Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰੀਕਸ਼ਾ ਪੇ ਚਰਚਾ — ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਗੱਲਬਾਤ

ਪ੍ਰੀਕਸ਼ਾ ਪੇ ਚਰਚਾ — ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਗੱਲਬਾਤ

ਪ੍ਰੀਕਸ਼ਾ ਪੇ ਚਰਚਾ — ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਗੱਲਬਾਤ

ਪ੍ਰੀਕਸ਼ਾ ਪੇ ਚਰਚਾ — ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਗੱਲਬਾਤ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰੀਖਿਆ ਸਬੰਧੀ ਵਿਸ਼ਿਆਂ ਉੱਤੇ ਵਿਦਿਆਰਥੀਆਂ ਨਾਲ ਇੱਕ ‘ਟਾਊਨ ਹਾਲ’ ਸੈਸ਼ਨ ਵਿੱਚ ਗੱਲਬਾਤ ਕੀਤੀ। ਉਨ੍ਹਾਂ ਨੇ ਇੱਥੋਂ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਵਿਦਿਆਰਥੀਆਂ ਨੇ ਵੱਖ-ਵੱਖ ਟੀਵੀ ਨਿਊਜ਼ ਚੈਨਲਾਂ, ਨਰੇਂਦਰ ਮੋਦੀ ਮੋਬਾਈਲ ਐਪ ਅਤੇ ਮਾਈਗੌਵ ਪਲੇਟਫਾਰਮ ਰਾਹੀਂ ਉਨ੍ਹਾਂ ਤੋਂ ਸਵਾਲ ਪੁੱਛੇ।

ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਿੱਤਰ ਹੋਣ ਦੇ ਨਾਤੇ ‘ਟਾਊਨ ਹਾਲ’ ਸੈਸ਼ਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਮੰਚਾਂ ਰਾਹੀਂ ਦੇਸ਼ ਭਰ ਦੇ 10 ਕਰੋੜ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਵਿੱਚ ਅਜਿਹੀਆਂ ਕਦਰਾਂ-ਕੀਮਤਾਂ ਭਰੀਆਂ ਜਿਸ ਨਾਲ ਉਨ੍ਹਾਂ ਦੇ ਅੰਦਰ ਦਾ ਵਿਦਿਆਰਥੀ ਅੱਜ ਵੀ ਜਿਊਂਦਾ ਹੈ। ਉਨ੍ਹਾਂ ਸਭ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਜ਼ਿੰਦਾ ਰੱਖਣ।

ਦੋ ਘੰਟੇ ਚਲੇ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿਨ੍ਹਾਂ ਵਿੱਚ ਘਬਰਾਹਟ, ਚਿੰਤਾ, ਇਕਾਗਰਤਾ, ਦਬਾਅ, ਮਾਤਾ-ਪਿਤਾ ਦੀਆਂ ਖਾਹਿਸ਼ਾਂ ਅਤੇ ਅਧਿਆਪਕਾਂ ਦੀ ਭੂਮਿਕਾ ਵਰਗੇ ਸਵਾਲ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਜਵਾਬਾਂ ਵਿੱਚ ਹਾਜ਼ਰ ਜਵਾਬੀ ਨਾਲ ਕਈ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ।

ਉਨ੍ਹਾਂ ਨੇ ਆਤਮ ਵਿਸ਼ਵਾਸ ਦੀ ਅਹਿਮੀਅਤ ਬਾਰੇ ਦੱਸਦਿਆਂ ਪ੍ਰੀਖਿਆ ਦੇ ਦਬਾਅ ਅਤੇ ਚਿੰਤਾ ਦੇ ਮੱਦੇਨਜ਼ਰ ਸੁਆਮੀ ਵਿਵੇਕਾਨੰਦ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕੈਨੇਡਾ ਦੇ ਸਨੋ ਬੌਰਡਰ ਮਾਰਕ ਮੈਕਮਾਰਿਸ ਦੀ ਉਦਾਹਰਣ ਦਿੰਦਿਆਂ ਕਿਹਾ ਕਿ 11 ਮਹੀਨੇ ਪਹਿਲਾਂ ਉਨ੍ਹਾਂ ਨੂੰ ਮਾਰੂ ਸੱਟ ਲੱਗੀ ਸੀ ਅਤੇ ਉਨ੍ਹਾਂ ਦਾ ਜੀਵਨ ਖਤਰੇ ਵਿੱਚ ਪੈ ਗਿਆ ਸੀ ਜਿਸ ਦੇ ਬਾਵਜੂਦ ਉਨ੍ਹਾਂ ਨੇ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

