ੍ਰਕਾਰ ਦੇ ਮਸਾਲਿਆਂ ਦਾ ਉਪਯੋਗ ਅਸੀਂ ਕਰਦੇ ਹਾਂ। ਇਸ ਦੇ ਨਾਲ – ਨਾਲ ਅਗਰ ਅਸੀਂ ਨਿਯਮਿਤ ਰੂਪ ਨਾਲ ਯੋਗ – ਪ੍ਰਾਣਾਯਾਮ ਕਰਾਂਗੇ , ਤਾਂ ਨਿਸ਼ਚਿਤ ਰੂਪ ਨਾਲ ਸਾਨੂੰ ਲਾਭ ਹੀ ਹੋਵੇਗਾ। ਇਹ ਕਿਸੇ ਬਿਮਾਰੀ ਦਾ ਇਲਾਜ ਨਹੀਂ ਹਨ, ਲੇਕਿਨ ਇਹ ਸਾਡੇ ਸਰੀਰ ਨੂੰ ਬਿਮਾਰੀ ਨਾਲ ਲੜਨ ਲਈ ਤਾਕਤ ਦਿੰਦਾ ਹੈ, ਸਮਰੱਥ ਬਣਾ ਦਿੰਦਾ ਹੈ। ਆਯੁਸ਼ ਮੰਤਰਾਲੇ ਵੱਲੋਂ ਇਸ ਨਾਲ ਜੁੜੀਆਂ ਕੁਝ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਹਨ। ਅਤੇ ਮੈਂ ਚਾਹਾਂਗਾ ਸਾਰੇ ਪ੍ਰਧਾਨ ਆਯੁਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਜਾਣ , ਉਸ ਵਿੱਚ ਸਾਰੀਆਂ ਚੀਜ਼ਾਂ ਹਨ। ਆਪਣੇ ਪਿੰਡ ਵਿੱਚ ਉਸ ਦਾ ਉਪਯੋਗ ਕਰੋ ।
ਇੱਕ ਹੋਰ ਗੱਲ ਜਿਸ ਉੱਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਹੈ, ਉਹ ਹੈ ਆਰੋਗਯ ਸੇਤੂ ਮੋਬਾਈਲ App . ਮੈਂ ਹੁਣੇ ਇੱਕ ਟੀਵੀ ਦੇ ਅੰਦਰ ਇੱਕ ਕਿਸੇ ਕਲਾਕਾਰ ਦਾ ਦੇਖਿਆ ਸੀ , ਉਸ ਨੇ ਇਸ ਆਰੋਗਯ ਸੇਤੂ ਮੋਬਾਈਲ App ਨੂੰ ਬੌਡੀਗਾਰਡ ਕਿਹਾ ਹੈ। ਇਹ ਮੋਬਾਈਲ App ਕੋਰੋਨਾ ਨਾਲ ਲੜਾਈ ਲਈ ਬਹੁਤ ਉਪਯੋਗੀ ਹੈ ।
ਇਹ App ਤੁਹਾਡੇ ਮੋਬਾਈਲ ਵਿੱਚ ਰਹੇਗੀ ਤਾਂ ਤੁਹਾਨੂੰ ਪਤਾ ਚਲ ਜਾਵੇਗਾ ਕਿ ਤੁਹਾਡੇ ਪਿੰਡ ਵਿੱਚ , ਸਾਹਮਣੇ ਵਾਲਾ ਕਿਸੇ ਅਜਿਹੇ ਇਲਾਕੇ ਤੋਂ ਤਾਂ ਨਹੀਂ ਆਇਆ ਜੋ ਕੋਰੋਨਾ ਪ੍ਰਭਾਵਿਤ ਰਿਹਾ ਹੋਵੇ। ਤੁਹਾਡੀ ਖੁਦ ਦੀ ਸੁਰੱਖਿਆ ਦੇ ਲਈ , ਤੁਹਾਡੇ ਪਿੰਡ ਦੀ ਸੁਰੱਖਿਆ ਲਈ, ਤੁਹਾਡੇ ਆਸ – ਪਾਸ ਵਾਲਿਆਂ ਦੀ ਸੁਰੱਖਿਆ ਲਈ ਤੁਸੀਂ ਅਗਰ ਇਸ ਆਰੋਗਯਿ ਸੇਤੂ App ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰੋ , ਪੂਰੇ ਪਿੰਡ ਤੋਂ ਕਰਵਾਓ , ਲੰਬੇ ਅਰਸੇ ਤੱਕ ਤੁਹਾਡੇ ਬੌਡੀਗਾਰਡ ਦਾ ਕੰਮ ਕਰੇਗੀ।
