Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਜੈ ਗੰਗਾ ਮਈਆ,
ਜੈ ਯਮੁਨਾ ਮਈਆ,
ਜੈ ਸਰਸਵਤੀ ਮਈਆ,
ਜੈ ਹੋ ਪ੍ਰਯਾਗਰਾਜ ਕੀ ।
ਮੇਰੇ ਪਿਆਰੇ ਭਾਈਓ ਅਤੇ ਭੈਣੋਂ ।

ਤਪੋਭੂਮੀ ਪ੍ਰਯਾਗਰਾਜ ਅਤੇ ਸਾਰੇ ਪ੍ਰਯਾਗਵਾਸੀਆਂ ਨੂੰ ਮੇਰਾ ਆਦਰਪੂਰਵਕ ਪ੍ਰਣਾਮ । ਪ੍ਰਯਾਗ ਦੀ ਭੂਮੀ ’ਤੇ ਇੱਕ ਵਾਰ ਫਿਰ ਆ ਕੇ ਆਪਣੇ-ਆਪ ਵਿੱਚ ਧੰਨ ਮਹਿਸੂਸ ਕਰ ਰਿਹਾ ਹਾਂ । ਪਿਛਲੀ ਵਾਰ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਨੂੰ ਕੁੰਭ ਮੇਲੇ ਵਿੱਚ ਆ ਕੇ ਪਵਿੱਤਰ ਗੰਗਾ-ਯਮੁਨਾ ਅਤੇ ਸਰਸਵਤੀ ਦੇ ਤਟ ’ਤੇ ਪੂਜਾ ਕਰਨ, ਪਵਿੱਤਰ ਅਕਸ਼ੈਵਟ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਸ ਵਾਰ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨ ਅਤੇ ਪੂਜਾ ਕਰਨ ਦਾ ਪਰਮ ਸੁਭਾਗ ਮੈਨੂੰ ਮਿਲਿਆ ਹੈ।

ਸਾਥੀਓ, ਪ੍ਰਯਾਗਰਾਜ ਦਾ ਤਪ ਅਤੇ ਤਪ ਦੇ ਨਾਲ ਇਸ ਨਗਰੀ ਦਾ ਯੁੱਗਾਂ ਪੁਰਾਣਾ ਨਾਤਾ ਰਿਹਾ ਹੈ । ਪਿਛਲੇ ਕੁਝ ਮਹੀਨਿਆਂ ਤੋਂ ਕਰੋੜਾਂ ਲੋਕ ਇੱਥੇ ਤਪ, ਧਿਆਾਨ ਅਤੇ ਸਾਧਨਾ ਕਰ ਰਹੇ ਹਨ। ਪ੍ਰਯਾਗਰਾਜ ਦੇ ਕਣ-ਕਣ ਵਿੱਚ ਤਪ ਦਾ ਅਸਰ ਹਰ ਕੋਈ ਅਨੁਭਵ ਕਰ ਸਕਦਾ ਹੈ। ਕੁੰਭ ਵਿੱਚ ਹਠਯੋਗੀ ਵੀ ਹਨ, ਤਪਯੋਗੀ ਵੀ ਹਨ, ਮੰਤਰਯੋਗੀ ਵੀ ਹਨ ਅਤੇ ਇਨ੍ਹਾਂ ਦੇ ਹੀ ਦਰਮਿਆਨ ਇਹ ਕਰਮਠ ਮੇਰੇ ਕਰਮਯੋਗੀ ਵੀ ਹਨ । ਇਹ ਕਰਮਯੋਗੀ ਮੇਲੇ ਦੀ ਵਿਵਸਥਾ ਵਿੱਚ ਲੱਗੇ ਉਹ ਲੋਕ ਹਨ, ਜਿਨ੍ਹਾਂ ਨੇ ਦਿਨ – ਰਾਤ ਮਿਹਨਤ ਕਰ ਕੇ ਸ਼ਰਧਾਲੂਆਂ ਨੂੰ ਤਮਾਮ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ ।

ਮੈਂ ਐੱਨਡੀਆਰਐੱਫ ਦੇ ਸਾਡੇ ਸਾਥੀ ਭਾਈ ਰਾਜੇਂਦਰ ਗੌਤਮ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਜਿਨ੍ਹਾਂ ਨੇ ਸ਼ਰਧਾਲੂਆਂ ਦੇ ਜੀਵਨ ਨੂੰ ਬਚਾਉਣ ਲਈ ਆਪਣੇ ਜੀਵਨ ਨੂੰ ਦਾਅ ’ਤੇ ਲਗਾ ਦਿੱਤਾ । ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਵੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ । ਇਨ੍ਹਾਂ ਕਰਮਯੋਗੀਆਂ ਵਿੱਚ ਉਹ ਨਾਵਿਕ ਵੀ ਹਨ, ਜਿਨ੍ਹਾਂ ਨੇ ਮਾਂ ਗੰਗਾ ਦੀ ਸਾਧਨਾ ਕਰਨ ਵਾਲੇ ਕਰੋੜਾਂ ਸ਼ਰਧਾਲੂਆਂ ਨੂੰ ਸੁਰੱਖਿਅਤ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ । ਇਨ੍ਹਾਂ ਕਰਮਯੋਗੀਆਂ ਵਿੱਚ ਪ੍ਰਯਾਗਰਾਜ ਦੇ ਸਥਾਨਕ ਨਿਵਾਸੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਤਪੱਸਿਆ, ਮੇਲਾ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ ।

