ਪ੍ਰਧਾਨ ਮੰਤਰੀ 8 ਨਵੰਬਰ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦੇ ਵਿਜ਼ਨ ਦੁਆਰਾ ਨਿਰਦੇਸ਼ਿਤ, ਭਾਰਤ ਦੀ ਵਿਦੇਸ਼ ਨੀਤੀ ਆਲਮੀ ਮੰਚ ‘ਤੇ ਅਗਵਾਈ ਦੀ ਭੂਮਿਕਾ ਨਿਭਾਉਣ ਦੀ ਦ੍ਰਿਸ਼ਟੀ ਤੋਂ ਉੱਭਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਭਾਰਤ 1 ਦਸੰਬਰ, 2022 ਤੋਂ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰੇਗਾ। ਜੀ20 ਦੀ ਪ੍ਰਧਾਨਗੀ ਭਾਰਤ ਨੂੰ ਅੰਤਰਰਾਸ਼ਟਰੀ ਮਹੱਤਵ ਦੇ ਮਹੱਤਵਪੂਰਨ ਮੁੱਦਿਆਂ ‘ਤੇ ਆਲਮੀ ਏਜੰਡਾ ਵਿੱਚ ਯੋਗਦਾਨ ਕਰਨ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰੇਗੀ। ਸਾਡੀ ਜੀ20 ਦੀ ਪ੍ਰਧਾਨਗੀ ਦੇ ਇਹ ਲੋਗੋ, ਥੀਮ ਅਤੇ ਵੈੱਬਸਾਈਟ ਭਾਰਤ ਦੇ ਸੰਦੇਸ਼ ਅਤੇ ਦੁਨੀਆ ਦੇ ਪ੍ਰਤੀ ਉਸ ਦੀਆਂ ਵਿਆਪਕ ਪ੍ਰਾਥਮਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨਗੇ।
ਜੀ20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਇੱਕ ਪ੍ਰਮੁੱਖ ਮੰਚ ਹੈ, ਜੋ ਆਲਮੀ ਕੁੱਲ ਘਰੇਲੂ ਉਤਪਾਦ ਦਾ ਲਗਭਗ 85 ਪ੍ਰਤੀਸ਼ਤ, ਆਲਮੀ ਵਪਾਰ ਦਾ 75 ਪ੍ਰਤੀਸ਼ਤ ਤੋਂ ਵੱਧ ਅਤੇ ਵਿਸ਼ਵ ਦੀ ਲਗਭਗ ਦੋ-ਤਿਹਾਈ ਆਬਾਦੀ ਦੀ ਪ੍ਰਤੀਨਿਧਤਾ ਕਰਦਾ ਹੈ। ਜੀ20 ਦੀ ਪ੍ਰਧਾਨਗੀ ਦੇ ਦੌਰਾਨ, ਭਾਰਤ ਦੇਸ਼ ਭਰ ਵਿੱਚ ਵਿਭਿੰਨ ਸਥਾਨਾਂ ‘ਤੇ 32 ਵਿਭਿੰਨ ਖੇਤਰਾਂ ਨਾਲ ਸਬੰਧਿਤ ਲਗਭਗ 200 ਮੀਟਿੰਗਾਂ ਆਯੋਜਿਤ ਕਰੇਗਾ। ਅਗਲੇ ਸਾਲ ਹੋਣ ਵਾਲਾ ਜੀ20 ਸਮਿਟ, ਭਾਰਤ ਦੁਆਰਾ ਆਯੋਜਿਤ ਕੀਤਾ ਜਾਣ ਵਾਲਾ ਸਿਖਰਲੇ ਪੱਧਰ ਦੇ ਅੰਤਰਰਾਸ਼ਟਰੀ ਇਕੱਠਾਂ (ਸੰਮੇਲਨਾਂ) ਵਿੱਚੋਂ ਇੱਕ ਹੋਵੇਗਾ।
*****
ਡੀਐੱਸ/ਐੱਸਐੱਚ