Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਜੂਨ ਨੂੰ ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ


ਮੁੱਖ ਸੁਰੰਗ ਅਤੇ ਪੰਜ ਅੰਡਰਪਾਸ ਸਮਰਪਿਤ ਕੀਤੇ ਜਾਣਗੇ

ਇਹ ਪ੍ਰਗਤੀ ਮੈਦਾਨ ਪੁਨਰਵਿਕਾਸ ਪ੍ਰੋਜੈਕਟ ਦਾ ਇੱਕ ਅਭਿੰਨ ਅੰਗ ਹੈ

ਇਹ ਕੌਰੀਡੋਰ ਵਾਹਨਾਂ ਦੀ ਪਰੇਸ਼ਾਨੀ ਮੁਕਤ ਆਵਾਜਾਈ ਸੁਨਿਸ਼ਚਿਤ ਕਰਨ ਦੇ ਨਾਲ ਹੀ ਭੈਰੋਂ ਮਾਰਗ ਦੇ ਟ੍ਰੈਫਿਕ ਭਾਰ ਨੂੰ ਘੱਟ ਕਰੇਗਾ

ਇਹ ਪ੍ਰੋਜੈਕਟ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਬਦਲਣ ਦੇ ਜ਼ਰੀਏ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਐਤਵਾਰ 19 ਜੂਨ, 2022 ਨੂੰ ਸਵੇਰੇ 10.30 ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਪ੍ਰੋਜੈਕਟ ਦੀ ਮੁੱਖ ਸੁਰੰਗ ਅਤੇ ਪੰਜ ਅੰਡਰਪਾਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਅਵਸਰ ’ਤੇ ਇਹ ਉਹ ਸਭਾ ਨੂੰ ਵੀ ਸੰਬੋਧਨ ਕਰਨਗੇ। ਇਹ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਪ੍ਰੋਜੈਕਟ ਪ੍ਰਗਤੀ ਮੈਦਾਨ ਪੁਨਰਵਿਕਾਸ ਪ੍ਰੋਜੈਕਟ ਦਾ ਇੱਕ ਅਭਿੰਨ ਅੰਗ ਹੈ।

ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਵਿੱਤ ਪੋਸ਼ਿਤ ਇਸ ਪ੍ਰਗਤੀ ਮੈਦਾਨ ਇੰਡੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਪ੍ਰੋਜੈਕਟ ਨੂੰ 930 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦਾ ਉਦੇਸ਼ ਪ੍ਰਗਤੀ ਮੈਦਾਨ ਵਿੱਚ ਵਿਕਸਿਤ ਕੀਤੇ ਜਾ ਰਹੇ ਨਵੇਂ ਵਿਸ਼ਵ ਪੱਧਰੀ ਪ੍ਰਦਰਸ਼ਨੀ ਅਤੇ ਕਨਵੇਸ਼ਨ ਸੈਂਟਰ ਤੱਕ ਪਰੇਸ਼ਾਨੀ ਮੁਫ਼ਤ ਅਤੇ ਅਸਾਨ ਪਹੁੰਚ ਪ੍ਰਦਾਨ ਕਰਨਾ ਹੈ, ਜਿਸ ਨਾਲ ਪ੍ਰਗਤੀ ਮੈਦਾਨ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਕਾਂ ਅਤੇ ਵਿਜ਼ੀਟਰਾਂ ਦੀ ਅਸਾਨੀ ਨਾਲ ਭਾਗੀਦਾਰੀ ਹੋ ਸਕੇ।

ਹਾਲਾਂਕਿ ਇਸ ਪ੍ਰੋਜੈਕਟ ਦਾ ਪ੍ਰਭਾਵ ਪ੍ਰਗਤੀ ਮੈਦਾਨ ਤੋਂ ਬਹੁਤ ਅੱਗੇ ਦਾ ਹੋਵੇਗਾ ਕਿਉਂਕਿ ਇਹ ਵਾਹਨਾਂ ਦੀ ਪਰੇਸ਼ਾਨੀ ਮੁਫ਼ਤ ਆਵਾਜਾਈ ਸੁਨਿਸ਼ਚਿਤ ਕਰੇਗਾ ਅਤੇ ਜਿਸ ਨਾਲ ਯਾਤਰੀਆਂ ਦੇ ਸਮੇਂ ਅਤੇ ਆਵਾਜਾਈ ’ਤੇ ਆਉਣ ਵਾਲੀ ਲਾਗਤ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਮਦਦ ਮਿਲੇਗੀ। ਇਹ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਬਦਲਣ ਦੇ ਜ਼ਰੀਏ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਸਰਕਾਰ ਦੀ ਵਿਆਪਕ ਦ੍ਰਿਸ਼ਟੀ ਦਾ ਹਿੱਸਾ ਹੈ।

