Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 21 ਅਪ੍ਰੈਲ ਨੂੰ ਲਾਲ ਕਿਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਰੋਹ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ 2022 ਨੂੰ ਰਾਤ ਲਗਭਗ 9:15 ਵਜੇ ਨਵੀਂ ਦਿੱਲੀ ਦੇ ਲਾਲ ਕਿਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ  ਦੇ 400ਵੇਂ ਪ੍ਰਕਾਸ਼ ਪੁਰਬ ਸਮਾਰੋਹ ਵਿੱਚ ਹਿੱਸਾ ਲੈਣਗੇ।  ਇਸ ਅਵਸਰ ਉੱਤੇ,  ਪ੍ਰਧਾਨ ਮੰਤਰੀ ਉਪਸਥਿਤ ਜਨਸਮੂਹ ਨੂੰ ਸੰਬੋਧਨ ਕਰਨਗੇ ਅਤੇ ਇੱਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ ।

ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ  ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਦੋ-ਦਿਨਾ  ( 20 ਅਤੇ 21 ਅਪ੍ਰੈਲ )  ਪ੍ਰੋਗਰਾਮ  ਦੇ ਦੌਰਾਨ,  ਦੇਸ਼ ਦੇ ਕਈ ਹਿੱਸਿਆਂ ਤੋਂ ਰਾਗੀ ਅਤੇ ਬੱਚੇ ‘ਸ਼ਬਦ ਕੀਰਤਨ’ ਵਿੱਚ ਹਿੱਸਾ ਲੈਣਗੇ।  ਗੁਰੂ ਤੇਗ਼ ਬਹਾਦਰ ਜੀ  ਦੇ ਜੀਵਨ ਨੂੰ ਦਰਸਾਉਣ ਵਾਲਾ ਇੱਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ।  ਇਸ ਦੇ ਇਲਾਵਾ ਸਿੱਖਾਂ ਦੀ ਪਰੰਪਰਾਗਤ ਮਾਰਸ਼ਲ ਆਰਟ ਗੱਤਕਾ’ ਦਾ ਵੀ ਆਯੋਜਨ ਕੀਤਾ ਜਾਵੇਗਾ।

ਇਹ ਪ੍ਰੋਗਰਾਮ ਨੌਵੇਂ ਸਿੱਖ ਗੁਰੂ ,  ਗੁਰੂ ਤੇਗ਼ ਬਹਾਦਰ ਜੀ  ਦੇ ਉਪਦੇਸ਼ਾਂ ਨੂੰ ਰੇਖਾਂਕਿਤ ਕਰਨ ਉੱਤੇ ਕੇਂਦ੍ਰਿਤ ਹੈ ।  ਗੁਰੂ ਤੇਗ਼ ਬਹਾਦਰ ਜੀ ਨੇ ਵਿਸ਼ਵ ਇਤਿਹਾਸ ਵਿੱਚ ਧਰਮ ਅਤੇ ਮਾਨਵੀ ਕਦਰਾਂ-ਕੀਮਤਾਂ,  ਆਦਰਸ਼ਾਂ ਅਤੇ ਸਿੱਧਾਂਤਾਂ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ। ਉਨ੍ਹਾਂ ਨੂੰ ਮੁਗਲ ਸ਼ਾਸਕ ਔਰੰਗਜੇਬ  ਦੇ ਆਦੇਸ਼ ਉੱਤੇ ਕਸ਼ਮੀਰੀ ਪੰਡਿਤਾਂ ਦੀ ਧਾਰਮਿਕ ਸੁਤੰਤਰਤਾ ਦਾ ਸਮਰਥਨ ਕਰਨ ਲਈ ਸ਼ਹੀਦ ਕੀਤਾ ਗਿਆ ਸੀ।  ਉਨ੍ਹਾਂ ਦੀ ਸ਼ਹਾਦਤ 24 ਨਵੰਬਰ ਹਰ ਸਾਲ ਸ਼ਹੀਦੀ ਦਿਵਸ  ਦੇ ਰੂਪ ਵਿੱਚ ਮਨਾਈ ਜਾਂਦੀ ਹੈ ।  ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬ ਗੰਜ ਉਨ੍ਹਾਂ ਦੇ  ਪਵਿਤਰ ਬਲੀਦਾਨ ਨਾਲ ਜੁੜੇ ਹਨ।  ਉਨ੍ਹਾਂ ਦੀ ਵਿਰਾਸਤ ਇਸ ਰਾਸ਼ਟਰ ਦੇ ਲਈ ਇਕਜੁੱਟਤਾ ਦੀ ਇੱਕ ਮਹਾਨ ਸ਼ਕਤੀ ਦੇ ਰੂਪ ਵਿੱਚ ਕਾਰਜ ਕਰਦੀ ਹੈ ।

****

ਡੀਐੱਸ/ਐੱਲਪੀ