Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 2 ਵਜੇ ਉਹ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital)  ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ, ਸ਼ਾਮ ਕਰੀਬ 4:15 ਵਜੇ ਉਹ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦਾ ਉਦਘਾਟਨ ਕਰਨਗੇ। ਹਸਪਤਾਲ ਵਿੱਚ ਵਿਭਿੰਨ ਨੇਤਰ ਰੋਗਾਂ (various eye conditions) ਦੇ ਲਈ ਵਿਆਪਕ ਸਲਾਹ-ਮਸ਼ਵਰੇ ਅਤੇ ਇਲਾਜ ਉਪਲਬਧ ਹੋਣਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਉਪਸਥਿਤ ਇਕੱਠ ਨੂੰ ਸੰਬੋਧਨ ਭੀ ਕਰਨਗੇ।

ਹਵਾਈ ਸੰਪਰਕ ਸੁਵਿਧਾ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਲਗਭਗ 2870 ਕਰੋੜ ਰੁਪਏ ਦੀ ਲਾਗਤ ਨਾਲ ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ ਦੇ ਵਿਸਤਾਰ, ਇੱਕ ਨਵੇਂ ਟਰਮੀਨਲ ਭਵਨ ਦੇ ਨਿਰਮਾਣ ਅਤੇ ਸਬੰਧਿਤ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ। ਉਹ ਆਗਰਾ ਹਵਾਈ ਅੱਡੇ ‘ਤੇ 570 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ, ਦਰਭੰਗਾ ਹਵਾਈ ਅੱਡੇ ‘ਤੇ ਲਗਭਗ 910 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ ਅਤੇ ਬਾਗਡੋਗਰਾ ਹਵਾਈ ਅੱਡੇ ‘ਤੇ ਲਗਭਗ 1550 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ ਨਵੇਂ ਸਿਵਲ ਇਨਕਲੇਵ ਦਾ ਨੀਂਹ ਪੱਥਰ ਭੀ ਰੱਖਣਗੇ।

ਪ੍ਰਧਾਨ ਮੰਤਰੀ ਰੀਵਾ ਹਵਾਈ ਅੱਡੇ, ਮਾਂ ਮਹਾਮਾਇਆ ਹਵਾਈ ਅੱਡੇ, ਅੰਬਿਕਾਪੁਰ ਅਤੇ ਸਰਸਾਵਾ ਹਵਾਈ ਅੱਡੇ (Rewa Airport, Maa Mahamaya Airport, Ambikapur and Sarsawa Airport) ਦੇ ਨਵੇਂ ਟਰਮੀਨਲ ਭਵਨਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਦੀ ਕੁੱਲ ਲਾਗਤ 220 ਕਰੋੜ ਰੁਪਏ ਤੋਂ ਅਧਿਕ ਹੈ। ਇਨ੍ਹਾਂ ਹਵਾਈ ਅੱਡਿਆਂ ਦੀ ਯਾਤਰੀ ਆਵਾਗਮਨ ਨਾਲ ਜੁੜੀ ਸੰਯੁਕਤ ਸਮਰੱਥਾ ਸਲਾਨਾ 2.3 ਕਰੋੜ ਤੋਂ ਅਧਿਕ ਯਾਤਰੀਆਂ ਦੀ ਹੋ ਜਾਵੇਗੀ। ਇਨ੍ਹਾਂ ਹਵਾਈ ਅੱਡਿਆਂ ਦੇ ਡਿਜ਼ਾਈਨ, ਖੇਤਰ ਦੀਆਂ ਵਿਰਾਸਤ ਸੰਰਚਨਾਵਾਂ ਦੇ ਸਾਂਝੇ ਤੱਤਾਂ (common elements of heritage structures) ਤੋਂ ਪ੍ਰਭਾਵਿਤ ਹਨ ਅਤੇ ਡਿਜ਼ਾਈਨ ਵਿੱਚ ਉਨ੍ਹਾਂ ਦਾ ਅਨੁਕਰਣ ਕੀਤਾ ਗਿਆ ਹੈ।