ਸਾਥੀਓ, ਕੁੰਭ ਦੇ ਕਰਮਯੋਗੀਆਂ ਵਿੱਚ ਸਾਫ਼-ਸਫਾਈ ਨਾਲ ਜੁੜੇ ਕਰਮਚਾਰੀ ਅਤੇ ਸਵੱਛਾਗ੍ਰਹੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਕੁੰਭ ਦੇ ਵਿਸ਼ਾਲ ਖੇਤਰ ਵਿੱਚ ਹੋ ਰਹੀ ਸਾਫ਼-ਸਫਾਈ ਨੂੰ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੱਤਾ । ਜਿਸ ਜਗ੍ਹਾ ’ਤੇ ਬੀਤੇ ਪੰਜ-ਛੇ ਹਫ਼ਤੇ ਵਿੱਚ 20 -22 ਕਰੋੜ ਤੋਂ ਜ਼ਿਆਦਾ ਲੋਕ ਜੁਟੇ ਹੋਣ, ਉੱਥੋਂ ਦੀਆਂ ਅਸਥਾਈ ਵਿਵਸਥਾਵਾਂ ਵਿੱਚ ਸਫਾਈ ਦੀ ਵਿਵਸਥਾ ਕਰਨਾ ਬਹੁਤ ਵੱਡੀ ਜ਼ਿੰਮੇਦਾਰੀ ਸੀ । ਮੇਰੇ ਸਾਥੀਓ, ਤੁਸੀਂ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਵਿੱਚ ਨਾਮੁਮਕਿਨ ਕੁਝ ਵੀ ਨਹੀਂ ਹੈ ।

ਭਾਈਓ ਅਤੇ ਭੈਣੋਂ, ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਅਜਿਹੇ ਹੀ ਕਰਮਯੋਗੀਆਂ ਨੂੰ ਮਿਲਣ ਦਾ ਮੌਕਾ ਮਿਲਿਆ । ਇਹ ਸਾਫ਼-ਸਫਾਈ ਕਰਨ ਵਾਲੇ ਮੇਰੇ ਉਹ ਭਰਾ-ਭੈਣ ਸਨ, ਜੋ ਬੀਤੇ ਕਈ ਹਫ਼ਤਿਆਂ ਤੋਂ ਮੇਲਾ ਖੇਤਰ ਵਿੱਚ ਆਪਣੀ ਜ਼ਿੰਮੇਦਾਰੀ ਸੰਭਾਲ ਰਹੇ ਸਨ । ਸਵੇਰੇ ਬਹੁਤ ਜਲਦੀ ਉੱਠਣਾ, ਰਾਤ ਨੂੰ ਬਹੁਤ ਦੇਰ ਨਾਲ ਸੌਣਾ, ਦਿਨ ਭਰ ਕੂੜਾ ਚੁੱਕਣਾ, ਗੰਦਗੀ ਸਾਫ਼ ਕਰਨਾ, ਪਖ਼ਾਨੇ ਸਾਫ਼ ਕਰਨਾ; ਇਸੇ ਕੰਮ ਵਿੱਚ ਉਹ ਲੱਗੇ ਰਹਿੰਦੇ ਸਨ । ਇਹ ਬਿਨਾ ਕਿਸੇ ਪ੍ਰਸ਼ੰਸਾ ਦੇ, ਬਿਨਾ ਕਿਸੇ ਦੀ ਨਜ਼ਰ ਵਿੱਚ ਆਏ, ਚੁਪਚਾਪ ਆਪਣਾ ਕੰਮ ਕਰ ਰਹੇ ਸਨ, ਲੇਕਿਨ ਇਨ੍ਹਾਂ ਕਰਮਯੋਗੀਆਂ ਦੀ, ਸਵੱਛਤਾਗ੍ਰਹੀਆਂ ਦੀ ਮਿਹਨਤ ਦਾ ਪਤਾ ਮੈਨੂੰ ਦਿੱਲੀ ਵਿੱਚ ਲਗਾਤਾਰ ਮਿਲਦਾ ਰਹਿੰਦਾ ਸੀ । ਜਿੰਨੇ ਵੀ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ, ਮੀਡੀਆ ਵਿੱਚ ਵੀ ਮੈਂ ਅਕਸਰ ਦੇਖਿਆ ਕਿ ਲੋਕ ਕੁੰਭ ਵਿੱਚ ਸਵੱਛਤਾ ਦੀ ਇਸ ਵਾਰ ਭਰਪੂਰ ਪ੍ਰਸ਼ੰਸਾ ਕਰ ਰਹੇ ਹਨ । ਇਸ ਪ੍ਰਸ਼ੰਸਾ ਦੇ ਅਸਲੀ ਹੱਕਦਾਰ ਆਪ ਲੋਕ ਹੋ, ਸਫ਼ਾਈ ਦੇ ਕੰਮ ਵਿੱਚ ਜੁਟੇ ਹੋਏ ਮੇਰੇ ਭਰਾ-ਭੈਣ ਹਨ ।

