Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ। 23 ਫਰਵਰੀ ਨੂੰ ਉਹ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਜਾਣਗੇ ਅਤੇ ਦੁਪਹਿਰ ਕਰੀਬ 2 ਵਜੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਵਿਗਿਆਨ ਖੋਜ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ। 24 ਫਰਵਰੀ ਨੂੰ ਸਵੇਰੇ ਕਰੀਬ 10 ਵਜੇ ਪ੍ਰਧਾਨ ਮੰਤਰੀ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਜਾਣਗੇ ਅਤੇ ਦੁਪਹਿਰ ਕਰੀਬ 2.15 ਵਜੇ ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ ਅਤੇ ਬਿਹਾਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਗੁਵਾਹਾਟੀ ਜਾਣਗੇ ਅਤੇ ਸ਼ਾਮ ਕਰੀਬ 6 ਵਜੇ ਝੁਮੋਇਰ ਬਿੰਨਦਿਨੀ (ਮੈਗਾ ਝੁਮੋਇਰ) 2025 ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 25 ਫਰਵਰੀ ਨੂੰ ਸਵੇਰੇ ਕਰੀਬ 10.45 ਵਜੇ ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ

ਪ੍ਰਧਾਨ ਮੰਤਰੀ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਵਿਗਿਆਨ ਖੋਜ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ। ਸਾਰੇ ਵਰਗਾਂ ਦੇ ਲੋਕਾਂ ਲਈ ਬਿਹਤਰ ਸਿਹਤ ਸੰਭਾਲ ਸੇਵਾਵਾਂ ਸੁਨਿਸ਼ਚਿਤ ਕਰਨ ਲਈ, 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੈਂਸਰ ਹਸਪਤਾਲ ਵਿੱਚ ਸੁਵਿਧਾ ਤੋਂ ਵੰਚਿਤ ਕੈਂਸਰ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ ਤੇ ਇਹ ਅਤਿਆਧੁਨਿਕ ਮਸ਼ੀਨਾਂ ਨਾਲ ਲੈਸ ਹੋਵੇਗਾ ਅਤੇ ਇਸ ਵਿੱਚ ਮਾਹਿਰ ਡਾਕਟਰ ਹੋਣਗੇ।

ਪ੍ਰਧਾਨ ਮਤੰਰੀ ਭੋਪਾਲ ਵਿੱਚ ਦੋ ਦਿਨਾਂ ਗਲੋਬਲ ਇਨਵੈਸਟਰਜ਼ ਸਮਿਟ (ਜੀਆਈਐੱਸ) 2025 ਦਾ ਵੀ ਉਦਘਾਟਨ ਕਰਨਗੇ। ਮੱਧ ਪ੍ਰਦੇਸ਼ ਨੂੰ ਗਲੋਬਲ ਨਿਵੇਸ਼ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰਦੇ ਹੋਏ, ਜੀਆਈਐੱਸ ਵਿੱਚ ਵਿਭਾਗੀ ਸਮਿਟ; ਫਾਰਮਾ ਅਤੇ ਮੈਡੀਕਲ ਉਪਕਰਣਾਂ, ਟ੍ਰਾਂਸਪੋਰਟ ਅਂਤੇ ਲੌਜਿਸਟਿਕਸ, ਉਦਯੋਗ, ਕੌਸ਼ਲ ਵਿਕਾਸ, ਟੂਰਿਜ਼ਮ ਅਤੇ ਐੱਮਐੱਸਐੱਮਈ ਆਦਿ ‘ਤੇ ਵਿਸ਼ੇਸ਼ ਸੈਸ਼ਨ ਸ਼ਾਮਲ ਹੋਣਗੇ। ਇਸ ਵਿੱਚ ਗਲੋਬਲ ਸਾਊਥ ਦੇਸ਼ਾਂ ਦੇ ਸੰਮੇਲਨ, ਲੇਟਿਨ ਅਮਰੀਕਾ ਅਤੇ ਕੈਰੇਬੀਅਨ ਸੈਸ਼ਨ ਜਿਹੇ ਇੰਟਰਨੈਸ਼ਨਲ ਸੈਸ਼ਨ ਅਤੇ ਪ੍ਰਮੁੱਖ ਭਾਗੀਦਾਰ ਦੇਸ਼ਾਂ ਲਈ ਵਿਸ਼ੇਸ਼ ਸੈਸ਼ਨ ਵੀ ਸ਼ਾਮਲ ਹੋਣਗੇ।

