Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਨੂੰ ਲਾਂਚ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਅਕਤੂਬਰ, 2023 ਨੂੰ ਸ਼ਾਮ ਲਗਭਗ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਨੂੰ ਲਾਂਚ ਕਰਨਗੇ। ਇਹ ਕੇਂਦਰ ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ।

ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕਰਨਗੇ। ਹਰੇਕ ਕੇਂਦਰ ਘੱਟ ਤੋਂ ਘੱਟ ਦੋ ਪੇਸ਼ੇਵਰ ਕੋਰਸਾਂ ਵਿੱਚ ਲਗਭਗ 100 ਨੌਜਵਾਨਾਂ ਨੂੰ ਟ੍ਰੇਂਡ ਕਰੇਗਾ। ਇਹ ਟ੍ਰੇਨਿੰਗ ਰਾਸ਼ਟਰੀ ਕੌਸ਼ਲ ਵਿਕਾਸ ਪਰਿਸ਼ਦ ਦੇ ਤਹਿਤ ਸੂਚੀਬੱਧ ਉਦਯੋਗ ਜਗਤ ਦੇ ਭਾਗੀਦਾਰਾਂ ਅਤੇ ਏਜੰਸੀਆਂ ਦੁਆਰਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕੇਂਦਰਾਂ ਦੀ ਸਥਾਪਨਾ ਨਾਲ ਸਬੰਧਿਤ ਖੇਤਰਾਂ ਨੂੰ ਅਧਿਕ ਸਮਰੱਥ ਅਤੇ ਕੁਸ਼ਲ ਜਨਸ਼ਕਤੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਿਲ ਕਰਨ ਵਿੱਚ ਮਦਦ ਮਿਲੇਗੀ।

 

 

***

ਡੀਐੱਸ/ਐੱਲਪੀ