ਇਕਾਗਰਤਾ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਸਲਾਹ ਨੂੰ ਯਾਦ ਕੀਤਾ। ਜਿਸ ਦਾ ਜ਼ਿਕਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਵੀ ਕੀਤਾ ਗਿਆ ਸੀ। ਤੇਂਦੁਲਕਰ ਨੇ ਕਿਹਾ ਸੀ ਕਿ ਖੇਡਦੇ ਸਮੇਂ ਉਹ ਸਿਰਫ਼ ਉਸੇ ਗੇਂਦ ਬਾਰੇ ਸੋਚਦੇ ਹਨ ਜੋ ਸਾਹਮਣੇ ਹੁੰਦੀ ਹੈ। ਪਿਛਲੀ ਅਤੇ ਅਗਲੀ ਗੇਂਦ ਬਾਰੇ ਨਹੀਂ ਸੋਚਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਨਾਲ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ।

ਸਾਥੀਆਂ ਦੇ ਦਬਾਅ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ‘ਮੁਕਾਬਲੇਬਾਜ਼ੀ’ (ਦੂਜਿਆਂ ਨਾਲ ਮੁਕਾਬਲੇ) ਦੀ ਬਜਾਏ ‘ਅਨੁਸਪ੍ਰਧਾ’ (ਆਪਣੇ ਨਾਲ ਮੁਕਾਬਲੇ) ਦੀ ਅਹਿਮੀਅਤ ਉੱਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਆਪਣੇ ਵੱਲੋਂ ਕੀਤੇ ਗਏ ਪਿਛਲੇ ਕੰਮ ਨਾਲੋਂ ਬਿਹਤਰ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਮਾਤਾ-ਪਿਤਾ ਬੱਚਿਆਂ ਲਈ ਕੁਰਬਾਨੀ ਕਰਦਾ ਹੈ। ਉਨ੍ਹਾਂ ਮਾਤਾ-ਪਿਤਾ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਮਾਜਿਕ ਵੱਕਾਰ ਦਾ ਮੁੱਦਾ ਨਾ ਬਣਾਉਣ। ਉਨ੍ਹਾਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਅਨੋਖੀ ਪ੍ਰਤਿਭਾ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਕਿਊ (ਦਿਮਾਗੀ ਮੁਹਾਰਤ) ਅਤੇ ਈ ਕਿਊ (ਭਾਵਨਾਤਮਕ ਮੁਹਾਰਤ) ਦੋਹਾਂ ਦੀ ਵਿਦਿਆਰਥੀ ਜੀਵਨ ਵਿੱਚ ਕਾਫੀ ਅਹਿਮੀਅਤ ਹੁੰਦੀ ਹੈ।

ਸਮੇਂ ਦੇ ਪ੍ਰਬੰਧਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੂਰੇ ਸਾਲ ਦਾ ਕੋਈ ਟਾਈਮ ਟੇਬਲ ਵਿਹਾਰਕ ਨਹੀਂ ਹੁੰਦਾ। ਲੋੜ ਹੈ ਕਿ ਲਚਕੀਲਾ ਰੁਖ ਅਪਣਾਉਂਦਿਆਂ ਸਮੇਂ ਦੀ ਪੂਰੀ ਵਰਤੋਂ ਕੀਤੀ ਜਾਵੇ।

****

ਏਕਟੀ/ਐੱਸਐੱਚ/ਐੱਸਕੇ