ਭਾਈਓ ਅਤੇ ਭੈਣੋਂ, ਹਰ ਵਿਅਕਤੀ ਦੇ ਜੀਵਨ ਵਿੱਚ ਅਨੇਕ ਅਜਿਹੇ ਪਲ ਆਉਂਦੇ ਹਨ ਜੋ ਉਸ ਨੂੰ ਘੜਦੇ ਹਨ, ਬਣਾਉਂਦੇ ਹਨ; ਇਨ੍ਹਾਂ ਵਿੱਚੋਂ ਬਹੁਤ ਸਾਰੇ ਪਲ ਬਹੁਤ ਯਾਦਗਾਰ ਹੁੰਦੇ ਹਨ, ਨਾ ਭੁੱਲਣਯੋਗ ਹੁੰਦੇ ਹਨ । ਅੱਜ ਮੇਰੇ ਲਈ ਵੀ ਅਜਿਹਾ ਹੀ ਪਲ ਹੈ । ਅੱਜ ਜਿਨ੍ਹਾਂ ਸਫਾਈਕਰਮੀਆ ਭਰਾਵਾਂ ਅਤੇ ਭੈਣਾਂ ਦੇ ਚਰਨ ਧੋ ਕੇ ਮੈਂ ਬੰਦਨਾ ਕੀਤੀ ਹੈ, ਉਹ ਪਲ ਮੇਰੇ ਨਾਲ‍ ਜੀਵਨ ਭਰ ਰਹੇਗਾ । ਉਨ੍ਹਾਂ ਦਾ ਅਸ਼ੀਰਵਾਦ, ਉਨ੍ਹਾਂ ਦਾ ਸਨੇਹ, ਤੁਹਾਡਾ ਸਾਰਿਆਂ ਦਾ ਅਸ਼ੀਰਵਾਦ , ਆਪ ਸਾਰਿਆਂ ਦਾ ਸਨੇਹ ਮੇਰੇ ’ਤੇ ਇੰਜ ਹੀ ਬਣਿਆ ਰਹੇ, ਇੰਜ ਹੀ ਮੈਂ ਤੁਹਾਡੀ ਸੇਵਾ ਕਰਦਾ ਰਹਾਂ, ਇਹੀ ਮੇਰੀ ਕਾਮਨਾ ਹੈ।

ਸਾਥੀਓ, ਦਿਵਯ ਕੁੰਭ ਨੂੰ ਸ਼ਾਨਦਾਰ ਕੁੰਭ ਬਣਾਉਣ ਵਿੱਚ ਤੁਸੀਂ ਵਾਕਈ ਕੋਈ ਕਸਰ ਨਹੀਂ ਛੱਡੀ । ਜਿਸ ਮੇਲਾ ਖੇਤਰ ਵਿੱਚ 20 ਹਜ਼ਾਰ ਤੋਂ ਅਧਿਕ ਕੂੜੇਦਾਨ ਹੋਣ, ਇੱਕ ਲੱਖ ਤੋਂ ਅਧਿਕ ਪਖ਼ਾਨੇ ਹੋਣ; ਉੱਥੇ ਕਿਸ ਤਰ੍ਹਾਂ ਮੇਰੇ ਸਫਾਈਕਰਮੀ ਭਾਈ – ਭੈਣਾਂ ਨੇ ਕੰਮ ਕੀਤਾ ਹੈ, ਉਸ ਦਾ ਅੰਦਾਜ਼ਾ ਵੀ ਕੋਈ ਨਹੀਂ ਲਗਾ ਸਕਦਾ । ਲੇਕਿਨ ਇਹ ਉਨ੍ਹਾਂ ਦੀ ਮਿਹਨਤ ਸੀ ਕਿ ਇਸ ਵਾਰ ਕੁੰਭ ਦੀ ਪਹਿਚਾਣ ਸਵੱਛ ਕੁੰਭ ਦੇ ਤੌਰ ’ਤੇ ਹੋਈ । ਇੰਨੀ ਵੱਡੀ ਵਿਵਸਥਾ ਨੂੰ ਸੰਭਾਲਣ ਲਈ ਅਤੇ ਸਹੀ ਚਲਾਉਣ ਲਈ ਸਵੱਛਤਾ ਨਾਲ ਜੁੜੇ ਹਰੇਕ ਸਫਾਈ ਕਰਮਚਾਰੀਆਂ ਦਾ ਯੋਗਦਾਨ ਪ੍ਰਸ਼ੰਸਾਯੋਗ ਹੈ। ਤੁਹਾਡੇ ਇਸ ਯੋਗਦਾਨ ਲਈ ਸਵੱਛ‍ ਸੇਵਾ ਸਨਮਾਨ ਕੋਸ਼ ਦਾ ਵੀ ਅੱਜ ਐਲਾਨ ਕੀਤਾ ਗਿਆ ਹੈ। ਇਸ ਕੋਸ਼ ਨਾਲ ਇਸ ਕੁੰਭ ਮੇਲੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਹੈ, ਇਸ ਕੋਸ਼ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸ਼ੇਸ਼ ਪਰਿਸਥਿਤੀਆਂ ਵਿੱਚ ਮਦਦ ਸੁਨਿਸ਼ਚਿਤ ਹੋ ਸਕੇਗੀ। ਇਹ ਇੱਕ ਤਰ੍ਹਾਂ ਨਾਲ ਦੇਸ਼ਵਾਸੀਆਂ ਵੱਲੋਂ ਤੁਹਾਡੀ ਇਸ ਸੇਵਾ ਪ੍ਰਤੀ ਇੱਕ ਸਨੇਹ ਹੈ, ਇਹ ਆਭਾਰ ਹੈ ।

ਸਾਥੀਓ, ਸਵੱਛ ਕੁੰਭ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ। ਗਾਂਧੀ ਜੀ ਨੇ ਤਾਂ ਕਰੀਬ 100 ਸਾਲ ਪਹਿਲਾਂ ਖ਼ੁਦ ਸਵੱਛ ਕੁੰਭ ਦੀ ਇੱਛਾ ਪ੍ਰਗਟਾਈ ਸੀ, ਜਦੋਂ ਉਹ ਹਰਿਦੁਆਰ ਕੁੰਭ ਵਿੱਚ ਗਏ ਸਨ । ਦੇਸ਼ਵਾਸੀਆਂ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਆਪਣੇ ਤੈਅ ਟੀਚਿਆਂ ’ਤੇ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਾਲ 2 ਅਕਤੂਬਰ ਤੋਂ ਪਹਿਲਾਂ ਪੂਰਾ ਦੇਸ਼ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕਰਨ ਵੱਲ ਅੱਗੇ ਵਧ ਰਿਹਾ ਹੈ। ਅਤੇ ਮੈ ਸਮਝਦਾ ਹਾਂ, ਪ੍ਰਯਾਗਰਾਜ ਦੇ ਤੁਸੀਂ ਸਵੱਛਾਗ੍ਰਹੀ ਪੂਰੇ ਦੇਸ਼ ਲਈ ਵੱਡੀ ਪ੍ਰੇਰਨਾ ਬਣ ਕੇ ਸਾਹਮਣੇ ਆਏ ਹੋ ।

