ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਫਰਵਰੀ ਨੂੰ ਸਵੇਰੇ ਕਰੀਬ 11 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸੋਲ (SOUL) ਲੀਡਰਸ਼ਿਪ ਕਨਕਲੇਵ ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਮੌਜੂਦ ਲੋਕਾਂ ਨੂ ਸੰਬੋਧਨ ਵੀ ਕਰਨਗੇ। ਭੂਟਾਨ ਦੇ ਪ੍ਰਧਾਨ ਮੰਤਰੀ ਦਾਸ਼ੋ ਸ਼ੇਰਿੰਗ ਤੋਬਗੇ ਮੁੱਖ ਮਹਿਮਾਨ ਵਜੋਂ ਮੁੱਖ ਭਾਸ਼ਣ ਦੇਣਗੇ।
21 ਤੋਂ 22 ਫਰਵਰੀ ਤੱਕ ਚਲਣ ਵਾਲਾ ਦੋ ਦਿਨਾਂ ਸੋਲ (SOUL) ਲੀਡਰਸ਼ਿਪ ਕਨਕਲੇਵ ਇੱਕ ਪ੍ਰਮੁੱਖ ਮੰਚ ਦੇ ਰੂਪ ਵਿੱਚ ਕੰਮ ਕਰੇਗਾ, ਜਿੱਥੇ ਰਾਜਨੀਤਕ, ਖੇਡ, ਕਲਾ ਅਤੇ ਮੀਡੀਆ, ਅਧਿਆਤਮਿਕ ਦੁਨੀਆ, ਜਨਤਕ ਨੀਤੀ, ਕਾਰੋਬਾਰ ਅਤ ਸਮਾਜਿਕ ਖੇਤਰ ਜਿਹੇ ਵਿਭਿੰਨ ਖੇਤਰਾਂ ਦੇ ਨੇਤਾ ਆਪਣੀਆਂ ਪ੍ਰੇਰਕ ਜੀਵਨ ਯਾਤਰਾਵਾਂ ਸਾਂਝੀਆਂ ਕਰਨਗੇ ਅਤੇ ਅਗਵਾਈ ਨਾਲ ਸਬੰਧਿਤ ਪਹਿਲੂਆਂ ‘ਤੇ ਚਰਚਾ ਕਰਨਗੇ। ਕਨਕਲੇਵ ਸਹਿਯੋਗ ਅਤੇ ਵਿਚਾਰ ਅਗਵਾਈ ਦੇ ਇੱਕ ਈਕੋਸਿਸਟਮ ਨੂੰ ਹੁਲਾਰਾ ਦੇਣਗੇ, ਜਿਸ ਨਾਲ ਯੁਵਾ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਲਈ ਅਸਫ਼ਲਤਾਵਾਂ ਅਤੇ ਸਫ਼ਲਤਾਵਾਂ ਦੋਵਾਂ ਤੋਂ ਸਿੱਖਣ ਦੀ ਸੁਵਿਧਾ ਮਿਲੇਗੀ।
ਸਕੂਲ ਆਫ਼ ਅਲਟੀਮੇਟ ਲੀਡਰਸ਼ਿਪ ਗੁਜਰਾਤ ਵਿੱਚ ਇੱਕ ਆਗਾਮੀ ਲੀਡਰਸ਼ਿਪ ਇੰਸਟਿਊਸ਼ਨ ਹੈ ਜੋ ਜਨਤਾ ਦੇ ਸੇਵਕਾਂ ਨੂੰ ਜਨਹਿਤ ਵਿੱਚ ਅੱਗੇ ਵਧਾਉਣ ਵਿੱਚ ਸਮਰੱਥ ਬਣਾਏਗਾ। ਇਸ ਦਾ ਉਦੇਸ਼ ਰਸਮੀ ਟ੍ਰੇਨਿੰਗ ਰਾਹੀਂ ਭਾਰਤ ਵਿੱਚ ਰਾਜਨੀਤਕ ਅਗਵਾਈ ਦੇ ਲੈਂਡਸਕੇਪ ਨੂੰ ਵਿਆਪਕ ਬਣਾਉਣਾ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜੋ ਕੇਵਲ ਰਾਨਜੀਤਕ ਵੰਸ਼ ਤੋਂ ਨਹੀਂ ਬਲਕਿ ਜਨਤਕ ਸੇਵਾ ਲਈ ਯੋਗਤਾ, ਪ੍ਰਤੀਬੱਧਤਾ ਅਤੇ ਜਨੂੰਨ ਰਾਹੀਂ ਅੱਗੇ ਵਧਦੇ ਹਨ। ਸੋਲ ਅੱਜ ਦੀ ਦੁਨੀਆ ਵਿੱਚ ਲੀਡਰਸ਼ਿਪ ਦੀਆਂ ਗੁੰਝਲਦਾਰ ਚੁਣੌਤੀਆਂ ਦਾ ਮਾਰਗ-ਨਿਰਦੇਸ਼ਨ ਕਰਨ ਲਈ ਜ਼ਰੂਰੀ ਜਾਣਕਾਰੀ, ਕੌਸ਼ਲ ਅਤੇ ਮੁਹਾਰਤ ਲਿਆਉਂਦਾ ਹੈ।
************
ਐੱਮਜੇਪੀਐੱਸ/ਐੱਸਕੇ