Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾਨ ਕਰਨਗੇ। ਉਹ ਨਾਗਪੁਰ ਜਾਣਗੇ ਅਤੇ ਸੁਬ੍ਹਾ ਕਰੀਬ 9 ਵਜੇ ਸਮ੍ਰਿਤੀ ਮੰਦਿਰ(SmrutiMandir) ਵਿਖੇ ਦਰਸ਼ਨ(Darshan) ਕਰਨਗੇ, ਫਿਰ ਦੀਕਸ਼ਾਭੂਮੀ (Deekshabhoomi) ਜਾਣਗੇ। ਸੁਬ੍ਹਾ ਕਰੀਬ 10 ਵਜੇ ਉਹ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (MadhavNetralaya Premium Centre) ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦੁਪਹਿਰ ਕਰੀਬ 12:30 ਵਜੇ ਨਾਗਪੁਰ ਵਿੱਚ ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਿਟਿਡ (Solar Defence and Aerospace Limited) ਵਿਖੇ ਯੂਏਵੀਜ਼ ਦੇ ਲਈ ਲੋਇਟਰਿੰਗ ਮਿਊਨਿਸ਼ਨ ਟੈਸਟਿੰਗ ਰੇਂਜ ਅਤੇ ਰਨਵੇ ਫੈਸਿਲਿਟੀ (Loitering Munition Testing Range and Runway facility for UAVs) ਦਾ ਉਦਘਾਟਨ ਕਰਨਗੇ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਬਿਲਾਸਪੁਰ ਜਾਣਗੇ ਅਤੇ ਦੁਪਹਿਰ ਕਰੀਬ 3:30ਵਜੇ 33,700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਕੁਝ ਪ੍ਰੋਜੈਕਟਾਂ ਦੇ ਸੰਚਾਲਨ ਦੀ ਸ਼ੁਰੂਆਤ ਕਰਨਗੇ ਅਤੇ ਕੁਝ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਇੱਕ ਜਨਸਭਾ ਨੂੰ ਭੀ ਸੰਬੋਧਨ ਕਰਨਗੇ।

ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ

 

ਹਿੰਦੂ ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ ਰਾਸ਼ਟਰੀਯ ਸਵਯੰਸੇਵਕ ਸੰਘ ਦੇ ਪ੍ਰਤੀਪਦਾ ਪ੍ਰੋਗਰਾਮ (Rashtriya Swayamsevak Sangh’s Pratipada program) ਦੇ ਨਾਲ ਪ੍ਰਧਾਨ ਮੰਤਰੀ ਸਮ੍ਰਿਤੀ ਮੰਦਿਰ (Smruti Mandir) ਵਿਖੇ ਦਰਸ਼ਨ ਕਰਨਗੇ ਅਤੇ ਆਰਐੱਸਐੱਸ ਦੇ ਸੰਸਥਾਪਕਾਂ (founding fathers of the RSS) ਨੂੰ ਸ਼ਰਧਾਂਜਲੀ ਦੇਣਗੇ। ਉਹ ਦੀਕਸ਼ਾਭੂਮੀ (Deekshabhoomi) ਭੀ ਜਾਣਗੇ ਅਤੇ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣਗੇ, ਜਿੱਥੇ ਉਨ੍ਹਾਂ ਨੇ 1956 ਵਿੱਚ ਆਪਣੇ ਹਜ਼ਾਰਾਂ ਅਨੁਯਾਈਆਂ ਦੇ ਨਾਲ ਬੁੱਧ ਧਰਮ ਅਪਣਾਇਆ ਸੀ।

