ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਦਸੰਬਰ ਨੂੰ ਸ਼ਾਮ 6:30 ਵਜੇ ਨਵੀਂ ਦਿੱਲੀ ਸਥਿਤ ਸੀਬੀਸੀਆਈ ਸੈਂਟਰ ਪਰਿਸਰ ਵਿੱਚ ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ-CBCI) ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲੈਣਗੇ ।
ਪ੍ਰਧਾਨ ਮੰਤਰੀ ਇਸਾਈ ਸਮੁਦਾਇ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਗੱਲਬਾਤ ਕਰਨਗੇ, ਜਿਨ੍ਹਾਂ ਵਿੱਚ ਕਾਰਡੀਨਲਸ, ਬਿਸ਼ਪਸ ਅਤੇ ਚਰਚ ਦੇ ਪ੍ਰਮੁੱਖ ਨੇਤਾ ਸ਼ਾਮਲ ਹੋਣਗੇ।
ਇਹ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਵਿੱਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ।
ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ–CBCI) ਦੀ ਸਥਾਪਨਾ 1944 ਵਿੱਚ ਹੋਈ ਸੀ ਅਤੇ ਇਹ ਸੰਸਥਾ ਪੂਰੇ ਭਾਰਤ ਵਿੱਚ ਸਾਰੇ ਕੈਥੋਲਿਕਾਂ (Catholics) ਦੇ ਨਾਲ ਮਿਲ ਕੇ ਕੰਮ ਕਰਦੀ ਹੈ ।
**********
ਐੱਮਜੇਪੀਐੱਸ/ਐੱਸਕੇਐੱਸ