Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 18 ਨਵੰਬਰ ਨੂੰ ‘ਸੀਮਲੈੱਸ ਕ੍ਰੈਡਿਟ ਫਲੋਅ ਅਤੇ ਆਰਥਿਕ ਵਿਕਾਸ ਦੇ ਲਈ ਤਾਲਮੇਲ ਬਣਾਉਣਾ’ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕਰਨਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਨਵੰਬਰ 2021 ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ਅਸ਼ੋਕ ਹੋਟਲ ਵਿੱਚ ‘ਸੀਮਲੈੱਸ ਕ੍ਰੈਡਿਟ ਫਲੋਅ ਅਤੇ ਆਰਥਿਕ ਵਿਕਾਸ ਦੇ ਲਈ ਤਾਲਮੇਲ ਬਣਾਉਣਾ’ ਵਿਸ਼ੇ ਤੇ ਆਯੋਜਿਤ ਸੰਮੇਲਨ ਦੇ ਸਮਾਪਨ ਸ਼ੈਸਨ ਨੂੰ ਸੰਬੋਧਨ ਕਰਨਗੇ ।

ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਦੁਆਰਾ ਇਹ ਸੰਮੇਲਨ 17-18 ਨਵੰਬਰ 2021 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸੰਮੇਲਨ ਵਿੱਚ ਕਈ ਮੰਤਰਾਲੇਬੈਂਕ,  ਵਿੱਤੀ ਸੰਸਥਾਨ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਹਿੱਸਾ ਲੈਣਗੇ।

ਇਸ ਅਵਸਰ ਤੇ ਕੇਂਦਰੀ ਵਿੱਤ ਮੰਤਰੀ ਵੀ ਮੌਜੂਦ ਰਹਿਣਗੇ।

****

ਡੀਐੱਸ/ਏਕੇਜੇ