ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਦੇ ਜ਼ਰੀਏ 25 ਅਗਸਤ, 2022 ਨੂੰ ਸ਼ਾਮ 4:30 ਵਜੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਰਤ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਦੋ ਦਿਨਾਂ ਦੇ ਸੰਮੇਲਨ ਦਾ ਆਯੋਜਨ 25-26 ਅਗਸਤ, 2002 ਨੂੰ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ।
ਸੰਮੇਲਨ ਦਾ ਆਯੋਜਨ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਰਤ ਨਾਲ ਜੁੜੇ ਵਿਭਿੰਨ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਵੇਗੀ। ਸੰਮੇਲਨ ਨਾਲ ਵਰਕਰਾਂ ਦੀ ਭਲਾਈ ਦੇ ਲਈ ਯੋਜਨਾਵਾਂ ਦੇ ਕਾਰਗਰ ਲਾਗੂਕਰਣ ਨੂੰ ਸੁਨਿਸ਼ਚਿਤ ਕਰਨ ਅਤੇ ਬਿਹਤਰ ਨੀਤੀਆਂ ਨੂੰ ਅਕਾਰ ਦੇਣ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਅਤੇ ਸਰਗਰਮ ਤਾਲਮੇਲ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਸੰਮੇਲਨ ਵਿੱਚ ਚਾਰ ਥੀਮੈਟਿਕ ਸ਼ੈਸਨ ਹੋਣਗੇ, ਜਿਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਨੂੰ ਵਿਆਪਕ ਰੂਪ ਦੇਣ ਦੇ ਸਬੰਧ ਵਿੱਚ ਸਮਾਜਿਕ ਸੁਰੱਖਿਆ ਯੋਜਨਾਵਾਂ ਦੀਆਂ ਪ੍ਰਕਿਰਿਆਵਾਂ ਚਾਕ-ਚੌਬੰਦ ਬਣਾਉਣ ਦੇ ਲਈ ਈ-ਸ਼੍ਰਮ ਪੋਰਟਲ ਦਾ ਏਕੀਕਰਣ; ਸਵਾਸਥਯ ਸੇ ਸਮ੍ਰਿੱਧੀ’ ਲਈ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਈਐੱਸਆਈ ਹਸਪਤਾਲਾਂ ਦੇ ਜ਼ਰੀਏ ਮੈਡੀਕਲ ਸੁਵਿਧਾਵਾਂ ਵਿੱਚ ਸੁਧਾਰ ਅਤੇ ਪੀਐੱਮਜੇਏਵਾਈ ਦੇ ਨਾਲ ਏਕੀਕਰਣ; ਚਾਰ ਲੇਬਰ ਕੋਡਸ ਦੇ ਤਹਿਤ ਨਿਯਮਾਂ ਨੂੰ ਬਣਾਉਣਾ ਅਤੇ ਉਨ੍ਹਾਂ ਦੇ ਲਾਗੂਕਰਣ ਦਾ ਉਪਾਅ; ਅਨਿਯਮਿਤ (ਗਿਗ) ਅਤੇ ਕਿਸੇ ਸੰਗਠਨ (ਪਲੈਟਫਾਰਮ) ਨਾਲ ਜੁੜੇ ਸਾਰੇ ਵਰਕਰਾਂ ਦੇ ਲਈ ਕਿਰਤ ਅਤੇ ਸਮਾਜਿਕ ਸੁਰੱਖਿਆ, ਕੰਮ ’ਤੇ ਲਿੰਗਕ ਸਮਾਨਤਾ ਅਤੇ ਹੋਰ ਮੁੱਦਿਆਂ ਸਮੇਤ ਕਿਰਤ ਸਬੰਧੀ ਨਿਆਂਸੰਗਤ ਅਤੇ ਸਮਤਾਵਾਦੀ ਪਰਿਸਥਿਤੀਆਂ ਨੰ ਕੇਂਦਰ ਵਿੱਚ ਰੱਖਦੇ ਹੋਏ ਵਿਜ਼ਨ ਸ਼੍ਰਮੇਵ ਜਯਤੇ @ 2047 (Vision Shramev Jayate @ 2047) ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
****
ਡੀਐੱਸ/ਐੱਸਐੱਚ