Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 16 ਫਰਵਰੀ ਨੂੰ ਦਿੱਲੀ ਵਿੱਚ ਭਾਰਤ ਟੇਕਸ 2025 ਵਿੱਚ ਹਿੱਸਾ ਲੈਣਗੇ


ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦਾਂ ਤੱਕ ਟੈਕਸਟਾਈਲਸ ਦੀ ਸੰਪੂਰਨ ਵੈਲਿਊ ਚੇਨ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਉਣ ਵਾਲਾ ਇੱਕ ਵਿਲੱਖਣ ਈਵੈਂਟ
120 ਤੋਂ ਵੱਧ ਦੇਸ਼ਾਂ ਦੇ ਨੀਤੀ ਨਿਰਮਾਤਾ ਅਤੇ ਗਲੋਬਲ ਸੀਈਓ, ਪ੍ਰਦਰਸ਼ਕ, ਅੰਤਰਰਾਸ਼ਟਰੀ ਖਰੀਦਦਾਰ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ ਨੂੰ ਕਰੀਬ 4 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੇਕਸ-2025 ਵਿੱਚ ਹਿੱਸਾ ਲੈਣਗੇ। ਇਸ ਮੌਕੇ ‘ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਭਾਰਤ ਟੈਕਸ 2025, ਇੱਕ ਵਿਆਪਕ ਪੱਧਰ ਦਾ ਗਲੋਬਲ ਈਵੈਂਟ ਹੈ ਅਤੇ ਇਸ ਦਾ ਆਯੋਜਨ 14-17 ਫਰਵਰੀ ਨੂੰ ਭਾਰਤ ਮੰਡਪਮ ਵਿਖੇ ਕੀਤਾ ਜਾ ਰਿਹਾ ਹੈ। ਇਹ ਇੱਕ ਵਿਸ਼ੇਸ਼ ਈਵੈਂਟ ਹੈ ਕਿਉਂਕਿ ਇਹ ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦਾਂ ਤੱਕ ਦੀ ਸੰਪੂਰਨ ਟੈਕਸਟਾਈਲ ਵੈਲਿਊ ਚੇਨ ਨੂੰ ਇੱਕ ਹੀ ਪਲੈਟਫਾਰਮ ‘ਤੇ ਇਕੱਠੇ ਲਿਆਉਂਦਾ ਹੈ।

ਭਾਰਤ ਟੇਕਸ ਪਲੈਟਫਾਰਮ ਟੈਕਸਟਾਈਲ ਇੰਡਸਟ੍ਰੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਆਪਕ ਆਯੋਜਨ ਹੈ, ਜਿਸ ਵਿੱਚ ਦੋ ਥਾਵਾਂ ‘ਤੇ ਫੈਲਿਆ ਇੱਕ ਮੈਗਾ ਐਕਸਪੋ ਸ਼ਾਮਲ ਹੈ ਅਤੇ ਇਸ ਵਿੱਚ ਸੰਪੂਰਨ ਟੈਕਸਟਾਈਲ ਈਕੋਸਿਸਟਮ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਦੌਰਾਨ 70 ਤੋਂ ਵੱਧ ਕਾਨਫਰੰਸ ਸੈਸ਼ਨ, ਗੋਲਮੇਜ਼ ਮੀਟਿੰਗ, ਪੈਨਲ ਚਰਚਾ ਅਤੇ ਮਾਸਟਰ ਕਲਾਸਾਂ ਵਾਲੇ ਆਲਮੀ ਪੱਧਰ ਦੇ ਸੰਮੇਲਨ ਵੀ ਸ਼ਾਮਲ ਹੋਣਗੇ। ਈਵੈਂਟ ਦੌਰਾਨ ਆਯੋਜਿਤ ਹੋਣ ਵਾਲੀ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਇਨੋਵੇਸ਼ਨ ਅਤੇ ਸਟਾਰਟਅੱਪ ਮੰਡਪ ਹੋਣਗੇ। ਇਸ ਦੌਰਾਨ ਹੈਕਾਥੌਨ ਅਧਾਰਿਤ ਸਟਾਰਟਅੱਪ ਪਿਚ ਫੇਸਟ ਅਤੇ ਇਨੋਵੇਸ਼ਨ ਫੇਸਟ, ਟੇਕ ਟੈਂਕ ਅਤੇ ਡਿਜ਼ਾਈਨ ਚੁਣੌਤੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਪ੍ਰਮੁੱਖ ਨਿਵੇਸ਼ਕਾਂ ਰਾਹੀਂ ਸਟਾਰਟਅੱਪ ਦੇ ਲਈ ਵਿੱਤ ਪੋਸ਼ਣ ਦੇ ਅਵਸਰ ਪ੍ਰਦਾਨ ਕਰੇਗੀ।

ਭਾਰਤ ਟੇਕਸ 2025 ਵਿੱਚ ਨੀਤੀ ਨਿਰਮਾਤਾਵਾਂ, ਗਲੋਬਲ ਸੀਈਓ ਦੇ ਨਾਲ-ਨਾਲ 5000 ਤੋਂ ਵੱਧ ਪ੍ਰਦਰਸ਼ਕਾਂ, 120 ਤੋਂ ਵੱਧ ਦੇਸ਼ਾਂ ਦੇ 6000 ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਹੋਰ ਵਿਜ਼ਿਟਰਾਂ ਦੇ ਆਉਣ ਦੀ ਆਸ਼ਾ ਹੈ। ਇੰਟਰਨੈਸ਼ਨਲ ਟੈਕਸਟਾਈਲ ਮੈਨੂਫੈਕਚਰਰ ਫੈਡਰੇਸ਼ਨ (ਆਈਟੀਐੱਮਐੱਫ), ਇੰਟਰਨੈਸ਼ਨਲ ਕੌਟਨ ਸਲਾਹਕਾਰ ਕਮੇਟੀ (ਆਈਸੀਏਸੀ), ਯੂਰੇਟੇਕਸ, ਟੈਕਸਟਾਈਲ ਐਕਸਚੇਂਜ, ਯੂਐੱਸ ਫੈਸ਼ਨ ਇੰਡਸਟ੍ਰੀ ਐਸੋਸੀਏਸ਼ਨ (ਯੂਐੱਸਐੱਫਆਈਏ) ਸਮੇਤ ਦੁਨੀਆ ਭਰ ਦੇ 25 ਤੋਂ ਵੱਧ ਪ੍ਰਮੁੱਖ ਗਲੋਬਲ ਟੈਕਸਟਾਈਲ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਵੀ ਇਸ ਪ੍ਰੋਗਰਾਮ ਵਿੱਚ ਭਾਗੀਦਾਰੀ ਕਰਨਗੇ।

***

ਐੱਮਜੇਪੀਐੱਸ