Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 27 ਸਤੰਬਰ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਲਾਂਚ ਕਰਨਗੇ


ਇੱਕ ਇਤਿਹਾਸਿਕ ਪਹਿਲ ਦੇ ਤਹਿਤ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਸਤੰਬਰ 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਲਾਂਚ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਵੇਗਾ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਪਾਇਲਟ ਪ੍ਰੋਜੈਕਟ ਦਾ ਐਲਾਨ ਪ੍ਰਧਾਨ ਮੰਤਰੀ ਨੇ 15 ਅਗਸਤ, 2020 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਕੀਤਾ ਸੀ। ਮੌਜੂਦਾ ਸਮੇਂ ਵਿੱਚ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਇਲਟ ਫ਼ੇਜ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਰਾਸ਼ਟਰਵਿਆਪੀ ਸ਼ੁਰੂਆਤ ਐੱਨਐੱਚਏ ਦੁਆਰਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਦੀ ਤੀਸਰੀ ਵਰ੍ਹੇਗੰਢ ਮਨਾਉਣ ਦੇ ਨਾਲ ਹੀ ਕੀਤੀ ਜਾ ਰਹੀ ਹੈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਉਪਸਥਿਤ ਰਹਿਣਗੇ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਬਾਰੇ

ਜਨ-ਧਨ, ਆਧਾਰ ਅਤੇ ਮੋਬਾਈਲ (ਜੇਏਐੱਮ-ਜੈਮ) ਟ੍ਰਿਨਿਟੀ ਅਤੇ ਸਰਕਾਰ ਦੀਆਂ ਹੋਰ ਡਿਜੀਟਲ ਪਹਿਲਾਂ ਦੇ ਰੂਪ ਵਿੱਚ ਰੱਖੀਆਂ ਗਈਆਂ ਬੁਨਿਆਦਾਂ ਦੇ ਅਧਾਰ ’ਤੇ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵਿਸਤ੍ਰਿਤ ਡੇਟਾ, ਸੂਚਨਾ ਅਤੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਜ਼ਰੀਏ ਇੱਕ ਸੀਮਲੈੱਸ ਔਨਲਾਈਨ ਪਲੈਟਫਾਰਮ ਬਣਾਏਗਾ, ਜਿਸ ਦੇ ਦੁਆਰਾ ਸਿਹਤ ਨਾਲ ਸਬੰਧਿਤ ਵਿਅਕਤੀਗਤ ਸੂਚਨਾ ਦੀ ਸੁਰੱਖਿਆ, ਗੋਪਨੀਅਤਾ ਅਤੇ ਨਿਜਤਾ ਨੂੰ ਸੁਨਿਸ਼ਚਿਤ ਕਰਦੇ ਹੋਏ ਖੁੱਲ੍ਹੇ, ਅੰਤਰ-ਕਾਰਜਸ਼ੀਲ, ਸਟੈਂਡਰਡਸ-ਬੇਸਡ ਡਿਜੀਟਲ ਸਿਸਟਮਸ ਦਾ ਸਹੀ ਲਾਭ ਉਠਾਇਆ ਜਾ ਸਕੇਗਾ। ਇਸ ਮਿਸ਼ਨ ਦੇ ਤਹਿਤ ਨਾਗਰਿਕਾਂ ਦੀ ਸਹਿਮਤੀ ਨਾਲ ਸਿਹਤ ਰਿਕਾਰਡ ਤੱਕ ਪਹੁੰਚ ਅਤੇ ਅਦਾਨ-ਪ੍ਰਦਾਨ ਨੂੰ ਸਮਰੱਥ ਬਣਾਇਆ ਜਾ ਸਕੇਗਾ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਪ੍ਰਮੁੱਖ ਘਟਕਾਂ ਵਿੱਚ ਹਰੇਕ ਨਾਗਰਿਕ ਲਈ ਇੱਕ ਹੈਲਥ ਆਈਡੀ ਸ਼ਾਮਲ ਹੈ ਜੋ ਉਨ੍ਹਾਂ ਦੇ ਹੈਲਥ ਅਕਾਊਂਟ ਦੇ ਤੌਰ ‘ਤੇ ਵੀ ਕੰਮ ਕਰੇਗੀ, ਜਿਸ ਨਾਲ ਨਿਜੀ ਸਿਹਤ ਰਿਕਾਰਡਾਂ ਨੂੰ ਇੱਕ ਮੋਬਾਈਲ ਐਪਲੀਕੇਸ਼ਨ ਦੀ ਮਦਦ ਨਾਲ ਜੋੜਿਆ ਅਤੇ ਦੇਖਿਆ ਜਾ ਸਕਦਾ ਹੈ। ਹੈਲਥਕੇਅਰ ਪ੍ਰੋਫੈਸ਼ਨਲ ਰਜਿਸਟਰੀ (ਐੱਚਪੀਆਰ) ਅਤੇ ਹੈਲਥਕੇਅਰ ਫੈਸਿਲਿਟੀਜ਼ ਰਜਿਸਟ੍ਰੀਜ਼ (ਐੱਚਐੱਫਆਰ) ਜੋ ਕਿ ਆਧੁਨਿਕ ਅਤੇ ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਵਿੱਚ ਸਾਰੇ ਹੈਲਥਕੇਅਰ ਪ੍ਰੋਵਾਈਡਰਾਂ ਦੇ ਭੰਡਾਰ (repository ) ਵਜੋਂ ਕੰਮ ਕਰਨਗੀਆਂ। ਇਹ ਡਾਕਟਰਾਂ/ਹਸਪਤਾਲਾਂ ਅਤੇ ਹੈਲਥਕੇਅਰ ਪ੍ਰੋਵਾਈਡਰਾਂ ਦੇ ਲਈ ਕਾਰੋਬਾਰ ਕਰਨ ਵਿੱਚ ਅਸਾਨੀ ਸੁਨਿਸ਼ਚਿਤ ਕਰੇਗਾ