ਮੈਂ ਦੇਸ਼ ਦੇ ਸਾਰੇ ਪੰਚਾਇਤ ਪ੍ਰਤੀਨਿਧੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਿੰਡ ਦੇ ਹਰ ਮੈਂਬਰ ਦੇ ਮੋਬਾਈਲ ਫੋਨ ਵਿੱਚ ਆਰੋਗਯ ਸੇਤੂ App ਨੂੰ ਡਾਊਨਲੋਡ ਕਰਵਾਓ। ਇਹ ਇੱਕ ਪ੍ਰਕਾਰ ਨਾਲ ਸਾਡੀ ਸੁਰੱਖਿਆ ਦਾ ਸੇਤੂ (ਪੁਲ਼) ਹੈ ।
ਸਾਥੀਓ, ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਭਾਈਆਂ ਅਤੇ ਭੈਣਾਂ ਦੀ ਸਿਹਤ , ਸਾਡੀ ਸਰਕਾਰ ਦੀਆਂ ਸਭ ਤੋਂ ਵੱਡੀਆਂ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਹੀ ਹੈ। ਤੁਹਾਡੀ ਇੱਕ ਇੱਕ ਜ਼ਰੂਰਤ ਨੂੰ ਸਮਝਦੇ ਹੋਏ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਪਹਿਲਾਂ ਟੀਕਾਕਰਨ ਨੂੰ ਲੈ ਕੇ ਇੰਨੀਆਂ ਦਿੱਕਤਾਂ ਹੁੰਦੀਆਂ ਸਨ। ਸਾਡੀ ਸਰਕਾਰ ਨੇ ਨਾ ਸਿਰਫ ਟੀਕਿਆਂ ਦੀ ਸੰਖਿਆ ਵਧਾਈ, ਬਲਕਿ ਦੂਰ – ਦੁਰਾਡੇ ਵਾਲੇ ਖੇਤਰਾਂ ਵਿੱਚ ਵੀ ਟੀਕਾਕਰਨ ਅਭਿਯਾਨ ਨੂੰ ਲੈ ਕੇ ਗਏ। ਪਹਿਲਾਂ ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਵਿੱਚ ਕੁਪੋਸ਼ਣ ਦੀਆਂ ਬਹੁਤ ਜ਼ਿਆਦਾ ਸਮੱਸਿਆਵਾਂ ਸਨ। ਅਸੀਂ ਪੀਐੱਮ ਮਾਤ੍ਰੁ ਵੰਦਨਾ ਯੋਜਨਾ ਰਾਹੀਂ, ਸਿੱਧੇ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕੀਤੇ ਤਾਕਿ ਕੁਪੋਸ਼ਣ ਖ਼ਿਲਾਫ਼ ਲੜਨ ਵਿੱਚ ਉਸ ਨੂੰ ਮਦਦ ਮਿਲ ਜਾਵੇ ।
ਪਹਿਲਾਂ ਸ਼ੌਚਾਲਿਆਂ (ਪਖਾਨਿਆਂ) ਦੀ ਕੀ ਸਥਿਤੀ ਸੀ , ਇਹ ਵੀ ਤੁਹਾਨੂੰ ਪਤਾ ਹੈ । ਸ਼ੌਚਾਲਿਆ ਨਾ ਹੋਣ ਕਾਰਨ ਕਿੰਨੀਆਂ ਬਿਮਾਰੀਆਂ ਫੈਲਦੀਆਂ ਸਨ , ਇਹ ਵੀ ਤੁਹਾਨੂੰ ਪਤਾ ਹੈ। ਅਸੀਂ ਬਹੁਤ ਗੰਭੀਰਤਾ ਨਾਲ ਯਤਨ ਕਰ ਰਹੇ ਹਾਂ ਕਿ ਪਿੰਡ ਦੇ ਗ਼ਰੀਬ ਤੋਂ ਗ਼ਰੀਬ ਨੂੰ ਉੱਤਮ ਸਿਹਤ ਸੇਵਾ ਮਿਲੇ , ਇਸ ਦੇ ਲਈ ਯਤਨ ਕੀਤੇ ਜਾ ਰਹੇ ਹਨ। ਆਯੁਸ਼ਮਾਨ ਭਾਰਤ ਯੋਜਨਾ ਵੀ ਪਿੰਡ ਦੇ ਗ਼ਰੀਬਾਂ ਲਈ ਬਹੁਤ ਵੱਡੀ ਰਾਹਤ ਬਣ ਕੇ ਉੱਭਰੀ ਹੈ। ਇਸ ਤਹਿਤ ਹੁਣ ਤੱਕ ਕਰੀਬ – ਕਰੀਬ ਇੱਕ ਕਰੋੜ ਗ਼ਰੀਬ ਮਰੀਜ਼ਾਂ ਨੂੰ ਹਸਪਤਾਲ ਵਿੱਚ ਮੁਫਤ ਇਲਾਜ ਮਿਲ ਚੁੱਕਿਆ ਹੈ।
