ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਅਪ੍ਰੈਲ ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕਰਨਗੇ।
ਇਸ ਪ੍ਰੋਗਰਾਮ ਦੇ ਦੌਰਾਨ, ਵਿਸ਼ੇਸ਼ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਅਤੇ ਸੀਬੀਆਈ ਦੇ ਸਰਬਸ਼੍ਰੇਸ਼ਠ ਜਾਂਚ ਅਧਿਕਾਰੀਆਂ ਦੇ ਲਈ ਗੋਲਡ ਮੈਡਲ ਪ੍ਰਾਪਤ ਕਰਨ ਵਾਲਿਆਂ ਦੇ ਲਈ ਇੱਕ ਅਲੰਕਰਣ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਅਲੰਕਰਣ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਪੁਰਸਕਾਰ ਜੇਤੂਆਂ ਨੂੰ ਮੈਡਲ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਸ਼ਿਲਾਂਗ, ਪੁਣੇ ਅਤੇ ਨਾਗਪੁਰ ਸਥਿਤ ਸੀਬੀਆਈ ਦੇ ਨਵਨਿਰਮਿਤ ਦਫ਼ਤਰ ਪਰਿਸਰਾਂ ਦਾ ਉਦਘਾਟਨ ਵੀ ਕਰਨਗੇ। ਉਹ ਸੀਬੀਆਈ ਦੇ ਡਾਇਮੰਡ ਜੁਬਲੀ ਸਮਾਰੋਹ ਵਰ੍ਹੇ ’ਤੇ ਇੱਕ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਜਾਰੀ ਕਰਨਗੇ। ਉਹ ਸੀਬੀਆਈ ਦੇ ਟਵਿਟਰ ਹੈਂਡਲ ਨੂੰ ਲਾਂਚ ਵੀ ਕਰਨਗੇ।
ਕੇਂਦਰੀ ਜਾਂਚ ਬਿਊਰੋ ਦੀ ਸਥਾਪਨਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਮਿਤੀ 1 ਅਪ੍ਰੈਲ, 1963 ਦੇ ਇੱਕ ਸੰਕਲਪ ਦੁਆਰਾ ਕੀਤੀ ਗਈ ਸੀ।
***********
ਡੀਐੱਸ/ਐੱਸਟੀ