Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 3 ਜਨਵਰੀ ਨੂੰ ਦਿੱਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਾਰਿਆਂ ਦੇ ਲਈ ਆਵਾਸ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ 3 ਜਨਵਰੀ 2025 ਨੂੰ ਦੁਪਹਿਰ ਕਰੀਬ 12 ਵਜ ਕੇ 10 ਮਿੰਟ ‘ਤੇ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਸਵਾਭੀਮਾਨ ਅਪਾਰਟਮੈਂਟ ਵਿੱਚ ਇਨ-ਸੀਟੂ ਸਲੱਮ ਪੁਨਰਵਾਸ ਪ੍ਰੋਜੈਕਟ (In-Situ Slum Rehabilitation Project) ਦੇ ਤਹਿਤ ਝੁੱਗੀ ਝੋਂਪੜੀ (ਜੇਜੇ) ਸਮੂਹਾਂ ਦੇ ਨਿਵਾਸੀਆਂ ਦੇ ਲਈ ਨਵੇਂ ਬਣੇ ਫਲੈਟਾਂ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਕਰੀਬ 12 ਵਜ ਕੇ 45 ਮਿੰਟ ‘ਤੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਝੁੱਗੀ ਬਸਤੀਆਂ ਦੇ ਨਿਵਾਸੀਆਂ ਦੇ ਲਈ 1675 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕਰਨਗੇ ਅਤੇ ਯੋਗ ਲਾਭਾਰਥੀਆਂ ਨੂੰ ਸਵਾਭੀਮਾਨ ਅਪਾਰਟਮੈਂਟ ਦੀਆਂ ਚਾਬੀਆਂ ਵੀ ਸੌਂਪਣਗੇ। ਨਵੇਂ ਬਣੇ ਫਲੈਟਾਂ ਦੇ ਉਦਘਾਟਨ ਨਾਲ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀਡੀਏ) ਦੁਆਰਾ ਦੂਸਰੇ ਸਫ਼ਲ ਇਨ-ਸੀਟੂ ਸਲੱਮ ਪੁਨਰਵਾਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਦਿੱਲੀ ਵਿੱਚ ਝੁੱਗੀ ਬਸਤੀਆਂ ਦੇ ਨਿਵਾਸੀਆਂ ਨੂੰ ਉਚਿਤ ਸੁਖ-ਸੁਵਿਧਾਵਾਂ ਨਾਲ ਲੈਸ ਬਿਹਤਰ ਅਤੇ ਸਵਸਥ ਰਹਿਣ-ਸਹਿਣ ਵਾਲਾ ਵਾਤਾਵਰਣ ਪ੍ਰਦਾਨ ਕਰਨਾ ਹੈ। 

ਸਰਕਾਰ ਦੁਆਰਾ ਫਲੈਟ ਦੇ ਨਿਰਮਾਣ ‘ਤੇ ਖਰਚ ਕੀਤੇ ਗਏ ਹਰੇਕ 25 ਲੱਖ ਰੁਪਏ ਦੇ ਲਈ, ਯੋਗ ਲਾਭਾਰਥੀ ਕੁੱਲ ਰਾਸ਼ੀ ਦਾ 7 ਪ੍ਰਤੀਸ਼ਤ ਤੋਂ ਵੀ ਘੱਟ ਭੁਗਤਾਨ ਕਰਦੇ ਹਨ, ਜਿਸ ਵਿੱਚ 1.42 ਲੱਖ ਰੁਪਏ ਦਾ ਨਾ-ਮਾਤਰ ਯੋਗਦਾਨ ਅਤੇ ਪੰਜ ਵਰ੍ਹੇ ਦੇ ਰੱਖ-ਰਖਾਅ ਦੇ ਲਈ 30,000 ਰੁਪਏ ਸ਼ਾਮਲ ਹਨ। 

ਪ੍ਰਧਾਨ ਮੰਤਰੀ ਦੋ ਸ਼ਹਿਰੀ ਪੁਨਰਵਿਕਾਸ ਪ੍ਰੋਜੈਕਟਾਂ-ਨੌਰੋਜੀ ਨਗਰ ਵਿੱਚ ਵਿਸ਼ਵ ਵਪਾਰ ਕੇਂਦਰ (ਡਬਲਿਊਟੀਸੀ) ਅਤੇ ਸਰੋਜਿਨੀ ਨਗਰ ਵਿੱਚ ਜਨਰਲ ਪੂਲ ਰਿਹਾਇਸ਼ੀ ਆਵਾਸ (ਜੀਪੀਆਰਏ) ਟਾਈਪ-।। ਕੁਆਰਟਰ ਦਾ ਵੀ ਉਦਘਾਟਨ ਕਰਨਗੇ। 

ਨੌਰੋਜੀ ਨਗਰ ਵਿੱਚ ਵਰਲਡ ਟ੍ਰੇਡ ਸੈਂਟਰ ਨੇ 600 ਤੋਂ ਵੱਧ ਟੁੱਟੇ ਭੱਜੇ ਕੁਆਰਟਰਾਂ ਨੂੰ ਅਤਿ-ਆਧੁਨਿਕ ਕਮਰਸ਼ੀਅਲ ਟਾਵਰਾਂ ਨਾਲ ਬਦਲ ਕੇ ਇਸ ਖੇਤਰ ਦਾ ਕਾਇਆਕਲਪ ਕਰ ਦਿੱਤਾ ਹੈ। ਇਸ ਨਾਲ ਉੱਨਤ ਸੁਵਿਧਾਵਾਂ ਦੇ ਨਾਲ ਲਗਭਗ 34 ਲੱਖ ਵਰਗ ਫੁੱਟ ਪ੍ਰੀਮੀਅਮ ਕਮਰਸ਼ੀਅਲ ਸਥਲ ਉਪਲਬਧ ਹੋਇਆ ਹੈ। ਇਸ ਪ੍ਰੋਜੈਕਟ ਵਿੱਚ ਗ੍ਰੀਨ ਬਿਲਡਿੰਗ ਪ੍ਰੈਕਟਿਸਿਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਜ਼ੀਰੋ-ਡਿਸਚਾਰਜ ਕੰਸੈਪਟ, ਸੋਲਰ ਐਨਰਜੀ ਜੈਨਰੇਸ਼ਨ ਅਤੇ ਰੇਨਵਾਟਰ ਹਾਰਵੈਸਟਿੰਗ ਸਿਸਟਮਸ ਜਿਹੇ ਪ੍ਰਾਵਧਾਨ ਸ਼ਾਮਲ ਹਨ। 

