ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2024 ਨੂੰ ਸ਼ਾਮ 4:30 ਵਜੇ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿੱਚ ਸਲਾਨਾ ਐੱਨਸੀਸੀ ਪੀਐੱਮ ਰੈਲੀ (NCC PM Rally) ਨੂੰ ਸੰਬੋਧਨ ਕਰਨਗੇ।
ਇਸ ਆਯੋਜਨ ਵਿੱਚ ਅੰਮ੍ਰਿਤ ਪੀੜ੍ਹੀ (Amrit Peedhi) ਦੇ ਯੋਗਦਾਨ ਅਤੇ ਸਸ਼ਕਤੀਕਰਣ ਨੂੰ ਪ੍ਰਦਰਸ਼ਿਤ ਕਰਨ ਵਾਲੇ ‘ਅੰਮ੍ਰਿਤ ਕਾਲ ਕੀ ਐੱਨਸੀਸੀ’(‘Amrit Kaal Ki NCC’) ਵਿਸ਼ੇ ‘ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਵਸੁਧੈਵ ਕੁਟੁੰਬਕਮ (Vasudhaiva Kutumbakam) ਦੀ ਸੱਚੀ ਭਾਰਤੀ ਭਾਵਨਾ ਦੇ ਅਨੁਰੂਪ, 2,200 ਤੋਂ ਅਧਿਕ ਐੱਨਸੀਸੀ ਕੈਡਿਟ ਅਤੇ 24 ਦੇਸ਼ਾਂ ਦੇ ਯੁਵਾ ਕੈਡਿਟ ਇਸ ਵਰ੍ਹੇ ਦੀ ਰੈਲੀ ਦਾ ਹਿੱਸਾ ਹੋਣਗੇ।
ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ, ਵਾਇਬ੍ਰੈਂਟ ਪਿੰਡਾਂ (Vibrant Villages) ਦੇ 400 ਤੋਂ ਅਧਿਕ ਸਰਪੰਚ ਅਤੇ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਵਿਭਿੰਨ ਸਵੈ ਸਹਾਇਤਾ ਸਮੂਹਾਂ (Self-Help Groups) ਨਾਲ ਜੁੜੀਆਂ 100 ਤੋਂ ਅਧਿਕ ਮਹਿਲਾਵਾਂ ਭੀ ਐੱਨਸੀਸੀ ਪੀਐੱਮ ਰੈਲੀ (NCC PM Rally) ਵਿੱਚ ਹਿੱਸਾ ਲੈਣਗੀਆਂ।
***
ਡੀਐੱਸ/ਐੱਲਪੀ