ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4 ਜਨਵਰੀ ਨੂੰ ਸਵੇਰੇ 10:30 ਵਜੇ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਸ਼੍ਰੀ ਮੋਦੀ ਉਪਸਥਿਤ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਗ੍ਰਾਮੀਣ ਭਾਰਤ ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ, ਮਹੋਤਸਵ 4 ਤੋਂ 9 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦਾ ਵਿਸ਼ਾ ‘ਵਿਕਸਿਤ ਭਾਰਤ 2047 ਦੇ ਲਈ ਇੱਕ ਸਮਾਵੇਸ਼ੀ ਗ੍ਰਾਮੀਣ ਭਾਰਤ ਦਾ ਨਿਰਮਾਣ’ ਅਤੇ ਆਦਰਸ਼ ਵਾਕ “ਗਾਂਵ ਬੜ੍ਹੇ, ਤੋ ਦੇਸ਼ ਬੜ੍ਹੇ” (गांव बढ़े, तो देश बढ़े) ਹੈ।
ਮਹੋਤਸਵ ਦਾ ਉਦੇਸ਼ ਵਿਭਿੰਨ ਚਰਚਾਵਾਂ, ਵਰਕਸ਼ਾਪਾਂ ਅਤੇ ਕੁਸ਼ਲਤਾ ਦੇ ਮਾਧਿਅਮ ਨਾਲ ਗ੍ਰਾਮੀਣ ਬੁਨਿਆਦੀ ਢਾਂਚੇ ਨੂੰ ਵਧਾਉਣਾ, ਆਤਮਨਿਰਭਰ ਅਰਥਵਿਵਸਥਾ ਬਣਾਉਣਾ ਅਤੇ ਗ੍ਰਾਮੀਣ ਭਾਈਚਾਰਿਆਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੈ। ਇਸ ਦੇ ਉਦੇਸ਼ਾਂ ਵਿੱਚ ਵਿੱਤੀ ਸਮਾਵੇਸ਼ਨ ‘ਤੇ ਧਿਆਨ ਦੇਣ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅਪਣਾ ਕੇ ਉੱਤਰ-ਪੂਰਬ ਭਾਰਤ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਗ੍ਰਾਮੀਣ ਆਬਾਦੀ ਦਰਮਿਆਨ ਆਰਥਿਕ ਸਥਿਰਤਾ ਅਤੇ ਵਿੱਤੀ ਸੁਰੱਖਿਆ ਨੂੰ ਹੁਲਾਰਾ ਦੇਣਾ ਸ਼ਾਮਲ ਹੈ।
ਮਹੋਤਸਵ ਦਾ ਇੱਕ ਮਹੱਤਵਪੂਰਨ ਕੇਂਦਰ ਬਿੰਦੂ ਉੱਦਮਤਾ ਦੇ ਮਾਧਿਅਮ ਨਾਲ ਗ੍ਰਾਮੀਣ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ; ਸਹਿਯੋਗਾਤਮਕ ਅਤੇ ਸਮੂਹਿਕ ਗ੍ਰਾਮੀਣ ਪਰਿਵਰਤਨ ਦੇ ਲਈ ਯੋਜਨਾ ਬਣਾਉਣ ਦੇ ਲਈ ਸਰਕਾਰੀ ਅਧਿਕਾਰੀਆਂ, ਵਿਚਾਰਕਾਂ, ਗ੍ਰਾਮੀਣ ਉੱਦਮੀਆਂ, ਕਾਰੀਗਰਾਂ ਅਤੇ ਵਿਵਿਧ ਖੇਤਰਾਂ ਦੇ ਹਿਤਧਾਰਕਾਂ ਨੂੰ ਇਕੱਠੇ ਲਿਆਉਣ; ਗ੍ਰਾਮੀਣ ਆਜੀਵਿਕਾ ਨੂੰ ਵਧਾਉਣ ਦੇ ਲਈ ਟੈਕਨੋਲੋਜੀ ਅਤੇ ਇਨੋਵੇਟਿਵ ਅਭਿਆਸਾਂ ਦਾ ਲਾਭ ਉਠਾਉਣ ਬਾਰੇ ਚਰਚਾ ਨੂੰ ਪ੍ਰੋਤਸਾਹਿਤ ਕਰਨਾ; ਅਤੇ ਜੀਵੰਤ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨੀਆਂ ਦੇ ਮਾਧਿਅਮ ਨਾਲ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਹੋਵੇਗਾ।
***
ਐੱਮਜੇਪੀਐੱਸ/ਐੱਸਟੀ