ਪ੍ਰਧਾਨ ਮੰਤਰੀ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਣਗੇ, ਜੋ ਮਾਧਵ ਨੇਤ੍ਰਾਲਯ ਆਈ ਇੰਸਟੀਟਿਊਟ ਐਂਡ ਰਿਸਰਚ ਸੈਂਟਰ ਦਾ ਨਵਾਂ ਵਿਸਤਾਰ ਭਵਨ ਹੈ। ਸੰਨ 2014 ਵਿੱਚ ਸਥਾਪਿਤ ਇਹ ਸੰਸਥਾਨ ਨਾਗਪੁਰ ਵਿੱਚ ਸਥਿਤ ਇੱਕ ਪ੍ਰੀਮੀਅਰ ਸੁਪਰ-ਸਪੈਸ਼ਲਿਟੀ ਓਫਥੈਲਮਿਕ ਕੇਅਰ ਫੈਸਿਲਿਟੀ (premier super-specialty ophthalmic care facility)ਹੈ। ਸੰਸਥਾਨ ਦੀ ਸਥਾਪਨਾ ਗੁਰੂਜੀ ਸ਼੍ਰੀ ਮਾਧਵਰਾਓ ਸਦਾਸ਼ਿਵਰਾਓ ਗੋਲਵਲਕਰ (Guruji Shri Madhavrao Sadashivrao Golwalkar) ਦੀ ਯਾਦ ਵਿੱਚ ਕੀਤੀ ਗਈ ਸੀ। ਆਗਾਮੀ ਪ੍ਰੋਜੈਕਟ ਵਿੱਚ 250 ਬੈੱਡਾਂ ਵਾਲਾ ਹਸਪਤਾਲ, 14 ਬਾਹਰੀ ਰੋਗ ਵਿਭਾਗ (ਓਪੀਡੀਜ਼-OPDs) ਅਤੇ 14 ਮੌਡਿਊਲਰ ਅਪਰੇਸ਼ਨ ਥਿਏਟਰ ਹੋਣਗੇ, ਜਿਸ ਦਾ ਉਦੇਸ਼ ਲੋਕਾਂ ਨੂੰ ਸਸਤੀਆਂ ਅਤੇ ਵਿਸ਼ਵ-ਪੱਧਰੀ ਅੱਖਾਂ ਦੀ ਦੇਖਭਾਲ਼ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਨਾਗਪੁਰ ਵਿੱਚ ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਿਟਿਡ  ਦੀ ਗੋਲਾ-ਬਾਰੂਦ ਫੈਸਿਲਿਟੀ (Solar Defence and Aerospace Limited’s ammunition facility) ਦਾ ਦੌਰਾ ਕਰਨਗੇ। ਉਹ ਨਿਹੱਥੇ ਹਵਾਈ ਵਾਹਨਾਂ (ਯੂਏਵੀਜ਼-UAVs) ਦੇ ਲਈ ਨਵਨਿਰਮਿਤ 1250 ਮੀਟਰ ਲੰਬੀ ਅਤੇ 25 ਮੀਟਰ ਚੌੜੀ ਹਵਾਈ ਪੱਟੀ ਦਾ ਉਦਘਾਟਨ ਕਰਨਗੇ ਅਤੇ ਲੋਇਟਰਿੰਗ ਮਿਊਨਿਸ਼ਨ ਅਤੇ ਹੋਰ ਨਿਰਦੇਸ਼ਿਤ ਯੁੱਧ ਸਮੱਗਰੀ (Loitering Munition and other guided munitions) ਦਾ ਟੈਸਟ ਕਰਨ ਦੇ ਲਈ ਲਾਇਵ ਮਿਊਨਿਸ਼ਨ ਅਤੇ ਵਾਰਹੈੱਡ ਟੈਸਟਿੰਗ ਫੈਸਿਲਿਟੀਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਛੱਤੀਸਗੜ੍ਹ ਵਿੱਚ

 

