ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8-9 ਜਨਵਰੀ 2025 ਨੂੰ ਦੋ ਦਿਨਾਂ ਯਾਤਰਾ ‘ਤੇ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦਾ ਦੌਰਾ ਕਰਨਗੇ। ਟਿਕਾਊ ਵਿਕਾਸ, ਉਦਯੋਗਿਕ ਵਿਕਾਸ ਅਤੇ ਬੁਨਿਆਦੀ ਵਿਕਾਸ ਦੇ ਇੱਕ ਵੱਡੇ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ 8 ਜਨਵਰੀ ਨੂੰ ਸ਼ਾਮ 5.30 ਵਜੇ ਵਿਸ਼ਾਖਾਪਟਨਮ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ 9 ਜਨਵਰੀ ਨੂੰ ਸਵੇਰੇ 10 ਵਜੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਕਨਵੈਨਸ਼ਨ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ
ਗ੍ਰੀਨ ਐਨਰਜੀ ਅਤੇ ਸਸਟੇਨੇਬਲ ਫਿਊਚਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਦੇ ਤਹਿਤ, ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਦੇ ਕੋਲ ਪੁਦੀਮਦਕਾ ਵਿੱਚ ਅਤਿਆਧੁਨਿਕ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਟਿਡ ਦੀ ਗ੍ਰੀਨ ਹਾਈਡ੍ਰੋਜਨ ਹੱਬ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ, ਜੋ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਪਹਿਲਾ ਗ੍ਰੀਨ ਹਾਈਡ੍ਰੋਜਨ ਹੱਬ ਹੈ। ਇਸ ਪ੍ਰੋਜੈਕਟ ਵਿੱਚ ਲਗਭਗ 1,85,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਵਿੱਚ 20 ਗੀਗਾਵਾਟ ਅਖੁੱਟ ਊਰਜਾ ਸਮਰੱਥਾਵਾਂ ਵਿੱਚ ਨਿਵੇਸ਼ ਸ਼ਾਮਲ ਹੋਵੇਗਾ, ਜਿਸ ਨਾਲ ਇਹ ਭਾਰਤ ਦੀ ਸਭ ਤੋਂ ਵੱਡੀਆਂ ਏਕੀਕ੍ਰਿਤ ਗ੍ਰੀਨ ਹਾਈਡ੍ਰੋਜਨ ਉਤਪਾਦਨ ਸੁਵਿਧਾਵਾਂ ਵਿੱਚੋਂ ਇੱਕ ਬਣ ਜਾਵੇਗੀ,
ਜਿਸ ਵਿੱਚ 1500 ਟੀਪੀਡੀ ਗ੍ਰੀਨ ਹਾਈਡ੍ਰੋਜਨ ਅਤੇ 7500 ਟੀਪੀਡੀ ਗ੍ਰੀਨ ਹਾਈਡ੍ਰੋਜਨ ਉਪ-ਉਤਪਾਦਨ ਦਾ ਉਤਪਾਦਨ ਕਰਨ ਦੀ ਸਮਰੱਥਾ ਹੋਵੇਗੀ। ਉਪ-ਉਤਪਾਦਾਂ ਵਿੱਚ ਗ੍ਰੀਨ ਮੈਥਨੌਲ, ਗ੍ਰੀਨ ਯੂਰੀਆ ਅਤੇ ਸਸਟੇਨੇਬਲ ਐਵੀਏਸ਼ਨ ਫਿਊਲ, ਸ਼ਾਮਲ ਹਨ, ਜਿਨ੍ਹਾਂ ਦਾ ਮੁੱਖ ਲਕਸ਼ ਨਿਰਯਾਤ ਬਜ਼ਾਰ ਹੋਵੇਗਾ। ਇਹ ਪ੍ਰੋਜੈਕਟ 2030 ਤੱਕ ਭਾਰਤ ਦੇ ਨੌਨ-ਫੌਸਿਲ ਐਨਰਜੀ ਕੈਪਸਟੀ ਦੇ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।
ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ 19,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਰੇਲਵੇ ਅਤੇ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਵਿਸ਼ਾਖਾਪਟਨਮ ਵਿੱਚ ਦੱਖਣੀ ਤਟ ਰੇਲਵੇ ਹੈੱਡਕੁਆਰਟਰਸ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਇਹ ਪ੍ਰੋਜੈਕਟਸ ਭੀੜ-ਭੜੱਕੇ ਨੂੰ ਘੱਟ ਕਰਨਗੇ, ਆਵਾਜਾਈ ਸੰਪਰਕ ਵਿੱਚ ਸੁਧਾਰ ਕਰਨਗੇ ਅਤੇ ਖੇਤਰੀ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵਧਾਉਣਗੇ।
ਸੁਲਭ ਅਤੇ ਕਿਫਾਇਤੀ ਸਿਹਤ ਸੇਵਾ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਅਨਕਾਪੱਲੀ ਜ਼ਿਲ੍ਹੇ ਦੇ ਨੱਕਾਪੱਲੀ (Nakkapalli in Anakapalli district) ਵਿੱਚ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਣਗੇ। ਬਲਕ ਡਰੱਗ ਪਾਰਕ ਹਜ਼ਾਰਾਂ ਨੌਕਰੀਆਂ ਦੀ ਸਿਰਜਣਾ ਕਰੇਗਾ ਅਤੇ ਵਿਸ਼ਾਖਾਪਟਨਮ-ਚੇੱਨਈ ਇੰਡਸਟ੍ਰੀਅਲ ਕੌਰੀਡਰ) ਵੀਸੀਆਈਸੀ (ਅਤੇ ਵਿਸ਼ਾਖਾਪਟਨਮ ਕਾਕੀਨਾਡਾ ਪੈਟਰੋਲੀਅਮ, ਰਸਾਇਣਿਕ ਅਤੇ ਪੈਟਰੋਕੈਮੀਕਲ ਨਿਵੇਸ਼ ਸੈਕਟਰ ਦੇ ਨੇੜੇ ਹੋਣ ਕਾਰਨ ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਵਿੱਚ ਚੇੱਨਈ ਬੈਂਗਲੁਰੂ ਇੰਡਸਟ੍ਰੀਅਲ ਕੌਰੀਡੋਰ, ਦੇ ਤਹਿਤ ਕ੍ਰਿਸ਼ਣਾਪਟਨਮ ਇੰਡਸਟ੍ਰੀਅਲ ਏਰੀਆ (Krishnapatnam Industrial Area (ਕੇਆਰਆਈਐੱਸ ਸਿਟੀ-KRIS City) ਦਾ ਨੀਂਹ ਪੱਥਰ ਵੀ ਰੱਖਣਗੇ। ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਇੱਕ ਪ੍ਰਮੁੱਖ ਪ੍ਰੋਜੈਕਟ, ਕ੍ਰਿਸ਼ਣਾਪਟਨਮ ਇੰਡਸਟ੍ਰੀਅਲ ਏਰੀਆ (ਕੇਆਰਆਈਐੱਸ ਸਿਟੀ (KRIS City), ਦੀ ਕਲਪਨਾ ਇੱਕ ਗ੍ਰੀਨਫੀਲਡ ਇੰਡਸਟ੍ਰੀਅਲ ਸਮਾਰਟ ਸਿਟੀ ਵਜੋਂ ਕੀਤੀ ਗਈ ਹੈ। ਉਮੀਦ ਹੈ ਕਿ ਇਸ ਪ੍ਰੋਜੈਕਟ ਨਾਲ ਲਗਭਗ 10,500 ਕਰੋੜ ਰੁਪਏ ਦਾ ਮਹੱਤਵਪੂਰਨ ਮੈਨੂਫੈਕਚਰਿੰਗ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਨਾਲ ਹੀ ਲਗਭਗ 1 ਲੱਖ ਡਾਇਰੈਕਟ ਅਤੇ ਇਨਡਾਇਰੈਕਟ ਨੌਕਰੀਆਂ ਦੇ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਨਾਲ ਆਜੀਵਿਕਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ ਅਤੇ ਖੇਤਰ ਪ੍ਰਗਤੀ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਓਡੀਸ਼ਾ ਵਿੱਚ
ਪ੍ਰਧਾਨ ਮੰਤਰੀ ਓਡੀਸ਼ਾ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦਾ ਉਦਘਾਟਨ ਕਰਨਗੇ। ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਕਨਵੈਨਸ਼ਨ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਕਿ ਭਾਰਤੀ ਪ੍ਰਵਾਸੀਆਂ ਨਾਲ ਜੁੜਨ ਅਤੇ ਪ੍ਰਵਾਸੀਆਂ ਅਤੇ ਦੇਸ਼ਵਾਸੀਆਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਨ ਵਿੱਚ ਸਮਰੱਥ ਬਣਾਉਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। 18ਵਾਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਓਡੀਸ਼ਾ ਰਾਜ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ 8 ਤੋਂ 10 ਜਨਵਰੀ 2025 ਤੱਕ ਭੁਵਨੇਸ਼ਵਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦਾ ਵਿਸ਼ਾ ਹੈ ‘ਇੱਕ ਵਿਕਸਿਤ ਭਾਰਤ ਦੇ ਲਈ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ।’ 50 ਤੋਂ ਵੱਧ ਦੇਸ਼ਾਂ ਵਿੱਚ ਵੱਡੀ ਸੰਖਿਆ ਵਿੱਚ ਪ੍ਰਵਾਸੀ ਭਾਰਤੀਆਂ ਨੇ ਪ੍ਰਵਾਸੀ ਭਾਰਤੀ ਕਨਵੈਨਸ਼ਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।
ਪ੍ਰਧਾਨ ਮੰਤਰੀ ਪ੍ਰਵਾਸੀ ਭਾਰਤੀਯ ਐਕਸਪ੍ਰੈੱਸ ਦੀ ਉਦਘਾਟਨ ਯਾਤਰਾ ਨੂੰ ਰਿਮੋਟਲੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜੋ ਕਿ ਪ੍ਰਵਾਸੀ ਭਾਰਤੀਆਂ ਦੇ ਲਈ ਇੱਕ ਵਿਸ਼ੇਸ਼ ਟੂਰਿਸਟ ਟ੍ਰੇਨ ਹੈ। ਇਹ ਟ੍ਰੇਨ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਤਿੰਨ ਹਫ਼ਤਿਆਂ ਦੀ ਮਿਆਦ ਲਈ ਭਾਰਤ ਵਿੱਚ ਟੂਰਿਜ਼ਮ ਅਤੇ ਧਾਰਮਿਕ ਮਹੱਤਵ ਦੇ ਕਈ ਸਥਾਨਾਂ ਦੀ ਯਾਤਰਾ ਕਰੇਗੀ। ਪ੍ਰਵਾਸੀ ਭਾਰਤੀਯ ਐਕਸਪ੍ਰੈੱਸ ਦਾ ਸੰਚਾਲਨ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਦੇ ਤਹਿਤ ਕੀਤਾ ਜਾਵੇਗਾ।
*****
ਐੱਮਜੇਪੀਐੱਸ/ਐੱਸਟੀ