ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਫਰਵਰੀ, 2024 ਨੂੰ ਜੰਮੂ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਲਗਭਗ 11:30 ਵਜੇ, ਮੌਲਾਨਾ ਆਜ਼ਾਦ ਸਟੇਡੀਅਮ, ਜੰਮੂ ਵਿੱਚ ਆਯੋਜਿਤ ਇੱਕ ਜਨਤਕ ਸਮਾਰੋਹ ਵਿੱਚ 30,500 ਕਰੋੜ ਰੁਪਏ ’ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ, ਸਿੱਖਿਆ, ਰੇਲ, ਸੜਕ, ਹਵਾਬਾਜ਼ੀ, ਪੈਟ੍ਰੋਲੀਅਮ, ਨਾਗਰਿਕ ਇੰਨਫ੍ਰਾਸਟ੍ਰਕਚਰ ਸਹਿਤ ਕਈ ਖੇਤਰਾਂ ਨਾਲ ਸੰਬੰਧਿਤ ਹਨ। ਆਪਣੇ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਦੇ ਲਗਭਗ 1500 ਨਵਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਆਰਡਰ ਵੰਡਣਗੇ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਵਿਕਸਿਤ ਜੰਮੂ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਵੀ ਕਰਨਗੇ।
ਸਿੱਖਿਆ ਖੇਤਰ ਨੂੰ ਅਧਿਕ ਹੁਲਾਰਾ
ਪੂਰੇ ਦੇਸ਼ ਵਿੱਚ ਸਿੱਖਿਆ ਅਤੇ ਕੌਸ਼ਲ ਇੰਨਫ੍ਰਾਸਟ੍ਰਕਚਰ ਦੇ ਅੱਪਗ੍ਰੇਡ ਅਤੇ ਵਿਕਾਸ ਦੀ ਦਿਸ਼ਾ ਵਿੱਚ ਵਧਾਏ ਗਏ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਲਗਭਗ 13,375 ਕਰੋੜ ਰੁਪਏ ਦੀ ਕਈ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣੇ ਵਾਲੇ ਪ੍ਰੋਜੈਕਟਾਂ ਵਿੱਚ ਆਈਆਈਟੀ ਭਿਲਾਈ, ਆਈਆਈਟੀ ਤਿਰੁਪਤੀ,ਆਈਆਈਟੀ ਜੰਮੂ, ਆਈਆਈਆਈਟੀਡੀਐੱਮ ਕਾਂਚੀਪੁਰਮ, ਉੱਨਤ ਟੈਕਨੋਲੋਜੀ ਵਾਲਾ ਇੱਕ ਪ੍ਰਮੁੱਖ ਕੌਸ਼ਲ ਸਿਖਲਾਈ ਸੰਸਥਾਨ, ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ (ਆਈਆਈਐੱਸ), ਕਾਨਪੁਰ ਦਾ ਸਥਾਈ ਕੈਂਪਸ ਅਤੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਦੇਵਪ੍ਰਯਾਗ (ਉੱਤਰਾਖੰਡ) ਅਤੇ ਅਗਰਤਲਾ (ਤ੍ਰਿਪੁਰਾ) ਸਥਿਤ ਦੋ ਕੈਂਪਸ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੇਸ਼ ਵਿੱਚ ਤਿੰਨ ਨਵੇਂ ਆਈਆਈਐੱਮ ਯਾਨੀ ਆਈਆਈਐੱਮ ਜੰਮੂ, ਆਈਆਈਐੱਮ ਬੋਧਗਯਾ ਅਤੇ ਆਈਆਈਐੱਮ ਵਿਸ਼ਾਖਾਪੱਟਨਮ ਦਾ ਉਦਘਾਟਨ ਕਰਨਗੇ। ਉਹ ਦੇਸ਼ ਵਿੱਚ ਕੇਂਦਰੀ ਵਿਦਿਆਲਯਾਂ ਦੇ 20 ਨਵੇਂ ਭਵਨਾਂ ਅਤੇ 13 ਨਵੇਂ ਨਵੋਦਯ ਵਿਦਿਆਲਯਾਂ ਭਵਨਾਂ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇਸ਼ ਵਿੱਚ ਪੰਜ ਕੇਂਦਰੀ ਵਿਦਿਆਲਯਾਂ ਪਰਿਸਰਾਂ, ਇੱਕ ਨਵੋਦਯ ਵਿਦਿਆਲਯ ਪਰਿਸਰ ਅਤੇ ਨਵੋਦਯ ਵਿਦਿਆਲਯ ਦੇ ਲਈ ਪੰਜ ਬਹੁਉਦੇਸ਼ੀ ਹਾਲਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਨਵੇਂ ਬਣੇ ਕੇਂਦਰੀ ਵਿਦਿਆਲਯ ਅਤੇ ਨਵੋਦਯ ਵਿਦਿਆਲਯ ਭਵਨ ਪੂਰੇ ਦੇਸ਼ ਦੇ ਵਿਦਿਆਰਥੀਆਂ ਦੀ ਸਿੱਖਿਅਕ ਜ਼ਰੂਰਤਾਂ ਦਾ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਏਮਜ਼ ਜੰਮੂ
ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾਪੂਰਣ ਅਤੇ ਸਮਾਵੇਸ਼ੀ ਤੀਜੇ ਦਰਜੇ ਦੀ ਦੇਖਭਾਲ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਪ੍ਰਯਾਸ ਨਾਲ ਪ੍ਰਧਾਨ ਮੰਤਰੀ ਅਖਿਲ ਭਾਰਤੀ ਮੈਡੀਕਲ ਵਿਗਿਆਨ ਸੰਸਥਾਨ(ਏਮਜ਼), ਵਿਜੈਪੁਰ (ਸਾਂਬਾ), ਜੰਮੂ ਦਾ ਉਦਘਾਟਨ ਕਰਨਗੇ। ਇਸ ਸੰਸਥਾਨ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਫਰਵਰੀ 2019 ਵਿੱਚ ਕੀਤਾ ਸੀ। ਇਸ ਕੇਂਦਰੀ ਖੇਤਰ ਦੀ ਯੋਜਨਾ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।
ਲਗਭਗ 1660 ਕਰੋੜ ਰੁਪਏ ਦੀ ਲਾਗਤ ਨਾਲ 227 ਏਕੜ ਤੋਂ ਅਧਿਕ ਖੇਤਰ ਵਿੱਚ ਸਥਾਪਿਤ ਇਹ ਹਸਪਤਾਲ 720 ਬੈੱਡ, 125 ਸੀਟ ਵਾਲੇ ਮੈਡੀਕਲ ਕਾਲਜ, 60 ਸੀਟਾਂ ਵਾਲੇ ਨਰਸਿੰਗ ਕਾਲਜ ਅਤੇ 30 ਬੈੱਡਾਂ ਵਾਲੇ ਆਯੁਸ਼ ਬਲਾਕ ਅਤੇ ਫੈਕਲਟੀ ਅਤੇ ਕਰਮਚਾਰੀਆਂ ਦੇ ਲਈ ਰਿਹਾਇਸ਼ੀ ਸੁਵਿਧਾ, ਯੂਜੀ ਅਤੇ ਪੀਜੀ ਵਿਦਿਆਰਥੀਆਂ ਦੇ ਲਈ ਹੋਸਟਲ ਆਵਾਸ, ਨਾਈਟ ਸ਼ੇਲਟਰ, ਗੈਸਟ ਹਾਊਸ, ਆਡੀਟੋਰੀਅਮ, ਸ਼ੌਪਿੰਗ ਕੰਪਲੈਕਸ ਸੁਵਿਧਾਵਾਂ ਨਾਲ ਲੈਸ ਹੈ। ਇਹ ਅਤਿਆਧੁਨਿਕ ਕਾਰਡੀਓਲੋਜੀ, ਗੈਸਟ੍ਰੋ-ਐਟ੍ਰੋਲੌਜੀ, ਨੈਫ੍ਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸਰਜਰੀ, ਮੈਡੀਕਲ ਆਨਕੋਲੋਜੀ, ਸਰਜੀਕਲ ਆਨਕੋਲੋਜੀ, ਐਂਡੋਕਰੀਨੋਲਜੀ, ਬਰਨਸ ਅਤੇ ਪਲਾਸਟਿਕ ਸਰਜਰੀ ਸਹਿਤ 18 ਸਪੈਸ਼ਲਿਟੀਸ ਅਤੇ 17 ਸੁਪਰ ਸਪੈਸ਼ਲਿਟੀਸ ਵਿੱਚ ਉੱਚ ਗੁਣਵੱਤਾ ਯੁਕਤ ਰੋਗੀ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਸ ਸੰਸਥਾਨ ਵਿੱਚ ਇਨਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟ੍ਰੌਮਾ ਇਕਾਈ, 20 ਮਾਡਿਊਲਰ ਆਪਰੇਸ਼ਨ ਥੀਏਟਰ, ਡਾਇਗਨੋਸਟਿਕ ਲੈਬੋਰੇਟਰੀ, ਬਲੱਡ ਬੈਂਕ, ਫਾਰਮੇਸੀ ਆਦਿ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਹਸਪਤਾਲ ਖੇਤਰ ਦੇ ਦੂਰ-ਦਰਾਡੇ ਦੇ ਖੇਤਰਾਂ ਤੱਕ ਪਹੁੰਚ ਸਥਾਪਿਤ ਕਰਨ ਦੇ ਲਈ ਡਿਜੀਟਲ ਸਿਹਤ ਇਨਫ੍ਰਾਸਟ੍ਰਕਚਰ ਦਾ ਵੀ ਲਾਭ ਉਠਾਏਗਾ।
ਨਵੀਂ ਟਰਮੀਨਲ ਬਿਲਡਿੰਗ, ਜੰਮੂ ਹਵਾਈ ਅੱਡਾ
ਪ੍ਰਧਾਨ ਮੰਤਰੀ ਜੰਮੂ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਗੇ। ਲਗਭਗ 40,000 ਵਰਗਮੀਟਰ ਖੇਤਰ ਵਿੱਚ ਫੈਲਿਆ ਗਿਆ ਟਰਮੀਨਲ ਭਵਨ ਭੀੜਭਾੜ ਦੇ ਦੌਰਾਨ ਲਗਭਗ 2000 ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਵਾਲੀ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ। ਨਵਾਂ ਟਰਮੀਨਲ ਭਵਨ ਵਾਤਾਵਰਣ ਦੇ ਅਨੁਕੂਲ ਹੋਵੇਗਾ ਅਤੇ ਇਸ ਨੂੰ ਇਸ ਤਰ੍ਹਾਂ ਬਣਾਇਆ ਜਾਵੇਗਾ ਕਿ ਇਹ ਇਸ ਖੇਤਰ ਦੇ ਸਥਾਨਿਕ ਸੱਭਿਆਚਾਰ ਨੂੰ ਵੀ ਪ੍ਰਦਰਸ਼ਿਤ ਕਰੇ। ਇਹ ਹਵਾਈ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ, ਟੂਰਿਜ਼ਮ ਅਤੇ ਵਪਾਰ ਨੂੰ ਹੁਲਾਰਾ ਦੇਵੇਗਾ ਅਤੇ ਖੇਤਰ ਦੀ ਆਰਥਿਕ ਪ੍ਰਗਤੀ ਨੂੰ ਗਤੀ ਪ੍ਰਦਾਨ ਕਰੇਗਾ।
ਰੇਲ ਪ੍ਰੋਜੈਕਟਸ
ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਬਨਿਹਾਲ-ਖਾਰੀ-ਸੁੰਬਰ-ਸੰਗਲਦਾਨ(48 ਕਿਲੋਮੀਟਰ) ਅਤੇ ਨਵ ਬਿਜਲੀਕਰਣ ਬਾਰਾਮੁਲਾ-ਸ਼੍ਰੀਨਗਰ-ਬਨਿਹਾਲ-ਸੰਗਲਦਾਨ ਸੈਕਸ਼ਨ(185.66 ਕਿਲੋਮੀਟਰ) ਦੇ ਦਰਮਿਆਨ ਨਵੀਂ ਰੇਲ ਲਾਈਨ ਸਹਿਤ ਵੱਖ-ਵੱਖ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ। ਪ੍ਰਧਾਨ ਮੰਤਰੀ ਘਾਟੀ ਵਿੱਚ ਪਹਿਲੀ ਇਲੈਕਟ੍ਰਿਕ ਟ੍ਰੇਨ ਅਤੇ ਸੰਗਲਦਾਨ ਸਟੇਸ਼ਨ ਅਤੇ ਬਾਰਾਮੁਲਾ ਸਟੇਸ਼ਨ ਦੇ ਦਰਮਿਆਨ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ।
ਬਨਿਹਾਲ-ਖਾਰੀ-ਸੁੰਬਰ-ਸੰਗਲਦਾਨ ਸੈਕਸ਼ਨ ਦਾ ਚਾਲੂ ਹੋਣਾ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਪੂਰੇ ਮਾਰਗ ‘ਤੇ ਬੈਲਾਸਟ ਲੈਸ ਟ੍ਰੈਕ (ਬੀਐੱਲਟੀ) ਦਾ ਉਪਯੋਗ ਕੀਤਾ ਗਿਆ ਹੈ ਜੋ ਯਾਤਰੀਆਂ ਨੂੰ ਬਿਹਤਰ ਸਵਾਰੀ ਦਾ ਅਨੁਭਵ ਪ੍ਰਦਾਨ ਕਰੇਗਾ। ਇਸ ਦੇ ਇਲਾਵਾ, ਭਾਰਤ ਦੀ ਸਭ ਤੋਂ ਲੰਬੀ ਆਵਾਜਾਈ ਸੁਰੰਗ ਟੀ-50 (12.77 ਕਿਲੋਮੀਟਰ) ਖਾਰੀ-ਸੁੰਬਰ ਦੇ ਦਰਮਿਆਨ ਇਸੇ ਹਿੱਸੇ ਵਿੱਚ ਸਥਿਤ ਹੈ। ਰੇਲ ਪ੍ਰੋਜੈਕਟਾਂ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ, ਵਾਤਾਵਰਣ ਸਥਿਰਤਾ ਸੁਨਿਸ਼ਚਿਤ ਕਰੇਗੀ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ।
ਸੜਕ ਪ੍ਰੋਜੈਕਟਸ
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਜੰਮੂ ਨੂੰ ਕਟਰਾ ਨਾਲ ਜੋੜਨ ਵਾਲੇ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਦੇ ਦੋ ਪੈਕੇਜ (44.22 ਕਿਲੋਮੀਟਰ) ਸਹਿਤ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਇਲਾਵਾ ਸ਼੍ਰੀਨਗਰ ਰਿੰਗ ਰੋਡ ਨੂੰ ਚਾਰ ਲਾਈਨ ਬਣਾਉਣ ਦੇ ਲਈ ਚਰਣ ਦੋ, ਰਾਸ਼ਟਰੀ ਰਾਜਮਾਰਗ-01 ਦੇ 161 ਕਿਲੋ ਮੀਟਰ ਲੰਬੇ ਸ਼੍ਰੀਨਗਰ-ਬਾਰਾਮੁਲਾ-ਉਰੀ ਸੈਕਸ਼ਨ ਦੇ ਅੱਪਗ੍ਰੇਡ ਦੇ ਲਈ ਪੰਜ ਪੈਕੇਜ ਅਤੇ ਰਾਸ਼ਟਰੀ ਰਾਜਮਾਰਗ-444 ’ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਦਾ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਣਗੇ ।
ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਦੇ ਦੋ ਪੈਕੇਜ ਪੂਰੇ ਹੋ ਜਾਣ ’ਤੇ ਤੀਰਥ ਯਾਤਰੀਆਂ ਨੂੰ ਮਾਤਾ ਵੈਸ਼ਣੋ ਦੇਵੀ ਦੇ ਪਵਿੱਤਰ ਮੰਦਿਰ ਦੀ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਨ ਤੋਂ ਇਲਾਵਾ ਇਸ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ, ਇਸ ਦੇ ਇਲਾਵਾ ਇਸ ਵਿੱਚ ਸ਼੍ਰੀਨਗਰ ਰਿੰਗ ਰੋਡ ਨੂੰ ਚਾਰ ਲੇਨ ਕਰਨ ਦੇ ਫੇਜ਼ ਦੋ ਵਿੱਚ ਮੌਜੂਦ ਸੁੰਬਲ-ਵਾਯੁਲ ਐੱਨਐੱਚ-1 ਨੂੰ ਅਪਗ੍ਰੇਡ ਕਰਨਾ ਵੀ ਸ਼ਾਮਲ ਹੈ। 24.7 ਕਿਲੋਮੀਟਰ ਲੰਬੀ ਇਹ ਬ੍ਰਾਊਨਫੀਲਡ ਪ੍ਰੋਜੈਕਟ, ਸ਼੍ਰੀਨਗਰ ਸ਼ਹਿਰ ਅਤੇ ਉਸ ਦੇ ਆਸਪਾਸ ਆਵਾਜਾਈ ਦੀ ਭੀੜ ਨੂੰ ਘੱਟ ਕਰੇਗੀ।
ਇਸ ਨਾਲ ਮਾਨਸਬਲ ਝੀਲ ਅਤੇ ਖੀਰ ਭਵਾਨੀ ਮੰਦਿਰ ਵਰਗੇ ਲੋਕਪ੍ਰਿਯ ਟੂਰਿਜ਼ਮ ਸਥਾਨਾਂ ਤੱਕ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਲੇਹ, ਲਦਾਖ ਦੀ ਯਾਤਰਾ ਦੇ ਸਮੇਂ ਵਿੱਚ ਵੀ ਕਮੀ ਹੋਵੇਗੀ, ਐੱਨਐੱਚ-01 ਦੇ 161 ਕਿਲੋਮੀਟਰ ਲੰਬੇ ਸ਼੍ਰੀਨਗਰ-ਬਾਰਾਮੁਲਾ-ਉਰੀ ਸੈਕਸ਼ਨ ਦੇ ਅਪੱਗ੍ਰੇਡ ਦਾ ਪ੍ਰੋਜੈਕਟ ਰਣਨੀਤਿਕ ਮਹੱਤਵ ਦਾ ਹੈ। ਇਸ ਨਾਲ ਬਾਰਾਮੁਲਾ ਅਤੇ ਉਰੀ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲਣ ਦੇ ਨਾਲ-ਨਾਲ ਕਾਜੀਗੁੰਡ-ਕੁਲਗਾਮ-ਸ਼ੋਪੀਆਂ-ਪੁਲਵਾਮਾ-ਬਡਗਾਮ-ਸ਼੍ਰੀਨਗਰ ਨੂੰ ਜੋੜਣ ਵਾਲੇ ਐੱਨਐੱਚ-444 ‘ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਨਾਲ ਖੇਤਰ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ।
ਸੀਯੂਐੱਫ ਪੈਟ੍ਰੋਲੀਅਮ ਡਿਪੋ
