ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਅਕਤੂਬਰ , 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਤਮਨਿਰਭਰ ਭਾਰਤ ਸਵਯੰਪੂਰਣ ਗੋਆ ਪ੍ਰੋਗਰਾਮ ਦੇ ਲਾਭਾਰਥੀਆਂ ਅਤੇ ਹਿਤਧਾਰਕਾਂ ਦੇ ਨਾਲ ਗੱਲਬਾਤ ਕਰਨਗੇ। ਗੱਲਬਾਤ ਦੇ ਬਾਅਦ , ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਉਪਸਥਿਤ ਲੋਕਾਂ ਨੂੰ ਸੰਬੋਧਨ ਕਰਨਗੇ ।
1 ਅਕਤੂਬਰ 2020 ਨੂੰ ਸ਼ੁਰੂ ਕੀਤੀ ਗਈ ਸਵਯੰਪੂਰਣ ਗੋਆ ਦੀ ਪਹਿਲ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਦੇ ਸੱਦੇ ਤੋਂ ਪ੍ਰੇਰਿਤ ਸੀ । ਇਸ ਪ੍ਰੋਗਰਾਮ ਦੇ ਤਹਿਤ , ਰਾਜ ਸਰਕਾਰ ਦੇ ਇੱਕ ਅਧਿਕਾਰੀ ਨੂੰ ‘ਸਵਯੰਪੂਰਣ ਮਿਤ੍ਰ’ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਂਦਾ ਹੈ । ਇਹ ਮਿਤ੍ਰ ਇੱਕ ਮਨੋਨੀਤ ਪੰਚਾਇਤ ਜਾਂ ਨਗਰਪਾਲਿਕਾ ਦਾ ਦੌਰਾ ਕਰਦਾ ਹੈ , ਲੋਕਾਂ ਦੇ ਨਾਲ ਸੰਵਾਦ ਕਰਦਾ ਹੈ, ਕਈ ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਕਰਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਵਿਭਿੰਨ ਸਰਕਾਰੀ ਯੋਜਨਾਵਾਂ ਅਤੇ ਲਾਭ ਪਾਤਰ ਲਾਭਾਰਥੀਆਂ ਲਈ ਉਪਲਬਧ ਹੋਣ ।
ਇਸ ਅਵਸਰ ‘ਤੇ , ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਵੀ ਮੌਜੂਦ ਰਹਿਣਗੇ ।
***
ਡੀਐੱਸ/ਵੀਜੇ