ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2025 ਨੂੰ ਸ਼ਾਮ ਲਗਭਗ 4 ਵਜ ਕੇ 30 ਮਿੰਟ ‘ਤੇ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿੱਚ ਵਾਰਸ਼ਿਕ ਐੱਨਸੀਸੀ ਪੀਐੱਮ ਰੈਲੀ (NCC PM Rally) ਨੂੰ ਸੰਬੋਧਨ ਕਰਨਗੇ।
ਇਸ ਵਰ੍ਹੇ ਗਣਤੰਤਰ ਦਿਵਸ ਕੈਂਪ ਵਿੱਚ ਕੁੱਲ 2361 ਐੱਨਸੀਸੀ ਕੈਡਿਟਾਂ ਨੇ ਹਿੱਸਾ ਲਿਆ , ਜਿਨ੍ਹਾਂ ਵਿੱਚ 917 ਬਾਲੜੀ ਕੈਡਿਟ ਭੀ ਸ਼ਾਮਲ ਸਨ। ਇਹ ਸੰਖਿਆ ਦੇ ਹਿਸਾਬ ਨਾਲ ਬਾਲੜੀ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਅਧਿਕ ਭਾਗੀਦਾਰੀ ਸੀ। ਪੀਐੱਮ ਰੈਲੀ (PM Rally) ਵਿੱਚ ਇਨ੍ਹਾਂ ਕੈਡਿਟਾਂ ਦੀ ਭਾਗੀਦਾਰੀ ਨਵੀਂ ਦਿੱਲੀ ਵਿੱਚ ਮਹੀਨੇ ਭਰ ਚਲਣ ਵਾਲੇ ਐੱਨਸੀਸੀ ਗਣਤੰਤਰ ਦਿਵਸ ਕੈਂਪ 2025 ਦੇ ਸਫ਼ਲ ਸਮਾਪਨ ਦਾ ਪ੍ਰਤੀਕ ਹੋਵੇਗੀ। ਇਸ ਵਰ੍ਹੇ ਦੀ ਐੱਨਸੀਸੀ ਪੀਐੱਮ ਰੈਲੀ (NCC PM Rally) ਦਾ ਵਿਸ਼ਾ ‘ਯੁਵਾ ਸ਼ਕਤੀ, ਵਿਕਸਿਤ ਭਾਰਤ’(‘Yuva Shakti, Viksit Bharat’) ਹੈ।
ਇਸ ਦਿਨ 800 ਤੋਂ ਅਧਿਕ ਕੈਡਿਟਾਂ ਦੁਆਰਾ ਰਾਸ਼ਟਰ ਨਿਰਮਾਣ ਦੇ ਪ੍ਰਤੀ ਐੱਨਸੀਸੀ ਦੀ ਵਚਨਬੱਧਤਾ ਨੂੰ ਦਰਸਾਉਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤਾ ਜਾਵੇਗਾ। 18 ਮਿੱਤਰ ਦੇਸ਼ਾਂ ਦੇ 144 ਯੁਵਾ ਕੈਡਿਟਾਂ ਦੀ ਭਾਗੀਦਾਰੀ ਇਸ ਵਰ੍ਹੇ ਦੀ ਰੈਲੀ ਵਿੱਚ ਉਤਸ਼ਾਹ ਨੂੰ ਵਧਾਏਗੀ।
ਦੇਸ਼ ਭਰ ਤੋਂ ਮੇਰਾ ਯੁਵਾ (ਐੱਮਵਾਈ) ਭਾਰਤ (Mera Yuva (MY) Bharat), ਸਿੱਖਿਆ ਮੰਤਰਾਲਾ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ 650 ਤੋਂ ਅਧਿਕ ਵਲੰਟੀਅਰ ਭੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ, ਐੱਨਸੀਸੀ ਪੀਐੱਮ ਰੈਲੀ (NCC PM Rally) ਵਿੱਚ ਸ਼ਾਮਲ ਹੋਣਗੇ।
******
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