ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਫਰਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਦੇ ਏਜੰਡੇ ਵਿੱਚ ਬੁਨਿਆਦੀ ਪੱਧਰ ਉੱਤੇ ਖੇਤੀਬਾੜੀ, ਬੁਨਿਆਦੀ ਢਾਂਚਾ, ਨਿਰਮਾਣ, ਮਾਨਵ ਸੰਸਾਧਨ ਵਿਕਾਸ, ਸੇਵਾ ਡਿਲਿਵਰੀ ਅਤੇ ਸਿਹਤ ਤੇ ਪੋਸ਼ਣ ਬਾਰੇ ਵਿਚਾਰ–ਵਟਾਂਦਰੇ ਕਰਨਾ ਸ਼ਾਮਲ ਹਨ।
ਗਵਰਨਿੰਗ ਕੌਂਸਲ; ਅੰਤਰ–ਖੇਤਰੀ, ਅੰਤਰ–ਵਿਭਾਗੀ ਤੇ ਕੇਂਦਰੀ ਮਸਲਿਆਂ ਬਾਰੇ ਵਿਚਾਰ–ਚਰਚਾ ਕਰਨ ਦਾ ਇੱਕ ਮੰਚ ਰਦਾਨ ਕਰਦੀ ਹੈ। ਇਸ ਵਿੱਚ ਪ੍ਰਧਾਨ ਮੰਤਰੀ, ਰਾਜਾਂ ਤੇ ਵਿਧਾਨ ਸਭਾਵਾਂ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫ਼ਟੀਨੈਂਟ ਗਵਰਨਰਸ ਮੌਜੂਦ ਹਨ ਤੇ ਇਸ ਵਿੱਚ ਜੰਮੂ–ਕਸ਼ਮੀਰ ਦੀ ਕੇਂਦਰ ਸ਼ਾਸਿਤ ਵਜੋਂ ਸ਼ਮੂਲੀਅਤ ਤੋਂ ਇਲਾਵਾ ਪਹਿਲੀ ਵਾਰ ਲੱਦਾਖ ਦੀ ਸ਼ਮੂਲੀਅਤ ਹੋਵੇਗੀ। ਇਸ ਵਾਰ, ਪ੍ਰਸ਼ਾਸਕਾਂ ਦੀ ਅਗਵਾਈ ਹੇਠਲੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਹੋਣ ਵਾਸਤੇ ਸੱਦਿਆ ਗਿਆ ਹੈ। ਇਸ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਦੇ ਐਕਸ–ਆਫ਼ਿਸ਼ੀਓ ਮੈਂਬਰ, ਕੇਂਦਰੀ ਮੰਤਰੀ ਨੀਤੀ ਉਦਯੋਗ ਦੇ ਉਪ–ਚੇਅਰਮੈਨ, ਮੈਂਬਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਭਾਰਤ ਸਰਕਾਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ।
*****
ਡੀਐੱਸ/ਏਕੇਜੇ