ਭਾਈਓ ਅਤੇ ਭੈਣੋਂ, ਸਾਫ਼-ਸਫਾਈ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਸ ਵਾਰ ਕੁੰਭ ਆਉਣ ਵਾਲਿਆਂ ਵਿੱਚ ਮਾਂ ਗੰਗੇ ਦੀ ਨਿਰਮਲਤਾ ਨੂੰ ਲੈ ਕੇ ਵੀ ਖਾਸੀ ਚਰਚਾ ਹੈ। ਬੀਤੇ ਇੱਕ-ਡੇਢ ਮਹੀਨੇ ਤੋਂ ਤਾਂ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਦੇ ਅਨੁਭਵ ਜਾਣ ਰਿਹਾ ਸੀ, ਅੱਜ ਇਸਦਾ ਅਨੁਭਵ ਮੈਂ ਖ਼ੁਦ ਕੀਤਾ ਹੈ। ਮੈਂ ਪਹਿਲਾਂ ਵੀ ਪ੍ਰਯਾਗਰਾਜ ਆਉਂਦਾ ਰਿਹਾ, ਲੇਕਿਨ ਇੰਨੀ ਨਿਰਮਲਤਾ ਗੰਗਾਜਲ ਵਿੱਚ ਪਹਿਲਾਂ ਨਹੀਂ ਦੇਖੀ ।

ਸਾਥੀਓ, ਗੰਗਾਜੀ ਦੀ ਇਹ ਨਿਰਮਲਤਾ ਨਮਾਮਿ ਗੰਗੇ ਮਿਸ਼ਨ ਦੀ ਦਿਸ਼ਾ ਅਤੇ ਸਾਰਥਕ ਯਤਨਾਂ ਦਾ ਵੀ ਉਦਾਹਰਣ ਹੈ। ਇਸ ਅਭਿਆਨ ਦੇ ਤਹਿਤ ਪ੍ਰਯਾਗਰਾਜ ਗੰਗਾ ਵਿੱਚ ਡਿੱਗਣ ਵਾਲੇ 32 ਨਾਲੇ ਬੰਦ ਕਰਾਏ ਗਏ ਹਨ , ਸੀਵਰ ਟ੍ਰੀਟਮੈਂਟ ਪਲਾਂਟ ਦੇ ਮਾਧਿਅਮ ਰਾਹੀਂ ਗੰਗਾ ਨਦੀ ਵਿੱਚ ਪ੍ਰਦੂਸ਼ਿਤ ਜਲ ਨੂੰ ਸਾਫ਼ ਕਰਨ ਦੇ ਬਾਅਦ ਹੀ ਪ੍ਰਵਾਹਿਤ ਕੀਤਾ ਗਿਆ ।

ਸਾਥੀਓ, ਇਸ ਅਭਿਆਨ ਨੂੰ ਸਫ਼ਲ ਬਣਾਉਣ ਲਈ ਸਰਕਾਰ ਪ੍ਰਤੀਬੱਧ ਹੈ। ਨਮਾਮਿ ਗੰਗੇ ਲਈ ਅਨੇਕ ਸਵੱਛਾਗ੍ਰਹੀ ਤਾਂ ਯੋਗਦਾਨ ਦੇ ਹੀ ਰਹੇ ਹਨ, ਆਰਥਕ ਰੂਪ ਨਾਲ ਵੀ ਮਦਦ ਕਰ ਰਹੇ ਹਨ । ਦੋ ਦਿਨ ਪਹਿਲਾਂ ਮੈਂ ਵੀ ਇਸ ਵਿੱਚ ਛੋਟਾ-ਜਿਹਾ ਯੋਗਦਾਨ ਦਿੱਤਾ ਹੈ । ਸਿਓਲ ਪੀਸ ਪ੍ਰਾਈਜ਼ ਦੇ ਤੌਰ ’ਤੇ ਮੈਨੂੰ ਉੱਥੇ ਜੋ ਰਾਸ਼ੀ ਮਿਲੀ, ਪੈਸਾ ਮਿਲਿਆ; ਕਰੀਬ-ਕਰੀਬ ਇੱਕ ਕਰੋੜ 30 ਲੱਖ ਰੁਪਏ ਜਿੰਨੀ ਰਾਸ਼ੀ ਮੈਨੂੰ ਮਿਲੀ, ਉਸ ਰਾਸ਼ੀ ਨੂੰ ਮੈਂ ਆਪਣੇ ਕੋਲ ਨਹੀਂ ਰੱਖਿਆ, ਮੇਰੇ ਲਈ ਨਹੀਂ ਰੱਖਿਆ; ਉਹ ਮੈਂ ਨਮਾਮਿ ਗੰਗੇ ਮਿਸ਼ਨ ਲਈ ਸਮਰਪਿਤ ਕਰ ਦਿੱਤਾ । ਬੀਤੇ ਸਾਢੇ ਚਾਰ ਸਾਲਾਂ ਵਿੱਚ ਪ੍ਰਧਾਨ ਮੰਤਰੀ ਦੇ ਨਾਤੇ ਮੈਨੂੰ ਜੋ ਉਪਹਾਰ ਮਿਲੇ ਹਨ, ਉਨ੍ਹਾਂ ਦੀ ਨਿਲਾਮੀ ਕਰਕੇ ਵੀ ਜੋ ਕੁਝ ਮੈਨੂੰ ਮਿਲਿਆ ਹੈ, ਉਹ ਵੀ ਮੈਂ ਮਾਂ ਗੰਗਾ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ ।

