Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 17 ਜੂਨ, 2018 ਨੂੰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਚੌਥੀ ਬੈਠਕ ਦੀ ਪ੍ਰਧਾਨਗੀ ਕਰਨਗੇ <bre


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਨੀਤੀ ਆਯੋਗ ਦੇ ਗਵਰਨਿੰਗ ਕੌਂਸਲ ਦੀ ਚੌਥੀ ਬੈਠਕ ਦੀ ਪ੍ਰਧਾਨਗੀ ਕਰਨਗੇ ਦਿਨ ਭਰ ਦੀ ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਲੈਫਟੀਨੈਂਟ ਗਵਰਨਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ

ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੇਸ਼ ਦੀ ਪ੍ਰਮੁੱਖ ਸੰਸਥਾ ਹੈ ਜੋ ਵਿਕਾਸ ਵੇਰਵਿਆਂ ਨੂੰ ਰੂਪ ਦੇਣ ਵਿੱਚ ਰਾਜਾਂ ਦੀ ਸਰਗਰਮ ਸ਼ਮੂਲੀਅਤ ਨਾਲ ਰਾਸ਼ਟਰੀ ਵਿਕਾਸ ਤਰਜੀਹਾ, ਸੈਕਟਰ ਅਤੇ ਰਣਨੀਤੀਆਂ ਦਾ ਸਾਂਝਾ ਵਿਜ਼ਨ ਵਿਕਸਤ ਕਰਨ ਦਾ ਕੰਮ ਕਰਦੀ ਹੈ।

ਗਵਰਨਿੰਗ ਕੌਂਸਲ ਪਿਛਲੇ ਸਾਲ ਦੇ ਦੌਰਾਨ ਕੀਤੇ ਗਏ ਕੰਮ ਦੀ ਸਮੀਖਿਆ ਕਰਦੀ ਹੈ ਅਤੇ ਭਵਿੱਖੀ ਵਿਕਾਸ ਤਰਜੀਹਾਂ ਬਾਰੇ  ਵਿਚਾਰ ਕਰਦੀ ਹੈ

ਕੌਂਸਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕਰੇ ਇਨ੍ਹਾਂ ਵਿੱਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਚੁੱਕੇ ਗਏ ਕਦਮ; ਅਯੁਸ਼ਮਾਨ ਭਾਰਤ, ਰਾਸ਼ਟਰੀ ਪੋਸ਼ਣ ਮਿਸ਼ਨ ਅਤੇ ਮਿਸ਼ਨ ਇੰਦਰਧਨੁਸ ਦੀ; ਖਾਹਿਸ਼ੀ ਜਿਲ੍ਹਿਆਂ ਦੇ ਵਿਕਾਸ; ਅਤੇ ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਦੀ ਜਸ਼ਨ ਵਰਗੀਆਂ ਪ੍ਰਮੁੱਖ ਯੋਜਨਾਵਾਂ ਸ਼ਾਮਲ ਹਨ।

***

ਏਕੇਟੀ/ਐੱਚਐੱਸ