ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 2 ਫਰਵਰੀ, 2024 ਨੂੰ ਸ਼ਾਮ 4.30 ਵਜੇ ਭਾਰਤ ਮੰਡਪਮ (Bharat Mandapam), ਨਵੀਂ ਦਿੱਲੀ ਵਿੱਚ ਭਾਰਤ ਦੀ ਸਭ ਤੋਂ ਬੜੀ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਸੰਪਰਕ ਪ੍ਰਦਰਸ਼ਨੀ-ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਸਮੇਂ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਸੰਪੂਰਨ ਸੰਪਰਕ ਅਤੇ ਆਟੋਮੋਟਿਵ ਵੈਲਿਊ ਚੇਨਸ ਵਿੱਚ ਭਾਰਤ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰੇਗੀ। ਐਕਸਪੋ ਵਿੱਚ ਪ੍ਰਦਰਸ਼ਨੀਆਂ, ਸੰਮੇਲਨ, ਖਰੀਦਦਾਰ-ਵਿਕਰੇਤਾ ਮਿਲਣੀਆਂ, ਸਟੇਟ ਸੈਸ਼ਨ, ਸੜਕ ਸੁਰੱਖਿਆ ਮੰਡਪ ਅਤੇ ਗੋ-ਕਾਰਟਿੰਗ(go-karting) ਜਿਹੇ ਜਨ ਕੇਂਦ੍ਰਿਤ ਆਕਰਸ਼ਣ ਭੀ ਸ਼ਾਮਲ ਹੋਣਗੇ।
50 ਤੋਂ ਅਧਿਕ ਦੇਸ਼ਾਂ ਦੇ 800 ਤੋਂ ਅਧਿਕ ਪ੍ਰਦਰਸ਼ਨੀ-ਆਯੋਜਕਾਂ (exhibitors) ਦੇ ਨਾਲ, ਐਕਸਪੋ ਅਤਿਆਧੁਨਿਕ (cutting-edge) ਟੈਕਨੋਲੋਜੀਆਂ, ਸਥਾਈ ਸਮਾਧਾਨਾਂ ਅਤੇ ਮੋਬਿਲਿਟੀ ਦੀਆਂ ਨਵੀਆਂ ਤਕਨੀਕਾਂ ‘ਤੇ ਪ੍ਰਕਾਸ਼ ਪਾਵੇਗੀ। ਐਕਸਪੋ ਵਿੱਚ 600 ਤੋਂ ਅਧਿਕ ਵਾਹਨ ਕਲ-ਪੁਰਜ਼ਾ ਨਿਰਮਾਤਾਵਾਂ ਦੇ ਇਲਾਵਾ, 28 ਤੋਂ ਅਧਿਕ ਵਾਹਨ ਨਿਰਮਾਤਾਵਾਂ ਦੀ ਭਾਗੀਦਾਰੀ ਹੋਵੇਗੀ। ਇਸ ਸਮਾਗਮ ਵਿੱਚ 13 ਤੋਂ ਅਧਿਕ ਆਲਮੀ ਬਜ਼ਾਰਾਂ ਦੇ 1000 ਤੋਂ ਅਧਿਕ ਬ੍ਰਾਂਡ ਆਪਣੇ ਉਤਪਾਦਾਂ, ਟੈਕਨੋਲੋਜੀਆਂ ਅਤੇ ਸੇਵਾਵਾਂ ਦੀ ਪੂਰੀ ਰੇਂਜ ਦਾ ਪ੍ਰਦਰਸ਼ਨ ਕਰਨਗੇ।
ਪ੍ਰਦਰਸ਼ਨੀ ਅਤੇ ਸੰਮੇਲਨਾਂ ਦੇ ਨਾਲ-ਨਾਲ, ਇਸ ਸਮਾਗਮ ਵਿੱਚ ਰਾਸ਼ਟਰੀ ਅਤੇ ਖੇਤਰੀ ਦੋਹਾਂ ਪੱਧਰਾਂ ‘ਤੇ ਸਹਿਯੋਗ ਨੂੰ ਸਮਰੱਥ ਕਰਨ ਦੇ ਲਈ ਖੇਤਰੀ ਯੋਗਦਾਨ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਦੇ ਸੰਦਰਭ ਵਿੱਚ ਰਾਜਾਂ ਦੇ ਲਈ ਸਟੇਟ ਸੈਸ਼ਨ ਭੀ ਸ਼ਾਮਲ ਹੋਣਗੇ, ਤਾਕਿ ਸੰਪਰਕ ਸਮਾਧਾਨਾਂ ਦੇ ਲਈ ਸੰਪੂਰਨ ਪਹੁੰਚ (holistic approach to mobility solutions) ਨੂੰ ਹੁਲਾਰਾ ਦਿੱਤਾ ਜਾ ਸਕੇ।
***
ਡੀਐੱਸ/ਐੱਸਟੀ