Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 7 ਮਾਰਚ ਨੂੰ ਸ੍ਰੀਨਗਰ ਦਾ ਦੌਰਾ ਕਰਨਗੇ ਅਤੇ ‘ਵਿਕਸਿਤ ਭਾਰਤ, ਵਿਕਸਿਤ ਜੰਮੂ ਕਸ਼ਮੀਰ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7 ਮਾਰਚ, 2024 ਨੂੰ ਸ੍ਰੀਨਗਰ, ਜੰਮੂ ਤੇ ਕਸ਼ਮੀਰ ਦਾ ਦੌਰਾ ਕਰਨਗੇ। ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਬਖਸ਼ੀ ਸਟੇਡੀਅਮ, ਸ੍ਰੀਨਗਰ ਪਹੁੰਚਣਗੇ, ਜਿੱਥੇ ਉਹ ‘ਵਿਕਸਿਤ ਭਾਰਤ ਵਿਕਸਿਤ ਜੰਮੂ ਅਤੇ ਕਸ਼ਮੀਰ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਜੰਮੂ ਤੇ ਕਸ਼ਮੀਰ ਵਿੱਚ ਖੇਤੀਬਾੜੀ-ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਲਗਭਗ 5000 ਕਰੋੜ ਰੁਪਏ ਦੇ ਪ੍ਰੋਗਰਾਮ – ‘ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ (PRASHADPilgrimage Rejuvenation And Spiritual, Heritage Augmentation Drive) ਸਕੀਮ ਤੇ ਤਹਿਤ 1400 ਕਰੋੜ ਰੁਪਏ ਤੋਂ ਅਧਿਕ ਰਕਮ ਦੇ ਟੂਰਿਜ਼ਮ ਸੈਕਟਰ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਭੀ ਕਰਨਗੇ, ਇਸ ਵਿੱਚ ‘ਹਜ਼ਰਤਬਲ ਤੀਰਥ ਏਕੀਕ੍ਰਿਤ ਵਿਕਾਸ’ (Integrated Development of Hazratbal Shrine), ਸ੍ਰੀਨਗਰ ਪ੍ਰੋਜੈਕਟ ਭੀ ਸ਼ਾਮਲ ਹੈ। ਪ੍ਰਧਾਨ ਮੰਤਰੀ ‘ਦੇਖੋ ਅਪਨਾ ਦੇਸ਼ ਪੀਪੁਲਸ ਚੌਇਸ ਟੂਰਿਸਟ ਡੈਸਟੀਨੇਸ਼ਨ ਪੋਲ (‘Dekho Apna Desh People’s Choice Tourist Destination Poll) ਅਤੇ ਚਲੋ ਇੰਡੀਆ ਗਲੋਬਲ ਡਾਇਸਪੋਰਾ ਕੈਂਪੇਨ’ (‘Chalo India Global Diaspora Campaign’) ਭੀ ਲਾਂਚ ਕਰਨਗੇ। ਉਹ ਚੈਲੰਜ਼ਡ ਬੇਸਡ ਡੈਸਟੀਨੇਸ਼ਨ ਡਿਵੈਲਪਮੈਂਟ (CBDD) ਸਕੀਮ ਦੇ ਤਹਿਤ ਚੁਣੇ ਹੋਏ ਟੂਰਿਸਟ ਸਥਲਾਂ ਦਾ ਭੀ ਐਲਾਨ ਕਰਨਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਜੰਮੂ ਤੇ ਕਸ਼ਮੀਰ ਦੇ ਲਗਭਗ 1000 ਨਵੇਂ ਜੰਮੂ ਤੇ ਕਸ਼ਮੀਰ ਦੇ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਆਦੇਸ਼ ਵੰਡਣਗੇ ਅਤੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਭੀ ਕਰਨਗੇ, ਜਿਨ੍ਹਾਂ ਵਿੱਚ ਉਪਲਬਧੀ ਪ੍ਰਾਪਤ ਮਹਿਲਾਵਾਂ, ਲਖਪਤੀ ਦੀਦੀਆਂ, ਕਿਸਾਨ, ਉੱਦਮੀ ਆਦਿ ਸ਼ਾਮਲ ਹਨ।

ਜੰਮੂ ਤੇ ਕਸ਼ਮੀਰ ਦੀ ਖੇਤੀ-ਅਰਥਵਿਵਸਥਾ ਨੂੰ ਪੂਰਨ ਤੌਰ ‘ਤੇ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ‘ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ ਇੱਕ ਏਕੀਕ੍ਰਿਤ ਪ੍ਰੋਗਰਾਮ ਹੈ ਜਿਸ ਵਿੱਚ ਜੰਮੂ ਤੇ ਕਸ਼ਮੀਰ ਵਿੱਚ ਖੇਤੀ-ਅਰਥਵਿਵਸਥਾ ਦੇ ਤਿੰਨ ਪ੍ਰਮੁੱਖ ਖੇਤਰ ਅਰਥਾਤ ਬਾਗ਼ਵਾਨੀ, ਕ੍ਰਿਸ਼ੀ ਅਤੇ ਪਸ਼ੂਧਨ ਪਾਲਣ ਵਿੱਚ ਗਤੀਵਿਧੀਆਂ ਦੇ ਪੂਰਨ ਪਰਿਦ੍ਰਿਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੁਆਰਾ ਸਮਰਪਿਤ ਦਕਸ਼ ਕਿਸਾਨ ਪੋਰਟਲ ਦੇ ਜ਼ਰੀਏ ਲਗਭਗ, 2.5 ਲੱਖ ਕਿਸਾਨਾਂ ਨੂੰ ਸਿਕੱਲ ਡਿਵੈਲਪਮੈਂਟ ਟ੍ਰੇਨਿੰਗ ਦਿੱਤੇ ਜਾਣ ਦੀ ਆਸ਼ਾ ਹੈ। ਪ੍ਰੋਗਰਾਮ ਦੇ ਤਹਿਤ, ਲਗਭਗ 2000 ਕਿਸਾਨ ਖਿਦਮਤ ਘਰ (Kisan Khidmat Ghars) ਸਥਾਪਿਤ ਕੀਤੇ ਜਾਣਗੇ ਅਤੇ ਕਿਸਾਨ ਭਾਈਚਾਰੇ ਦੇ ਕਲਿਆਣ ਦੇ ਲਈ ਮਜ਼ਬੂਤ ਵੈਲਿਊ ਚੇਨਸ ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਨਾਲ ਰੋਜ਼ਗਾਰ ਸਿਰਜਣਾ ਹੋਵੇਗੀ ਜਿਸ ਨਾਲ ਜੰਮੂ ਤੇ ਕਸ਼ਮੀਰ ਦੇ ਲੱਖਾਂ ਸੀਮਾਂਤ ਪਰਿਵਾਰ ਲਾਭਵੰਦ ਹੋਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਇਨ੍ਹਾਂ ਸਥਲਾਂ ‘ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦਾ ਨਿਰਮਾਣ ਕਰਕੇ ਦੇਸ਼ ਦੇ ਪ੍ਰਮੁੱਖ ਤੀਰਥ ਅਤੇ ਟੂਰਿਜ਼ਮ ਸਥਲਾਂ ‘ਤੇ ਸੈਲਾਨੀਆਂ ਅਤੇ ਤੀਰਥਯਾਤਰੀਆਂ ਦੇ ਸੰਪੂਰਨ ਅਨੁਭਵ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਇਸ ਦੇ ਅਨੁਰੂਪ, ਪ੍ਰਧਾਨ ਮੰਤਰੀ 1400 ਕਰੋੜ ਰੁਪਏ ਤੋਂ ਅਧਿਕ ਰਾਸ਼ੀ ਦੀ ਸਵਦੇਸ਼ ਦਰਸ਼ਨ (Swadesh Darshan) ਅਤੇ ਪ੍ਰਸ਼ਾਦ ਸਕੀਮ (PRASHAD Scheme) ਦੇ ਤਹਿਤ ਵਿਵਿਧ ਪਹਿਲਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸ੍ਰੀਨਗਰ, ਜੰਮੂ ਤੇ ਕਸ਼ਮੀਰ ਵਿੱਚ ‘ਹਜ਼ਰਤਬਲ ਤੀਰਥ ਦਾ ਏਕੀਕ੍ਰਿਤ ਵਿਕਾਸ’ ਦਾ ਵਿਕਾਸ, ਮੇਘਾਲਿਆ ਦੇ ਉੱਤਰ ਪੂਰਬ ਸਰਕਿਟ ਵਿੱਚ ਵਿਕਸਿਤ ਕੀਤੀਆਂ ਗਈਆਂ ਟੂਰਿਜ਼ਮ ਸੁਵਿਧਾਵਾਂ; ਬਿਹਾਰ ਅਤੇ ਰਾਜਸਥਾਨ ਵਿੱਚ ਅਧਿਆਤਮਿਕ ਸਰਕਿਟ; ਬਿਹਾਰ ਵਿੱਚ ਗ੍ਰਾਮੀਣ ਅਤੇ ਤੀਰਥੰਕਰ ਸਰਕਿਟ; ਜੋਗੁਲੰਬਾ ਗਡਵਾਲ ਜ਼ਿਲ੍ਹਾ, ਤੇਲੰਗਾਨਾ ਵਿੱਚ ਜੋਗੁਲੰਬਾ ਦੇਵੀ ਮੰਦਿਰ ਦਾ ਵਿਕਾਸ; ਅਤੇ ਅੰਨੁਪੁਰ ਜ਼ਿਲ੍ਹਾ, ਮੱਧ ਪ੍ਰਦੇਸ਼ ਵਿੱਚ ਅਮਰਕੰਟਕ ਮੰਦਿਰ ਦਾ ਵਿਕਾਸ ਸ਼ਾਮਲ ਹਨ। 

ਹਜ਼ਰਤਬਲ ਤੀਰਥ ‘ਤੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਸੰਪੂਰਨ ਅਧਿਆਤਮਿਕ ਅਨੁਭਵ ਦੀ ਗੁਣਵੱਤਾ ਵਿੱਚ ਸੁਧਾਰ, ਦੇ ਪ੍ਰਯਾਸ ਸਰੂਪ ‘ਹਜ਼ਰਤਬਲ ਤੀਰਥ ਦਾ ਏਕੀਕ੍ਰਿਤ ਵਿਕਾਸ’ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਪ੍ਰੋਜੈਕਟ ਦੇ ਪ੍ਰਮੁੱਖ ਤੱਤਾਂ ਵਿੱਚ ਤੀਰਥਸਥਲ ਦੀ ਚਾਰਦੀਵਾਰੀ ਦੇ ਨਿਰਮਾਣ ਸਹਿਤ ਪੂਰੇ ਖੇਤਰ ਦਾ ਸਥਲ ਵਿਕਾਸ ਸ਼ਾਮਲ ਹੈ; ਹਜ਼ਰਤਬਲ ਤੀਰਥ ਪਰਿਸਰ ਦੀ ਰੋਸ਼ਨੀ; ਤੀਰਥਸਥਲ ਦੇ ਚਾਰੇ ਪਾਸੇ ਘਾਟਾਂ ਅਤੇ ਦੇਵਰੀ ਪਥਾਂ ਦਾ ਸੁਧਾਰ; ਸੂਫੀ ਵਿਆਖਿਆ ਕੇਂਦਰ ਦਾ ਨਿਰਮਾਣ; ਟੂਰਿਸਟ ਸੁਵਿਧਾ ਕੇਂਦਰ ਦਾ ਨਿਰਮਾਣ; ਸੰਕੇਤਕ ਦੀ ਸਥਾਪਨਾ; ਬਹੁਮੰਜਿਲਾ ਕਾਰ ਪਾਰਕਿੰਗ; ਜਨਤਕ ਸੁਵਿਧਾ ਬਲਾਕ ਅਤੇ ਤੀਰਥਸਥਲ ਦੇ ਪ੍ਰਵੇਸ਼ ਦੁਆਰ ਦਾ ਨਿਰਮਾਣ ਅਤੇ ਹੋਰ ਸ਼ਾਮਲ ਹਨ।  