ਪ੍ਰਧਾਨ ਮੰਤਰੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟਿਕਾਊ ਆਜੀਵਿਕਾ ਨੂੰ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਬਿਲਾਸਪੁਰ ਵਿੱਚ 33,700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਬਿਜਲੀ, ਤੇਲ ਅਤੇ ਗੈਸ, ਰੇਲ, ਸੜਕ, ਸਿੱਖਿਆ ਅਤੇ ਆਵਾਸ ਖੇਤਰਾਂ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਕੰਮ ਸ਼ੁਰੂ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ ਬਿਜਲੀ ਖੇਤਰ ਵਿੱਚ ਸੁਧਾਰ ਦੇ ਲਈ ਪ੍ਰਤੀਬੱਧ ਹਨ। ਇਸ ਦੇ ਅਨੁਰੂਪ, ਸਸਤੀ ਅਤੇ ਭਰੋਸੇਯੋਗ ਬਿਜਲੀ ਉਪਲਬਧ ਕਰਵਾਉਣ ਅਤੇ ਛੱਤੀਸਗੜ੍ਹ ਨੂੰ ਬਿਜਲੀ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਕਈ ਕਦਮ ਉਠਾਏ ਜਾਣਗੇ। ਉਹ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਐੱਨਟੀਪੀਸੀ ਦੇ ਸੀਪਤ ਸੁਪਰ ਥਰਮਲ ਪਾਵਰ ਪ੍ਰੋਜੈਕਟ ਸਟੇਜ-III (1×800 ਐੱਮਡਬਲਿਊ) ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ 9,790 ਕਰੋੜ ਰੁਪਏ ਤੋਂ ਅਧਿਕ ਹੈ। ਇਹ ਪਿਟ ਹੈੱਡ ਪ੍ਰੋਜੈਕਟ (pit head project) ਉੱਚ ਬਿਜਲੀ ਉਤਪਾਦਨ ਦਕਸ਼ਤਾ ਦੇ ਨਾਲ ਅਤਿਆਧੁਨਿਕ ਅਲਟ੍ਰਾ-ਸੁਪਰਕ੍ਰਿਟੀਕਲ ਤਕਨੀਕ ‘ਤੇ ਅਧਾਰਿਤ ਹੈ। ਉਹ ਛੱਤੀਸਗੜ੍ਹ ਸਟੇਟ ਪਾਵਰ ਜਨਰੇਸ਼ਨ ਕੰਪਨੀ ਲਿਮਿਟਿਡ  (ਸੀਐੱਸਪੀਜੀਸੀਐੱਲ­-CSPGCL) ਦੀ 15,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲਾ ਪਹਿਲਾ ਸੁਪਰ ਕ੍ਰਿਟਿਕਲ ਥਰਮਲ ਪਾਵਰ ਪ੍ਰੋਜੈਕਟ (2×660 ਐੱਮਡਬਲਿਊ) ਦੇ ਕਾਰਜ ਦੀ ਸ਼ੁਰੂਆਤ ਕਰਨਗੇ। ਉਹ ਪੱਛਮੀ ਖੇਤਰ ਵਿਸਤਾਰ ਯੋਜਨਾ (ਡਬਲਿਊਆਰਈਐੱਸ-WRES) ਦੇ ਤਹਿਤ 560 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਪਾਵਰਗ੍ਰਿੱਡ (POWERGRID) ਦੇ ਤਿੰਨ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਭਾਰਤ ਦੇ ਨੈੱਟ-ਜ਼ੀਰੋ ਕਾਰਬਨ ਉਤਸਰਜਨ ਲਕਸ਼ਾਂ, ਵਾਯੂ ਪ੍ਰਦੂਸ਼ਣ ਵਿੱਚ ਕਮੀ ਲਿਆਉਣ ਅਤੇ ਸਵੱਛ ਊਰਜਾ ਸਮਾਧਾਨ ਪ੍ਰਦਾਨ ਕਰਨ ਦੇ ਅਨੁਰੂਪ, ਪ੍ਰਧਾਨ ਮੰਤਰੀ ਕੋਰੀਆ, ਸੂਰਜਪੁਰ, ਬਲਰਾਮਪੁਰ ਅਤੇ ਸਰਗੁਜਾ ਜ਼ਿਲ੍ਹਿਆਂ ਵਿੱਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ  (ਬੀਪੀਸੀਐੱਲ-BPCL) ਦੀ ਸਿਟੀ ਗੈਸਡਿਸਟ੍ਰੀਬਿਊਸ਼ਨ (ਸੀਜੀਡੀ-CGD) ਪ੍ਰੋਜੈਕਟ ਦਾ ਨੀਂਹ ਰੱਖਣਗੇ। ਇਸ ਵਿੱਚ 200 ਕਿਲੋਮੀਟਰ ਤੋਂ ਅਧਿਕ ਹਾਈ ਪ੍ਰੈਸ਼ਰ ਪਾਇਪਲਾਇਨ ਅਤੇ 800 ਕਿਲੋਮੀਟਰ ਤੋਂ ਅਧਿਕ ਐੱਮਡੀਪੀਈ (MDPE) (ਮੀਡੀਅਮ ਡੈਂਸਿਟੀ ਪੌਲੀਇਥਿਲੀਨ-Medium Density Polyethylene)  ਪਾਇਪਲਾਇਨ  ਅਤੇ 1,285 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਸੀਐੱਨਜੀ ਡਿਸਪੈਂਸਿੰਗ ਆਊਟਲੈੱਟ ਸ਼ਾਮਲ ਹਨ। ਉਹ ਹਿੰਦੁਸਤਾਨ ਪੈਟਰੋਲੀਅਮ  ਕਾਰਪੋਰੇਸ਼ਨ ਲਿਮਿਟਿਡ  (ਐੱਚਪੀਸੀਐੱਲ-HPCL) ਦੀ 540 ਕਿਲੋਮੀਟਰ ਲੰਬੀ ਵਿਸ਼ਾਖ-ਰਾਏਪੁਰ  ਪਾਇਪਲਾਇਨ  (ਵੀਆਰਪੀਐੱਲ-VRPL) ਪ੍ਰੋਜੈਕਟ ਦਾਭੀ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ 2210 ਕਰੋੜ ਰੁਪਏ ਤੋਂ ਅਧਿਕ ਹੋਵੇਗੀ। ਇਸ ਬਹੁ-ਉਤਪਾਦ (ਪੈਟਰੋਲ, ਡੀਜ਼ਲ, ਕੈਰੋਸਿਨ-Petrol, Diesel, Kerosene)  ਪਾਇਪਲਾਇਨ  ਦੀ ਸਮਰੱਥਾ 3 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹੇ ਤੋਂ ਅਧਿਕ ਹੋਵੇਗੀ।

ਖੇਤਰ ਵਿੱਚ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ 108 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਸੱਤ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ 2,690 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 111 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਤਿੰਨ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਮੰਦਿਰ ਹਸੌਦ ਦੇ ਮਾਧਿਅਮ ਨਾਲ ਅਭਨਪੁਰ-ਰਾਏਪੁਰ ਸੈਕਸ਼ਨ ਵਿੱਚ ਮੇਮੂ ਟ੍ਰੇਨ ਸੇਵਾ (MEMU train service) ਨੂੰ ਹਰੀ ਝੰਡੀ ਦਿਖਾਉਣਗੇ। ਉਹ ਛੱਤੀਸਗੜ੍ਹ ਵਿੱਚ ਭਾਰਤੀ ਰੇਲਵੇ ਦੇ ਰੇਲ ਨੈੱਟਵਰਕ ਦੇ 100 ਪ੍ਰਤੀਸ਼ਤ ਬਿਜਲੀਕਰਣ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਭੀੜ-ਭਾੜ ਨੂੰ ਘੱਟ ਕਰਨਗੇ, ਕਨੈਕਟਿਵਿਟੀ ਵਿੱਚ ਸੁਧਾਰ ਕਰਨਗੇ ਅਤੇ ਪੂਰੇ ਖੇਤਰ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।

ਛੱਤੀਸਗੜ੍ਹ ਵਿੱਚ ਸੜਕ ਦੇ ਬੁਨਿਆਦੀ ਢਾਂਚੇ ਨੂੰ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਐੱਨਐੱਚ-930 (37 ਕਿਲੋਮੀਟਰ) ਦੇ ਝਲਮਲਾ ਤੋਂ ਸ਼ੇਰਪਾਰ ਸੈਕਸ਼ਨ ਅਤੇ ਐੱਨਐੱਚ-43 (75 ਕਿਲੋਮੀਟਰ) ਦੇ ਅੰਬਿਕਾਪੁਰ-ਪੱਥਲਗਾਓਂ ਸੈਕਸ਼ਨ ਨੂੰ 2 ਲੇਨ ਵਿੱਚ ਅਪਗ੍ਰੇਡ ਕਰਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਐੱਨਐੱਚ-130ਡੀ (47.5 ਕਿਲੋਮੀਟਰ) ਦੇ ਕੋਂਡਾਗਾਓਂ-ਨਾਰਾਇਣਪੁਰ ਸੈਕਸ਼ਨ ਨੂੰ 2 ਲੇਨ ਵਿੱਚ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਭੀ ਰੱਖਣਗੇ। 1,270 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਆਦਿਵਾਸੀ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਲਿਆਉਣਗੇ ਜਿਸ ਨਾਲ ਖੇਤਰ ਦਾ ਸੰਪੂਰਨ ਵਿਕਾਸ ਹੋਵੇਗਾ।

