Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 17 ਅਕਤੂਬਰ ਨੂੰ ‘ਪੀਐੱਮ ਕਿਸਾਨ ਸਨਮਾਨ ਸੰਮੇਲਨ 2022’ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ ਨੂੰ ਭਾਰਤੀ ਖੇਤੀਬਾੜੀ ਖੋਜ ਸੰਸਥਾਨਨਵੀਂ ਦਿੱਲੀ ਵਿਖੇ ਲਗਭਗ 11:30 ਵਜੇ ਦੋ-ਦਿਨਾ ਪ੍ਰੋਗਰਾਮ “ਪੀਐੱਮ ਕਿਸਾਨ ਸਨਮਾਨ ਸੰਮੇਲਨ 2022″ ਦਾ ਉਦਘਾਟਨ ਕਰਨਗੇ।

ਇਹ ਸਮਾਗਮ ਦੇਸ਼ ਭਰ ਤੋਂ 13,500 ਤੋਂ ਵੱਧ ਕਿਸਾਨਾਂ ਅਤੇ ਲਗਭਗ 1500 ਖੇਤੀ ਸਟਾਰਟਅੱਪਸ ਨੂੰ ਇੱਕ ਮੰਚ ਪ੍ਰਦਾਨ ਕਰੇਗਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਇੱਕ ਕਰੋੜ ਤੋਂ ਵੱਧ ਕਿਸਾਨਾਂ ਦੇ ਵਰਚੂਅਲੀ ਭਾਗ ਲੈਣ ਦੀ ਉਮੀਦ ਹੈ। ਇਸ ਸੰਮੇਲਨ ਵਿੱਚ ਖੋਜਕਰਤਾਵਾਂਨੀਤੀ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।

ਪ੍ਰਧਾਨ ਮੰਤਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਕਰਨਗੇ। ਇਸ ਯੋਜਨਾ ਦੇ ਤਹਿਤਦੇਸ਼ ਵਿੱਚ ਖਾਦ ਦੀਆਂ ਪ੍ਰਚੂਨ ਦੁਕਾਨਾਂ ਨੂੰ ਪੜਾਅਵਾਰ ਪੀਐੱਮਕੇਐੱਸਕੇ ਵਿੱਚ ਤਬਦੀਲ ਕੀਤਾ ਜਾਵੇਗਾ। ਪੀਐੱਮਕੇਐੱਸਕੇ ਕਿਸਾਨਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨਗੇ ਅਤੇ ਖੇਤੀ ਸਮੱਗਰੀ (ਖਾਦਬੀਜਉਪਕਰਨ)ਮਿੱਟੀਬੀਜ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂਕਿਸਾਨਾਂ ਵਿੱਚ ਜਾਗਰੂਕਤਾਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਅਤੇ ਬਲਾਕ/ਜ਼ਿਲ੍ਹਾ ਪੱਧਰ ਦੇ ਕੇਂਦਰਾਂ ਤੇ ਰਿਟੇਲਰਾਂ ਲਈ ਨਿਯਮਤ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਇਆ ਜਾਵੇਗਾ। 3.3 ਲੱਖ ਤੋਂ ਵੱਧ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੀਐੱਮਕੇਐੱਸਕੇ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਹੈ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਭਾਰਤੀਯ ਜਨ ਉਰਵਰਕ ਪਰਿਯੋਜਨਾ – ਵੰਨ ਨੇਸ਼ਨ ਵੰਨ ਫਰਟੀਲਾਇਜ਼ਰ ਦੀ ਵੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਭਾਰਤ ਯੂਰੀਆ ਬੈਗਸ ਲਾਂਚ ਕਰਨਗੇਜੋ ਕੰਪਨੀਆਂ ਨੂੰ ਇੱਕ ਸਿੰਗਲ ਬ੍ਰਾਂਡ ਨਾਮ “ਭਾਰਤ” ਦੇ ਤਹਿਤ ਖਾਦਾਂ ਦੀ ਮਾਰਕਿਟਿੰਗ ਕਰਨ ਵਿੱਚ ਮਦਦ ਕਰਨਗੇ।

ਕਿਸਾਨਾਂ ਦੀ ਭਲਾਈ ਪ੍ਰਤੀ ਆਪਣੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏਪ੍ਰਧਾਨ ਮੰਤਰੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਜ਼ਰੀਏ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰਨਗੇ। ਇਸ ਸਕੀਮ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਪ੍ਰਤੀ ਸਾਲ ਦਾ ਲਾਭ ਦਿੱਤਾ ਜਾਂਦਾ ਹੈ। ਹੁਣ ਤੱਕਯੋਗ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਖੇਤੀਬਾੜੀ ਸਟਾਰਟਅੱਪ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਲਗਭਗ 300 ਸਟਾਰਟਅੱਪ ਸਟੀਕ ਖੇਤੀ,  ਫਸਲ ਵਾਢੀ ਅਤੇ ਮੁੱਲ ਵਾਧਾ ਹੱਲਸਹਾਇਕ ਖੇਤੀਰਹਿੰਦ-ਖੂੰਹਦ ਤੋਂ ਕਮਾਈਛੋਟੇ ਕਿਸਾਨਾਂ ਲਈ ਮਸ਼ੀਨੀਕਰਨਸਪਲਾਈ ਲੜੀ ਪ੍ਰਬੰਧਨ ਅਤੇ ਖੇਤੀ ਲੌਜਿਸਟਿਕਸ ਨਾਲ ਸਬੰਧਿਤ ਆਪਣੀਆਂ ਇਨੋਵੇਸ਼ਨਾਂ ਦਾ ਪ੍ਰਦਰਸ਼ਨ ਕਰਨਗੇ। ਇਹ ਪਲੈਟਫਾਰਮ ਸਟਾਰਟਅੱਪ ਨੂੰ ਕਿਸਾਨਾਂਐੱਫਪੀਓਜ਼ਖੇਤੀ ਮਾਹਿਰਾਂਕਾਰਪੋਰੇਟਾਂ ਆਦਿ ਨਾਲ ਗੱਲਬਾਤ ਕਰਨ ਦੀ ਸਹੂਲਤ ਦੇਵੇਗਾ। ਸਟਾਰਟਅੱਪ ਵੀ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਤਕਨੀਕੀ ਸੈਸ਼ਨਾਂ ਵਿੱਚ ਹੋਰਨਾਂ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਇੱਕ ਈ-ਮੈਗਜ਼ੀਨ ਇੰਡੀਅਨ ਏਜ‘ ਜਾਰੀ ਕਰਨਗੇ। ਇਹ ਮੈਗਜ਼ੀਨ ਕਿਸਾਨਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਸਮੇਤ ਹਾਲੀਆ ਵਿਕਾਸਕੀਮਤਾਂ ਦੇ ਰੁਝਾਨ ਦਾ ਵਿਸ਼ਲੇਸ਼ਣਉਪਲਬਧਤਾ ਅਤੇ ਖਪਤ ਸਣੇ ਘਰੇਲੂ ਅਤੇ ਅੰਤਰਰਾਸ਼ਟਰੀ ਖਾਦ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

 

 

 ************

ਡੀਐੱਸ/ਐੱਲਪੀ/ਏਕੇ