ਸਮਿਟ ਦੌਰਾਨ ਤਿੰਨ ਪ੍ਰਮੁੱਖ ਉਦਯੋਗਿਕ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ। ਆਟੋ ਸ਼ੋਅ ਵਿੱਚ ਮੱਧ ਪ੍ਰਦੇਸ਼ ਦੀ ਆਟੋਮੋਟਿਵ ਸਮਰੱਥਾਵਾਂ ਅਤੇ ਭਵਿੱਖ ਦੀ ਗਤੀਸ਼ੀਲਤਾ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਟੈਕਸਟਾਈਲ ਅਤੇ ਫੈਸ਼ਨ ਐਕਸਪੋ ਵਿੱਚ ਪਰੰਪਰਾਗਤ ਅਤੇ ਆਧੁਨਿਕ ਟੈਕਸਟਾਈਲ ਨਿਰਮਾਣ ਦੋਵਾਂ ਵਿੱਚ ਰਾਜ ਦੀ ਮੁਹਾਰਤ ਨੂੰ ਉਜਾਗਰ ਕੀਤਾ ਜਾਵੇਗਾ। “ਇੱਕ ਜ਼ਿਲ੍ਹਾ-ਇੱਕ ਉਤਪਾਦ” (ਓਡੀਓਪੀ) ਪਿੰਡ ਵਿੱਚ ਰਾਜ ਦੀ ਵਿਲੱਖਣ ਕਾਰੀਗਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਸਮਿਟ ਵਿੱਚ 60 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ, ਵਿਭਿੰਨ ਅੰਤਰਰਾਸ਼ਟਰੀ ਸੰਗਠਨਾਂ ਦੇ ਅਧਿਕਾਰੀ, ਭਾਰਤ ਦੇ 300 ਤੋਂ ਵੱਧ ਪ੍ਰਮੁੱਖ ਉਦਯੋਗ ਨੇਤਾ ਅਤੇ ਨੀਤੀ ਨਿਰਮਾਤਾ ਹਿੱਸਾ ਲੈਣਗੇ।

ਬਿਹਾਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਕਿਸਾਨ ਭਲਾਈ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹਨ। ਇਸ ਦੇ ਤਹਿਤ ਭਾਗਲਪੁਰ ਵਿੱਚ ਉਨ੍ਹਾਂ ਦੇ ਦੁਆਰਾ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਭਾਗਲਪੁਰ ਵਿੱਚ ਉਹ ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਜਾਰੀ ਕਰਨਗੇ। ਦੇਸ਼ ਭਰ ਦੇ 9.7 ਕਰੋੜ ਤੋਂ ਵੱਧ ਕਿਸਾਨਾਂ ਨੂੰ 21,500 ਕਰੋੜ ਰੁਪਏ ਤੋਂ ਵੱਧ ਦਾ ਪ੍ਰਤੱਖ ਵਿੱਤੀ ਲਾਭ ਪ੍ਰਾਪਤ ਹੋਵੇਗਾ।

ਪ੍ਰਧਾਨ ਮੰਤਰੀ ਦਾ ਇੱਕ ਮਹੱਤਵਪੂਰਨ ਫੋਕਸ ਇਹ ਸੁਨਿਸ਼ਚਿਤ ਕਰਨਾ ਰਿਹਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁਆਵਜ਼ਾ ਮਿਲ ਸਕੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 29 ਫਰਵਰੀ, 2020 ਨੂੰ ਉਨ੍ਹਾਂ ਨੇ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਗਠਨ ਅਤੇ ਪ੍ਰਮੋਸ਼ਨ ਲਈ ਕੇਂਦਰੀ ਖੇਤਰ ਦੀ ਯੋਜਨਾ ਦੀ ਸ਼ੁਰੂਆਤ ਕੀਤੀ, ਜੋ ਕਿਸਾਨਾਂ ਨੂੰ ਸਮੂਹਿਕ ਤੌਰ ‘ਤੇ ਆਪਣੇ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਅਤੇ ਉਤਪਾਦਨ ਕਰਨ ਵਿੱਚ ਮਦਦ ਕਰਦਾ ਹੈ।