ਮੁੱਖ ਸੁਰੰਗ ਪ੍ਰਗਤੀ ਮੈਦਾਨ ਤੋਂ ਗੁਜਰਣ ਵਾਲੀ ਪੁਰਾਣਾ ਕਿਲਾ ਰੋਡ ਦੁਆਰਾ ਰਿੰਗ ਰੋਡ ਨੂੰ ਇੰਡੀਆ ਗੇਟ ਨਾਲ ਜੋੜਦੀ ਹੈ। ਛੇ ਲੇਨ ਵਿੱਚ ਇਸ ਵਿਭਾਜਿਤ ਸੁਰੰਗ ਦੇ ਕਈ ਉਦੇਸ਼ ਹਨ, ਜਿਸ ਵਿੱਚ ਪ੍ਰਗਤੀ ਪੈਦਾਨ ਦੀ ਵਿਸ਼ਾਲ ਬੇਸਮੈਂਟ ਪਾਰਕਿੰਗ ਤੱਕ ਪਹੁੰਚ ਸ਼ਾਮਲ ਹੈ। ਇਸ ਸੁਰੰਗ ਦਾ ਇੱਕ ਅਨੂਠਾ ਘਟਕ ਇਹ ਹੈ ਕਿ ਪਾਰਕਿੰਗ ਸਥਾਨ ਦੇ ਦੋਨੋਂ ਪਾਸਿਓ ਟ੍ਰੈਫਿਕ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸੁਰੰਗ ਸੜਕ ਦੇ ਨੀਚੇ ਦੋ ਕਰੌਸ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਸੁਰੰਗ ਸਮਾਰਟ ਫਾਇਰ ਪ੍ਰਬੰਧਨ, ਆਧੁਨਿਕ ਵੈਂਟੀਲੇਸ਼ਨ ਅਤੇ ਸਵੈ-ਚਾਲਿਤ ਜਲ ਨਿਕਾਸੀ, ਡਿਜੀਟਲ ਤੌਰ ‘ਤੇ ਨਿਯੰਤ੍ਰਿਤ ਸੀਸੀਟੀਵੀ ਅਤੇ ਜਨਤਕ ਐਲਾਨ ਪ੍ਰਣਾਲੀ ਜਿਵੇਂ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਦੇ ਲਈ ਨਵੀਨਤਮ ਆਲਮੀ ਮਾਨਕ ਸੁਵਿਧਾਵਾਂ ਨਾਲ ਲੈਸ ਹੈ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ, ਇਹ ਸੁਰੰਗ ਭੈਰੋਂ ਮਾਰਗ ਦੇ ਲਈ ਇੱਕ ਵਿਕਲਪਿਕ ਮਾਰਗ ਦੇ ਰੂਪ ਵਿੱਚ ਕੰਮ ਕਰੇਗੀ ਜਿਸ ’ਤੇ ਇਸ ਸਮੇਂ ਜੋ ਆਪਣੀ ਵਾਹਨ ਸਮਰੱਥਾ ਬਹੁਤ ਅਧਿਕ ਦਬਾਅ ਬਣਿਆ ਹੋਇਆ ਹੈ ਅਤੇ ਇਸ ਨਾਲ ਭੈਰੋਂ ਮਾਰਗ ’ਤੇ ਚਲਣ ਵਾਲੇ ਅੱਧੇ ਤੋਂ ਅਧਿਕ ਟ੍ਰੈਫਿਕ ਭਾਰ ਦੇ ਘੱਟ ਹੋ ਜਾਣ ਦੀ ਉਮੀਦ ਹੈ।

ਇਸ ਸੁਰੰਗ ਦੇ ਨਾਲ-ਨਾਲ ਛੇ ਅੰਡਰਪਾਸ ਵੀ ਹੋਣਗੇ ਜਿਸ ਵਿੱਚ ਚਾਰ ਮਥੁਰਾ ਰੋਡ ’ਤੇ, ਇੱਕ ਭੈਰੋਂ ਮਾਰਗ ’ਤੇ ਅਤੇ ਇੱਕ ਰਿੰਗ ਰੋਡ ਅਤੇ ਭੈਰੋਂ ਮਾਰਗ ਦੇ ਚੌਰਾਹੇ ’ਤੇ ਹੋਵੇਗਾ।