ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਮਾਰਚ ਨੂੰ ਉਤਰਾਖੰਡ ਦੇ ਦੌਰੇ ‘ਤੇ ਜਾਣਗੇ। ਉਹ ਸਵੇਰੇ ਕਰੀਬ 9:30 ਵਜੇ ਮੁਖਵਾ ਵਿੱਚ ਮਾਂ ਗੰਗਾ ਦੇ ਸਰਦ ਰੁੱਤ ਦੇ ਪ੍ਰਵਾਸ ਸਥਾਨ ‘ਤੇ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਸਵੇਰੇ ਕਰੀਬ 10:40 ਵਜੇ ਉਹ ਇੱਕ ਪੈਦਲ ਯਾਤਰਾ ਅਤੇ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਉਣਗੇ। ਉਹ ਹਰਸ਼ਿਲ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਜਨ ਸਮੂਹ ਨੂੰ ਸੰਬੋਧਨ ਵੀ ਕਰਨਗੇ।
ਉੱਤਰਾਖੰਡ ਸਰਕਾਰ ਨੇ ਇਸ ਸਾਲ ਸਰਦ ਰੁੱਤ ਟੂਰਿਜ਼ਮ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਗੰਗੋਤਰੀ, ਯਮੁਨੋਤਰੀ, ਕੇਦਰਾਨਾਥ ਅਤੇ ਬਦਰੀਨਾਥ ਦੇ ਸਰਤ ਰੱਤ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਦੇਣਾ ਅਤੇ ਸਥਾਨਕ ਅਰਥਵਿਵਸਥਾ, ਹੋਮਸਟੇਅ ਸਮੇਤ ਟੂਰਿਜ਼ਮ ਕਾਰੋਬਾਰ ਨੂੰ ਹੁਲਾਰਾ ਦੇਣਾ ਹੈ।
************
ਐੱਮਜੇਪੀਐੱਸ/ਐੱਸਆਰ