ਪੰਜ ਸਾਲ ਦੇ ਅੰਦਰ, ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਦੀ ਇਹ ਪ੍ਰਤੀਬੱਧਤਾ ਪੂਰੀ ਹੋ ਗਈ ਹੈ, ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਦੇਸ਼ ਵਿੱਚ 10,000ਵੇਂ ਐੱਫਪੀਓ ਦੇ ਗਠਨ ਨੂੰ ਮੀਲ ਪੱਥਰ ਚਿੰਨ੍ਹਿਤ ਕੀਤਾ।

ਪ੍ਰਧਾਨ ਮੰਤਰੀ ਮੋਤੀਹਾਰੀ ਵਿੱਚ ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ ਨਿਰਮਿਤ ਸਵਦੇਸ਼ੀ ਨਸਲਾਂ ਦੇ ਲਈ ਉਤਕ੍ਰਿਸ਼ਟਤਾ ਕੇਂਦਰ ਦਾ ਉਦਘਾਟਨ ਕਰਨਗੇ। ਇਸ ਦੇ ਪ੍ਰਮੁੱਖ ਉਦੇਸ਼ਾਂ ਵਿੱਚ ਅਤਿਆਧੁਨਿਕ ਆਈਵੀਐੱਫ ਟੈਕਨੋਲੋਜੀ ਦੀ ਸ਼ੁਰੂਆਤ, ਅੱਗੇ ਦੇ ਪ੍ਰਸਾਰ ਲਈ ਸਵਦੇਸ਼ੀ ਨਸਲਾਂ ਦੇ ਉਤਕ੍ਰਿਸ਼ਟ ਪਸ਼ੂਆਂ ਦਾ ਉਤਪਾਦਨ ਅਤੇ ਆਧੁਨਿਕ ਪ੍ਰਜਨਨ ਟੈਕਨੋਲੋਜੀ ਵਿੱਚ ਕਿਸਾਨਾਂ ਅਤੇ ਪੇਸ਼ੇਵਰਾਂ ਨੂੰ ਟ੍ਰੇਨਿੰਗ ਦੇਣਾ ਸ਼ਾਮਲ ਹੈ। ਉਹ ਬਰੌਨੀ ਵਿੱਚ ਦੁੱਧ ਉਤਪਾਦ ਪਲਾਂਟ ਦਾ ਵੀ ਉਦਘਾਟਨ ਕਰਨਗੇ ਜਿਸ ਦਾ ਉਦੇਸ਼ 3 ਲੱਖ ਦੁੱਧ ਉਤਪਾਦਕਾਂ ਲਈ ਇੱਕ ਸੰਗਠਿਤ ਬਜ਼ਾਰ ਬਣਾਉਣਾ ਹੈ।