ਸਰੋਜਿਨੀ ਨਗਰ ਵਿੱਚ ਜੀਪੀਆਰਏ ਟਾਈਪ-।। ਕੁਆਰਟਰ ਵਿੱਚ 28 ਟਾਵਰ ਸ਼ਾਮਲ ਹਨ, ਜਿਨ੍ਹਾਂ ਵਿੱਚ 2500 ਤੋਂ ਵੱਧ ਰਿਹਾਇਸ਼ੀ ਇਕਾਈਆਂ ਹਨ, ਜਿਨ੍ਹਾਂ ਵਿੱਚ ਆਧੁਨਿਕ ਸੁਵਿਧਾਵਾਂ ਅਤੇ ਸਥਲ ਦਾ ਕੁਸ਼ਲ ਉਪਯੋਗ ਕੀਤਾ ਗਿਆ ਹੈ। ਪ੍ਰੋਜੈਕਟ ਦੇ ਡਿਜ਼ਾਈਨ ਵਿੱਚ ਰੇਨਵਾਟਰ ਹਾਰਵੈਸਟਿੰਗ ਸਿਸਟਮ, ਸੀਵੇਜ਼ ਅਤੇ ਵਾਟਰ ਟ੍ਰੀਟਮੈਂਟ ਪਲਾਂਟਸ ਅਤੇ ਸੋਲਰ-ਪਾਵਰ ਨਾਲ ਚੱਲਣ ਵਾਲੇ ਵੇਸਟ ਕੰਪੈਕਟਰ ਸ਼ਾਮਲ ਹਨ ਜੋ ਵਾਤਾਵਰਣ ਦੇ ਪ੍ਰਤੀ ਜਾਗਰੂਕ ਜਨਜੀਵਨ ਨੂੰ ਪ੍ਰੋਤਸਾਹਿਤ ਕਰਦੇ ਹਨ। 

ਪ੍ਰਧਾਨ ਮੰਤਰੀ ਦਿੱਲੀ ਦੇ ਦਵਾਰਕਾ ਵਿੱਚ ਸੀਬੀਐੱਸਈ ਦੇ ਏਕੀਕ੍ਰਿਤ ਦਫ਼ਤਰ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ, ਜਿਸ ‘ਤੇ ਕਰੀਬ 300 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਚ ਦਫ਼ਤਰ, ਆਡੀਟੋਰੀਅਮ, ਐਡਵਾਂਸਡ ਡੇਟਾ ਸੈਂਟਰ, ਵਿਆਪਕ ਜਲ ਪ੍ਰਬੰਧਨ ਪ੍ਰਣਾਲੀ ਆਦਿ ਸ਼ਾਮਲ ਹਨ। ਵਾਤਾਵਰਣ ਦੇ ਅਨੁਕੂਲ ਇਸ ਬਿਲਡਿੰਗ ਦਾ ਨਿਰਮਾਣ ਉੱਚ ਵਾਤਾਵਰਣੀ ਮਾਪਦੰਡਾਂ ਦੇ ਅਨੁਸਾਰ ਕੀਤਾ ਗਿਆ ਹੈ ਅਤੇ ਇਸ ਨੂੰ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (IGBC) ਦੇ ਪਲੈਟੀਨਮ ਰੇਟਿੰਗ ਸਟੈਂਡਰਡਸ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। 

ਪ੍ਰਧਾਨ ਮੰਤਰੀ ਦਿੱਲੀ ਯੂਨੀਵਰਸਿਟੀ ਵਿੱਚ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਤਿੰਨ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਵਿੱਚ ਪੂਰਬੀ ਦਿੱਲੀ ਦੇ ਸੂਰਜਮਲ ਵਿਹਾਰ ਦੇ ਪੂਰਬੀ ਕੈਂਪਸ ਵਿੱਚ ਇੱਕ ਅਕਾਦਮਿਕ ਬਲਾਕ ਅਤੇ ਦਵਾਰਕਾ ਦੇ ਪੱਛਮੀ ਕੈਂਪਸ ਵਿੱਚ ਇੱਕ ਅਕਾਦਮਿਕ ਬਲਾਕ ਸ਼ਾਮਲ ਹੈ। ਇਸ ਵਿੱਚ ਨਜਫਗੜ੍ਹ ਦੇ ਰੋਸ਼ਨਪੁਰਾ ਵਿੱਚ ਵੀਰ ਸਾਵਰਕਰ ਕਾਲਜ ਦਾ ਭਵਨ ਵੀ ਸ਼ਾਮਲ ਹੈ, ਜਿਸ ਵਿੱਚ ਸਿੱਖਿਆ ਦੇ ਲਈ ਅਤਿਆਧੁਨਿਕ ਸੁਵਿਧਾਵਾਂ ਹੋਣਗੀਆਂ। 

 

 

************

ਐੱਮਜੇਪੀਐੱਸ