ਇਸ ਯੋਜਨਾ ਨੇ ਗ੍ਰਾਮੀਣ ਇਲਾਕਿਆਂ ਵਿੱਚ ਜਿੱਥੇ ਹਸਪਤਾਲਾਂ ਦੀ ਕਮੀ ਹੈ , ਉੱਥੇ ਹਸਪਤਾਲਾਂ ਦੇ ਨਿਰਮਾਣ ਵਿੱਚ ਵੀ ਮਦਦ ਕੀਤੀ ਹੈ। ਸਰਕਾਰ ਦੁਆਰਾ ਵੀ ਦੇਸ਼ ਭਰ ਦੇ ਪਿੰਡਾਂ ਵਿੱਚ ਲਗਭਗ ਡੇਢ ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਨ੍ਹਾਂ ਸੈਂਟਰਾਂ ਵਿੱਚ ਅਨੇਕ ਗੰਭੀਰ ਬਿਮਾਰੀਆਂ ਦੇ ਟੈਸਟ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਪਹਿਲਾਂ ਤੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨੇ , ਸਾਡੇ ਪਿੰਡਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪਣੀਆਂ ਸਮੂਹਿਕ ਕੋਸ਼ਿਸ਼ਾਂ ਨਾਲ, ਆਪਣੀ ਇਕਜੁੱਟਤਾ ਨਾਲ, ਆਪਣੀ ਸੰਕਲਪ ਸ਼ਕਤੀ ਨਾਲ ਕੋਰੋਨਾ ਨੂੰ ਜ਼ਰੂਰ ਪਰਾਸਤ ਕਰੋਗੇ।
ਇਸੇ ਵਿਸ਼ਵਾਸ ਨਾਲ ਇੱਕ ਵਾਰ ਫਿਰ ਆਪ ਸਭ ਸਾਥੀਆਂ ਨੂੰ ਪੰਚਾਇਤ ਰਾਜ ਦੇ ਇਸ ਮਹੱਤਵੱਪੂਰਨ ਪੰਚਾਇਤੀ ਰਾਜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੀ, ਤੁਹਾਡੇ ਪਰਿਵਾਰਜਨਾਂ ਦੀ , ਤੁਹਾਡੇ ਪਿੰਡ ਦੇ ਨਾਗਰਿਕਾਂ ਦੀ ਬਿਹਤਰ ਸਿਹਤ ਦੀ ਕਾਮਨਾ ਕਰਦਾ ਹਾਂ। ਅਤੇ ਫਿਰ ਤੋਂ ਇੱਕ ਵਾਰ ਤੁਸੀਂ ਸਮਾਂ ਕੱਢਿਆ, ਤੁਸੀਂ ਆਪਣੀਆਂ ਬਹੁਤ ਸਾਰੀਆਂ ਗੱਲਾਂ ਮੈਨੂੰ ਦੱਸੀਆਂ, ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਮਿਲੀਆਂ , ਤੁਹਾਡੇ ਆਤਮਵਿਸ਼ਵਾਸ ਨੂੰ ਮੈਂ ਅਨੁਭਵ ਕੀਤਾ।
ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ – ਬਹੁਤ ਧੰਨਵਾਦ ਕਰਦਾ ਹਾਂ।
ਨਮਸਕਾਹਰ !!!