ਪ੍ਰਧਾਨ ਮੰਤਰੀ ਜੰਮੂ ਵਿੱਚ ਸੀਯੂਐੱਫ(ਕਾਮਨ ਯੂਜਰ ਫੈਸੀਲਿਟੀ) ਪੈਟ੍ਰੋਲੀਅਮ ਡਿਪੋ ਵਿਕਸਿਤ ਕਰਨ ਦੀ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਲਗਭਗ 677 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਇਸ ਅਤਿਆਧੁਨਿਕ ਪੂਰਣ ਆਟੋਮੈਟਿਕ ਡਿਪੋ ਵਿੱਚ ਮੋਟਰ ਸਿਪਰਿਟ(ਐੱਮਐੱਸ), ਹਾਈ ਸਪੀਡ ਡੀਜਲ (ਐੱਚਐੱਸਡੀ), ਸੁਪੀਰਿਅਰ ਕੋਰੋਸਿਨ ਆਇਲ (ਐੱਸਕੇਓ) ਐਵੀਐਸ਼ਨ ਟਰਬਾਈਨ ਈਂਧਨ (ਏਟੀਐੱਫ), ਇਥੈਨੌਲ, ਬਾਇਓ ਡੀਜਲ ਅਤੇ ਵਿੰਟਰ ਗ੍ਰੇਡ ਐੱਚਐੱਸੀ ਦੇ ਭੰਡਾਰਣ ਦੇ ਲਈ ਲਗਭਗ 100000 ਕੇਐੱਲ ਦੀ ਭੰਡਾਰਣ ਸਮਰੱਥਾ ਹੋਵੇਗੀ।
ਹੋਰ ਪ੍ਰੋਜੈਕਟਸ
ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਜਨਤਕ ਸੁਵਿਧਾਵਾਂ ਦੇ ਪ੍ਰਾਵਧਾਨ ਦੇ ਲਈ 3150 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸੜਕ ਪ੍ਰੋਜੈਕਟਾਂ ਅਤੇ ਪੁਲ, ਗ੍ਰਿਡ ਸਟੇਸ਼ਨ, ਰਿਸੀਵਿੰਗ ਸਟੇਸ਼ਨ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟਾਂ, ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ, ਕਈ ਡਿਗ੍ਰੀ ਕਾਲਜ ਭਵਨ, ਸ਼੍ਰੀਨਗਰ ਸ਼ਹਿਰ ਵਿੱਚ ਕੁਸ਼ਲ ਆਵਾਜਾਈ ਪ੍ਰਬੰਧਨ ਪ੍ਰਣਾਲੀ, ਆਧੁਨਿਕ ਨਰਵਾਲ ਫਲ ਮੰਡੀ, ਕਠੁਆ ਵਿੱਚ ਡਰੱਗ ਟੈਸਟਿੰਗ ਲੈਬੋਰੇਟਰੀਸ, ਅਤੇ ਟ੍ਰਾਂਜਿਟ ਆਵਾਸ- ਗਾਂਦਰਬਲ ਅਤੇ ਕੁਪਵਾੜਾ ਵਿੱਚ 224 ਫਲੈਟ ਸ਼ਾਮਲ ਹਨ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਜੰਮੂ-ਕਸ਼ਮੀਰ ਵਿੱਚ ਪੰਜ ਨਵੇਂ ਉਦਯੋਗਿਕ ਅਸਟੇਟ ਦਾ ਵਿਕਾਸ, ਜੰਮੂ ਸਮਾਰਟ ਸਿਟੀ ਦੇ ਏਕੀਕ੍ਰਿਤ ਕਮਾਨ ਅਤੇ ਕੰਟਰੋਲ ਕੇਂਦਰ ਦੇ ਲਈ ਡੇਟਾ ਸੈਂਟਰ/ਆਪਦਾ ਰਿਕਵਰੀ ਕੇਂਦਰ, ਪਰਿਮਪੋਰਾ ਸ਼੍ਰੀਨਗਰ ਵਿੱਚ ਟ੍ਰਾਂਸਪੋਰਟ ਨਗਰ ਦਾ ਅਪਗ੍ਰੇਡੇਸ਼ਨ, 62 ਸੜਕ ਪ੍ਰੋਜੈਕਟਸ ਅਤੇ 42 ਪੁਲਾਂ ਦਾ ਅਪਗ੍ਰੇਡੇਸ਼ਨ-ਅਨੰਤਨਾਗ, ਕੁਲਗਾਮ, ਕੁਪਵਾੜਾ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਨੌਂ ਸਥਾਨਾਂ ‘ਤੇ 2816 ਫਲੈਟ ਵਾਲੇ ਟ੍ਰਾਂਜਿਟ ਆਵਾਸ ਵਿਕਾਸ ਦੇ ਪ੍ਰੋਜੈਕਟ ਵੀ ਸ਼ਾਮਿਲ ਹੈ।
***************
ਡੀਐੱਸ