ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 24 ਸਤੰਬਰ 2023 ਨੂੰ ਦੁਪਹਿਰ 12.30 ਵਜੇ ਵੀਡੀਓ ਕਾਨਫਰਸਿੰਗ ਦੇ ਮਾਧਿਅਮ ਨਾਲ ਨੌਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ।
ਇਹ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇਸ਼ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹਨ। ਜਿਨ੍ਹਾਂ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ, ਉਨ੍ਹਾਂ ਦੇ ਨਾਮ ਹਨ:
1. ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ
2. ਤਿਰੂਨੇਲਵੇਲੀ –ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ
3. ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ
4. ਵਿਜੈਵਾੜਾ-ਚੇਨਈ (ਰੇਨੀਗੁੰਟਾ ਦੇ ਰਸਤੇ) ਵੰਦੇ ਭਾਰਤ ਐਕਸਪ੍ਰੈੱਸ
5. ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ
6. ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ
7. ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ
8. ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ
9. ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ
ਇਹ ਨੌਂ ਟ੍ਰੇਨਾਂ 11 ਰਾਜਾਂ- ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਓਡੀਸ਼ਾ, ਝਾਰਖੰਡ ਅਤੇ ਗੁਜਰਾਤ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੀਆਂ।
ਇਹ ਵੰਦੇ ਭਾਰਤ ਟ੍ਰੇਨਾਂ ਆਪਣੇ ਸੰਚਾਲਨ ਦੇ ਰੂਟਾਂ ‘ਤੇ ਸਭ ਤੋਂ ਤੇਜ਼ ਗਤੀ ਨਾਲ ਦੋੜਨਗੀਆਂ ਅਤੇ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬੱਚਤ ਕਰਨਗੀਆਂ। ਰੂਟ ‘ਤੇ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਤਿੰਨ ਘੰਟੇ ਜਲਦੀ ਸਫਰ ਤੈਅ ਕਰਗੀਆਂ, ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ 2.5 ਘੰਟੇ ਤੋਂ ਅਧਿਕ ਸਮੇਂ ਦੀ ਬੱਚਤ ਕਰੇਗੀ, ਤਿਰੁਲੇਵੇਲੀ-ਮਦੁਰੈ–ਚੇਨਈ ਵੰਦੇ ਭਾਰਤ ਐਕਸਪ੍ਰੈੱਸ 2 ਘੰਟੇ ਤੋਂ ਅਧਿਕ ਸਮੇਂ ਦੀ ਬੱਚਤ ਕਰੇਗੀ, ਰਾਂਚੀ–ਹਾਵੜਾ ਵੰਦੇ ਭਾਰਤ ਐਕਸਪ੍ਰੈੱਸ, ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਇੱਕ ਘੰਟੇ ਦੇ ਸਮੇਂ ਦੀ ਬੱਚਤ ਕਰੇਗੀ ਅਤੇ ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਅੱਧਾ ਘੰਟਾ ਜਲਦੀ ਸਫਰ ਤੈਅ ਕਰੇਗੀ।
ਦੇਸ਼ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ, ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਤਿਰੁਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਪੁਰੀ ਅਤੇ ਮਦੁਰੈ ਦੇ ਮਹੱਤਵਪੂਰਨ ਧਾਰਮਿਕ ਸ਼ਹਿਰਾਂ ਨੂੰ ਜੋੜੇਗੀ। ਇਸ ਦੇ ਇਲਾਵਾ, ਵਿਜੈਵਾੜਾ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਰੇਨੀਗੁੰਟਾ ਰੂਟ ਤੋਂ ਸੰਚਾਲਿਤ ਹੋਵੇਗੀ ਅਤੇ ਤਿਰੂਪਤੀ ਤੀਰਥ ਸਥਾਨ ਕੇਂਦਰ ਤੱਕ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਇਨ੍ਹਾਂ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨਾਲ ਦੇਸ਼ ਵਿੱਚ ਰੇਲ ਸੇਵਾ ਦੇ ਇੱਕ ਨਵੇਂ ਮਾਨਕ ਦੀ ਸ਼ੁਰੂਆਤ ਹੋਵੇਗੀ। ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਕਵਚ ਤਕਨੀਕ ਸਹਿਤ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਸੁਸਜਿਤ ਇਹ ਟ੍ਰੇਨਾਂ ਆਮ ਲੋਕਾਂ, ਪੇਸ਼ੇਵਰਾਂ, ਵਪਾਰਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਯਾਤਰਾ ਦੇ ਆਧੁਨਿਕ, ਜਲਦੀ ਅਤੇ ਆਰਾਮਦਾਇਕ ਸਾਧਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
****
ਡੀਐੱਸ/ਐੱਸਟੀ