ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21-22 ਮਾਰਚ, 2024 ਦੇ ਦੌਰਾਨ ਭੂਟਾਨ ਦਾ ਸਰਕਾਰੀ ਦੌਰਾ ਕਰਨਗੇ। ਇਹ ਯਾਤਰਾ ਭਾਰਤ ਅਤੇ ਭੂਟਾਨ ਦੇ ਦਰਮਿਆਨ ਨਿਯਮਿਤ ਤੌਰ ‘ਤੇ ਹੋਣ ਵਾਲੀ ਉੱਚ ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਅਤੇ ਸਰਕਾਰ ਦੀ ‘ਪੜੌਸੀ ਪ੍ਰਥਮ ਦੀ ਨੀਤੀ’ ‘ਤੇ ਜ਼ੋਰ ਦੇਣ ਦੀ ਕਵਾਇਦ ਦੇ ਅਨੁਸਾਰ ਹੈ।
ਇਸ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਭੂਟਾਨ ਦੇ ਰਾਜਾ ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ (Jigme Khesar Namgyel Wangchuck) ਅਤੇ ਭੂਟਾਨ ਦੇ ਚੌਥੇ ਰਾਜਾ ਮਹਾਮਹਿਮ ਜਿਗਮੇ ਸਿੰਗਯੇ ਵਾਂਗਚੁਕ (Jigme Singye Wangchuck) ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸ਼ੇਰਿੰਗ ਟੋਬਗੇ ਨਾਲ ਵੀ ਗੱਲਬਾਤ ਕਰਨਗੇ।
ਭਾਰਤ ਅਤੇ ਭੂਟਾਨ ਦੇ ਦਰਮਿਆਨ ਆਪਸੀ ਭਰੋਸਾ, ਸਮਝ ਅਤੇ ਸਦਭਾਵਨਾ ‘ਤੇ ਅਧਾਰਿਤ ਇੱਕ ਅਨੋਖੀ ਅਤੇ ਸਥਾਈ ਸਾਂਝੇਦਾਰੀ ਹੈ। ਸਾਡੀ ਸਾਂਝੀ ਅਧਿਆਤਮਿਕ ਵਿਰਾਸਤ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਮਧੁਰ ਸਬੰਧ ਸਾਡੇ ਅਸਾਧਾਰਣ ਸਬੰਧਾਂ ਵਿੱਚ ਗਹਿਰਾਈ ਅਤੇ ਜੀਵੰਤਤਾ ਦਾ ਸੁਮੇਲ ਕਰਦੇ ਹਨ। ਇਹ ਯਾਤਰਾ ਦੋਵੇਂ ਦੇਸ਼ਾਂ ਨੂੰ ਆਪਸੀ ਹਿਤ ਦੇ ਦੁਵੱਲੇ ਅਤੇ ਖੇਤਰੀ ਮਾਮਲਿਆਂ ਦਾ ਅਦਾਨ-ਪ੍ਰਦਾਨ ਕਰਨ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਲਾਭ ਲਈ ਸਾਡੀ ਮਿਸਾਲੀ ਭਾਈਵਾਲੀ ਨੂੰ ਵਿਸਤ੍ਰਿਤ ਅਤੇ ਮਜ਼ਬੂਤ ਕਰਨ ਦੇ ਤੌਰ-ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
****************
ਡੀਐੱਸ/ਏਕੇ