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਗਭਗ 43 ਪ੍ਰੋਜੈਕਟਾਂ ਦੀ ਸ਼ੁਰੂਆਤ ਭੀ ਕਰਨਗੇ ਜੋ ਦੇਸ਼ ਵਿੱਚ ਤੀਰਥਯਾਤਰਾ ਅਤੇ ਟੂਰਿਸਟ ਸਥਲਾਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਵਿਕਸਿਤ ਕਰਨਗੇ। ਇਨ੍ਹਾਂ ਵਿੱਚ ਆਂਧਰ ਪ੍ਰਦੇਸ਼ ਵਿੱਚ ਕਾਕੀਨਾਡਾ (Kakinada) ਜ਼ਿਲ੍ਹੇ ਵਿੱਚ ਅੰਨਵਰਮ ਮੰਦਿਰ (Annavaram Temple), ਤਮਿਲ ਨਾਡੂ ਦੇ ਤੰਜਾਵੁਰ ਅਤੇ ਮਯਿਲਾਦੁਥੁਰਾਈ (Mayiladuthurai) ਜ਼ਿਲ੍ਹੇ ਅਤੇ ਪੁਦੁਚੇਰੀ ਦੇ ਕਰਾਈਕਲ (Karaikal) ਜ਼ਿਲ੍ਹੇ ਵਿੱਚ ਨਵਗ੍ਰਹਿ ਮੰਦਿਰ; (Navagraha Temples) ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਸ਼੍ਰੀ ਚਾਮੁੰਡੇਸ਼ਵਰੀ ਦੇਵੀ ਮੰਦਿਰ; ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਕਰਣੀ ਮਾਤਾ ਮੰਦਿਰ (Karni Mata Mandir), ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮਾਂ ਚਿੰਤਪੂਰਣੀ ਮੰਦਿਰ; ਗੋਆ ਵਿੱਚ ਬੇਸਿਲਿਕਾ ਆਵ੍ ਬੌਮ ਜੀਸਸ ਚਰਚ (Basilica of Bom Jesus Church) ਮਹੱਤਵਪੂਰਨ ਧਾਰਮਿਕ ਸਥਲ ਸ਼ਾਮਲ ਹਨ। ਪ੍ਰੋਜੈਕਟਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਮੇਚੁਕਾ ਐਡਵੈਂਚਰ ਪਾਰਕ (Mechuka Adventure Park), ਗੁੰਜੀ, ਪਿਥੌਰਾਗੜ੍ਹ, ਉੱਤਰਾਖੰਡ ਵਿੱਚ ਰੂਰਲ ਟੂਰਿਜ਼ਮ ਕਲਸਟਰ ਅਨੁਭਵ; ਅਨੰਤਗਿਰੀ ਵਣ (Ananthagiri forest), ਤੇਲੰਗਾਨਾ ਵਿੱਚ ਈਕੋਟੂਰਿਜ਼ਮ ਜ਼ੋਨ; ਸੋਹਰਾ, ਮੇਘਾਲਿਆ ਵਿੱਚ ਮੇਘਾਲਿਆ ਯੁਗ ਦੀ ਗੁਫਾ ਦਾ ਅਨੁਭਵ ਅਤੇ ਝਰਨਾ ਟ੍ਰੇਲਸ ਦਾ ਅਨੁਭਵ, ਜੋਰਹਾਟ, ਅਸਾਮ ਵਿੱਚ ਸਿਨਾਮਾਰਾ ਟੀ ਅਸਟੇਟ ਦੀ ਪਰਿਕਲਪਨਾ, ਕਾਂਜਲੀ ਵੇਟਲੈਂਡ, ਕਪੂਰਥਲਾ, ਪੰਜਾਬ ਵਿੱਚ ਈਕੋਟੂਰਿਜ਼ਮ ਦਾ ਅਨੁਭਵ, ਲੇਹ ਵਿੱਚ ਜੂਲੀ ਲੇਹ ਜੈਵ  ਵਿਵਿਧਤਾ ਪਾਰਕ ਜਿਹੇ ਵਿਭਿੰਨ ਹੋਰ ਸਥਲਾਂ ਅਤੇ ਅਨੁਭਵ ਕੇਂਦਰਾਂ ਦਾ ਵਿਕਾਸ ਭੀ ਸ਼ਾਮਲ ਹੈ।

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਚੈਲੰਜਡ ਬੇਸਡ ਡੈਸਟੀਨੇਸ਼ਨ ਡਿਵੈਲਪਮੈਂਟ (ਸੀਬੀਡੀਡੀ-CBDD) ਸਕੀਮ ਦੇ ਤਹਿਤ ਚੁਣੇ ਹੋਏ 42 ਟੂਰਿਸਟ ਸਥਲਾਂ ਦਾ ਐਲਾਨ ਕਰਨਗੇ। ਕੇਂਦਰੀ ਬਜਟ 2023-24 ਦੇ ਦੌਰਾਨ ਐਲਾਨੀ ਗਈ ਇਨੋਵੇਟਿਵ ਸਕੀਮ ਦਾ ਉਦੇਸ਼ ਟੂਰਿਸਟ ਸਥਲਾਂ ਦੇ ਵਿਕਾਸ ਨੂੰ ਉਤਪ੍ਰੇਰਿਤ ਕਰਕੇ ਪੂਰਨ ਤੌਰ ‘ਤੇ ਟੂਰਿਸਟ ਅਨੁਭਵ ਪ੍ਰਦਾਨ ਕਰਨਾ ਹੈ, ਨਾਲ ਹੀ ਸਥਿਰਤਾ ਨੂੰ ਪ੍ਰੋਤਸਾਹਨ ਦੇਣਾ ਹੈ ਅਤੇ ਟੂਰਿਜ਼ਮ ਸੈਕਟਰ ਵਿੱਚ ਮੁਕਾਬਲੇਬਾਜ਼ੀ ਦਾ ਪਰੀਚੈ ਕਰਵਾਉਣਾ ਹੈ। 42 ਡੈਸਟੀਨੇਸ਼ਨਾਂ ਦੀ ਪਹਿਚਾਣ ਚਾਰ ਸ਼੍ਰੇਣੀਆਂ ਵਿੱਚ ਕੀਤੀ ਗਈ ਹੈ (ਕਲਚਰ ਅਤੇ ਹੈਰੀਟੇਜ਼ ਡੈਸਟੀਨੇਸ਼ਨ ਵਿੱਚ 16; ਅਧਿਆਤਮਿਕ ਸਥਲਾਂ ਵਿੱਚ 11; ਈਕੋਟੂਰਿਜ਼ਮ ਅਤੇ ਅੰਮ੍ਰਿਤ ਧਰੋਹਰ (Amrit Dharohar) ਵਿੱਚ 10; ਅਤੇ ਵਾਇਬ੍ਰੈਂਟ ਵਿਲੇਜ਼ ਵਿੱਚ 5)।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਦੇਖੋ ਅਪਨਾ ਦੇਸ਼ ਪੀਪੁਲਸ ਚੌਇਸ 2024’ (‘Dekho Apna Desh People’s Choice 2024’) ਦੇ ਰੂਪ ਵਿੱਚ ਟੂਰਿਜ਼ਮ ‘ਤੇ ਦੇਸ਼ ਦੀ ਨਬਜ਼ ਪਹਿਚਾਣਨ ਦੀ ਪਹਿਲੀ ਰਾਸ਼ਟਰਵਿਆਪੀ ਪਹਿਲ ਦੀ ਸ਼ੁਰੂਆਤ ਕਰਨਗੇ। ਰਾਸ਼ਟਰਵਿਆਪੀ ਸਰਵੇਖਣ ਦਾ ਉਦੇਸ਼ ਨਾਗਰਿਕਾਂ ਦੇ ਨਾਲ ਜੁੜ ਕੇ ਸਭ ਤੋਂ ਪਸੰਦੀਦਾ ਟੂਰਿਸਟ ਆਕਰਸ਼ਣਾਂ ਦੀ ਪਹਿਚਾਣ ਕਰਨਾ ਅਤੇ 5 ਟੂਰਿਜ਼ਮ ਸ਼੍ਰੇਣੀਆਂ – ਅਧਿਆਤਮਿਕ, ਸੱਭਿਆਚਾਰਕ ਅਤੇ ਵਿਰਾਸਤ, ਕੁਦਰਤੀ ਅਤੇ ਵਣ ਜੀਵਨ ਸਾਹਸਿਕ ਅਤੇ ਹੋਰ ਸ਼੍ਰੇਣੀਆਂ ਵਿੱਚ ਟੂਰਿਸਟਾਂ ਦੀ ਅਵਧਾਰਨਾ ਨੂੰ ਸਮਝਣਾ ਹੈ। ਚਾਰ ਮੁੱਖ ਸ਼੍ਰੇਣੀਆਂ ਦੇ ਇਲਾਵਾ, ‘ਹੋਰ’ ਸ਼੍ਰੇਣੀ ਉਹ ਹੋ ਜਿੱਥੇ ਕੋਈ ਆਪਣੇ ਵਿਅਕਤੀਗਤ ਪਸੰਦੀਦਾ ਟੂਰਿਜ਼ਮ ਦੇ ਲਈ ਵੋਟ ਕਰ ਸਕਦਾ ਹੈ ਅਤੇ ਲੁਪਤ ਟੂਰਿਜ਼ਮ ਆਕਰਸ਼ਣਾਂ (hidden tourism gems) ਅਤੇ ਸਥਲਾਂ ਜਿਵੇਂ ਵਾਇਬ੍ਰੈਂਟ ਬਾਰਡਰ ਵਿਲੇਜ਼ਿਜ (Vibrant Border Villages)ਵੈਲਨੈੱਸ ਟੂਰਿਜ਼ਮ, ਵੈਡਿੰਗ ਟੂਰਿਜ਼ਮ ਆਦਿ ਦਾ ਉਦਘਾਟਨ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਇਹ ਚੋਣ ਅਭਿਆਸ ਭਾਰਤ ਸਰਕਾਰ ਦੇ ਨਾਗਰਿਕ ਸਹਿਭਾਗਤਾ ਪੋਰਟਲ  (citizen engagement portal) ਮਾਈਗੌਵ ਪਲੈਟਫਾਰਮ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰਵਾਸੀ ਭਾਰਤੀਆਂ ਨੂੰ ਸ਼ਾਨਦਾਰ ਭਾਰਤ ਦੇ ਰਾਜਦੂਤ ਬਣਨ ਅਤੇ ਭਾਰਤ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਕੈਂਪੇਨ (Chalo India Global Diaspora Campaign) ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ ਪ੍ਰਧਾਨ ਮੰਤਰੀ ਦੇ ਸੱਦੇ ਦੇ ਅਧਾਰ ‘ਤੇ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਵਾਸੀ ਭਾਰਤੀ ਮੈਂਬਰਾਂ ਤੋਂ ਘੱਟ ਤੋਂ ਘੱਟ 5 ਗ਼ੈਰ ਭਾਰਤੀ ਮਿੱਤਰਾਂ ਨੂੰ ਭਾਰਤ ਦੌਰੇ ਦੇ ਲਈ ਪ੍ਰੋਤਸਾਹਿਤ ਕਰਨ ਦੀ ਬੇਨਤੀ ਕੀਤੀ। 3 ਕਰੋੜ ਤੋਂ ਅਧਿਕ ਪ੍ਰਵਾਸੀ ਭਾਰਤੀਆਂ ਸਹਿਤ, ਭਾਰਤੀ ਟੂਰਿਜ਼ਮ ਦੇ ਲਈ ਪ੍ਰਵਾਸੀ ਭਾਰਤੀ ਸੱਭਿਆਚਾਰਕ ਰਾਜਦੂਤ ਦੇ ਤੌਰ ‘ਤੇ ਕਾਰਜ ਕਰਦੇ ਹੋਏ ਇੱਕ ਪ੍ਰਮੁੱਖ ਅਗ੍ਰਦੂਤ ਦੇ ਰੂਪ ਵਿੱਚ ਕਾਰਜ ਕਰ ਸਕਦੇ ਹਨ।

 

***

 

ਡੀਐੱਸ/ਐੱਲਪੀ