ਖੇਡਾਂ ਦੇ ਲਈ ਉੱਚ-ਗੁਣਵੱਤਾ ਵਾਲੀ ਅਵਸੰਰਚਨਾ ਪ੍ਰਦਾਨ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰਧਾਨ ਮੰਤਰੀ ਖੇਲੋ ਇੰਡੀਆ ਯੋਜਨਾ ਅਤੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ 210 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਵਾਰਾਣਸੀ ਸਪੋਰਟਸ ਕੰਪਲੈਕਸ ਦੇ ਪੁਨਰਵਿਕਾਸ ਦੇ ਪੜਾਅ 2 ਅਤੇ 3 ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਦਾ ਉਦੇਸ਼ ਇੱਕ ਅਤਿਆਧੁਨਿਕ ਸਪੋਰਟਸ ਕੰਪਲੈਕਸ ਦਾ ਨਿਰਮਾਣ ਕਰਨਾ ਹੈ, ਜਿਸ ਵਿੱਚ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ, ਖਿਡਾਰੀਆਂ ਦੇ ਹੋਸਟਲ, ਸਪੋਰਟਸ ਸਾਇੰਸ ਸੈਂਟਰ, ਵਿਭਿੰਨ ਖੇਡਾਂ ਦੇ ਅਭਿਆਸ ਦੇ ਲਈ ਮੈਦਾਨ, ਇਨਡੋਰ ਸ਼ੂਟਿੰਗ ਰੇਂਜ, ਲੜਾਕੂ ਖੇਡਾਂ ਦੇ ਮੈਦਾਨ (National Centre of Excellence, players’ hostels, sports science centre, practice fields for various sports, indoor shooting ranges, combat sports arenas) ਆਦਿ ਸ਼ਾਮਲ ਹਨ। ਉਹ ਲਾਲਪੁਰ ਸਥਿਤ ਡਾ. ਭੀਮਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿੱਚ 100 ਬੈੱਡਾਂ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਅਤੇ ਇੱਕ ਜਨਤਕ ਮੰਡਪ (ਪੈਵਿਲਿਅਨ-pavilion) ਦਾ ਭੀ ਉਦਘਾਟਨ ਕਰਨਗੇ।

 ਪ੍ਰਧਾਨ ਮੰਤਰੀ ਸਾਰਨਾਥ ਵਿੱਚ ਬੁੱਧ ਧਰਮ ਨਾਲ ਸਬੰਧਿਤ ਖੇਤਰਾਂ ਦੇ ਲਈ ਟੂਰਿਜ਼ਮ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਾਧਿਆਂ ਵਿੱਚ ਪੈਦਲ ਯਾਤਰੀਆਂ ਦੇ ਅਨੁਕੂਲ ਸੜਕਾਂ ਦਾ ਨਿਰਮਾਣ, ਨਵੀਆਂ ਸੀਵਰ ਲਾਇਨਾਂ ਅਤੇ ਉੱਨਤ ਜਲ ਨਿਕਾਸੀ ਵਿਵਸਥਾ, ਸਥਾਨਕ ਹਸਤਸ਼ਿਲਪ  ਵਿਕਰੇਤਾਵਾਂ ਨੂੰ ਹੁਲਾਰਾ ਦੇਣ ਦੇ ਲਈ ਆਧੁਨਿਕ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਵੈਂਡਿੰਗ ਕਾਰਟਸ ਦੇ ਨਾਲ ਸੰਗਠਿਤ ਵੈਂਡਿੰਗ ਜ਼ੋਨ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਬਾਣਾਸੁਰ ਮੰਦਿਰ ਅਤੇ ਗੁਰੂਧਾਮ ਮੰਦਿਰ ਵਿੱਚ ਟੂਰਿਜ਼ਮ ਵਿਕਾਸ ਕਾਰਜਾਂ, ਪਾਰਕਾਂ ਦੇ ਸੁੰਦਰੀਕਰਨ ਅਤੇ ਪੁਰਨਵਿਕਾਸ ਆਦਿ ਜਿਹੀਆਂ ਕਈ ਹੋਰ ਪਹਿਲਾਂ ਦਾ ਭੀ ਉਦਘਾਟਨ ਕਰਨਗੇ।

************

ਐੱਮਜੇਪੀਐੱਸ