ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਕਤੂਬਰ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ ਇੱਕ ਵੱਜ ਕੇ 45 ਮਿੰਟ ‘ਤੇ ਸਤਨਾ ਜ਼ਿਲ੍ਹੇ ਦੇ ਚਿਤਰਕੂਟ ਪਹੁੰਚਣਗੇ ਅਤੇ ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਹ ਰਘੁਬੀਰ ਮੰਦਿਰ ਵਿਖੇ ਪੂਜਾ ਅਤੇ ਦਰਸ਼ਨ ਕਰਨਗੇ; ਸ਼੍ਰੀ ਰਾਮ ਸੰਸਕ੍ਰਿਤ ਮਹਾਵਿਦਿਆਲਯਾ ਦਾ ਦੌਰਾ ਕਰਨਗੇ; ਸਵਰਗੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਜਾਨਕੀਕੁੰਡ ਚਿਕਿਤਸਾਲਯਾ ਦੇ ਨਵੇਂ ਵਿੰਗ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਜਸ਼ਨਾਂ ਨੂੰ ਮਨਾਉਣ ਵਾਲੇ ਇੱਕ ਪਬਲਿਕ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ। ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਦੀ ਸਥਾਪਨਾ 1968 ਵਿੱਚ ਪਰਮ ਪੂਜਯ ਰਣਛੋੜਦਾਸਜੀ ਮਹਾਰਾਜ ਦੁਆਰਾ ਕੀਤੀ ਗਈ ਸੀ। ਸ਼੍ਰੀ ਅਰਵਿੰਦ ਭਾਈ ਮਫਤਲਾਲ, ਪਰਮ ਪੂਜਯ ਰਣਛੋੜਦਾਸਜੀ ਮਹਾਰਾਜ ਤੋਂ ਪ੍ਰੇਰਿਤ ਸਨ ਅਤੇ ਟਰੱਸਟ ਦੀ ਸਥਾਪਨਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ।
ਸ਼੍ਰੀ ਅਰਵਿੰਦ ਭਾਈ ਮਫਤਲਾਲ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਪ੍ਰਮੁੱਖ ਉੱਦਮੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਦੇਸ਼ ਦੀ ਵਿਕਾਸ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਚਿਤਰਕੂਟ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਤੁਲਸੀ ਪੀਠ ਵੀ ਜਾਣਗੇ। ਦੁਪਹਿਰ ਕਰੀਬ 3 ਵੱਜ ਕੇ 15 ਮਿੰਟ ‘ਤੇ ਉਹ ਕਾਂਚ ਮੰਦਿਰ ਵਿਖੇ ਪੂਜਾ ਅਰਚਨਾ ਕਰਨਗੇ। ਉਹ ਤੁਲਸੀ ਪੀਠ ਦੇ ਜਗਦਗੁਰੂ ਰਾਮਾਨੰਦਾਚਾਰੀਆ ਦਾ ਆਸ਼ੀਰਵਾਦ ਲੈਣਗੇ ਅਤੇ ਇੱਕ ਪਬਲਿਕ ਸਮਾਗਮ ਵਿੱਚ ਸ਼ਿਰਕਤ ਕਰਨਗੇ, ਜਿੱਥੇ ਉਹ ਤਿੰਨ ਪੁਸਤਕਾਂ – ‘ਅਸ਼ਟਾਧਿਆਈ ਭਾਸ਼ਯ’, ‘ਰਾਮਾਨੰਦਾਚਾਰੀਆ ਚਰਿਤਮ’ ਅਤੇ ‘ਭਗਵਾਨ ਸ਼੍ਰੀ ਕ੍ਰਿਸ਼ਨ ਕੀ ਰਾਸ਼ਟਰਲੀਲਾ’
(‘Ashtadhyayi Bhashya’, ‘Ramanandacharya Charitam’ and ‘Bhagwan Shri Krishna ki Rashtraleela’) ਰਿਲੀਜ਼ ਕਰਨਗੇ।
ਤੁਲਸੀ ਪੀਠ ਮੱਧ ਪ੍ਰਦੇਸ਼ ਦੇ ਚਿੱਤਰਕੂਟ ਵਿੱਚ ਇੱਕ ਮਹੱਤਵਪੂਰਨ ਧਾਰਮਿਕ ਅਤੇ ਸਮਾਜ ਸੇਵਾ ਸੰਸਥਾ ਹੈ। ਇਹ 1987 ਵਿੱਚ ਜਗਦਗੁਰੂ ਰਾਮਭਦਰਚਾਰੀਆ ਦੁਆਰਾ ਸਥਾਪਿਤ ਕੀਤਾ ਗਿਆ ਸੀ। ਤੁਲਸੀ ਪੀਠ ਹਿੰਦੂ ਧਾਰਮਿਕ ਸਾਹਿਤ ਦੇ ਪ੍ਰਮੁੱਖ ਪ੍ਰਕਾਸ਼ਕਾਂ ਵਿੱਚੋਂ ਇੱਕ ਹੈ।
*****
ਡੀਐੱਸ/ਐੱਲਪੀ