ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਦਸੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਸੰਪੂਰਨ ਸੰਚਾਲਿਤ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸਰਵਿਸ ਦੇ ਨਾਲ ਹੀ ਦਿੱਲੀ ਮੈਟਰੋ ਦੀ ਮੈਜੈਂਟਾ ਲਾਈਨ ’ਤੇ ਭਾਰਤ ਦੀ ਪਹਿਲੀ ਡਰਾਈਵਰਲੈੱਸ ਟ੍ਰੇਨ ਅਪਰੇਸ਼ਨਸ (ਜਨਕਪੁਰੀ ਵੈਸਟ-ਬੋਟੈਨੀਕਲ ਗਾਰਡਨ) ਦਾ ਉਦਘਾਟਨ ਕਰਨਗੇ।
ਇਨ੍ਹਾਂ ਇਨੋਵੇਸ਼ਨਾਂ ਨਾਲ ਯਾਤਰਾ ਦੇ ਨਵੇਂ ਯੁਗ ਵਿੱਚ ਸੁਖ-ਸੁਵਿਧਾ ਅਤੇ ਗਤੀਸ਼ੀਲਤਾ ਵਿੱਚ ਵਾਧਾ ਹੋਵੇਗਾ। ਡਰਾਈਵਰਲੈੱਸ ਟ੍ਰੇਨਾਂ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਹੋਣਗੀਆਂ ਜੋ ਮਨੁੱਖੀ ਗਲਤੀ ਦੀ ਸੰਭਾਵਨਾ ਨੂੰ ਖਤਮ ਕਰ ਦੇਣਗੀਆਂ। ਮੈਜੈਂਟਾ ਲਾਈਨ ’ਤੇ ਡਰਾਈਵਰਲੈੱਸ ਸੇਵਾਵਾਂ ਦੀ ਸ਼ੁਰੂਆਤ ਦੇ ਬਾਅਦ ਦਿੱਲੀ ਮੈਟਰੋ ਦੀ ਪਿੰਕ ਲਾਈਨ ਦੇ 2021 ਦੇ ਮੱਧ ਤੱਕ ਡਰਾਈਵਰਲੈੱਸ ਅਪਰੇਸ਼ਨਸ ਹੋਣ ਦੀ ਉਮੀਦ ਹੈ।
ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਜੋ ਪੂਰੀ ਤਰ੍ਹਾਂ ਨਾਲ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਚਾਲੂ ਹੋਵੇਗਾ, ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਰੀ ਰੁਪੇ-ਡੈਬਿਟ ਕਾਰਡ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਉਸ ਕਾਰਡ ਦੇ ਉਪਯੋਗ ਨਾਲ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਯਾਤਰਾ ਕਰਨ ਦੇ ਸਮਰੱਥ ਬਣਾਵੇਗਾ। ਇਹ ਸੁਵਿਧਾ 2022 ਤੱਕ ਪੂਰੇ ਦਿੱਲੀ ਮੈਟਰੋ ਨੈੱਟਵਰਕ ’ਤੇ ਉਪਲੱਬਧ ਹੋ ਜਾਵੇਗੀ।
***
ਡੀਐੱਸ/ਏਕੇਜੇ/ਏਕੇ