ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਜਨਵਰੀ, 2025 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕਰਨਗੇ। ਇਹ ਭਾਰਤ ਦੀ ਸਭ ਤੋਂ ਵੱਡੀ ਮੋਬਿਲਿਟੀ ਐਕਸਪੋ ਹੋਵੇਗੀ।
ਇਹ ਐਕਸਪੋ 17-22 ਜਨਵਰੀ, 2025 ਨੂੰ ਤਿੰਨ ਅਲੱਗ-ਅਲੱਗ ਸਥਾਨਾਂ ‘ਤੇ ਆਯੋਜਿਤ ਕੀਤੀ ਜਾਵੇਗੀ: ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਅਤੇ ਯਸ਼ੋਭੂਮੀ (Bharat Mandapam & Yashobhoomi) ਅਤੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ (India Expo Center & Mart)। ਐਕਸਪੋ ਵਿੱਚ 9 ਤੋਂ ਅਧਿਕ ਇੱਕ ਹੀ ਸਮੇਂ ਵਿੱਚ ਹੋਣ ਵਾਲੇ ਸ਼ੋਅ, 20 ਤੋਂ ਜ਼ਿਆਦਾ ਕਾਨਫਰੰਸਾਂ ਅਤੇ ਪਵੇਲੀਅਨਸ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਇਲਾਵਾ, ਐਕਸਪੋ ਵਿੱਚ ਮੋਬਿਲਿਟੀ ਸੈਕਟਰ ਵਿੱਚ ਨੀਤੀਆਂ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਟੇਟਸ ਸੈਸ਼ਨਸ ਭੀ ਆਯੋਜਿਤ ਕੀਤੇ ਜਾਣਗੇ, ਤਾਕਿ ਉਦਯੋਗ ਅਤੇ ਖੇਤਰੀ ਪੱਧਰਾਂ ਦੇ ਦਰਮਿਆਨ ਸਹਿਯੋਗ ਨੂੰ ਸਮਰੱਥ ਬਣਾਇਆ ਜਾ ਸਕੇ।
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਲਕਸ਼ ਸੰਪੂਰਨ ਮੋਬਿਲਿਟੀ ਵੈਲਿਊ ਚੇਨ ਨੂੰ ਇੱਕ ਛਤਰੀ ਦੇ ਹੇਠ ਜੋੜਨਾ ਹੈ। ਇਸ ਵਰ੍ਹੇ ਦੇ ਐਕਸਪੋ ਵਿੱਚ ਆਲਮੀ ਮਹੱਤਵ ‘ਤੇ ਵਿਸ਼ੇਸ਼ ਬਲ ਦਿੱਤਾ ਜਾਵੇਗਾ, ਜਿਸ ਵਿੱਚ ਦੁਨੀਆ ਭਰ ਤੋਂ ਪ੍ਰਦਰਸ਼ਕ ਅਤੇ ਸੈਲਾਨੀ ਹਿੱਸਾ ਲੈਣਗੇ। ਇਹ ਇੱਕ ਉਦਯੋਗ-ਅਗਵਾਈ ਵਾਲੀ ਅਤੇ ਸਰਕਾਰ ਦੁਆਰਾ ਸਮਰਥਿਤ ਪਹਿਲ ਹੈ ਇਸ ਦਾ ਤਾਲਮੇਲ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਵ੍ ਇੰਡੀਆ (Engineering Export Promotion Council of India) ਦੁਆਰਾ ਵਿਭਿੰਨ ਉਦਯੋਗ ਸੰਸਥਾਵਾਂ ਅਤੇ ਭਾਗੀਦਾਰ ਸੰਗਠਨਾਂ ਦੇ ਸੰਯੁਕਤ ਸਮਰਥਨ ਨਾਲ ਕੀਤਾ ਜਾ ਰਿਹਾ ਹੈ।
***
ਐੱਮਜੇਪੀਐੱਸ/ਐੱਸਟੀ