ਮਿਸ਼ਨ ਦੇ ਹਿੱਸੇ ਵਜੋਂ ਬਣਾਇਆ ਗਿਆ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸੈਂਡਬੌਕਸ (Sandbox), ਟੈਕਨੋਲੋਜੀ ਅਤੇ ਉਤਪਾਦਾਂ ਦੀ ਜਾਂਚ ਲਈ ਇੱਕ ਢਾਂਚੇ ਦੇ ਰੂਪ ਵਿੱਚ ਕੰਮ ਕਰੇਗਾ ਜੋ ਪ੍ਰਾਈਵੇਟ ਪਲੇਅਰਾਂ ਸਮੇਤ ਸੰਸਥਾਵਾਂ ਦੀ ਮਦਦ ਕਰੇਗਾ, ਜੋ ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਦਾ ਹਿੱਸਾ ਬਣਨ ਦੇ ਇਰਾਦੇ ਨਾਲ ਇੱਕ ਹੈਲਥ ਇਨਫਰਮੇਸ਼ਨ ਪ੍ਰੋਵਾਈਡਰ ਜਾਂ ਹੈਲਥ ਇਨਫਰਮੇਸ਼ਨ ਯੂਜ਼ਰ ਜਾਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਬਿਲਡਿੰਗ ਬਲਾਕਾਂ ਨਾਲ ਕੁਸ਼ਲਤਾ ਦੇ ਨਾਲ ਲਿੰਕ ਕਰੇਗਾ।

ਇਹ ਮਿਸ਼ਨ ਡਿਜੀਟਲ ਹੈਲਥ ਈਕੋਸਿਸਟਮ ਦੇ ਅੰਦਰ ਅੰਤਰ-ਕਾਰਜਸ਼ੀਲਤਾ ਪੈਦਾ ਕਰੇਗਾ, ਜੋ ਭੁਗਤਾਨਾਂ ਵਿੱਚ ਕ੍ਰਾਂਤੀ ਲਿਆਉਣ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ ਦੁਆਰਾ ਨਿਭਾਈ ਭੂਮਿਕਾ ਦੇ ਬਰਾਬਰ ਹੈ। ਨਾਗਰਿਕ ਸਿਹਤ ਸੁਵਿਧਾਵਾਂ ਤੱਕ ਪਹੁੰਚ ਤੋਂ ਸਿਰਫ਼ ਇੱਕ ਕਲਿੱਕ ਦੂਰ ਹੋਣਗੇ

 

 

 ************

ਡੀਐੱਸ/ ਐੱਸਐੱਚ