ਸਾਥੀਓ, ਮਾਂ ਗੰਗਾ ਦੇ ਸਮਰਪਿਤ ਪਹਿਰੇਦਾਰ ਸਾਡੇ ਨਾਵਿਕ ਵੀ ਹਨ । ਪ੍ਰਯਾਗਰਾਜ ਅਤੇ ਨਾਵਿਕਾਂ ਦਾ ਤਾਂ ਪੁਰਾਣਾ ਸਬੰਧ ਹੈ । ਬਿਨਾ ਨਾਵਿਕਾਂ ਦੇ ਤਾਂ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੀ ਰਾਮਾਇਣ ਵੀ ਪੂਰੀ ਨਹੀਂ ਹੁੰਦੀ ਹੈ । ਜੋ ਦੁਨੀਆ ਨੂੰ ਪਾਰ ਲਗਾਉਂਦੇ ਹਨ ਉਨ੍ਹਾਂ ਦੀ ਨਈਆ ਤਾਂ ਸਾਡੇ ਨਾਵਿਕ ਸਾਥੀਆਂ ਨੇ ਹੀ ਪਾਰ ਲਗਾਈ ਸੀ । ਮੇਰਾ ਅਤੇ ਤੁਹਾਡਾ ਵੀ ਆਪਸ ਵਿੱਚ ਗਹਿਰਾ ਰਿਸ਼ਤਾ ਹੈ । ਤੁਸੀਂ ਖ਼ੁਦ ਨੂੰ ਭਗਵਾਨ ਰਾਮ ਦਾ ਸੇਵਕ ਮੰਨਦੇ ਹੋ ਅਤੇ ਮੈਂ ਖ਼ੁਦ ਨੂੰ ਤੁਹਾਡਾ ਪ੍ਰਧਾਨ ਸੇਵਕ ਮੰਨਦਾ ਹਾਂ । ਤੁਸੀਂ ਆਪਣੇ ਆਪ ਨੂੰ ਗੰਗਾ-ਪੁੱਤਰ ਮੰਨਦੇ ਹੋ ਅਤੇ ਮੈਂ ਮਾਂ ਗੰਗਾ ਦੇ ਬੁਲਾਵੇ ’ਤੇ ਤੁਹਾਡੀ ਸੇਵਾ ਵਿੱਚ ਲਗਿਆ ਹੋਇਆ ਹਾਂ । ਹੁਣ ਦੱਸੋ- ਹੋਇਆ ਨਾ ਮੇਰਾ ਤੁਹਾਡੇ ਨਾਲ ਗਹਿਰਾ ਨਾਤਾ । ਤੁਸੀਂ ਜਿਸ ਨਿਸ਼ਠਾ ਨਾਲ ਕੁੰਭ ਆਉਣ ਵਾਲੇ ਸ਼ਰਧਾਲੂਆਂ ਦਾ ਧਿਆਨ ਰੱਖ ਰਹੇ ਹੋ, ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹੋ ; ਉਹ ਪ੍ਰਸ਼ੰਸਾਯੋਗ ਹੈ। ਤੁਹਾਡੇ ਬਿਨਾ ਇੰਨੀ ਵੱਡੀ ਵਿਵਸਥਾ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਸੀ। ਮੈਂ ਇੱਕ ਵਾਰ ਫਿਰ ਆਪਣੇ ਨਾਵਿਕ ਭਰਾਵਾਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ ।

ਭਾਈਓ ਅਤੇ ਭੈਣੋਂ, ਇਸ ਕੁੰਭ ਵਿੱਚ ਵਾਕਈ ਬਹੁਤ ਸਾਰੇ ਕੰਮ ਪਹਿਲੀ ਵਾਰ ਹੋਏ ਹਨ । ਪਹਿਲੀ ਵਾਰ ਸ਼ਰਧਾਲੂਆਂ ਨੂੰ ਸੰਗਮ ਇਸ਼ਨਾਨ ਦੇ ਨਾਲ ਅਕਸ਼ੈਵਟ ਦੇ ਦਰਸ਼ਨ ਦਾ ਵੀ ਮੌਕਾ ਮਿਲਿਆ । ਅਜ਼ਾਦੀ ਦੇ ਬਾਅਦ ਤੋਂ ਅਕਸ਼ੈਵਟ ਨੂੰ ਹਮੇਸ਼ਾ ਕਿਲੇ ਵਿੱਚ ਬੰਦ ਰੱਖਿਆ ਜਾਂਦਾ ਸੀ । ਇਸ ਵਾਰ ਸਰਕਾਰ ਨੇ ਅਕਸ਼ੈਵਟ ਅਤੇ ਸ਼ਰਧਾਲੂਆਂ ਦੇ ਦਰਮਿਆਨ ਦੀ ਦੂਰੀ ਨੂੰ ਖ਼ਤਮ ਕਰ ਦਿੱਤਾ । ਮੈਨੂੰ ਦੱਸਿਆ ਗਿਆ ਹੈ ਕਿ ਪ੍ਰਤੀਦਿਨ ਲੱਖਾਂ ਸ਼ਰਧਾਲੂ ਅਕਸ਼ੈਵਟ ਅਤੇ ਸਰਸਵਤੀ ਕੁੰਭ ਦੇ ਦਰਸ਼ਨ ਕਰ ਸਕੇ ਹਨ ।