*****
ਵੀਆਰਆਰਕੇ/ਵੀਜੇ
कोरोना संकट ने अपना सबसे बड़ा संदेश, अपना सबसे बड़ा सबक हमें दिया है कि हमें आत्मनिर्भर बनना पड़ेगा।
— PMO India (@PMOIndia) April 24, 2020
गांव अपनी मूलभूत आवश्यकताओं के लिए आत्मनिर्भर बने, जिला अपने स्तर पर, राज्य अपने स्तर पर, और इसी तरह पूरा देश कैसे आत्मनिर्भर बने, अब ये बहुत आवश्यक हो गया है: PM
एक दौर वो भी था जब देश की सौ से भी कम पंचायतें ब्रॉडबैंड से जुड़ी थीं।
— PMO India (@PMOIndia) April 24, 2020
अब सवा लाख से ज्यादा पंचायतों तक ब्रॉडबैंड पहुंच चुका है।
इतना ही नहीं, गांवों में कॉमन सर्विस सेंटरों की संख्या भी तीन लाख को पार कर रही है: PM
इस कोरोना संकट ने दिखा दिया है कि देश के गांवों में रहने वाले लोग, इस दौरान उन्होंने अपने संस्कारों-अपनी परंपराओं की शिक्षा के दर्शन कराए हैं।
— PMO India (@PMOIndia) April 24, 2020
गांवों से जो अपडेट आ रहा है, वो बड़े-बड़े विद्वानों के लिए भी प्रेरणा देने वाला है: PM
आप सभी ने दुनिया को मंत्र दिया है- ‘दो गज दूरी’ का, या कहें ‘दो गज देह की दूरी’ का। इस मंत्र के पालन पर गांवों में बहुत ध्यान दिया जा रहा है।
— PMO India (@PMOIndia) April 24, 2020
ये आपके ही प्रयास है कि आज दुनिया में चर्चा हो रही है कि कोरोना को भारत ने किस तरह जवाब दिया है: PM
इतना बड़ा संकट आया, इतनी बड़ी वैश्विक महामारी आई, लेकिन इन 2-3 महीनों में हमने ये भी देखा है भारत का नागरिक, सीमित संसाधनों के बीच, अनेक कठिनाइयों के सामने झुकने के बजाय, उनसे टकरा रहा है, लोहा ले रहा है: PM
— PMO India (@PMOIndia) April 24, 2020
ये सही है कि रुकावटें आ रही हैं, परेशानी हो रही है, लेकिन संकल्प का सामर्थ्य दिखाते हुए, नई ऊर्जा के साथ आगे बढ़ते हुए, नए-नए तरीके खोजते हुए, देश को बचाने का और देश को आगे बढ़ाने का काम भी निरंतर जारी है: PM
— PMO India (@PMOIndia) April 24, 2020
आज की परिस्थिति में देश को आगे ले जाने की शुरुआत, देश को आत्मनिर्भर बनाने की शुरुआत, गाँव की सामूहिक शक्ति से ही होगी।
— PMO India (@PMOIndia) April 24, 2020
इन प्रयासों के बीच हमें ये याद रखना है कि किसी एक की भी लापरवाही पूरे गांव को खतरे में डाल सकती है। इसलिए ढील की ज़रा भी गुंजाइश नहीं है: PM
गाँव में sanitization अभियान हो, शहरों से आने वाले लोगों के लिए इतने कम समय में quarantine centres बनाने का काम हो, हर एक व्यक्ति के खान-पान और जरूरतों की चिंता हो, या फिर आम लोगों को जागरूक करने का काम हो, ये काम हमें निरंतर बिना रुके, बिना थके करना है: PM
— PMO India (@PMOIndia) April 24, 2020
हमें ये ध्यान रखना है कि शारीरिक दूरी, मुंह को फेसकवर या मास्क से ढंकना और अपने हाथों की बार-बार साफ-सफाई ही
— PMO India (@PMOIndia) April 24, 2020
आने वाले दिनों में भी हमारे लिए इस बीमारी से बचाव के सबसे बड़ी दवा है: PM
हमें हर प्रकार की गलतफहमी से लोगों को बाहर निकालना है। हर परिवार तक सही जानकारी, चाहे वो बचाव को लेकर हो या फिर इसके इलाज के लिए, ये जानकारी पहुंचनी ही चाहिए।
— PMO India (@PMOIndia) April 24, 2020
इसके लिए आप छोटी-छोटी टोलियां बनाकर जागरूकता के अभियान को तेज़ कर सकते हैं: PM
हम बहुत गंभीरता से प्रयास कर रहे हैं कि गांव के गरीब को उत्तम स्वास्थ्य सेवा मिले, इसके लिए प्रयास किए जा रहे हैं।
— PMO India (@PMOIndia) April 24, 2020
आयुष्मान भारत योजना भी गांव के गरीबों के लिए बहुत बड़ी राहत बनकर उभरी है।
इसके तहत अब तक करीब 1 करोड़ गरीब मरीज़ों को अस्पताल में मुफ्त इलाज मिल चुका है: PM
मुझे विश्वास है कि आप सभी अपनी सामूहिक कोशिशों से, अपनी एकजुटता से, अपनी संकल्पशक्ति से कोरोना को जरूर परास्त करेंगे।
— PMO India (@PMOIndia) April 24, 2020
इसी विश्वास के साथ एक बार फिर आप सभी साथियों को पंचायती राज दिवस की शुभकामनाएं: PM