ਸਭ ਦੇ ਲਈ ਸਿੱਖਿਆ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਦੋ ਪ੍ਰਮੁੱਖ ਵਿੱਦਿਅਕ ਪਹਿਲਾਂ ਨੂੰ ਸਮਰਪਿਤ ਕਰਨਗੇ ਜਿਨ੍ਹਾਂ ਵਿੱਚ ਰਾਜ ਦੇ 29 ਜ਼ਿਲ੍ਹਿਆਂ ਵਿੱਚ 130 ਪੀਐੱਮ ਸ਼੍ਰੀ ਸਕੂਲ (PM SHRI Schools) ਅਤੇ ਰਾਏਪੁਰ ਵਿੱਚ ਵਿਦਯਾ ਸਮੀਕਸ਼ਾ ਕੇਂਦਰ (VidyaSamiksha Kendra)  (ਵੀਐੱਸਕੇ/VSK) ਸ਼ਾਮਲ ਹਨ। ਪੀਐੱਮ ਸਕੂਲ ਫੌਰ ਰਾਇਜ਼ਿੰਗ ਇੰਡੀਆ ਯੋਜਨਾ (PM Schools for Rising India scheme) ਦੇ ਤਹਿਤ 130 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਹ ਸਕੂਲ ਅੱਛੀ ਤਰ੍ਹਾਂ ਸੰਰਚਿਤ ਬੁਨਿਆਦੀ ਢਾਂਚੇ, ਸਮਾਰਟ ਬੋਰਡਾਂ, ਆਧੁਨਿਕਲੈਬਾਰਟਰੀਆਂ ਅਤੇ ਲਾਇਬ੍ਰੇਰੀਆਂ ਦੇ ਜ਼ਰੀਏ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ। ਰਾਏਪੁਰ ਵਿੱਚ ਵੀਐੱਸਕੇ (VSK) ਵਿਭਿੰਨ ਸਿੱਖਿਆ ਸਬੰਧੀ ਸਰਕਾਰੀ ਯੋਜਨਾਵਾਂ ਦੀ ਔਨਲਾਇਨ ਨਿਗਰਾਨੀ ਅਤੇ ਡੇਟਾ ਵਿਸ਼ਲੇਸ਼ਣ ਨੂੰ ਸਮਰੱਥ ਕਰੇਗਾ।

ਗ੍ਰਾਮੀਣ ਪਰਿਵਾਰਾਂ ਦੇ ਲਈ ਉਚਿਤ ਆਵਾਸ ਤੱਕ ਪਹੁੰਚ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਜੀਵਨ ਦੀ ਸੰਪੂਰਨ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਦੇ ਹੋਏ, ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ (ਪੀਐੱਮਏਵਾਈ-ਜੀ/PMAY-G) ਦੇ ਤਹਿਤ 3 ਲੱਖ ਲਾਭਾਰਥੀਆਂ ਦਾ ਗ੍ਰਹਿ ਪ੍ਰਵੇਸ਼ (Griha Pravesh) ਹੋਵੇਗਾ। ਪ੍ਰਧਾਨ ਮੰਤਰੀ ਇਸ ਯੋਜਨਾ ਦੇ ਤਹਿਤ ਕੁਝ ਲਾਭਾਰਥੀਆਂ ਨੂੰ ਚਾਬੀਆਂ ਸੌਂਪਣਗੇ। 

************

ਐੱਮਜੇਪੀਐੱਸ/ਐੱਸਆਰ