ਭਾਈਓ ਅਤੇ ਭੈਣੋਂ, ਪਿਛਲੀ ਵਾਰੀ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਂ ਕਿਹਾ ਸੀ, ਇਸ ਵਾਰ ਦਾ ਕੁੰਭ ਅਧਿਆਤਮ, ਆਸਥਾ ਅਤੇ ਆਧੁਨਿਕਤਾ ਦੀ ਤ੍ਰਿਵੇਣੀ ਬਣੇਗਾ । ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਰਿਆਂ ਨੇ ਆਪਣੀ ਤਪੱਸਿਆ ਨਾਲ ਇਸ ਵਿਚਾਰ ਨੂੰ ਸਾਕਾਰ ਕੀਤਾ ਹੈ। ਤਪੱਸਿਆ ਦੇ ਖੇਤਰ ਨੂੰ ਤਕਨੀਕ ਨਾਲ ਜੋੜ ਕੇ ਜੋ ਅਨੋਖਾ ਸੰਗਮ ਬਣਾਇਆ ਗਿਆ, ਉਸ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਹੈ। ਇੱਕ ਤਰ੍ਹਾਂ ਨਾਲ ਇਹ ਕੁੰਭ ਮੇਲਾ ਡਿਜੀਟਲ ਕੁੰਭ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਵੇਗਾ ।

ਸਾਥੀਓ, ਪ੍ਰਯਾਗਰਾਜ ਦੀ ਕਿਰਪਾ, ਸਾਧੂ-ਸੰਤਾਂ ਦੇ ਅਸ਼ੀਰਵਾਦ , ਚੁਸਤ- ਦਰੁੱਸਤ ਵਿਵਸਥਾ ਅਤੇ ਤੁਹਾਡੇ ਸਾਰਿਆਂ ਦੇ ਅਨੁਸ਼ਾਸਨ ਦੇ ਕਾਰਨ ਮੇਲਾ ਸੁਰੱਖਿਅਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਚਲਿਆ ਹੈ। ਮੈਂ ਦੇਖਦਾ ਰਹਿੰਦਾ ਹਾਂ ਕਿ ਕੁੰਭ ਵਿੱਚ ਯੂਪੀ ਪੁਲਿਸ ਨੇ ਜੋ ਭੂਮਿਕਾ ਨਿਭਾਈ ਹੈ , ਉਸਦੀ ਵੀ ਤਾਰੀਫ ਚਾਰੋ ਤਰਫ ਹੋ ਰਹੀ ਹੈ । ਤੁਹਾਡਾ ਗਵਾਚਾ-ਲੱਭਾ ਵਿਭਾਗ ਤਾਂ ਬੱਚੇ, ਵੱਡੇ, ਬਜ਼ੁਰਗਾਂ ਨੂੰ ਵੀ ਆਪਣਿਆਂ ਮਿਲਾ ਦਿੰਦਾ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਮਿਲਾ ਦਿੰਦਾ ਸੀ, ਲੇਕਿਨ ਅਗਰ ਕਿਸੇ ਦਾ ਟੈਲੀਫੋਨ ਵੀ ਗਵਾਚ ਗਿਆ, ਮੋਬਾਈਲ ਗਵਾਚ ਗਿਆ – ਉਸਨੂੰ ਲੱਭਣਾ; ਕਿਸੇ ਦਾ ਸਮਾਨ ਗਵਾਚ ਗਿਆ – ਉਸਨੂੰ ਲੱਭਣਾ; ਅਜਿਹੇ ਮੁਸ਼ਕਿਲ ਕੰਮ ਵੀ ਤੁਸੀਂ ਲੋਕਾਂ ਨੇ ਗੰਭੀਰਤਾ ਨਾਲ ਕੀਤੇ ਹਨ । ਇਸਦੇ ਲਈ ਸੁਰੱਖਿਆ ਦੇ ਜਵਾਨ ਵੀ ਅਨੇਕ-ਅਨੇਕ ਅਭਿਨੰਦਨ ਦੇ ਅਧਿਕਾਰੀ ਹਨ, ਬਹੁਤ-ਬਹੁਤ ਵਧਾਈ ਦੇ ਅਧਿਕਾਰੀ ਹਨ ।

ਮੈਨੂੰ ਅਹਿਸਾਸ ਹੈ ਕਿ ਕੁੰਭ ਦੌਰਾਨ ਅਨੇਕ ਮੌਕੇ ਅਜਿਹੇ ਆਏ ਹੋਣਗੇ, ਜਦੋਂ ਤੁਸੀਂ ਬਹੁਤ ਥੱਕ ਗਏ ਹੋਵੋਗੇ, ਅਰਾਮ ਕਰਨ ਦਾ ਸਮਾਂ ਨਹੀਂ ਮਿਲਿਆ ਹੋਵੇਗਾ, ਲੇਕਿਨ ਤੁਸੀਂ ਆਪਣੀਆਂ ਤਕਲੀਫਾਂ ਨੂੰ ਭੁੱਲ ਕੇ ਕੁੰਭ ਦੀ ਸਫ਼ਲਤਾ ਨੂੰ ਉੱਤੇ ਰੱਖਿਆ । ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਕੁੰਭ ਮੇਲਾ ਖੇਤਰ ਵਿੱਚ ਅੱਠ ਹਜ਼ਾਰ ਤੋਂ ਜ਼ਿਆਦਾ ਸੇਵਾ ਮਿਤਰਾਂ ਨੇ ਵੀ ਦਿਨ – ਰਾਤ ਇੱਕ ਹੋ ਕੇ ਕੰਮ ਕੀਤਾ ਹੈ। ਮੈਨੂੰ ਅਹਿਸਾਸ ਹੈ ਕਿ ਕੁੰਭ ਦੌਰਾਨ ਅਨੇਕ ਮੌਕੇ ਅਜਿਹੇ ਆਏ ਹੋਣਗੇ, ਜਦੋਂ ਤੁਸੀਂ ਬਹੁਤ ਥੱਕ ਗਏ ਹੋਵੋਗੇ , ਅਰਾਮ ਕਰਨ ਦਾ ਸਮਾਂ ਨਹੀਂ ਮਿਲਿਆ ਹੋਵੇਗਾ, ਲੇਕਿਨ ਤੁਸੀਂ ਆਪਣੀਆਂ ਤਕਲੀਫ਼ਾਂ ਨੂੰ ਭੁੱਲ ਕੇ ਕੁੰਭ ਦੀ ਸਫਲਤਾ ਨੂੰ ਉੱਤੇ ਰੱਖਿਆ । ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਕੁੰਭ ਮੇਲਾ ਖੇਤਰ ਵਿੱਚ ਅੱਠ ਹਜ਼ਾਰ ਤੋਂ ਜ਼ਿਆਦਾ ਸੇਵਾ ਮਿੱਤਰਾਂ ਨੇ ਵੀ ਦਿਨ – ਰਾਤ ਇੱਕ ਹੋ ਕੇ ਕੰਮ ਕੀਤਾ ਹੈ ।

ਸਾਥੀਓ, ਪ੍ਰਯਾਗਰਾਜ ਵਿੱਚ ਜਦੋਂ ਕੁੰਭ ਲਗਦਾ ਹੈ ਤਾਂ ਸਾਰਾ ਪ੍ਰਯਾਗ ਹੀ ਕੁੰਭ ਹੋ ਜਾਂਦਾ ਹੈ । ਪ੍ਰਯਾਗਰਾਜ ਦੇ ਨਿਵਾਸੀ ਵੀ ਸ਼ਰਧਾਯੋਗ ਹੋ ਜਾਂਦੇ ਹਨ । ਪ੍ਰਯਾਗਰਾਜ ਨੂੰ ਇੱਕ ਖੂਬਸੂਰਤ ਸ਼ਹਿਰ ਵਜੋਂ ਵਿਕਸਿਤ ਕਰਨ ਵਿੱਚ ਅਤੇ ਕੁੰਭ ਦੇ ਸਫ਼ਲ ਆਯੋਜਨ ਵਿੱਚ ਪ੍ਰਯਾਗਵਾਸੀਆਂ ਦੀ ਭੂਮਿਕਾ ਨੇ ਵੀ ਪੂਰੇ ਦੇਸ਼ ਨੂੰ ਪ੍ਰੇਰਣਾ ਦਿੱਤੀ ਹੈ ।

ਸਾਥੀਓ , ਤੁਹਾਡੇ ਸਹਿਯੋਗ ਨਾਲ ਇਸ ਵਾਰ ਕੁੰਭ ਲਈ ਜੋ ਵਿਵਸਥਾਵਾਂ ਤਿਆਰ ਹੋਈਆਂ ਹਨ ਉਹ ਸਥਾਈ ਹਨ, ਪਹਿਲਾਂ ਕੁੰਭ ਲਈ ਅਸਥਾਈ ਵਿਵਸਥਾਵਾਂ ਤਿਆਰ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਵਿੱਚੋਂ ਵਧੇਰੇ ਮੇਲੇ ਦੇ ਨਾਲ ਹੀ ਖਤਮ ਹੋ ਜਾਂਦੀਆਂ ਸਨ । ਇਸ ਵਾਰ ਅਜਿਹੀਆਂ ਸਥਾਈ ਸਹੂਲਤਾਂ ਦਾ ਨਿਰਮਾਣ ਵੀ ਹੋਇਆ ਹੈ ਜੋ ਲੰਬੇ ਸਮੇਂ ਤੱਕ ਪ੍ਰਯਾਗਰਾਜ ਦੇ ਇਨਫਰਾਸਟਰਕਚਰ ਨੂੰ ਮਜ਼ਬੂਤੀ ਦੇਣਗੀਆਂ । ਇੱਥੇ ਏਅਰਪੋਰਟ ਵਿੱਚ ਸਿਰਫ਼ 11 ਮਹੀਨਿਆਂ ਵਿੱਚ ਜੋ ਨਵਾਂ ਟਰਮਿਨਲ ਬਣਿਆ ਹੈ, ਉਸਦੀ ਵੀ ਚਰਚਾ ਖੂਬ ਹੋ ਰਹੀ ਹੈ। ਸੜਕ ਹੋਵੇ, ਪੁਲ ਹੋਵੇ, ਬਿਜਲੀ ਹੋਵੇ, ਪਾਣੀ ਦੇ ਨਾਲ ਹੀ ਜੋ ਐੱਸਟੀਪੀ ਬਣੇ ਹਨ, ਉਹ ਆਉਣ ਵਾਲੇ ਕਈ ਸਾਲਾਂ ਤੱਕ ਸੰਗਮ ਵਿੱਚ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਣਗੇ ।

ਇਹ ਕੁੰਭ ਭਗਤੀ ਅਤੇ ਸੇਵਾਭਾਵ ਦੇ ਨਾਲ ਹੀ ਸਵੱਛਤਾ ਅਤੇ ਸਮ੍ਰਿੱਧੀ ਦਾ ਪ੍ਰਤੀਕ ਬਣੇ, ਇਹੀ ਇਸ ਸਰਕਾਰ ਦੀ ਕੋਸ਼ਿਸ਼ ਰਹੀ ਹੈ । ਇੱਕ ਵਾਰ ਫਿਰ ਮੈਂ ਯੂਪੀ ਸਰਕਾਰ, ਕੇਂਦਰ ਅਤੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੁੰਭ ਮੇਲੇ ਦੇ ਸਫ਼ਲ ਆਯੋਜਨ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ ।

ਭਾਈਓ-ਭੈਣੋਂ, ਸਦੀਆਂ ਤੋਂ ਕੁੰਭ ਦਾ ਮੇਲਾ ਕੋਈ ਨਾ ਕੋਈ ਸਮਾਜਿਕ ਸੰਦੇਸ਼ ਲੈ ਕੇ ਪੂਰਾ ਹੁੰਦਾ ਸੀ, ਵਿੱਚੋਂ ਇਹ ਪਰੰਪਰਾ ਬੰਦ ਹੋ ਗਈ, ਧਾਰਮਿਕ ਪ੍ਰਕਿਰਿਆ ਹੀ ਬਣੀ ਰਹੀ । ਲੇਕਿਨ ਇਸ ਵਾਰ ਦੇ ਕੁੰਭ ਦੇ ਮੇਲੇ ਨੇ ਪੂਰੇ ਦੇਸ਼ ਲਈ ਦਿੱਵਯਤਾ ਅਤੇ ਸੁੰਦਰਤਾ ਦੇ ਨਾਲ ਸਵਛੱਤਾ ਦਾ ਮਜ਼ਬੂਤ ਸੁਨੇਹਾ ਵੀ ਦਿੱਤਾ ਹੈ, ਲੋਕ-ਸਿੱਖਿਆ ਵੀ ਕੀਤੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕਿਤੇ ਵੀ ਧਾਰਮਿਕ ਸਮਾਰੋਹ ਹੋਣਗੇ, ਸਮਾਜਿਕ ਸਮਾਰੋਹ ਹੋਣਗੇ, ਰਾਜਨੀਤਕ ਸਮਾਰੋਹ ਹੋਣਗੇ; ਆਯੋਜਨ ਕਰਨ ਵਾਲੇ ਹਰ ਕੋਈ ਸਵੱਜਛਤਾ ਦੇ ਵਿਸ਼ੇ ਵਿੱਚ ਕਦੇ ਕੋਈ compromise ਨਹੀਂ ਕਰਨਗੇ ; ਇਹ ਸੰਦੇਸ਼ ਆਪ ਲੋਕਾਂ ਦੀ ਤਪੱਸਿਆ ਦੇ ਕਾਰਨ ਅੱਜ ਪਹੁੰਚਿਆ ਹੈ ।

ਅੱਜ ਮੇਰਾ ਜੀਵਨ ਧੰਨ ਹੋ ਗਿਆ ਹੈ । ਸਾਧੂ-ਮਹਾਤਮਾਵਾਂ ਦੇ ਅਸ਼ੀਰਵਾਦ ਤਾਂ ਮਿਲਦੇ ਰਹਿੰਦੇ ਹਨ , ਉਨ੍ਹਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਹਨ, ਲੇਕਿਨ ਅੱਜ ਮੇਰੇ ਲਈ ਤਾਂ ਤਪੱਸਵੀਂ ਆਪ ਹੋ , ਮੇਰੇ ਲਈ ਤਾਂ ਸੱਚੇ, ਸੱਚੇ ਸੇਵਕ ਆਪ ਹੋ । ਸਾਧੂ-ਮਹਾਤਮਾਵਾਂ ਦੇ ਅਸ਼ੀਰਵਾਦ ਨਾਲ, ਉਨ੍ਹਾਂ ਨੂੰ ਮਿਲੀ ਸਿੱਖਿਆ-ਦੀਖਿਆ ਨਾਲ, ਇਸੇ ਭਾਵ ਨਾਲ ਅੱਜ ਮੈਂ ਤੁਹਾਡੇ ਦਰਮਿਆਨ ਖੜ੍ਹਾ ਹਾਂ ਅਤੇ ਸਾਡੇ ਸ਼ਾਸਤਰਾਂ ਨੇ ਕਿਹਾ ਹੈ –

ਨਾ ਕਾਮੇ ਰਾਜਯਪਮ ਨ ਮੋਕਸ਼ਮ ਨ ਪੁਨਰਭਵਮ ।
ਕਾਮੇ ਦੁਖ ਤਪਤੋਨਾ ਪ੍ਰਾਣਿਣਾਰਤਸ਼ਮ । ।
ना कामे राज्यपम न मोक्षम न पुनर्भवम।
कामे दुख तप्तोना प्राणिणार्तशम ।।

ਗ਼ਰੀਬ ਦੀ, ਦੁਖਿਆਰਿਆ ਦੀ ਸੇਵਾ ਕਰਨਾ, ਇਹੀ ਸੰਦੇਸ਼ ਮਾਨਵ ਜਾਤੀ ਦੀ ਭਲਾਈ ਲਈ ਸਾਡੇ ਪੂਰਵਜਾਂ ਨੇ ਸਾਨੂੰ ਦਿੱਤਾ ਹੈ । ਮੈਂ ਆਪਣੇ – ਆਪ ਧੰਨਤਾ ਦਾ ਅਨੁਭਵ ਕਰਦੇ ਹੋਏ, ਇਹ ਜੋ ਕੋਸ਼ ਬਣਾਇਆ ਗਿਆ ਹੈ , ਉਹ ਨਾਵਿਕਾਂ ਦੇ ਪਰਿਵਾਰ, ਸਵੱਛਤਾ ਨਾਲ ਜੁੜੇ ਪਰਿਵਾਰ ਅਤੇ ਇੱਥੇ ਨਿਮਨ ਪੱਧਰ ’ਤੇ ਪੁਲਿਸ ਦੀ ਸੇਵਾ ਵਿੱਚ ਲੱਗੇ ਲੋਕਾਂ ਦੇ ਉਨ੍ਹਾਂ ਦੇ ਪਰਿਵਾਰਜਨਾਂ ਲਈ ਕੰਮ ਆਉਣ ਵਾਲਾ ਹੈ । ਮੇਰੀ ਬਹੁਤ-ਬਹੁਤ ਵਧਾਈ , ਬਹੁਤ – ਬਹੁਤ ਸ਼ੁਭਕਾਮਨਾਵਾਂ ।
ਧੰਨਵਾਦ ।

***

ਅਤੁਲ ਤਿਵਾਰੀ/ਸ਼ਾਹਬਾਜ਼/ਨਿਰਮਲ ਸ਼ਰਮ