ਕਨੈਕਟੀਵਿਟੀ ਅਤੇ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 526 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਾਰਿਸਲੀਗੰਜ-ਨਵਾਦਾਹ-ਤਿਲਈਆ ਰੇਲ ਸੈਕਸ਼ਨ ਦੀ ਡਬਲਿੰਗ ਅਤੇ ਇਸਮਾਈਲਪੁਰ-ਰਫੀਗੰਜ ਰੋਡ ਓਵਰ ਬ੍ਰਿਜ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਅਸਾਮ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਝੁਮੋਇਰ ਬਿੰਨਦਿਨੀ (ਮੈਗਾ ਝੁਮੋਇਰ) 2025 ਵਿੱਚ ਹਿੱਸਾ ਲੈਣਗੇ, ਜੋ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੈ ਜਿਸ ਵਿੱਚ 8,000 ਕਲਾਕਾਰ ਝੁਮੋਇਰ ਡਾਂਸ ਵਿੱਚ ਹਿੱਸਾ ਲੈਣਗੇ। ਝੁਮਇਰ ਡਾਂਸ ਅਸਾਮ ਚਾਹ ਜਨਜਾਤੀ ਅਤੇ ਅਸਾਮ ਦੇ ਆਦਿਵਾਸੀ ਭਾਈਚਾਰਿਆਂ ਦਾ ਇਕ ਲੋਕ ਨ੍ਰਿਤ ਹੈ ਜੋ ਸਮਾਵੇਸ਼ਿਤਾ, ਏਕਤਾ ਅਤੇ ਸੱਭਿਆਚਾਰਕ ਗੌਰਵ ਦੀ ਭਾਵਨਾ ਦਾ ਪ੍ਰਤੀਕ ਹੈ। ਅਤੇ ਅਸਾਮ ਦੇ ਸੱਭਿਆਚਾਰਕ ਮੇਲ-ਜੋਲ ਦਾ ਪ੍ਰਤੀਕ ਹੈ। ਮੈਗਾ ਝੁਮੋਇਰ ਪ੍ਰੋਗਰਾਮ ਚਾਹ ਉਦਯੋਗ ਦੇ 200 ਵਰ੍ਹਿਆਂ ਅਤੇ ਅਸਾਮ ਵਿੱਚ ਉਦਯੋਗੀਕਰਣ ਦੇ 200 ਵਰ੍ਹਿਆਂ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ 25 ਤੋਂ 26 ਫਰਵਰੀ ਤੱਕ ਗੁਵਾਹਾਟੀ ਵਿੱਚ ਆਯੋਜਿਤ ਹੋਣ ਵਾਲੇ ਐਡਵਾਂਟੇਜ ਅਸਾਮ 2.0 ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਵੀ ਉਦਘਾਟਨ ਕਰਨਗੇ। ਇਸ ਵਿੱਚ ਇੱਕ ਉਦਘਾਟਨ ਸੈਸ਼ਨ, ਸੱਤ ਮੰਤਰੀ ਪੱਧਰੀ ਸੈਸ਼ਨ ਅਤੇ 14 ਵਿਸ਼ਾਗਤ ਸੈਸ਼ਨ ਸ਼ਾਮਲ ਹੋਣਗੇ। ਇਸ ਵਿੱਚ ਰਾਜ ਦੇ ਆਰਥਿਕ ਲੈਂਡਸਕੇਪ ਨੂੰ ਦਰਸਾਉਣ ਵਾਲੀ ਇੱਕ ਵਿਆਪਕ ਪ੍ਰਦਰਸ਼ਨੀ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਇਸ ਦੇ ਉਦੋਯਗਿਕ ਵਿਕਾਸ, ਗਲੋਬਲ ਕਾਰੋਬਾਰ ਸਾਂਝੇਦਾਰੀ, ਤੇਜ਼ੀ ਨਾਲ ਵਧਦੇ ਉਦਯੋਗ ਅਤੇ ਜੀਵੰਤ ਐੱਮਐੱਸਐੱਮਈ ਖੇਤਰ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ 240 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ।

 ਸਮਿਟ ਵਿੱਚ ਵਿਭਿੰਨ ਅੰਤਰਰਾਸ਼ਟਰੀ ਸੰਗਠਨ, ਗਲੋਬਲ ਨੇਤਾ ਅਤੇ ਨਿਵੇਸ਼ਕ, ਨੀਤੀ ਨਿਰਮਾਤਾ, ਉਦਯੋਗ ਮਾਹਿਰ, ਸਟਾਰਟਅੱਪਸ ਅਤੇ ਵਿਦਿਆਰਥੀ ਆਦਿ ਹਿੱਸਾ ਲੈਣਗੇ।

************

ਐੱਮਜੇਪੀਐੱਸ/ਵੀਜੇ